ਚਾਹੀ ਧਨ ਦੋਲਤ
ਬਨੇ ਭਿਖਾਰੀ।
ਨਿਅਤ ਖੋਟੀ
ਖ਼ਾਕ ਮਿਲੇ ਸਰਦਾਰੀ।
ਸੱਚ ਇਹ ਆਖੇ :
ਦਿਲ ਇਕ ਸ਼ੀਸ਼ਾ
ਪਿਆਰ ਜੋ ਦੇਖੇ
ਨਸੀਬ ਸੋਈ ਪਾਵੇ।
ਘੁਮਾਰ ਦੇ ਹੱਥ ਖਾਲੀ
ਜੈਸੀ ਮਿੱਟੀ ਥਾਪੇ
ਵੈਸਾ ਘੜਾ ਉਸਾਰੇ
ਸ਼ਰਧਾ ਲੱਭੇ ਦੇਵਤਾ ਪੱਥਰ
‘ਚ
ਲਾਲਚ ਭਗਵਾਨ ਨੂੰ ਪੱਥਰ ਬਨਾਵੇ।
ਰੱਬ
ਨਹੀਂ ਵਸਦਾ ਮੰਦਰ ਮਸੀਤੀਂ
ਦਿਲ ਦਾ ਸ਼ੀਸ਼ਾ ਦਰਸ਼ ਕਰਾਵੇ।
ਜ਼ਿੰਦਗੀ ਮੁਸਾਫ਼ਰਖ਼ਾਨਾ
ਗੱਡੀ ਇਕ ਆਵੇ ਇਕ ਜਾਵੇ।
ਨੋਟ:
ਨਸੀਬ ਦਾ ਸ਼ੀਸ਼ਾ ਜਲਾਲਉਦਿਨ ਰੂਮੀ
ਦੀ ਕਵਿਤਾ ਤੌਂ
ਪ੍ਰਭਾਵਿਤ ਹੋ ਕੇ ਲਿਖੀ ਗਈ ਹੈ।
ਪਹਿਲੀਆਂ ਅੱਠ ਸੱਤਰਾਂ ਰੂਮੀ
ਦੀ ਕਵਿਤਾ ਦੇ ਭਾਵ ਨੂੰ
ਜ਼ਾਹਿਰ ਕਰ ਦੀਆਂ ਹਨ।
ਬਾਕੀ ਦੀਆਂ ਸੱਤਰਾਂ ਉਸੀ
ਭਾਵ ਨੂੰ ਵਿਅਕਤ ਕਰਦੀਆਂ ਹਨ। |