ਚੰਨ ਦਾ ਚੇਹਰਾ ਕਿਉਂ,ਲਗਦਾ
ਅਜੀਬ ਹੈ।
ਕੌਣ ਇਸ ਦੇ ਆ ਖੜ੍ਹਾ
,ਏਨਾ
ਕਰੀਬ ਹੈ।
ਮੁਕਾਬਲਾ ਕਰੇ ਜੇ ਏਦਾਂ
,ਚੰਨ
ਦਾ ਕੋਈ ,
ਮੇਰਾ ਲੱਗੇ ਜਿਵੇਂ ਉਹ
,ਕੋਈ
ਰਕੀਬ ਹੈ ।
ਪਿਆਰ ਨੂੰ ਸੁਕਾ ਦਿਲਾਸਾ ਦੇ ਸਕੇ ਨਾ
ਜੋ,
ਜਾਪੇ ਮੈਨੂੰ ਉਹ ਕੋਈ
,
ਭੁੱਖਾ ਗਰੀਬ ਹੈ।
ਜੀਣ ਲੀ ਅਸੀਸ ਪੀੜਾਂ ਦੀ ਹੀ ਕਾਫੀ ਹੈ,
ਧੂੜਦਾ ਹੈ ਲੂਣ ਜੋ
,
ਕਾਹਦਾ ਤਬੀਬ ਹੈ।
ਬਹੁਤ ਇੰਤਜ਼ਾਰ ਪਿਛੋਂ
,
ਭੇਜਿਆ ਸੰਦੇਸ਼,
ਪਿਆਰ ਜੋ ਕਰੇ ਕਿਸੇ ਨੂੰ
,ਬਦਨਸੀਬ
ਹੈ।
ਕਿਉਂ ਇਨਸਾਂ ਕਿਸੇ ਲਈ ਉਮਰ ਮੰਗਦਾ,
ਕਿਤੇ ਤਾਂ ਉਡੀਕਦੀ
,ਉਹਦੀ
ਸਲੀਬ ਹੈ।
ਪਿਆਰ ਨਾ ਕਰੋ ਕਿਸੇ ਨੂੰ ਬਿਨਾ ਸਿਦਕ
ਤੋਂ,
ਜ਼ਿੰਦਗੀ ਨਾਲ ਵਫ਼ਾ ਦੀ ਇਹੀ ਤਰਕੀਬ
ਹੈ।
ਭੁਲਿਆ ਜੇ ਘਰ ਮੁੜੇ ਤਾਂ ਲਾਅ ਲਵੋ
ਗਲੇ,
ਵੈਨਕੋਵਰ ਵਾਲਿਆਂ ਦੀ ਇਹ ਤਹਿਜ਼ੀਬ ਹੈ। |