ਗ਼ਜ਼ਲਾ
-
ਪ੍ਰੀਤਮ ਸਿੰਘ ਧੰਜਲ
ਐ ਬਿੜਕ! ਅਹਿਸਾਨ ਕਰ,
ਚੁੱਪ ਨੂੰ ਮਿਟਾ,
ਅੰਨ੍ਹਿਆਂ ਦੀ ਸੂਝ ਨੂੰ
ਰਸਤਾ ਦਿਖਾ।
ਐ ਮੁਕੱਦਰ! ਬੀਜ ਦਾ
ਖੰਡਰ ਬਣਾ,
ਮਲਬਿਆਂ ‘ਚੋਂ,
ਇਕ ਨਵਾਂ ਜੀਵਨ ਉਗਾ।
ਐ ਤਮੰਨਾ! ਕੁਝ ਕੁ
ਧੀਰਜ ਲੈ ਕੇ ਆ,
ਕਾਹਲੀ ਕਾਹਲੀ ਕਰਕੇ ਨਾ ਐਵੇਂ
ਸਤਾ।
ਐ ਸ਼ਮ੍ਹਾਂ! ਹੋਵੇ ਸਦਾ
ਤੇਰਾ ਭਲਾ!
ਦੂਜਿਆਂ ਲਈ, ਤੂੰ ਰਹੀ
ਖ਼ੁਦ ਨੂੰ ਜਲਾ।
ਕੌਣ ਮੰਨੇਗਾ
ਅ-ਪੁੱਛਿਆ ਮਸ਼ਵਰਾ!
ਕੌਣ ਆਖੇਗਾ, “ਓ ਰਹਿਬਰ
ਸ਼ੁਕਰੀਆ!”
ਫੇਰ ਇਕ ਤੂਫ਼ਾਨ ਦੇ ਆਸਾਰ
ਨੇ,
ਫੇਰ ਚੜ੍ਹ ਕੇ ਆਈ ਹੈ,
ਕਾਲੀ ਘਟਾ।
ਵਕਤ ਦੇ ਪੈਰਾਂ
‘ਚ ਝਾਂਜਰ ਪਾ ਦਿਓ,
ਲੱਗ ਸਕੇ ਪ੍ਰੀਤਮ ਨੂੰ ਆਉਂਦੇ
ਦਾ ਪਤਾ। |