ਨਿੱਕਾ
ਜਿਹਾ ਅੰਗਾਰਾ ਤੇ ਇਕ ਦੋ ਫੂਕਾਂ
ਕਾਫੀ ਹਨ ਸੁਕੇ ਤਿਲਿਆਂ ਨੂੰ ਜਲਾਊਣ ਦੇ ਲਈ।
ਇਕ ਪਾਗਲ ਦੀ ਮਹਿਲਾਂ ਦੀ ਛੱਤ ਉਪੱਰ
ਗਵਾਚੇ ਉਠ ਦੀ ਭਾਲ
ਉਠਾ ਦਿੰਦੀ ਹੈ ਕਿਸੇ ਰਾਜੇ ਦੀ
ਚਾਨਣ ਦੇ ਅੰਬਰਾਂ ਦੀ ਤਲਾਸ਼।ਇਕ ਪਲ ਬਨ ਜਾਂਦਾ ਹੈ ਇਕ ਯੁਗ
ਇਕ ਬੂਂਦ ਫਿਰ ਸਾਗਰ।
ਚਾਨਣ ਚੁੰਮਦਾ ਹੈ ਚਾ ਨਾਲ ਦਿਲ ਨੂੰ
ਉਭਰਦਾ ਹੈ ਰੰਗ ਸੁਨੈਹਰੀ ਚਾਰੌਂ ਤਰਫ਼।
ਬਰਫ਼ਾਂ ਵਿਚ ਭਿਜੀਆਂ ਫ਼ਿਜਾਵਾਂ ਵੀ ਹੋ ਜਾਵਨ ਰਮਾਂ
ਜਦੋਂ ਦੀਦਾਰ ਹੁੰਦਾ ਹੈ ਉਸ ਪ੍ਰਭੂ ਦਾ।
ਕਿਰਣ ਇਕ ਰੌਸ਼ਨੀ ਦੀ ਲੈ ਜਾਦੀ ਹੈ
ਸੁਨੇਹਾ ਉਸ ਤੱਕ।
ਹੁੰਦਾ ਹੈ ਦੀਦਾਰ ਰੱਜ ਕੇ ਇਕ ਪਲ ਵਿਚ।
ਧੰਨ ਧੰਨ ਤੂੰ ਨਿੰਰਕਾਰ!
ਧੰਨ ਧੰਨ ਤੇਰੀ ਵਡਿਆਈ!
ਤੂੰ ਦਾਤਾ ਦਾਤਾਰ!
ਤੂੰ ਪਰਮਅਪਾਰ!
ਤੇਰੀ ਕਿਵੇਂ ਕਰਾਂ ਵਡਿਆਈ?
|