ਰੱਬ
ਕੀ ਹੈ?
ਇਹ ਕੋਈ ਜਾਣ ਸਕਿਆ ਨਾ
ਜਿਨ੍ਹਾਂ ਦੀ ਪੂਜਾ
ਅਸੀਂ ਕਰਦੇ ਉਹ ਵੀ ਰੱਬ ਨੂੰ
ਪਾਉਣ ਲਈ
ਲੱਖਾਂ ਯਤਨ ਕਰਦੇ ਰਹੇ
ਈਸਾ ਆਇਆ
ਇਸ ਜੱਗ ਤੇ ਲੋਕਾਂ ਨੂੰ ਤਾਰਣ
ਉਸ ਨੂੰ ਕਹਿੰਦੇ
ਉਹ ਪ੍ਰਮੇਸ਼ਵਰ ਦਾ ਪੁੱਤਰ ਸੀ
ਤੇ ਫਿਰ
ਉਹ ਪ੍ਰਮੇਸ਼ਵਰ ਕੌਣ ਹੈ?
ਬਾਬਾ ਨਾਨਕ ਤੇ ਹੋਰ ਗੁਰੂ ਸਾਰੇ
ਇਸ ਧਰਤੀ ਤੇ ਆਏ
ਪਾਪ ਮਿਟਾਵਣ
ਖੁਦ-ਅਕਾਲਿ ਪੁਰਖ ਦੀ ਮਹਿਮਾ ਗਾਉਂਦੇ ਸੀ
ਤੇ ਫਿਰ
ਉਹ ਅਕਾਲਿ ਪੁਰਖ ਕੌਣ ਹੈ?
ਮਹੁੰਮਦ ਸਾਹਿਬ ਆਏ
ਨੇਕੀ ਦੀ ਰਾਹ ਦਿਖਾਵਣ
ਉਸ ਅੱਲਾ ਤੇ ਡੋਰੇ ਸੁੱਟ ਛੱਡਣ
ਤੇ ਫਿਰ ਉਹ ਅੱਲਾ ਕੌਣ ਹੈ?
ਲੱਖਾਂ ਦੇਵੀ-ਦੇਵਤੇ
ਇਸ ਜੱਗ ਤੇ ਆਏ
ਤੇ ਕੁਝ ਦੇਵ ਨਗਰੀ ਵਿਚ
ਕਈ ਕਈ ਸਾਲ, ਕਈ ਜਨਮ
ਸਮਾਧੀ ਲਾਈ ਰੱਖਣ
ਕਿਸ ਦੀ ਬੰਦਗੀ ਹਨ ਉਹ ਕਰ ਰਹੇ
ਜਿਸ ਨੂੰ ਪਾਉਣਾ ਉਹ ਚਾਹੁੰਦੇ
ਉਹ ਕੌਣ ਹੈ?
ਜੇਕਰ ਸਾਨੂੰ ਇਹ ਹੀ ਨਹੀਂ ਪਤਾ
ਕੀ ਉਹ ਕੌਣ ਹੈ?
ਕਿਉਂ ਅਸੀਂ ਆਖਦੇ ਹਾਂ
ਮੈਂ ਹਿੰਦੂ ਮੈਂ ਸਿੱਖ
ਉਹ ਇਸਾਈ ਹੈ ਤੇ ਉਹ ਮੁਸਲਮਾਨ
ਇਸ ਜਾਤ-ਪਾਤ ਦੇ
ਝੂਠੇ ਬੰਧਨਾਂ ਨੂੰ ਭੁਲਾ ਕੇ
ਚੰਗੇ ਕਰਮ ਕਰਕੇ
ਇਸ ਮਨੁੱਖੀ ਦੇਹੀ ਨੂੰ
ਇਸ ਧਰਤੀ ਤੇ ਆਉਣ
ਦਾ ਸਹੀ ਮਤਲਬ
ਸਿਖਾ ਲਈਏ,
ਝੂਠੇ ਲੋਕ ਦਿਖਾਵੇ ਦਾ
ਤਿਆਗ ਕਰਕੇ
ਆਪਣੇ ਦਿਲਾਂ ਚ
ਉਸ ਕੌਣ ਦਾ ਡਰ
ਬਿਠਾ ਲਈਏ..... |