|
|
ਅਨੰਤ ਦੀ ਮਹਿਮਾ
ਸੱਤ ਪਾਲ ਗੋਇਲ |
ਤੂੰ
ਅਨੰਤ ਹੇ ਬੇਅੰਤ
ਤੂੰ ਇੱਕ ਨਿਰੰਕਾਰ
ਤੂੰ ਸੂਰਜ ਦੀ ਲਾਲੀ ਵਿੱਚ
ਤੂੰ ਚੰਦ ਦੀ ਚਾਂਦਨੀ ਵਿੱਚ
ਤੂੰ ਬੀਜ ਦੀ ਕੁੱਖ਼ ਵਿੱਚ
ਤੂੰ ਅੰਕੁਰ ਦੇ ਰੁੱਖ ਵਿੱਚ
ਤੂੰ ਪੱਤਿਆਂ ਦੀ ਹਰਿਆਲੀ ਵਿੱਚ
ਤੂੰ ਫ਼ੁੱਲਾਂ ਦੀ ਖ਼ੁਸ਼ਬੂ ਵਿੱਚ
ਤੂੰ ਫ਼ਲਾਂ ਦੇ ਰਸ ਵਿੱਚ
ਤੂੰ ਤਿੱਤਲੀਆਂ ਦੇ ਖੰਭਾਂ ਵਿੱਚ
ਤੂੰ ਤੋਤਿਆਂ ਦੇ ਰੰਗਾਂ ਵਿੱਚ
ਤੂੰ ਕੋਇਲ ਦੀ ਕੂ ਕੂ ਵਿੱਚ
ਤੂੰ ਮੋਰਾਂ ਦੀ ਪਾਲ ਵਿੱਚ
ਤੂੰ ਕੂੰਜਾਂ ਦੀ ਡਾਰ ਵਿੱਚ
ਤੂੰ ਹਿਰਨਾਂ ਦੀ ਰਫ਼ਤਾਰ ਵਿੱਚ
ਤੂੰ ਹੰਸਾਂ ਦੀ ਉਡਾਨ ਵਿੱਚ
ਤੂੰ ਧਰਤੀ ਦੇ ਭਾਗ ਵਿੱਚ
ਤੂੰ ਬੱਦਲਾਂ ਦੀ ਗੜਗੜ੍ਹਾਟ ਵਿੱਚ
ਤੂੰ ਬਿਜਲੀ ਦੀ ਲਸ਼ਕਾਰ ਵਿੱਚ
ਤੂੰ ਤਾਰਿਆਂ ਦੀ ਸ਼ਾਨ ਵਿੱਚ
ਤੂੰ ਅਕਾਸ਼ਾਂ ਦੇ ਪਸਾਰ ਵਿੱਚ
ਤੂੰ ਵਿਰਾਟ ਦੇ ਵਿਸਤਾਰ ਵਿੱਚ
ਤੂੰ ਦੀਵੇ ਦੀ ਜੋਤ ਵਿੱਚ
ਤੂੰ ਭਗਤਾਂ ਦੀ ਸੋਚ ਵਿੱਚ
ਤੂੰ ਸੰਤਾਂ ਦੇ ਸੰਤੋਖ ਵਿੱਚ
ਤੂੰ ਬੁੱਧ ਦੀ ਦਯਾ ਵਿੱਚ
ਤੂੰ ਨਾਨਕ ਦੀ ਖ਼ੁਮਾਰੀ ਵਿੱਚ
ਤੁੰ ਗੋਬਿੰਦ ਦੀ ਉਸਾਰੀ ਵਿੱਚ
ਤੂੰ ਸ੍ਰਸ਼ਿਟੀ ਦਾ ਪਾਲਨਹਾਰ
ਤੂੰ ਸਭਨੀ ਥਾਂਈਂ
ਮੈਂ ਬਲਿਹਾਰੇ ਜਾਵਾਂ
ਤੂੰ ਸਭਦਾ ਸਾਂਈਂ |
|
|
|