ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਈਦ ਤੇ ਵਿਸਾਖੀ
- ਗੁਰਦਿਆਲ ਸਿੰਘ ਸੁਫ਼ੀ

ਇਕ ਖੁਸ਼ੀ ਦੇ ਨਾਂ ਹਨ ਦੋਵੇਂ, ਇਕ ਈਦ ਤੇ ਦੂਆ ਵਿਸਾਖੀ
ਇਕ ਦੂਜੀ ਤੋਂ ਚਿੜ੍ਹ ਕਾਹਦੀ ਏ ? ਕਿਉਂ ਹੋਵੋ ਲਾਠਮ ਲਾਠੀ?
ਖੁਸ਼ੀ ਵੰਡਿਆਂ ਖੁਸ਼ੀ ਹੈ ਵਧਦੀ, ਖੁਸ਼ੀਆਂ ਵੰਡੀ ਜਾਈਏ
ਈਦ-ਵਿਸਾਖੀ ਸਾਰੇ ਰੱਲ-ਮਿਲ, ਖੁਸ਼ੀ 'ਚ ਭੰਗੜੇ ਪਾਈਏ
ਈਦ ਨੱਚੇ, ਵਿਸਾਖੀ ਖਾਵੇ, ਇਕ ਦੂਜੇ ਦੇ ਸਾਥੀ
ਇਕ ਖੁਸ਼ੀ ਦੇ ਨਾਂ ਹਨ ਦੋਵੇਂ -----

'ਨੱਚਣ ਕੁੱਦਣ ਮਨ ਦਾ ਚਾਅ' ਇਹੋ ਸਿਆਣੇ ਕਹਿੰਦੇ
ਨੱਚਣ ਕੁੱਦਣ 'ਕੱਠਾ ਕਰੀਏ, ਕਿਉਂ ਵਖਰੇ ਹਾਂ ਰਹਿੰਦੇ?
ਸਾਂਝਾਂ ਵਿਚ ਹੈ ਰੱਬੀ ਰਹਿਮਤ, ਮਨ ਜਿਸ ਦਾ ਅਭਿਲਾਸ਼ੀ
ਇਕ ਖੁਸ਼ੀ ਦੇ ਨਾਂ ਹਨ ਦੋਵੇਂ------

ਤਾਂਘ ਹੈ ਮਨ ਦੀ ਸਿਖਰਾਂ ਛੋਹੇ, ਪਾਵੇ ਪਰਮ ਆਨੰਦਾ
ਏਸ ਅਨੰਦ ਮਾਣਨ ਖਾਤਰ, ਸਦਾ ਲੋਚਦਾ ਬੰਦਾ
ਆਪੋ ਆਪਣੇ ਥਾਂ ਹਨ ਦੋਵੇਂ, ਕੀ ਕਾਹਬਾ ਕੀ ਕਾਸ਼ੀ
ਇਕ ਖੁਸ਼ੀ ਦੇ ਨਾਂ ਹਨ ਦੋਵੇਂ-----

ਸਾਂਝੇ ਜਸ਼ਨਾਂ ਦਾ ਹੁਣ ਤੋਰਾ, ਪਊ ਤੋਰਨਾ ਸਾਨੂੰ
ਇਸ ਗੱਲ ਨੂੰ ਹੁਣ ਛਿੱਕੇ ਟੰਹੋ, 'ਨਾ ਨਾ ਮੈਂ ਨਾ ਮਾਨੂੰ '
ਇਸ ਗੱਲ ਨੂੰ ਘੁੱਟ ਪੱਲੇ ਬੰਨ੍ਹੋ "ਸੁਫ਼ੀ" ਜੇਹੜੀ ਆਖੀ
ਇਕ ਖੁਸ਼ੀ ਦੇ ਨਾਂ ਹਨ ਦੋਵੇਂ ------

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com