ਅਜੇ
ਮਾਤਮ ਤਬਾਹੀ ਦਾ ਮਨਾ ਕੇ ਕੀ ਕਰਾਂਗਾ।
ਰਹੇ ਧੁਖਦੀ ਚਿਖਾ ਦਿਲ ਦੀ ਬੁਝਾ ਕੇ ਕੀ ਕਰਾਂਗਾ॥
ਜਦੋਂ ਘਰ ਹੀ
ਜਲਾ ਕੇ ਦੁਸ਼ਮਣਾ ਨੇ ਰਾਖ ਕੀਤਾ।
ਦਰਾਂ ਦੇ ਲਾਗਲੇ ਰੁਖ ਨੂੰ ਬਚਾ ਕੇ ਕੀ ਕਰਾਂਗਾ॥
ਜਿਥੇ ਨਾ
ਰੂਹ ਨੇ ਜਾ ਕੇ ਕਦੇ ਵੀ ਚੈਨ ਮਿਲਿਆ
।
ਮੜੀ ਐਸੀ,
ਤੇ ਇਕ ਦੀਵਾ ਜਗਾ ਕੇ ਕੀ ਕਰਾਂਗਾ॥
ਜ਼ਖਮ ਦਿਲ ਦੇ
ਜਦੋਂ ਦੇਖੇ ਕਹੇ ਆ ਸੀ ਦਿਆਂ ਮੈੰ।
ਸਮਾਂ ਹੈ ਆਖ਼ਰੀ ਮੈਂ ਫੱਟ ਭਰਾ ਕੇ ਕੀ ਕਰਾਂਗਾ॥
ਜਿਗਰ ਪਾਟਾ,
ਨਜ਼ਰ ਤਿੜਕੀ,
ਪਲਕ ਭਿੱਜੀ ਅਜੇ ਤਕ।
ਭਲਾ ਇਸ ਹਾਲ ਤੈਨੂੰ ਯਾਦ ਆ ਕੇ ਕੀ ਕਰਾਂਗਾ॥
ਬੜੇ ਕੀਤੇ
ਅਸਾਂ ਸਜਦੇ,
ਨਾ ਬਚਿਆ ਆਲਣਾ ਫਿਰ ਵੀ।
ਹਵਾ ਦੇ ਸਾਹਮਣੇ ਹੁਣ ਸਰ ਝੁਕਾ ਕੇ ਕੀ ਕਰਾਂਗਾ॥
ਹਵਾ ਪਾਗਲ
ਵਗੇ ਏਨੀ ਕਿ ਸਬ ਕੁਝ ਤੜਪਦਾ ਜਾਪੇ।
ਜ਼ਰਾ ਦਸ ਖਾਂ ‘ਦਲੇਰਾ’
ਦਰ ਖੁਲਾ ਕੇ ਕੀ ਕਰਾਂਗਾ॥ |