ਜੀਵਨ
ਜਾਂਚ
-
ਬਲਜੀਤ ਸਿੰਘ
ਘੁਮੰਣ-ਟੋਰਾਂਟੋ
ਕੁੱਛ ਪਾਉਣ ਲਈ ਕੁੱਛ
ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ
ਪੈਂਦਾ ਹੈ
ਕੁੱਛ ਉਸਾਰਨ
ਦਾ ਹੁਨਰ ਸਿੱਖ ਲੈ ਤੂੰ ਵੀ
ਖਿਲਰੇ ਤੀਲਿਆਂ ਤੋ ਆਲੱਣਾ
ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ
ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ
ਜਗਉਣਾ ਪੈਂਦਾ ਹੈ
ਪੱੜ ਲੈਆ ਕਰ ਚਾਰ ਅੱਖਰ ਪੌਥੀ
ਦੇ ਵੀ
ਰੁਸੇ ਰੱਬ ਨੂੰ ਬੰਦਿਆ ਕਦੇ
ਮਨਾਉਣਾਂ ਪੈਂਦਾ ਹੈ
ਤਕਦੀਰਾਂ ਕੇ ਪੈਡੇ ਬੜੇ ਅਜੀਬ
ਨੇ “ਬਲਜੀਤ”
ਗਮਾ ਦੀ ਪੰਡ ਹੇਠ ਵੀ
ਮੁਸਕਾਉਣਾ ਪੈਂਦਾ ਹੈ |