ਇਕ
ਵਾਰੀ ਇਕ ਰਾਜਾ ਸ਼ਿਕਾਰ ਕਰਨ ਲਈ ਇਕ ਜੰਗਲ ਵਿੱਚ ਗਿਆ। ਉਹ ਅਪਣੇ ਨਾਲ ਬਾਜ਼ ਦੀ ਥਾਂ
ਹੰਸ ਨੂੰ ਲੈ ਗਿਆ। ਹੰਸ ਨੁੰ ਉਹ ਬਹੁਤ ਪਿਆਰ ਕਰਦਾ ਸੀ, ਕਈ ਕਈ ਘੰਟੇ ਉਸ ਨਾਲ
ਬੈਠ ਗਲਾਂ ਕਰਦਾ ਰਹਿੰਦਾ ਸੀ। ਹਰ ਵੇਲੇ ਉਸ ਨੂੰ ਨਾਲ ਰਖਦਾ ਸੀ। ਇਕ ਵੀ ਪਲ ਉਸ
ਤੋਂ ਦੂਰ ਨਹੀਂ ਸੀ ਹੁੰਦਾ।
|
ਗੁਲਜ਼ਾਰ ਸਿੰਘ
ਅੰਮ੍ਰਿਤ, ਰੈਡਿੰਗ |
ਸ਼ਿਕਾਰ ਲਭਦੇ ਲਭਦੇ ਸਾਰਾ ਦਿਨ ਲੰਘ ਗਿਆ ਪਰ ਕੋਈ ਸ਼ਿਕਾਰ ਹੱਥ ਨਾ ਆਇਆ, ਉਤੋਂ
ਗਰਮੀ ਦਾ ਦਿਨ ਤੇ ਸੂਰਜ ਪੂਰੇ ਜੋਬਨ ਤੇ ਆ ਚੁੱਕਾ ਸੀ। ਰਾਜਾ ਬਹੁਤ ਥਕ ਚੁਕਾ ਸੀ,
ਹੋਰ ਸ਼ਿਕਾਰ ਲਭਨ ਦੀ ਜ਼ਰਾ ਵੀ ਹਿੰਮਤ ਨਾ ਰਹੀ, ਇਕ ਰੁੱਖ ਥੱਲੇ ਬੈਠ ਗਿਆ। ਉਸ ਨੇ
ਹੰਸ ਨੂੰ ਕਿਹਾ,
"ਮੈਂ ਬਹੁਤ ਥੱਕ ਗਿਆਂ ਹਾਂ, ਆਰਾਮ ਕਰਨਾਂ ਚਾਹੁੰਦਾ ਹਾਂ। ਤੂੰ ਵੀ ਕਿਸੇ
ਰੁੱਖ ਤੇ ਜਾ ਬੈਠ ਕੇ ਆਰਾਮ ਕਰ ਲਏ।"
ਹੰਸ ਉਡਕੇ ਉਸ ਟਾਹਣੀ ਤੇ ਜਾ ਬੈਠਾ ਜਿੱਸ ਥੱਲੇ ਰਾਜਾ ਆਰਾਮ ਕਰ ਰਿਹਾ ਸੀ।
ਰਾਜੇ ਨੂੰ ਨੀਂਦ ਆ ਗਈ ਤੇ ਰਾਜਾ ਜ਼ਮੀਨ ਤੇ ਲੇਟ ਗਿਆ ਤੇ ਉਸੇ ਵੇਲੇ ਉਸਦੀ ਅੱਖ ਲਗ
ਗਈ। ਹੰਸ ਉਸਨੂੰ ਚੰਗੀ ਤਰ੍ਹਾਂ ਵੇਖ ਸਕਦਾ ਸੀ। ਕਿਉਂਕਿ ਉਹ ਉਸਦੇ ਉਪਰ ਵਾਲੀ
ਟਾਹਣੀ ਤੇ ਬੈਠਾ ਸੀ।
ਇਨੇ ਨੂੰ ਇਕ ਕਾਂ ਉਡਦਾ ਉਡਦਾ ਹੰਸ ਕੋਲ ਆ ਬੈਠਾ ਤੇ ਉਸ ਨਾਲ ਗਲਾਂ ਕਰਨ ਲਗ
ਪਿਆ। ਕਾਂਵਾਂ ਦੀ ਇਕ ਆਦਤ ਹੈ ਕਿ ਜਿਥੇ ਜਾ ਬੈਠਦੇ ਹਨ ਉਥੇ ਵਿਠਾਂ ਜ਼ਰੂਰ ਕਰਦੇ
ਹਨ ਤੇ ਜੇ ਕੋਈ ਹਿੱਲੇ ਤਾਂ ਫੱਟ ਉੱਡ ਜਾਂਦੇ ਹਨ। ਸੋ ਇਸ ਕਾਂ ਨੇ ਵੀ ਬੈਠਦੇ ਹੀ
ਵਿਠ ਕਰ ਦਿੱਤੀ। ਗਰਮ ਗਰਮ ਵਿਠ ਰਾਜੇ ਦੇ ਮੁੰਹ ਤੇ ਜਾ ਡਿਗੀ। ਰਾਜਾ ਘਬਰਾ ਕਿ ਉਠ
ਬੈਠਾ, ਕਾਂ ਨੂੰ ਵੇਖ ਕੇ ਗੁੱਸੇ ਨਾਲ ਪੀਲਾ ਹੋਇਆ, ਕਮਾਨ ਚੁੱਕ ਕੇ ਤੀਰ ਕਢ੍ਹ
ਮਾਰਿਆ। ਰਾਜੇ ਨੂੰ ਹਿਲਦਿਆਂ ਵੇਖਦੇ ਹੀ ਕਾਂ ਉੱਡ ਗਿਆ। ਉਹ ਤੀਰ ਹੰਸ ਨੂੰ ਜਾ
ਲੱਗਾ, ਹੰਸ ਜ਼ਖਮੀ ਹਾਲਤ ਵਿੱਚ ਰਾਜੇ ਦੀ ਝੋਲੀ ਵਿੱਚ ਆ ਡਿੱਗਾ ਤੇ ਤੜਪਦੇ ਹੋਇਆਂ
ਉਸ ਕਿਹਾ,
" ਹੇ ਮੇਰੇ ਯਾਰ, ਹੇ ਮੇਰੇ ਮਾਲਕ, ਤੁਸੀਂ ਇਹ ਕੀ ਕੀਤਾ। ਮੈਂ ਤਾਂ ਤੁਹਾਨੂੰ
ਪਿਆਰ ਕਰਦਾਂ ਹਾਂ। ਦਸੋ ਮੇਰਾ ਕਸੂਰ ਕੀ ਹੈ?"
ਰਾਜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਕੰਬਦੇ ਹੋਏ ਹੱਥਾਂ ਨਾਲ ਉਸਨੇ ਹੰਸ
ਵਿਚੋਂ ਤੀਰ ਕਢ੍ਹਿਆ ਤੇ
ਕਿਹਾ, "ਮੇਰੇ ਯਾਰ, ਉਹ ਮੇਰੇ ਪੁਤਰਾ, ਮੇਰੇ ਜਿਗਰ ਦੇ ਟੋਟੇ, ਤੇਰਾ ਕਸੂਰ ਬਸ
ਇਤਨਾ ਹੈ ਕਿ ਤੂੰ ਇਕ ਬੁਰੇ ਦੀ ਸੰਗਤ ਕੀਤੀ ਹੈ।
ਕਾਂ ਇਕ ਬਦਨਾਮ ਪੰਛੀ ਹੈ ਇਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਇਹਦਾ ਕੋਈ ਵੀ
ਯਾਰ ਨਹੀਂ। ਬੁਰੇ ਦੀ ਸੰਗਤ ਕਰਨ ਨਾਲ ਬੁਰਾ ਹੀ ਹੁੰਦਾ ਹੈ। ਜੇ ਤੂੰ ਉਸਨੂੰ ਕੋਲ
ਨਾ ਬੈਠਨ ਦਿੰਦਾ ਤਾਂ ਤੇਰਾ ਇਹ ਹਸ਼ਰ ਨਾ ਹੂੰਦਾ। |