5_cccccc1.gif (41 bytes)


  ਸਿਮਟ ਦੀਆਂ ਗਹਿਰਾਈਆਂ
ਰਾਜਿੰਦਰ ਕੌਰ


ਉਸ ਦਿਨ ਐਤਵਾਰ ਸੀ ਤੇ ਮਾਰੀਆ ਸਵੇਰ ਤੋਂ ਘਰ ਦੇ ਕਿੰਨੇ ਹੀ ਛੋਟੇ ਮੋਟੇ ਕੰਮ ਕਰਕੇ ਥੱਕ ਕੇ ਹਾਲੇ ਲੇਟੀ ਸੀ ਕਿ ਬਾਹਰ ਘੰਟੀ ਵਜ ਗਈਮਾਰੀਆ ਨੂੰ ਕੀ ਹੋਲ ਵਿਚੋਂ ਕੋਈ ਵੀ ਨਜ਼ਰ ਨਾ ਆਇਆਉਸ ਦਰਵਾਜ਼ੇ ਦੀ ਸੇਫਟੀ ਚੇਨ ਲਗਾਕੇ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਕਿਆਦੀਵਾਰ ਦੇ ਨਾਲ ਲਗ ਕੇ ਹੈਰੀ ਸੁੰਗੜਿਆ ਹੋਇਆ ਖੜ੍ਹਾ ਸੀਕੁਝ ਸੈਕਿੰਡ ਲਈ ਤਾਂ ਉਹ ਫੈਸਲ਼ਾ ਨਾ ਕਰ ਸਕੀ ਕਿ ਉਹ ਪੂਰਾ ਦਰਵਾਜ਼ਾ ਖੋਲ੍ਹੇ ਕਿ ਨਾਪਰ ਫਿਰ ਕੁਝ ਸੋਚ ਕੇ ਉਨ੍ਹਾਂ ਦਰਵਾਜ਼ਾ ਖੋਲ੍ਹ ਦਿਤਾ ਤੇ ਥਕੀ ਹੋਈ ਆਵਾਜ਼ ਵਿਚ ਬੋਲੀ, “ਆਓ 

ਪਿਛਲੇ ਹਫਤੇ ਹੀ ਤਾਂ ਹੈਰੀ ਗੁੱਸੇ ਵਿਚ ਕਹਿ ਗਿਆ ਸੀ ਕਿ ਉਹ ਹੁਣ ਕਦੀ ਨਹੀਂ ਆਵੇਗਾ, ਨਾ ਕਦੀ ਫੋਨ ਹੀ ਕਰੇਗਾ ਮਾਰੀਆ ਨੂੰ ਹੈਰੀ ਦਾ ਚਿਹਰਾ ਬੜਾ ਡਰਿਆ ਡਰਿਆ ਜਿਹਾ ਲੱਗਾਮਨ ਹੀ ਮਨ ਵਿਚ ਵਿਅੰਗ ਨਾਲ ਮੁਸਕਰਾਈ 

ਕੀ ਗਲ ਹੈ?” ਮਾਰੀਆ ਨੇ ਹੀ ਚੁੱਪ ਤੋੜੀ

ਸਹੀ ਹੈ, ਤੁਸੀਂ ਸੁਣਾਓਹੈਰੀ ਦਬੇ ਹੋਏ ਸੁਰ ਵਿਚ ਬੋਲਿਆ

ਮੈਂ ਵੀ ਬਿਲਕੁਲ ਸਹੀ ਹਾਂਲੋੜ ਤੋਂ ਵਧ ਉਚੀ ਆਵਾਜ਼ ਵਿਚ ਮਾਰੀਆ ਬੋਲੀ ਤੇ ਰਸੋਈ ਵਿਚੋਂ ਪਾਣੀ ਲੈਣ ਚਲੀ ਗਈ

ਅੱਜ ਦਾ ਦਿਨ ਤਾਂ ਗਿਆਮਾਰੀਆ ਮਨ ਹੀ ਮਨ ਬੋਲੀ ਪਾਣੀ ਦਾ ਗਿਲਾਸ ਹੈਰੀ ਅਗੇ ਰਖ ਕੇ ਉਹ ਬੈਠ ਗਈ 

ਫਿਰ ਇਕ ਲੰਬੀ ਚੁੱਪ ਉਨ੍ਹਾਂ ਦੋਹਾਂ ਵਿਚਕਾਰ ਪਸਰੀ ਰਹੀਬਾਹਰ ਦਰਖਤਾਂ ਦੇ ਪੱਤੇ ਖੜ੍ਹ ਖੜ੍ਹ ਕਰ ਰਹੇ ਸਨਹਵਾ ਤੇਜ਼ ਸੀਮਾਨਸੂਨ ਦਾ ਮੌਸਮ ਆਪਣੇ ਜ਼ੋਰਾਂ ਤੇ ਸੀਨਾਲ ਦੇ ਕਿਸੇ ਘਰੋਂ ਟੀ ਵੀ ਤੇ ਚਲ ਰਹੀ ਕਿਸੇ ਫਿਲਮ ਦੀ ਢਿਸ਼ੂ ਢਿਸ਼ੂ ਦੀ ਆਵਾਜ਼ ਬੜੀ  ਉਚੀ ਸੀ

ਕੀ ਗਲ, ਤੁਹਾਡਾ ਚਿਹਰਾ ਬਹੁਤ ਉਤਰਿਆ ਹੋਇਆ ਲਗ ਰਿਹੈ?” ਹੈਰੀ ਦੀ ਆਵਾਜ਼ ਵਿਚੋਂ ਡਰ ਹੁਣ ਗਾਇਬ ਸੀ

ਅੱਜ ਥਕਾਨ ਬਹੁਤ ਹੋ ਗਈ ਘਰ ਦੇ ਬਹੁਤ ਸਾਰੇ ਕੰਮ……”ਮਾਰੀਆ ਨੇ ਵਾਕ ਅਧੂਰਾ ਹੀ ਛੱਡ ਦਿਤਾ

ਮੈਂ ਗਲਤ ਵਕਤ ਤੇ ਆ ਗਿਆਂ,  ਹੈ ਨਾ?’ ਹੈਰੀ ਨੇ ਸਵਾਲੀਆ ਨਿਗਾਹਾਂ ਨਾਲ ਮਾਰੀਆ ਵਲ ਤਕਿਆ

ਇਹ ਕੋਈ ਨਵੀਂ ਗਲ ਨਹੀਂਮਾਰੀਆ ਨੇ ਕਿਹਾਅੱਜ ਨਾ ਉਹਨੇ ਆਪਣੇ ਚਿਹਰੇ ਤੇ ਬਨਾਵਟੀ ਮੁਸਕਾਣ ਚਿਪਕਾਣ ਦੀ ਲੋੜ ਸਮਝੀ ਤੇ ਨਾ ਹੀ ਇਹ ਕਿਹਾ ਕਿ, ‘ਨਹੀਂ ਐਸੀ ਕੋਈ ਗਲ ਨਹੀਂ

ਨਾਲ ਦੇ ਘਰ ਟੀ ਵੀ ਤੇ ਚਲ ਰਹੀ ਫਿਲਮ ਵਿਚ ਕਿਸੇ ਦੇ ਰੋਣ ਚਿਲਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ

ਹੁਣੇ ਮੈਂ ਆ ਰਿਹਾ ਸਾਂ ਤਾਂ ਇਥੋਂ ਦੀ ਸੀ ਬੀਚ ਤੇ ਬਹੁਤ ਭੀੜ ਸੀਹੈਰੀ ਬੋਲਿਆ

ਕਿਉਂ? ਕੀ ਹੋਇਆ? ਮਾਰੀਆ ਭੈਭੀਤ ਹੋ ਗਈ ਸੀ ਅਜ ਕਲ੍ਹ ਉਹ ਗਲ ਗਲ ਤੇ ਤ੍ਰਭਕ ਜਾਂਦੀ ਹੈ

ਹੈਰੀ ਹੱਸਣ ਲੱਗ ਪਿਆ ਸੀ

ਉਥੇ ਇਕ ਫਿਲਮ ਦੀ ਸੂਟਿੰਗ ਹੋ ਰਹੀ ਸੀ

ਉਹ ਤਾਂ ਅਕਸਰ ਹੀ ਹੁੰਦੀ ਰਹਿੰਦੀ ਹੈਇਹ ਕੋਈ ਨਵੀਂ ਗਲ ਨਹੀਂਨਿਸ਼ਚਿਤ ਹੁੰਦੀ ਹੋਈ ਉਹ ਬੋਲੀ

ਮਾਰੀਆ ਸੋਚਣ ਲਗੀ ਕਿ ਹੋ ਸਕਦਾ ਹੈ ਗਲ ਦਾ ਸਿਲਸਿਲਾ ਅਗੇ ਤੋਰਨ ਲਈ ਉਹਨੇ ਇਹ ਮਨਘੜੰਤ ਗਲ ਬਣਾ ਲਈ ਹੋਵੇ

ਬਾਹਰ ਬੱਦਲ ਬਹੁਤ ਕਾਲੇ ਹੋ ਗਏ ਸਨ

ਬੜੀ ਜ਼ੋਰ ਦੀ ਬਾਰਸ਼ ਆਵੇਗੀ ਹੈਰੀ ਨੇ ਬੋਲਿਆ

ਉਹ ਤਾਂ ਅਜ ਕਲ੍ਹ ਰੋਜ਼ ਹੀ ਹੋ ਰਹੀ ਹੈਸੋਮਵਾਰ ਤਾਂ ਸਭ ਲੋਕਲ ਗਡੀਆਂ ਵੀ ਬੰਦ ਹੋ ਗਈਆਂ ਸਨਕਿੰਨੇ ਹੀ ਲੋਕ ਘਰਾਂ ਤਕ ਨਹੀਨ ਸਨ ਪਹੁੰਚ ਸਕੇ

ਬੰਬਈ ਦੀ ਮਾਨਸੂਨ ਦੌਰਾਨ ਇਕ ਦੋ ਵਾਰ ਤਾਂ ਗਡੀਆਂ ਬੰਦ ਹੁੰਦੀਆਂ ਹੀ ਹਨ

ਤੁਸੀਂ ਵਕਤ ਸਿਰ ਨਿਕਲ ਜਾਉਭਿਜਕੇ ਐਵੇਂ ਬਿਮਾਰ ਹੀ ਨਾ ਹੋ ਜਾਇਓ ਮਾਰੀਆ ਚਾਹ ਦੇ ਕੇ ਕਪ ਟੇਬਲ ਤੇ ਰਖਦੀ ਹੋਈ ਬੋਲੀ

ਅਜ ਕਲ੍ਹ ਤਾਂ ਰੋਜ਼ ਹੀ ਭਿਜੀਦਾ ਹੈਅਤੇ ਉਹ ਹੋ ਹੋ ਕਰਕੇ ਹਸਣ ਲਗ ਪਿਆ

ਮਾਰੀਆ ਚੁਪ ਚਾਪਸ ਚਾਹ ਦੇ ਘੁਟ ਭਰਦੀ ਰਹੀਮਾਰੀਆ ਨੂੰ ਹੈਰੀ ਦੀ ਕਿਸੇ ਗਲ ਤੇ ਹਾਸਾ ਨਹੀਂ ਆਉਂਦਾ ਤੇ ਨਾ ਹੀ ਉਹ ਨਕਲੀ ਹਾਸਾ ਹਸਣ ਦੇ ਮੂਡ ਵਿਚ ਸੀ ਉਹ ਤਾਂ ਚੱਦਰ ਲੈ ਕੇ ਥੋੜ੍ਹੀ ਦੇਰ ਲਈ ਲੇਟ ਕੇ ਥਕਾਵਟ ਲਾਉਣਾ ਚਾਹੁੰਦੀ ਸੀਪਰ ਹੈਰੀ ਦਾ ਕੀ ਕਰੇ ਉਹਨੂੰ ਤਾਂ ਜਾਣ ਦੀ ਕੋਈ ਕਹਾਲ ਨਹੀਂ ਸੀ

 ਪਿਛਲੀ ਵਾਰ ਜਦੋਂ ਹੈਰੀ ਆਇਆ ਸੀ ਤਾਂ ਉਹ ਫਿਰ ਆਪਣੇ ਉਹੀ ਘਿਸੇ ਪਿਟੇ ਰੋਮਾਂਟਿਕ ਡਾਇਲਾਗਜ਼ ਬੋਲਣ ਲਗ ਪਿਆ ਸੀ ਮਾਰੀਆ ਗੁਸੇ ਵਿਚ ਆ ਗਈ ਸੀ

ਮੈਂ ਕਿੰਨੀ ਵਾਰ ਕਹਿ ਚੁਕੀ ਹਾਂ ਕਿ ਮੇਰੇ ਸਾਹਮਣੇ ਇਹੋ ਜਿਹੇ ਡਾਇਲਾਗ ਨਾ ਬੋਲਿਆ ਕਰਮੈਨੂੰ ਬਿਲਕੁਲ ਪਸੰਦ ਨਹੀਂਮੈਂ ਬਚੀ ਨਹੀਂ

ਇਹ ਡਾਇਲਾਗ ਬਚਿਆਂ ਅਗੇ ਤਾਂ ਬੋਲਣ ਵਾਲੇ ਨਹੀਂਇਹ ਤਾਂ……’

ਮੈਂ 16-17 ਸਾਲਾਂ ਦੀ ਜਵਾਨ ਕੁੜੀ ਵੀ ਨਹੀਂਮੈਨੂੰ ਇਹ ਗੱਲਾਂ ਬੜੀਆਂ ਚੀਪ ਲਗਦੀਆਂ ਨੇ

ਹੈਰੀ ਖੀਂ ਖੀਂ ਕਰਕੇ ਹਸਣ ਲਗ ਪਿਆ ਸੀ

ਕਦੀ ਕਦੀ ਹੈਰੀ ਰਾਜਨੀਤੀ ਬਾਰੇ ਗਲਾਂ ਕਰਨ ਲਗ ਪੈਂਦਾਉਹੀ ਪਿਟ ਚੁਕੀਆਂ ਅਕਬਾਰੀ ਗਲਾਂਉਹ ਹੂੰ……ਹਾਂ ਕਰਦੀ ਰਹਿੰਦੀਜਦੋਂ ਹੈਰੀ ਦੇਖਦਾ ਕਿ ਮਾਰੀਆ ਉਂਘਲਾਣ ਲਗ ਪਈ ਹੈ ਤਾਂ ਉਹ ਮਾਰੀਆ ਦੀ ਦੁਪਹਿਰ ਨੂੰ ਸੌਣ ਦੀ ਆਦਤ ਨੂੰ ਨਿੰਦਣ ਲਗ ਪਿਆਮੈਂ ਸਵੇਰੇ ਬਹੁਤ ਜਲਦੀ ਉਟਦੀ ਹਾਂਫਿਰ ਡਿਊਟੀ ਤੇ ਜਾਂਦੀ ਹਾਂਲੋਕਲ ਗਡੀਆਂ ਦੀ ਥਕਾਵਟ ਘਰ ਆ ਕੇ ਕਿੰਨਾ ਹੀ ਕੰਮ ਹੁੰਦਾ ਹੈ ਕਰਨ ਨੂੰਮੈਂ ਥੱਕ ਜਾਂਦੀ ਹਾਂ

ਚੰਗਾ ਫਿਰ ਮੈਂ ਚਲਦਾ ਹਾਂਬੜੇ ਬੁਝੇ ਜਿਹੇ ਸੁਰ ਵਿਚ ਉਹ ਬੋਲਿਆ

ਮਾਰੀਆ ਨੇ ਹੋਰ ਬੈਠਣ ਲਈ ਰਸਮੀ ਤੌਰ ਤੇ ਵੀ ਨਹੀਂ ਕਿਹਾ

ਮਾਰੀਆ ਨੇ ਵੇਖਿਆ ਕਿ ਉਹ ਉਠਣ ਦਾ ਕੋਈ ਉਪਰਾਲਾ ਨਹੀਂ ਕਰ ਰਿਹਾਉਹ ਜਾਣਦੀ ਹੈ ਕਿ ਉਹਦਾ ਜਾਣ ਲਈ ਮਨ ਨਹੀਂ ਕਰ ਰਿਹਾ

ਬਾਹਰ ਬਾਰਸ਼ ਕੁਝ ਗਟ ਗਈ ਹੈ, ਭਿਜੋਗੇ ਨਹੀਂਸ਼ਾਮ ਨੂਮ ਲੋਕਲ ਗਡੀਆਂ ਵਿਚ ਭੀੜ ਬਹੁਤ ਹੋ ਜਾਵੇਗੀਮਾਰੀਆ ਨੇ ਕਿਹਾ

ਆਫਿਸ ਫੋਨ ਕਰਨਾਜਾਂਦੇ ਹੋਏ ਹੈਰੀ ਬੋਲਿਆ

ਮਾਰੀਆ ਨੇ ਸਿਰ ਹਿਲਾ ਦਿਤਾ ਸੀ ਤਿੰਨ ਚਾਰ ਦਿਨ ਬਾਅਦ ਫੋਨ ਆ ਗਿਆ ਸੀ,

ਮਾਰੀਆ ਕੀ ਗਲ ਹੈ?”

ਸਹੀ ਹੈ

ਕੀ ਕਰ ਰਹੇ ਹੋ?”

ਤੁਹਾਡੇ ਨਾਲ ਗਲ

ਮੇਰਾ ਮਤਲਬ ਹੈ ਕੀ ਕਰ ਰਹੇ ਸੀ?’

ਸੌਂ ਰਹੀ ਸੀ, ਜਾਣ ਬੁਝ ਕੇ ਮਾਰੀਆ ਬੋਲੀ

ਓ! ਮੈਂ ਤੁਹਾਨੂੰ ਡਿਸਟਰਬ ਕੀਤਾ ਵੀ ਸਾਰੀਮੈਂ ਤਾਂ ਭੁਲ ਹੀ ਗਿਆ ਸੀ ਇਹ ਤੁਹਾਡਾ ਸੌਣ ਦਾ ਵਕਤ ਹੈਉਹੀ ਮੀਸਣਾ ਹਾਸਾ ਸੀ, ਉਸ ਪਾਸੇ

ਦੱਸੋ ਕੀ ਗਲ ਹੈ?”

ਤੁਸਾਂ ਕਿਹਾ ਸੀ ਕੇ ਤੁਸੀਂ ਫੋਨ ਕਰੋਗੇਮੈਂ ਰੋਜ਼ ਤੁਹਾਡਾ ਫੋਨ ਉਡੀਕਦਾ ਹਾਂ

ਬਸ ਕੋਈ ਖਾਸ ਗਲ ਹੀ ਨਹੀਂ ਸੀ ਕਰਨ ਵਾਲੀਨਾਲੇ ਰੁਝੇਵਾਂ ਵੀ ਬਹੁਤ ਸੀ

ਸ਼ਾਨੂੰ ਵੀ ਕੋਈ ਟਾਈਮ ਦਿਉ

ਖਾਹਦੇ ਲਈ?”

ਮਿਲਣ ਲਈ

ਦੋ ਚਾਰ ਦਿਨ ਪਹਿਲਾਂ ਹੀ ਤੁਸੀਂ ਆਏ ਸੀ

ਮੈਂ ਤੁਹਾਡੇ ਨਾਲ ਇਕ ਖਾਸ ਗੱਲ ਕਰਨੀ ਚਾਹੁੰਦਾ ਹਾਂ

ਹੁਣੇ ਹੀ ਦੱਸ ਦਿਉਅੰਦਰ ਹੀ ਅੰਦਰ ਮਾਰੀਆ ਛਿਥੀ ਪੈ ਰਹੀ ਸੀਉਹ ਜਾਣਦੀ ਸੀ ਕਿ ਗਲ ਕੋਈ ਖਾਸ ਹੈ ਹੀ ਨਹੀਂ

ਫੋਨ ਤੇ ਨਹੀਂ ਹੋ ਸਕਦੀ ਕਦੋਂ ਮਿਲੋਗੇ?”

ਮਾਰੀਆ ਜਾਣਦੀ ਹੈ ਕਦੋ ਮਿਲੋਗੇ ਦਾ ਮਤਲਬ ਹੁੰਦਾ ਹੈ ਕਿ ਹੁਣ ਉਹਦੇ ਘਰ ਕਦੋਂ ਆ ਸਕਦਾ ਹੈ

ਤੁਹਾਨੂੰ ਫਿਰ ਦੱਸਾਂਗੀਚੰਗਾ ਬਾਹਰ ਘੰਟੀ ਵਜ ਰਹੀ ਹੈ…’ਅਤੇ ਉਹਨੇ ਫੋਨ ਰੱਖ ਦਿਤਾ

ਇਹੀ ਜਾਂ ਇਨ੍ਹਾਂ ਨਾਲ ਮਿਲਦੇ ਜੁਲਦੇ ਵਾਕ ਫੋਨ ਤੇ ਹੈਰੀ ਕਿੰਨੀ ਵਾਰ ਕਹਿ ਚੁਕਾ ਹੈਮਾਰੀਆ ਨੂੰ ਸਮਝ ਨਹੀਂ ਆਉਂਦੀ ਕਿ ਉਹ ਹੱਸੇ ਜਾਂ ਗੁਸਾ ਕਰੇਕਈ ਵਾਰ ਉਹ ਧਮਕੀ ਦਿੰਦਾ ਹੈ ਕਿ ਉਹ ਕਦੀ ਨਹੀਂ ਆਵੇਗਾ

ਸਹੀ ਹੈ, ਨਾ ਆਉਣਾਇਕ ਵਾਕ ਕਈ ਵਾਰ ਉਹਦੇ ਹੋਠਾਂ ਤਕ ਆ ਕੇ ਵਾਪਿਸ ਚਲਾ ਜਾਂਦਾ ਹੈ

ਮਾਰੀਆ ਦਾ ਪਤੀ ਐਸ਼ਲ਼ੇ ਬਹੁਤ ਮਿਲਣਸਾਰ ਸੀਉਨ੍ਹਾਂ ਦੇ ਘਰ ਅਕਸਰ ਹੀ ਦੋਸਤ ਆ ਧਰਨਾ ਦਿੰਦੇਮਾਰੀਆ ਚਾਹ ਕੋਫੀ ਬਣਾ ਲਿਆਂਦੀਕਈ ਵਾਰ ਐਸ਼ਲ਼ੇ ਖਾਣ ਬਣਾਨ ਲਈ ਵੀ ਕਹਿ ਦਿੰਦਾਬਾਕੀ ਦੋਸਤ ਤਾਂ ਚਲੇ ਜਾਂਦੇ ਪਰ ਹੈਰੀ ਤੇ ਜੈਕੀ ਦੇਰ ਰਾਤ ਤਕ ਬੈਠੇ ਗਪ ਸ਼ਪ ਕਰਦੇ ਰਹਿੰਦੇਉਨ੍ਹਾਂ ਦੋਹਾਂ ਦੇ ਦੇਰ ਵੀ ਨੇੜੇ ਹੀ ਸਨਉਨ੍ਹਾਂ ਨਾਲ ਐਸ਼ਲ਼ੇ ਤੇ ਮਾਰੀਆ ਦੀ ਪਰਿਵਾਰਿਕ ਸਾਂਝ ਸੀਛੁੱਟੀ ਵਾਲੇ ਦਿਨ ਕਈ ਵਾਰ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਵੀ ਨਾਲ ਲੈ ਆਉਂਦੇ ਸਨ ਜਾਂ ਫਿਰ ਮਾਰੀਆ ਤੇ ਐਸ਼ਲ਼ੇ ਉਨ੍ਹਾਂ ਦੇ ਘਰ ਚਲੇ ਜਾਂਦੇਕਦੀ ਕਦਾਈਂ ਤਿੰਨੋਂ ਪਰਿਵਾਰ ਜੁਹੂ ਬੀਚ ਜਾਂ ਨੈਸ਼ਨਲ ਪਾਰਕ ਜਾਣ ਦਾ ਪ੍ਰੋਗਰਾਮ ਵੀ ਰਖ ਲੈਂਦੇ

ਇਹ ਦੋਸਤ ਅਕਸਰ  ਹੀ ਮਾਰੀਆ ਦੇ ਇਕ ਕਮਰੇ ਦੇ ਫਲ਼ੈਟ ਵਿਚ ਇਕੱਠੇ ਹੁੰਦੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹਲ ਢੂੰਡਦੇ ਰਹਿੰਦੇਬੰਬਈ ਦੀ ਵਧਦੀ ਜਨਸੰਖਿਆ, ਲੋਕਲ ਗਡੀਆਂ ਦੀ ਭੀੜ, ਬੰਬਈ ਦੀ ਗੈਂਗਵਾਰ, ਦੇਸ਼ ਦੀ ਭ੍ਰਿਸ਼ਟ ਰਾਜਨੀਤੀੀ, ਵਧਦੀ ਮਹਿੰਗਾਈ……ਮਾਰੀਆ ਸਭ ਦੀਆਂ ਗਲਾਂ ਸੁਣਦੀ ਰਹਿੰਦੀ, ਥਕ ਜਾਂਦੀਵਿਚੋਂ ਵਿਚ ਉਘਲਾ ਜਾਂਦੀ ਪਰ ਜਦੋਂ ਤਕ ਸਭ ਚਲੇ ਨਾ ਜਾਣ ਉਹ ਸੌਂ ਨਾ ਸਕਦੀਜੈਕੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਹੈਰੀ ਨੂੰ ਚਲਣ ਲਈ ਕਹਿੰਦਾ ਰਹਿੰਦਾਪਰ ਹੈਰੀ ਨਿਠਕੇ ਬੈਠਾ ਰਹਿੰਦਾ ਜਿਵੇਂ ਘਰੋਂ ਕਢਿਆ ਹੋਵੇਕਈ ਵਾਰ ਮਾਰੀਆ ਨੂੰ ਗੁਸਾ ਆ ਜਾਂਦਾਸਭ ਦੋਸਤਾਂ ਦੇ ਚਲੇ ਜਾਣ ਬਾਅਦ ਉਹ ਐਸਲੇ ਤੇ ਬਰਸ ਪੈਂਦੀ

ਤੁਹਾਡੇ ਦੋਸਤ ਵੀ ਅਜੀਬ ਨੇਉਨ੍ਹਾਂ ਨੂੰ ਤਾਂ ਆਪਣੀਆਂ ਪਤਨੀਆਂ ਦੀ ਕੋਈ ਪਰਵਾਹ ਨਹੀਂ ਪਰ ਮੇਰੇ ਤੇ ਰਹਿਮ ਕਰੋਸਵੇਰੇ ਉਠਕੇ ਸਭ ਤੋਂ ਪਹਿਲਾਂ ਤਾਂ ਮੈਂ ਹੀ ਡਿਊਟੀ ਤੇ ਜਾਣਾ ਹੁੰਦਾ ਹੈਨੀਂਦ ਵੀ ਪੂਰੀ ਨਹੀਂ ਹੋਵੇਗੀ ਤਾਂ ਜਾਵਾਂਗੀ ਕਿਵੇਂ?’

ਐਸ਼ਲ਼ੇ ਮਾਰੀਆ ਨੂੰ ਬਾਹਾਂ ਵਿਚ ਲੈ ਕੇ ਅਗੋਂ ਇੰਜ ਨਾ ਕਰਨ ਦਾ ਵਾਇਆ ਕਰਦਾ ਤੇ ਘਰ ਵਿਚ ਸ਼ਾਂਤੀ ਹੋ ਜਾਂਦੀ

ਪਰ ਅਗਲੇ ਹਫਤੇ ਫਿਰ ਉਹਦੇ ਦੋਸਤ ਆ ਧਮਕਦੇ

ਯਾਰ , ਐਸ਼ਲ਼ੇ ਤੇ ਬੜਾ ਖੁਸ਼ਕਿਸਮਤ ਹੈਤੈਨੂੰ ਮਾਰੀਆ ਵਰਗੀ ਪਤਨੀ ਮਿਲੀ, ਸੁਹਣੀ ਵੀ, ਹੱਸਮੁੱਖ ਵੀ, ਤੇ ਪੜ੍ਹੀ ਲਿਖੀ ਵੀ…”ਜੈਕੀ ਅੱਖਾਂ ਵਿਚ ਮਸਖਰੀ ਭਰ ਕੇ ਕਹਿੰਦਾ

ਮਾਰੀਆ ਆਪਣੀ ਪ੍ਰਸੰਸਾ ਸੁਣ ਕੇ ਖਿੜ ਜਾਂਦੀ

ਬਸ ਕਰ ਜੈਕੀਔਰਤਾਂ ਦੀ ਜ਼ਿਆਦਾ ਪ੍ਰਸੰਸਾ ਕਰੋ ਤਾਂ ਸਿਰ ਤੇ ਚੜ੍ਹ ਜਾਂਦੀਆਂ ਨੇਐਸ਼ਲੇ ਹਸਦਾ ਹੋਇਆ ਕਹਿੰਦਾ

ਐਸ਼ਲ਼ੇ ਤੇਰੇ ਔਰਤ ਬਾਰੇ ਵਿਚਾਰ ਬੜੇ ਦਕਿਆਨੂਸੀ ਨੇਮਾਰੀਆ ਹੈਰਾਨ ਹੋ ਕੇ ਬੋਲਦੀ

ਤੂੰ ਤਾਂ ਝੱਲੀ ਏ, ਮਾਰੀਆਮੈਂ ਨਹੀਂ ਚਾਹੁੰਦਾ ਕਿ ਇਹ ਮੇਰੀ ਇਕਲੌਤੀ ਬੀਵੀ ਨੂੰ ਨਜ਼ਰ ਲਗਾਣ

ਓਏ ਸਾਡੀਆਂ ਕਿਹੜੀਆਂ ਚਾਰ ਚਾਰ ਨੇ ਸਭ ਖਿੜ ਖਿੜ ਹਸਣ ਲਗਦੇ

ਉਂਜ ਜੈਕੀ, ਤੂੰ ਦਿਨ ਬਦਿਨ ਮਹਿਨਾ ਹੁੰਦਾ ਜਾ ਰਿਹੈਉਂਜ ਵੀ ਹਾਰਟ ਲਈ ਸਹੀ ਨਹੀਂਮੈਂ ਤਾਂ ਹਕੀਕਤ ਬਿਆਨ ਕਰ ਰਿਹਾ

ਪਰ ਮੇਰਾ ਘਰ ਵਾਲਾ ਤਾਂ ਤੇਰੀ ਬੀਵੀ ਦੀ ਪ੍ਰਸੰਸਾ ਕਰਦਾ ਨਹੀਂ ਥਕਦਾਮਾਰੀਆ ਕੋਲੋਂ ਚੁਟਕੀ ਲੈਂਦੀ

ਇਨ੍ਹਾਂ ਤਿੰਨਾਂ ਦੋਸਤਾਂ ਵਿਚੋਂ ਜੈਕੀ ਹੀ ਬੜਬੋਲਾ ਸੀਬਹੁਤ ਉਚਾ ਬੋਲਦਾ ਤੇ ਹਸਦਾ ਵੀ ਖੂਬਹੈਰੀ ਬਹੁਤ ਘਟ ਬੋਲਦਾ ਜੇ ਬੋਲਦਾ ਵੀ ਤਾਂ ਬੜੀ ਧੀਮੀ ਆਵਾਜ਼ ਵਿਚ

ਕਦੀ ਕਦਾਈ ਇੰਜ ਹੀ ਹੁੰਦਾ ਕਿ ਐਸ਼ਲੇ ਰਾਤੀਂ ਲੇਟ ਆਉਂਦਾਉਹਦੀ ਉਡੀਕ ਵਿਚ ਦੇਰ ਰਾਤ ਤਕ ਇਕਲੇ ਬੈਠੇ ਰਹਿਣਾ ਮਾਰੀਆ ਨੂੰ ਹੋਰ ਵੀ ਔਖਾ ਲਗਦਾਉਹ ਐਸ਼ਲ਼ੇ ਨੂੰ ਖਿਝ ਕੇ ਪੈਂਦੀ

ਤੁਹਾਨੂੰ ਮੇਰਾ ਵੀ ਕੋਈ ਖਿਆਲ ਹੈਸਾਰਾ ਦਿਨ ਕੰਮ ਦੀ ਥਕਾਵਟ ਰਾਤੀਂ ਵਕਤ ਸਿਰ ਸੋਣਾ ਵੀ ਨਸੀਬ ਨਹੀਂਤੁਹਾਡੇ ਦੋਸਤਾਂ ਦੀਆਂ ਬੀਵੀਆਂ ਵੀ ਖੂਬ ਖਿਜਦੀਆਂ ਹੋਣਗੀਆਂ

ਤੇਰੇ ਵਰਗਾ ਵਡਾ ਜਿਗਰਾ ਸਭ ਔਰਤਾਂ ਦਾ ਨਹੀਂ ਹੁੰਦਾਐਸ਼ਲ਼ੇ ਇਹ ਕਹਿ ਕੇ ਉਨ੍ਹਾਂ ਬਾਹਾਂ ਵਿਚ ਭਰ ਲੈਂਦਾ ਤੇ ਮਾਰੀਆ ਸ਼ਾਂਤ ਹੋ ਜਾਂਦੀ

ਛੁਟੀ ਵਾਲੇ ਦਿਨ ਅਕਸਰ ਹੀ ਉਦਹ ਦੋਵੇਂ ਸਮੁੰਦਰ ਕੰਢੇ ਚਲੇ ਜਾਂਦੇਐਸ਼ਲੇ ਨੂੰ ਸੀ ਬੀਚ ਤੇ ਘੁੰਮਣਾ ਬਹੁਤ ਚੰਗਾ ਲਗਦਾ ਸੀਪਰ ਅਜ ਕਲ੍ਹ ਐਸ਼ਲ਼ੇ ਸਮੁੰਦਰ ਦੇ ਪਾਣੀ ਦੇ ਪਰਦੂਸ਼ਣ ਤੇ ਸੀ ਬੀਚ ਤੇ ਫੈਲ਼ੀ ਗੰਦਗੀ ਤੋਂ ਬਹੁਤ ਨਿਰਾਸ਼ ਹੋ ਗਿਆ ਸੀ ਉਹ ਹਿੰਦੁਸਤਾਨੀਆਂ ਦੀ ਗੰਦ ਤੇ ਖਿਲੇਰਾ ਪਾਣ ਦੀ ਆਦਤ ਤੋਂ ਪਰੇਸ਼ਾਨ ਰਹਿੰਦਾ

ਇਤਿਹਾਸ ਵਿਚ ਹਜ਼ਾਰਾਂ ਸਾਲ ਪਹਿਲਾਂ ਹੀ ਸਿੰਧੂ ਘਾਟੀ ਦੀ ਸਭਿਅਤਾ ਦੀ ਸਾਫ ਸਫਾਈ ਬਾਰੇ ਪੜ੍ਹ ਕੇ ਹੈਰਾਨੀ ਹੁੰਦੀ ਹੈਕੀ ਇਹ ਸਭ ਸਚ ਹੋਵੇਗਾ ਫਿਰ ਅੱਜ ਤਾਂ ਸਾਇੰਸ ਦਾ ਯੁਗ ਹੈ ਪੜ੍ਹਾਈ ਲਿਖਾਈ ਕਰਕੇ ਵੀ ਅਸੀਂ ਕੀ ਸਿੱਖੇ ਹਾਂਕੁਦਰਤ ਨਾਲ ਖਿਲਵਾੜ ਹੋ ਰਿਹਾ ਹੈਇਕ ਤਾਂ ਇਸ ਪਲਾਸਟਿਕ ਕਲਚਰ ਨੇ ਸਭ ਜਗ੍ਹਾ ਪ੍ਰਦੂਸ਼ਣ ਫੈਲ਼ਾ ਦਿਤਾ ਹੈ

ਮਾਰੀਆ ਐਸ਼ਲੇ ਦੀਆਂ ਗੱਲਾਂ ਚੁਪਚਾਪ ਸੁਣਦੀ ਰਹਿੰਦੀ

ਐਸ਼ਲੇ ਸਮੁੰਦਰ ਦੀਆਂ ਲਹਿਰਾਂ ਦੀ ਉਥਲ ਪੁਥਲ ਵੇਖ ਦੂਰ ਕਿਤੇ ਖਿਆਲਾਂ ਵਿਚ ਡੁਬ ਜਾਂਦਾ

ਕੀ ਸੋਚ ਰਹੇ ਹੋ?” ਮਾਰੀਆ ਐਸ਼ਲੇ ਦੇ ਮੋਢੇ ਤੇ ਹਥ ਰਖ ਕੇ ਪੁਛਦੀ

ਸਮੁੰਦਰ ਦੀ ਗਹਿਰਾਈ ਵਿਚ ਕਿੰਨਾ ਕੁਝ ਛਿਪਿਆ ਹੋਇਆ ਹੈਇਨਸਾਨ ਦਾ ਮਨ ਵੀ ਇੰਝ ਹੀ ਗਹਿਰਾ ਹੈਸਮੁੰਦਰ ਵਾਂਗ ਮਨ ਦੀ ਥਾਹ ਵੀ ਨਹੀਂ ਪਾ ਸਕਦੇ

ਲਗਦਾ ਹੈ ਅਜ ਕਲ੍ਹ ਕਿਸੇ ਦੇ ਮਨ ਦੀਆਂ ਗਹਿਰਾਈਆਂ ਵਿਚ ਉਤਰ ਕੇ ਡੁਬਕੀਆਂ ਲਗਾ ਰਹੇ ਹੋ…”ਕੌਣ ਹੈ, ਉਹ ਖੁਸ਼ਨਸੀਬ?” ਮਾਰੀਆ ਐਸ਼ਲ਼ੇ ਦੀ ਬਾਂਹ ਝਿੰਜੋੜ ਕੇ ਪੁਛਦੀ

ਉਂਜ ਹੀ ਸੈਮੂ ਬਾਰੇ ਸੋਚ ਰਿਹਾ ਸਾਂਮਾਂ ਬਾਪ ਤੋਂ ਬਾਅਦ ਕਿੰਨੇ ਯਤਨਾਂ ਨਾਲ ਉਹਨੂੰ ਵਡਾ ਕੀਤਾਮਾਂ ਬਾਪ ਦੋਹਾਂ ਦਾ ਪਿੳਾਰ ਦਿਤਾਆਪਣੇ ਪੇਟ ਕਟਕੇ ਉਹਨੂੰ ਪਵ੍ਹਾਇਆ ਲਿਖਾਇਆ ਤੇ ਅਜ ਉਹ ਇੰਗਲੈਂਡ ਬੈਠਾ ਦੋ ਲਾਈਨਾਂ ਦਾ ਇਕ ਖਤ ਨਹੀਂ ਪਾ ਸਕਦਾ ਕਦੀ ਫੋਨ ਨਹੀਂ ਕਰ ਸਕਦਾਇਨ੍ਹਾਂ ਦਿਨਾਂ ਵਿਚ ਮੈਂ ਉਹਨੂੰ ਚਾਰ ਖਤ ਪਾ ਚੁਕਾ ਹਾਂਕੋਈ ਹੁੰਗਾਰਾ ਹੀ ਨਹੀਂ ਪਹਿਲਾਂ ਤਾਂ ਇੰਜ ਨਹੀਂ ਸੀ ਕਰਦਾ ਕਦੀ ਖਤ ਕਦੀ ਫੋਨਪਿਛਲੀ ਵਾਰ ਆਇਆ ਸੀ ਤਾਂ ਕਹਿੰਦਾ ਸੀ ਕਿ ਉਹ ਆਰਥਿਕ ਤੌਰ ਤੇ ਬਹੁਤ ਚੰਗਾ ਸੈਟ ਹੋ ਗਿਆ ਤੇ ਉਹ ਕੁਝ ਪੈਸੇ ਭੇਜੇਗਾ ਤਾਂ ਜੋ ਅਸੀਂ ਦੋ ਕਮਰੇ ਦਾ ਫਲ਼ੈਟ ਖਰੀਦ ਸਕੀਏ ਪਰਐਸ਼ਲੇ ਠੰਡੀ ਆਹ ਭਰ ਕੇ ਚੁਪ ਕਰ ਗਿਆ

ਹੋ ਸਕਦਾ ਹੈ ਕਿ ਉਹ ਆਪ ਹੀ ਕਿਸੇ ਪਰੇਸ਼ਾਨੀ ਵਿਚ ਹੋਵੇ ਮਾਰੀਆ ਬੋਲੀ

ਜ਼ਿੰਦਗੀ ਵਿਚ ਇਕ ਵਾਰ ਸਮੁੰਦਰੀ ਜਹਾਜ਼ ਤੇ ਯਾਤਰਾ ਜ਼ਰੂਰ ਕਰਨੀ ਹੈਐਸ਼ਲੇ ਨੇ ਗਲ ਦਾ ਰੁਖ ਬਦਲ ਦਿਤਾ ਸੀ

ਐਲੀਫੇਂਟਾਂ ਕੇਵਜ਼ ਤਕ?’ ਖਿੜ ਖਿੜਾ ਕੇ ਹਸਦੀ ਹੋਈ ਮਾਰੀਆ ਬੋਲੀ

ਜੀ ਕਰਦਾ ਹੈ ਕਿ ਸੋਮੂ ਕੋਲ ਇੰਗਲੈਂਡ ਚਲਾ ਜਾਵਾਂ ਪਰ ਉਹਨੇ ਤਾਂ ਤੁਹਾਨੂੰ ਕਦੇ ਬੁਲਾਇਆ ਨਹੀਂ

ਤਾਂ ਕੀ ਹੋਇਆ ਹੈ ਤਾਂ ਆਪਣਾ ਹੀ ਭਰਾ ਚਲਾ ਗਿਆ ਤਾਂ ਘਰੋਂ ਤਾਂ ਨਹੀਂ ਕਢੇਗਾਉਥੇ ਮੇਰੇ ਕੁਝ ਦੋਸਤ ਵੀ ਰਹਿੰਦੇ ਨੇਕੁਝ ਦਿਨ ਉਥੇ ਰਹਿ ਕੇ ਮੈਂ ਸਾਰਾ ਯੁਰਪ ਘੁੰਮਾਂਗਾਟਰੇਨ ਰਾਹੀਂਇਕ ਵਾਰ ਅਖਬਾਰਾਂ ਵਿਚ ਟ੍ਰੇਨ ਬਾਰੇ ਲੇਖ ਪੜ੍ਹਿਆ ਸੀ, ਉਹ ਮੈਂ ਕਟਕੇ ਰਖ ਲਿਆ ਹੈ

ਇਹ ਤਾਂ ਸਭ ਸਹੀ ਹੈ, ਪਰ ਪੈਸਿਆਂ ਦਾ ਪ੍ਰਬੰਧ ਕਿਥੋਂ ਕਰੋਗੇ?’ ਮਾਰੀਆ ਹੈਰਾਨੀ ਨਾਲ ਬੋਲੀ

ਬਸ ਇਥੇ ਹੀ ਤਾਂ ਮਾਰ ਖਾ ਜਾਂਦੇ ਹਾਂ, ਅਸੀਂਪਰ ਕਰਾਂਗਾ, ਕੁਝ ਨਾ ਕੁਝਕੁਝ ਪੈਸੇ ਜਮ੍ਹਾਂ ਕਰਾਂਗਾ ਤੇ ਕੁਝ ਪ੍ਰਾਵੀਡੈਂਟ ਫੰਡ ਤੋਂ ਉਧਾਰ ਚੁਕ ਲਵਾਂਗਾ

ਅਤੇ ਇਥੇ ਮੈਨੂੰ ਇਕਲਿਆਂ ਛਡ ਜਾਉਗੇ?” ਮਾਰੀਆ ਸਹਿਮ ਕੇ ਬੋਲੀ

ਮਾਰੀਆ ਡੀਅਰ, ਤੇਰੇ ਬਿਨਾਂ ਤਾਂ ਮੈਂ ਕਿਧਰੇ ਜਾਣ ਦਾ ਤਸਵਰ ਵੀ ਨਹੀਂ ਕਰ ਸਕਦਾਤੇਰੇ ਬਿਨਾਂ ਤਾਂ ਮੈਂ ਅਧੂਰਾ ਹਾਂ

ਮਾਰੀਆ ਗਦਗਦ ਹੋ ਗਈ

ਤੁਹਾਡੇ ਸੁਫਨੇ ਬਹੁਤ ਵੱਡੇ ਨੇ

ਸੁਫਨਿਆਂ ਤੇ ਕਿਹੜਾ ਟੈਕਸ ਲਗਦੇ ਨੇ ਉਹ ਹੱਸਣ ਲਗ ਪਿਆ

ਇਨ੍ਹਾਂ ਸੁਫਨਿਆਂ ਵਿਚ ਥੋੜ੍ਹੀ ਕਾਂਟ ਛਾਂਟ ਕਰ ਲਵੋ

ਉਹ ਕਿਵੇਂ?”

ਕੁਝ ਪੈਸੇ ਜਮ੍ਹਾਂ ਕਰਕੇ ਸਾਰਾ ਉਤਰੀ ਭਾਰਤ ਘੁੰਮ ਆਈਏ ਤੇ ਫਿਰ ਕੁਝ ਸਾਲਾਂ ਬਾਅਦ ਕੰਨਿਆ ਕੁਮਾਰੀ ਤਕਕੀ ਖਿਆਲ ਹੈ?”

ਖਿਆਲ ਤਾਂ ਨੇਕ ਨੇ…”

ਪਰ ਇਹ ਸਾਰੇ ਸੁਫਨੇ ਸਮੁੰਦਰ ਦੀਆਂ ਗਹਿਰਾਈਆਂ ਵਿਚ ਹੀ ਕਿਤੇ ਗੁਆਚ ਗਏ ਸਨਐਸ਼ਲੇ ਅਚਾਨਕ ਇਕ ਸ਼ਾਮ ਦਫਤਰੋਂ ਆਉਂਦੇ ਹੋਏ ਲੋਕਲ ਗੱਡੀ ਦੇ ਇਕ ਹਾਦਸੇ ਦਾ ਸਿਕਾਰ ਹੋ ਗਿਆ ਸੀ

ਮਾਰੀਆ ਤਾਂ ਜਿਵੇਂ ਪਾਗਲ ਹੀ ਹੋ ਗਈ ਸੀਉਹਦਾ ਦਿਲ ਕਰਦਾ ਕਿ ਉਹ ਵੀ ਚਲਦੀ ਲੋਕਲ ਗੱਡੀ ਤੋਂ ਛਲਾਂਗ ਲਗਾ ਦੇਵੇ ਜਾਂ ਸਮੁੰਦਰ ਵਿਚ ਜਾ ਡੁਬੇਪਰ ਉਹ ਇਹੋ ਜਿਹਾ ਕੁਝ ਵੀ ਨਾ ਕਰ ਸਕੀਬੰਗਲੌਰ ਤੋਂ ਉਹਦੀ ਭੈਣ ਤੇ ਭਰਾ ਆ ਗਏ ਸਨਸੋਮੂ ਵੀ ਇੰਗਲੈਂਡ ਤੋਂ ਪਹੁੰਚ ਗਿਆ ਸੀ

ਪਰ ਆਪਣੇ ਪਰਿਵਾਰਾਂ ਨੂੰ ਛੱਡ ਕੇ ਕੋਈ ਕਿੰਨੇ ਦਿਨ ਮਾਰੀਆ ਕੋਲ ਰਹਿ ਸਕਦਾ ਸੀਆਖਿਰ ਉਹ ਇਕੱਲੀ ਦੀ ਇਕੱਲੀ ਰਹਿ ਗਈ ਸੀ, ਆਪਣੀਆਂ ਸਭ ਸਮੱਸਿਆਵਾਂ ਨਾਲ ਜੂਝਣ ਲਗੀਨਾ ਉਹਦਾ ਕੰਮ ਤੇ ਦਿਲ ਲਗਦਾ, ਨਾ ਘਰ ਵਿਚਕਿਧਰੇ ਵੀ ਆਉਣਾ ਜਾਣਾ ਉਹਨੇ ਬੰਦ ਕਰ ਦਿਤਾ ਸੀਰਾਤ ਨੂੰ ਨੀਂਦ ਖੁਲ੍ਹ ਜਾਂਦੀ ਤਾਂ ਉਹ ਬਾਲਕਨੀ ਵਿਚ ਪਈ ਕੁਰਸੀ ਤੇ ਬੈਠ ਸਾਹਮਣੇ ਲਗੇ ਉਚੇ ਦਰਕਤਾਂ ਵਲ ਤਕਦੀ ਰਹਿੰਦੀਖਾਣਾ ਖਾਣ ਲਗਿਆਂ ਉਹਦੇ ਜਬਾੜੇ ਦੁਖਦੇਬੋਲਣ ਲਈ ਉਹਨੂੰ ਮਿਹਨਤ ਕਰਨੀ ਪੈਂਦੀਅਖਾਂ ਅੰਦਰ ਧਸ ਗਈਆਂ

ਮਾਰੀਆਂ ਦੀ ਭੈਣ ਉਹਨੂੰ ਬਾਰ ਬਾਰ ਫੋਨ ਕਰਦੀ, ਕੁਝ ਦਿਨ ਸਾਡੇ ਕੋਲ ਆ ਜਾਮਨ ਬਦਲ ਜਾਵੇਗਾ

ਭਰਾ ਦੇ ਖਤ ਆਉਂਦੇ, ਤੂੰ ਉਥੇ ਇਕਲੀ ਕੀ ਕਰੇਂਗੀ ਸਾਡੇ ਕੋਲ ਆ ਜਾਣਇਤੇ ਨੌਕਰੀ ਮਿਲ ਜਾਵੇਗੀ

ਉਹ ਕਈ ਵਾਰ ਸੋਚਦੀ ਕਿ ਇਹ ਫਲ਼ੈਟ ਵੇਚ ਕੇ ਭਰਾ ਕੋਲ ਹੀ ਚਲੀ ਜਾਵੇਪਰ ਹਿੰਮਤ ਨਾ ਜੁਟਾ ਸਕਦੀ

ਇਕ ਮਹੀਨੇ ਦੀ ਛੁਟੀ ਲੈ ਕੇ ਉਹ ਭੇਣ ਭਰਾ ਕੋਲ ਰਹੀ ਪਰ ਮਨ ਟਿਕਿਆ ਨਹੀਂਫਿਰ ਬੰਬਈ ਆ ਗਈ

ਜੈਕੀ ਕਦੀ ਭੁਲ ਬੁਲੇਖੇ ਉਹਦੇ ਘਰ ਆ ਜਾਂਦਾਮਾਰੀਆ ਐਸ਼ਲ਼ੇ ਦੀਆਂ ਗਲਾਂ ਕਰਕੇ ਰੋਣ ਲਗ ਜਾਂਦੀਜੈਕੀ ਉਹਨੂੰ ਲੰਬੇ ਚੌੜੇ ਲੈਕਚਰ ਦੇਣ ਲਗ ਜਾਂਦਾ

ਕਿਸੇ ਦੇ ਨਾਲ ਮਰਿਆ ਤਾਂ ਨਹੀਂ ਜਾ ਸਕਦਾਖੁਸ਼ ਰਹਿਣਾ ਸਿੱਖੋਬਾਹਰ ਨਿਕਲੋਮੈਂ ਤਾਂ ਹਮੇਸ਼ਾ ਤੁਹਾਡਾ ਪ੍ਰਸੰਸਕ ਰਿਹਾ ਹਾਂਕਦੀ ਮਦਦ ਦੀ ਲੋੜ ਹੋਵੇ ਤਾਂ ਬਸ ਆਫਿਸ ਫੋਨ ਕਰ ਦੇਣਾ

ਪਰ ਮਾਰੀਆ ਜਦੋਂ ਕਦੀ ਜੈਕੀ ਨੂੰ ਕਿਸੇ ਕੰਮ ਲਈ ਫੋਨ ਕਰਦੀ ਤਾਂ ਉਹ ਟਾਲ ਜਾਂਦਾਇਸਦੇ ਉਲਟ ਉਹ ਹੈਰੀ ਨੂੰ ਜਦੋਂ ਵੀ ਫੋਨ ਕਰਦੀ ਉਹ ਆ ਜਾਂਦਾਐਸ਼ਲ਼ੇ ਦੇ ਆਫਿਸ ਦੇ ਚਕਰਾਂ ਵਿਚ ਉਹ ਕਈ ਵਾਰ ਉਹਦੇ ਨਾਲ ਗਿਆਹਮੇਸ਼ਾ ਦੀ ਤਰ੍ਹਾਂ, ਉਹ ਘਟ ਬੋਲਦਾ

ਇਕ ਦਿਨ ਹੈਰੀ ਬੋਲਿਆ, ਮਾਰੀਆ, ਤੁਸੀਂ ਫੋਨ ਮੇਰੇ ਦਫਤਰ ਹੀ ਕਰਿਆ ਕਰੋ, ਘਰ ਨਹੀਂ

ਕਿਉਂ?”

ਘਰ ਵਿਚ ਕਲੇਸ਼ ਕਾਹਦੇ ਲਈ ਪਾਣਾ ਹੈਔਰਤਾ ਤਾਂ ਸ਼ਕੀ ਸੁਭਾ ਦੀਆ ਹੁੰਦੀਆਂ ਨੇ

ਫਿਰ ਤੁਹਾਨੂੰ ਨਹੀਂ ਆਉਣਾ ਚਾਹੀਦਾ, ਸਾਡੇ ਘਰਮਾਰੀਆ ਬੜੀ ਸਖਤ ਲਹਿਜੇ ਵਿਚ ਬੋਲੀ

ਉਸ ਸਾਰੀ ਰਾਤ ਮਾਰੀਆ ਸੌਂ ਨਾ ਸਕੀ

ਹੱਦ ਹੋ ਗਈਕਿਟੀ ਮੇਰੇ ਤੇ ਸ਼ਕ ਕਰਦੀ ਹੈ ਅਜ ਮੇਰਾ ਘਰ ਵਾਲਾ ਨਹੀਂ ਰਿਹਾ ਤਾਂਕਿਟੀ ਨੂੰ ਸ਼ਰਮ ਆਉਣੀ ਚਾਹੀਦੀ ਹੈਇਹ ਕਿਟੀ ਸਾਡੇ ਘਰ ਆ ਕੇ ਮੇਰੇ ਨਾਲ ਦੁਖ ਸੁਖ ਸਾਂਝਾ ਕਰਦੀ ਸੀਮੈਨੂੰ ਆਪਣੀ ਭੇਣ ਕਹਿੰਦੀ ਸੀਮੈਂ ਤਾਂ ਕਲਪਨਾ ਵਿਚ ਵੀ ਇਹੋ ਜਿਹੀ ਘਟੀਆ ਗਲ ਸੋਚ ਨਹੀ ਸਕਦੀਜਦੋਂ ਕਿਟੀ ਦਾ ਛੋਟਾ ਬੇਟਾ ਹੋਇਆ ਸੀ ਤਾਂ ਉਹ ਕਿੰਨੀ ਬਿਮਾਰ ਹੋ ਗਈ ਸੀਅਸਾਂ ਉਹਦੀ ਕਿੰਨੀ ਸੇਵਾ ਕੀਤੀ ਸੀਉਹਦਾ ਸਿਲਾ ਮੈਨੂੰ ਇਹ ਦੇ ਰਹੀ ਹੈ

 ਸਾਰੀ ਰਾਤ ਮਾਰੀਆ ਕਲਪਦੀ ਰਹੀਐਸ਼ਲੇ ਦੇ ਸਾਹਮਣੇ ਹੈਰੀ ਕੀ ਚੀਜ਼

ਮਾਰੀਆ ਦਾ ਦਿਲ ਕੀਤਾ ਕਿ ਉਹ ਹੈਰੀ ਦੇ ਘਰ ਜਾਵੇ ਤੇ  ਕਿਟੀ ਨੂੰ ਜਲੀ ਭੁੰਨੀ ਸੁਣਾ ਕੇ ਆਵੇਖੂਬ ਬੁਰਾ ਭਲਾ ਕਹੇ ਤੇ ਉਸ ਪਰਿਵਾਰ ਨਾਲੋਂ ਹਮੇਸ਼ਾ ਲਈ ਸਬੰਧ ਤੋੜ ਲਵੇ

ਸਵੇਰੇ ਉਹ ਡਿਊਟੀ ਤੇ ਨਹੀਂ ਜਾ ਸਕੀ ਐਸ਼ਲੇ ਦੀ ਫੋਟੋ ਸਾਹਮਣੇ ਬੈਠੀ ਕਿੰਨੀ ਦੇਰ ਉਹਦੇ ਨਾਲ ਗਲਾਂ ਕਰਦੀ ਰਹੀ

 ‘ਤੂੰ ਮੈਨੂੰ ਇਕੱਲਾ ਕਿਉਂ ਛਡ ਗਿਆ ਹੈਂ, ਵੇਖ ਤੇਰੇ ਬਨਾਂ ਮੈਨੂੰ ਕਿੰਨਾ ਕੁਝ ਸਹਿਣਾ ਪੈ ਰਿਹਾ ਹੈ

ਮਾਰੀਆ ਹਾਲੇ ਇਸ ਸਦਮੇ ਤੋਂ ਬਾਹਰ ਵੀ ਨਹੀਂ ਸੀ ਨਿਕਲੀ ਕਿ ਇਕ ਦਿਨ ਹੈਰੀ ਫਿਰ ਉਹਦੇ ਘਰ ਆ ਗਿਆਮਾਰੀਆ ਨੂੰ ਇਕ ਦਮ ਗੁਸਾ ਆ ਗਿਆ

ਹੈਰੀ, ਜਾਂ ਤਾਂ ਕਿਟੀ ਨੂੰ ਨਾਲ ਲਿਆਇਆ ਕਰ ਜਾਂ ਤੂੰ ਵੀ ਨਾ ਆਇਆ ਕਰਉਹਨੂੰ ਤੇਰਾ ਆਉਣਾ ਸਹੀ ਨਹੀਂ ਲਗਦਾ ਤਾਂ ਕਿਉਂ ਆ ਜਾਂਦਾ ਹੈ?”

ਤੁਹਾਨੂੰ ਵੇਖਣ ਲਈਹੈਰੀ ਧੀਮੇ ਜਿਹੇ ਸੁਰ ਵਿਚ ਬੋਲਿਆ

ਕੀ ਮਤਲਬ?” ਮਾਰੀਆ ਹਕੀ ਬਕੀ ਹੋ ਕੇ ਉਹਨੂੰ ਵੇਖ ਰਹੀ ਸੀ

ਤੁਸੀਂ ਮੈਨੂੰ ਬਹੁਤ ਚੰਗੇ ਲਗਦੇ ਹੋਹੈਰੀ ਦੀ ਆਵਾਜ਼ ਮੁਸ਼ਕਲ ਨਾਲ ਸੁਣਾਈ ਦੇ ਰਹੀ ਸੀ

ਹੈਰੀ ਤੇਰੇ ਤੇ ਵੀ ਜੈਕੀ ਦਾ ਅਸਰ ਹੋ ਗਿਆ ਹੈਉਹ ਵੀ ਇਹੋ ਜਿਹੇ ਡਾਇਲਾਗ ਮਾਰਦਾ ਰਹਿੰਦਾ ਹੈ ਮਾਰੀਆ ਚੀਕ ਕੇ ਬੋਲੀ

ਪਹਿਲਾਂ ਮੈਂ ਕਹਿਣ ਦੀ ਹਿੰਮਤ ਨਹੀਂ ਕਰ ਸਕਿਆਹੈਰੀ ਮਾਰੀਆ ਨਾਲ ਅਖਾਂ ਮਿਲਾਂਦੇ ਹੋਏ ਕੁਝ ਉਚੀ ਆਵਾਜ਼ ਵਿਚ ਬੋਲਿਆ

ਤੂੰ ਮੇਰੇ ਇਕਲੇ ਪੁਣੇ ਦਾ ਫਾਇਦਾ ਉਠਾ ਰਿਹਾ ਹੈਂਮੈਂ ਤੇਰੇ ਦੋਸਤ ਦੀ ਪਤਨੀ ਹਾਂ…” ਗੁਸੇ ਵਿਚ ਮਾਰੀਆ ਦੀਆਂ ਗਲਾਂ ਲਾਲ ਹੋ ਗਈਆਂ ਸਨ

 ਕੁਝ ਪਲ ਹੈਰੀ ਕਸ਼ਮਕਸ਼ ਜਿਹੀ ਦੀ ਸਥਿਤੀ ਵਿਚ ਖੜ੍ਹਾ ਰਿਹਾ ਤੇ ਫਿਰ ਘਰੋਂ ਬਾਹਰ ਹੋ ਗਿਆ

ਦੋ ਚਾਰ ਦਿਨ ਮਾਰੀਆ ਬਹੁਤ ਹੀ ਪਰੇਸ਼ਾਨ ਰਹੀਉਹਦਾ ਦਿਲ ਕਰਦਾ ਕਿ ਕੁਝ ਦਿਨਾਂ ਦੀ ਛੁਟੀ ਲੈ ਕਿ ਉਹ ਇਥੋਂ ਨਠ ਜਾਵੇਇਕ ਦਿਨ ਉਹ ਘਰ ਆਈ ਤਾਂ ਦਰਵਾਜ਼ੇ ਵਿਚ ਇਕ ਖਤ ਪਿਆ ਸੀ-

 “ਪਿਆਰੀ ਮਾਰੀਆ,

             ਤੁਸੀਂ ਆਪਣੇ ਘਰ ਆਉਣ ਤੇ ਮੇਰੇ ਤੇ ਬੰਦਸ਼ਾਂ ਲਗਾਂਦੇ ਹੋ ਤਾਂ ਕਦੀ ਮੈਨੂੰ ਤੁਹਾਡੇ ਤੇ ਬਹੁਤ ਗੁਸਾ ਆਉਂਦਾ ਹੈ, ਕਦੀ ਬਹੁਤ ਮਾਯੂਸ ਹੋ ਜਾਂਦਾ ਹਾਂ ਮੈਂ ਤੁਹਾਨੂੰ ਕੁਝ ਨਹੀਂ ਮੰਗਦਾ ਤੁਹਾਨੂੰ ਕੁਝ ਨਹੀਂ ਕਹਿੰਦਾਬਸ ਆ ਕੇ ਘੜੀ ਪਲ ਬੈਠ ਜਾਂਦਾ ਹਾਂ ਤਾਂ ਸਕੂਨ ਮਿਲ ਜਾਂਦਾ ਹੈਕੁਝ ਦਿਨ ਸਹੀ ਲੰਘ ਜਾਂਦੇ ਹਨਤੁਸੀਂ ਬਿਮਾਰ ਹੁੰਦੇ ਹੋ ਤਾਂ ਲਗਦਾ ਹੈ, ਮੈਨੂੰ ਬੁਕਾਰ ਚੜ੍ਹ ਗਿਆ ਹੈਤੁਹਾਡਾ ਨਿੰਮੋਝੂਣਾ ਚਿਹਰਾ ਵੇਖ ਕੇ ਮੇਰਾ ਦਿਲ ਡੁਬਣ ਲਗਦਾ ਹੈਮੈਨੂੰ ਜ਼ਿਆਦਾ ਗਲਾਂ ਕਰਨੀਆਂ ਨਹੀਂ ਆਉਂਦੀਆਂਮੈਂ ਬੜੀ ਵਾਰ ਮਨ ਨੂੰ ਸਮਝਾਂਦਾ ਹਾਂ ਕਿ ਹੁਣ ਕਦੀ ਨਹੀਂ ਆਵਾਂਗਾ ਪਰ ਕੁਝ ਦਿਨ ਬਾਅਦ ਹੀ ਮਨ ਫਿਰ ਤੁਹਾਡੇ ਵਲ ਜਾਣ ਲਈ ਤਰਲੋ ਮਛੀ ਹੋਣ ਲਗਦਾ ਹੈਪੈਰ ਆਪ ਮੁਹਾਰੇ ਇਧਰ ਮੁੜ ਜਾਂਦੇ ਹਨ

 ਮਾਰੀਆ ਨੇ ਉਹ ਚਿਠੀ ਕਈ ਵਾਰ ਪੜੀਉਹਨੂੰ ਸਮਝ ਨਹੀਂ ਸੀ ਪੈ ਰਹੀ ਕਿ ਹੈਰੀ ਦੀਆ ਦਿਨ੍ਹਾਂ ਗਲਾਂ ਵਲ ਰੀਐਕਟ ਕਿੰਜ ਕਰੇਉਹ ਹੈਰੀ ਬਾਰੇ ਸੋਚਦੀ ਰਹਿੰਦੀਵੇਖਣ ਵਿਚ ਸਭ ਸਹੀ ਹੈ ਕਦ ਕਾਠ, ਨੈਣ ਨਕਸ਼ ਕੁਝ ਵੀ ਕੋਝਾ ਨਹੀਂ ਪਰ ਉਹਦੇ ਅਮਮਦਰ ਹੈਰੀ ਲਈ ਕੋਈ ਅਹਿਸਾਸ ਨਹੀਂ ਜਾਗਦਾਕੀ ਉਹ ਸੋਚਦੀ ਉਹਨੂੰ ਹੈਰੀ ਨਾਲ ਇੰਜ ਗੁਸੇ ਨਾਲ ਪੇਸ਼ ਨਹੀਂ ਸੀ ਆਉਣਾ ਚਾਹੀਦਾਉਹ ਇਨ੍ਹਾਂ ਸੰਕਟ ਦੇ ਦਿਨਾਂ ਵਿਚ ਉਹਦੇ ਕਿੰਨੇ ਕੰਮ ਆਇਆ ਸੀਉਹ ਕੀ ਸੋਚਦਾ ਹੋਵੇਗਾ , ਮੈਂ ਕਿੰਨੀ ਸਵਾਰਥੀ ਹਾਂਉਹ ਫੋਨ ਤੇ ਹੈਰੀ ਦਾ ਨੰਬਰ ਘੁੰਮਾਂਦੀ ਹੈ ਤੇ ਉਧਰੋਂ ਹੈਲੋ ਹੁੰਦੇ ਹੀ ਥਲੇ ਰਖ ਦਿੰਦੀ ਹੈ

ਕਦੇ ਕਦੇ ਬਹੁਤ ਹੀ ਪਰੇਸ਼ਾਨ ਹੋ ਕੇ ਉਹ ਇਕਲੀ ਹੀ ਸੀ ਬੀਚ ਤੇ ਘੁੰਮਣ ਚਲੀ ਜਾਂਦੀ ਹੈਸਮੁੰਦਰ ਦੀਆਂ ਲਹਿਰਾਂ ਨੂੰ ਉਚਾ ਉਠਦਿਆਂ ਥਲੇ ਗਿਰਦਿਆਂ ਵੇਖਦੀ ਰਹਿੰਦੀ ਹੈ ਤੇ ਐਸ਼ਲੇ ਦੀਆਂ ਗਲਾਂ ਯਾਦ ਕਰਦੀ ਰਹਿੰਦੀ ਹੈਇਹ ਸਮੁੰਦਰ ਦੀਆਂ ਗਹਿਰਾਈਆਂ ਵਿਚੋਂ ਆਪਣੇ ਮਨ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦੀ ਕਰਦੀ ਥਕ ਕੇ ਘਰ ਪਰਤ ਆਉਂਦੀ ਹੈ

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com