ਕਬੀਲਦਾਰੀ
ਦਾ ਮਤਲਬ ਹੈ “ਕਬੀਲੇ
ਦੀ ਦਾਰੀ”
ਭਾਵ ਕਬੀਲੇ/ਭਾਈਚਾਰੇ ਦੀ
ਨੌਕਰੀ/ਸੇਵਾ ।
ਹਰ ਬਾਲ-ਬੱਚੇਦਾਰ ਵਿਅਕਤੀ ਨੂੰ
ਅਸੀਂ ਕਬੀਲਦਾਰ ਦਾ ਦਰਜਾ ਦੇ ਦਿੰਦੇ ਹਾਂ ਅਤੇ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ
ਭਾਈਚਾਰੇ ਦੇ ਹਰੇਕ ਛੋਟੇ-ਵੱਡੇ ਪਰਿਵਾਰਿਕ ਅਤੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਵੇ,
ਰੌਣਕ ਨੂੰ ਵਧਾਵੇ ਅਤੇ
ਲੋੜ ਪੈਣ ਤੇ ਪਰਿਵਾਰ ਵਾਲਿਆਂ ਦਾ ਹੱਥ ਵੀ ਵੰਡਾਵੇ।
ਨੌਕਰੀ
ਤੇ ਪੰਜ ਦਿਨ ਮੱਥਾ ਮਾਰਨ ਤੋਂ ਬਾਦ ਇਸ ਹਫ਼ਤੇ ਦੇ ਬਚਦੇ ਮੇਰੇ ਦੋ ਦਿਨ ਕਬੀਲਦਾਰ ਹੋਣ
ਦੇ ਨਾਤੇ ਭਾਈਚਾਰੇ ਦੇ ਲੇਖੇ ਲੱਗੇ ਸਨ
।
ਸ਼ਨਿਚਰਵਾਰ ਇਕ ਨਜ਼ਦੀਕੀ ਰਿਸ਼ਤੇਦਾਰ
ਦਾ ਗ੍ਰਹਿ-ਪ੍ਰਵੇਸ਼ ਸੀ ਅਤੇ ਅੱਜ ਸ਼ਾਮ ਨੂੰ ਇੱਕ ਦੂਰ ਦੀ ਰਿਸ਼ਤੇਦਾਰੀ ਵਿਚ ਵਿਆਹ ਦੀ
‘ਰਿਸੈਪਸ਼ਨ’
ਪਾਰਟੀ ਸੀ
।
ਯੂਬਾ ਸਿਟੀ ਤੋਂ ਵਿਆਹ ਵਾਲੇ
ਪਰਿਵਾਰ ਦੇ ਮੈਂਬਰ ਅਤੇ ਕੁਝ ਗਿਣੇ-ਚੁਣੇ ਰਿਸ਼ਤੇਦਾਰ ਕੱਲ੍ਹ ਹੀ ਵੈਨਕੂਵਰ (ਕਨੇਡਾ)
ਤੋਂ ਲੜਕੀ ਵਿਆਹ ਕੇ ਲਿਆਏ ਸਨ
।
ਸ਼ਕਲ-ਸੂਰਤ ਵਲੋਂ ਮੁੰਡੇ ਤੇ
ਭਾਂਵੇਂ ਬਾਬੇ ਦੀ ਫੁੱਲ ਕਿਰਪਾ ਨਹੀਂ ਸੀ ਅਤੇ ਕੁਝ ਸਿਆਣੀ ਉਮਰ ਦਾ ਵੀ ਜਰੂਰ ਸੀ ਪਰ
ਨੌਕਰੀ ਸੁਹਣੀ ਤੇ ਲੱਗਾ ਸੀ
।
ਇਸ ਤੋਂ ਇਲਾਵਾ ਪਰਿਵਾਰ ਦੀ ਕੁਝ
ਖੇਤੀਬਾੜੀ ਵੀ ਸੀ ।
ਕੁੱਲ ਮਿਲਾ ਕੇ
ਹਾਣ-ਪ੍ਰਵਾਣ ਲਈ ‘ਵਾਹਵਾ
ਵਧੀਆ’
ਵਰ-ਘਰ ਸੀ
।
ਜੇ ਆਸ-ਪਾਸ ਦੇ ਇਲਾਕੇ ਵਿਚ
ਢੁੱਕਵਾਂ ਜੋੜ ਨਾ ਮਿਲੇ ਤਾਂ ਕਨੇਡਾ ਜਾਂ ਇੰਗਲੈਂਡ ਵਿਚ ਰਿਸ਼ਤੇ ਇਥੇ ਆਮ ਹੀ ਹੁੰਦੇ ਹਨ।
ਬਹੁਤੀ ਵਾਰ ਜਿਹਨਾ
ਵਾਸਤੇ ਇੰਡੀਆ ਦੀ ਟਿਕਟ ਲੈਣੀ ਖੂਹ ‘ਚ
ਛਾਲ਼ ਮਾਰਨ ਦੇ ਬਰਾਬਰ ਹੈ,
ਕਨੇਡਾ ਜਾਂ ਇੰਗਲੈਂਡ ਉਹਨਾ ਦੀ
ਛੇਕੜਲੀ ਆਸ ਹੋ ਨਿਬੜਦੇ ਹਨ।
ਡਾਕਟਰ
ਦੀ ਕਰੜੀ ਤਾੜਨਾ ਦੇ ਬਾਵਜੂਦ ਵੀ ਮੈਂ ਐਤਵਾਰ ਦਾ ਸ਼ਾਹ-ਵੇਲਾ ਆਲੂਆਂ ਵਾਲੇ ਪਰੌਂਠਿਆਂ
ਤੋਂ ਬਗੈਰ ਕਦੇ ਘੱਟ ਹੀ ਜਾਣ ਦਿੱਤਾ ਸੀ
।
ਪਰੌਂਠਿਆਂ ਦੇ ਸਵਾਦ ਲਈ ਉਮਰ ਦੇ
ਦੋ-ਚਾਰ ਸਾਲਾਂ ਦਾ ਸੌਦਾ ਮਹਿੰਗਾ ਨਹੀਂ ਸੀ ਲਗਦਾ।
ਭਾਂਡਾ-ਟੀਂਡਾ ਸਾਂਭ
ਰਾਸ਼ਨ-ਪਾਣੀ ਲੈਣ ਲਈ ਪਤਨੀ ਸਟੋਰ ਨੂੰ ਤੁਰ ਗਈ ਸੀ ਅਤੇ ਮੈਂ ਘਰ ਦੇ ਆਲੇ-ਦੁਆਲੇ ਦੇ
ਨਿੱਕੇ-ਮੋਟੇ ਕੰਮ ਮੁਕਾ ਚਾਹ ਦਾ ਪਿਆਲਾ ਲੈ ਕੰਪਿਊਟਰ ਅੱਗੇ ਆ ਬੈਠਾ ਸਾਂ
।
ਸ਼ਾਮ ਨੂੰ ਪਾਰਟੀ ਤੋਂ ਲੇਟ ਆ
ਹੋਣਾ ਸੀ ਅਤੇ ਇਹੀ ਕੁਝ ਪਲ ਬਚੇ ਸਨ ਮੇਰੇ ‘ਵੀਕਐਂਡ’
ਦੇ।
ਦੋਸਤਾਂ ਮਿੱਤਰਾਂ ਨਾਲ
ਸੰਪਰਕ ਵਾਸਤੇ ਈ-ਮੇਲ ਮੇਰਾ ਪਸੰਦੀਦਾ ਸਾਧਨ ਸੀ
।
ਮੇਰਾ
‘ਲੈਪਟਾਪ’
ਮੇਰਾ ਡਾਕੀਆ,
ਅਖ਼ਬਾਰ,
ਗੀਤ-ਸੰਗੀਤ ਦਾ ਸੋਮਾ
ਅਤੇ ਦਰਜਨ ਕੁ ਹੋਰ ਸੁੱਖ-ਸਾਧਨਾ ਦਾ ਸ੍ਰੋਤ ਹੈ
।
ਈ-ਮੇਲ
ਵਿਚ ਛੇ-ਸੱਤ ਚਿੱਠੀਆਂ ਆਈਆਂ ਸਨ ਅਤੇ ਉਹਨਾ ਵਿੱਚ ਇੱਕ ਚਿੱਠੀ ਜੋ ਮੇਰੇ ਇੱਕ ਬਹੁਤ
ਨਜ਼ਦੀਕੀ ਦੋਸਤ ਦੀ ਫਰਿਜ਼ਨੋ ਤੋਂ ਵੀ ਆਈ ਸੀ
।
ਫਰਿਜ਼ਨੋ ਸਾਡੇ ਤੋਂ ਤਕਰੀਬਨ ਚਾਰ
ਘੰਟੇ ਦਾ ਸਫ਼ਰ ਹੈ ਅਤੇ ਕਿਸੇ ਖਾਸ ਕੰਮ ਹੀ ਉਧੱਰ ਨੂੰ ਜਾ ਹੁੰਦਾ
।
ਇਸ ਕਰਕੇ ਸਾਲ ਵਿਚ ਇੱਕ-ਅੱਧੀ
ਵਾਰ ਹੀ ਮਿਲਦੇ ਸਾਂ ਪਰ ਸਾਡੀ ਈ-ਮੇਲ ਤਕਰੀਬਨ ਰੋਜ਼ ਹੀ ਸਾਂਝੀ ਹੁੰਦੀ।
ਇਸ ਚਿੱਠੀ ਵਿਚ ਦਰਜ਼ਨ ਦੇ
ਕਰੀਬ ਫੋਟੋ ਵੀ ਨੱਥੀ ਸਨ
।
ਕੁਝ ਦਿਨ ਪਹਿਲਾਂ ਮੇਰੇ ਦੋਸਤ ਨੇ
ਪਰਿਵਾਰ ਸਮੇਤ ਹਵਾਈ ਦੇ ਟਾਪੂਆਂ ਦੀ ਸੈਰ ਵਾਸਤੇ ਪਰਿਵਾਰ ਸਮੇਤ ਜਾਣਾ ਸੀ।
ਫੋਟੋ ਨੱਥੀ ਦੇਖ ਕੇ
ਮੇਰੇ ਮਨ ਵਿਚ ਖਿਆਲ ਆਇਆ ਕਿ ਜਰੂਰ ਹੀ ਹਵਾਈ ਦੀਆਂ ਫੋਟੋ ਹੋਣਗੀਆਂ
।
ਹਵਾਈ ਦੇ ਮਨਮੋਹਣੇ ਦ੍ਰਿਸ਼,
ਝਰਨੇ ਅਤੇ ਪ੍ਰਸ਼ਾਂਤ
ਮਹਾਂਸਾਗਰ ਦਾ ਸ਼ੀਸ਼ੇ ਵਰਗਾ ਸਾਫ ਪਾਣੀ ਚੇਤੇ ਕਰਦਿਆਂ ਕੁਝ ਵਰ੍ਹੇ ਪਹਿਲਾਂ ਦਾ ਮੈਨੂੰ
ਆਪਣਾ ਹਵਾਈ ਦਾ ਗੇੜਾ ਚੇਤੇ ਆ ਰਿਹਾ ਸੀ
।
ਇੱਕ ਸਰੂਰ ਜਿਹਾ ਖਿਆਲਾਂ ਵਿਚ
ਉਭੱਰ ਆਇਆ ਅਤੇ ਮੇਰਾ ਮਸਾਲੇਦਾਰ ਚਾਹ ਦਾ ਕੱਪ ਹੋਰ ਵੀ ਸਵਾਦਲਾ ਜਿਹਾ ਹੋ ਗਿਆ ਸੀ
।
ਚਾਈਂ-ਚਾਈਂ ਪਹਿਲੀ ਫੋਟੋ ਖੋਲ੍ਹੀ
ਅਤੇ ਫੋਟੋ ਦੇਖ ਕੇ ਚਾਹ ਦਾ ਭਰਿਆ ਹੋਇਆ ਘੁੱਟ ਸੰਘੋਂ ਉੱਤਰਨੋ ਜਵਾਬ ਦੇ ਗਿਆ।
ਘਬਰਾਹਟ ਦੀ ਕਾਹਲੀ ਨਾਲ
ਬਾਕੀ ਫੋਟੋ ਵੀ ਖੋਲ੍ਹੀਆਂ ਅਤੇ ਡੌਰ-ਭੌਰਾ ਜਿਹਾ ਹੋਇਆ ਮੈਂ ਫੋਟੋਆਂ ਨੂੰ ਘੂਰ ਰਿਹਾ
ਸਾਂ।
ਮੇਰੇ ਕੰਪਿਊਟਰ ਦੀ ਸਕਰੀਨ ਤੇ
ਇੱਕ ਬਹੁਤ ਹੀ ਸੁੰਦਰ ਨੈਣਾਂ-ਨਕਸ਼ਾਂ ਵਾਲੀ ਕਿਸੇ ਭਾਰਤੀ ਲੜਕੀ ਦੀਆਂ ਬੜੀ ਬੇਸ਼ਰਮੀ ਨਾਲ
ਖਿੱਚੀਆਂ ਨੰਗੀਆਂ ਅਤੇ ਬਹੁਤ ਭੱਦੀਆਂ ਤਸਵੀਰਾਂ ਪੱਸਰੀਆਂ ਪਈਆਂ ਸਨ।
ਹਰ ਤਸਵੀਰ ਆਪਣੇ ਆਪ
ਵਿੱਚ ਇੱਕ ਅਤਿ ਦਰਜੇ ਦੀ ਘਟੀਆ ਸੋਚ ਦੀ ਮੂੰਹੋਂ ਬੋਲਦੀ ਦਾਸਤਾਨ ਸੀ।
ਤਸਵੀਰਾਂ ਵਿਚਲੀਆਂ
ਖਿੱਲਰੀਆਂ ਲੱਤਾਂ-ਬਾਹਾਂ ਨੇ ਜਿਵੇਂ ਮੇਰਾ ਮੂੰਹ ਭੰਨ ਦਿੱਤਾ ਹੋਵੇ,
ਰੂਹ ਨੂੰ ਜਿਵੇਂ ਤਿੜਕਾ
ਦਿੱਤਾ ਹੋਵੇ।
ਭਾਰਤੀ ਨਾਰੀ ਦੀ ਇਹ ਦੁਰਦਸ਼ਾ
ਸੁਣਨ ਵਿਚ ਤਾਂ ਕਈ ਵਾਰ ਆਈ ਸੀ ਪਰ ਸਾਹਮਣਾ ਪਹਿਲੀ ਵਾਰ ਹੋ ਰਿਹਾ ਸੀ।
ਮੈਂ
ਆਪਣੇ ਵਜੂਦ ਨੂੰ ਇਕੱਠਾ ਕਰਕੇ ਫੋਟੋ ਬੰਦ ਕੀਤੀਆਂ ਅਤੇ ਸੋਚ ਰਿਹਾ ਸਾਂ ਕਿ ਮੇਰੇ ਅਤੇ
ਫੋਟੋ ਭੇਜਣ ਵਾਲੇ ਮੇਰੇ ਇਸ ਦੋਸਤ ਵਿਚ ਹਮੇਸ਼ਾਂ ਬਹੁਤ ਉਸਾਰੂ ਵਿਚਾਰਾਂ ਦੀ ਸਾਂਝ ਸੀ
ਪਰ ਫਿਰ ਉਸ ਨੇ ਆਹ ਗੰਦ-ਮੰਦ ਮੇਰੇ ਵੱਲ ਕਿਉਂ ਘੱਲ ਮਾਰਿਆ?
ਇਹੋ ਜਿਹੀ ਖੇਹ-ਸਵਾਹ ਜੇ
ਕੋਈ ਲੋੜੀਂਦਾ ਹੋਵੇ ਤਾਂ ਕਿਹੜੀ ਇੰਟਰਨੈਟ ਤੇ ਘੱਟ ਮਿਲਦੀ ਹੈ?
ਹੁਣ ਫ਼ੋਨ ਕਰਨਾ ਜਰੂਰੀ
ਹੋ ਗਿਆ ਸੀ ।
ਮੇਰਾ ਦੋਸਤ ਘਰੇ ਹੀ ਸੀ ਅਤੇ
ਮੇਰੀ ਅਵਾਜ਼ ਸੁਣ ਕੇ ਉਸ ਦਸਿਆ ਕਿ ਉਹ ਮੇਰੇ ਫੋਨ ਦਾ ਇੰਤਜ਼ਾਰ ਕਰ ਰਿਹਾ ਸੀ
।
ਰਾਜ਼ੀ-ਖੁਸ਼ੀ ਨੂੰ ਲਾਂਭੇ ਕਰ ਕੇ
ਮੈਂ ਪੁਛਿਆ ਕਿ ਕੀ ਵਜ੍ਹਾ ਹੋ ਗਈ ਜੋ ਉਸ ਨੂੰ ਕੂੜੇ ਵਿੱਚ ਹੱਥ ਮਾਰਨਾ ਪੈ ਗਿਆ?
ਮੁਆਫ਼ੀ ਮੰਗਦਿਆਂ ਉਸ
ਦਸਿੱਆ ਕਿ ਇਹ ਮੇਰੇ ਹੀ ਇਲਾਕੇ ਦੇ ਕਿਸੇ ਪੰਜਾਬੀ ਪਰਿਵਾਰ ਦੀ ਲੜਕੀ ਹੈ।
ਸੈਕਰਾਮੈਂਟੋ
ਯੁਨੀਵਰਸਿਟੀ ‘ਚ
ਪੜ੍ਹਦਿਆਂ ਇਹ ਕਿਸੇ ਦੇ ਢਹੇ ਚੜ੍ਹ ਗਈ ਅਤੇ ਉਹਨਾ ਇਸ ਵਿਚਾਰੀ ਦਾ ਇਹ ਹਸ਼ਰ ਕੀਤਾ ਹੈ
।
ਉਸ ਸੋਚਿਆ ਸੀ ਕਿ ਸ਼ਾਇਦ ਮੈਂ
ਤਸਵੀਰ ਵਿਚਲੀ ਲੜਕੀ ਨੂੰ ਪਹਿਚਾਣਦਾ ਹੋਵਾਂ।
ਖਚਰੀ ਜਿਹੀ ਹਾਸੀ
ਹੱਸਦਿਆਂ ਮੇਰੀ ਜਾਣਕਾਰੀ ਵਿੱਚ ਵਾਧਾ ਕਰਨਾ ਉਸ ਨੇ ਕਾਰਨ ਦਸਿਆ ਸੀ ਮੈਨੂੰ ਇਹ
ਤਸਵੀਰਾਂ ਭੇਜਣ ਦਾ।
ਇਸ
ਇਲਾਕੇ ਵਿਚ ਰਹਿੰਦਿਆਂ ਮੈਨੂੰ ਕੁਝ ਹੀ ਵਰ੍ਹੇ ਹੋਏ ਸਨ ਅਤੇ ਇਸ ਚਿਹਰੇ ਦਾ ਮੈਂ ਵਾਕਫ
ਨਹੀਂ ਸਾਂ ਅਤੇ ਇਹ ਸੋਚ ਕੇ ਕਿ ਇਹ ਲੜਕੀ ਅਤੇ ਇਸ ਦੇ ਅਭਾਗੇ ਮਾਪੇ ਇਧਰੇ ਕਿਧਰੇ ਮੇਰੇ
ਆਸ-ਪਾਸ ਹੀ ਹੋਣੇ ਹਨ,
ਮਨ ਬੇਚੈਨ ਜਿਹਾ ਹੋ ਉਠਿੱਆ।
ਆਪਣਾ ਇਲਾਕਾ ਅਤੇ ਆਪਣਾ
ਹੀ ਭਾਈਚਾਰਾ ਨਾ ਹੁੰਦਾ ਤਾਂ ਸ਼ਾਇਦ ਇੰਨੀ ਬੇਆਰਮੀ ਮਹਿਸੂਸ ਨਾ ਹੁੰਦੀ।
ਲੜਕੀ ਦੇ ਪਰਿਵਾਰ ਬਾਰੇ
ਬਹੁਤਾ ਜਾਨਣ ਲਈ ਮੈਂ ਕੋਈ ਉਤਾਵਲਾ ਨਹੀਂ ਸਾਂ।
ਕਈਆਂ ਵਾਸਤੇ ਭਾਂਵੇਂ ਇਹ
ਵੀ ਲਹਿ ਗਿਆ ਹੋਵੇ ਪਰ ਮੈਂ ਇਸ ਅਖ਼ੀਰਲੇ ਪਰਦੇ ਨੂੰ ਲਾਹੁਣਾ ਨਹੀਂ ਸਾਂ ਚਾਹੁੰਦਾ।
“ਪਰ
ਇਹਨੂੰ ਕਮਲ਼ੀ ਨੂੰ ਕੀ ਲੋੜ ਸੀ ਆਪਣੇ ਜਣਦਿਆਂ ਦੀ ਮਿੱਟੀ ਪੱਟਣ ਦੀ?”
ਲੜਕੀ ਨਾਲੋਂ ਜਿਆਦਾ
ਹਮਦਰਦੀ ਮੇਰੀ ਉਸ ਦੇ ਮਾਪਿਆਂ ਨਾਲ ਸੀ।
“ਸ਼ਰਾਬ
ਦੇ ਸੁਆਦ ਵਿਚ ਹੀ ਸੁਧ-ਬੁਧ ਭੁਲਾ ਬੈਠੀ ਹੋਣੀ ਏਂ ਤੇ ਥੋੜ੍ਹੀ ਅਕਲ ਦੇ ਮਾਲਕਾਂ ਨੇ
ਆਪਣੀ ਸਮਝ ਦਾ ਸਬੂਤ ਦੇ ਦਿੱਤਾ।”
ਉਸ ਸ਼ੰਕਾ ਜ਼ਾਹਿਰ ਕੀਤਾ
।
ਉਸ ਦਾ ਅੰਦਾਜ਼ਾ ਦਰੁਸਤ ਜਾਪਦਾ ਸੀ
।
“ਤੇਰੇ
ਕੋਲ ਇਹ ਤਸਵੀਰਾਂ ਕਿਵੇਂ ਆਈਆਂ?
ਅੱਜਕਲ ਇਹ ਕੁੜੀ ਕਿੱਥੇ ਹੈ?
ਕੀ ਕਰਦੀ ਹੈ?
ਕਿਸ ਹਾਲਤ ਵਿਚ ਹੈ?”
ਅਣਗਿਣਤ ਸੁਆਲ ਮੇਰੇ
ਖਿਆਲਾਂ ਵਿਚ ਘੁੰਮ ਰਹੇ ਸਨ ਅਤੇ ਜਿੰਨੇ ਕੁ ਮੇਰੇ ਹੱਥ ਆਏ,
ਉਸ ਵੱਲ ਵਗਾਹ ਮਾਰੇ।
“ਯੂਨੀਵਰਸਿਟੀ
ਦੇ ਦਿਨਾ ਵਿਚ ਇਸ ਕੁੜੀ ਦੀ ਮੁੰਡੇ ਜਾਂ ਮੁੰਡਿਆਂ ਨਾਲ ਅਣਬਣ ਹੋ ਗਈ।
ਕੋਈ ਜਿਆਦਾ ਹੀ ਖ਼ਰਾਬੀ
ਹੋਈ ਹੋਵੇਗੀ ਜਿਹੜਾ ਉਹਨਾ ਨੇ ਏਨੀ ਵੱਡ੍ਹੀ ਉਲ਼ਾਂਘ ਪੁੱਟੀ ਅਤੇ ਚੁੱਕ ਕੇ ਫੋਟੋ
ਇੰਟਰਨੈਟ ਤੇ ਪਾ ਦਿਤੀਆਂ।
ਇੱਕ ਨੇ ਦੂਜੇ ਵੱਲ ਅਤੇ
ਅੱਗੋਂ ਉਹਨੇ ਅਗਾਂਹ ਤੋਰ ਦਿੱਤੀਆਂ ਅਤੇ ਕਿਸੇ ਨੇ ਮੈਨੂੰ ਵੀ ਘੱਲ ਦਿੱਤੀਆਂ।
ਸੁਣਿਆ ਹੈ ਕਿ ਸਾਲ ਕੁ
ਪਹਿਲਾਂ ਜਦ ਕਿਸੇ ਨੇ ਇਹ ਫੋਟੋ ਕੁੜੀ ਦੇ ਭਰਾ ਨੂੰ ਭੇਜ ਦਿੱਤੀਆਂ ਤਾਂ ਇਸ ਦਾ ਵਿਆਹ
ਇਹਦੇ ਮਾਪਿਆਂ ਕਨੇਡਾ ਕਰ ਦਿੱਤਾ ਹੈ।“
“ਕਨੇਡਾ?”
ਪਤਾ ਨਹੀਂ ਮੈਂ ਕਿਉਂ
ਹੈਰਾਨ ਜਿਹਾ ਹੋ ਕੇ ਪੁਛਿੱਆ।
“ਤੇ
ਹੋਰ ਇੱਧਰ ਕੀਹਨੇ ਕਰਨਾ ਸੀ ਵਿਆਹ ਉਹਦੇ ਨਾਲ?
ਸਾਰੀ ਕੁਤੀੜ ਤਾਂ ਵਿੱਚੋ-ਵਿੱਚੀ
ਜਾਣਦੀ ਹੈ ਕਰਤੂਤ ਨੂੰ।”
ਉਸ ਦੀ ਗੱਲ ਵਿਚ ਵਜ਼ਨ ਸੀ।
“ਹੁਣ
ਤੂੰ ਨਾ ਅਗਾਂਹ ਇਹਦਾ ਛੱਟਾ ਦਿੰਦਾ ਫਿਰੀਂ।
ਅੱਗੇ ਈ ਪਤਾ ਨਹੀਂ
ਕਿਹੜੀ ਹਾਲਤ ਹੋਣੀ ਆ ਵਿਚਾਰੀ ਦੀ
।“
ਆਪਣੇ ਦੋਸਤ ਨੂੰ ਇੱਕ
ਤਰਾਂ ਨਾਲ ਹਿਦਾਇਤ ਜਿਹੀ ਦੇ ਕੇ ਦੋ-ਚਾਰ ਹੋਰ ਰਸਮੀਂ ਗੱਲਾਂ-ਬਾਤਾਂ ਕਰ ਮੈਂ ਫੋਨ ਰੱਖ
ਦਿੱਤਾ ।
ਹੋਰ ਕੋਈ ਗੱਲ ਅਹੁੜਦੀ ਵੀ ਨਹੀਂ
ਸੀ।
ਕੰਪਿਊਟਰ ਤੋਂ ਫੋਟੋ ਸਾਫ ਕਰਕੇ
ਬਾਕੀ ਚਿੱਠੀਆਂ ਪੜ੍ਹੇ ਬਗੈਰ ਹੀ ਮੈਂ ਕੰਪਿਊਟਰ ਬੰਦ ਕਰ ਦਿੱਤਾ।
ਪਤਨੀ
ਕੋਲ ਇਸ ਬਾਰੇ ਜ਼ਿਕਰ ਕਰਨਾ ਮੈਂ ਠੀਕ ਨਾ ਸਮਝਿਆ।
ਬੁਝੇ ਜਿਹੇ ਮਨ ਨਾਲ ਸ਼ਾਮ
ਨੂੰ ਪਾਰਟੀ ਤੇ ਪਹੁੰਚੇ
।
ਬੜੀ ਖੁਸ਼ੀ ਝਲਕ ਰਹੀ ਸੀ ਸਾਰੇ
ਪਰਿਵਾਰ ਦੇ ਚਿਹਰਿਆਂ ਤੋਂ
।
ਇੱਕ ਚਾਅ ਜਿਹਾ ਛਾਇਆ ਹੋਇਆ ਸੀ
ਸਾਰੇ ਪਾਸੇ।
ਛਲਕਦੇ ਗਲਾਸਾਂ,
ਡੁਲ੍ਹਦੇ ਹਾਸਿਆਂ ਅਤੇ
ਖਿੜੀਆਂ ਹੋਈਆਂ ਰੂਹਾਂ ਨਾਲ ਹਾਲ ਭਰਿਆ ਪਿਆ ਸੀ।
ਹਰੇਕ ਚਿੱਟੀ ਅਤੇ
ਤਿੱਤਰ-ਖੰਭੀ ਦਾਹੜੀ ਨਾਲ ਦਿਲ ਵਿਚ ਕੁਝ ਹਮਦਰਦੀ ਮਹਿਸੂਸ ਕਰਦਾ ਹੋਇਆ ਪੈਪਸੀ ਦਾ ਗਲਾਸ
ਫੜ੍ਹ ਮੈਂ ਵੀ ਪਾਰਟੀ ਵਿਚ ਲਗਭਗ ਸ਼ਾਮਿਲ ਸਾਂ।
ਕੰਨ ਪਾੜਵਾਂ ਢੋਲ-ਢਮੱਕਾ
ਚੰਗਾ ਤਾਂ ਕਦੀ ਪਹਿਲਾਂ ਵੀ ਨਹੀਂ ਲੱਗਾ ਪਰ ਅੱਜ ਤਾਂ ਜਿਵੇਂ ਵੱਢ ਖਾਣ ਨੂੰ ਪੈਂਦਾ ਸੀ।
ਖਾਣ-ਪੀਣ ਵਾਲੀਆਂ ਚੀਜ਼ਾਂ
ਵਿੱਚ ਵੀ ਮਿਰਚ-ਮਸਾਲਾ ਘੱਟ ਹੀ ਪਾਇਆ ਲਗਦਾ ਸੀ।
ਕੁਝ ਸਮੇਂ ਬਾਦ
ਨਵ-ਵਿਆਇਆ ਜੋੜਾ ਹਾਲ ਵਿਚੋਂ ਦੀ ਹੁੰਦਾ ਹੋਇਆ ਸਟੇਜ ਤੇ ਰੱਖੀਆਂ ਹੋਈਆਂ ਕੁਰਸੀਆਂ ਤੇ
ਬੈਠ ਗਿਆ।
ਸਾਰਿਆਂ ਨੇ ਤਾੜੀਆਂ ਨਾਲ ਨਵੀਂ
ਜੋੜੀ ਦਾ ਸੁਆਗਤ ਕੀਤਾ।
ਪਰਿਵਾਰ ਦੀ ਨਵੀਂ ਨੂੰਹ
ਬਹੁਤ ਸੁਨੱਖੀ ਸੀ ਅਤੇ ਬੜੀ ਸੁਸ਼ੀਲ ਜਾਪਦੀ ਸੀ।
ਮੈਂ ਪਤਾ ਨਹੀਂ ਦੂਰੋਂ
ਹੀ ਨੀਝ ਲਾ ਕੇ ਉਹਦੇ ਚਿਹਰੇ ਵਿਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾਂ ਸਾਂ ਅਤੇ ਸੋਚੀ
ਜਾ ਰਿਹਾ ਸਾਂ ਕਿ ਇੰਨੀ ਸੁੰਦਰ ਲੜਕੀ ਵਾਸਤੇ ਪਰਿਵਾਰ ਨੂੰ ਕੋਈ ਨੇੜੇ-ਤੇੜੇ ਕੁਝ ਲੈਰਾ
ਜਿਹਾ ਵਰ ਕਿਉਂ ਨਹੀਂ ਲੱਭਾ?
ਫਿਰ ਇਹ ਸੋਚ ਕੇ ਕਿ ਲੜਕੇ
ਵਾਲਿਆਂ ਦੀਆਂ ਹੋਰ ਵੀ ਕਈ ਰਿਸ਼ਤੇਦਾਰੀਆਂ ਕਨੇਡਾ ਵਿਚ ਹਨ ਅਤੇ ਹੋ ਸਕਦਾ ਹੈ ਕਿ ਕਿਸੇ
ਰਿਸ਼ਤੇਦਾਰੀ ਦਾ ਜ਼ੋਰ ਕਰਕੇ ਰਿਸ਼ਤਾ ਹੋਇਆ ਹੋਵੇ,
ਸ਼ੰਕੇ ਤੋਂ ਕੁਝ ਛੁਟਕਾਰਾ
ਹੁੰਦਾ ਪਰ ‘ਜੋੜੀਆਂ
ਜੱਗ ਥੋੜ੍ਹੀਆਂ ਤੇ ਨਰੜ ਬਥੇਰੇ’
ਦਾ ਖਿਆਲ ਕਰਕੇ ਉਹੀ ਰੇੜਕਾ ਫਿਰ
ਖੜਾ ਹੋ ਜਾਂਦਾ।
ਆਪ-ਹੁਦਰੇ ਕਈ
ਸਵਾਲ-ਜਵਾਬ ਮਨ ਵਿਚ ਤਾਰੀਆਂ ਲਾ ਰਹੇ ਸਨ।
ਕੁਝ ਕੁ ਨੌਜਵਾਨਾਂ ਨੂੰ
ਛੱਡ ਬਾਕੀਆਂ ਦੁਆਰਾ ਭੰਗੜੇ ਦੀ ਐਹੀ ਦੀ ਤੈ੍ਹੀ ਫਿਰਦੀ ਦੇਖ ਕਿਸੇ ਦੀ ਇੰਟਰਨੈਟ ਤੇ
ਰੁਲਦੀ ਬਚੀ-ਖੁਚੀ ਇੱਜ਼ਤ ਖਿਆਲਾਂ ਤੇ ਕਬਜ਼ਾ ਕਰੀ ਬੈਠੀ ਸੀ।
ਰੋਟੀ
ਖਾ ਕੇ ਅਸੀਂ ਪਰਿਵਾਰ ਵਾਲਿਆਂ ਤੋਂ ਸਵੇਰੇ ਸਵੱਖਤੇ ਕੰਮਾਂ ਤੇ ਜਾਣ ਦਾ ਵਾਸਤਾ ਪਾ ਕੇ
ਵਿਦਾਈ ਲੈ ਲਈ।
ਮਿਠਿਆਈ ਦਾ ਡੱਬਾ ਲਾੜੇ ਦੀ ਮਾਂ
ਕੋਲੋਂ ਫੜਦਿਆਂ ਪਤਨੀ ਨੇ ਮਠਿਆਈ ਦੇ ਬਹੁਤ ਸਵਾਦ ਹੋਣ ਦੀ ਸਿਫਤ ਕੀਤੀ।
ਮੈਨੂੰ ਲਗਦਾ ਸੀ ਕਿ ਉਹ
ਐਂਵੇਂ ਹੀ ਰਸਮੀ ਤੌਰ ਤੇ ਝੂਠੀ ਸਿਫਤ ਕਰ ਰਹੀ ਸੀ।
ਕਿਸੇ ਦੀ ਫਰਮਾਇਸ਼ ਤੇ
“ਲੰਡਨੋਂ
ਪਟੋਲਾ ਇੱਕ ਆਇਆ,
ਪਿੰਡਾਂ ਦੇ ਵਿੱਚ ਗੱਲਾਂ
ਹੁੰਦੀਆਂ“
ਉੱਚੀ ਅਵਾਜ਼ ਵਿੱਚ ਵੱਜ ਰਿਹਾ ਸੀ,
ਡਾਂਸ ਫਲੋਰ ਤੇ ਮਸਤ ਹੋਈ
ਕੋਈ ਮੁਟਿਆਰ ਬੜੇ ਵਿੰਗ-ਤੜਿੰਗ ਪਾ ਕੇ ਨੱਚ ਰਹੀ ਸੀ,
ਅਤੇ ਇਸ ਡਾਂਸ ਨੂੰ ਕੈਦ
ਕਰਨ ਲਈ ਰੁੱਝੇ ਹੋਏ ਕੈਮਰੇ ਵੇਖ ਬਾਹਰ ਨੂੰ ਤੁਰੇ ਮੇਰੇ ਕਦਮ ਕੁਝ ਤੇਜ਼ ਹੋ ਗਏ ਸਨ।
ਹਾਲ
‘ਚੋਂ
ਬਾਹਰ ਨਿਕਲ ਕਾਰ ਦੇ ਕੋਲ਼ ਆ ਮੈਂ ਕਾਰ ਦੀ ਚਾਬੀ ਘਰ ਵਾਲੀ ਨੂੰ ਫੜਾ ਦਿੱਤੀ।
“ਕੀ
ਗੱਲ?
ਠੀਕ ਨਹੀਂ?”
ਪਤਨੀ ਦੀ ਗੱਲ ਵਿੱਚ
ਲੁਕੀ ਹੋਈ ਮਸ਼ਕਰੀ ਮੈਂ ਸਮਝ ਲਈ ਸੀ ਕਿ ਕਿਤੇ ਮੈਂ ਪੀਤੀ ਤਾਂ ਨਹੀਂ ਹੋਈ।
“ਨਹੀਂ
।
ਵੈਸੇ ਈ ਬੇਸੁਵਾਦਾ ਜਿਹਾ ਖਾਣਾ
ਖਾ ਕੇ ਮੂੜ ਈ ਬੇਸੁਵਾਦਾ ਜਿਹਾ ਹੋਇਆ ਪਿਐ।”
ਪਤਾ ਨਹੀਂ ਮੇਰੀ ਖਾਣੇ
ਉਤੇ ਲਾਈ ਤੁਹਮਤ ਠੀਕ ਵੀ ਸੀ ਜਾਂ ਨਹੀਂ।
“ਵੈਜੀਟੇਰੀਅਨ
ਤਾਂ ਬੜਾ ਸਵਾਦ ਸੀ।“
ਕਹਿੰਦਿਆਂ ਪਤਨੀ ਨੇ ਕਾਰ
ਘਰ ਵੱਲ ਨੂੰ ਤੋਰ ਲਈ ।
|