5_cccccc1.gif (41 bytes)


ਦੋ ਕਦਮ
- ਗੁਲਜ਼ਾਰ ਮੁਹੰਮਦ ਗੋਰੀਆ


ਉਸਨੇ ਜ਼ੋਰ ਦੀ ਦਰਵਾਜ਼ੇ ਨੂੰ ਧੱਕਾ ਮਾਰਿਆ। ਬੂਹਾ ਸਪਾਟ ਖੁਲ੍ਹ ਗਿਆ। ਅੰਦਰ ਦਾ ਨਜ਼ਾਰਾ ਦੇਖ ਕੇ ਉਹ ਦੰਗ ਰਹਿ ਗਈ। ਉਸਦੀ ਧੀ ਉਨ੍ਹਾਂ ਦੀ ਸ਼ਰੀਕਾਂ ਦੇ ਮੁੰਡੇ ਨਾਲ ਪਈ ਸੀ। ਉਸਨੂੰ ਦੇਖ ਕੇ ਉਹ ਇਕਦਮ ਉਠ ਕੇ ਖਲੇ ਗਈ ਸੀ। ਉਸਦੀ ਧੀ ਦੀ ਸਹੇਲੀ ਨਰਸ ਪਰਦੇ ਪਿਛਿਉਂ ਨਿਕਲ ਕੇ ਇਊਂ ਬਦਲੀ ਜਿਹੀ ਆ ਖਲੋਤੀ, ਜਿਵੇਂ ਉਸਨੂੰ ਕਰੰਟ ਲਗਿਆ ਹੋਵੇ। ਉਸਦਾ ਮੂੰਹ ਬੱਗਾ ਹੋ ਗਿਆ। ਕਿਸੇ ਨੂੰ ਵੀ ਕੁਝ ਨਹੀਂ ਸੀ ਸੁੱਝ ਰਿਹਾ। ਅਵਾਕ ਖੜ੍ਹੇ ਇਕ ਦੂਜੇ ਦਾ ਮੂੰਹ ਤਕ ਰਹੇ ਸਨ। ਧੀ ਡਰਦੀ ਜਿਹੀ ਆਪਣੇ ਪਰੇਮੀ ਦੇ ਕੋਲ ਨੂੰ ਹੋ ਗਈ। ਇਕ ਲਿਖਤ ਰਤਨ ਕੌਰ ਦੇ ਸਿਰ ਉਤੇ ਚੰਡੀ ਦਾ ਪਹਿਰਾ ਹੋ ਗਿਆ,ਕਮਜ਼ਾਤੇ! ਐਥੇ ਆਹ ਖੇਹ ਪਾਉਂਦੀ ਸੀ ਆਪਣੀ ਮਾਂ ਦੇ ਸਿਰ ਵਿਚ। ਉਸਦੇ ਚਿਹਰੇ ਤੋਂ ਇਊਂ ਪ੍ਰਤੀਤ ਹੁੰਦਾ ਸੀ ਜਿਵੇਂ ਸਾਰਿਆਂ ਨੂੰ ਭਸਮ ਕਰ ਦੇਣਾ ਚਾਹੁੰਦੀ ਹੋਵੇ।

ਮੁੰਡਾ ਮੂੰਹੋਂ ਕੁਝ ਨਹੀਂ ਬੋਲਿਆ। ਉਸਦੀਆਂ ਨਜ਼ਰਾਂ ਧਰਤੀ ਉਤੇ ਗੱਡੀਆਂ ਸਨ। ਉਹ ਪੈਰ ਜਿਹੇ ਮਲਦਾ ਬਾਹਰ ਨੂੰ ਹੋ ਤੁਰਿਆ। ਕੁੜੀ ਨੇ ਸਾਰਾ ਕੁਝ ਦੇਖਿਆ, ਠਰ੍ਹੰਮੇ ਨਾਲ ਮੁੰਡੇ ਨੂੰ ਕਿਹਾ, ਇੰਜ ਨਹੀਂ ਕਰਨਾ। ਆਰਾਮ ਨਾਲ ਬੈਠੇ। ਜਾਇਆ ਨਾ ਅਜੇ। ਇਹ ਸੁਣ ਕੇ ਮੁੰਡਾ ਉਵੇਂ ਪੈਰ ਮਲਦਾ ਆ ਕੇ ਮੰਜੇ ਦੀ ਬਾਹੀ ਉਤੇ ਬੈਠ ਗਿਆ। ਰਤਨ ਕੌਰ ਕੰਧ ਦਾ ਸਹਾਰਾ ਲਈ ਖਲੋਤੀ ਆਪਣਾ ਸਿਰ ਪਟਦੀ ਹੋਈ ਬੋਲੀ, ਵੈਰਨੇ, ਤੇਰਾ ਕੱਖ ਨਾ ਰਹੇ। ਤੈਂ ਮੇਰੇ ਨਾਲ ਬੈਜੈਅ ਕੀਤੀ ਐ। ਫਿਰ ਉਸਨੇ ਆਪਣਾ ਮੂੰਹ ਨਰਸ ਵਲ ਭੰਵਾ ਲਿਆ, ਹਰਾਂਬੜੇ, ਇਹਸਾਰੇ ਤੇਰੋ ਕਾਰੇ ਨੇ। ਤੂੰ ਇਹ ਅੱਡਾ ਬਣਾਇਆ ਹੋਇਐ। ਰਤਨ ਕੌਰ ਬਊਰੀ ਜਿਹੀ ਹੋਈ ਅਵਾਤਵਾ ਬੋਲੀ ਜਾਂਦੀ ਸੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਉਸਦਾ ਮਨ ਤਾਂ ਇਹੋ ਚਾਹੁੰਦਾ ਸੀ ਕਿ ਉਹ ਇਕੋ ਵੇਲੇ ਤਿੰਨਾਂ ਨੂੰ ਧਰਤੀ ਵਿਚ ਗੱਡ ਦੇਵੇ ਜਾਂ ਉਹ ਗਰਕ ਹੋ ਜਾਣ।

ਉਸਦੀ ਧੀ ਹੌਂਸਲਾ ਕਰਕੇ ਉਠੀ ਤੇ ਆਪਣੀ ਮਾਂ ਦਾ ਮੋਢਾ ਹਲੂਣਦੀ ਉਸਨੂੰ ਠੰਢਾ ਕਰਨ ਦੇ ਲਹਿਜੇ ਵਿਚ ਬੋਲੀ, ਬੇਜੀ ਘਬਰਾਓ ਨਾ। ਅਰਾਮ ਨਾਲ ਬੈਠ ਕੇ ਗਲ ਕਰੋ। ਆਲੇ ਦੁਆਲੇ ਦੁਨੀਆ ਵਸਦੀ ਏ। ਕੋਈ ਰੌਲਾ ਸੁਣ ਕੇ ਜਾਗ ਪਿਆ ਤਾਂ ਕੀ ਆਖੇਗਾ?

ਰਤਨ ਕੌਰ ਜਿਹੜੀ ਹਫੀ ਪਈ ਸੀ, ਇਹ ਸੁਣ ਕੇ ਚੁਪ ਕਰ ਗਈ। ਉਸ ਉਤੇ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ। ਉਸਨੂੰ ਤਾਂ ਕਾਸੇ ਦਾ ਖਿਆਲ ਨਹੀਂ ਸੀ ਰਿਹਾ। ਉਸਨੂੰ ਧਰਤੀ ਹਿਲਦੀ ਜਿਹੀ ਲਗੀ ਤੇ ਉਹਚੁਪ ਖੜੀ ਤਕਦੀ ਰਹਿ ਗਈ। ਜਿਵੇਂ ਇਹ ਸਾਰਾ ਕੁਝ ਇਕ ਸੁਪਨਾ ਹੋਵੇ। ਕੁਝ ਪਲ ਚੁਪ ਛਾਈ ਰਹੀ। ਰਤਨ ਕੌਰ ਭਰੜਾਈ ਜਿਹੀ, ਪਰ ਗੁੱਸੇ ਵਾਲੀ ਅਵਾਜ਼ ਵਿਚ ਬੋਲੀ, ਨਾ ਤੂੰ ਇਹੋ ਕੁਝ ਕਰਨ ਇਸ ਕੋਲ ਆਉਂਦੀ ਤੀ? ਨੀਂ ਤੇਰਾ ਕੱਖ ਨਾ ਰਵ੍ਹੇ

ਕੁੜੀ ਠਰੰ੍ਹਮੇ ਨਾਲ ਬੋਲੀ, ਬੇਜੀ, ਤੁਸੀਂ ਸਮਝਣ ਦਾ ਯਤਨ ਕਰੋ। ਮੇਰੀ ਗੱਲ ਤਾਂ ਸੁਣੋ ਉਂਗਲ ਦਰਵਾਜ਼ੇ ਵਲ ਨੂੰ ਸਿਧੀ ਕਰਦੀ ਹੋਈ ਬੋਲੀ।

ਜੋ ਤੁਸੀਂ ਇੰਜ ਹੀ ਕਰਨੈ, ਤਾਂ ਮੈਂ ਨਹੀਂ ਘਰ ਜਾਣਾ

ਇਸਦੀ ਘਮੇਰ ਵਿਚ ਏ ਨਾ। ਦੇਖੀਂ ਜੋ ਇਸ ਦਾ ਦਾ ਇਕ ਵੀ ਹੈਡ ਸਾਬਤ ਰਹਿਣ ਦੇ ਤਾ ਤਾਂ ਮੈਨੂੰ ਰਤਨ ਕੁਰ ਨਾ ਕਹੀ ਬੁਢੀ ਮੁੰਡੇ ਵਲ ਉਂਗਲ ਕਰਦੀ ਹੋਈਬੋਲੀ।

ਤੁਸੀਂ ਇਨ੍ਹਾਂ ਤੇ ਗਰਮ ਨਾ ਹੋਵੇ, ਮੈਨੂੰ ਕਵ੍ਹੋ ਜੋ ਕਹਿਣੈ, ਕੁੜੀ ਬੋਲੀ

ਵਿਆਹ ਕਰਵਾ ਲੈ ਇਹਦੇ ਨਾਲ, ਜੇ ਐਨੀਂ ਹੀ ਅਗ ਮਚਦੀ ਐ ਤੇ ਅੰਦਰ, ਬੁਢੀ ਉਸਨੂੰ ਚਿੜਾਉਂਦੀ ਹੋਈ ਬੋਲੀ। ਜਦੋਂ ਬੁਢੀ ਨੇ ਕੁੜੀ ਨੂੰ ਪਲ ਪਲ ਠਰ੍ਹਮੇ ਵਾਲੀ ਮੁਦਰਾ ਵਿਚ ਗੱਲ ਕਰਦਿਆਂ ਵੇਖਿਆ ਤਾਂ ਉਹ ਉਠ ਖਲੋਈ, ਚੰਗਾ ਮੈਂ ਜਾਨੀ ਆਂ। ਤੂੰ ਰਵ੍ਹੀ ਏਥੇ ਹੀ। । ਪਿਉ ਦੀ ਧੀ ਨਹੀਂ ਹੋਵੇਗੀ ਜੇ ਹਿਲੀ ਏਥੇ। ਪਰ ਰਤਨ ਕੌਰ ਨੂੰ ਇਕ ਪਲ ਲਈ ਇੰਜ ਲਗਿਆ ਜਿਵੇਂ ਉਸਦਾ ਇਕ ਇਕ ਪੈਰ ਮਣ ਮਣ ਦਾ ਭਾਰੀ ਹੋ ਗਿਆ ਹੋਵੇ ਤੇ ਉਹ ਧਰਤੀ ਨਾਲ ਸਿਉਂਤੀ ਗਈ ਹੋਵੇ। ਉਹ ਆਪਣਾ ਮੂੰਹ ਹੀ ਦਰਵਾਜ਼ੇ ਵਲ ਭੰਵਾ ਸਕੀ ਸੀ ਕਿ ਉਸਦਾ ਗੱਚ ਭਰ ਆਇਆ। ਅਖਾਂ ਵਿਚ ਜਿਵੇਂ ਕੋਈ ਹੜ੍ਹ ਆ ਗਿਆ ਸੀ। ਉਸੂੰ ਕੁਝ ਵੀ ਪਤਾ ਨਹੀਂ ਸੀ ਲਗ ਰਿਹਾ ਕਿ ਉਹ ਕੀ ਕਰੇ। ਥਿੜਕਦੀ ਅਤੇ ਟੁਟਵੀਂ ਅਵਾਜ਼ ਵਿਚ ਕਹਿਣ ਲਗੀ, ਤੂੰ ਮੇਰੇ ਨਾਲ ਇੰਜ ਹੀ ਕਰਨਾ ਸੀ। ਮੈਂ ਤਾਂ ਅਜ ਤਕ ਤੈਨੂੰ ਤੱਤੀ ਵਾ ਨਹੀਂ ਲਗਣ ਦਿਤੀ। ਪਿਛਲੇ ਜਨਮ ਦਾ ਬਦਲਾ ਲੈ ਰਹੀ ਏ ਕੋਈ

ਇਹ ਸੁਣ ਕੇ ਧੀ ਦਾ ਮਨ ਵੀ ਪਿਗਲ ਗਿਆ। ਉਹ ਉਠੀ ਤੇ ਮਾਂ ਨੂੰ ਮੋਢੇ ਤੋਂ ਫੜ ਕੇ ਬਿਠਾਲਦੀ ਹੋਈ ਬਲੀ, ਅਰਾਮ ਨਾਲ ਬਹਿ ਕੇ ਗਲ ਸੁਣੇ

ਬੁਢੀ ਬਿਨਾਂ ਕੁਝ ਬੋਲਿਆ ਮੰਜੇ ਦੇ ਪੁਆਂਦੀ ਮੁੰਡੇ ਵਲ ਨੂੰ ਪਿਠ ਕਰਕੇ ਬੈਠ ਗਈ। ਕੁੜੀ ਉਸਨੂੰ ਸਮਝਾਉਣ ਵਾਲੇ ਲਹਿਜੇ ਵਿਚ ਬੋਲੀ, ਮੈਂ ਤੁਹਾਡੇ ਨਾਲ ਘਰ ਨੂੰ ਚਲਾਂਗੀ। ਪਰ ਅਸੀਂ ਇਕ ਦੂਜੇ ਨੂੰ ਮਿਲੇ ਬਿਨਾਂ ਨਹੀਂ ਰਹਿ ਸਕਦੇ। ਮੈਂ ਆਪਣੀ ਮਰਜ਼ੀ ਨਾਲ ਏਥੇ ਆਈ ਹਾਂ। ਮੈਨੂੰ ਕੋਈ ਘਰੋ ਤਾਂ ਚੁਕ ਨਹੀਂ ਲਿਆਇਆ। ਤੁਸੀਂ ਇਨ੍ਹਾਂ ਨੂੰ ਮਾੜਾ ਆਖਣ ਨਾਲ ਮੈਨੂੰ ਹੀ ਚਾਰ ਗਾਲ੍ਹਾ ਵਧ ਕਢ ਲਵੋ

ਇਹ ਸਾਰਾ ਕੁਝ ਬੁਢੀ ਅਚਰਜਭਰੀਆ ਨਜ਼ਰਾਂ ਨਾਲ ਵੇਖਦੀ ਹੋਈ ਸੁਣਦੀ ਰਹੀ। ਉਸਦੀਆਂ ਅਖਾਂ ਵਿਚੋਂ ਹੰਝੂ ਵਹਿ ਤੁਰੇ ਸਨ।

ਰਾਤ ਸ਼ਾ ਸ਼ਾਂ ਕਰ ਰਹੀ ਸੀ। ਸਾਰਾ ਪਿੰਡ ਘੁਕ ਸੁਤਾ ਹੋਇਆ ਸੀ। ਬੁਢੀ ਤੇ ਉਸਦੀ ਧੀ ਘਰ ਨੂੰ ਤੁਰੀਆਂ ਆ ਰਹੀਆਂ ਸਨ। ਬੁਢੀ ਰਸਤੇ ਵਿਚ ਕਈ ਥਾਂ ਅੜ੍ਹਕ ਕੇ ਡਿਗਦੀ ਡਿਗਦੀ ਬਚੀ। ਧੀ ਨੇ ਉਸਨੂੰ ਸਹਾਰਾ ਦੇ ਕੇ ਸੰਭਾਲ ਲਿਆ ਸੀ। ਜਦੋਂ ਵੀ ਧੀ ਉਸਨੂੰ ਕਲਾਵੇ ਵਿਚ ਲੈ ਕੇ ਡਿਗਣੇ ਰੋਕਦੀ ਬੁਢੀ ਦਾ ਜੀਅ ਕਰਦਾ, ਉਸ ਦੀ ਦੋਵੇਂ ਬਾਹਵਾਂ ਜ਼ੋਰ ਦੀ ਝਟਕ ਦੇਵੇ। ਸਾਰੇ ਘਰ ਦੇ ਸੁਤੇ ਹੋਏ ਸਨ। ਬੁਢੀ ਦੇ ਦੋਵੇਂ ਪੁਤਰ ਆਪਣੀ ਵਹੁਟੀਆਂ ਸਮੇਤ ਕਮਰਿਆਂ ਅੰਦਰ ਸਨ। ਉਸਦਾ ਘਰਵਾਲਾ ਖੁਹ ਉਤੇ ਹੀ ਸੌਂਦਾ ਸੀ। ਕੁੜੀ ਆਪਣੇ ਕਮਰੇ ਵਿਚ ਗਈ ਤੇ ਮੰਜੇ ਉਤੇ ਪੈ ਗਈ।

ਬੁਢੀ ਦੇ ਅੰਦਰ ਝਖੜ ਝੁਲ ਰਹੇ ਸਨ। ਉਸਦਾ ਮਨ ਕਦੇ ਏਨਾ ਖਿਝ ਊਠਦਾ ਕਿ ਉਸਦਾ ਜੀਅ ਕਰਦਾ ਉਹ ਆਪਣੇ ਕਪੜੇ ਪਾੜ ਲਵੇ। ਮੁੜ੍ਹਕੇ ਦੀ ਇਕ ਬੂੰਦ ਮਥੇ ਤੋਂ ਤਿਲ੍ਹਕ ਉਸਦੀ ਅਖ ਵਿਚ ਆ ਪਈ। ਉਸਨੂੰ ਅਖ ਵਿਚ ਕੁਝ ਰੜਕਦਾ ਲਗਿਆ। ਉਨੇ ਚੁੰਨੀ ਦੇ ਲੜ ਨਾਲ ਅਖ ਨੂੰ ਪੁੰਝਿਆ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਤਾਂ ਮੁੜ੍ਹਕੇ ਨਾਲ ਭਿਜੀ ਪਈ ਸੀ। ਉਸਨੂੰ ਸਾਹਮਣੇ ਕਮਰੇ ਵਿਚੋਂ, ਜਿਸ ਵਿਚੋਂ ਉਸਦੀ ਧੀ ਪੜ੍ਹਾਈ ਕਦੀ ਗਈ ਸੀ, ਆ ਰਹੀ ਰੋਸ਼ਨੀ ਵਿਚ ਸਾਰਾ ਕੁਝ ਹੋਰ ਵੀ ਧੁੰਦਲਾ ਵਿਖਾਈ ਦੇਣ ਲਗਾ। ਜਿਉਂਜਿਉਂ ਉਸਦੀ ਸਾਹ ਦੀ ਹਾਲਤ ਟਿਕਾਣੇ ਆਉਂਦੀ ਜਾਂਦੀ ਸੀ, ਤਿਉਂਤਿਉਂ ਉਸਨੂੰ ਕਾਂਬਾ ਜਿਹਾ ਛਿੜਦਾ ਜਾਂਦਾ ਸੀ। ਉਸਨੇ ਕਾਹਲੀ ਨਾਲ ਰਜਾਈ ਖਿੱਚ ਕੇ ਉਪਰ ਨੂੰ ਕਰ ਲਈ ਤਾਂ ਮੁੜ੍ਹਕੇ ਨਾਲ ਭਿਜੇ ਕਪੜੇ ਪਿੰਡੇ ਨੂੰ ਛੂਹਣ ਕਰਕੇ ਉਸਦੇ ਸਾਰੇ ਸਰੀਰ ਵਿਚ ਸੀਤ ਜਿਹਾ ਫਿਰ ਗਿਆ। ਪਰ ਉਹ ਪਈ ਰਹੀ। ਉਸਨੇ ਪਾਸਾ ਪਰਤ ਕੇ ਮੂੰਹ ਉਧਰ ਕਰ ਲਿਆ ਜਿਧਰ ਉਸਦੀ ਧੀ ਪਈ ਸੀ। ਕੁੜੀ ਮੰਜੇ ਉਤੇ ਪਈ ਛਤ ਵਲ ਝਾਕ ਰਹੀ ਸੀ।

ਕਮਜ਼ਾਤੇ! ਉਸਦੇ ਮੂੰਹ ਆਪਮੁਹਾਰੇ ਨਿਕਲ ਗਿਆ। ਉਦੋਂ ਹੀ ਰਤਨ ਕੌਰ ਨੇ ਉਧਰੋਂ ਮੂੰਹ ਹਟਾ ਲਿਆ। ਉਸਦੇ ਜ਼ਿਹਨ ਵਿਚ ਸਾਰਾ ਕੁਝ ਉਵੇਂ ਉਕਰਿਆ ਰਹਿ ਗਿਆ ਸੀ ਤੇ ਸ਼ਕਲਾ ਬਦਲ ਬਦਲ ਉਸਨੂੰ ਚਿੜਾ ਰਹੀਆਂ ਸਨ। ਉਸਦਾ ਮਨ ਉਸ ਉਤ ਲਾਹਣਤਾਂ ਪਾਉਣ ਲਗਾ-ਕਾਹਨੂੰ ਜਾਣਾ ਸੀ ਉਥੇ ਪਵੇ ਜਿਹੜੇ ਢਠੇ ਖੂਹ ਵਿਚ ਪੈਂਦੀ ਏ। ਇਹ ਕਾਹਨੂੰ ਆਪਣਾ ਤਨ ਮਨ ਫੂਕ ਰਹੀ ਹੈ। ਉਸ ਵੇਲੇ ਜਿਵੇਂ ਉਹ ਕੁਝ ਸੋਚ ਹੀ ਨਹੀਂ ਸੀ ਸਕੀ। ਇਕ ਭੰਬੂਕਾ ਜਿਹਾਉਸਦੇ ਮਨ ਵਿਚ ਉਠਿਆ ਸੀ ਤੇ ਉਹ ਲੋਈ ਦੀ ਬੁਕਲ ਮਾਰ ਉਧਰ ਨੂੰ ਤੁਰ ਪਈ ਸੀ। ਪਹਿਲਾਂ ਉਸਦੇ ਮਨ ਵਿਚ ਕਦੇ ਕੋਈ ਸ਼ਕ ਉਪਜਿਆ ਹੀ ਨਹੀਂ ਸੀ। ਅਜ ਅਚਾਨਕ ਇਕ ਪਲ ਵਿਚੀਂ ਹੀ ਉ ਪਤਾ ਨਹੀਂ ਕੀ ਕੀ ਸੋਚ ਗਈ ਸੀ। ਉਸਦੇ ਸ਼ਕ ਸਾਰੇ ਹੀ ਯਕੀਨ ਵਿਚ ਬਦਲ ਗਏ ਸਨ ਤੇ ਉਹ ਆਪ ਹੈਰਾਨ ਸੀ ਕਿ ਇਹ ਸਾਰਾ ਕੁਝ ਕੀ ਵਾਪਰ ਗਿਆ ਸੀ।

ਉਸਦੀ ਧੀ ਪੜ੍ਹਨ ਵਿਚ ਹੁਸ਼ਿਆਰ ਸੀ। ਅਜ ਤਕ ਕਿਸੇ ਜਮਾਤ ਵਿਚੋਂ ਫੇਲ੍ਹ ਨਹੀਂ ਸੀ ਹੋਈ। ਭਰਾਵਾਂ ਦੀ ਇਕੱਲੀ ਭੈਣ ਹੋਣ ਕਰਕੇ ਰਤਨ ਕੌਰ ਨੇ ਉਸਨੂੰ ਕਦੇ ਵੀ ਕਿਸੇ ਗਲੋਂ ਵਰਜਿਆ ਨਹੀਂ ਸੀ। ਉਸਦੇ ਮੂੰਹੋਂ ਨਿਕਲੀ ਹਰ ਗਲ ਪੂਰੀ ਕੀਤੀ ਸੀ। ਘਰ ਵਿਚ ਕੋਈ ਵੀ ਉਸਨੂੰ ਕਾਲਜ ਵਿਚ ਦਾਖਲ ਕਰਾਉਣ ਦੇ ਹਕ ਵਿਚ ਨਹੀਂ ਸੀ। ਪਰ ਰਤਨ ਕੌਰ ਨੇ ਆਪਣੀ ਧੀ ਦਾ ਦਿਲ ਨਹੀਂ ਸੀ ਤੋੜਿਆ। ਅਗੇ ਵੀ ਉਹ ਗਈ ਰਾਤ ਤਕ ਪੜ੍ਹਦੀ ਰਹਿੰਦੀ ਸੀ। ਉਹ ਮਨ ਹੀ ਮਨ ਆਪਣੀ ਲਾਇਕ ਧੀ ਉਤੇ ਰਸ਼ਕ ਕਰਦੀ ਤੇ ਅਫਸਰ ਲਗੇ ਜਵਾਈ ਦੇ ਤਸਵਰ ਨਾਲ ਹੀ ਉਸਾ ਮਨ ਗੌਰਵ ਨਾਲ ਭਰ ਜਾਂਦਾ ਸੀ। ਉਸਨੂੰ ਆਪਣੇ ਪੁਤਾਂ ਨਾਲੋਂ ਵੀ ਵਧ ਪਿਆਰੀ ਸੀ ਇਹ। ਹੁਣ ਕੁਝ ਪਲਾਂ ਵਿਚ ਹੀ ਉਸਨੂੰ ਲਗਿਆ ਜਿਵੇਂ ਉਸਦਾ ਧੀ ਨਾਲ ਕੋਈ ਦੂਰ ਦਾ ਸਬੰਧ ਵੀ ਨਾ ਹੋਵੇ। ਉਸਨੂੰ ਲਗਦਾ ਸੀ ਧੀ ਨੇ ਉਸਦੇ ਸਿਰ ਦਾ ਇਕ ਇਕ ਵਾਲ ਪੁਟ ਕੇ ਬੀਹੀ ਵਿਚ ਖਿਲਾਰ ਦਿਤਾ ਹੈ। ਉਸਦੇ ਦਿਲ ਵਿਚ ਡੰਡੂਲ ਜਿਹਾ ਉਠਦਾ ਕਿ ਹੁਣੇ ਆਪਣੇ ਪੁਤਾਂ ਨੂੰ ਜਗਾ ਲਿਆਵੇ ਤੇ ਇਸਦੀ ਸਾਰੀ ਕਰਤੂਤ ਉਨ੍ਹਾਂ ਨੂੰ ਦਸੇ। ਜੋ ਇਸਦੀ ਬੇਟੀ ਬੇਟੀ ਕਰਕੇ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਨਹਿਰ ਵਿਚ ਨਾ ਪਾ ਆਉਣ। ਇਸ ਸੋਚ ਨਾਲ ਉਹ ਕੰਬ ਜਿਹੀ ਗਈ ਤੇ ਉਸਨੇ ਰਜਾਈ ਨੂੰ ਆਪਣੀ ਹਿਕ ਨਾਲ ਘੁਟ ਲਿਆ।

ਸਾਹਮਣੇ ਕਮਰੇ ਦਾ ਦਰਵਾਜ਼ਾ ਖੁਲ੍ਹਣ ਦੀ ਅਵਾਜ਼ ਸੁਣਾਈ ਦਿਤੀ। ਉਸਦੀ ਛੋਟੀ ਨੂੰਹ ਗੁਸਲਖਾਨੇ ਵਲ ਨੂੰ ਗਈ ਸੀ। ਉਸਦੇ ਪਰਤਣ ਦੀ ਆਹਟ ਦੀ ਉਡੀਕ ਵਿਚ ਉਹ ਉਵਂ ਹੀ ਹਿਕ ਨਾਲ ਰਜ਼ਾਈ ਘੁਟੀ ਪਈ ਰਹੀ। ਜਦੋਂ ਬਹੁ ਪਰਤ ਗਈ ਤਾਂ ਉਹ ਫਿਰ ਆਪਣੇ ਆਪ ਨੂੰ ਕੋਸਣ ਲਗੀ। ਮੇਰੀਆਂ ਵੀ ਅਜ ਹੀ ਅਖਾਂ ਖੁਲ੍ਹੀਆਂ ਨੇ। ਇਹ ਕਿਹੜਾ ਅਜਦੀ ਜਾਂਦੀ ਏ ਓਸ ਬਦਕਾਰ ਕੋਲ। ਉਹ ਵੀ ਪਕੀ ਮੇਮੋਠਗਣੀ ਨਿਕਲੀ। ਇਸੇ ਘਰ ਆਈ ਇੰਝ ਉਠਦੀ ਬੈਠਦੀ ਸੀ, ਜਿਵੇਂ ਕਿਸੇ ਦੇਵੀ ਦਵਿਚ ਜਾਨ ਪਈ ਹੋਈ ਹੋਵੇ। ਬੇਜੀ ਬੇਜੀ ਕਰਦੀ ਦਾ ਮੂੰਹ ਨਹੀਂ ਸੀ ਥਕਦਾ। ਸਾਰੇ ਘਰਦਿਆਂ ਦੇ ਸਿਰ ਵਿਚ ਖੋਰੇ ਕੀ ਭੂੰਬਲ ਪਾ ਰਖੀ ਸੀ। ਸਭ ਉਸ ਉਤੇ ਅੰਨ੍ਹਾ ਯਕੀਨ ਕਰਦੇ ਰਹੇ। ਪਰ ਕੀ ਪਤਾ ਸੀ ਕਿ ਉ ਸਾਡੀਆਂ ਜੜਾਂ ਖੇਦਲ ਰਹੀ ਸੀ। ਅਜ ਵੀ ਮੇਰੇ ਮਨ ਵਿਚ ਐਵੇਂ ਆ ਗਿਆ ਬਈ ਦੇਖਾ, ਇਹ ਕਿਹੜੀਆਂ ਗੁਬਤਾਂ ਕਰਦੀਆਂ ਰਹਿੰਦੀਆਂ ਨੇ।

ਇਹ ਗਲਾਂ ਚਿਤਵਦੀ ਹੋਈ ਰਤਨ ਕੌਰ ਨੇ ਪਾਸਾ ਪਰਤਿਆ। ਉਸਦੀਆਂ ਧੀ ਨਾਲ ਅਖਾਂ ਮਿਲੀਆਂ, ਪਰ ਕੁੜੀ ਨੇ ਪਲਕਾਂ ਨਿਵਾ ਲਈਆਂ ਸਨ।

ਰਤਨ ਕੌਰ ਉਸਦਮੂੰਹ ਨੂੰ ਕਿੰਨਾ ਹੀ ਚਿਰ ਨਿਹਾਰਦੀ ਹੋਈ ਜਿਵੇਂ ਆਪਣੇ ਵਿਚ ਗਵਾਚ ਗਈ। ਉਸਦੀ ਮਾਂ ਦੀ ਅਰਥੀ ਉਠੀ ਸੀ। ਜਿਵੇਂ ਉਸ ਉਤੇ ਮਣਾਂ ਮੂੰਹੀਂ ਭਾਰ ਆ ਡਿਗਿਆ ਸੀ। ਜਿਉਂ ਜਿਉਂ ਰਤਨੇ ਨੂੰ ਮਾਂ ਭੁਲਦੀ ਗਈ, ਉਸਨੂੰ ਭਾਰ ਘਟਦਾ ਜਿਹਾ ਲਗਿਆ ਸੀ ਤੇ ਹੋਲੀ ਫੁਲ ਬਣ ਗਈ ਸੀ। ਉਸਨੇ ਸ਼ੀਸਾ ਵੇਖਿਆ, ਉਹ ਹੈਰਾਨ ਰਹਿ ਗਈ ਸੀ। ਇਹ ਰਤਨੇ ਤਾਂ ਨਹੀਂ ਸੀ, ਮਾੜਚੂ ਜਿਹੀ, ਪਿਚਕੀਆਂਗਲਾਂ ਤੇ ਬੁਝੀਆਂਅਖਾਂ ਵਾਲੀ। ਉਸਦੇ ਸਾਹਮਣੇ ਤਾਂ ਭਰਵੇਂ ਚਿਹਰੇ ਵਾਲੀ ਤੇ ਚਮਕਦੀਆਂ ਅਖਾਂ ਵਾਲੀ ਕੋਈ ਕੁੜੀ ਖੜ੍ਹੀ ਸੀ। ਦਿਨਬ ਦਿਨ ਉਸ ਅੰਦਰ ਕੁਝ ਮਘਣ ਲਗਾ ਸੀ। ਉਹ ਕਿੰਨਾ ਚਿਰ ਚੰਦ ਵਲ ਤਕਦੀ ਰਹਿੰਦੀ ਸੀ ਤੇ ਟੁਟਦੇ ਤਾਰੇ ਵੇਖ ਕੇ ਉਸ ਅੰਦਰ ਹੋਲ ਜਿਹਾ ਪੈ ਜਾਂਦਾ ਸੀ। ਉਸਦੇ ਅੰਦਰ ਅਜੀਬ ਜਿਹੀ ਉਥਲ ਪੁਥਲ ਹੁੰਦੀ ਰਹਿੰਦੀ ਸੀ। ਰਾਤ ਨੂੰ ਉਸਨੂੰ ਨੀਂਦ ਨਹੀਂ ਸੀ ਆਉਂਦੀ। ਉਸਨੂੰ ਆਪਣੀਆਂ ਗਲਾਂ ਵਿਚੋਂ ਸੇਕ ਨਿਕਲ ਰਿਹਾ ਲਗਦਾ ਤੇ ਪਾਤਲੀਆਂ ਵਿਚ ਅਗ ਮਚਦੀ ਹੋਈ ਪ੍ਰਤੀਤ ਹੁੰਦੀ ਸੀ। ਉਹ ਰਜਾਈ ਪਰ੍ਹਾਂ ਲਾਹ ਤਾਰਿਆਂ ਭਰੀ ਰਾਤ ਵਿਚ ਚੰਨ ਟਹਿਕ ਰਿਹਾ ਹੁੰਦਾ। ਉਸਦੀ ਰੀਝ ਸੀ ਕਿ ਚੰਨ ਉਸਦੀ ਝੋਲੀ ਵਿਚ ਆ ਡਿਗੇ। ਨਲਕੇ ਥਲੇ ਪਈ ਪਾਣੀ ਨਾਲ ਭਰੀ ਹੋਈ ਕੜਾਹੀ ਵਿਚ ਪੂਰਾ ਅਸਮਾਨ ਚੰਨ ਤਾਰਿਆਂ ਸਮੇਤ ਉਤਰ ਆਉਂਦਾ ਸੀ। ਪਰ ਜਦੋਂ ਉਹ ਪਾਣੀ ਪੀਣ ਲਗਦੀ, ਕੜਾਹੀ ਦਾ ਚੰਨ ਟੁਕੜੇ ਟੁਕੜੇ ਹੋ ਜਾਂਦਾ, ਅਸਮਾਨ ਕੰਬਣ ਲਗ ਪੈਂਦਾ। ਉਹ ਤੜਪ ਉਠਦੀ।

ਉਹਨੀਂ ਦਿਨੀਂ ਉਨ੍ਹਾਂ ਦੇ ਗਵਾਂਢ ਦਿਲੀ ਵਾਲਿਆਂ ਦੀ ਬੈਠਕ ਵਿਚ ਇਕ ਪਟਵਾਰੀ ਰਹਿਣ ਲਗਿਆ ਸੀ। ਉਸਦੇ ਤਿਖੇ ਨੈਣ ਨਕਸ਼ ਤੇ ਭਰਵੇਂ ਸਰੀਰ ਨੂੰ ਉਹ ਕਿੰਨਾ ਚਿਰ ਨੀਝ ਲਾ ਕੇ ਤਕਦੀ ਰਹਿੰਦੀ। ਇਕ ਦਿਨ ਜਦੋਂ ਉਹ ਖੇਤੌਂ ਰੋਟੀ ਦੇ ਕੇ ਪਰਤ ਰਹੀ ਸੀ ਤਾ ਦਰਾਂ ਵਿਚ ਖਲੋਤੇ ਨੂੰ ਵੇਖ ਕੇ ਉਹ ਮਿੰਨ੍ਹਾ ਜਿਹਾ ਹਸ ਪਈ। ਉਹ ਵੀ ਮੁਸਕਰਾਇਆ ਸੀ। ਸੁਫਨਿਆਂ ਵਿਚ ਉਸਨੂੰ ਉਹ ਗਭਰੂ ਵਿਖਾਈ ਦਿੰਦਾ ਰਹਿੰਦਾ। ਉਸਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲਗਦਾ। ਕਈ ਵਾਰ ਉਸਨੂੰ ਲਗਦਾ ਜਿਵੇਂ ਉਸਦੀਆਂ ਪਾਤਲੀਆਂ ਕੋਈ ਦੇਰ ਤਕ ਝਸਦਾ ਰਿਹਾ ਹੋਵੇ। ਉਸਦੀਆਂ ਦਗਦੀਆਂ ਗਲਾਂ ਉਤੇ ਬਰਫ ਦੇ ਤੋਦੇ ਟਿਕਦੇ ਰਹੇ ਹੋਣ। ਉਹ ਜਿਵੇਂ ਸਵਰਗ ਵਿਚ ਪਹੁੰਚ ਜਾਂਦੀ। ਉਸ ਉਤੇ ਜਿਵੇਂ ਕੋਈ ਜਾਦੂ ਹੋ ਜਾਂਦਾ। ਕਿਸੇ ਦੇ ਕੀਲ ਲੈਣ ਵਾਂਗ ਮਹਿਸੂਸ ਹੁੰਦਾ ਉਸਨੂੰ। ਉਨ੍ਹਾਂ ਪਲਾਂ ਦੀ ਯਾਦਾਂ ਉਹ ਕਦੇ ਵੀ ਮਨ ਵਿਚੋਂ ਨਹੀਂ ਕਢ ਸਕੀ। ਜਦੋਂ ਵੀ ਉਸਨੂੰ ਅਜਿਹੇ ਖਿਆ ਆਉਂਦੇ ਉਹ ਅਨੋਖੇ ਅਨੰਦ ਦਾ ਅਨੁਭਵ ਕਰਦੀ। ਆਪਣੀ ਵਿਆਹੁਤਾ ਜ਼ਿੰਦਗੀ ਵਿਚ ਉਸਨੇ ਕਦੇ ਵੀ ਉਨ੍ਹਾਂ ਪਲਾਂ ਜਿਹਾ ਕਿਆਸਿਆ ਆਨੰਦ ਨਹੀਂ ਮਾਣਿਆ। ਉਨ੍ਹਾਂ ਪਲਾਂ ਦੀ ਮਹਿਕ ਨਾਲ ਉਸਾ ਅੰਦਰ ਖਿੜ ਊਠਦਾ ਸੀ।

ਇਹ ਸੋਚਦੀ ਹੋਈ ਰਤਨ ਕੌਰ ਦਾ ਮਨ ਪਸੀਜ ਗਿਆ। ਪਤਾ ਨਹੀਂ ਕਦੇ ਉਸਦੀ ਅਖ ਲਗ ਗਈ ਸੀ। ਜਿੰਨੀ ਨੈਣ ਨਿੰਦਰਾਵਲੇ, ਮਿਲਣ ਪਿਆ ਕੁ ਆਣ ਗੁਰਦੁਆਰੇ ਦੇ ਭਾਈ ਜੀ ਦੇ ਵਾਕ ਲੈਣ ਨਾਲ ਉਸਦੀ ਅਖ ਖੁਲ੍ਹ ਗਈ। ਰਤਨ ਕੌਰ ਸਹਿਜ ਭਾਅ ਆਪਣੇ ਬਿਸਤਰੇ ਵਿਚ ਉਠੀ। ਵਾਹਿਗੁਰੂ ਵਾਹਿਗੁਰੂ ਕਰਦਿਆਂ ਉਹ ਰਸੋਈ ਵਿਚ ਗਈ ਤੇ ਚਾਹ ਧਰ ਦਿਤੀ। ਉਸਦੀ ਬਿੜਕ ਨਾਲ ਸਾਰਾ ਘਰ ਜਾਗ ਪਿਆ ਸੀ। ਵਡੀ ਨੂੰਹ ਧਾਰਾ ਚੋਣ ਲਗ ਪਈ। ਛੋਟੀ ਬਹੂ ਬੁਕਲ ਮਾਰ ਉਸੇ ਕੋਲ ਬਹਿ ਗਈ। ਕੁੜੇ ਮੈਨੂੰ ਤਾਂ ਕਾਂਬਾ ਜਿਹਾ ਲਗੀ ਜਾਂਦੈ। ਅਜ ਚੁਲ੍ਹੇ ਦਾ ਕੰਮ ਮੈਂ ਹੀ ਕਰੂੰ। ਤੂੰ ਸੁੰਭਰ ਲੈ। ਬਹੂ ਨੇ ਹਾਂ ਵਿਚ ਸਿਰ ਹਿਲਾਇਆ।

ਚਾਹ ਬਣਾ ਕੇ ਰਤਨ ਕੁਰ ਗਲਾਸ ਲੈ ਕੇ ਧੀ ਦੇ ਕਮਰੇ ਵਿਚ ਵੜੀ ਤਾਂ ਉਹ ਗੋਡਿਆ ਤਕ ਰਜਾਈ ਲਈ ਕਿਤਾਬ ਉਤੇ ਨਜ਼ਰ ਗਡੀ ਬੈਠੀ ਸੀ। ਮਲ੍ਹਕ ਦੇਣੇ ਰਤਨ ਕੁਰ ਨੇ ਚਾਹ ਦਾ ਗਲਾਸ ਤਿਪਾਈ ਉਤੇ ਟਿਕਾਇਆ। ਫਿਰ ਸਾਹਮਣੇ ਲਗੀ ਬਾਬੇ ਨਾਨਕ ਦੀ ਤਸਵੀਰ ਵਲ ਸਿਰ ਝੁਕਾਇਆ। ਕੁੜੀ ਉਪਰੋਂ ਸ਼ਾਂਤ ਸੀ, ਪਰ ਅੰਦਰ ਉਸਦੇ ਜਿਵੇਂ ਲਾਵਾਂ ਵਹਿ ਰਿਹਾ ਸੀ। ਆਪਣੇ ਨਾਲ ਅਗੋਂ ਵਾਪਰਨ ਵਾਲੇ ਦ੍ਰਿਸ਼ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ। ਰਤਨ ਕੌਰ ਜਿਵੇਂ ਗਈ ਸੀ, ਉਵੇਂ ਵਾਪਸ ਆ ਕੇ ਰਸੋਈ ਵਿਚ ਕੰਮ ਲਗ ਗਈ। ਸੂਰਜ ਨਿਕਲ ਆਇਆ ਸੀ ਤੇ ਵਿਹੜੇ ਵਿਚੋਂ ਹਨੇਰੇ ਦੀ ਚਾਦਰ ਹਟ ਗਈ ਸੀ। ਕੁੜੀ ਨੇ ਜਦੋਂ ਰਸੋਈ ਵਿਚ ਪੈਰ ਧਰਿਆ ਤਾਂ ਰਤਨ ਕੁਰ ਉਸ ਲਈ ਪਰੌਂਠਾ ਲਾਹ ਰਹੀ ਸੀ।

ਤੂੰ ਕਾਲਜ ਨਹੀਂ ਜਾਣਾ ਅਜ? ਉਸਨੇ ਚੁਲ੍ਹੇ ਵਿਚਲੀ ਲਾਟ ਉਤੇ ਨਜ਼ਰ ਟਿਕਾਉਂਦਿਂ ਕੁੜੀ ਨੂੰ ਪੁਛਿਆ।

ਮਨ ਨਹੀਂ ਕਰਦਾ ਬੇਜੀ, ਕੁੜੀ ਦੀ ਅਵਾਜ਼ ਮਸਾਂ ਹੀ ਨਿਕਲੀ।

ਨਾ ਮਲ ਕੁਸ ਮਹੀਨੇ ਹੀ ਰਹਿੰਦੇ ਨੇ। ਸਾਲ ਗਲ੍ਹ ਜੂ। ਜਾ ਤਿਆਰ ਹੋ

ਇਸੁਣ ਕੇ ਕੁੜੀ ਦਾ ਮਨ ਕਰਾਰ ਫੜ ਗਿਆ। ਉਹ ਉਠ ਖਲੋਤੀ। ਤੁਰਨ ਲਗੀ ਤਾਂ ਰਤਨ ਕੁਰ ਦੀ ਅਵਾਜ਼ ਆਈ, ਆਹ ਮਖਣੀ ਦੀ ਕੌਲੀ ਫੜਾਈ ਖੜ੍ਹੀ ਖੜ੍ਹੀ।

ਉਸਨੇ ਟਾਂਡ ਤੋਂ ਮਖਣੀ ਦੀ ਕੌਲੀ ਚੁਕੀ ਤਾਂ ਉਸਦੇ ਹਥ ਕੰਬ ਰਹੇ ਸਨ। ਜਿਵੇਂ ਉਹ ਕਿਸੇ ਅਜੀਬ ਦੁਨੀਆ ਵਿਚ ਤੁਰ ਫਿਰ ਰਹੀ ਸੀ। ਮਾਂ ਨੂੰ ਕੌਲੀ ਫੜਾਉਂਦਿਆਂ ਉਸਦੇ ਹਥ ਕੰਬ ਗਏ ਤੇ ਕੌਲੀ ਹਥੋਂ ਛੁਟਕ ਗਈ।

ਊਆ ਕੁੜੇ ਮਾਂ ਦੇ ਮੂੰਹੋਂ ਨਿਕਲਿਆ

ਉਹ ਬੀਬੀ ਬਣ ਪਬਾਂ ਭਾਰ ਬੈਠੀ ਡੁਲ੍ਹੇ ਹੋਏ ਖਣ ਨੂੰ ਕੌਲੀ ਵਿਚ ਪਾਉਣ ਲਗੀ ਤਾਂ ਮਾਂ ਦੀ ਅਵਾਜ਼ ਆਈ, ਨਾ ਮੇਰੀ ਡੱਡ ਇਹਨੂੰ ਨਾ ਬਾਕੀ ਵਿਚ ਰਲਾਈਂ ਹੁਣ। ਸਾਰਾ ਈ ਕਿਰਕਲ ਵਾਲਾ ਹੋ ਜਾਊ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com