ਲੌਂਗੋਵਾਲ ਅਤੇ ਪ੍ਰਿਥਵੀ ਰਾਜ ਚੌਹਾਨ ਦਾ ਖਾਨਦਾਨ
- ਬਲਬੀਰ ਚੰਦ ਲੌਂਗੋਵਾਲ
ਪੰਜਾਬ ਦੇ ਵਿਦਵਾਨਾਂ ਨੇ ''ਪੰਜਾਬੀ ਸਾਹਿਤ ਸਮੀਖਿਆ ਬੋਰਡ'' ਦੀ ਛਤਰ ਛਾਇਆ ਹੇਠ
ਪਿੰਡ ਲੌਂਗੋਵਾਲ ਦੇ ਪ੍ਰਸਿੱਧ ਸਾਹਿਤਕਾਰ ਅਤੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ
ਬਾਰੇ 1960 ਈਸਵੀ ਵਿਚ ਇਕ ਖੋਜ ਭਰਪੂਰ ਪੁਸਤਕ ਛਾਪੀ ਅਤੇ ਲੌਂਗੋਵਾਲ ਵਿਚ ਇਸ ਪੁਸਤਕ
ਨੂੰ ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਪੰਡਿਤ ਅਮਰ ਨਾਥ ਵਿਦਿਆਲੰਕਾਰ ਜੀ ਨੇ
ਰਿਲੀਜ਼ ਕੀਤਾ। ਇਸ ਪੁਸਤਕ ਵਿਚ 'ਦੁਲੱਟ' ਵੰਸ਼ ਦਾ ਪਿਛਵਾੜਾ ਦੱਸਦਿਆਂ ਮਾਲਵੇ ਦੇ
ਪ੍ਰਸਿੱਧ ਖੋਜਕਾਰ ਸੰਤ ਚੱਕਰਵਰਤੀ ਜੀ ਨੇ ਲਿਖਿਆ ਹੈ ਕਿ ਦੁਲੱਟ ਅਸਲ ਵਿਚ ਪ੍ਰਿਥੀ
ਰਾਜ ਚੌਹਾਨ ਦੇ ਖਾਨਦਾਨ ਵਿਚੋਂ ਹਨ।
ਗਿਆਨੀ ਗਿਆਨ ਸਿੰਘ ਨੇ ਵੀ ਆਪਣੇ ਗ੍ਰੰਥ 'ਪੰਥ ਪ੍ਰਕਾਸ਼' ਦੇ ਅੰਤ ਵਿਚ ਆਪਣੀ
ਕੁੱਲ ਦਾ ਪਿਛਵਾੜਾ ਦਿੱਤਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਪਿੱਛਾ ਚੌਹਾਨ ਖਾਨਦਾਨ
ਦੇ ਪ੍ਰਸਿੱਧ ਰਾਜੇ ਪ੍ਰਿਥਵੀ ਰਾਜ ਚੌਹਾਨ (ਰਾਏ ਪਿਥੌਰਾ) ਨਾਲ ਮਿਲਦਾ ਹੈ। ਜਦੋਂ
1192 ਈ: ਵਿਚ ਮੁਹੰਮਦ ਗੌਰੀ ਨੇ ਤਰੈਣ ਦੀ ਲੜਾਈ ਵਿਚ ਪ੍ਰਿਥਵੀ ਰਾਜ ਨੂੰ ਗ੍ਰਿਫਤਾਰ
ਕਰ ਲਿਆ ਤਾਂ ਰਾਇ ਬੀਰਾ ਤੁਰਕਾਂ ਦੇ ਹੱਥ ਨਾ ਆਇਆ। ਰਾਇ ਪਿਥੌਰਾ ਅਤੇ ਰਾਇ ਬੀਰਾ ਦੋ
ਸਕੇ ਭਰਾ ਸਨ। ਦਿੱਲੀ ਦਾ ਰਾਜ ਰਾਇ ਪਿਥੌਰਾ ਦੇ ਅਧੀਨ ਅਤੇ ਆਗਰੇ ਦਾ ਰਾਜ ਰਾਇ ਬੀਰਾ
ਦੇ ਅਧੀਨ ਸੀ। ਪ੍ਰਿਥਵੀ ਰਾਜ ਦੀਆਂ ਤੁਰਕਾਂ ਨਾਲ ਸੱਤ ਲੜਾਈਆਂ ਹੋਈਆਂ। ਛੇ ਲੜਾਈਆਂ
ਵਿਚ ਤਾਂ ਉਹ ਜਿੱਤਦਾ ਰਿਹਾ ਅਤੇ ਸੱਤਵੀਂ ਵਿਚ ਉਹ ਕੈਦ ਹੋ ਗਿਆ। ਰਾਇ ਬੀਰਾ ਦੇ ਘਰ
ਵਾਲੀ ਸਵਰਨੀ ਨੇ ਉਸ ਨੂੰ ਤਾਅਨਾ ਮਾਰਿਆ, ''ਤੂੰ ਮੈਨੂੰ ਆਪਣਾ ਤਹਿਮਤ ਦੇ ਅਤੇ ਆਪ
ਘੱਗਰੀ ਪਾ ਲੈ। ਤੂੰ ਆਪਣੇ ਭਾਈ ਨੂੰ ਕੈਦ ਵਿਚੋਂ ਛੁਡਾ ਨਹੀਂ ਸਕਿਆ। ਮੈਂ ਉਸ ਨੂੰ
ਛੁਡਾ ਕੇ ਲਿਆਉਂਦੀ ਹਾਂ।'' ਉਹ ਸ਼ਰਮ ਮੰਨ ਕੇ ਤੁਰ ਗਿਆ। ਉਸ ਪਾਸ 1900 ਸਵਾਰ ਸਨ।
ਤੁਰਦਾ ਫਿਰਦਾ ਅਟਕ ਪਹੁੰਚ ਗਿਆ। ਉਥੇ ਨੂਰਦੀਨ ਮਲਾਹ ਨੇ ਉਸ ਨੂੰ ਦੱਸਿਆ ਕਿ ਤੇਰਾ
ਭਰਾ ਤਾਂ ਤਿੰਨ ਦਿਨ ਪਹਿਲਾਂ ਮਾਰ ਦਿੱਤਾ ਗਿਆ ਹੈ। ਉਸ ਦੀਆਂ ਅੱਖਾਂ ਕੱਢੀਆਂ ਹੋਈਆਂ
ਸਨ ਅਤੇ ਖੂਨ ਚੋਂਦਾ ਜਾਂਦਾ ਸੀ। ਉਹ ਇਨ੍ਹਾਂ ਸ਼ੋਕਗ੍ਰਸਤ ਹੋ ਗਿਆ ਕਿ ਮੁੜ ਕੇ ਘਰ
ਨਹੀਂ ਗਿਆ ਅਤੇ ਸੁਨਾਮ ਦੇ ਲਾਗੇ ਜੰਗਲਾਂ ਵਿਚ ਰਹਿਣ ਲੱਗ ਪਿਆ। ਸੁਨਾਮ ਦਾ ਕਸਬਾ
ਗੁੱਜਰ ਕੌਮ ਦੀ ਇਕ ਰਾਣੀ ਸੁਇਨਾ ਨੇ ਆਬਾਦ ਕੀਤਾ ਸੀ। ਉਹ ਰਾਣੀ ਆਪਣੇ ਪਤੀ ਦੀ ਮੌਤ
ਉਪਰੰਤ ਰਾਜ ਭਾਗ ਦਾ ਸਾਰਾ ਕੰਮ ਬਹੁਤ ਜ਼ਿੰਮੇਵਾਰੀ ਨਾਲ ਨਿਭਾ ਰਹੀ ਸੀ। ਉਹ ਬਹੁਤ
ਦਾਨੀ ਤੇ ਸਿਆਣੀ ਔਰਤ ਸੀ। ਉਸ ਨੇ ਰਾਇ ਬੀਰਾ ਨੂੰ ਆਪਣੇ ਪਾਸ ਰੱਖ ਲਿਆ। ਉਨ੍ਹਾਂ
ਸਮਿਆਂ ਵਿਚ ਰਾਜਿਆਂ ਨੂੰ ਆਪਣੇ ਰਾਜ ਦੀ ਰੱਖਿਆ ਅਤੇ ਰਾਜ ਵਿਚ ਦਬ-ਦਬਾ ਰੱਖਣ ਲਈ
ਤਕੜੇ ਜ਼ੋਰਾਵਰੀ ਕਰਨ ਵਾਲੇ ਵਿਅਕਤੀਆਂ ਦੀ ਲੋੜ ਰਹਿੰਦੀ ਸੀ।
|
ਪ੍ਰਿਥਵੀ ਰਾਜ ਚੌਹਾਨ ਯਾਦਗਾਰ
|
ਸਵਰਨੀ ਨੇ ਰਾਇ ਬੀਰਾ ਨੂੰ ਸਾਲ ਭਰ ਤਾਂ ਉਡੀਕਿਆ। ਫਿਰ ਉਹ ਭਾਲ ਕਰਨ ਲਈ 100
ਸਵਾਰ ਲੈ ਕੇ ਪੰਜਾਬ ਵੱਲ ਤੁਰ ਪਈ। ਸੁਨਾਮ ਦੇ ਜੰਗਲਾਂ ਵਿਚ ਕੱਸੀ ਦੇ ਉਰਲੇ ਪਾਸੇ
ਥੇਹ 'ਤੇ ਉਸ ਦਾ ਪਤੀ ਮਿਲ ਗਿਆ। ਰਾਇ ਬੀਰਾ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ। ਉਹ
ਉਥੇ ਹੀ ਜੰਗਲਾਂ ਵਿਚ ਰਹਿਣ ਲੱਗ ਪਏ। ਇਥੇ ਹੀ ਰਾਇ ਬੀਰਾ ਦੇ ਘਰ ਸੱਤ ਪੁੱਤਰ ਪੈਦਾ
ਹੋਏ ਜਿਨ੍ਹਾਂ ਦੇ ਨਾਂ ਸੂਰ ਰਾਇ, ਧਾਰ ਰਾਇ, ਕੈਂਬੋ ਰਾਇ, ਬਨ ਰਾਇ, ਲੌਂਗੋ ਰਾਇ,
ਗਜ਼ਾਣਾ ਰਾਇ ਅਤੇ ਬਡ ਆਣਾ ਰਾਇ ਸਨ। ਰਾਇ ਬੀਰਾ ਆਪਣੀ ਅਦਾਲਤ ਵਿਚ ਪੇਸ਼ ਹੋਣ ਵਾਲੇ
ਮੁਦਈ ਅਤੇ ਮੁੱਦਾ-ਅਲਹਿ ਦੋਨਾਂ ਨੂੰ ਲੁੱਟ ਲੈਂਦਾ। ਇਸ ਕਰਕੇ ਹੀ ਉਸ ਦਾ ਨਾਂ
ਦੋਲੁੱਟ (ਦੋਹਾਂ ਨੂੰ ਲੁੱਟਣ ਵਾਲਾ) ਪੈ ਗਿਆ ਤੇ ਹੌਲੀ ਹੌਲੀ ਬਦਲ ਕੇ ਦੁਲੱਟ ਬਣ
ਗਿਆ। ਕੁਝ ਇਤਿਹਾਸਕਾਰਾਂ ਨੇ ਰਾਇ ਬੀਰਾ ਦੇ ਪੁੱਤਰਾਂ ਦੇ ਨਾਂ ਸੂਰਧਾਰ, ਕੈਂਬੋਧਾਰ,
ਬਣਧਾਰ, ਲੌਂਗੋਧਾਰ ਰਾਜਾ ਧਾਰ, ਰਾਣੀ ਧਾਰ ਅਤੇ ਬਣਿਆਣੀ ਧਾਰ ਲਿਖੇ ਹਨ।
ਬਡਬਰ ਨੂੰ ਜਾਂਦੇ ਖੱਬੇ ਹੱਥ ਕੱਸੀ ਤੋਂ ਉਰਲੇ ਪਾਸੇ ਲੁਹਆਰੀ ਵਾਲੇ ਥੇਹ 'ਤੇ
ਰਾਣੀਧਾਰ ਰਹਿੰਦਾ ਸੀ। ਰਾਜਧਾਰ ਚੱਠੇਆਣੇ ਦੇ ਖੇਤਾਂ ਵਾਲੇ ਥੇਹ 'ਤੇ ਰਹਿੰਦਾ ਸੀ।
ਸੂਰਧਾਰ ਆਪ ਮਾਰਿਆ ਗਿਆ ਸੀ। ਉਸ ਦੀ ਰਾਣੀ ਪੀਰੂ ਕੇ ਕਾਕੇ ਦੇ ਖੇਤਾਂ ਕੋਲ ਰਹਿੰਦੀ
ਸੀ। ਕੈਂਬੋਧਾਰ ਜਿਥੇ ਹੁਣ ਗੁਰਦੁਆਰਾ ਕੈਂਬੋਵਾਲ ਹੈ, ਉਥੇ ਰਹਿੰਦਾ ਸੀ। ਬਣਧਾਰ ਸੂਏ
ਤੋਂ ਅੱਗੇ ਹਰੀਦਾਸ ਵਾਲੇ ਡੇਰੇ ਦੇ ਖੱਬੇ ਪਾਸੇ ਥੇਹ 'ਤੇ ਰਹਿੰਦਾ ਸੀ। ਲੌਂਗੋਧਾਰ,
ਜਿਥੇ ਹੁਣ ਅੰਦਰਲਾ ਖੂਹ ਹੈ ਉਥੇ ਉਚੇ ਟਿੱਲੇ 'ਤੇ ਰਹਿੰਦਾ ਸੀ ਅਤੇ ਬਣਿਆਨੀ ਧਾਰ
ਝਿੜੀ ਵਿਚ ਰਹਿੰਦਾ ਸੀ ਜਿਥੇ ਪਹਿਲਾਂ ਵਡਿਆਣੀ ਪੱਤੀ ਵਾਲੇ ਰਹਿੰਦੇ ਸਨ।
ਰਾਣੀਧਾਰ ਮੁਸਲਮਾਨਾਂ ਨੂੰ ਮਾਰਦਾ ਹੁੰਦਾ ਸੀ। ਉਸ ਪਾਸ ਬਹੁਤ ਧਨ ਸੀ ਅਤੇ ਉਹ
ਖੋਹਿਆ ਧਨ ਇਕ ਖੂਹ ਵਿਚ ਸੁੱਟਦਾ ਰਹਿੰਦਾ ਸੀ। ਆਪਣੀ ਸੈਨਾ ਨੂੰ ਉਹ ਆਖਦਾ ਸੀ ਕਿ ਇਹ
ਅਸਲੀ ਖਜ਼ਾਨਾ ਹੈ, ਜਦੋਂ ਲੋੜ ਪਈ ਕੱਢ ਲਵਾਂਗੇ।
ਹੌਲੀ ਹੌਲੀ ਪ੍ਰਿਥਵੀ ਰਾਜ ਚੌਹਾਨ ਦੇ ਵੰਸ਼ (ਦੁਲੱਟਾਂ) ਦੀ ਔਲਾਦ ਪੰਜਾਬ ਦੇ
ਬਹੁਤ ਸਾਰੇ ਪਿੰਡਾਂ ਵਿਚ ਫੈਲ ਗਈ। ਉਨ੍ਹਾਂ ਵਿਚੋਂ ਕਈਆਂ ਨੇ ਨੂਰਪੁਰ ਦੇ ਰਾਜੇ ਪਾਸ
ਜਾ ਕੇ ਨੌਕਰੀ ਕਰ ਲਈ। 'ਮਾਈਆ' ਅਤੇ 'ਮਾਲੀ' ਵਰਗਿਆਂ ਨੇ ਆਪਣੀ ਜਾਤ ਦਾ ਨਾਂ ਕਾਇਮ
ਰੱਖਣ ਲਈ ਬਟਾਲੇ ਕੋਲ ਦੁਲੱਟ ਨਾਂ ਦਾ ਪਿੰਡ ਵੀ ਵਸਾਇਆ। ਬਹੁਤ ਸਾਰੇ ਦੁਲੱਟ
ਅੰਮ੍ਰਿਤ ਛਕ ਕੇ ਸਿੰਘ ਬਣ ਗਏ। ਰਾਇ ਬੀਰੇ ਜਾਂ ਦੁਲੱਟ ਦੇ ਪੁੱਤਰ ਪੋਤਰੇ ਵਧ ਜਾਣ
ਨਾਲ ਉਨ੍ਹਾਂ ਨੇ ਸੁਨਾਮ ਦੇ ਇਲਾਕੇ ਵਿਚ ਕਈ ਪਿੰਡ ਵਸਾ ਲਏ। ਬਹੁਤ ਮਸ਼ਹੂਰ
ਕੈਂਬੋਵਾਲ, ਚੱਠੇ, ਉਪਲੀ ਅਤੇ ਲੌਂਗੋਵਾਲ ਹਨ।
ਇਸ ਤਰ੍ਹਾਂ ਲੌਂਗੋਵਾਲ ਵਿਚ ਰਹਿਣ ਵਾਲੇ ਦੁਲੱਟਾਂ ਦਾ ਪਰਿਵਾਰਕ ਪਿਛੋਕੜ
ਪ੍ਰਿਥਵੀ ਰਾਜ ਚੌਹਾਨ ਦੇ ਖਾਨਦਾਨ ਨਾਲ ਜਾ ਮਿਲਦਾ ਹੈ। ਇਸੇ ਪਰਿਵਾਰ ਵਿਚੋਂ ਹੀ
ਅੱਗੇ ਸ਼੍ਰੋਮਣੀ ਸਿੱਖ ਸ਼ਹੀਦ ਭਾਈ ਮਨੀ ਸਿੰਘ ਹੋਏ ਹਨ ਅਤੇ ਪ੍ਰਸਿੱਧ ਸਿੱਖ
ਇਤਿਹਾਸਕਾਰ ਗਿਆਨੀ ਗਿਆਨ ਸਿੰਘ ਵੀ ਇਸੇ ਪਰਿਵਾਰ ਨਾਲ ਸਬੰਧਤ ਸਨ।
ਔਰੰਗਜ਼ੇਬ ਦੇ ਕਮਜ਼ੋਰ ਉਤਰ-ਅਧਿਕਾਰੀਆਂ ਸਮੇਂ ਜਦੋਂ ਮੁਲਕ ਵਿਚ ਬਹੁਤ ਬਦ-ਅਮਨੀ
ਫੈਲੀ ਅਤੇ ਨਾਦਰਸ਼ਾਹ ਅਤੇ ਅਹਿਮਦਸ਼ਾਹ ਵਰਗੇ ਨਿਰਦਈ ਹਮਲਾਵਰਾਂ ਨੇ ਮੁਲਕ ਨੂੰ ਲੁੱਟ
ਕੇ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੁਲੱਟਾਂ ਨੂੰ ਵੀ ਬਹੁਤ ਸਾਰਾ ਨੁਕਸਾਨ
ਪੁੱਜਾ। ਉਨ੍ਹਾਂ ਦੇ ਕਈ ਪਿੰਡ ਉੱਜੜ ਗਏ। ਉਨ੍ਹਾਂ ਦੀ ਬੱਝਵੀਂ ਵਸੋਂ ਖੇਰੂੰ ਖੇਰੂੰ
ਹੋ ਗਈ। ਲੌਂਗੋਵਾਲ ਵੀ ਉੱਜੜ ਗਿਆ।
ਜਦੋਂ ਆਲਾ ਸਿੰਘ ਨੇ ਆਪਣਾ ਰਾਜ ਸਥਾਪਤ ਕੀਤਾ ਤਾਂ ਉਸ ਦੀ ਨਜ਼ਰ ਢੱਠੇ
|