ਸੰਘੇੜਾ – ਇਸ ਗੋਤ ਦਾ ਵਡੇਰਾ ਸੰਘੇੜਾ ਸੀ। ਇਨ੍ਹਾਂ ਦਾ ਵਡੇਰਾ ਪਹਿਲਾਂ
ਲੁਧਿਆਣੇ ਵਿਚ ਹੀ ਆਬਾਦ ਹੋਇਆ ਸੀ। ਮਹਿਮੂਦ ਗਜ਼ਨਵੀ ਨੇ ਭਾਰਤ ਤੇ ਲਗਭਗ 17 ਹਮਲੇ ਕੀਤੇ।
ਲੋਕਾਂ ਨੂੰ ਲੁੱਟਿਆ ਤੇ ਜੜੋਂ ਪੁੱਟਿਆ। ਮਹਿਮੂਦ ਗਜ਼ਨਵੀ ਦੇ ਸਮੇਂ ਗਿਆਰ੍ਹਵੀਂ ਸਦੀ ਵਿਚ
ਪੰਜਾਬ ਵਿਚ ਕਈ ਉਪਜਾਤੀਆਂ ਬਾਹਰੋਂ ਆਈਆ। ਸੰਘੋੜੇ ਗੋਤ ਦੇ ਲੋਕ ਵੀ ਲੁਧਿਆਣੇ ਦੇ ਖੇਤਰ
ਵਿਚ ਕਾਫੀ ਹਨ। ਲੁਧਿਆਣੇ ਵਿਚ ਸਹੌਲੀ ਪਿੰਡ ਸੰਘੇੜਿਆਂ ਦਾ ਪ੍ਰਸਿਧ ਪਿੰਡ ਹੈ। ਸੰਘੇੜੇ
ਵੀ ਬਾਹਰੋਂ ਹੀ ਆਏ ਸਨ।
ਸੰਘੇੜੇ ਵਿਆਹ ਵੇਲੇ ਜੰਡੀ ਵੱਢਣ ਦੀ ਰਸਮ ਕਰਦੇ ਸਨ। ਇਹ ਨਵੀਂ ਸੂਈ ਗਊ ਜਾਂ ਮੱਝ ਦਾ
ਦੁੱਧ ਵਰਤਨ ਤੋਂ ਪਹਿਲਾਂ ਆਪਣੇ ਜਠੇਰੇ ਨੂੰ ਚੜ੍ਹਾਉਂਦੇ ਸਨ। ਪੂਜਾ ਦਾ ਮਾਲ ਬ੍ਰਾਹਮਣ
ਨੂੰ ਦਿੰਦੇ ਸਨ। ਸਿੱਖੀ ਧਾਰਨ ਕਰਕੇ ਹੁਣ ਇਹ ਪੁਰਾਣੇ ਰਸਮ ਰਿਵਾਜ ਵੀ ਛੱਡ ਰਹੇ ਹਨ।
ਇਨ੍ਹਾਂ ਵਿਚ ਵੀ ਜਾਗਿਰਤੀ ਆ ਰਹੀ ਹੈ। ਜ਼ਿਲ੍ਹਾ ਸੰਗਰੂਰ, ਤਹਿਸੀਲ ਬਰਨਾਲਾ ਵਿਚ ਇਨ੍ਹਾਂ
ਦਾ ਇਕ ਬਹੁਤ ਵੱਡਾ ਪਿੰਡ ਸੰਘੇੜਾ ਹੈ ਜਿਸ ਵਿਚ ਬਹੁਗਿਣਤੀ ਸੰਘੇੜੇ ਜੱਟਾਂ ਦੀ ਹੈ। ਇਸ
ਪਿੰਡ ਦੇ ਲੋਕ ਕਾਫੀ ਪੜ੍ਹੇ ਲਿਖੇ ਤੇ ਸਿਆਣੇ ਹਨ। ਲੁਧਿਆਣੇ ਤੋਂ ਕੁਝ ਸੰਘੇੜੇ ਅੱਗੇ
ਮਾਝੇ ਵਲ ਵੀ ਗਏ ਹਨ। ਅੰਮ੍ਰਿਤਸਰ ਦੇ ਖੇਤਰ ਵਿਚ ਖੋਜਾਲਾ ਪਿੰਡ ਸੰਘੇੜਾ ਗੋਤ ਦਾ ਇਕ
ਉੱਘਾ ਪਿੰਡ ਹੈ। ਹੋਰ ਵੀ ਕੁਝ ਪਿੰਡ ਹਨ। ਸੰਘੇੜਾ ਪੰਜਾਬ ਦੇ ਜੱਟਾਂ ਦਾ ਇਕ ਬਹੁਤ ਹੀ
ਛੋਟਾ ਜਿਹਾ ਗੋਤ ਹੈ। ਮਹਾਂਭਾਰਤ ਦੇ ਸਮੇਂ ਇਨ੍ਹਾਂ ਦੀ ਅਰਜਨ ਨਾਲ ਵੀ ਟੱਕਰ ਹੋ ਗਈ ਸੀ।
ਉਸ ਸਮੇਂ ਇਨ੍ਹਾਂ ਦਾ ਨਾਮ ਸੰਕੇਟਾ ਪ੍ਰਚਲਤ ਸੀ।
ਦੁਆਬੇ ਦਾ ਪ੍ਰਸਿਧ ਸ਼ਹਿਰ ਫਿਲੌਰ ਸੰਘੇੜੇ ਫੁੱਲ ਨੇ ਹੀ ਆਬਾਦ ਕੀਤਾ ਸੀ। ਇਸ ਦਾ
ਪਹਿਲਾ ਨਾਮ ਫੁੱਲਪੁਰ ਸੀ। ਇਸ ਦੇ ਭਰਾ ਨੇ ਨਗਰ ਪਿੰਡ ਵਸਾਇਆ ਸੀ। ਨਾਰੂ
ਰਾਜਪੂਤਾਂ ਨੇ ਇਸ ਪਿੰਡ ਦੇ ਜ਼ਬਰੀ ਕਬਜ਼ਾ ਕਰ ਲਿਆ। ਆਖਰ ਸੰਘੇੜੇ ਜੱਟਾਂ ਨੂੰ ਇਹ ਪਿੰਡ
ਛੱਡਣਾ ਪਿਆ। ਸੰਘੇੜੇ ਹੋਰ ਅੱਗੇ ਚਲੇ ਗਏ।
|