WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਸਹੋਤਾ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਸਹੋਤਾ – ਇਹ ਮਹਾਂਭਾਰਤ ਦੇ ਸਮੇਂ ਦੇ ਪੁਰਾਣੇ ਕਬੀਲਿਆਂ ਵਿਚੋਂ ਹਨ। ਇਹ ਮਗਧ ਦੇ ਰਾਜੇ ਜਰਾਸਿੰਧ ਤੋਂ ਤੰਗ ਆਕੇ ਪੱਛਮ ਵੱਲ ਆਕੇ ਵਸ ਗਏ। ਇਸ ਬੰਸ ਦੇ ਮੋਢੀ ਰਾਜਾ ਸਹੋਤਾ ਸੀ ਜੋ ਭਾਰਤ ਦਾ ਪੋਤਾ ਸੀ। ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਸਹੋਤੇ ਜੱਟ ਭਰਤਪੁਰ ਤੋਂ ਦੁਆਬੇ ਦੇ ਖੇਤਰ ਗੜਦੀਵਾਲ ਵਿਚ ਆਕੇ ਆਬਾਦ ਹੋਏ। ਹੁਣ ਵੀ ਗੜਦੀਵਾਲ ਵਿਚ ਸਹੋਤੇ ਜੱਟ ਰਹਿੰਦੇ ਹਨ। ਹੁਸ਼ਿਆਰਪੁਰ ਖੇਤਰ ਵਿਚ ਸੋਹੋਤੇ ਜੱਟ ਕਈ ਪਿੰਡਾਂ ਵਿਚ ਰਹਿੰਦੇ ਹਨ।

ਅਕਬਰ ਦੇ ਸਮੇਂ ਸਹੋਤੇ ਜੱਟਾਂ ਦੀ ਰਾਜ ਦਰਬਾਰ ਵਿਚ ਬਹੁਤ ਪਹੁੰਚ ਸੀ। ਇਨ੍ਹਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ ਸੀ। ਉਸ ਸਮੇਂ ਇਨ੍ਹਾਂ ਨੂੰ ਘੋੜੇ ਪਾਲਣ ਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਜੱਟ ਕਬੀਲੇ ਖੁੱਲੇ ਘੁੰਮਦੇ ਫਿਰਦੇ ਰਹਿੰਦੇ ਸਨ।

ਦਲਿਤ ਜਾਤੀਆਂ ਵਿਚ ਵੀ ਸਹੋਤੇ ਗੋਤ ਦੇ ਲੋਕ ਕਾਫੀ ਗਿਣਤੀ ਵਿਚ ਹਨ। ਮਾਲਵੇ ਵਿਚ ਸਹੋਤੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਦੁਆਬੇ ਤੇ ਮਾਝੇ ਵਿਚ ਹੀ ਹਨ। ਦੁਆਬੇ ਦੇ ਜੱਟਾਂ ਨੇ ਬਦੇਸ਼ਾਂ ਵਿਚ ਜਾਕੇ ਬਹੁਤ ਉਨਤੀ ਕੀਤੀ ਹੈ। ਕਿਰਤ ਪੰਜਾਬੀਆਂ ਦੀ ਪਹਿਚਾਣ ਹੈ। ਪੰਜਾਬੀ ਜੱਟ ਬਹੁਤ ਮਿਹਨਤੀ ਖੁਲੇ ਦਿਲ ਤੇ ਸੰਜਮੀ ਹੁੰਦੇ ਹਨ। ਸਹੋਤਾ ਭਾਈਚਾਰੇ ਦੇ ਲੋਕ ਹੁਣ ਸਾਰੀ ਦੁਨੀਆਂ ਵਿਚ ਦੂਰ ਦੂਰ ਤਕ ਫੈਲ਼ ਗਏ ਹਨ।

ਸਹੋਤੇ ਬਾਲਮੀਕੀ ਬਹੁਤੇ ਹਿੰਦੂ ਹਨ। ਸਹੋਤੇ ਜੱਟ ਸਾਰੇ ਹੀ ਸਿੱਖ ਹਨ। ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ। ਸਹੋਤੇ ਵੀ ਆਰੀਆ ਭਾਈਚਾਰੇ ਵਿਚੋਂ ਹਨ। ਰੂਸੀ ਲੇਖਕ ਆਈ ਸੇਰੇਬੇਰੀਆ ਕੌਵ ਆਪਣੀ ਪੁਸਤਕ 'ਪੰਜਾਬੀ ਸਾਹਿਤ' ਦੇ ਆਰੰਭ ਵਿਚ ਲਿਖਦਾ ਹੈ ਕਿ ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਆਰੀਆ ਕਬੀਲੇ ਸਿੰਧ ਘਾਟੀ ਵਿਚ ਰਹਿਣ ਲਈ ਆ ਗਏ। ਜਿਉਂ ਜਿਉਂ ਸਮਾਂ ਲੰਘਦਾ ਗਿਆ, ਉਹ ਇਨ੍ਹਾਂ ਪੰਜ ਦਰਿਆਵਾਂ ਦੇ ਵਾਸੀਆਂ ਵਿਚ ਹੀ ਮਿਲ ਗਏ ਤੇ ਦੇਸ ਦੇ ਵਿਕਾਸ ਵਿਚ ਇਕ ਨਵਾਂ ਯੁਗ ਆਰੰਭ ਹੋਇਆ। ਸਹੋਤੇ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿਚ ਮਹਾਨ ਯੋਗਦਾਨ ਹੈ। ਸਹੋਤੇ ਮਜ੍ਹਬੀ ਸਿੱਖ ਵੀ ਹੁੰਦੇ ਹਨ। 1921 ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਜੱਟਾਂ ਦੀ ਗਿਣਤੀ 66 ਪ੍ਰਤੀਸ਼ਤ ਸੀ। ਇਹ ਬਹੁਗਿਣਤੀ ਵਿਚ ਸਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com