ਨਿੱਜਰ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਮੱਧ ਏਸ਼ੀਆ ਤੋਂ ਆਇਆ
ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਨਿੱਜਰ ਗੋਤ ਨਾਲ ਰਲਦੇ-ਮਿਲਦੇ ਗੋਤ ਦੇ ਲੋਕ
ਮੱਧ ਏਸ਼ੀਆ ਵਿੱਚ ਹੁਣ ਵੀ ਹਨ। ਨਿੱਜਰ ਜੱਟ ਜਮਨਾ ਦੇ ਪੂਰਬ ਵੱਲੋਂ ਦੁਆਬੇ ਵਿੱਚ ਆਏ। ਇਹ
ਵੀ ਭੱਟੀ ਰਾਜਪੂਤਾਂ ਵਿਚੋਂ ਹਨ। ਮੁਹੰਮਦ ਗੌਰੀ ਦੇ ਹਮਲੇ ਸਮੇਂ ਪੰਜਾਬ ਵਿੱਚ ਖੋਖਰ,
ਭੁੱਟੇ, ਲੰਗਾਹ, ਵਿਰਕ, ਛੀਨੇ, ਸਮਰੇ, ਵੜੈਚ ਤੇ ਨਿੱਜਰ ਆਦਿ ਜੱਟ ਕਬੀਲੇ ਆਬਾਦ ਸਨ। ਉਸ
ਸਮੇਂ ਪੰਜਾਬ ਤਕੜੇ ਤੇ ਲੜਾਕੇ ਕ੍ਰਿਸਾਨ ਕਬੀਲਿਆਂ ਦਾ ਘਰ ਸੀ। ਪੰਜਾਬ ਵਿੱਚ ਬਹੁਤ
ਨਿੱਜਰ ਗੋਤ ਦੇ ਲੋਕ ਦੁਆਬੇ ਦੇ ਜਲੰਧਰ ਤੇ ਕਪੂਰਥਲਾ ਆਦਿ ਖੇਤਰਾਂ ਵਿੱਚ ਆਬਾਦ ਹਨ। ਨਵਾਂ
ਸ਼ਹਿਰ ਦੇ ਨੇੜੇ ਵੀ ਕੁਝ ਨਿੱਜਰ ਆਪਣੇ ਨਿੱਜਰ ਫਾਰਮ ਬਣਾਕੇ ਖੇਤਾਂ ਵਿੱਚ ਰਹਿੰਦੇ ਹਨ।
ਪੰਜਾਬ ਵਿੱਚ ਨਿੱਜਰ ਨਾਮ ਦੇ ਕਈ ਪਿੰਡ ਹਨ। ਜਲੰਧਰ ਜਿਲ੍ਹੇ ਵਿੱਚ ਵੀ ਇੱਕ ਪਿੰਡ ਦਾ ਨਾਮ
ਨਿੱਜਰ ਹੈ। ਜਲੰਧਰ ਵਿੱਚ ਪੰਡੌਰੀ ਨਿਝਰਾਂ ਬਹੁਤ ਪ੍ਰਸਿੱਧ ਪਿੰਡ ਹੈ। ਨਿੱਜਰ ਤੇ ਨਿੱਝਰ
ਇਕੋ ਗੋਤ ਹੈ। ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਬਖਸ਼ੀਸ ਸਿੰਘ ਨਿੱਜਰ ਦਾ ਪਿੰਡ
ਡੁਮੇਲੀ ਫਗਵਾੜੇ ਦੇ ਨਜ਼ਦੀਕ ਕਪੂਰਥਲੇ ਜਿਲ੍ਹੇ ਵਿੱਚ ਹੈ। ਇਸ ਪਿੰਡ ਵਿੱਚ ਵੀ ਨਿੱਜਰ
ਜੱਟ ਕਾਫ਼ੀ ਹਨ।
ਇੱਕ ਨਿੱਜਰਾਂ ਜਿਲ੍ਹੇ ਦੇ ਜਲਾਲਾਬਾਦ ਖੇਤਰ ਵਿੱਚ ਵੀ ਪਾਕਿਸਤਾਨ ਤੋਂ ਆਏ ਹੋਏ ਨਿੱਜਰ
ਜੱਟ ਕਈ ਪਿੰਡਾਂ ਵਿੱਚ ਆਬਾਦ ਹਨ। ਹਰਿਆਣੇ ਦੇ ਸਿਰਸਾ ਤੇ ਰਾਣੀਆਂ ਖੇਤਰ ਵਿੱਚ ਵੀ ਕੁਝ
ਨਿੱਜਰ ਜੱਟ ਵਸਦੇ ਹਨ। ਪੱਛਮੀ ਪੰਜਾਬ ਵਿੱਚ ਕੁਝ ਨਿੱਜਰ ਜੱਟ ਮੁਸਲਮਾਨ ਬਣ ਗਏ ਸਨ।
ਬਹੁਤੇ ਨਿੱਜਰ ਜੱਟ ਹਨ। ਕੁਝ ਸੁਨਿਆਰੇ ਤੇ ਖੱਤਰੀ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ
ਨਿੱਜਰ ਜੱਟ ਸਿੱਖ ਹੀ ਹਨ। ਦੁਆਬੇ ਦੇ ਬਹੁਤੇ ਨਿੱਜਰ ਅਮਰੀਕਾ ਤੇ ਕੈਨੇਡਾ ਆਦਿ ਦੇਸ਼ਾਂ
ਵਿੱਚ ਜਾਕੇ ਆਬਾਦ ਹੋ ਗਏ ਹਨ।
ਨਿੱਜਰ ਗੋਤ ਦੇ ਜੱਟ ਬਹੁਤ ਹੀ ਮਿਹਨਤੀ, ਸੰਜਮੀ ਤੇ ਸਿਆਣੇ ਹਨ।
|