WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਕਲਾਲ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਕਲਾਲ : ਇਹ ਰਾਜਸਥਾਨ ਦੇ ਕਰੌਲੀ ਖੇਤਰ ਤੋਂ ਪੰਜਾਬ ਵਿੱਚ ਆਏ ਸਨ। ਇਹ ਵੀ ਆਪਣਾ ਸੰਬੰਧ ਰਾਜਪੂਤਾਨੇ ਦੇ ਰਾਜਪੂਤਾਂ ਨਾਲ ਜੋੜਦੇ ਹਨ। ਸ਼ੁਰੂ-ਸ਼ੁਰੂ ਵਿੱਚ ਇਹ ਸ਼ਰਾਬ ਕੱਢ ਕੇ ਵੇਚਦੇ ਹੁੰਦੇ ਸਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ ਇਨ੍ਹਾ ਬਾਰੇ ਲਿਖਿਆ ਹੈ ਕਿ ਕਲਾਲ ਸ਼ਬਦ ਸੰਸਕ੍ਰਿਤ ਦੇ ਕੀਲਾਲ (ਪਾਣੀ) ਤੋਂ ਵਿਗਸ ਕੇ ਬਣਿਆ ਹੈ। ਕਲਾਲਾਂ ਦਾ ਕੰਮ ਪਹਿਲੇ ਪਹਿਲ ਗੁੜ, ਕਸ (ਕਿੱਕਰ ਦੀ ਛਿੱਲ) ਦੇ ਲਾਹਣ ਪਾਕੇ ਸ਼ਰਾਬ ਕੱਢਣਾ ਤੇ ਸ਼ਰਾਬ ਵੇਚਣਾ ਸੀ।

ਜਦੋਂ ਸਰਕਾਰ ਨੇ ਸ਼ਰਾਬ ਕੱਢਣ ਤੇ ਪਾਬੰਦੀ ਲਾ ਦਿੱਤੀ ਤਾਂ ਕਲਾਲ ਇਸ ਪੇਸ਼ੇ ਤੋਂ ਹੱਟ ਕੇ ਵਪਾਰ ਤੇ ਨੌਕਰੀਆਂ ਕਰਨ ਲੱਗ ਪਏ। ਕੁਝ ਕਲਾਲ ਖੇਤੀ ਬਾੜੀ ਕਰਨ ਲੱਗ ਪਏ। ਬੇਸ਼ੱਕ ਕਲਾਲ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਜੱਟ ਹੀ ਹੋਣ ਕਿਸੇ ਕਾਰਨ ਸ਼ਰਾਬ ਵੇਚਣ ਲੱਗ ਪਏ। ਸ਼ਰਾਬ ਵੇਚਣ ਕਾਰਨ ਇਸ ਕਬੀਲੇ ਦਾ ਨਾਮ ਕਲਾਲ ਪ੍ਰਚਲਿਤ ਹੋ ਗਿਆ ਹੋਵੇ।

ਪੰਜਾਬ ਦੇ ਲਾਹੌਰ ਜਿਲ੍ਹੇ ਵਿੱਚ ਇਨ੍ਹਾਂ ਦੇ ਮੋਢੀ ਦਾ ਪ੍ਰਸਿੱਧ ਨਗਰ ਆਹਲੂ ਸੀ। ਇਸ ਪਿੰਡ ਦਾ ਜੱਸਾ ਸਿੰਘ ਕਲਾਲ ਇੱਕ ਸਿੱਖ ਮਿਸਲ ਦਾ ਸਰਦਾਰ ਸੀ। ਇਸ ਪਿੰਡ ਦੇ ਨਾਮ ਤੇ ਇਸ ਮਿਸਲ ਦਾ ਨਾਮ ਵੀ ਆਹਲੂਵਾਲੀਆ ਮਿਸਲ ਪੈ ਗਿਆ। ਉਸ ਸਮੇਂ ਸਿੱਖਾਂ ਦੀਆਂ ਬਾਰਾਂ ਮਿਸਲਾਂ ਬਣ ਗਈਆਂ ਸਨ। ਜੱਸਾ ਸਿੰਘ ਆਹਲੂਵਾਲੀਆ ਬਹੁਤ ਹੀ ਬਹਾਦਰ, ਸਿਆਣਾ ਤੇ ਦੂਰ ਅੰਦੇਸ਼ ਸੀ। ਇਸ ਨੇ ਅਹਿਮਦਸ਼ਾਹ ਅਬਦਾਲੀ ਨਾਲ ਕਈ ਲੜਾਈਆਂ ਲੜੀਆਂ ਅਤੇ ਆਪਣਾ ਸਿੱਕਾ ਵੀ ਚਲਾਇਆ। ਬਾਬਾ ਜੱਸਾ ਸਿੰਘ ਆਪਣੇ ਆਪ ਨੂੰ, ਜਿਵੇਂ ਕਿ ਉਸ ਦੇ ਸਿੱਕੇ ਤੋਂ ਪਤਾ ਚਲਦਾ ਹੈ, ਕਲਾਲ ਵੀ ਅਖਵਾਉਂਦਾ ਸੀ। ਸਿੱਕੇ ਤੇ ਫਾਰਸੀ ਵਿੱਚ ਲਿਖਿਆ ਸੀ।

ਸਿੱਕਾ ਜ਼ਦ ਦਰ ਜਹਾਂ ਬਫਜ਼ਲਿ ਅਕਾਲ।
ਮੁਲਕਿ ਅਹਿਮਦ ਗ੍ਰਿਫਤ ਜੱਸਾ ਕਲਾਲ।

ਇਸ ਲਿਖਤ ਦੇ ਪੰਜਾਬੀ ਵਿੱਚ ਅਰਥ ਹਨ ਕਿ ਅਕਾਲ ਪੁਰਖ ਦੀ ਮਿਹਰ ਨਾਲ ਜੱਸੇ ਕਲਾਲ ਨੇ ਅਹਿਮਦਸ਼ਾਹ ਦੇ ਮੁਲਕ ਤੇ ਕਬਜ਼ਾ ਕਰਕੇ ਦੁਨੀਆਂ ਵਿੱਚ ਆਪਣੇ ਨਾਂ ਦਾ ਸਿੱਕਾ ਚਲਾਇਆ ਹੈ। ਇਸ ਘਟਨਾ ਦੇ ਕੁਝ ਸਮੇਂ ਮਗਰੋਂ ਕਲਾਲ ਸਿੱਖ ਆਪਣੇ ਆਪਨੂੰ ਆਹਲੂਵਾਲੀਏ ਅਖਵਾਉਣ ਲੱਗ ਪਏ। ਇਹ ਜੱਟ ਵੀ ਹਨ ਅਤੇ ਖੱਤਰੀ ਵੀ ਹਨ। ਗੁਰਬਖਸ਼ ਸਿੰਘ 'ਪ੍ਰੀਤ ਲੜੀ' ਆਪਣਾ ਗੋਤ ਸੰਖੇਪ ਕਰਕੇ ਵਾਲੀਆ ਵੀ ਦੱਸਦਾ ਸੀ। ਪੰਜਾਬੀ ਦਾ ਮਹਾਨ ਸਾਹਿਤਕਾਰ ਜਸਵੀਰ ਸਿੰਘ ਆਹਲੂਵਾਲੀਆ ਆਪਣਾ ਗੋਤ ਠੀਕ ਪੂਰਾ ਹੀ ਲਿਖਦਾ ਹੈ। ਪੰਜਾਬ ਵਿੱਚ ਰਿਆਸਤ ਕਪੂਰਥਲਾ ਇਸੇ ਕਲਾਲ ਖ਼ਾਨਦਾਨ ਦੀ ਵਿਰਾਸਤ ਸੀ। ਇਸੇ ਖ਼ਾਨਦਾਨ ਵਿਚੋਂ ਸ਼ਾਹੀ ਬੰਸ ਦੇ ਕੁਝ ਲੋਕ ਸਿੱਖ ਹਨ ਅਤੇ ਕੁਝ ਇਸਾਈ ਬਣ ਗਏ ਸਨ। ਸਾਬਕਾ ਕੇਂਦਰੀ ਮੰਤਰੀ ਅਰੁਣ ਸਿੰਘ ਵੀ ਇਸੇ ਸ਼ਾਹੀ ਖ਼ਾਨਦਾਨ ਵਿਚੋਂ ਹੈ।

ਹੁਣ ਕਲਾਲ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਧਰਮਾਂ ਵਿੱਚ ਵੰਡੇ ਗਏ ਹਨ। ਮੁਸਲਮਾਨ ਕਲਾਲ ਆਪਣੇ ਆਪ ਨੂੰ ਪਠਾਨ ਜਾਂ ਕਾਕੇਜ਼ਈ ਮੁਸਲਮਾਨ ਅਖਵਾਉਂਦੇ ਹਨ। ਕੋਈ ਵੀ ਕਲਾਲ ਆਪਣੇ ਆਪ ਨੂੰ ਕਲਾਲ ਅਖਵਾਕੇ ਖ਼ੁਸ਼ੀ ਤੇ ਮਾਣ ਮਹਿਸੂਸ ਨਹੀਂ ਕਰਦਾ। ਕਿਸੇ ਸਮੇਂ ਕਲਾਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਸਨ। ਪੱਛਮੀ ਪੰਜਾਬ ਦੇ ਗੁਜਰਾਤ, ਮਿੰਟਗੁੰਮਰੀ ਤੇ ਮੁਲਤਾਨ ਆਦਿ ਦੇ ਕਲਾਲਾਂ ਨੇ ਬਹੁਗਿਣਤੀ ਵਿੱਚ ਮੁਸਲਮਾਨ ਧਰਮ ਧਾਰਨ ਕਰ ਲਿਆ ਸੀ। ਪੰਜਾਬ ਵਿੱਚ ਕਲਾਲ ਨਾਮ ਦੇ ਕਈ ਪੁਰਾਣੇ ਪਿੰਡ ਹਨ। ਕਲਾਲਾਂ ਦੀਆਂ ਮੁੱਖ 14 ਮੂੰਹੀਆਂ ਹਨ। ਮਾਲਵੇ ਵਿੱਚ ਸਾਰੇ ਕਲਾਲ ਸਿੱਖ ਹਨ। ਜੱਟ ਤੇ ਖੱਤਰੀ ਦੋਵੇਂ ਹੀ ਜਾਤੀਆਂ ਵਿੱਚ ਰਲੇ ਮਿਲੇ ਹਨ। ਕਲਾਲ ਬੜੇ ਸੂਝਵਾਨ, ਸਿਆਣੇ ਤੇ ਖ਼ੁਦਗਰਜ਼ ਹੁੰਦੇ ਹਨ। ਪੰਜਾਬੀ ਅਖਾਣ ਹੈ : ‘ਕਾਲ ਟਲ ਜਾਵੇ ਤੇ ਕਲਾਲ ਕਦੇ ਟਲੇ ਨਾ।’

ਕੁਇਰ ਸਿੰਘ ਕਲਾਲ ਦੀ ਰਚਨਾ ‘ਗੁਰ ਬਿਲਾਸ’ ਮਹਾਨ ਇਤਿਹਾਸਕ ਪੁਸਤਕ ਹੈ।

ਗੋਲੀਆ ਗੋਤ ਦੇ ਜੱਟ ਬ੍ਰਾਹਮਣਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਨੂੰ ਬ੍ਰਾਹਮਣਾਂ ਨੇ ਸ਼ਰਾਬ ਪੀਣ ਕਾਰਨ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ ਸੀ। ਕਲਾਲ ਵੀ ਸ਼ਰਾਬ ਦੀ ਵਰਤੋਂ ਬਹੁਤ ਕਰਦੇ ਹਨ। ਹਰਿਆਣੇ ਵਿੱਚ ਗੋਲੀਆ ਦੇ ਕਲਾਲ ਗੋਤ ਦੇ ਜੱਟ ਕਾਫ਼ੀ ਹਨ। ਪੰਜਾਬ ਵਿੱਚ ਕਲਾਲਾਂ ਦੇ 52 ਉਪਗੋਤ ਹਨ। ਪੰਜਾਬ ਵਿੱਚ ਕਲਾਲ ਅਥਵਾ ਵਾਲੀਆ ਭਾਈਚਾਰੇ ਦੇ ਲੋਕ ਦੂਰ ਦੂਰ ਤੱਕ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਹੁਤੇ ਕਲਾਲ ਆਪਣਾ ਗੋਤ ਵਾਲੀਆ ਹੀ ਲਿਖਦੇ ਹਨ। ਮੁਸਲਮਾਨ ਹਾਕਮਾਂ ਦੇ ਅਨਿਆਂ ਤੇ ਜ਼ੁਲਮਾਂ ਦੇ ਵਿਰੁੱਧ ਦੁੱਲੇਭੱਟੀ, ਜੱਸਾ ਕਲਾਲ, ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ ਵਿਰਕ, ਹਰੀ ਸਿੰਘ ਨਲੂਆ ਆਦਿ ਸੂਰਮਿਆਂ ਨੇ ਮਹਾਨ ਸੰਗਰਾਮ ਕੀਤਾ ਸੀ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com