ਕੰਗ – ਬਹੁਤੇ ਜੱਟ ਕਬੀਲੇ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਅਰਾਲ ਸਾਗਰ, ਵੇਲਗਾ,
ਸਾਇਰ ਦਰਿਆ, ਅਮੂ ਦਰਿਆ ਆਦਿ ਖੇਤਰਾਂ ਵਿਚ ੲਸਿਾ ਤੋਂ ਕਈ ਸੌ ਸਾਲ ਪਹਿਲਾਂ ਹੀ ਆਬਾਦ ਸਨ।
ਇਹ ਪਸੂ ਪਾਲਦੇ ਤੇ ਖੇਤੀ ਕਰਦੇ ਸਨ। ਕੰਗ ਵੀ ਜਟਾਂ ਦਾ ਇਕ ਬਹੁਤ ਹੀ ਪੁਰਾਣਾ ਕਬੀਲਾ ਹੈ।
ਇਹ ਮੱਧ ਏਸ਼ੀਆ ਦੇ ਦਰਿਆ ਸਾਇਰ ਤੇ ਅਰਾਲ ਸਾਗਰ ਖੇਤਰ ਤੋਂ ਆਪਣੇ ਪਸੂ ਚਾਰਦੇ ਤੇ ਘੋੜਿਆਂ
ਉਪਰ ਸਵਾਰ ਹੋਕੇ ਈਸਵੀ ਸਦੀ ਤੋਂ ਅਠ ਸੌ ਸਾਲ ਪਹਿਲਾਂ ਕਈ ਦੇਸ਼ਾਂ ਵਿਚ ਘੁੰਮਦੇ ਹੋਏ ਬਲਖ
ਤੋਂ ਭਾਰਤ ਵਿਚ ਆਏ। ਮੱਧ ਏਸ਼ੀਆ ਹੀ ਆਰੀਆ ਜਾਤੀ ਦਾ ਮੁਢਲਾ ਘਰ ਸੀ। ਮਧ ਏਸ਼ੀਆ ਤੋਂ ਹੀ
ਆਰੀਆ ਜਾਤੀ ਦੇ ਲੋਕ 20 ਦੇ ਲਗਭਗ ਦੇਸ਼ਾਂ ਵਿਚ ਘੁੰਮਦੇ ਫਿਰਦੇ ਭਾਰਤ ਵਿਚ ਅਜ ਤੋਂ ਚਾਰ
ਹਜ਼ਾਰ ਸਾਲ ਪਹਿਲਾਂ ਆਏ। ਇਹ ਲੋਕ ਵਖ ਵਖ ਸਮੇਂ, ਵਖ ਵਖ ਕਬੀਲਿਆਂ ਦੇ ਰੂਪ ਵਿਚ ਭਾਰਤ ਵਿਚ
ਅਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਆਏ। ਇਹ ਲੋਕ ਵਖ ਵਖ ਸਮੇਂ ਵਖ ਵਖ ਕਬੀਲਿਆਂ ਦੇ ਰੂਪ
ਵਿਚ ਭਾਰਤ ਵਿਚ ਆਕੇ ਆਬਾਦ ਹੋਏ। ਮਧ ਏਸ਼ੀਆ ਤੇ ਭਾਰਤ ਵਿਚ ਅਜ ਤੋਂ ਚਾਰ ਹਜ਼ਾਰ ਸਾਲ
ਪਹਿਲਾਂ ਆਏ। ਇਹ ਲੋਕ ਵਖ ਵਖ ਕਬੀਲਿਆਂ ਦੇ ਰੂਪ ਵਿਚ ਭਾਰਤ ਵਿਚ ਆਕੇ ਆਬਾਦ ਹੋਏ। ਮਧ
ਏਸ਼ੀਆ ਤੇ ਭਾਰਤ ਦੇ ਕਈ ਕਬੀਲਿਆਂ ਦੇ ਗੋਤ ਹੁਣ ਵੀ ਰਲਦੇ ਮਿਲਦੇ ਹਨ। ਇਕ ਆਰੀਆ ਪੁਰਸ
ਮਨੂੰ ਨੇ ਹੀ ਆਰੀਆ ਜਾਤੀ ਦੀ ਵਰਣ ਵੰਡ ਕੀਤੀ ਜੋ ਅਜੇ ਤਕ ਪ੍ਰਚਲਤ ਹੈ। ਮਹਾਂਭਾਰਤ ਦੇ
ਸਮੇਂ ਕੰਗ ਭਾਰਤ ਵਿਚ ਆ ਚੁਕੇ ਸਨ। ਪਾਣਨੀ ਦੇ ਸਮੇਂ ਵੀ ਕੰਗ ਮਲੀ, ਬਿਰਕ ਤੇ ਦਾਹੇ ਆਦਿ
ਕਈ ਜਟ ਕਬੀਲੇ ਪੰਜਾਬ ਵਿਚ ਵਸਦੇ ਸਨ। ਇਨ੍ਹਾਂ ਤੋਂ ਤੰਗ ਆਕੇ ਪੰਜਾਬ ਦੇ ਕੁਝ ਕਬੀਲੇ ਮੱਧ
ਭਾਰਤ ਵਲ ਚਲੇ ਗਏ ਸਨ। ਮੁਸਲਮਾਨ ਦੇ ਹਮਲਿਆਂ ਕਾਰਨ ਇਹ ਕਬੀਲੇ ਫਿਰ ਹੌਲੀ ਹੌਲੀ ਪੰਜਾਬ
ਵਿਚ ਵਾਪਿਸ ਆ ਗਏ ਸਨ। ਕੰਗ ਸਾਕਬੰਸ ਵਿਚੋਂ ਹਨ। ਸੰਸਕ੍ਰਿਤ ਗ੍ਰੰਥਾਂ ਵਿਚ ਕੰਗਾਂ ਨੂੰ
ਕੰਕ ਲਿਖਿਆ ਹੈ। ਕਿਸੇ ਸਮੇਂ ਇਹ ਗੁਜਰਾਤ ਕਾਠੀਆਵਾੜ, ਦਖਣੀ ਮਹਾਰਾਸ਼ਟਰ ਤੇ ਉਜੈਨ ਆਦਿ ਤੇ
ਵੀ ਕਾਬਜ਼ ਰਹੇ ਸਨ। ਉਜੈਨ ਤੋਂ ਅਣੁਧਿਆ ਤੇ ਦਿਲੀ ਵਲ ਆ ਗਏ। ਫਿਰ ਹੌਲੀ ਹੌਲੀ ਪੰਜਾਬ ਦੇ
ਬਠਿੰਡਾ ਖੇਤਰ ਵਿਚ ਆ ਗਏ ਸਨ। ਕੰਗ ਗੋਤ ਦਾ ਮੋਢੀ ਕੰਗ ਸੀ। ਕੰਗ ਜੱਟ ਆਪਣਾ ਸਬੰਧ ਸ੍ਰੀ
ਰਾਮਚੰਦਰ ਦੀ ਬੰਸ ਦੇ ਯੋਗੇ ਨਾਲ ਜੋੜਦੇ ਹਨ।
ਜੋਗਰੇ ਨੂੰ ਆਪਣਾ ਵਡੇਰਾ ਮੰਨਦੇ ਹਨ। ਨੱਤ ਤੇ ਰਾਏ ਜੱਟ ਵੀ ਜੋਗਰੇ
ਦੀ ਬੰਸ ਵਿਚੋਂ ਹੀ ਹਨ। ਕੰਗਾਂ ਨੇ ਬਠਿੰਡੇ ਦੇ ਖੇਤਰ ਤੇ ਕਬਜ਼ਾ ਕਰਕੇ ਕਾਂਗੜ
ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਇਸ ਨੂੰ ਕੰਗਗੜ੍ਹ ਵੀ ਕਿਹਾ ਜਾਂਦਾ ਸੀ।
ਹੂਣਾਂ ਨੇ ਇਸ ਪਿੰਡ ਨੂੰ ਬਰਬਾਦ ਕਰਕੇ ਥੇਹ ਬਣਾ ਦਿਤਾ। ਕੰਗ ਇਹ ਇਲਾਕਾ ਛੱਡ ਕੇ
ਮੋਗੇ ਤੇ ਫਿਰੋਜ਼ਪੁਰ ਵਲ ਆ ਗਏ। ਫਿਰੋਜ਼ਪੁਰ ਵਿਚ ਕੰਗਾਂ ਪਾਸ ਧਰਮਕੋਟ ਤੇ ਮਖੂ ਖੇਤਰ ਵਿਚ
ਬੇਟ ਇਲਾਕੇ ਵਿਚ ਕਈ ਪਿੰਡ ਹਨ। ਕੁਝ ਕੰਗ ਲੁਧਿਆਣੇ ਵਲ ਚਲੇ ਗਏ। ਲੁਧਿਆਣੇ ਵਿਚ ਬੋਂਦਲੀ,
ਸਮਰਾਲਾ, ਬਰਵਾਲੀ, ਰਾਹੋਂ, ਮਾਜਰਾ ਆਦਿ ਕੰਗਾਂ ਦੇ ਕਈ ਪਿੰਡ ਹਨ।
ਜਲੰਧਰ ਜ਼ਿਲ੍ਹੇ ਵਿਚ ਵੀ ਸਤਲੁਜ ਦੇ ਦੋਵੇਂ ਪਾਸੀਂ ਕੰਗ ਸਰਦਾਰਾਂ ਦੀਆਂ ਜਾਗੀਰਾਂ ਸਨ।
ਡਲੇਵਾਲੀਆ ਸਲ ਦਾ ਮੁਖੀ ਤਾਰਾ ਸਿੰਘ ਕੰਗ ਸੀ। ਇਸ ਨੂੰ ਤਾਰਾ ਸਿੰਘ ਘੇਬਾ ਵੀ
ਕਿਹਾ ਜਾਂਦਾ ਸੀ ਕਿਉਂਕਿ ਇਸ ਨੇ ਇਕੱਲਿਆਂ ਹੀ ਬਹੁਤ ਹੀ ਨਿਡਰਤਾ ਨਾਲ ਅਹਿਮਦਸਾਹ ਅਬਦਾਲੀ
ਦੀ ਫੌਜ ਤੇ ਰਾਤ ਨੂੰ ਹਮਲਾ ਕਰ ਦਿਤਾ ਸੀ। ਫਿਰ ਹਮਲਾ ਕਰਕੇ ਗਾਇਬ ਹੋ ਗਿਆ ਸੀ। ਇਸ ਕਾਰਨ
ਤਾਰਾ ਸਿੰਘ ਕੰਗ ਦਾ ਨਾਉਂ ਗੈਬਾ ਤੋਂ ਬਦਲ ਕੇ ਘੇਬਾ ਕਰ ਦਿਤਾ ਗਿਆ ਸੀ।
ਇਸ ਨੇ ਰਾਹੋਂ ਘੁੰਗਰਾਣਾ, ਡੱਲਾ ਤੇ ਧਰਮਕੋਟ ਦੇ ਕਿਲ੍ਹੇ ਜਿੱਤ ਕੇ ਆਪਣੇ ਚਾਰੇ ਪੁਤਰਾਂ
ਨੂੰ ਦੇ ਦਿਤੇ ਸਨ। ਇਸ ਦੇ ਸਮੇਂ ਇਲਾਕਾ ਨਕੋਦਰ, ਦੁਆਬਾ ਵਿਚ ਕੰਗ ਪਿੰਡ ਵਿਚ ਅਠਾਰਾਂ
ਕੰਗ ਸਰਦਾਰਾਂ ਦੀ ਠਹਿਰ ਸੀ। ਇਸ ਪਿੰਡ ਦੇ ਸਤਲੁਜ ਦੇ ਰੋੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ
ਇਹ ਸਰਦਾਰ ਆਪਣੀਆ ਜਾਗੀਰਾਂ ਵਿਚ ਚਲੇ ਗਏ।
ਕੰਗ ਮੁਖ ਤੌਰ ਤੇ ਸਤਲੁਜ ਤੇ ਬਿਆਸ ਦੇ ਖੇਤਰਾਂ ਵਿਚ ਵੀ ਆਬਾਦ ਰਹੇ। ਦੁਆਬੇ ਵਿਚ
ਕੰਗ, ਮੁਬਾਰਕਪੁਰ, ਲਲੀਆਂ ਆਦਿ ਕਈ ਪਿੰਡ ਕੰਗ ਜਟਾਂ ਦੇ ਹਨ। ਕੁਝ ਕੰਗ ਜੱਟ ਦੁਆਬੇ ਤੋਂ
ਪਟਿਆਲਾ, ਅੰਬਾਲਾ ਤੇ ਰੋਹਤਕ ਵਲ ਵੀ ਚਲੇ ਗਏ। ਮਾਝੇ ਵਿਚ ਵੀ ਕੰਗ ਕਾਫੀ ਹਨ। ਤਰਨਤਾਰਨ
ਵਿਚ ਵੀ ਇਕ ਕੰਗ ਪਿੰਡ ਹੈ। ਖਡੂਰ ਸਾਹਿਬ ਪਿੰਡ ਵਿਚ ਵੀ ਕੁਝ ਕੰਗ ਹਨ। ਕੁਝ ਲੋਕ ਕੰਗਾਂ
ਨੂੰ ਗੜ੍ਹ ਗਜ਼ਨੀ ਤੋਂ ਆਏ ਕਹਿੰਦੇ ਹਨ। ਅੰਮ੍ਰਿਤਸਰ ਦੇ ਕੰਗ ਕਹਿੰਦੇ ਹਨ ਕਿ ਉਹ ਦਿੱਲੀ
ਦੇ ਪਾਸ ਖੀਰਪੁਰ ਦੇ ਇਲਾਕੇ ਵਿਚੋਂ ਪੰਜਾਬ ਵਿਚ ਆਏ ਹਨ। ਮਾਝੇ ਤੋਂ ਕੰਗ ਅੱਗੇ ਪੱਛਮੀ
ਪੰਜਾਬ ਦੇ ਮੁਲਤਾਨ, ਮੁਜ਼ੱਫਰਗੜ੍ਹ, ਡੇਰਾ ਗਾਜ਼ੀ ਖਾਂ ਤੇ ਹਜ਼ਾਰਾਂ ਤਕ ਦੇ ਇਲਾਕੇ ਤਕ ਚਲੇ
ਗਏ ਸਨ। ਕੁਝ ਕੰਗ ਜੱਟ ਮੁਸਲਮਾਨ ਵੀ ਬਣ ਗਏ ਸਨ।
ਕੰਗ ਖਾੜਕੂ ਕਬੀਲਾ ਸੀ। ਕੰਗ ਦੀ 6ਵੀਂ ਪੀੜੀ ਵਿਚੋਂ ਮੰਗੂ ਦਾ ਪੁਤਰ ਬਾਬਾ ਮਲ੍ਹਾ
ਖਹਿਰਿਆ ਨਾਲ ਲੜਦਾ ਲੜਦਾ ਇਕ ਪਿੰਡ ਦੀ ਹੱਦ ਉਤੇ ਮਾਰਿਆ ਗਿਆ। ਖਹਿਰਿਆਂ ਦੀ ਕੰਗਾਂ ਨਾਲ
ਕਾਫੀ ਸਮਾਂ ਦੁਸ਼ਮਣੀ ਰਹੀ ਸੀ। ਕੰਗ ਤੇ ਖਹਿਰੇ ਆਪਸ ਵਿਚ ਰਿਸ਼ਤਾ ਨਹੀਂ ਕਰਦੇ ਸਨ।
ਕੰਗ ਬਾਬੇ ਮਲ੍ਹੇ ਦੀ ਪੂਜਾ ਕਰਦੇ ਹਨ। ਪੂਜਾ ਦਾ ਚੜਾਵਾ ਮਿਰਾਸੀ ਨੂੰ ਦਿੰਦੇ ਹਨ। 1881
ਈਸਵੀ ਵਿਚ ਸਾਂਝੇ ਪੰਜਾਬ ਵਿਚ ਕੰਗ ਜੱਟਾਂ ਦੀ ਗਿਣਤੀ 24,781 ਸੀ। ਪੰਜਵੇਂ ਗੁਰੂ ਅਰਜਨ
ਦੇਵ ਦਾ ਭਗਤ ਤੇ ਸੇਵਕ ਭਾਈ ਬੰਨੋ ਕੰਗ ਗੋਤ ਦਾ ਜੱਟ ਸੀ। ਹੁਣ ਪੰਜਾਬ ਵਿਚ ਸਾਰੇ ਕੰਗ
ਜੱਟ ਸਿੱਖ ਹੀ ਹਨ ਤੇ ਸਾਰੇ ਪੰਜਾਬ ਵਿਚ ਹੀ ਵਸਦੇ ਹਨ। |