WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਕੰਧੋਲੇ (ਕੰਦੋਲਾ) :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਕੰਧੋਲੇ : (ਕੰਦੋਲੇ) ਇਹ ਤੂਰਾਂ ਦਾ ਉਪਗੋਤ ਹੈ। ਟਾਡ ਨੇ ਆਪਣੀ ਪੁਸਤਕ ਵਿੱਚ ਤੂਰਾਂ ਦੇ ਰਾਜਸਥਾਨ ਵਿੱਚ 82 ਉਪਗੋਤ ਲਿਖੇ ਹਨ। ਤੂਰ, ਰਾਜਾ ਜਨਮੇਜਾ ਦੀ ਸੰਤਾਨ ਹਨ। ਜਨਮੇਜਾ, ਅਰਜਨ ਦਾ ਪੜਪੋਤਰਾ ਸੀ। ਪਾਂਡੋ ਬੰਸ ਵਿਚੋਂ ਸੀ। ਇਨ੍ਹਾਂ ਨੇ ਤੂਰ ਨਾਂ ਦੇ ਇੱਕ ਰਿਖੀ ਤੋਂ ਦੀਖਿਆ ਲੈ ਕੇ ਨਵੇਂ ਕਬੀਲੇ ਦਾ ਆਰੰਭ ਕੀਤਾ। ਤੂਰ ਰਾਜਪੂਤਾਂ ਅਤੇ ਜੱਟਾਂ ਦੇ 36 ਸ਼ਾਹੀ ਕਬੀਲਿਆਂ ਵਿਚੋਂ ਇੱਕ ਮੁੱਖ ਕਬੀਲਾ ਸੀ। ਤੂਰ ਵੱਡਾ ਭਾਈਚਾਰਾ ਹੈ। ਅੱਠਵੀਂ ਸਦੀ ਦੇ ਅੰਤ ਵਿੱਚ ਤੂਰਾਂ ਨੇ ਸਿਰੋਹੀ ਕਬੀਲੇ ਦੇ ਢਿੱਲਵਾਂ ਤੋਂ ਦਿੱਲੀ ਜਿੱਤ ਲਈ। ਅਨੰਗਪਾਲ ਪਹਿਲੇ ਨੇ ਦਿੱਲੀ ਨੂੰ ਨਵੇਂ ਸਿਰ ਆਬਾਦ ਕਰਕੇ ਲਾਲ ਕੋਟ ਨਾਮ ਦਾ ਕਿਲ੍ਹਾ ਬਣਾਇਆ। ਦਿੱਲੀ ਕਈ ਵਾਰ ਉਜੜੀ ਤੇ ਕਈ ਵਾਰ ਦੁਬਾਰਾ ਬਸੀ। ਤੰਵਰਾਂ ਦਾ ਬਹੁਤ ਚਿਰ ਦਿੱਲੀ ਤੇ ਰਾਜ ਰਿਹਾ ਸੀ। 1163 ਈਸਵੀ ਵਿੱਚ ਪ੍ਰਿਥਵੀ ਰਾਜ ਚੌਹਾਣ ਦੇ ਤਾਏ ਵਿਗ੍ਰਹਿ ਰਾਜ ਚੌਹਾਣ ਨੇ ਤੰਵਰਾਂ ਤੋਂ ਦਿੱਲੀ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਣ ਦਿੱਲੀ ਤੇ ਕਾਬਜ਼ ਹੋ ਗਿਆ। ਚੌਹਾਣਾਂ ਨੇ ਸਤਲੁਜ ਦਰਿਆ ਤੱਕ ਪੰਜਾਬ ਦੇ ਮਾਲਵੇ ਪ੍ਰਦੇਸ਼ ਤੇ ਰਾਜ ਕੀਤਾ।

1163 ਈਸਵੀ ਤੋਂ ਮਗਰੋਂ ਤੂਰ ਦਿੱਲੀ ਖੁਸ ਜਾਣ ਕਾਰਨ ਚੌਹਾਣਾਂ ਨਾਲ ਨਾਰਾਜ਼ ਹੋ ਕੇ ਰਾਜਸਥਾਨ, ਹਰਿਆਣਾ ਤੇ ਪੰਜਾਬ ਵਿੱਚ ਸਤਲੁਜ ਦੇ ਨਜ਼ਦੀਕ ਲੁਧਿਆਣੇ ਦੇ ਖੇਤਰ ਵਿੱਚ ਪਹੁੰਚ ਗਏ ਸਨ। ਇੱਕ ਕਹਾਵਤ ਵੀ ਪ੍ਰਚਲਿਤ ਹੈ:

ਪਹਿਲਾਂ ਦਿੱਲੀ ਤੂਰਾਂ ਲੁਟੀ, ਫੇਰ ਲੁੱਟੀ ਚੌਹਾਣਾਂ,
ਮਾਮਿਆਂ ਤੋਂ ਭਾਣਜਿਆਂ ਖੋਹੀ, ਕਰਕੇ ਜ਼ੋਰ ਧਿਗਾਣਾ।

ਪੰਜਾਬ ਵਿੱਚ ਤੂਰਾਂ ਦੇ ਹੋਰ ਉਪਗੋਤ ਢੰਡੇ, ਗਰਚੇ, ਖੋਸੇ, ਨੈਨ ਤੇ ਸੀੜੇ ਪ੍ਰਸਿੱਧ ਹਨ। ਪੰਜਾਬ ਵਿੱਚ ਤੂਰ ਨਾਮ ਦੇ ਕਈ ਪਿੰਡ ਹਨ। ਜਲੰਧਰ ਵਿੱਚ ਕੰਧੋਲਾ ਕਲਾਂ ( ਕੰਦੋਲਾ ਕਲਾਂ) ਤੇ ਕੰਧੋਲਾ (ਕੰਦੋਲਾ) ਖੁਰਦ ਪਿੰਡ ਕੰਧੋਲੇ (ਕੰਦੋਲੇ) ਜੱਟਾਂ ਦੇ ਪ੍ਰਸਿੱਧ ਪਿੰਡ ਹਨ।

ਲੁਧਿਆਣੇ ਦੇ ਖੇਤਰ ਹੱਲਵਾਰੇ ਵਿੱਚ ਵੀ ਕੁਝ ਕੰਧੋਲੇ (ਕੰਦੋਲੇ) ਵਸਦੇ ਹਨ। ਰੋਪੜ ਜਿਲ੍ਹੇ ਵਿੱਚ ਚਮਕੌਰ ਸਾਹਿਬ ਦੇ ਹਲਕੇ ਵਿੱਚ ਵੀ ਇੱਕ ਕੰਧੋਲਾ (ਕੰਦੋਲਾ) ਪਿੰਡ ਹੈ। ਹੁਸਿਆਰਪੁਰ ਵਿੱਚ ਕੰਧੋਲਾ (ਕੰਦੋਲਾ) ਗੋਤ ਦੇ ਲੋਕ ਡਿਗਾਣਾ ਪਿੰਡ ਵਿੱਚ ਵੀ ਵਸਦੇ ਹਨ। ਦੁਆਬੇ ਵਿੱਚ ਕੰਧੋਲੇ (ਕੰਦੋਲੇ) ਕਾਫ਼ੀ ਹਨ। ਇੱਕ ਦੰਦ ਕਥਾ ਅਨੁਸਾਰ ਗੁਗਾ ਪੀਰ ਦਿੱਲੀ ਦੇ ਤੂਰਾਂ ਦਾ ਦੋਹਤਾ ਸੀ। ਇਸ ਲਈ ਤੂਰਾਂ ਅਤੇ ਕੰਧੋਲਿਆਂ (ਕੰਦੋਲਿਆਂ) ਦੇ ਬਾਬਾ ਗੁਗਾ ਪੀਰ ਦਾ ਰੂਪ ਜ਼ਹਿਰੀਲਾ ਸੱਪ ਨਹੀਂ ਲੜਦਾ। ਕੁਝ ਕੰਧੋਲੇ (ਕੰਦੋਲੇ) ਗੋਤ ਦੇ ਜੱਟ ਆਪਣਾ ਗੋਤ ਤੂਰ ਵੀ ਲਿਖਦੇ ਹਨ।

ਪੰਜਾਬ ਵਿੱਚ ਕੰਧੋਲੇ (ਕੰਦੋਲੇ) ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਕੰਧੋਲੇ (ਕੰਦੋਲੇ), ਗਰਚੇ, ਚੰਦੜ, ਸੀੜੇ, ਨੈਨ, ਢੰਡੇ ਅਤੇ ਖੋਸੇ ਆਦਿ ਤੂਰਾਂ ਦੇ ਹੀ ਉਪਗੋਤ ਹਨ। ਤੂਰ ਜਾਂ ਤੰਵਰ ਮੁੱਖ ਗੋਤ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com