WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਹਿਜਰਾਂ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਹਿਜਰਾਂ – ਇਹ ਆਪਣਾ ਆਰੰਭ ਸਾਰੋਆ ਰਾਜਪੁਤਾਂ ਨਾਲ ਜੋੜਦੇ ਹਨ। ਰਾਜਸਤਾਨ ਵਿਚ ਸਰੋਈ ਨਗਰ ਸਾਰੋਆ ਰਾਜਪੂਤ ਨੇ ਹੀ ਵਸਾਇਆ ਸੀ। ਇਸ ਖੇਤਰ ਵਿਚ ਇਨ੍ਹਾਂ ਦਾ ਹੀ ਕਬਜ਼ਾ ਸੀ। ਇਨ੍ਹਾਂ ਦਾ ਵਡੇਰਾ ਹੰਜੜਾਉ ਸੀ। ਇਸ ਨੂੰ ਹਿੰਜਰਾਨੋ ਵੀ ਕਿਹਾ ਜਾਂਦਾ ਸੀ। ਹਿੱਜਰਾਂ ਅਤੇ ਹੰਜੜਾਂ ਇਕੋ ਹੀ ਗੋਤ ਹੈ। ਹੰਜੜਾਉ ਆਪਣੇ ਕਬੀਲੇ ਸਮੇਤ ਹਿਸਾਰ ਦਾ ਇਲਾਕਾ ਛੱਡ ਕੇ ਗੁਜਰਾਂਵਾਲਾ ਜ਼ਿਲ੍ਹਾ ਦੇ ਹਾਫਜ਼ਾਬਾਦ ਪਰਗਣੇ ਵਿਚ ਆਕੇ ਟਿਕਿਆ ਸੀ। ਉਸ ਨੇ ਉਸਖਾਬ ਨਾਂ ਦਾ ਪਿੰਡ ਵਸਾਇਆ ਜਿਸ ਦੇ ਖੰਡਰ ਅਜੇ ਵੀ ਮਿਲਦੇ ਹਨ। ਜ਼ਿਲ੍ਹਾ ਗੁਜਰਾਂਵਾਲਾ ਵਿਚ ਇਨ੍ਹਾਂ ਦੇ 37 ਪਿੰਡ ਸਨ।

ਇਸ ਕਬੀਲੇ ਦੇ ਦੋ ਵਡੇਰੇ ਢੋਲ ਤੇ ਮੱਲ ਬਹੁਤ ਪ੍ਰਸਿਧ ਵਿਅੱਕਤੀ ਸਨ। ਹਿੱਜਰਾਵਾਂ ਕਬੀਲੇ ਦੇ ਲੋਕ ਹਿਸਾਰ ਤੇ ਸਿਰਸੇ ਵਿਚ ਹਿਜਰਾਂ ਪਚਾਧੇ ਦੇ ਨਾਮ ਨਾਲ ਇਲਾਕੇ ਵਿਚ ਮਸ਼ਹੂਰ ਸਨ। ਇਹ ਬਹੁਤ ਗਿਣਤੀ ਵਿਚ ਮੁਸਲਮਾਨ ਬਣ ਗਏ ਸਨ। ਸਿਰਸੇ ਤੋਂ ਅੱਗੇ ਇਹ ਪੰਜਾਬ ਦੇ ਮਾਲਵੇ ਖੇਤਰ ਵਿਚ ਵੀ ਆ ਗਏ ਸਨ। ਮੁਕਤਸਰ ਵਿਚ ਵੀ ਕਿਸੇ ਸਮੇਂ ਹਿੱਜਰਾਂ ਜਟਾਂ ਦੀ ਇਕ ਸਾਲਮ ਪੱਤੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਤੋਂ ਅੱਧੀ ਜ਼ਮੀਨ ਖੋਹ ਕੇ ਮੁਕਤਸਰ ਦੇ ਬੈਂਸਾਂ ਅਤੇ ਭੰਡਾਰੀਆਂ ਨੂੰ ਦੇ ਦਿਤੀ ਸੀ।

ਹਿਸਾਰ ਸੈਟਲਮੈਂਟ ਰੀਪੋਰਟ ਵਿਚ ਵੀ ਲਿਖਿਆ ਸੀ ਕਿ ਹਿੱਜਰਾਂ ਪੱਚਾਧੇ ਆਪਣਾ ਮੁਢ ਸਰੋਆ ਰਾਜਪੂਤਾਂ ਵਿਚੋਂ ਮੰਨਦੇ ਹਨ ਤੇ ਹਿਜਰਾਉਂ ਨੂੰ ਆਪਣਾ ਵਡੇਰਾ ਮੰਨਦੇ ਹਨ। ਹਿੱਜਰਾਂ ਗੋਤ ਦੇ ਜੱਟ ਸਿਰਸਾ, ਫਿਰੋਜ਼ਪੁਰ, ਜਲੰਧਰ, ਮਲੇਰਕੋਟਲਾ, ਅੰਮ੍ਰਿਤਸਰ, ਗੁਰਦਾਸਪੁਰ ਦੇ ਇਲਾਕਿਆਂ ਵਿਚ ਵੀ ਘੱਟ ਗਿਣਤੀ ਵਿਚ ਆਬਾਦ ਸਨ। ਪਰ ਬਹੁਤੇ ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਮੁਜ਼ਫਰਗੜ੍ਹ ਤਕ ਆਬਾਦ ਸਨ। ਸ਼ਾਹਪੁਰ ਤੇ ਮਿੰਟਗੁਮਰੀ ਜ਼ਿਲਿਆਂ ਵਿਚ ਵੀ ਹੰਜੜ ਜੱਟ ਕਾਫੀ ਮੁਸਲਮਾਨ ਬਣ ਗਏ ਸਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਹਿਜਰਾਵਾਂ ਦੀ ਗਿਣਤੀ 25,265 ਸੀ। ਹਿੱਜਰਾਂ ਨੂੰ ਪੱਛਮੀ ਪੰਜਾਬ ਵਿਚ ਹੰਜਵਾਂ ਕਿਹਾ ਜਾਂਦਾ ਸੀ। ਮਾਨਸਾ ਦੇ ਸਰਦੂਲ ਗੜ੍ਹ ਖੇਤਰ ਵਿਚ ਵੀ ਕੁਝ ਹਜ਼ਰਾਂ ਜਟ ਵਸਦੇ ਹਨ। ਹੁਣ ਪੰਜਾਬ ਵਿਚ ਹਜ਼ਰਾਵਾਂ ਦੀ ਗਿਣਤੀ ਬਹੁਤ ਘਟ ਹੈ। ਹਜ਼ਰਾਂ ਜੱਟ ਬਹੁਤ ਹੀ ਸੂਰਬੀਰ ਤੇ ਖਾੜਕੂ ਸਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com