WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਢੰਡੇ  :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਢੰਡੇ – ਇਹ ਤੂਰ ਰਾਜਪੂਤਾਂ ਦੀ ਇਕ ਸ਼ਾਖ ਹਨ। ਇਹ ਦਿੱਲੀ ਦੇ ਖੇਤਰ ਤੋਂ ਉਠਕੇ ਰਾਜਸਤਾਨ ਵੱਲ ਚਲੇ ਗਏ। 12ਵੀਂ ਸਦੀ ਦੇ ਲਗਭਗ ਇਹ ਰਾਜਸਤਾਨ ਤੋਂ ਚਲ ਕੇ ਪੰਜਾਬ ਦੇ ਲੁਧਿਆਣੇ ਦੇ ਨੇੜਲੇ ਖੇਤਰਾਂ ਵਿਚ ਆਕੇ ਆਬਾਦ ਹੋ ਗਏ। ਤੂਰਾਂ ਦੇ ਹੋਰ ਕਬੀਲੇ ਖੋਸੇ, ਸੀੜੇ, ਕੰਧੋਲੇ, ਗਰਚੇ, ਨੈਨ, ਚੰਦੜ ਵੀ ਇਨ੍ਹਾਂ ਦੇ ਨਾਲ ਹੀ ਇਸ ਇਲਾਕੇ ਵਿਚ ਆਏ। ਹੁਣ ਵੀ ਲੁਧਿਆਣੇ ਦੇ ਇਲਾਕੇ ਵਿਚ ਕਈ ਪਿੰਡਾਂ ਵਿਚ ਤੂਰ ਜੱਟ ਰਹਿੰਦੇ ਹਨ। ਇਨ੍ਹਾਂ ਨੇ ਲੁਧਿਆਣੇ ਵਿਚ ਢੰਡਾਰੀ, ਢੰਡੇ ਤੇ ਰੁਪਾਲੋ ਆਦਿ ਕਈ ਪਿੰਡ ਆਬਾਦ ਕੀਤੇ ਸਨ।

ਪੰਜਾਬ ਵਿਚ ਢੰਡੇ ਜਾਂ ਢੱਡੇ ਨਾਮ ਦੇ ਕਈ ਪਿੰਡ ਹਨ। ਦੁਆਬੇ ਦੇ ਫਗਵਾੜਾ ਖੇਤਰ ਵਿਚ ਵੀ ਇਕ ਪਿੰਡ ਦਾ ਨਾਮ ਢੱਡੇ ਹੈ। ਬਠਿੰਡੇ ਵਿਚ ਵੀ ਇਕ ਪਿੰਡ ਦਾ ਨਾਮ ਢੱਡੇ ਹੈ। ਮਾਝੇ ਤੇ ਮਜੀਠਾ ਖੇਤਰ ਵਿਚ ਵੀ ਕੁਝ ਢੰਡੇ ਗੋਤ ਦੇ ਲੋਕ ਵਸਦੇ ਹਨ। ਮਾਝੇ ਤੇ ਦੁਆਬੇ ਵਿਚ ਢੰਡਾ ਗੋਤ ਦੇ ਲੋਕ ਬਹੁਤ ਹੀ ਘੱਟ ਹਨ। ਸੰਗਰੂਰ ਵਿਚ ਢੰਡੇ ਜੱਟ ਕਾਫੀ ਹਨ। ਇਹ ਸੁਆਮੀ ਸੁੰਦਰ ਦਾਸ ਨੂੰ ਆਪਣਾ ਜਠੇਰਾ ਮੰਨਦੇ ਹਨ। ਹਰ ਮਹੀਨੇ ਦੀ 12 ਸੁਦੀ ਨੂੰ ਆਪਣੇ ਜਠੇਰੇ ਦੀ ਸਮਾਧ ਤੇ ਦੁੱਧ ਚੜ੍ਹਾਵੇ ਤੇ ਤੌਰ ਤੇ ਭੇਂਟ ਕੀਤਾ ਜਾਂਦਾ ਹੈ। ਖੁਸ਼ੀ ਦੇ ਮੌਕੇ ਤੇ ਆਪਣੇ ਜਠੇਰੇ ਦੀ ਸਮਾਧ ਤੇ ਦੀਵਾ ਬਾਲ ਕੇ ਰੱਖਦੇ ਹਨ। ਨਵੀਂ ਪੀੜੀ ਦੇ ਲੋਕ ਪੁਰਾਣੇ ਰਸਮ ਰਿਵਾਜ ਛਡ ਰਹੇ ਹਨ।

ਢੰਡਾ, ਤੁਰਾਂ ਦਾ ਇਕ ਉਪਗੋਤ ਹੈ। ਇਸ ਲਈ ਇਨ੍ਹਾਂ ਦੀ ਪੰਜਾਬ ਵਿਚ ਗਿਣਤੀ ਬਹੁਤ ਹੀ ਘੱਟ ਹੈ। ਬੀ ਐੱਸ ਦਾਹੀਆ ਆਪਣੀ ਪੁਸਤਕ ਜਾਟਸ ਵਿਚ ਢੰਡੇ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਦਾ ਈਸਵੀ ਸਦੀ ਤੋਂ ਪੰਜ ਸੌ ਸਾਲ ਪਹਿਲਾਂ ਦਾ ਪੁਰਾਣਾ ਕਬੀਲਾ ਮੰਨਦਾ ਹੈ। ਢੰਡੇ ਬਹੁਤੇ ਜੱਟ ਸਿੱਖ ਹੀ ਹਨ। ਇਹ ਬਹੁਤੇ ਮਾਲਵੇ ਵਿਚ ਹੀ ਆਬਾਦ ਹਨ। ਜੱਟਾਂ ਵਿਚ ਗੁਣ ਬਹੁਤ ਤੇ ਔਗੁਣ ਘੱਟ ਹਨ। ਲੁਧਿਆਣੇ ਦੇ ਜੱਟਾਂ ਨੇ ਨਵੇਂ ਕਾਰੋਬਾਰ ਸੁਰੂ ਕਰਕੇ ਬਹੁਤ ਉਨਤੀ ਕੀਤੀ ਹੈ। ਜੱਟਾਂ ਦਾ ਭਵਿਖ ਰੋਸ਼ਨ ਹੈ। ਜੱਟ ਕਿਰਤ ਕਰਨ ਤੇ ਵੰਡ ਛਕਣ ਨੂੰ ਸਰਬੋਤਮ ਸਮਝਦਾ ਹੈ। ਕਰਮ ਪ੍ਰਧਾਨ ਹੈ। ਕਰਮ ਹੀ ਮਨੁਖ ਦੇ ਕਰਮ ਹਨ। ਢੰਡੇ ਮਿਹਨਤੀ, ਸੰਜਮੀ ਤੇ ਸਿਆਣੇ ਜੱਟ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com