WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਬਾਜਵਾ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਬਾਜਵਾ : ਇਨ੍ਹਾਂ ਦੇ ਮੋਢੀ ਨੂੰ ਵਜਬ ਕਿਹਾ ਜਾਂਦਾ ਸੀ। ਇਹ ਸੂਰਜ ਬੰਸੀ ਹਨ।

ਬਾਜਵਾ ਜੱਟ ਕੇਵਲ ਬਾਜੂ ਰਾਜਪੂਤਾਂ ਨਾਲ ਮਿਲਦੇ ਹਨ। ਇਨ੍ਹਾਂ ਦੇ ਰਸਮ ਰਿਵਾਜ਼ ਵੀ ਇਕੋ ਜਿਹੇ ਹਨ। ਇਨ੍ਹਾਂ ਦਾ ਵਡੇਰਾ ਬਾਬਾ ਮੰਗਾ ਹੈ ਜਿਨ੍ਹਾਂ ਦਾ ਆਰੰਭ ਸਿਆਲਕੋਟ ਜਿਲ੍ਹੇ ਵਿੱਚ ਜੰਮੂ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਬਜਵਾਤ ਵਿੱਚ ਹੋਇਆ ਸੀ।

ਬਾਜਵੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ ਪਰ ਇਨ੍ਹਾਂ ਦਾ ਅਸਲੀ ਟਿਕਾਣਾ ਸਿਆਲਕੋਟ ਹੈ। ਵਿਆਹ ਸ਼ਾਦੀ ਤੇ ਨਵੀਂ ਵਿਆਤਾ ਨੂੰ ਬਾਬੇ ਮੰਗੇ ਦੀ ਮਾੜੀ ਤੇ ਮੱਥਾ ਟਿਕਾਉਂਦੇ ਹਨ। ਬਾਬਾ ਮੰਗੇ ਦੀ ਪੂਜਾ ਕੀਤੀ ਜਾਂਦੀ ਹੈ। ਹੋਰ ਜੱਟਾਂ ਵਾਂਗ ਜੰਡੀ ਵਢਣ ਦੀ ਰਸਮ ਇਨ੍ਹਾਂ ਵਿੱਚ ਵੀ ਪ੍ਰਚਲਿਤ ਸੀ। ਬਾਬੇ ਮੰਗੇ ਦੇ ਸੱਤ ਪੁੱਤਰ ਸਨ। ਸਭ ਤੋਂ ਵੱਡੇ ਨਾਰੋ ਨੇ ਨਾਰੋਵਾਲ ਪਿੰਡ ਵਸਾਇਆ, ਦੀਪੇ ਨੇ ਕੋਟਲੀ ਬਾਜਵਾ ਤੇ ਚੰਦੂ ਨੇ ਚੰਦੂਵਾਲ ਆਦਿ ਪਿੰਡ ਵਸਾਏ। ਬਾਜਵੇ ਗੋਤ ਦਾ ਮੋਢੀ ਵਜਬ ਰਾਜਸਥਾਨ ਦੇ ਖੇਤਰ ਜੈਸਲਮੇਲ ਵਿੱਚ ਰਹਿੰਦਾ ਸੀ। ਇਸ ਕਬੀਲੇ ਦੇ ਲੋਕ ਜੈਸਲਮੇਰ ਤੋਂ ਚੱਲ ਤੇ ਹੌਲੀ ਹੌਲੀ ਸਿਆਲਕੋਟ ਤੇ ਗੁਜਰਾਂਵਾਲਾ ਤੱਕ ਪਹੁੰਚ ਗਏ। ਇੱਕ ਸਮੇਂ ਇਨ੍ਹਾਂ ਦਾ ਵਡੇਰਾ ਮੁਲਤਾਨ ਖੇਤਰ ਦਾ ਹਾਕਮ ਬਣ ਗਿਆ। ਇਨ੍ਹਾਂ ਦੇ ਵਡੇਰੇ ਰਾਜੇ ਸ਼ਲਿਪ ਨੂੰ ਸਿਕੰਦਰ ਲੋਧੀ ਦੇ ਸਮੇਂ ਮੁਲਤਾਨ ਵਿਚੋਂ ਕੱਢ ਦਿੱਤਾ ਗਿਆ ਸੀ। ਰਾਜੇ ਸ਼ਲਿਪ ਦੇ ਦੋ ਪੁੱਤਰ ਕਾਲਾ ਤੇ ਲਿਸ ਸਨ। ਇਹ ਦੋਵੇਂ ਬਾਜ਼ ਰੱਖਦੇ ਸਨ।

ਲਿਸ ਜੰਮੂ ਚਲਾ ਗਿਆ। ਉਸ ਨੇ ਉਥੇ ਇੱਕ ਰਾਜਪੂਤ ਲੜਕੀ ਨਾਲ ਸ਼ਾਦੀ ਕਰ ਲਈ। ਉਸ ਦੀ ਬੰਸ ਦੇ ਲੋਕਾਂ ਨੂੰ ਰਾਜਪੂਤ ਬਾਜੂ ਕਿਹਾ ਜਾਂਦਾ ਹੈ। ਕਾਲੇ ਨੇ ਇੱਕ ਜੱਟ ਲੜਕੀ ਨਾਲ ਸ਼ਾਦੀ ਕਰ ਲਈ ਅਤੇ ਪਸਰੂਰ ਦੇ ਖੇਤਰ ਵਿੱਚ ਵਸ ਗਿਆ। ਜੱਟਾਂ ਦੀ ਬੰਸ ਦੇ ਲੋਕਾਂ ਦਾ ਗੋਤ ਬਾਜਵਾ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਬਾਜੂ ਰਾਜਪੂਤਾਂ ਅਤੇ ਬਾਜਵੇ ਜੱਟਾਂ ਦਾ ਪਿਛੋਕੜ ਸਾਂਝਾ ਹੈ। ਬਾਜਵੇ ਜੱਟ ਅਤੇ ਬਾਜੂ ਰਾਜਪੂਤ ਦੋਵੇਂ ਭਾਈਚਾਰੇ ਜੰਮੂ ਦੇ ਖੇਤਰ ਵਿੱਚ ਵੀ ਆਬਾਦ ਸਨ।

ਇੱਕ ਹੋਰ ਦੰਦ ਕਥਾ ਹੈ ਕਿ ਇਨ੍ਹਾਂ ਦੇ ਵਡੇਰੇ ਰਾਜੇ ਜੈਸਨ ਨੂੰ ਰਾਏ ਪਿਥੌਰਾ (ਪ੍ਰਿਥਵੀ ਰਾਜ ਚੌਹਾਨ) ਨੇ ਦਿੱਲੀ ਤੋਂ ਜ਼ਬਰੀ ਕੱਢ ਦਿੱਤਾ। ਇਸ ਕਾਰਨ ਇਸ ਕਬੀਲੇ ਦੇ ਲੋਕ ਜੰਮੂ ਦੀਆਂ ਪਹਾੜੀਆਂ ਦੇ ਨੇੜਲੇ ਖੇਤਰ ਸਿਆਲਕੋਟ ਦੇ ਕਰਬਾਲਾ ਵਿੱਚ ਆ ਵਸੇ। ਕਿਸੇ ਸਮੇਂ ਸਿਆਲਕੋਟ ਖੇਤਰ ਵਿੱਚ ਬਾਜਵੇ ਜੱਟਾਂ ਦੇ 84 ਪਿੰਡ ਆਬਾਦ ਸਨ।

ਬਾਜੂ ਰਾਜਪੂਤਾਂ ਦੀਆਂ ਕਈ ਰਸਮਾਂ ਅਣੋਖੀਆਂ ਸਨ। ਉਹ ਕੁਝ ਰਸਮਾਂ ਪੂਰੀਆਂ ਕਰਕੇ ਮੁਸਲਮਾਨ ਲੜਕੀਆਂ ਨਾਲ ਵੀ ਸ਼ਾਦੀ ਕਰ ਲੈਂਦੇ ਸਨ। ਮੰਗਣੀ ਤੇ ਵਿਆਹ ਵਿੱਚ ਸ਼ਗਣ ਦੇ ਤੌਰ ਤੇ ਖਜੂਰ ਦੀ ਵਰਤੋਂ ਵੀ ਕਰਦੇ ਸਨ।

ਲਾਹੌਰ, ਸਿਆਲਕੋਟ ਤੇ ਮੁਲਤਾਨ ਆਦਿ ਦੇ ਬਹੁਤੇ ਬਾਜਵੇ ਜੱਟ ਮੁਸਲਮਾਨ ਬਣ ਗਏ ਸਨ। ਅੰਮ੍ਰਿਤਸਰ, ਡੇਰਾ, ਹੁਸ਼ਿਆਰਪੁਰ ਖੇਤਰਾਂ ਵਿੱਚ ਵੀ ਬਾਜਵੇ ਜੱਟ ਕਾਫ਼ੀ ਆਬਾਦ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਸ਼ਾਹਕੋਟ ਦੇ ਖੇਤਰ ਪਿੰਡਾਂ ਵਿੱਚ ਵੀ ਬਾਜਵੇ ਜੱਟ ਵਸਦੇ ਹਨ। ਦੁਆਬੇ ਵਿੱਚ ਜਲੰਧਰ ਸ਼ਾਹਕੋਟ ਦੇ ਖੇਤਰ ਵਿੱਚ ਇਨ੍ਹਾਂ ਦਾ ਇੱਕ ਉਘਾ ਪਿੰਡ ਬਾਜਵਾ ਕਲਾਂ ਹੈ। ਮਾਲਵੇ ਦੇ ਪਟਿਆਲਾ, ਸੰਗਰੂਰ, ਲੁਧਿਆਣਾ, ਫਿਰੋਜ਼ਪੁਰ ਤੇ ਫਰੀਦਕੋਟ ਦੇ ਖੇਤਰਾਂ ਵਿੱਚ ਵੀ ਕਾਫ਼ੀ ਬਾਜਵੇ ਜੱਟ ਵਸਦੇ ਹਨ। ਇਨ੍ਹਾਂ ਦੀਆਂ ਕਈ ਮੁੱਖ ਮੂੰਹੀਆਂ ਹਨ। 1947 ਈਸਵੀਂ ਵਿੱਚ ਹਿੰਦ ਪਾਕਿ ਵੰਡ ਸਮੇਂ ਸਾਂਦਲਬਾਰ ਦੇ ਪਿੰਡ ਵੱਡੀ ਭੁਲੇਰ ਵਿੱਚ ਬਾਜਵੇ ਜੱਟਾਂ ਦਾ ਬਹੁਤ ਹੀ ਵੱਡਾ ਜਾਨੀ ਨੁਕਸਾਨ ਹੋਇਆ ਸੀ। ਬਾਜਵਾ ਗੋਤ ਦੀ ਇੱਕ ਕਿਤਾਬ ਵੀ ਛਪੀ ਹੈ।

1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬਾਜਵਾ ਗੋਤ ਦੇ ਜੱਟਾਂ ਦੀ ਗਿਣਤੀ 34,521 ਸੀ। ਪੂਰਬੀ ਪੰਜਾਬ ਵਿੱਚ ਸਾਰੇ ਬਾਜਵੇ ਜੱਟ ਸਿੱਖ ਹਨ। ਦੁਆਬੇ ਵਿਚੋਂ ਕੁਝ ਬਾਜਵੇ ਬਦੇਸ਼ਾਂ ਵਿੱਚ ਵੀ ਜਾਕੇ ਆਬਾਦ ਹੋ ਗਏ ਹਨ। ਬਾਜਵਾ ਜੱਟਾਂ ਦਾ ਇੱਕ ਉਘਾ ਤੇ ਛੋਟਾ ਗੋਤ ਹੈ।

ਜੱਟ ਜ਼ਮੀਨ ਨੂੰ ਬਹੁਤ ਪਿਆਰ ਕਰਦਾ ਹੈ। ਬਾਹਰਲੇ ਦੇਸ਼ਾਂ, ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਿੱਚ ਵੀ ਜ਼ਮੀਨਾਂ ਖਰੀਦ ਕੇ ਜੱਟਾਂ ਨੇ ਵੱਡੇ ਵੱਡੇ ਫਾਰਮ ਬਣਾ ਲਏ ਹਨ। ਜੱਟ ਬਾਗਬਾਨੀ ਵਿੱਚ ਵੀ ਸਫ਼ਲ ਹਨ। ਜੱਟ ਖੇਤੀਬਾੜੀ ਨੂੰ ਹੀ ਸਰਬੋਤਮ ਕਿੱਤਾ ਮੰਨਦਾ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com