ਬੈਹਣੀਵਾਲ : ਬੈਹਣੀਵਾਲ ਜੱਟ ਇੰਡੋ ਸਕਿਥੀਅਨ ਜਾਤੀ ਵਿਚੋਂ ਹਨ। ਇਹ ਮੱਧ ਏਸ਼ੀਆ
ਦੇ ਕੈਸਪੀਅਨ ਸਾਗਰ ਖੇਤਰ ਤੋਂ ਚਲਕੇ ਅਫ਼ਗਾਨਿਸਤਾਨ ਰਾਹੀਂ ਈਸਵੀਂ ਸੰਨ ਤੋਂ ਕਈ ਸੌ
ਸਾਲ ਪਹਿਲਾਂ ਭਾਰਤ ਵਿੱਚ ਆਏ। ਫਿਰ ਹੌਲੀ ਹੌਲੀ ਪੰਜਾਬ, ਹਰਿਆਣੇ ਤੇ ਰਾਜਸਥਾਨ
ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਫੈਲ ਗਏ। ਪਹਿਲਾਂ ਪਹਿਲ ਇਸ ਕਬੀਲੇ ਨੂੰ ਬੈਨ ਕਿਹਾ
ਜਾਂਦਾ ਸੀ। ਇਸ ਬੰਸ ਦਾ ਪ੍ਰਸਿੱਧ ਰਾਜਾ ਚਕਵਾ ਬੈਨ ਹੋਇਆ ਹੈ ਜਿਸ ਦੇ ਰਾਜ ਦੇ ਖੰਡਰਾਤ
ਹਰਿਆਣੇ ਤੇ ਰਾਜਸਥਾਨ ਵਿੱਚ ਮਿਲਦੇ ਹਨ। ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਕਾਰਲਾਇਲ ਨੇ ਵੀ
ਇੱਕ ਚਕਵਾਂ ਬੈਨ ਰਾਜੇ ਬਾਰੇ ਵਰਣਨ ਕੀਤਾ ਹੈ। ਸੰਤ ਵਿਸਾਖਾ ਸਿੰਘ ਨੇ ਆਪਣੀ ਕਿਤਾਬ
ਮਾਲਵਾ ਇਤਿਹਾਸ ਵਿੱਚ ਬੈਹਣੀਵਾਲਾਂ ਬਾਰੇ ਲਿਖਿਆ ਹੈ ਕਿ ਇਹ ਪਿਸ਼ੌਰ ਦੇ ਜਿਲ੍ਹੇ ਵਿਚੋਂ
ਤਖ਼ਤ ਬਾਹੀ ਤੋਂ ਆਏ ਸਨ। ਪਹਿਲਾਂ ਇਨ੍ਹਾਂ ਨੂੰ ਬਾਹ ਜੱਟ ਕਿਹਾ ਜਾਂਦਾ ਸੀ। ਸਭ ਤੋਂ
ਪਹਿਲਾਂ ਮੋਗੇ ਦੇ ਇਲਾਕੇ ਵਿੱਚ ਇਨ੍ਹਾਂ ਬਾਹ ਲੋਕਾਂ ਨੇ ਹੀ ਵਹਿਣੀਵਾਲ ਦੀ ਕੋਕਰੀ ਵਸਾਈ।
ਬਾਹ ਜਾਂ ਬੈਨੀ ਕਬੀਲੇ ਦੇ ਲੋਕ ਬਹੁਤ ਹੀ ਬਹਾਦਰ ਤੇ ਖਾੜਕੂ ਸਨ। ਇਨ੍ਹਾਂ ਨੇ ਬੀਕਾਨੇਰ
ਦੇ 1/6 ਹਿੱਸੇ ਤੇ ਆਪਣਾ ਕਬਜ਼ਾ ਕਰ ਲਿਆ ਸੀ। ਹਰਿਆਣੇ ਤੇ ਵੀ ਇਨ੍ਹਾਂ ਦੀ ਚੌਧਰ ਸੀ।
ਪੰਜਾਬ ਤੇ ਮਾਨਸਾ ਜਿਲ੍ਹੇ ਵਿੱਚ ਵੀ ਇਨ੍ਹਾਂ ਦਾ ਇੱਕ ਉਘਾ ਪਿੰਡ ਵਹਿਣੀਵਾਲ ਹੈ।
ਸੰਗਰੂਰ ਤੇ ਪਟਿਆਲੇ ਦੇ ਇਲਾਕਿਆਂ ਵਿੱਚ ਵੀ ਬੈਹਣੀਵਾਲ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ
ਹਨ। ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਵਿੱਚ ਬੈਹਣੀਵਾਲ ਹਿੰਦੂ ਜਾਟ ਹਨ। ਬੈਹਣੀਵਾਲ ਜੱਟ
ਹਲਕਾ ਨੂਰਪੁਰ ਬੇਦੀ ਪਿੰਡ ਬਜਰੂੜ ਜਿਲ੍ਹਾ ਰੋਪੜ ਵਿੱਚ ਵੀ ਵਸਦੇ ਹਨ। ਲੁਧਿਆਣੇ ਜਿਲ੍ਹੇ
ਵਿੱਚ ਵੀ ਬੈਹਣੀਵਾਲਾਂ ਦੇ ਕੁਝ ਪਿੰਡ ਹਨ।
ਬੇਨੀਪਾਲ ਗੋਤ ਦੇ ਲੋਕਾਂ ਦਾ ਭਾਈਚਾਰਾ ਗੰਡੂਆਂ ਨਾਲ ਹੈ। ਇਨ੍ਹਾਂ ਦਾ ਬੈਹਣੀਵਾਲਾਂ
ਨਾਲ ਗੋਤ ਨਹੀਂ ਰਲਦਾ। ਬੈਹਣੀਵਾਲ ਗੋਤ ਦੇ ਲੋਕ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ।
ਬੈਹਣੀਵਾਲ ਰਾਜਪੂਤ ਕੇਵਲ ਮਿੰਟਗੁੰਮਰੀ ਖੇਤਰ ਵਿੱਚ ਹੀ ਵਸਦੇ ਹਨ। ਸਿਆਲਕੋਟ ਇਲਾਕੇ ਦੇ
ਬੈਹਣੀਵਾਲ ਬਹੁ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਦੇ ਬੈਹਣੀਵਾਲ ਬਹੁਤੇ
ਸਿੱਖ ਹੀ ਹਨ। ਬੈਹਣੀਵਾਲ ਹਰਿਆਣੇ ਦੇ ਸਿਰਸਾ, ਹਿੱਸਾਰ, ਰੋਹਤਕ ਤੇ ਅੰਬਾਲਾ ਖੇਤਰਾਂ
ਵਿੱਚ ਵੀ ਕਾਫ਼ੀ ਹਨ। ਬੈਹਣੀਵਾਲ ਉਤਰ ਪ੍ਰਦੇਸ਼ ਵਿੱਚ ਵੀ ਵਸਦੇ ਹਨ।
ਬੈਹਣੀਵਾਲ ਨਾਗਬੰਸੀ ਤੇ ਸ਼ਿਵ ਮਹਾਂਦੇਉ ਦੇ ਭਗਤ ਸਨ। ਹਰਿਆਣੇ ਤੇ ਬੀਕਾਨੇਰ ਖੇਤਰ ਦੇ
ਬੈਹਣੀਵਾਲ ਹਿੰਦੂ ਜਾਟ ਹਨ। ਬੈਹਣੀਵਾਲ ਗੋਤ ਦੇ ਲੋਕ ਗਿਣਤੀ ਵਿੱਚ ਘੱਟ ਹਨ ਪਰ ਦਲੇਰ
ਬਹੁਤ ਹਨ। ਇਨ੍ਹਾਂ ਨੇ 1857 ਈਸਵੀਂ ਵਿੱਚ ਅੰਗਰੇਜ਼ਾਂ ਵਿਰੁੱਧ ਵੀ ਬਗ਼ਾਵਤ ਕੀਤੀ ਸੀ।
ਪੰਜਾਬ ਦੇ ਮਾਲਵਾ ਖੇਤਰ ਵਿੱਚ ਬੈਹਣੀਵਾਲ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਆਬਾਦ
ਹਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ, ਬੈਹਣੀਵਾਲਾਂ ਨੂੰ ਭੱਟੀ ਰਾਜਪੂਤ
ਮੰਨਦਾ ਹੈ। ਇਹ ਵਿਚਾਰ ਗ਼ਲਤ ਹੈ। ਬੈਹਣੀਵਾਲ ਸ਼ਿਵ ਗੋਤਰੀ ਨਾਲ ਸੰਬੰਧ ਜੋੜਦੇ ਹਨ। 1881
ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੈਹਣੀਵਾਲ ਜੱਟਾਂ ਦੀ ਗਿਣਤੀ 11,378
ਸੀ। ਕੇਵਲ 43 ਬੈਹਣੀਵਾਲ ਹੀ ਉਚ ਜਾਤੀ ਦੇ ਰਾਜਪੂਤ ਤੇ ਹੋਰ ਉਚ ਜਾਤੀਆਂ ਵਿੱਚ ਕਰੇਵੇ ਦੀ
ਰਸਮ ਨਹੀਂ ਹੁੰਦੀ ਸੀ। ਪੱਛਮੀ ਪੰਜਾਬ ਵਿੱਚ ਬਹਿਣੀਵਾਲ ਮੁਸਲਮਾਨ ਸਨ। ਪੂਰਬੀ ਪੰਜਾਬ
ਵਿੱਚ ਬੈਹਣੀਵਾਲ ਜੱਟਾਂ ਦੀ ਗਿਣਤੀ ਘੱਟ ਹੀ ਹੈ। ਹਰਿਆਣੇ ਤੇ ਰਾਜਸਥਾਨ ਵਿੱਚ ਕਾਫ਼ੀ ਹੈ।
ਬੈਹਣੀਵਾਲ ਖਾੜਕੂ ਜੱਟ ਕਬੀਲਾ ਸੀ।
ਪਾਣਨੀ ਨੇ ਜੱਟ ਸ਼ਬਦ ਦੀ ਵਰਤੋਂ ਈਸਾ ਤੋਂ 500 ਸਾਲ ਪਹਿਲਾਂ ਕੀਤਾ ਸੀ।
ਵੇਦਾਂ ਤੇ ਮਹਾਭਾਰਤ ਵਿੱਚ ਵੀ ਜੱਟ ਕਬੀਲਿਆਂ ਦਾ ਵਰਣਨ ਹੈ।
ਰਾਜਪੂਤਾਂ ਦਾ ਕੋਈ ਹਵਾਲਾ ਨਹੀਂ ਹੈ। ਪੰਜਾਬ ਨੂੰ ਸਪੱਤਸਿੰਧੂ ਕਿਹਾ ਜਾਂਦਾ
ਸੀ। ਸਰਸਵਤੀ ਨਦੀ ਦੇ ਕਿਨਾਰੇ ਹੀ ਭਾਰਤ ਦੀ ਪ੍ਰਾਚੀਨਤਮ ਸਭਿਅਤਾ ਵਧੀ ਤੇ ਫੁੱਲੀ ਸੀ।
ਕਿਸੇ ਸਮੇਂ ਸਰਸਵਤੀ ਨਦੀ ਦਾ ਬਹਾਉ ਹਿਮਾਲਾ ਤੋਂ ਲੈਕੇ ਹਰਿਆਣਾ, ਰਾਜਸਥਾਨ ਤੇ ਗੁਜਰਾਤ
ਤੱਕ ਸੀ। ਭਾਰਤ ਵਿੱਚ ਵਹਿਣੀਵਾਲ, ਕੰਗ, ਬੈਂਸ, ਮਾਨ ਤੇ ਵਿਰਕ ਕਬੀਲੇ ਈਸਾ ਤੋਂ ਕਈ ਸੌ
ਸਾਲ ਪਹਿਲਾਂ ਮੱਧ ਏਸ਼ੀਆ ਤੋਂ ਆਕੇ ਸਪੱਤਸਿੰਧੂ ਖੇਤਰ ਵਿੱਚ ਆਬਾਦ ਹੋ ਗਏ ਸਨ। ਭਾਰਤ
ਵਿੱਚ ਆਬਾਦ ਹੋਣ ਲਈ ਇਨ੍ਹਾਂ ਕਬੀਲਿਆਂ ਨੂੰ ਸਥਾਨਿਕ ਲੋਕਾਂ ਨਾਲ ਕਈ ਲੜਾਈਆਂ ਵੀ ਲੜਨੀਆਂ
ਪਈਆਂ।
ਬੈਹਣੀਵਾਲ, ਜੱਟਾਂ ਦਾ ਪ੍ਰਸਿੱਧ ਤੇ ਪ੍ਰਾਚੀਨ ਗੋਤ ਹੈ। ਬੀਕਾਨੇਰ ਖੇਤਰ ਵਿੱਚ ਕਿਸੇ
ਸਮੇਂ ਵਹਿਣੀਵਾਲਾਂ ਪਾਸ 150 ਪਿੰਡ ਸਨ। ਇਹ ਬਹੁਤ ਸ਼ਕ ਤੀਸ਼ਾਲੀ ਜੱਟ ਸਨ। ਇਹ ਕਾਫ਼ੀ
ਉਘਾ ਗੋਤ ਹੈ। ਪਲੀਨੀ ਇਨ੍ਹਾਂ ਨੂੰ ਬੈਨੇਵਾਲ ਲਿਖਦਾ ਹੈ।
|