ਬਾੱਠ : ਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175
ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵ
ਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ।
ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮ ਬੱਟ ਸੀ ਫਿਰ ਹੌਲੀ
ਹੌਲੀ ਬਾੱਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ
ਵੀ ਮਿਲੇ ਹਨ। ਬਾੱਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ
ਨੂੰ ਛੱਡਕੇ ਜੱਟ ਜਾਤੀ ਨਾਲ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ
ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾੱਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ
ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ
ਖੇਤਰ ਦੇ ਕੁਝ ਬਾੱਠ ਮੁਸਲਮਾਨ ਬਣ ਗਏ ਸਨ। ਸਾਂਦਲ ਬਾਰ ਵਿੱਚ ਬਾੱਠਾਂ ਦੇ ਪ੍ਰਸਿੱਧ ਪਿੰਡ
ਬਾੱਠ ਤੇ ਭਗਵਾਂ ਸਨ। ਕੁਝ ਬਾੱਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ ਆਬਾਦ ਹੋ ਗਏ
ਸਨ। ਮਾਲਵੇ ਵਿੱਚ ਵੀ ਬਾੱਠ ਭਾਈਚਾਰੇ ਦੇ ਲੋਕ ਬਹੁਤ ਹਨ। ਬਾੱਠ ਗੋਤ ਦਾ ਇੱਕ ਉੱਘਾ ਪਿੰਡ
ਬਾੱਠ ਸੰਗਰੂਰ ਜਿਲ੍ਹੇ ਵਿੱਚ ਵੀ ਹੈ। ਪੰਜਾਬ ਵਿੱਚ ਬਾੱਠ ਨਾਮ ਦੇ ਕਈ ਪਿੰਡ ਹਨ।
ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੁਲੇਵਾਲ, ਮਾਣਕੀ ਤੇ ਬਾੱਠ ਕਲਾਂ ਆਦਿ ਪਿੰਡਾਂ
ਵਿੱਚ ਵੀ ਬਾੱਠ ਭਾਈਚਾਰੇ ਦੇ ਕਾਫ਼ੀ ਜੱਟ ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ
ਪਟਿਆਲੇ ਦੇ ਇਲਾਕੇ ਵਿੱਚ ਵੀ ਬਾੱਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾੱਠ ਜੱਟ
ਰੋਪੜ ਜਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜਿਲ੍ਹੇ ਦਾ ਇੱਕ ਬਾੱਠਾਂ ਕਲਾਂ ਪਿੰਡ ਵੀ
ਬਾੱਠ ਜੱਟਾਂ ਦਾ ਬਹੁਤ ਉਘਾ ਪਿੰਡ ਹੈ।
ਪੰਜਾਬ ਵਿੱਚ ਬਾੱਠ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾੱਠ ਗੋਤ ਦੇ ਲੋਕ
ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਦੇ ਬਾੱਠ ਜੱਟ ਸਿੱਖ ਹਨ। ਪੱਛਮੀ ਪੰਜਾਬ
ਵਿੱਚ ਹੁਣ ਸਾਰੇ ਬਾੱਠ ਜੱਟ ਮੁਸਲਮਾਨ ਹਨ। ਬਾੱਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ
ਜਾ ਕੇ ਬਹੁਤ ਉਨਤੀ ਕੀਤੀ ਹੈ।
|