5
ਖੁਸ਼ਬਾਗ ਖਾਨ ਜੀਪ ਤੋਂ ਉਤਰ ਕੇ ਪਾਕਿਸਤਾਨ ਦੀ ਕੇ. ਟਾਪ ਚੌਂਕੀ ਉਤੇ ਪਹੁੰਚ ਗਿਆ।
ਉਸਦੇ ਆਉਣ ਬਾਰੇ
ਚੌਂਕੀ ਉਤੇ ਵਾਇਰਲੈਸ ਰਾਹੀਂ ਸੂਚਨਾ ਪਹੁੰਚ ਚੁੱਕੀ ਸੀ।
ਪਰ ਇਹ ਕਿਸੇ ਨੂੰ
ਨਹੀਂ ਸੀ ਪਤਾ ਕਿ ਉਹ ਕਿਸ ਕੰਮ ਲਈ ਆ ਰਿਹਾ ਹੈ।
ਉਹ
ਹਾਲੇ ਚੌਂਕੀ ਵਿਚ ਦਾਖਲ ਹੋਇਆ ਹੀ ਸੀ ਕਿ ਹੇਠਾਂ ਸੁਰੰਗ ਦੇ ਮੂੰਹ ਉਤੇ ਇਕ ਬਾਰੂਦੀ
ਸੁਰੰਗ ਫਟ ਗਈ।
ਨਾਲ ਹੀ ਕੇ. ਟਾਪ
ਸਮੇਤ ਐਲ. ਟਾਪ ਚੌਂਕੀ ਦੀਆਂ ਸਰਚ ਲਾਈਟਾਂ ਜਗ ਪਈਆਂ ਅਤੇ ਇਨਾਂ ਦੀ ਰੌਸ਼ਨੀ ਵਿਚ ਉਸ
ਨੇ ਇਕ ਇਸਤਰੀ ਨੂੰ ਉਠਦੇ ਅਤੇ ਗੌਲੀਆਂ ਨਾਲ ਵਿੰਨੇ ਜਾਂਦੇ ਦੇਖਿਆ।
ਉਸ
ਨੇ ਚੌਂਕੀ ਦੇ ਜਵਾਨ ਪਾਸੋਂ ਦੂਰਬੀਨ ਲੈ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਉਥੇ ਪਈ ਲਾਸ਼
ਕਿਸਦੀ ਹੈ।
ਪਰ ਏਨੀ ਦੂਰੀ ਕਾਰਨ ਉਹ ਪਛਾਣ
ਨਹੀਂ ਸੀ ਸਕਿਆ।
ਉਹ ਪਤਾ ਕਰਨਾ
ਚਾਹੁੰਦਾ ਸੀ ਕਿ ਮਰਨ ਵਾਲਾ ਖਤਰਾ ਹੈ ਜਾਂ ਕੋਈ ਹੋਰ।
ਉਸਨੂੰ ਪਤਾ ਸੀ ਕਿ ਦੋ
ਮਰਦ ਅਤੇ ਦੋ ਔਰਤਾਂ ਉਸ ਸੁਰੰਗ ਵਿਚ ਸਨ।
ਉਨਾਂ ਵਿਚੋਂ ਇਕ ਮਰਦ
ਅਤੇ ਇਕ ਔਰਤ ਮਾਰੇ ਗਏ ਹਨ।
ਕੀ ਮਰਨ ਵਾਲਾ ਮਰਦ
ਖਤਰਾ ਸੀ?
‘‘ਮੈਂ
ਦੇਖਣਾ ਚਾਹੁੰਦਾ ਹਾਂ ਕਿ ਅਹੁ ਲਾਸ਼ ਕਿਸਦੀ ਹੈ?’’
ਉਸ ਨੇ ਚੌਂਕੀ ਦੇ ਇਨਚਾਰਜ
ਨੌਜਵਾਨ ਲੈਫਟੀਨੈਂਟ ਨੂੰ ਆਰਡਰ ਦਿੱਤਾ।
‘‘ਪਰ
ਸਰ, ਇਸ ਵੇਲੇ ਇਹ
ਸੰਭਵ ਨਹੀਂ ਹੈ।’’
ਅਫਸਰ ਨੇ ਉਤਰ ਦਿੱਤਾ।
‘‘ਮੇਰੇ
ਲਈ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ।’’
ਖੁਸ਼ਬਾਗ ਖਾਨ ਨੇ ਹੁਕਮ ਦੇ
ਲਹਿਜੇ ਵਿਚ ਕਿਹਾ।
‘‘ਸਰ
ਜੇ ਹੁਣੇ ਹੀ ਬਾਰੂਦੀ ਸੁਰੰਗਾਂ ਸਾਫ ਕਰਨ ਲੱਗ ਪਈਏ ਤਾਂ ਵੀ ਸਵੇਰ ਤੱਕ ਰਸਤਾ ਬਣ
ਸਕੇਗਾ।’’
‘‘ਸਵੇਰ
ਤੱਕ ਤਾਂ ਬਹੁਤ ਦੇਰ ਹੋ ਜਾਏਗੀ।’’
‘‘ਹੋਰ
ਕੋਈ ਰਸਤਾ ਵੀ ਨਹੀਂ ਹੈ ਸਰ।
ਮੈਂ ਆਪਣੇ ਜਵਾਨਾਂ
ਨੂੰ ਹੁਣੇ ਤੋਂ ਹੀ ਸੁਰੰਗਾਂ ਸਾਫ ਕਰਨ ਦਾ ਹੁਕਮ ਦੇ ਦਿੰਦਾ ਹਾਂ।
ਤਿੰਨ ਚਾਰ ਘੰਟੇ ਤੱਕ
ਉਹ ਲਾਂਘਾ ਬਣਾ ਦੇਣਗੇ।’’
ਅਫਸਰ ਨੇ ਕਿਹਾ।
‘‘ਨਹੀਂ
ਏਨੀ ਦੇਰੀ ਨਹੀਂ ਕਰ ਸਕਦਾ।’’
ਖੁਸ਼ਬਾਗ ਖਾਨ ਨੇ ਕਿਹਾ ਅਤੇ
ਹਾਲਾਤ ਦਾ ਜਾਇਜ਼ਾ ਲੈਣ ਲੱਗਾ।
ਇਹ ਚੋਕ ਕਾਫ਼ੀ ਉੱਚੀ
ਥਾਂ ਉੱਤੇ ਸੀ।
ਇਸ ਦੇ ਪਰਲੇ ਪਾਸੇ
ਕਰੀਬ ਪੰਜਾਹ ਮੀਟਰ ਦੀ ਦੂਰੀ ਉੱਤੇ
ਵੀ ਏਨੀ ਕੁ ਉੱਚੀ ਇਕ
ਪਹਾੜੀ ਸੀ।
ਜੇ ਇਨਾਂ ਦੋਹਾਂ ਵਿਚਾਲੇ ਇਕ
ਰੱਸਾ ਬੰਨਿਆ ਜਾ ਸਕੇ ਤਾਂ ਉਹ ਇਸ ਨਾਲ ਲਮਕ ਕੇ ਲਾਸ਼ ਦਾ ਚਿਹਰਾ ਦੇਖ ਸਕੇਗਾ।
ਉਸ
ਨੇ ਆਪਦੀ ਇਹ ਸਕੀਮ ਲਤੀਫ ਗਿੱਲ ਨੂੰ ਦਸੀ।
ਲਤੀਫ ਜਾਣਦਾ ਸੀ ਕਿ
ਇਹ ਸਕੀਮ ਬਹੁਤ ਖ਼ਤਰਨਾਕ ਹੈ ਪਰ ਖੁਸ਼ਬਾਗ ਖਾਨ ਲਈ ਖ਼ਤਰੇ ਦਾ ਬਚ ਨਿਕਲਣਾ ਵਧੇਰੇ
ਖ਼ਤਰਨਾਕ ਹੋ ਸਕਦਾ ਸੀ।
ਫਿਰ ਵੀ ਇਹ ਸਕੀਮ ਤਾਂ
ਅਹਿਮਮਕਾਨਾ ਲਗਦੀ ਸੀ।
‘‘ਪਰ
ਖੁਸ਼ਬਾਗ ਖਾਨ, ਇਹ
ਕਿਵੇਂ ਸੰਭਵ ਹੋ ਸਕਦਾ ਹੈ?’’
ਉਸ ਕਿਹਾ।
‘‘ਖੁਸ਼ਬਾਗ
ਲਈ ਕੁਝ ਵੀ ਅਸੰਭਵ ਨਹੀਂ ਹੈ।
ਖਾਸ ਕਰਕੇ ਉਸ ਸੂਰਤ
ਵਿੱਚ ਜਦੋਂ ਉਸਦਾ ਵਾਸਤਾ ਖਤਰਾ ਵਰਗੇ ਬੰਦੇ ਨਾਲ ਪਿਆ ਹੋਵੇ।
ਇਸ ਲਈ ਮੇਰੇ ਲਈ ਹੁਣੇ
ਹੀ ਪਤਾ ਕਰਨਾ ਜ਼ਰੂਰੀ ਹੇ ਕਿ ਉਹ ਮਰ ਗਿਆ ਹੈ ਜਾਂ ਜਿਊਂਦਾ ਹੈ।’’
‘‘ਪਰ
ਜੇ ਜਿਊਂਦਾ ਹੋਇਆ ਤਾਂ ਵੀ ਉਹ ਇਸ ਰਸਤੇ ਹੀ ਬਾਹਰ ਨਿਕਲ ਸਕਦਾ ਹੈ।
ਦੂਸਰੀ ਸੁਰੰਗ ਬਾਰੇ
ਤਾਂ ਦੱਸਿਆ ਹੀ ਗਿਆ ਹੈ ਕਿ ਉਹ ਵਿੱਚ ਪਾਣੀ ਭਰ ਗਿਆ ਹੈ।’’
‘‘ਜੇ
ਖਤਰਾ ਬਚ ਗਿਆ ਹੈ ਤਾਂ ਉਹ ਲਾਜ਼ਮੀ ਤੌਰ ਉਤੇ ਦੂਸਰੀ ਸੁਰੰਗ ਰਾਹੀਂ ਨਿਕਲਣ੍ਯ ਦੀ
ਕੋਸ਼ਿਸ਼ ਕਰੇਗਾ।
ਮੈਂ ਇਹ ਗੱਲ ਦਾਅਵੇ
ਨਾਲ ਕਹਿ ਸਕਦਾ ਹਾਂ।
‘‘
ਖੁਸ਼ਬਾਗ ਖਾਨ ਨੇ ਕਿਹਾ।
‘‘ਤੇਰਾ
ਦਾਅਵਾ ਦਰਸੁਤ ਹੈ।
ਮੈ ਤੇਰੀ ਉਸ ਇਸ ਗੱਲ
ਨਾਲ ਸਹਿਮਤ ਹਾਂ ਕਿ ਖਤਰਾ ਹਰ ਖਤਰਾ ਲੈ ਕੇ ਵੀ ਸਾਡੇ ਚੁੰਗਲ ਵਿਚੋਂ ਨਿਕਲਣ ਦਾ ਯਤਨ
ਕਰੇਗਾ।’’
ਲਤੀਫ਼ ਗਿਲ ਨੇ ਸਹਿਜਤਾ ਨਾਲ
ਆਪਣੇ ਸੀਨੀਅਰ ਦੇ ਕਥਨ ਦੀ ਪੁਸ਼ਟੀ ਕੀਤੀ।
‘‘ਇਸੇ
ਲਈ ਮੇਰੇ ਲਈ ਇਸ ਗੱਲ ਦੀ ਬਹੁਤ ਅਹਿਮਿੀਅਤ ਹੈ ਕਿ ਮੈਂ ਮਰਨ ਵਾਲੇ ਦੀ ਸਹੀ ਸ਼ਨਾਖਤ
ਕਰ ਸਕਾਂ।’’
ਖੁਸ਼ਬਾਗ ਖਾਨ ਨੇ ਕਿਹਾ।
ਜਦੋਂ
ਲਤੀਫ ਗਿਲ ਉਸ ਨਾਲ ਸਹਿਮਤ ਹੋ ਗਿਆ ਤਾਂ ਖੁਸ਼ਬਾਗ ਨੇ ਉਸ ਨੂੰ ਆਪਦੀ ਸਾਹਮਣੇ ਵਾਲੀ
ਪਹਾੜੀ ਤਕ ਰੱਸਾ ਬੰਨ
ਕੇ ਉਸ ਨਾਲ ਲਮਕ ਕੇ ਲਾਸ਼ ਤੱਕ ਪਹੁੰਚਣ ਦੀ ਸਕੀਮ ਦੱਸੀ।
ਇਹ
ਸਕੀਮ ਸੁਣ ਕੇ ਲਤੀਫ ਗਿਲ ਸਮੇਤ ਉਥੇ ਹਾਜ਼ਰ ਸਾਰੇ ਲੋਕ ਹੈਰਾਨ ਹੀ ਨਹੀਂ ਸਗੋਂ
ਪਰੇਸ਼ਾਨ ਵੀ ਹੋ ਗਏ।
ਪਰ ਖੁਸ਼ਬਾਗ ਖਾਨ ਨੂੰ
ਇਸ ਦੇ ਇਲਾਵਾ ਹੋਰ ਕੋਈ ਰੱਸਾ ਨਹੀਂ ਲੱਭ ਰਿਹਾ।
ਇਸ
ਲਈ ਪੋਲੀਅਸਟਰ ਦਾ ਇਕ ਮਜ਼ਬੂਤ ਕਰੀਬ ਸੋ ਮੀਟਰ ਰੱਸਾ ਮੰਗਵਾਇਆ ਗਿਆ।
ਇਸ ਦੇ ਇੱਕ ਸਿਰ ਉੱਤੇ
ਸਮੁੰਦਰੀ ਜਹਾਜਾਂ ਦੇ ਸਾਗਰ
ਵਰਗਾ ਵੱਡਾ ਕੁੰਡਾ ਬੰਨਿਆ ਗਿਆ ਅਤੇ ਇਸ ਸਿਰੇ ਦਾ ਕੋਨ ਇਕ ਮਾਰਟਰ ਲਾਂਚਰ ਪਾਏ ਗਏ
ਗੋਲੇ ਦੇ ਉਡਣ ਵਾਲੇ ਹਿੱਸੇ ਨਾਲ ਬੰਨਿਆ ਗਿਆ।
ਇਹ
ਇਕ ਬਹੁਤ ਖ਼ਤਰਨਾਕ ਤਰੀਕਾ ਸੀ।
ਪਰ ਖੁਸ਼ਬਾਗ ਖਾਨ
ਪਹਿਲੀ ਵਾਰੀ ਇਸ ਤਰਾਂ ਦੇ ਖਤਰੇ ਵਿੱਚ ਨਹੀਂ ਸੀ ਪੈ ਰਿਹਾ।
ਉਸ ਨੇ ਆਈ. ਐਸ. ਆਈ.
ਲਈ ਕੰਮ ਕਰਦੇ ਹੋਏ ਇਸ ਤਰਾਂ ਦੇ ਬਹੁਤ ਸਟੰਟ ਕੀਤੇ ਸਨ।
ਮਾਰਟਰ ਲਾਂਚਰ ਦੀ
ਵਰਤੋਂ ਕਰਨ ਦੀ ਤਰਤੀਬ ਵੀ ਉਸੇ ਨੇ ਸੁਣਾਈ ਸੀ।
ਹੋਰ ਕਿਸੇ ਨੂੰ ਵੀ ਇਸ
ਤਰਤੀਬ ਦੇ ਸਫਲ ਹੋ ਸਕਣ ਦੀ ਗਾਰੰਟੀ ਨਹੀਂ ਸੀ ਪਰ ਖੁਸ਼ਬਾਗ ਖਾਨ ਦਾ ਹਿਸਾਬ ਸੀ ਕਿ
ਇਹ ਕਰ ਸਕਦਾ ਸੰਭਵ ਹੋ ਸਕਦਾ ਹੈ।
ਰੱਸੇ
ਨੂੰ ਗੋਲਾਡੀਆਂ ਵਿੱਚ ਲਪੇਟ ਕੇ ਇਸ ਦੇ ਬਾਹਰਲੇ ਸਿਰੇ ਨੂੰ ਬੱਲਾ ਕੁੰਡਾ ਮਾਰਟਰ
ਰਾਹੀਂ ਇਸ ਦਿਸ਼ਾ ਵਿੱਚ ਟੰਗਿਆ ਗਿਆ ਕਿ ਉਹ ਸੁਰੰਗ ਦੇ ਮੂੰਹ ਦੇ ਉਪਰਲੇ ਪੱਥਰਾਂ
ਵਿੱਚ ਜਾਂ ਦਰਖੱਤਾਂ ਦੇ ਕਿਸੇ ਟਾਹਣੇ ਜਾਂ ਤਣੇ ਨਾਲ ਫਸ ਜਾਵੇ।
ਸਾਰੇ
ਜਣੇ ਸਾਹ ਰੋਕੀ ਖੜੇ ਸਨ ਜਦੋਂ ਮਾਰਟਰ ਲਾਂਚਰ ਟੰਗਿਆ ਗਿਆ।
ਕੁੰਡੇ ਮਾਰਟਰ ਦੇ
ਗੋਲੇ ਦੇ ਨਾਲ ਅੱਖ ਦੇ ਫੋਰ ਵਿੱਚ ਉੜ
ਕੇ ਸੁਰੰਗ ਦੇ ਮੂੰਹ ਦੇ ਉਪਰ
ਕਰੀਬ ਤੀਹ ਫੁੱਟ ਦੀ ਉਚਾਈ ਉੱਤੇ
ਜਾ ਡਿੱਗਾ।
ਪਹਿਲਾ ਕੰਮ ਸਫਲਤਾ ਨਾਲ ਹੋ ਗਿਆ ਸੀ।
ਹੁਣ ਇਸ ਤੋਂ ਅਗਲਾ
ਕੰਮ ਕਰਨਾ ਸੀ।
ਰੱਸੇ
ਦੇ ਉਧਰਲੇ ਪਾਸੇ ਦੇ ਸਿਰੇ ਨੂੰ ਚਾਰ ਜਵਾਨਾਂ ਦੇ ਫੜ ਕੇ ਖਿੱਚਿਆ।
ਜਦੋਂ ਇਹ ਅੰਤ ਤਕ ਗਿਆ
ਤਾਂ ਪਰਲੇ ਪਾਸੇ ਭੇਜਿਆ ਗਿਆ ਕੂੰਡਾ ਜਦੋਂ ਖਿਸਕਣਾ ਸ਼ੁਰੂ ਹੋ ਗਿਆ।
ਆਖਰਕਾਰ ਇਹ ਕਿਸ ਚੀਜ
ਵਿਚ ਫਸ ਹੀ ਗਿਆ।
ਹਨੇਰਾ ਹੋਣ ਕਾਰਨ ਇਹ
ਪਤਾ ਨਹੀਂ ਸੀ ਲਗਦਾ ਕਿ ਇਹ ਚੀਜ਼ ਕੀ ਹੈ।
ਪਰ ਏਨਾ ਜ਼ਰੂਰ ਕਾਫ਼ੀ
ਜ਼ੋਰ ਲਾ ਕੇ ਖਿੱਚਣ ਉੱਤੇ ਵੀ ਇਹ ਹਿਲ ਨਹੀਂ ਸੀ ਰਿਹਾ।
ਉਧਰਲੇ ਸਿਰੇ ਦੇ ਰੱਸੇ ਨੂੰ ਇਕ ਦਰਖਤ ਦੁਆਲੇ ਲਪੇਟਾ ਦੇ ਕੇ ਪੰਜ ਸੈਨਿਕਾਂ ਨੂੰ ਇਸ
ਨੂੰ ਫੜਣ ਦਾ ਕੰਮ ਸੌਪਿਆ ਗਿਆ।
ਇਸ ਰੱਸੇ ਰਾਹੀਂ ਮਕੋ
ਕਰਾਆਲ ਕਰਕੇ ਜਦੋਂ ਖੁਸ਼ਬਾਗ ਖਾਨ ਨੇ ਐਨ ਲਾਸ਼ ਦੇ ਉਪਰ ਪਹੁੰਚਣਾ ਸੀ ਤਾਂ ਸੈਨਿਕਾਂ
ਨੇ ਹੌਲੀ ਹੌਲੀ ਰੱਸਾ ਢਿੱਲਾ ਕਰਨਾ ਸੀ ਤਾਂ ਕਿ ਉਹ ਲਾਸ਼ ਨੂੰ ਚੰਗੀ ਤਰਾਂ ਦੇਖ ਸਕੇ।
ਇੰਤਜ਼ਾਮ ਹੋਣ ਉਤੇ ਅਤੇ ਸੈਨਿਕਾਂ ਨੂੰ ਹਦਾਇਤਾਂ ਦੇਣ ਮਗਰੋਂ ਖੁਸ਼ਬਾਗ ਬਾਂਦਰ ਵਾਂਗ
ਟਪੂਸੀ ਮਾਰਕੇ ਰੱਸੇ ਉ¤ਤੇ
ਲਮਕ ਗਿਆ।
ਦੋਣਾਂ ਹੱਥਾਂ ਨਾਲ ਰੱਸੇ ਨੂੰ
ਫੜਣ ਮਗਰੋਂ ਉਸ ਨੇ ਦੋਵੇਂ ਲੱਤਾਂ ਵੀ ਇਸ ਦੁਆਲੇ ਵਨ ਲਈਆਂ।
ਇਕ ਦੋ ਵਾਰੀ ਆਪਣੇ
ਸਰੀਰ ਨੂੰ ਉਪਰ ਹੇਠਾਂ ਝਟਕਾ ਦੇ ਕੇ ਰੱਸੇ ਦੀ ਪਕਿਆਈ ਪਰਖੀ ਅਤੇ ਫੇਰ ਫੁਰਤੀ ਨਾਲ
ਰਸੇ ਉਤੇ ਫਿਸਲਦਾ ਹੋਇਆ ਉਸ ਥਾਂ ਪਹੁੰਚ ਗਿਆ ਜਿਥੇ ਜ਼ਮੀਨਦੋੜ ਸੁਰੰਗਾਂ ਦੇ ਵਿੱਚ ਦੋ
ਲਾਸ਼ਾਂ ਪਈਆਂ ਸਨ।
ਐਨ
ਉਪਰ ਪੁਹੰਚ ਕੇ ਖੁਸ਼ਬਾਗ ਖ਼ਾਨ ਨੇ ਹੱਥ ਨਾਲ ਇਸ਼ਾਰਾ ਕੀਤਾ।
ਧਰਚ ਲਾਈਟਾਂ ਉਸ ਉਤੇ
ਸੇਧਤ ਸਨ।
ਇਸ਼ਾਰਾ ਕਰਨ ਅਤੇ ਸੈਨਿਕਾਂ ਨੇ
ਰੱਸਾ ਢਿੱਲਾਂ ਕਰਨਾ ਸ਼ੁਰੂ ਕੀਤਾ।
ਖੁਸ਼ਬਾਗ ਖਾਨ ਹੇਠਾਂ
ਕੁਦ ਗਿਆ।
ਫੇਰ ਇਹ ਬਿਲਕੁਲ ਹੀ ਧਰਤੀ ਦੇ
ਨੇੜੇ ਪਹੁੰਚ ਗਿਆ।
ਏਨਾ ਨੇੜੇ ਕਿ ਉਹ ਲਾਸ਼
ਨੂੰ ਚੰਗੀ ਤਰਾਂ ਦੇਖ ਸਕਦਾ ਸੀ।
ਲਤੀਫ ਗਿੱਲ ਨੇ
ਸੈਨਿਕਾਂ ਨੂੰ ਰੱਸਾ ਹੋਰ ਢਿੱਲਾ ਕਰਨ ਤੋਂ ਰੋਕ ਦਿੱਤਾ।
ਰਤਾ ਕੁ ਵੀ ਗਲਤੀ ਹੋਣ
ਨਾਲ ਖੁਸ਼ਬਾਗ ਖਾਨ ਦੇ ਸਰੀਰ ਦਾ ਕੋਈ ਅੰਗ ਹੇਠਾਂ ਕਿਸੇ ਬਾਰੂਦੀ ਸੁਰੰਗ ਨੂੰ ਲੱਗ
ਸਕਦਾ ਸੀ।
ਪਰ
ਖੁਸ਼ਬਾਗ ਖਾਨ ਪੂਰੀ ਤਸੱਲੀ ਕਰਨਾ ਚਾਹੁੰਦਾ ਸੀ।
ਲਾਸ਼ ਮੂਧੇ ਮੂੰਹ ਪਈ
ਸੀ ਅਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਕਿਸਦੀ ਹੈ।
ਇਸ ਲਈ ਉਸ ਨੇ ਰੱਸਾ
ਹੋਰ ਨੀਵਾਂ ਕਰਨ ਦਾ ਇਸ਼ਾਰਾ ਕੀਤਾ।
ਇਹ ਬਹੁਤ ਹੀ ਖ਼ਤਰੇ
ਵਾਲਾ ਕੰਮ ਸੀ।
ਜਦੋਂ
ਉਸ ਦੀ ਪਿੱਠ ਧਰਤੀ ਤੇ ਕੁਝ ਕੁ ਇੰਚ ਹੀ ਦੂਰ ਰਹਿ ਗਈ ਤਾਂ ਖੁਸ਼ਬਾਗ ਖਾਨ ਨੇ ਸੱਜੀ
ਬਾਂਹ ਹੇਠ ਲਮਕਾ ਕੇ ਲਸ਼ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਹਿਲਾ ਦਿੱਤਾ ਲਾਸ਼ ਦਾ
ਮੂੰਹ ਸਹੀ ਸਲਾਮਤ ਸੀ।
ਇਹ ਖ਼ਤਰਾ ਦੀ ਲਾਸ਼
ਨਹੀਂ ਸੀ।
ਖਤਰਾ
ਬੱਚ ਕੇ ਲਿਕਲ ਗਿਆ ਸੀ।
ਪਰ ਉਹ ਹਾਲੇ ਤਕ ਵੀ
ਸੁਰੰਗ ਵਿੱਚ ਹੀ ਸੀ।
ਖੁਸ਼ਬਾਗ ਖਾਨ ਨੇ ਇਸ਼ਾਰਾ ਕੀਤਾ ਤਾਂ ਰੱਸਾ ਉਪਰ ਖਿੱਚ ਲਿਆ ਗਿਆ।
ਉਹ ਉਸੇ ਤਰਾਂ ਹੀ
ਲੱਤਾਂ ਅਤੇ ਬਾਹਾਂ ਦੇ ਆਸਰੇ ਵਾਪਸ ਚੁੱਕੀ ਪਹੁੰਚ ਗਿਆ।
ਉਸ ਵੇਲੇ ਰਾਤ ਦੇ ਸਵਾ
ਦੋ ਵੱਜ ਚੁੱਕੇ ਸਨ।
‘‘ਉਹ
ਖ਼ਤਰਾ ਨਹੀਂ ਹੈ।
ਉਸ ਨੇ ਆਉਂਦੇ ਸਾਰ
ਲਤੀਫ ਗਿੱਲ ਨੂੰ ਦੱਸਿਆ।
‘‘ਫੇਰ?’’
‘‘ਫੇਰ?
ਫੇਰ ਮੈਂ ਇਹ ਕਰਨਾ ਚਾਹੁੰਦਾ
ਹਾਂ ਕਿ ਦੂਸਰੀ ਸੁਰੰਗ ਦੇ ਮੂੰਹ ਉਤੇ ਖਤਰਾ ਦੀ ਉਡੀਕ ਕਰਾਂ।’’
ਖੁਸ਼ਬਾਗ ਖਾਨ ਨੇ ਕਿਹਾ।
‘‘ਪਰ
ਉਹ ਤਾਂ ਭਾਰਤੀ ਇਲਾਕੇ ਵਿੱਚ ਹੈ।’’
‘‘ਬੇਸ਼ਕ
ਭਾਰਤੀ ਇਲਾਕੇ ਵਿੱਚ ਹੈ ਪਰ ਭਾਰਤੀ ਚੋਕੀ ਤੋਂ ਕਾਫ਼ੀ ਤੋਂ ਕਾਫ਼ੀ ਦੁਰ ਹੈ।
ਇਸ ਲਈ ਮੈਂ ਖਤਰੇ ਦਾ
ਸਵਾਗਤ ਕਰਨ ਲਈ ਜ਼ਰੂਰ ਪਹੁੰਚਿਆ।’’
‘‘ਜਿਵੇਂ
ਤੇਰੀ ਮਰਜ਼ੀ।’’
ਲਤੀਫ ਗਿੱਲ ਨੇ ਸਿਰਫ ਏਨਾ ਹੀ
ਕਿਹਾ।
ਜਿਉਂ
ਹੀ ਪਾਸ਼ਾ ਅਤੇ ਸਵੀਹਾ ਗੋਲੀ ਨਾਲ ਮਾਰੇ ਗਏ ਖਤਰੇ ਨੇ ਇਕ ਮਿੰਟ ਵੀ ਦੇਰੀ ਕੀਤੇ
ਬਿਨਾਂ ਆਪਣੇ ਆਪ ਨੂੰ ਉਸ ਢਲਾਣ ਤੋਂ ਦੋਹਾਂ ਖਿੱਚ ਲਿਆ ਜਿਸ ਦੀ ਆੜ ਵਿੱਚ ਉਹ ਲੇਟੇ
ਹੋਏ ਸਨ।
ਉਸ ਨੇ ਸਵੀਹਾਂ ਨੂੰ ਵੀ ਪਿਛੇ
ਖਿੱਚ ਲਿਆ।
ਉਸ ਨੂੰ ਪਤਾ ਸੀ ਕਿ ਪਾ... ਦੀ
ਸੈਨਿਕ ਵੱਲ ਚਲਾਈ ਗਈ ਕੋਈ ਗੋਲੀ ਉਨਾਂ ਦੇ ਲੱਗ ਸਕਦੀ ਹੈ ਅਤੇ ਸੈਨਿਕਾਂ ਨੂੰ ਸੁਰੰਗ
ਦੇ ਮੂੰਹ ਉੱਤੇ
ਗੋਲੀਆਂ ਚਲਾਉਂਦੀਆਂ ਹੀ ਸਨ।
ਇੰਜ
ਹੀ ਉਨਾਂ ਨੇ ਰੀਤ ਵੀ।
ਉਸ ਨੇ ਹਾਲੇ ਸਹੀਨਾ
ਨੂੰ ਪਿਛਾਂਹ ਖਿੱਚਿਆ ਹੀ ਸੀ ਕਿ ਗੋਲੀਆਂ ਦੀ ਵਾਛੜ ਸੁਰੰਗ ਦੀ ਛੱਤ ਵਿੱਚ ਹੋਈ।
ਇਕ ਸਕਿੰਟ ਵੀ ਦੇਰੀ
ਹੋ ਜਾਂਦੀ ਤਾਂ ਉਹ ਦੋਵੇਂ ਭੁਨੇ ਜਾਂਦੇ।
ਪਰ ਹੁਣ ਇਹ ਦੋਵੇਂ
ਸੁੱਰਖਿਅਤ ਸਨ।
ਜਦੋਂ
ਉਹ ਪੇਟਭਾਰ ਪਿਛਲਥੁਰੀ ਕਿਸੜਦੇ ਗੋਲੀਆਂ ਦੀ ਸਿੱਧੀ ਮਾਰ ਤੋਂ ਦੂਰ ਚਲੇ ਗਏ ਤਾਂ
ਖਤਰਾ ਉਠ ਕੇ ਖੜਾ ਹੋ ਗਿਆ।
ਸਰੀਹਾ ਹਾਲੇ ਤਕ ਵੀ
ਸਦਮੇ ਵਿਚ ਸੀ ਅਤੇ ਫਰਸ਼ ਉਤੇ ਲੰਮੀ
ਪਈ ਹੋਈ ਸੀ।
‘‘ਮਿਸ
ਸਰੀਨਾ ਹੁਣ ਰੋਣਾ ਬੰਦਾ ਕਰ ਤੇ ਇੱਥੋ ਉਠ ਚੱਲ।
‘‘ਉਸ ਨੇ ਸਰੀਹਾ ਨੂੰ
ਕਿਹਾ।
‘‘ਪਾਸ਼ਾ
ਅਤੇ ਸਰੀਨਾ...।’
ਉਸ ਨੇ ਬਹੁਤ ਹੀ ਕਮਜ਼ੋਰ ਅਤੇ
ਲਰਜ਼ਦੀ ਹੋਈ ਆਵਾਜ਼ ਵਿੱਚ ਕਿਹਾ।
‘‘ਇਹ
ਦੋਵੇਂ ਨਹੀਂ ਰਹੇ।
ਮਾਰੇ ਗਏ ਹਨ।
ਪਰ ਅਸੀਂ ਦੋਵੇਂ ਹਾਲੇ
ਜਿਉਂਦੇ ਹਾਂ।
ਅਸਾਂ ਦੋਵਾਂ ਨੇ
ਜਿਉਂਦੇ ਵੀ ਰਹਿਣਾ ਹੈ।’’
ਖਤਰਾ ਨੇ ਉਸ ਦਾ ਹੌਸਲਾ ਵਧਾਇਆ।
ਸਰੀਨਾਂ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ।
ਉਹ ਮੌਤ ਦੇ ਏਨਾਂ
ਨਜ਼ਦੀਕ ਹੋ ਕੇ ਵੀ ਏਨਾਂ ਆਸਵੰਦ ਸੀ।
‘‘ਨਹੀਂ
ਨਹੀਂ ਅਸੀਂ ਹੁਣ ਜਿਉਂਦੇ ਨਹੀਂ ਰਹਾਂਗੇ।
ਮੈਂ ਹੁਣ ਕਦੇ ਵੀ
ਜਿਉਂਦੀ ਨਹੀਂ ਬਚ ਸਕਾਂਗੀ।
‘‘ਤੂੰ
ਜ਼ਰੂਰ ਬਚੇਂਗੀ।
ਇਹ ਮੇਰਾ ਤੇਰੇ ਨਾਲ
ਵਾਅਦਾ ਰਿਹਾ।
ਤੇ ਹਾਂ,
ਪੰਦਰਾਂ ਦਿਨਾਂ ਮਗਰੋਂ ਮੈਂ
ਤੈਨੂੰ ਲੰਦਨ ਦੇ ਇਕ
ਵਿਸਤਰੀਕ ਹੋਟਲ ਵਿੱਚ ਵਧੀਆਂ ਖਾਣਾ ਖਿਲਾਵਾਂਗਾ।
ਇਟ ਇਜ ਏ ਪਰਾਮਿਸ।
‘‘ਪਤਾ
ਨਹੀ।
ਪੰਦਰਾ ਦਿਨ ਕਿਸ ਨੇ ਦੇਖੇ ਹਨ।
ਹਾਲੇ ਤਾਂ ਪਲ ਦੀ
ਉਮੀਦਾ ਨਹੀਂ।’’
‘‘ਪਰ
ਹਰ ਪਲ ਸਾਡੇ ਲਈ ਕੀਮਤੀ ਹੈ।
ਇਸ ਲਈ ਸਾਨੂੰ ਹੁਣ
ਤੁਰਨਾ ਪਏਗਾ।’’
ਖਤਰਾ ਨੇ ਕਿਹਾ ਅਤੇ ਉਸ ਨੇ
ਬਾਹੋਂ ਫੜ ਕੇ ਸਰੀਨਾ ਨੂੰ ਖੜੀ ਕਰ ਲਿਆ।
ਫਿਰ ਉਸ ਨੂੰ ਧੱਕਾ
ਲਾਕੇ ਤੋਰਦੇ ਹੋਏ ਕਹਿਣ ਲੱਗਾ,‘‘ਸ਼ੇਰਨੀ
ਬਣ ਮਿਸ ਸਰੀਨਾ ਸ਼ੇਰਨੀ।
ਵਧ ਦੋ ਤਿੰਨ ਘੰਟਿਆ
ਦੀ ਗੱਲ ਹੈ ਕਿ ਅਸੀਂ ਬਾਰਡਰ ਦੇ ਉਸ ਪਾਰ ਹੋਵਾਂਗੇ।
ਪੰਦਰਾ ਦਿਨਾਂ ਮਗਰੋਂ
ਲੰਦਨ ਵਿਚ...।’’
ਥਕਾਵਟ ਅਤੇ ਸਦਮੇ ਦੇ ਬਾਵਜੂਦ ਸਰੀਨਾ ਮੁਸਕਾਰ ਪਈ।
ਕਰੀਬ
ਡੇਢ ਘੰਟੇ ਮਗਰੋਂ ਉਹ ਉਸੇ ਥਾਂ ਪਹੁੰਚ ਗਏ ਸਨ ਜਿਥੋਂ ਦੋ ਸੁਰੰਗਾਂ ਫਟਦੀਆਂ ਸਨ।
ਜਿਥੇ ਸੱਜੇ ਪਾਸੇ
ਵਾਲੀ ਸੁਰੰਗ ਉਪਰ ਵੱਲ ਨੂੰ ਸੀ ਉਥੇ ਖੱਬੇ ਪਾਸੇ ਵਾਲੀ ਨੀਵੀਂ ਸੀ।
ਇਸ ਦੇ ਸੁਰੂ .......
ਇਥੇ
ਪਹੁੰਚ ਕੇ ਸਰੀਨਾ ਇਕ ਦਮ ਹੀ ਫਰਸ਼ ਉੱਤੋ ਹੱਠ ਗਈ।
ਮਈ ਦਾ ਮਹੀਨਾ ਹੋਣ
ਕਰਕੇ ਗਰਮੀ ਕਾਰਨ ਬੁਰਾ ਹਾਲ ਸੀ।
ਉਸ ਦਾ ਗਲਾ ਸੁੱਕ
ਰਿਹਾ ਸੀ ਪਰ ..... ਉਸ ਦੇ ਸਰੀਰ ਉਤੇ ਗਰਮੀ ਕਾਰਨ ਛਾਲੇ ਪੈ ਗਏ ਲਗਦੇ ਸਸਨ।
ਉਹ ਕੱਪੜੇ ਤਾਰ ਤਾਰ
ਕਰ ਦੇਣਾਂ ਚਾਹੁੰਦੀ ਸੀ।
ਪਰ ਉਹ ਕਰ ਨਹੀਂ ਸੀ
ਸਕਦੀ।
ਖਤਰਾ
ਵੀ ਉਸ ਦੇ ਕੋਲ ਹੀ ਬੈਠ ਗਿਆ ਸੀ।
ਸਰੀਨਾ ਨੇ ਉਸ ਦੀ
ਡੂਹੀ ਉਤੇ ਸਿਰ ਰੱਖ ਦਿੱਤਾ।
ਇਸ ਤਰਾਂ ਨਾਲ ਉਸ ਨੂੰ
ਬਹੁਤ ਸਕੂਨ ਮਿਲ ਰਿਹਾ ਸੀ।
ਕਈ ਮਿੰਟਾਂ ਤਕ ਇਸੇ
ਤਰਾਂ ਬੈਠੇ ਰਹਿਣ ਮਗਰੋਂ ਸਰੀਨਾਂ ਨੇ ਖੁਦ ਦਾ ਹੀ ਮੂੰਹ ਉਪਰ ਕੀਤਾ,
ਖਤਰਾ ਦੇ ਚਿਹਰੇ ਉੱਤੇ
ਹੱਥ ਫੇਰਿਆ ਅਤੇ ਆਪਣੇ ਫੜਕ ਰਹੇ ਬੁਲ
ਉਸ ਦੇ ਬੁਲਾਂ ਉੱਤੇ
ਰੱਖ ਦਿੱਤੇ।
ਉਸ ਦੀ ਜਿੰਦਗੀ ਦਾ ਪਹਿਲਾ
ਚੁੰਮਣ ਸੀ ਅਤੇ ਇਸ ਵਿੱਚ ਪਹਿਲਕਦਮੀ ਉਸੇ ਨੇ ਕੀਤੀ ਸੀ।
ਥਕਾਵਟ ਦੇ ਬਾਵਜੂਦ ਹਨੇਰੇ ਦੇ ਬਾਵਜੂਦ ਬਦਲੂ ਦੇ ... ਅਤੇ ਬਾਹਰ ..ਰਹੀ ਸਭ ਦੇ
ਬਾਵਜੂਦ ਗੁਫਾ ਵਿੱਚ ਇਲਾਹੀ ....ਵੱਲ ਵੱਧ ਰਹੇ ਸਨ।
ਅਸੀਮ
ਪਲਾਂ ਤਕ ਇਸੇ ਤਰਾਂ ਪਏ ਰਹਿਣ ਮਗਰੋਂ ਖਤਰਾ ਨੂੰ ਸੂੱਤੀ ਪਈ ਸਰੀਨਾਂ ਦੇ ਮੱਥੇ ਉੱਤੇ
ਚੁੰਮਿਆ ਅਤੇ ਉਠ ਗਿਆ।
ਉਥੇ ਪਏ ਥੈਨੇ ਜਿਸ
ਨੂੰ ਉਹ ਛੱਡ ਗਏ ਸਨ।
ਵਿੱਚ ਇਕ ਮੋਮਬੱਤੀ
ਕੱਢ ਕੇ ਬਾਲੀ ਅਤੇ ਹਨੇਰੇ ਕੋਨੇ ਵਿੱਚ ਪਏ ਸਮਾਨ ਟੋਲਣ ਲੱਗ ਪਿਆ।
ਇੱਕ
ਕੋਨੇ ਵਿੱਚ ਕੁਝ ਡਰੰਮ ਪਏ ਸਨ।
ਲਗਦਾ ਸੀ ਜਿਵੇਂ ਕਿਸੇ
ਸਮੇਂ ਵਿੱਚ ਸੁਰੰਗ ਦੀ ਵਰਤੋਂ ਸਮਾਨ ਦੀ ਚੁਪਣ ਚੁਪਾਈ ਲਈ ਕੀਤੀ ਜਾਂਦੀ ਸੀ।
ਜਾਂ ਫਿਰ ਕਿਸੇ ਵੇਲੇ
ਸਮਗਲਰ ਹੀ ਇਸ ਰਸਤੇ ਨੂੰ ਵਰਤਦੇ ਹੋਣਗੇ।
ਪਰ ਇਨਾਂ ਡਰੰਮਾਂ ਦੀ
ਵਰਤੋਂ ਕੀਤੀ ਜਾ ਸਕਦੀ ਸੀ।
ਉਸ
ਨੇ ਚਾਰ ਡਰੰਮੇ ਬਾਹਰ ਕੱਢ ਲਏ।
ਕਿਸੇ ਕੋਟੇ ਵਿੱਚ ਹੀ
ਇਕ ਰੱਯਾ ਵੀ ਉਸ ਨੂੰ ਮਿਲ ਗਿਆ।
ਖਿੱਚ ਕੇ ਦੇਖਿਆ ਤਾਂ
ਇਹ ਬਹੁਤਾ ਖ਼ਰਾਬ ਨਹੀਂ ਸੀ।
ਉਸ ਨੇ ਚਾਰ ਡਰੰਮਾਂ
ਨੂੰ ਇਕ ਰੱਸੇ ਨਾਲ ਬੰਨਿਆ ਅਤੇ ਇਸ ਤਰਾਂ ਇਹ ਇਕ ਤਰਾਂ ਨਾਲ ਉਨਾਂ ਦੀ ‘ਕਿਸ਼ਤੀ’
ਬਣ ਗਈ।
ਇਥੇ
ਕਿਸ਼ਤੀ ਨੂੰ ਖਤਰਾ ਨੇ ਰੇੜ
ਕੇ ਪਾਣੀ ਵਿੱਚ ਲਿਆਂਦਾ ਅਤੇ
ਇਹ ਤੈਰਨ ਲੱਗ ਪਈ।
ਉਸ ਨੇ ਮਸ਼ੀਨਗਣ ਚੁੱਕ
ਕੇ ਇਨਾਂ ਡਰੰਮਾਂ ਉੱਤੇ ਰੱਖੀ ਅਤੇ ਸਰੀਨਾਂ ਨੂੰ ਉਠਾ ਕੇ ਇਸ ਉੱਤੇ
ਚੜਨ ਲਈ ਕਿਹਾ।
‘‘ਦੇਖੀਂ
ਰਤਾ ਸੰਭਲ ਕੇ, ਇਨਾਂ
ਡਰੰਮਾਂ ਦੇ ਅੱਧ ਵਿਚਕਾਰ ਪੇਟ ਭਾਰ ਲੰਮੀ
ਪੈ ਜਾਈ।
ਨਹੀਂ ਤਾਂ ਇਹ ਡਰੰਮ ਉਲਟ ਸਕਦੇ
ਹਨ।’’
ਉਸ ਨੇ ਕਿਹਾ।
ਸਰੀਨਾ ਬਹੁਤ ਡਰਦੇ ਡਰਦੇ ਗੰਧਲੇ ਪਾਣੀ ਵਿੱਚ ਪੈਰ ਧਰਦੇ ਹੋਏ ਇਨਾਂ ਡਰਮਾਂ ਦੀ
ਕਿਸ਼ਤੀ ਉਤੇ ਜਾ ਚੜੀ।
ਉਸ ਦੇ ਚੜਣ ਨਾਲ ਇਹ
ਡਰੰਮ ਇਕ ਵਾਰੀ ਡਗਮਗਾਏ ਪਰ ਫੇਰ ਸਥਿਰ ਹੋ ਗਏ।
ਅਗਲੇ ਸਕਿੰਟ ਹੀ ਖਤਰਾ
ਵੀ ਉਸ ਦੇ ਬਰਾਬਰ ਆ ਕੇ ਲੇਟ ਗਿਆ।
ਡਰੰਮ ਇਕ ਵਾਰੀ ਫੇਰ
ਹਿੱਲੇ ਪਰ ਫਿਰ ਸ਼ਾਂਤ ਹੋ ਗਏ।
‘‘ਕੀ
ਤਹਾਨੂੰ ਲਗਦਾ ਹੇ ਕਿ ਇਸ ਨਾਲ ਅਸੀਂ ਪਾਰ ਹੋ ਸਕਾਂਗੇ? ‘‘ਸਰੀਨਾ
ਨੇ ਸ਼ੰਕਾ ਪ੍ਰਗਟ ਕੀਤਾ।
‘‘ਸਾਡੇ
ਕੋਲ ਇਸ ਤੋਂ ਬਿਨਾਂ ਹੋਰ ਕੋਈ ਵਸੀਲਾ ਵੀ ਤਾਂ ਨਹੀਂ।
ਇਸ ਲਈ ਅਸੀ ਇਸੇ ਦੀ
ਹੀ ਵਰਤੋਂ ਕਰਾਂਗੇ।
ਇਹ ਸਾਡੀ ਸਭ ਤੋਂ ਸਹੀ
ਸਵਾਰੀ ਹੇ।’’
ਖਤਰਾ ਨੇ ਕਿਹਾ ਅਤੇ ਉ¤ਚੀ
ਆਵਾਜ਼ ਵਿੱਚ ਹੱਸ ਪਿਆ।
‘‘ਪਰ
ਇਸ ਨੂੰ ਅਸੀਂ ਚਲਾਵਾਂਗੇ ਕਿਵੇਂ?’’
‘‘ਹੱਥਾ
ਨਾਲ।
ਦੇਖ ਇਸ ਤਰਾਂ।’’
ਖਤਰਾ ਨੇ ਕਿਹਾ ਅਤੇ ਹੱਥਾਂ
ਨਾਲ ਪਾਣੀ ਨੂੰ ਹਿਲਾਉਣ ਲੱਗਾ।
ਚੱਪੂ ਵਾਂਗ ਉਸ ਨੇ
ਹੱਥਾਂ ਦੀ ਵਰਤੋਂ ਕੀਤੀ ਤਾਂ ਡਰੰਮਾਂ ਦਾ ਥੜਾ ਜਿਹਾ ਹਿਲ ਪਿਆ ਅਤੇ ਅਗੇ ਵੱਲ ਨੂੰ
ਵਧਣ ਲੱਗਾ।
ਉਹ
ਦੋ ਮਿੰਟ ਤੱਕ ਇਕਲਾ ਹੀ ਇਹ ਕੰਮ ਕਰਦਾ ਰਿਹਾ।
ਫੇਰ ਸਰੀਨਾਂ ਨੇ ਵੀ
ਹਿੰਮਤ ਕਰਕੇ ਗੰਧਲ,
ਬਦਬੂ ਮਾਰਦੇ ਪਾਣੀ ਵਿੱਚ ਹੱਥ ਪਾ ਦਿਤੇ ਅਤੇ ਉਹ ਵੀ ਚੱਪੂ ਵਾਂਗ ਇਨਾਂ ਨੂੰ ਚਲਾਉਣ
ਲੱਗੀ।
ਕਰੀਬ
ਪੰਦਰਾਂ ਮਿੰਟ ਇਸ ਤਰਾਂ ਕਰਨ ਮਗਰੋਂ ਸਰੀਨਾਂ ਨੇ ਇਕ ਦਮ ਚੀਕ ਮਾਰਕੇ ਹੱਥ ਬਾਹਰ ਕੱਢ
ਲਏ।
ਉਸ ਨੂੰ ਇੰਝ ਲੱਗਾ ਜਿਵੇਂ
ਕਿਸੇ ਜਾਨਵਰ ਨੇ ਉਸ ਦੇ ਹੱਥ ਉਤੇ ਦੰਦੀ ਵੱਢੀ ਹੋਵੇ।
ਇਹ
ਚੂਹਾ ਸੀ।
ਸਰੀਨਾ ਦੀ ਚੀਕ ਸੁਣ ਕੇ ਖਤਰਾ
ਨੇ ਵੀ ਹੱਥ ਬਾਹਰ ਕੱਢ ਲਏ।
ਇਕ ਬਹੁਤਾ ਇਲਤੀ ਚੂਹਾ
ਡਰੰਮਾਂ ਉ¤ਤੇ ਵੀ
ਛਾਲਮਾਰ ਕੇ ਦੋੜਿਆ ਅਤੇ ....ਗਿਆ।
ਖਤਰਾ
ਨੇ ਡਰੰਮਾਂ ਉ¤ਤੇ ਪਈ
ਮਸ਼ੀਨਗੰਨ ਚੁਕ ਲਈ ਅਤੇ ਇਸ ਦੇ ਬੱਟ ਨੂੰ ਚੱਪੂ ਵਾਂਗ ਵਰਤਣ ਲੱਗਾ।
ਉਹ ਕੰਮ ਬਹੁਤ ਸਖਤ ਸੀ
ਕਿਉਂਕਿ ਮਸ਼ੀਗ੍ਯਣ ਬਹੁਤ ਭਾਰੀ ਸੀ।
ਪਰ ਇਸ ਤੋਂ ਬਿਨਾਂ
ਹੋਰ ਕੋਈ ਚਾਰਾ ਵੀ ਨਹੀਂ ਸੀ।
ਇਹ
ਗੋਠਿਆਂ ਭਾਰ ...ਸੀ ਅਤੇ ਮਸ਼ੀਨਗੰਨ ਦੇ ਬੱਟ ਨੂੰ ਚੱਪੂ ਵਾਂਗ ਵਰਤ ਰਿਹਾ ਸੀ।
ਇਸ ਨਾਲ ਇਸ ਦੇ ਪਹਿਲਾ
ਹੀ ਹੰਭੇ ਹੋਏ ਅੰਗ ਹੋਰ ਹੰਭ ਰਹੇ ਸਨ।
ਕਰੀਬ
ਦਸ ਮਿੰਟ ਤਕ ਇਸ ਤਰਾਂ ਕਰਦੇ ਰਹਿਣ ਮਗਰੋਂ ਖਤਰਾ ਨੇ ਕੁਝ ਆਰਾਮ ਕਰਨ ਲਈ ਮਸ਼ੀਨਗੰਨ
ਪਾਣੀ ਤੋਂ ਬਾਹਰ ਕੱਢ ਲਈ।
ਉਸ ਨੇ ਧਿਆਨ ਨਾਲ
ਦੇਖਿਆ ਤਾਂ ਦੋ ਵਰੀਕ ਵਰੀਕ ਅੱਖਾਂ ਪਾਣੀ ਵਿੱਚ ਦਿਖਾਈ ਦਿੱਤੀਆਂ।
ਫਿਰ
ਦਿਨਾਂ ਅੱਖਾਂ ਦੀ ਗਿਣਤੀ ਵਧ ਗਈ।
ਦੇਖਦੇ ਦੇਖਦੇ ਹੀ ਇਹ
ਸੈਂਕੜਿਆਂ ਤਕ ਪਹੁੰਚ ਗਈ।
ਹਨੇਰੇ ਵਿਚ ਚਮਕ
ਰਹੀਆਂ ਅੱਖਾਂ ਉਸ ਚੁਹਿਆਂ ਦੀਆਂ ਸਨ ਜਿਹੜੇ ਸੁਰੰਗ ਦੇ ਗੰਧਲੇ ਪਾਣੀ ਵਿੱਚ ਇਹ ਤਾਜ਼ਾ
ਮਾਸ ਦੀ ਮਹਿਕ ਆ ਜਾਣ ਕਾਰਨ ਇਕੱਤਰ ਹੋ ਗਏ ਸਨ।
ਖਤਰਾ
ਸੋਚ ਰਿਹਾ ਸੀ ਕਿ ਕੀ ਕੀਤਾ ਜਾਵੇ।
ਸਰੀਨਾ ਬਹੁਤ ਘਬਰਾ ਗਈ
ਸੀ।
ਇਕ ਦੋ ਤਿੰਨ... ਪਲ ਜਿਵੇਂ
ਤਿੰਨ ਸਾਲਾਂ ਵਾਂਗ ਬੀਤੇ ਹੋਣ।
ਚੂਹਿਆਂ ਦੀ ਗਿਣਤੀ
ਹੁਣ ਹੋਰ ਵੱਧ ਗਈ ਸੀ।
ਮਾਮਲਾ ਇਥੇ ਵੀ ਪਹਿਲ
ਕਰਨ ਦਾ ਸੀ।
ਇਸ ਤੋਂ ਪਹਿਲਾਂ ਕਿ ਇਹ
ਸੈਂਕੜੇ ਚੂਹੇ ਹਮਲਾ ਕਰਦੇ ਅਤੇ ਦੋਹਾਂ ਦਾ ਮਾਸ ਆਪਣੇ ਤਿੱਖੇ ਦੰਦਾਂ ਨਾਲ ਨੋਚ
ਲੈਂਦੇ, ਖਤਰਾ ਨੇ
ਮਸ਼ੀਨਗਨ ਦੀ ਨੋਕ ਪਾਣੀ ਵੱਲ ਸੇਧੀ ਅਤੇ ਗੋਲੀ ਚਲਾ ਦਿੱਤੀ।
ਲੰਬੀ
ਬੰਦ ਸੁਰੰਗ ਵਿੱਚ ਗੋਲੀ ਦੀ ਆਵਾਜ਼ ਸੈਕੜੇਂ ਬੰਬਾਂ ਦੀ ਆਵਾਜ਼ ਵਾਂਗ ਗੂੰਜੀ ਪਰ ਇਸ ਇਸ
ਦਾ ਅਸਰ ਇਹ ਹੋਇਆ ਕਿ ਇਹ ਚੂਹੇ ਇਕ ਦਮ ਦੂਰ ਨੱਸ ਗਏ ਖਤਰਾ ਨੇ ਆਪਣਾ ਵਿਲਟਰ ਸਰੀਨ
ਦੇ ਹੱਥ ਫੜਾਇਆ ਅਤੇ ਉਸ ਨੂੰ ਕਿਹਾ ਕਿ ਜੇ ਉਸ ਫੇਰ ਵੀ ਚੂਹਾ ਨਜ਼ਰ ਆਵੇ ਤਾਂ ਉਸ ਵੱਲ
ਸੇਧ ਕੇ ਗੋਲੀ ਚਲਾ ਦੇਵੇ।
ਸਰੀਨਾ ਨੇ ਪਹਿਲਾਂ
ਕਦੇ ਵੀ ਕੋਈ ਹਥਿਆਰ ਨਹੀਂ ਸੀ ਫੜਿਆ।
ਪਰ ਅਜ ਉਸ ਨੂੰ ਇਵੇਂ
ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦਾ ਇਹ ਰੋਜ਼ ਦਾ ਕੰਮ ਹੋਵੇ।
ਗੰਨ ਸਾਹਮਣ ਦੇਖਕੇ
ਕਮਜ਼ੋਰ ਤੋਂ ਕਮਜ਼ੋਰ ਬੰਦਾ ਵੀ ਬਹਾਦਰ ਹੋ ਜਾਂਦਾ ਹੈ।
ਚੂਹਿਆਂ ਵੱਲੋਂ ਖਾਧੇ
ਜਾਣ ਵੱਲੋਂ ਮਾੜੀ ਹੋਰ ਕਿਹੜੀ ਮੌਤ ਹੋ ਸਕਦੀ ਹੈ?
ਚੂਹਿਆਂ ਨੇ ਕਰੀਬ ਪੰਦਰਾਂ ਮਿੰਟਾਂ ਮਗਰੋਂ ਇਕ ਵਾਰੀ ਫੇਰ ਇੱਕਠੇ ਹੋ ਕੇ ਹਮਲਾ ਕਰਨ
ਦੀ ਕੋਸ਼ਿਸ਼ ਕੀਤੀ ਸੀ ਪਰ ਸਰੀਨਾਂ ਵੱਲੋਂ ਦਿਲਾਵਰ ਦਾ ਘੋੜਾ ਨੱਪ ਦੇਣ ਕਾਰਨ ਉਹ ਨੱਸ
ਗਏ ਸਨ।
ਫਿਰ ਊਨਾਂ ਨੇ ਕੋਈ ਮੁਸ਼ਕਲ
ਪੈਦਾ ਨਹੀਂ ਕੀਤੀ।
ਉਹ ਖਬਰੇ ਸਮਝ ਗਏ ਸਨ
ਕਿ ਅੱਜ ਉਨਾਂ ਦਾ ਵਾਹ ਸਖ਼ਤ ਬੰਦੇ ਨਾਲ ਪਿਆ ਹੈ।
ਖਤਰਾ
ਪਾਗਲਾਂ ਵਰਗੀ ਫੁਰਤੀ ਨਾਲ ਬਾਂਹ ਦੀ ਚੱਪੂ ਵਾਂਗ ਤਰਫੋਂ ਕਹਿ ਰਿਹਾ ਸੀ।
ਉਸ ਦੀਆਂ ਬਾਹਾਂ ਅਤੇ
ਪੈਰਾਂ ਦੇ ਇਕ ਇਕ ਪੱਠੇ ਵਿੱਚ ਦਰਦ ਹੋ ਰਿਹਾ ਸੀ।
ਪਰ ਉਹ ਵਾਰੋ ਵਾਰੀ
ਬਾਹਾਂ ਮਾਰੀ ਜਾ ਰਿਹਾ ਸੀ।
ਉਸ ਦਾ ਸਰੀਰ ਪਸੀਨੇ
ਨਾਲ ਤਰ ਸੀ।
ਉਸ ਦਾ ਪੈਰ ਪੇਰ ਗੰਦਾ ਸੀ।
ਪਰ ਉਹ ਜੰਮੂਰੀਆਂ
ਵਾਂਗ ਹੱਥ ਮਾਰ ਰਿਹਾ ਸੀ।
ਉਸ ਨੇ ਇਨਾਂ ਯਤਨਾਂ
ਨੂੰ ਦੇਖਦੇ ਹੋਏ ਸਰੀਨਾਂ ਵੀ ਹੱਥ ਮਾਰਨ ਲੱਗ ਪਈ ਸੀ।
ਅਚਾਨਕ ਉਸ ਨੇ ਮਹਿਸੂਸ ਕੀਤਾ ਕਿ ਹਵਾ ਵਿੱਚ ਗੰਧਲਾਪਣ ਅਤੇ ਮਸ਼ੁਕ ਵਧ ਗਿਆ ਹੈ।
ਸਰੀਨਾਂ ਨੇ ਤਾਂ ਸਿਰ
ਚਕਰਾਉਣ ਦੀ ਸ਼ਿਕਾਇਤ ਵੀ ਕੀਤੀ।
ਖਤਰਾ ਨੂੰ ਵੀ ਸਿਰ
ਭਾਰੀ ਹੁੰਦਾ ਮਹਿਸੂਸ ਹੋ ਰਿਹਾ ਸੀ।
ਉਹ
ਬਹੁਤ ਸੰਭਲ ਕੇ ਪਹਿਲਾਂ ਟੇਢਾ ਅਤੇ ਫੇਰ ਪਿੱਠ ਪਰਨੇ ਹੋਇਆ ਤਾਂ ਉਸ ਦੇਖਿਆ ਕਿ
ਸੁਰੰਗ ਦੀ ਛੱਤ ਉਸ ਦੇ ਕਾਫੀ ਨੇੜੇ ਆ ਗਈ ਹੈ।
ਉਹ ਖੜਾ ਹੋਇਆ ਤਾਂ ਉਸ
ਦੇ ਹੱਥ ਸੁਰਗ ਦੀ ਛੱਤ ਤੇ ਪਹੁੰਚ ਗਏ।
ਤਦ ਉਸ ਨੇ ਛੱਤ ਨੂੰ
ਹੱਥ ਲਾਕੇ ਪੈਰਾਂ ਨਾਲ ਤਰੰਗਾਂ ਨੂੰ ਧੱਕਣਾ ਸ਼ੁਰੂ ਕਰ ਦਿੱਤਾ।
ਕਰੀਬ
ਦਸਾਂ ਮਿੰਟਾਂ ਮਗਰੋਂ ਛੱਤ ਨੀਵੀਂ ਹੋਣੀ ਸ਼ੁਰੂ ਹੋ ਗਈ।
ਉਹ ਖੜਾ ਨਾ ਰਹਿ ਸਕਿਆ
ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਛੱਤ ਨੂੰ ਹੱਥ ਪਾਕੇ ਧੱਕਣਾ ਸ਼ੁਰੂ ਕਰ ਦਿੱਤਾ।
ਹੌਲੀ ਹੌਲੀ ਉਸ ਕੋਲ
ਬੈਠਣ ਜਿੰਨੀ ਵੀ ਥਾਂ ਨਾ ਰਹੀ।
ਉਹ ਫਿਰ ਪਿੱਠ ਭਾਰ
ਲੰਮਾ ਪੈ ਗਿਆ।
ਅਤੇ ਲੰਮਾ
ਪੈ ਕੇ ਹੱਥਾਂ ਨਾਲ ਹੀ ਧੱਕਣ ਲੱਗਾ।
ਸਰੀਨਾਂ ਨੂੰ ਸ਼ਾਹ ਬਹੁਤ ਔਖਾ ਆ ਰਿਹਾ ਸੀ।
ਖਤਰਾ ਦਾ ਵੀ ਹਾਲ
ਮਾੜਾ ਸੀ।
ਪਰ ਊਸ ਨੈ ਸਰੀਨਾ ਦਾ ਹੌਂਸਲਾ
ਵਧਾਇਆ: ‘‘ਹੁਣ ਦਿਲ
ਨਹੀਂ ਸੀ ਹਾਰਦਾ ਸਰੀਨਾ ਰਾਣੀ ਦਲੇਰ ਬਣ।
ਹੁਣ ਅਸੀਂ ਜਿੰਦਗੀ ਦੇ
ਬਹੁਤ ਨੇੜੇ ਆਉਣ ਵਾਲੇ ਹਾਂ।’’
ਸਰੀਨਾਂ ਵੀ ਛੱਤ ਨੂੰ ਹੱਥ ਲਾ ਕੇ ਜਦੋਂ ਧੱਕਣ ਲੱਗੀ।
ਇਕ ਸਮਾਂ ਐਸਾ ਆ ਗਿਆ
ਕਿ ਉਨਾਂ ਨੂੰ ਹੱਥਾਂ ਦੀ ਥਾਂ ਕੁਨੀਆਂ ਦੀ ਵਰਤੋਂ ਕਰਨੀ ਪਈ।
ਖਤਰਾ ਦੀ ਦਲੇਰੀ ਭਰੇ
ਸ਼ਬਦਾਂ ਤੇ ਹੱਲਾ ਸ਼ੇਰੀ ਕਾਰਨ ਸਰੀਨਾਂ ਨੇ ਜੋਰ ਲਾਉਣਾ ਜਾਰੀ ਰੱਖਿਆ।
ਉਸ ਨੇ ਕੋਸ਼ਿਸ਼ ਕਰਕੇ
ਆਪਣੇ ਆਪ ਨੂੰ ਬੇਹੋਸ਼ ਹੋਣੇਂ ਰੋਕੀ ਰੱਖਿਆ।
ਕੁਝ
ਮਿੰਟਾਂ ਮਗਰੋਂ ਉਸ ਦੇ ਹੱਥ ਫਿਰ ਥੱਕਣੇ ਸ਼ੁਰੂ ਹੋ ਗਏ।
ਕੁਝ ਸਨਾਂ ਵਿੱਚ ਹੀ
ਖਤਰਾ ਫਿਰ ਬੈਠਣ ਦੋਰਾਨ ਹੋ ਗਿਆ।
ਹਵਾ ਵੀ ਕੁਝ ਕੁ ਠੀਕ
ਹੋ ਗਈ।
ਪਹਿਲਾਂ ਵਰਗੀ ਸਾਹ ਘੁਟਣੀ ਹਵਾ
ਨਹੀਂ ਸੀ ਰਹੀ।
ਇਸ ਵਿੱਚ ਤਾਜ਼ਗੀ ਆ ਗਈ
ਸੀ।
‘‘ਸਰੀਨਾ
ਰਾਣੀ ਹੁਣ ਬਹੁਤੀ ਦੂਰ ਨਹੀਂ ਹਾ।
ਬਸ ਕੁਝ ਮਿੰਟ ਹੋਰ
ਅਸੀਂ ਧਰਤੀ ਉਤੇ ਪਹੁੰਚ ਜਾਵਾਂਗੇ।
ਭਾਰਤ ਦੀ ਧਰਤੀ ਉੱਤੇ।
ਖੁਸ਼ਬਾਗ ਖਾਨ ਅਤੇ ਉਸ
ਦੇ ਸੈਨਿਕਾਂ ਤੋਂ ਕਿਤੇ ਦੂਰ।
ਫੇਰ ਤੂੰ ਆਜ਼ਾਦ
ਹੋਵੇਗੀ।
ਪਰ
ਕੀ ਉਹ ਸੱਚਮੁਚ ਹੀ ਆਜ਼ਾਦ ਹੋਏਗੀ?
ਸਰੀਨਾ ਨੇ ਪਏ ਪਏ ਹੀ ਸੋਚਿਆ।
ਕੀ ਭਾਰਤ ਸਰਕਾਰ ਉਸ
ਨੂੰ ਵਿਦੇਸ਼ੀ ਸਮਝ ਕੇ ਗ੍ਰਿਫਤਾਰ ਨਹੀਂ ਕਰ ਲਏਗੀ?
ਕੀ ਉਸ ਉਤੇ ਨਜਾਇਜ਼ ਤੌਰ ਉ¤ਤੇ
ਭਾਰਤ ਵਿੱਚ ਦਖਲ ਹੋਣ ਦਾ ਦੋਸ਼ ਨਹੀਂ ਲਗੇਗਾ?
ਪਰ
ਇਹ ਸਵਾਲ ਸੋਚਣ ਦਾ ਸਮਾਂ ਨਹੀਂ ਸੀ।
ਇਹ ਤਾਂ ਹੱਥ ਪੈਰ
ਮਾਰਨ ਦਾ ਸਮਾਂ ਸੀ।
ਖਤਰਾ
ਨੇ ਘੜੀ ਦੇਖੀ ਤਾਂ ਉਸ ਦਾ ਰੇਡੀਅਲ ਡਾਇਲ ਸਾਢੇ ਚਾਰ ਦਸ ਰਿਹਾ ਸੀ।
ਉਹ ਕਰੀਬ ਡੇਢ ਮਿੰਟ
ਇਸ ਮੋਤ ਦੀ ਸੁਰੰਗ ਵਿੱਚ ਰਹੇ ਸਨ।
ਹੁਣ ਦੁਰੋਂ ਹਲਕੀ
ਹਲਕੀ ਰੋਸ਼ਨੀ ਵੀ ਦਿਖਾਈ ਦੇ ਰਹੀ ਸੀ ਅਤੇ ਤਾਜ਼ਾ ਹਵਾ ਵੀ ਆ ਰਹੀ ਸੀ।
ਇਸ
ਤੋਂ ਪਹਿਲਾਂ ਕਿ ਉਹ ਕੋਈ ਗਲ ਕਰ ਸਕੇ,
ਉਨਾਂ ਦੀ ‘ਕਿਸ਼ਤੀ’
ਕਿਨਾਰੇ ਲੱਗ ਗਈ ਸੀ।
ਖੁਸ਼ਬਾਗ ਖਾਨ ਕਿਨਾਰੇ ਨਹੀਂ ਸੀ ਲੱਗਾ।
ਉਹ ਸਰਹੱਦੀ ਚੋਕੀ ਦੇ
ਟਾਪ ਤੋਂ ਪੈਦਲ ਹੀ ਨੱਸ ਗਿਆ ਸੀ।
ਇਸ ਦਾ ਕਾਰਨ ਇਹ ਸੀ
ਕਿ ਇਸ ਪਾਸੇ ਉਹ ਦੀ ਲਾਟ ਨਾਲ ਉਹ ਉਸ ਪਾਕਿਸਤਾਨੀ ਚੋਕੀ ਉਤੇ ਛੇਤੀ ਪਹੁੰਚ ਸਕਦਾ ਸੀ
ਜਿਸ ਦੇ ਪਾਰ ਦੂਸਰੀ ਸਰੰਗ ਖੁਲਦੀ ਸੀ।
ਜੇ ਉਹ ਸੁਰੰਗ ਰਾਹੀਂ
ਜਾਂਦਾ ਤਾਂ ਉਸ ਨੂੰ ਪਹਿਲਾਂ ਪਿਛਾਂਹ ਜਾਂਦਾ ਪੈਂਦਾ ਸੀ ਅਤੇ ਫੇਰ ਕਰੀਬ ਵੀਹ
ਕਿਲੋਮੀਟਰ ਦਾ ਸਫ਼ਰ ਕਰਕ ਸੰਬੰਧਤ ਚੋਂਕੀ ਉਤੇ ਪਹੁੰਚਣਾ ਸੀ।
ਇਸ ਵਿੱਚ ਬਹੁਤ ਸਮਾਂ
ਲੱਗ ਜਾਣਾ ਸੀ।
ਖੁਸ਼ਬਾਗ ਖਾਨ ਕੋਲ ਸਮਾਂ ਹੀ ਨਹੀਂ ਸੀ।
ਭਾਰੀ
ਭਰਕਮ ਸਰੀਰ ਵਾਲਾ ਖੁਸ਼ਬਾਗ ਖਾਨ ਇਕ ਵਹਿਸ਼ੀ ਤੇ ਖੁੰਖਾਰ ਦਿਓ ਵਾਂਗ ਉਬੜ ਖਾਬੜ ਰਸਤੇ
ਉੱਤੇ ਤੁਰ ਰਿਹਾ ਸੀ।
ਉਹ ਬਹੁਤ ਉੱਚਾ
ਨੀਵਾਂ ਸੀ ਅਤੇ ਜਿਸ ਵਿੱਚ ਝਾੜੀਆਂ ਤੇ ਦਰਖਤ ਸਨ।
ਇਸ ਵਿੱਚ ਦੀ ਇੱਕ
ਪੈਦਲ ਡੰਡੀ ਬਣੀ ਹੋਈ ਸੀ ਜਿਹੜੀ ਪਾਕਿਸਤਾਨੀ ਸੈਨਿਕਾਂ ਵੱਲੋਂ ਇਕ ਚੋਂਕੀ ਤੋਂ
ਦੂਸਰੀ ਚੌਂਕੀ ਤੱਕ ਆਉਂਦੇ ਜਾਂਦੇ ਰਹਿਣ ਕਾਰਨ ਬਣੀ ਹੋਈ ਸੀ।
ਉਸ
ਦੇ ਮਗਰੇ ਮਗਜਰ ਲਤੀਫ਼ ਗਿਲ ਅਤੇ ਦੇ ਸੈਨਿਕ ਆ ਰਹੇ ਸਨ।
ਸਵੇਰੇ ਦੇ ਚਾਰ ਵੱਜ ਚੁੱਕੇ ਸਨ ਅਤੇ ਹਾਲੇ ਤੱਕ ਅਸਮਾਨ ਵਿੱਚ ਲੋਅ ਲੱਗਣੀ ਸ਼ੁਰੂ
ਨਹੀਂ ਸੀ ਹੋਈ ਜਦੋਂ ਉਹ ਤਿੰਨ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪਾਕਿਸਤਾਨੀ
ਸੈਨਿਕਾਂ ਦੀ ‘ਰਹਿਮਤ’
ਚੰਗੀ ਚੋਂਕੀ ਉਤੇ ਪਹੁੰਚੇ।
ਵਾਇਰਲੈੱਸ ਰਾਹੀਂ ਉਸ
ਦੇ ਆਉਣ ਦਾ ਸੁਨੇਹਾ ਪਹਿਲਾਂ ਹੀ ਦੇ ਦਿੱਤਾ ਗਿਆ ਸੀ।
ਇਸ ਲਈ ਚੌਂਕੀ ਦਾ
ਇੰਚਾਰਜ ਲੈਫਟੀਨੈਂਟ ਅਤੇ ਬਾਕੀ ਦੇ ਸੈਨਿਕ ਉਸ ਦੀ ਉਡੀਕ ਕਰ ਰਹੇ ਸਨ।
ਆਈ.
ਐਸ. ਦੇ ਐਂਟੀ ਇੰਡੀਆਂ ਵਿੰਗ ਦੇ ਮੁੱਖੀ ਦਾ ਇਸ ਤਰਾਂ ਕਿਸੇ ਬਾਰਡਰ ਦੀ ਚੋਂਕੀ ਉੱਤੇ
ਆਉਣਾ ਕੋਈ ਨਵੀਂ ਗੱਲ ਨਹੀਂ ਸੀ।
ਅਕਸਰ ਹੀ ਖੁਸ਼ਬਾਗ ਖਾਨ
ਟਰੇਂਡ ਕੀਤੇ ਪੰਜਾਬੀ ਤੇ ਕਸ਼ਮੀਰੀ ..ਵਾਨਾਂ ਨੂੰ ਬਾਰਡਰ ਪਾਰ ਕਰਵਾਉਣ ਲਈ ਵੱਖ ਵੱਖ
ਚੌਂਕੀਆਂ ਉ¤ਤੇ ਆਉਂਦਾ
ਰਹਿੰਦਾ ਸੀ।
ਭਾਵੇਂ ਰਹਿਮਤ ਚੌਕੀ ਦੇ ਇਲਾਕੇ
ਨੂੰ ਇਸ ਤੋਂ ਪਹਿਲਾਂ ਕਦੇ ਵੀ ਘੁਸਪੇਠ ਕਰਨ ਲਈ ਨਹੀਂ ਸੀ ਵਰਤਿਆ ਗਿਆ।
ਇਸ ਦਾ ਕਾਰਨ ਇਹ ਸੀ
ਕਿ ਇਸ ਚੌਂਕੀ ਦੇ ਸਾਹਮਣੇ ਭਾਰਤੀ ਚੋਂਕੀਆਂ ਉ¤ਚੀ
ਥਾਂ ਬਣੀਆਂ ਹੋਈਆਂ ਸਨ।
ਇਸ
ਚੌਂਕੀ ਰਾਹੀਂ ਚੋਰੀ ਪਾਰ ਕਰ ਸਕਣ ਦਾ ਮਤਲਬ ਸੀ ਇਸ ਭਾਰਤੀ ਸੈਨਾਂ ਦੀ ਮਾਰ ਹੇਠ
ਆਉਂਦਾ।
ਚੌਂਕੀ ਉੱਤੇ ਪਹੁੰਚ
ਕੇ ਦਸ ਲਏ ਬਿਨਾਂ ਦੀ ਖੁਸ਼ਬਾਗ ਖਾਨ ਨੇ ਪੁੱਛਿਆ ਕਿ ਇਸ ਖੰਡਰ ਵਿੱਚ ਭਾਰਤੀ ਸੈਨਾ ਨੇ
ਸੁਰੰਗਾਂ ਕਿੰਨੀਆਂ ਕੁ ਵਿਛਾਈਆਂ ਹਨ।
ਉਸ
ਨੂੰ ਦੱਸਿਆ ਗਿਆ ਕਿ ਕਰੀਬ ਇਕ ਕਿਲੋਮੀਟਰ ਚੋੜੀ ਤੇ ਇੱਕ ਕਿਲੋਮੀਟਰਜ ¦ਬੀ
ਇਹ ਮੈਦਾਨੀ ਪੱਟੀ ਸੁਰੰਗਾਂ ਤੋਂ ਖਾਲੀ ਹੈ।
ਇਯ ਦਾ ਕਾਰਨ ਇਹ ਹੈ
ਦੱਸਿਆ ਗਿਆ ਕਿ ਬਾਰਡਰ ਉਤੇ ਭਾਰਤ ਵੱਲੋਂ ਗਈ ਕੰਡਿਆਲੀ ਤਾਰ ਦੇ ਏਧਰਲੇ ਪਾਸੇ ਭਾਰਤੀ
ਕਿਸਾਨਾਂ ਦੇ ਖੇਤ ਹਨ।
ਸਿਰਫ ਕੰਡਿਆਲੀ ਤਾਰ
ਦੇ ਨਜ਼ਦੀਕ ਹੀ ਕੁਝ ਸੁੰਰਗਾਂ ਹੋ ਸਕਦੀਆਂ ਹਨ।
ਉਸ
ਨੂੰ ਇਹ ਵੀ ਦੱਸਿਆ ਗਿਆ ਕਿ ਭਾਰਤੀ ਸੈਨਿਕ ਰਾਤ ਨੂੰ ਨਾ ਸਿਰਫ ਸਰਚ ਲਾਈਟਾਂ ਵੀ ਉਚੇ
ਟਾਵਰਾਂ ਤੋਂ...ਰੱਖਦੇ ਹਨ।
ਸਮੇਂ ਉਹ ਤਾਰ ਵਿੱਚ
ਬਿਜਲੀ ਦਾ ਕਰੰਟ ਵੀ ਛੱਡ ਦਿੰਦੇ ਹਨ।
ਪਰ
ਉਸ ਨੇ ਇਸ ਗੱਲ ਦੀ ਚਿੰਤਾ ਨਹੀਂ ਸੀ।
ਉਸ ਨੂੰ ਤਾਂ ਬਾਰਡਰ
ਦੀ ਰਹਿਮਤ ਚੌਂਕੀ ਦੇ ਪਾਰ,
ਭਾਰਤ-ਪਾਕਿਸਤਾਨ ਵੰਡ ਨੂੰ
ਦਰਸਾਉਂਦੀ ...ਤੋਂ ਕਰੀਬ ਅੱਧਾ ਕਿਲੋਮੀਟਰ ਪਾਰ,
ਭਾਰਤੀ ਇੱਕਲੇ ਵਿੱਚ ਨਿਕਲਦੀ ਸੁਰੰਗ ਦੇ ਮੂੰਹ ਉੱਤੇ
ਪਹੁੰਚਦਾ ਸੀ।
ਉਸ
ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਸੀ ਕਿ ਖਤਰਾ ਜ਼ਰੂਰ ਹੀ ਇਸ ਰਸਤ ਰਾਹੀਂ ਨਿਕਲਣ ਵਿਚ
ਸਫ਼ਲ ਹੋ ਜਾਏਗਾ।
‘‘ਲਤੀਫ,
ਹਾਲੇ ਦਿਨ ਨਹੀਂ ਚੜਿ•ਆ।
ਘੰਟੇ ਭਰ ਨੂੰ
ਲੋਅ ਲਗਦੀ ਸ਼ੁਰੂ ਹੋ ਜਾਏਗੀ।
ਇਸ ਲਈ ਮੈਂ ਹੁਣੇ
ਚਲਿਆ ਹਾਂ।
ਅੱਠ ਵਜੇ ਤੱਕ ਮੈਂ ਵਾਪਸ ਨਾ
ਪਹੁੰਚਿਆ ਤਾਂ ਤੂੰ ਵਾਪਸ ਚਲਾ ਜਾਵੀਂ।
ਵੈਸੇ ਮੇਰਾ ਵਿਚਾਰ ਹੈ
ਕਿ ਉਹ ਅੱਜ ਹੀ ਆਏਗਾ।
‘‘ਪਰ
ਇਹ ਹੋ ਸਕਦਾ ਹੈ ਕਿ ਸੁਰੰਗ ਦੇ ਅੰਦਰ ਰੁਕ ਗਿਆ ਹੋਵੇ।’’
ਲਤੀਫ ਗਿਲ ਨੇ ਕਿਹਾ।
‘‘ਤਾਂ
ਇਸ ਦੇ ਟਾਪ ਨੂੰ ਆਰਡਰ ਦਿੱਤਾ ਜਾਵੇ ਕਿ ਜਿਉਂ ਹੀ ਉਸ ਖੇਤਰ ਵਿਚ ਸੁਰੰਗਾਂ ਸਾਫ਼ ਹੋਣ
ਕਮਾਂਡੋਆਂ ਦਾ ਇਕ ਦਸਤਾ ਸੁਰੰਗ ਵਿੱਚ ਦਾਖ਼ਲ ਹੋ ਜਾਵੇ।
ਉਸ ਨੂੰ ਜਿੰਦਾ ਜਾਂ
ਮੁਰਦਾ, ਹਰ ਹਾਲਤ
ਵਿੱਚ ਕਾਬੂ ਕੀਤਾ ਜਾਵੇ।’’
ਉਸ ਨੇ ਆਰਡਰ ਦਿੱਤਾ ਅਤੇ ਆਪਣਾ
ਸਰਵਿਸ ਰਿਵਾਲਵਰ ਹੱਥ ਵਿੱਚ ਫੜ ਕੇ ਛਾਲ ਮਾਰਕੇ ਬੁਰਜੀ ਪਾਰ ਕਰ ਗਿਆ।
ਹੁਣ
ਉਹ ਭਾਰਤੀ ਇਲਾਕੇ ਵਿੱਚ ਸੀ ਅਤੇ ਦਿਨ ਚੜਣ ਨਾਲ ਉਹ ਭਾਰਤੀ ਸੈਨਿਕਾਂ ਦੀ ਨਜ਼ਰ ਵਿਚ ਆ
ਸਕਦਾ ਸੀ।
ਉਸ ਦਾ ਬਚਾਅ ਇਸੇ ਗੱਲ ਵਿੱਚ
ਸੀ ਕਿ ਭਾਰਤੀ ਸੈਨਿਕਾਂ ਦੀ ਨਜ਼ਰ ਵਿੱਚ ਆ ਚੜੇ।
ਜਦੋਂ ਕਿਸਾਨ ਆ ਗਏ
ਤਾਂ ਉਹ ਰਤਾ ਕੁ ਖੁਲ ਕੇ ਫਿਰ ਸਕੇਗਾ।
ਓਧਰ
ਲਤੀਫ਼ ਗਿਲ ਨੇ ਆਪਣੇ ਸਿਰ ਉਤੇ ਬਣੀ ਪੱਟੀ ਨੂੰ ਟੋਹਿਆ।
ਉਸ ਨੂੰ ਜਖ਼ਮੀ ਕਰਨ
ਵਾਲਾ ਭਾਰਤੀ ਜਸੂਸ ਵਾਸ਼ਿੰਗਟਨ ਮਰ ਚੁੱਕਾ ਸੀ।
ਪਰ ਉਸ ਕੰਬਖਤ ਨੇ ਏਨੀ
ਹਿੰਮਤ ਕਿਵੇਂ ਕਰ ਲਈ ਕਿ ਉਹ ਲਤੀਫ ਗਿਲ ਵਰਗੇ ਭਾਰੀ ਭਰਕਮ ਬੰਦੇ ਨੂੰ ਬੇਹੋਸ਼ ਕਰ
ਸਕੇ।
ਉਹ
ਇਹ ਸੋਚ ਕੇ ਆਪਣੇ ਦਿਲ ਵਿੱਚ ਹੀ ਸ਼ਰਮਾ ਗਿਆ ਕਿ ਇਕ ਕਮਜ਼ੋਰ ਅਤੇ ਬੁਜਦਿਲ ਦਿਖਾਈ
ਦਿੰਦੇ ਭਾਰਤੀ ਏਜ਼ਟ ਨੇ ਉਸ ਨੂੰ ਏਨਾ ਜਖ਼ਮੀ ਕਰ ਦਿੱਤਾ ਕਿ ਉਸ ਦੇ ਸਿਰ ਉਤੇ ਟਾਂਕੇ
ਲਾਉਣੇ ਪਏ ਸਨ।
ਉਸ ਨੇ ਆਪਣੇ ਆਪ ਨੂੰ
ਇਸ ਗੱਲ ਲਈ ਵੀ ਮਹਿਸੂਸ ਕੀਤਾ ਕਿ ਉਹ ਮੌਕੇ ਉੱਤੇ
ਚੁਸਤ ਕਿਉਂ ਨਹੀਂ ਸੀ ਹੋ ਗਿਆ।
ਉਹ
ਆਈ. ਐਸ. ਆਈ. ਦਾ ਵਫਾਦਾਰ ਸਿਪਾਹੀ ਸੀ।
ਉਹ ਖੁਸ਼ਬਾਗ ਖਾਨ ਦਾ
ਸਹਾਇਕ ਸੀ।
ਉਸ ਨੇ ਬਹੁਤ ਸਾਰੇ ਮਿਸ਼ਨ
ਖੁਸ਼ਬਾਗ ਖਾਨ ਦੇ ਹੁਕਮਾਂ ਉੱਤੇ,
ਇੱਕਲਿਆਂ ਹੀ,
ਸਫਲਤਾ ਨਾਲ ਸਿਰੇ ਚੜਾਏ ਸਨ।
ਪਰ ਇਸ ਮਿਸ਼ਨ ਵਿੱਚ
ਪਹਿਲੇ ਦਿਨ ਤੋਂ ਹੀ ਗੜਬੜ ਹੋ ਗਈ ਸੀ।
ਉਸ
ਨੇ ਚੇਤੇ ਕੀਤਾ ਕਿ ਕਿਵੇਂ ਹੋਸ਼ ਆਉਣ ਉ¤ਤੇ
ਖੁਸ਼ਬਾਗ ਖਾਨ ਨੇ ਉਸ ਨੂੰ ਫਿਰ ਲਾਹਨਤ ਪਾਈ ਸੀ।
ਲਤੀਫ
ਗਿਲ ਸਦਾ ਚਾਹੁੰਦਾ ਸੀ ਕਿ ਉਹ ਖੁਸ਼ਬਾਗ ਖਾਨ ਦੀ ਥਾਂ ਉੱਤੇ
ਹੋਵੇ।
ਇਸ ਵਿੱਚ ਰੁਕਾਵਟ ਸਿਰਫ
ਖੁਸ਼ਬਾਗ ਖਾਨ ਹੀ ਸੀ।
ਲਤੀਫ ਗਿਲ ਨੂੰ ਲਗਦਾ
ਸੀ ਕਿ ਉਹ ਖੁਸ਼ਬਾਗ ਖਾਨ ਨਾਲੋਂ ਵਧੇਰੇ ਸਫ਼ਲ ਹੋ ਸਕਦਾ ਹੈ।
ਕੀ
ਇਸ ਦਾ ਮਤਲਬ ਇਹ ਨਹੀਂ ਕਿ ਉਹ ਲਤੀਫ਼ ਗਿਲ ਉਤੇ ਵਿਸ਼ਵਾਸ ਨਹੀਂ ਸੀ ਕਰਦਾ?
ਜੇ ਉਹ ਕਰਦਾ ਹੁੰਦਾ ਤਾਂ ਇਹ
ਖ਼ਤਰਨਾਕ ਕੰਮ ਖ਼ੁਦ ਨਾ ਕਰਦਾ,
ਲਤੀਫ ਗਿਲ ਨੂੰ ਕਹਿੰਦਾ।
ਉਸ
ਦੇ ਮਨ ਵਿੱਚ ਹਲਕੀ ਜਿਹੀ ਬਦਦੁਆਂ ਨਿਕਲੀ ਕਿ ਖੁਸ਼ਬਾਗ ਖਾਨ ਇਸ ਮਿਸ਼ਨ ਵਿੱਚ ਸਫਲ ਨਾ
ਹੋ ਸਕੇ।
ਪਰ ਇਹ ਵਿਚਾਰ ਸਿਰਫ ਇਕ ਪਲ
ਤੱਕ ਹੀ ਰਿਹਾ।
ਫਿਰ ਉਸ ਨੇ ਸਿਰ ਨੂੰ
ਛੰਡਿਆ, ਬੁਰੇ
ਵਿਚਾਰਾਂ ਨੂੰ ਦਿਮਾਗ ਵਿੱਚੋਂ ਕੱਢਿਆ ਅਤੇ ਵਾਇਰਲੈਂਸ ਅਪਰੇਟਰ ਨੂੰ ਪਾਸੇਂ ਸੈੱਟ
ਦਾ ਮਾੳਥਪੀਸ ਲੈ ਕੇ ਟਾਪ ਚੌਂਕੀ ਨੂੰ ਤੁਰਤ ਹੀ ਕਮਾਂਡੋ ਕਾਰਵਾਈ ਸ਼ੁਰੂ ਕਰਨ ਦੇ
ਹੁਕਮ ਦੇਣ ਲੱਗਾ।
ਸੁਰੰਗ ਵਿਚ ਝੁੱਕੇ
ਹੋਏ ਭਾਰਤੀ ਏਜੰਟ ਖਤਰਾ ਅਤੇ ਉਸਦੀ ਸਾਥਨ ਨੂੰ ਜਿਊਂਦਾਂ ਜਾਂ ਮੁਰਦਾ ਸੁਰੰਗ
ਵਿੱਚ......
ਡਰੰਮਾਂ ਦੀ ਬੰਨੀ ਹੋਈ ਬੇੜੀ ਜਦੋਂ ਕੰਢੇ ਆ ਲੱਗੀ ਉਦੋਂ ਤੱਕ ਖ਼ਤਰਾ ਬੁਰੀ ਤਰਾਂ ਥੱਕ
ਚੁਕਾ ਸੀ।
ਸਰੀਨਾਂ ਦੁੱਰਾਨੀ ਤਾਂ ਲਗਭਗ
ਬੇਹੋਸ਼ ਹੀ ਹੋ ਗਈ ਸੀ।
ਉਸ ਨੂੰ ਮਹਿਸੂਸ ਹੋ
ਰਿਹਾ ਸੀ।
ਜਿਵੇਂ ਉਸ ਦੇ ਸਰੀਰ ਨੂੰ ਕਿਸੇ
ਨੇ ਡਾਂਗਾਂ ਨਾਲ ਬੁਰੀ ਤਰਾਂ ਕੁੱਟਿਆ ਹੋਵੇ ਅਤੇ ਉਸ ਦੀਆਂ ਹੱਡੀਆਂ ਸੈਂਕੜੇ ਥਾਵਾਂ
ਤੋਂ ਟੁੱਟ ਗਈਆਂ ਹੋਣ।
ਖਤਰਾ
ਉਸ ਬੇੜ ਤੋਂ ਉੱਠ ਕੇ ਬਾਹਰ ਰੇਤੀਲੇ ਫਰਸ਼ ਉ¤ਤੇ
ਬੈਠ ਗਿਆ ਸੀ ਪਰ ਸਰੀਨਾਂ ਵਿੱਚ ਤਾਂ ਏਨੀ ਵੀ ਹਿੰਮਤ ਨਹੀਂ ਸੀ।
ਖਤਰਾ ਨੇ ਪਹਿਲਾਂ
ਮਸ਼ੀਨਗੰਨ ਚੁੱਕ ਕੇ ਥੱਲੇ ਰੱਖੀ ਅਤੇ ਫੇਰ ਸਰੀਨਾਂ ਨੂੰ ਲਗਭਗ ਚੁ¤ਕ
ਕੇ ਹੀ ਫਰਸ਼ ਉੱਤੇ ਬਿਠਾਇਆ।
ਕੀ
ਅਸੀਂ ਸੱਚਮੱਚ ਬੱਚ ਗਏ ਹਾਂ?
ਪੰਦਰਾਂ ਮਿੰਟ ਤੱਕ ਅਹਿਲ ਪਈ
ਰਹਿਣ ਮਗਰੋਂ ਸਰੀਨਾਂ ਨੇ ਸੋਚਿਆ।
ਵਾਕਈ ਉਹ ਬਚ ਗਈ ਸੀ।
ਪਿਛਲੇ ਛੱਤੀ ਤੋਂ ਵੀ ਵੱਧ ਘੰਟਿਆਂ ਵਿੱਚ ਉਹ ਇਕ ਪਲ ਵੀ ਸੌਂ ਨਹੀਂ ਸੀ ਸਕੀ।
ਉਹ ਚੱਜ ਨਾਲ ਖਾਂ ਵੀ
ਨਹੀਂ ਸੀ ਸਕੀ।
ਉਹ ਨਿਰੰਤਰ ਤੁਰਦੀ
ਰਹੀ ਸੀ।
ਕਦੇ ਪਹਾੜੀ ਰਸਤੇ ਉੱਤੇ
ਚੜੀ, ਕਦੇ ਉਤਰੀ।
ਫਿਰ ਪਹਾੜੀ ਇਲਾਕੇ
ਵਿੱਚ ਤੁਰਦੀ ਰਹੀ।
ਪੈਰਾਂ ਵਿੱਚ ਛਾਲੇ ਹੋ
ਗਏ, ਸਰੀਰ ਦਾ ਅੰਗ
ਅੰਗ ਫੋੜੇ ਵਾਂਗ ਦੁੱਖਣ ਲੱਗਾ।
ਫੇਰ ਸੁਰੰਗ ਵਿੱਚੋਂ
ਉਸ ਦੇ ਪਿਤਾ ਦੇ ਮਿੱਤਰ ਦੇ ਪੁੱਤਰ ਅਤੇ ਉਸ ਦੀ ਪਤਨੀ ਨੂੰ ਉਸ ਨੇ ਮਰਦੇ ਦੇਖਿਆ।
ਵਲਿੰਗਟਨ ਪਹਿਲਾਂ ਹੀ
ਮਰ ਗਿਆ ਸੀ।
ਮੌਤ ਦੀ ਦੂਸਰੀ ਸੁਰੰਗ,
ਜਿਸ ਵਿੱਚ ਚੂਹੇ ਹੀ ਉਸ ਦੇ
ਸਰੀਰ ਨੂੰ ਨੋਚ ਨੋਚ ਖਾ ਸਕਦੇ ਸਨ,
ਵਿੱਚ ਵੀ ਬਚ ਕੇ ਉਹ ਬਾਹਰ
ਨਿਕਲ ਆਈ ਸੀ।
ਉਸ ਉੱਤੇ ਅੱਲਾ ਤਾਲਾ
ਨੇ ਬਹੁਤ ਮਿਹਰਬਾਨੀ ਕੀਤੀ ਸੀ।
ਪਰ
ਸਿਰਫ਼ ਅੱਲਾ ਹੀ ਉਸ ਨੂੰ ਬਚਾਉਣ ਵਾਲਾ ਨਹੀਂ ਸੀ।
ਉਸ
ਨੂੰ ਬਚਾਉਣ ਵਾਲਾ ਉਹ ਭਾਰਤੀ ਨੌਜਵਾਨ ਸੀ ਜਿਸ ਨੂੰ ਉਹ ਸਿਰਫ਼ ‘ਖਤਰਾ’
ਕਰਕੇ ਜਾਣਦੀ ਸੀ।
ਏਨੇ ਘੰਟਿਆਂ ਵਿੱਚ ਉਹ
ਉਸ ਬਾਰੇ ਕੁਝ ਵੀ ਨਹੀਂ ਸੀ ਜਾਣ ਸਕੀ।
ਕੀ
ਉਹ ਉਸ ਬਾਰੇ ਜਾਣਣਾ ਚਾਹੁੰਦੀ ਸੀ?
ਇਹ
ਸਵਾਲ ੳਸ ਦੇ ਦਿਲ ਵਿੱਚ ਉਠਿਆ ਸੀ।
ਖ਼ਬਰੇ ਉਹ ਸੱਚਮੁੱਚ ਹੀ
ਇਸ ਨੌਜਵਾਨ ਬਾਰੇ ਹੋਰ ਵਧੇਰੇ ਜਾਨਣਾ ਚਾਹੁੰਦੀ ਸੀ।
ਉਹ ਸੱਚਮੁੱਚ ਹੀ ਉਸ
ਬਾਰੇ ਹੋਰ ਕੁਝ, ਬਹੁਤ
ਕੁਝ ਪਤਾ ਕਰਨਾ ਚਾਹੁੰਦੀ ਸੀ।
ਪਰ
ਉਹ ਨੌਜਵਾਨ ਕਿਥੇ ਸੀ?
ਉਹ ਤਾਂ ਉਥੇ ਨਹੀਂ ਸੀ।
ਸਰੀਨਾਂ ਨੂੰ ਸੁਰੰਗ ਦੇ ਰੇਤੀਲੇ ਫਰਸ਼ ਉੱਤੇ
ਪਾਉਣ ਤੋਂ ਬਾਦ ਖਤਰਾ ਬਹੁਤੀ ਦੇਰ ਤੱਕ ਬੱਸ ਬੈਠਾ ਨਹੀਂ ਸੀ।
ਉਹ ਸੁਰੰਗ ਦੇ ਮੂੰਹ
ਵੱਲ ਨੂੰ ਤੁਰ ਪਿਆ ਸੀ ਜਿਹੜਾ ਉੱਥੋਂ
ਕਰੀਬ ਸੋ ਕੁ ਗੱਜ ਉੱਤੇ
ਸੀ।
ਉਹ ਕਦੇ ਬਾਹਰ ਨਿਕਲਿਆਂ ਤਾਂ
ਹਲਕੀ ਲੋਅ ਲਗਣੀ ਸ਼ੁਰੂ ਹੋ ਗਈ ਸੀ।
ਸਾਹਮਣੇ ਖੁੱਲੇ ਖੇਤ
ਸਨ।
ਪਰ ਜਿਸ ਥਾਂ ਉ¤ਤੇ
ਸੁਰੰਗ ਦਾ ਮੂੰਹ ਖੁਲਦਾ ਸੀ ਉਹ ਥਾਂ ਰਤਾ ਕੁ ਉੱਚੀ ਸੀ।
ਸੁਰੰਗ ਦੇ ਸਾਹਮਣੇ
ਕਰਕੇ ਕਰੀਬ ਪੰਜਾਹ ਮੀਟਰ ਤੱਕ ਜੰਗਲੀ ਕਾਣੀਆਂ ਉਗੀਆਂ ਹੋਈਆਂ ਸਨ।
ਉਸ
ਨੇ ਰਤਾ ਕੁ ਸਿਰ ਉ¤ਚਾ
ਕਰਕੇ ਕੱਢਿਆ।
ਸਾਹਮਣੇ ਦਰਖਤਾਂ ਦੇ
ਝੁੰਡ ਵਿੱਚ ਭਾਰਤੀ ਸੈਨਿਕਾਂ ਦੀ ਹਿਲਜੁਲ ਦਿਖਾਈ ਦੇ ਰਹੀ ਸੀ।
ਉੱਚੇ ਦਰਖਤਾਂ ਅਤੇ
ਹਲਕੇ ਉ¤ਚੇ ਥਾਂ ਉੱਤੇ
ਬਣੀਆਂ ਇਨਾਂ ਚੌਕੀਆਂ ਤੋਂ ਕਲ
ਰਾਤ ਕਾਫ਼ੀ ਬੰਬਾਰੀ ਕੀਤੀ ਗਈ
ਸੀ।
ਹੁਣ ਭਾਂਵੇ ਬਾਰਡਰ ਪੁਰੀ ਤਰਾਂ
ਸ਼ਾਂਤ ਸੀ ਪਰ ਸੈਨਿਕਾਂ ਦੀ ਸਰਗਰਮੀ ਬਰਕਰਾਰ ਸੀ।
ਜਦੋਂ
ਉਹ ਹਾਲੇ ਜਾਇਜਾਂ ਲੈ ਹੀ ਰਿਹਾ ਸੀ ਕਿ ਉਸ ਨੂੰ ਲੱਗਾ ਉਸ ਦੇ ਸਿਰ ਉਪਰ ਕੋਈ ਹਰਕਤ
ਹੋ ਰਹੀ ਹੈ।
ਉਹ ਇਕ ਦਮ ਪਿਛਾਂਹ ਹਟ ਗਿਆ।
ਸਾਹਮਣੇ ਰੇਤੀਲੀ ਧਰਤੀ
ਉੱਤੇ ਭਾਰੀ ਬੂਟਾਂ ਦੇ ਨਿਸ਼ਾਨ ਸਨ।
ਇਸ ਦੇ ਸੈਨਿਕ ਏਨੇ
ਤੜਕੇ ਏਧਰ ਨਹੀਂ ਆਏਗਾ।
ਇਹ ਤਾਜ਼ਾ ਨਿਸ਼ਾਨ ਸਿਰਫ
ਖੁਸ਼ਬਾਗ ਖਾਨ ਦੇ ਹੀ ਹੋ ਸਕਦੇ ਸਨ।
ਖ਼ਤਰਾ
ਨੂੰ ਪਤਾ ਸੀ ਕਿ ਖੁਸ਼ਬਾਗ ਉਸਦਾ ਪਿੱਛਾ ਨਹੀਂ ਛੱਡੀਆਂ ਪਰ ਉਸ ਨੇ ਇਹ ਨਹੀਂ ਸੀ
ਸੋਚਿਆ ਕਿ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਪਣੀ ਭਾਰਤੀ ਸੈਨਿਕਾਂ ਹੱਥ ਗ੍ਰਿਫਤਾਰੀ
ਦਾ ਖਤਰਾ ਵੀ ਮੋਲ ਲੈ ਲਏਗਾ।
ਪਰ
ਉਸ ਨੇ ਇਹ ਖਤਰਾ ਲੈ ਲਿਆ ਸੀ।
ਖਤਰਾ
ਇਸ ਵੇਲੇ ਬਿਲਕੁਲ ਨਿਹੱਥਾ ਨਹੀਂ ਸੀ ਕਿਉਂਕਿ ਉਸਦਾ ਆਪਣਾ ਰਿਵਾਲਵਰ ਉਸ ਦੀ ਪਤਲੂਨ
ਦੀ ਜ਼ੇਬ ਵਿੱਚ ਸੀ ਪਰ ਉਹ ਸੁਰੰਗ ਦੇ ਮੂੰਹ ਉੱਤੇ ਕਿਸੇ ਤਰਾਂ ਦੀ ਹਰਕਤ ਕਰਕੇ ਭਾਰਤੀ
ਸੈਨਿਕਾਂ ਦਾ ਧਿਆਨ ਨਹੀਂ ਸੀ ਖਿਚਣਾ ਚਾਹੁੰਦਾ।
ਇਸ ਲਈ ਉਹ ਸੁਰੰਗ ਦੇ
ਅੰਦਰ ਵੱਲ ਨੂੰ ਖਿਸਕਾ ਗਿਆ ਸੀ।
ਉਹ ਉ¤ਥੇ
ਪਹੁੰਚਾ ਜਿੱਥੇ ਸਰੀਨਾ ਬੈਠੀ ਸੀ।
ਸਰੀਨਾ ਉਸ ਨੂੰ ਕੁਝ
ਕਹਿਣ ਲਈ ਬੋਲਣ ਲੱਗੀ ਤਾਂ ਉਸ ਨੇ ਆਪਣੇ ਮੂੰਹ ਉੱਤੇ ਉਂਗਲੀ ਰੱਖ ਕੇ ਉਸ ਨੂੰ ਚੁੱਪ
ਰਹਿਣ ਦਾ ਇਸ਼ਾਰਾ ਕੀਤਾ।
ਇਹ ਉਸ ਦੇ ਨਜ਼ਦੀਕ ਹੋ
ਕੇ ਬੈਠਦੇ ਹੋਏ ਬੋਲਿਆ:
‘‘ਬਾਹਰ
ਸਾਡੀ ਸਵਾਗਤੀ ਪਾਰਟੀ ਆਈ ਹੋਈ ਹੈ।’’
‘‘ਕੀ
ਮਤਲਬ?’’
‘‘ਖੁਸ਼ਬਾਗ
ਖਾਨ ਦਾ ਤੇਰੇ ਬਿਨਾਂ ਚਿੱਤ ਨਹੀਂ ਲੱਗਾ,’’
ਉਸ ਨੇ ਹਲਕੀ ਜਿਹੀ ਟਿੱਚਰ
ਕੀਤੀ। ‘‘ਇਸ
ਲਈ ਉਹ ਬਾਹਰ ਮੁਲਾਕਾਤ ਲਈ ਖੜਾ ਹੈ।’’
‘‘ਪਰ
ਇਹ ਭਾਰਤੀ ਇਲਾਕਾ ਨਹੀਂ ਹੈ?’’
ਸਰੀਨਾ ਨੇ ਪੁੱਛਿਆ।
ਉੁਸ ਲਈ ਭਾਰਤੀ ਇਲਾਕਾ
ਹੁਣ ਮੁਕਤੀ ਦੀ ਧਰਤੀ ਪ੍ਰਤੀਤ ਹੋ ਰਿਹਾ ਸੀ ਹਾਲਾਂਕਿ ਉਹ ਪਾਕਿਸਤਾਨ ਵਿੱਚ ਹੀ ਜੰਮੀ
ਪਲੀ ਸੀ।
‘‘ਹੈ
ਤਾਂ ਭਾਰਤੀ ਹੀ ਪਰ.....।’’
ਸਰੀਨਾ ਕੁਝ ਪਲਾਂ ਤੱਕ ਉਸ ਵੱਲ ਇਕ ਟੱਕ ਦੇਖਦੀ ਰਹੀ।
ਪਸੀਨੇ ਅਤੇ ਮਿੱਟੀ
ਘੱਟੇ ਦੇ ਬਾਵਜੂਦ ਖਤਰਾ ਦਾ ਚਿਹਰਾ ਕਿੰਨਾ ਆਕਰਸ਼ਕ ਲੱਗ ਰਿਹਾ ਸੀ।
ਫਿਰ ਉਤੇ ਹਾਲੇ ਤੱਕ
ਵੀ ਮੰਡਰਾ ਰਹੇ ਖਤਰੇ ਦੇ ਬਾਵਜੂਦ ਉਹ ਕਿੰਨਾ ਸ਼ਾਂਤ ਚਿਤ ਸੀ।
‘‘ਮੈਂ
ਕਦੇ ਵੀ ਇਸ ਤਰਾਂ ਨਾ ਕਰ ਸਕਦੀ।
ਮੇਰੀ ਜਾਨ ਬਚਾਉਣ ਲਈ
ਸੁਕਰੀਆ।’’
ਸਰੀਨਾ ਨੇ ਕਿਹਾ।
‘‘ਸ਼ੁਕਰੀਆ
ਅਦਾ ਕਰਨ ਦੇ ਹਾਲੇ ਹੋਰ ਬਹੁਤ ਮੌਕੇ ਆਉਣਗੇ।
ਮੇਰਾ ਵਾਅਦਾ ਚੇਤੇ ਹੈ
ਨਾ ਕਿ ਮੈਂ ਅਸੀਂ ਦੋਵੇਂ ¦ਦਨ
ਦੇ ਵਧੀਆ ਗੋਲ ..ਖਾਵਾਂਗੇ।
‘‘ਹਾਂ
ਚੇਤੇ ਹੈ।
ਤੂੰ ਸੱਚਮੁੱਚ ਬਹੁਤ ਦਲੇਰ
ਆਦਮੀ ਹੈ।’’
ਉਹ ਬੋਲੀ।
‘‘ਇਕ
ਵਾਰੀ ਮੇਰੇ ਵੱਲੋਂ ਵੀ ਸ਼ੁਕਰੀਆਂ ਹੁਣ ਆਪਾਂ .. ਅਤੇ ਸਵਾਗਤੀ ਕਮੇਟੀ ਦਾ ਸਾਹਮਣਾ
ਕਰੀਏ।’’
ਉਸ ਨੇ ਹਲਕੇ ਮਜ਼ਕਿਆ ਤਰੀਕੇ
ਨਾਲ ਕਿਹਾ।
ਸੁਰੰਗ ਫਿਰ ਜਿੱਥੇ ਬੈਠੇ ਸਨ,
ਉਥੇ ਹੁਣ ਹਲਕੀ ਹਲਕੀ ਰੋਸ਼ਨੀ
ਆਉਣ ਲੱਗ ਪਈ ਸੀ।
ਇਥੇ ਰੋਸ਼ਨੀ ਦੇ
ਬਾਵਜੂਦ ਉਹ ਦੇਖ ਨਹੀਂ ਸਨ ਸਕੇ ਕਿ ਕੋਈ ਉਨਾਂ ਤੋਂ ਕਰੀਬ ਦਸ ਗਜ਼ ਦੀ ਦੁਰੀ ਉਤੇ ਆ
ਕੇ ਖੜਾ ਹੋ ਗਿਆ ਸੀ।
‘‘ਡੌਂਟ
ਮੂਵ।’’
ਉਸ .. ਨੇ ਹੁਕਮ ਦਿੱਤਾ।
‘‘ਹਿਲੋ ਨਹੀਂ ਅਤੇ
ਹੱਥ ਉਪਰ ਚੁਕੋ।’’
ਉਸ ਦਾ ਰਿਵਾਲਵਰ ਉਨਾਂ ਵੱਲ
ਤੱਕਿਆ ਹੋਇਆ ਸੀ।
ਖਤਰਾ
ਨੇ ਹੱਥ ਉੱਪਰ ਚੁੱਕ
ਦਿੱਤੇ।
ਸਰੀਨਾਂ ਜ਼ਮੀਨ ਉੱਤੇ ਬੈਠੀ ਸੀ।
ਉਸ ਨੇ ਵੀ ਹੱਥ ਉਪਰ
ਚੁੱਕ ਦਿੱਤੇ।
ਖਤਰਾ
ਉਸੇ ਤਰਾਂ ਹੱਥ ਚੁੱਕੀ ਹੌਲੀ ਹੌਲੀ ਘੁੰਮਿਆ।
ਪਿਛੇ ਆ ਰਹੀ ਰੋਸ਼ਨੀ
ਵਿੱਚ ਖੁਸ਼ਬਾਗ ਖਾਨ ਦਾ ਆਕਾਰ ਸਪਸ਼ਟ ਦਿਖਾਈ ਦੇ ਰਿਹਾ ਸੀ।
‘‘ਵੈਲਕਮ
ਖੁਸ਼ਬਾਗ ਖਾਨ।
ਮੈਨੂੰ ਪਤਾ ਸੀ ਕਿ
ਆਖਰਕਾਰ ਸਾਡੀ ਮੁਲਾਕਾਤ ਹੋ ਕੇ ਹੀ ਰਹੇਗੀ।
ਪਰ ਇਹ ਆਸ ਨਹੀਂ ਸੀ
ਕਿ ਤੂੰ ਇਸ ਮੁਲਾਕਾਤ ਲਈ ਇੰਨੀ ਕੋਸ਼ਿਸ਼ ਕਰੇਗਾ।’’
ਖਤਰਾ ਨੇ ਕਿਹਾ ਤੇ ਨਾਲ ਹੀ
ਆਪਣੇ ਹੱਥ ਹੇਠਾਂ ਕਰ ਲਏ।
‘‘ਹੱਥ
ਹੇਠਾਂ ਕੀਤੇ ਤਾਂ ਗੋਲੀ ਮਾਰ ਦੇਵਾਂਗਾ।’’
ਖੁਸ਼ਬਾਗ ਖਾਨ ਨੇ ਧਮਕੀ ਭਰੇ
ਲਹਿਜ਼ੇ ਵਿੱਚ ਕਿਹਾ।
‘‘ਜ਼ਰੂਰ
ਖਾਨ।
ਮੈਂ ਚਾਹਾਂਗਾ ਕਿ ਤੂੰ ਮੇਰੇ
ਉਤੇ ਗੋਲੀ ਚਲਾਵੇਂ।
ਪਰ ਮੈਨੂੰ ਪਤਾ ਹੈ ਕਿ
ਤੂੰ ਇਸ ਤਰਾਂ ਨਹੀਂ ਕਰ ਸਕੇਂਗਾ।
ਤੂੰ ਇਸ ਵੇਲੇ ਭਾਰਤੀ
ਇਲਾਕੇ ਵਿੱਚ ਹੈ।
ਇਕ ਗੋਲੀ ਚਲਣ ਨਾਲ
ਸਾਹਮਣੇ ਭਾਰਤੀ ਚੋਕੀਆਂ ਤੋਂ ਅੰਧਾ ਧੁੰਧ ਗੋਲੀ ਚਲਣ ਲਗੇਗੀ।
ਫਿਰ ਤੇਰੀ ਵਾਪਸੀ
ਕਿਵੇਂ ਸੰਭਵ ਹੋਏਗੀ?’’
ਖਤਰਾ ਇਹ ਕਹਿੰਦੇ ਕਹਿੰਦੇ ਉਸ
ਵੱਲ ਵੱਧਣ ਲੱਗਾ।
ਜਦੋਂ ਤੱਕ ਉਸ ਨੇ
ਫ਼ਿਕਰਾ ਮੁਕੰਮਲ ਕੀਤਾ ਉਹ ਖੁਸ਼ਬਾਗ ਖਾਨ ਦੇ ਐਨ ਸਾਹਮਣੇ ਧਿਰਾ ਦੇ ਤਿੰਨ ਫੁੱਟ ਦੀ
ਦੂਰੀ ਤੱਕ ਜਾ ਪਹੁੰਚਾ ਸੀ।
ਖੁਸ਼ਬਾਗ ਖਾਨ ਨੂੰ ਵੀ ਪਤਾ ਸੀ ਕਿ ਉਹ ਗੋਲੀ ਨਹੀਂ ਚਲਾ ਸਕਦਾ।
ਪਰ ਉਸਨੇ ਇੱਕ ਚਾਲ
ਚਲੀ ਸੀ।
ਕੋਈ ਕਮਜ਼ੋਰ ਖਿਡਾਰੀ ਹੁੰਦਾ
ਤਾਂ ਖਬਰੇ ਉਸ ਦੀ ਚਾਲ ਸਫਲ ਹੋ ਜਾਂਦੀ ਪਰ ਖਤਰਾ ਇਸ ਤਰਾਂ ਦਾ ਕਮਚੋਰ ਖਿਡਾਰੀ ਨਹੀਂ
ਸੀ।
ਇਹ
ਚਾਲ ਅਸਫਲ ਹੁੰਦੀ ਦੇਖ ਕੇ ਖੁਸ਼ਬਾਗ ਖਾਨ ਨੇ ਉਹ ਕੀਤਾ ਜਿਸ ਦੀ ਖਤਰਾ ਨੂੰ ਆਸ ਨਹੀਂ
ਸੀ।
ਉਸ ਨੇ ਸੱਜੇ ਹੱਥ ਵਿੱਚ ਫੜੇ
ਸਰਵਿਸ ਰਿਵਾਲਵਰ ਨੂੰ ਮੱਥੇ ਦੇ ...ਵਿੱਚ ਖਤਰਾ ਦੇ ਮੂੰਹ ਦੇ ਖੱਬੇ ਪਾਸੇ ਦੇ ਮਾਰਿਆ
ਜਿਸ ਨਾਲ ਖਤਰਾ ..ਕੇ ਹੇਠਾਂ ਜਾ ਡਿਗਾ।
ਉਸ
ਦੇ ਡਿਗਦੇ ਸਾਰ ਹੀ ਖੁਸ਼ਬਾਗ ਖਾਨ ਆਪਣੀ ਭਾਰੀ ਦੋੜ•
ਨਾਲ ਉਸ ਉ¤²ਤੇ
ਪਹੁੰਚ ਗਿਆ ਅਤੇ ਆਪਣੇ ਭਾਰੀ ਭਰਕਮ ਬੁਟ ਵਾਲੀ ਸੱਜੀ ਲੱਤ ਉਸ ਥਾਂ ਮਾਰਨ ਲਈ ਚੁੱਕ
ਲਈ ਜਿਥੇ ਖਤਰਾ ਦਾ ਸਿਰ ਸੀ।
ਇੱਕ ਪਲ ਅਤੇ ਖਤਰਾ ਦਾ
ਸਿਰ ਕੱਦੂ ਵਾਂਗ ਫਿਸ ਗਿਆ ਹੁੰਦਾ।
ਪਰ
ਖਤਰਾ ਇਸ ਨਾਲੋਂ ਵੱਧ ਫੁਰਤੀਲਾ ਨਿਕਲਿਆ ਉ¤ਥੇ
ਇਕ ਦਮ ਸਿਰ ਨੂੰ ਇਕ ਪਾਸੇ ਕੀਤਾ ਕਿ ਖੁਸ਼ਬਾਗ ਖਾਨ ਦਾ ਪੈਰ ਹੇਠਾਂ ਧਰਤੀ ਉ¤ਤੇ
ਜਾ ਪਿਆ।
ਇਸ ਕਾਰਨ ਤਵਾਜਨ ਵਿਗੜ ਗਿਆ।
ਉਸ ਦਾ ਏਹ ਸਮਾਂ ਹੀ
ਖਤਰਾ ਲਈ ਸੰਭਲਣ ਲਈ ਕਾਫ਼ੀ ਸੀ।
ਉਸ
ਨੇ ਪੁਰੀ ਉਲਟਬਾਜ਼ੀ ਇਸ ਤਰਾਂ ਖਾਧੀ ਕਿ ਉਹ ਸਾਰੇ ਦਾ ਸਾਰਾ ਖੁਸ਼ਬਾਗ ਖਾਨ ਦੇ ਪਿੱਛੇ
ਪਹੁੰਚ ਗਿਆ ਅਤੇ ਉਸ ਦੀਆਂ ਲੱਤਾਂ ਖੁਸ਼ਬਾਗ ਖਾਨ ਦੀਆਂ ਲੱਤਾਂ ਦੇ ਵਿਚਕਾਰ ਪਹੁੰਚ
ਗਈਆਂ।
ਉਸ ਨੇ ਆਪਦੀਆਂ ਲੱਤਾਂ ਇਸ
ਤਰਾਂ ਬਿਜਲੀ ਦੀ ਤੇਜ਼ੀ ਨਾਲ ਘੁਮਾਈਆਂ ਕਿ ਖੁਸ਼ਬਾਗ ਖਾਨ ਮੂੰਹ ਪਰਨੇ ਜਾ ਡਿੱਗਾ।
ਡਿੱਗਦੇ ਡਿੱਗਦੇ ਵੀ
ਉਸ ਨੇ ਆਪਣੇ ਆਪ ਨੂੰ ਘੁਮਾ ਕੇ ਚਿਹਰਾ ਉਪਰ ਵੱਲ ਕਰਨ ਦਾ ਯਤਨ ਕੀਤਾ।
ਪਰ ਅਜਿਹੀ ਕਰਦੇ ਹੋਏ
ਉਸ ਦੀਆਂ ਲੱਤਾਂ ਨਾਲ ਕਰ•ੰਘਣੀ
ਬਣ ਗਈ।
ਹੁਣ ਉਹ ਬਿਲਕੁਲ ਵੀ ਹਿਲ
ਨਹੀਂਸੀ ਸਕਦਾ।
ਜਦੋਂ
ਉਹ ਡਿੱਗਾ ਤਾਂ ਉਸ ਦਾ ਸਰਵਿਸ ਰਿਵਾਲਵਰ ਇੱਕ ਪਾਸੇ ਜਾ ਡਿੱਗਾ ਸੀ।
ਸਰੀਨਾਂ ਜਿਹੜੀ ਕਿ
ਦੋਹਾਂ ਦੇ ਮੱਲਯੁੱਧ ਨੂੰ ਖੜੀ ਦੇਖ ਰਹੀ ਸੀ,
ਨੇ ਏਨੀ ਚੁਸਤੀ ਜ਼ਰੂਰ ਕੀਤੀ ਕਿ
ਉਸ ਨੇ ਖੁਸ਼ਬਾਗ ਖਾਨ ਦਾ ਰਿਵਾਲਵਰ ਚੁੱਕ ਲਿਆ।
‘‘ਖੁਸ਼ਬਾਗ
ਖਾਨ ਬੇਸ਼ੱਕ ਤੂੰ ਬਹੁਤ ਸ਼ਕਤੀਸ਼ਾਲੀ ਹੈ।
ਪਰ ਤੈਨੂੰ ਇਹ ਨਹੀਂ
ਪਤਾ ਕਿ ਤੇਰੀਆਂ ਲੱਤਾਂ ਜਿਸ ਤਰਾਂ ਫਸੀਆਂ ਪਈਆਂ ਹਨ ਉਸ ਵਿੱਚ ਤੂੰ ਬਿਲਕੁਲ ਹਿੱਲ
ਨਹੀਂ ਸਕਦਾ।
ਤੈਨੂੰ ਦਸ ਦੇਵਾਂ ਕਿ ਇਹ
ਭਾਰਤੀ ਪਹਿਲਵਾਨ ਦਾਰਾ ਸਿੰਘ ਦਾ ‘ਲੈੱਸਲਰ’
ਨਾ ਦਾ ...ਜਿਸ ਦੀ ਵਰਤੋਂ
ਕਰਕੇ ਉਸ ਨੇ ਦੁਨੀਆਂ ਭਰ ਦੇ ਪਹਿਲਵਾਨ ਢਾਹੇ ਸਨ।’’
ਖਤਰਾ ਨੇ ਉਸ ਨੂੰ ਕਿਹਾ।
ਖੁਸ਼ਬਾਗ ਦੇ ਚਿਹਰੇ ਉਤੇ ਦਰਦ ਦੇ ਚਿੰਨ ਉਭਰ ਰਹੇ ਸਨ ਪਰ ਹਾਲੇ ਉਸ ਨੇ ਹਾਰ ਨਹੀਂ ਸੀ
ਮੰਨੀ।
ਖਤਰਾ ਨੇ ਉਸ ਦੀ ਲੱਤ ਉ¤ਤੇ
ਭਾਰ ਵਧਾਇਆ ਤਾਂ ਉਸ ਦਾ ਮੂੰਹ ਹੇਠਾਂ ਧਰਤੀ ਉ¤ਤੇ
ਜਾ ਵੱਜਾ।
ਕੁਝ
ਸਕਿਟਾਂ ਤੱਕ ਇਸੇ ਤਰਾਂ ਰਹਿਣ ਮਗਰੋਂ ਖਤਰਾ ਨੇ ਉਸ ਦੀਆਂ ਲੱਤਾਂ ਦੀ ਕਰੰਘੜੀ
ਛੁਟਵਾਈਤਾਂ ਖੁਸ਼ਬਾਗ ਖਾਨ ਨੇ ਆਪਣੀ ਚੀਕ ਮਸਾਂ ਹੀ ਰੋਕੀ।
ਉਹ
ਜ਼ਮੀਨ ਉ¤ਤੇ ਬੈਠਾ ਸੀ
ਅਤੇ ਖਤਰਾ ਉਸ ਤੋਂ ਕਰੀਬ ਛੇ ਫੁੱਟ ਦੀ ਦੂਰੀ ਉੱਤੇ ਖੜਾ ਸੀ।
‘‘ਖੁਸ਼ਬਾਗ
ਖਾਨ, ਤੇਰੀ ਦਲੇਰੀ ਦੀ
ਮੈਂ ਦਾਤ ਦਿੰਦਾ ਹਾਂ।
ਤੂੰ ਮੇਰੇ ਮਗਰ ਏਨੀ
ਦੂਰ ਤੱਕ ਆਇਆ ਹੈ।’’
ਉਸ ਦੀ ਬਾਂਹ ਹਰਕਤ ਨੂੰ ਦੇਖਦੇ
ਹੋਏ ਉਸ ਨੇ ਕਿਹਾ ‘‘ਜੇ
ਕੋਈ ਹੋਰ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੂੰ ਹੋਰ ਵੀ ਫੱਸ ਜਾਵੇਂਗਾ।’’
ਖੁਸ਼ਬਾਗ ਖਾਨ ਆਪਣੀ ਕਮੀਜ਼ ਦੀ ਬਾਂਹ ਦੀ ਸਲੀਵ ਵਿੱਚ ਇਕ ਛੁਰੀ ਕੱਢ ਚੁੱਕਾ ਸੀ।
ਪਰ ਖਤਰਾ ਦੀ ਧਮਕੀ
ਕਾਰਨ ਉਸ ਨੇ ਇਸ ਦਾ ਵਾਰ ਨਹੀਂ ਕੀਤਾ।
ਖਤਰਾ ਨੇ ਕਿਹਾ:
‘‘ਇਕ ਵੀ ਗੋਲੀ ਚਲ ਗਈ
ਤਾਂ ਤੇਰੇ ਬਚਣ ਦਾ ਕੋਈ ..ਕਾ ਨਹੀਂ ਰਹੇਗਾ।
ਇਸ ਕੁੜੀ ਬਾਰੇ ਤੈਨੂੰ
ਪਤਾ ਹੀ ਹੈ ਕਿ ਇਹ ਸ਼ਮਸ਼ੇਰੇ ਲਈ ਕੰਮ ਕਰਦੀ ਰਹੀ ਹੈ।
ਇਸ ਲਈ ਸ਼ਮਸ਼ੇਰ ਅਤੇ ਉਸ
ਦੇ ਏਜੰਟ ਇਸ ਨੂੰ ਬਚਾ ਲੈਣਗੇ।
ਮੇਰੇ ਬਾਰੇ ਤੈਨੂੰ
ਪਤਾ ਹੀ ਹੈ।
ਰਹੀ ਗੱਲ ਤੇਰੀ।
ਦੁਸ਼ਮਣ ਦੇਸ਼ ਦੇ
ਖੁਫ਼ੀਆਂ ਵਿੰਗ ਦੇ ਉੱਚ ਅਧਿਕਾਰ ਨਾਲ ਕੀ ਵਰਤਾਓ ਕੀਤਾ ਜਾਂਦਾ ਹੈ,
ਉਸ ਦਾ ਤੈਨੂੰ ਇਲਮ ਹੋਏਗਾ ਹੀ।
ਫਿਰ ਮੈਂ ਹੀ ਭਾਰਤੀ
ਅਧਿਕਾਰੀਆਂ ਨੂੰ ਦੱਸ ਦੇਵਾਂਗਾ ਕਿ ਤੇਰਾ ਆਈ. ਐਸ. ਆਈ. ਵਿੱਚ ..ਕੀ ਹੈ।’’
ਖਤਰਾ
ਇਹ ਬੋਲਿਆ: ‘‘ਖੁਸ਼ਬਾਗ
ਖਾਨ ਜ਼ਿੰਦਗੀ ਬਹੁਤ ¦ਬੀ
ਹੈ।
ਸਾਡੇ ਕਈ ਵਾਰੀ ਫੇਰ ਟਾਕਰਾ
ਹੋਇਐ।
ਇਸ ਲਈ ਮੈਂ ਤੇਨੂੰ ਭਾਰਤੀ
ਅਧਿਕਾਰੀਆਂ ਦੇ ਹਵਾਲੇ ਨਹੀਂ ਕਰਾਂਗਾ।
ਮੈਂ ਤੇਰੇ ਉ¤ਤੇ
ਕੋਈ ਅਹਿਸਾਨ ਨਹੀਂ ਕਰ ਰਿਹਾ।
ਮੈਨੂੰ ਪਤਾ ਹੈ ਕਿ
ਤੂੰ ਆਪਣੇ ਬੱਚੇ ਪਾਲਣ ਲਈ ਇਹ ਕੰਮ ਕਰ ਰਿਹਾ ਹੈ।
ਤੇਰੇ ਬੱਚਿਆਂ ਨੂੰ
ਹਾਲੇ ਉਨਾਂ ਦੇ ਅਬਾਂ ਦੀ ਜ਼ਰੂਰਤ ਹੈ।
ਇਸ ਲਈ ਮੈਂ ਤੈਨੂੰ
ਇਥੋਂ ਜਾਣ ਦੀ ਖੁਲ ਦਿੰਦਾ ਹਾਂ।’’
ਖੁਸ਼ਬਾਗ ਖਾਨ ਬਾਹਰ ਵੱਲ ਨੂੰ ਤੁਰਨ ਲੱਗਾ ਤਾਂ ਖਤਰਾ ਨੇ ਫਿਰ ਉਸ ਨੂੰ ਟੋਕ ਦਿੱਤਾ:
‘‘ਪਿਆਰੇ ਖੁਸ਼ਬਾਗ ਖਾਨ,
ਮੈਂ ਤੈਨੂੰ ਏਨਾ ਮੂਰਖ ਨਹੀਂ
ਸੀ ਸਮਝਦਾ?’’
‘‘ਕੀ
ਮਤਲਬ?’’
‘‘ਮਤਲਬ
ਇਹ ਕਿ ਜਿਸ ਤਰਾਂ ਤੂੰ ਬਾਹਰ ਨੂੰ ਤੁਰ ਰਿਹਾ ਹੈ ਉਸ ਤੋਂ ਤਾਂ ਤੇਰੀ ਮੂਰਖਤਾ ਹੀ
ਨਜ਼ਰ ਆਉਂਦੀ ਹੈ।
ਹੁਣ ਦਿਨ ਚੜ
ਗਿਆ ਹੈ ਅਤੇ ਭ੍ਯਾਰਤੀ ਸੈਨਿਕ
ਤੈਨੂੰ ਦੇਖਦੇ ਸਾਰ ਗੋਲੀਆਂ ਨਾਲ ਭੁੰਨ ਦੇਣਗੇ।
ਇਸ ਲਈ ਏਸ ਰਸਤੇ ਤੇਰਾ
ਜਾਣਾ ਕਿਵੇਂ ਵੀ ਸੰਭਵ ਨਹੀਂ।
‘‘ਫਿਰ?’’
‘‘ਤੇਰੇ
ਲਈ ਇਕੋ ਇਕ ਰਸਤਾ ਇਸ ਸੁਰੰਗ ਰਾਹੀਂ ਜਾਂਦਾ ਹੈ।’’
ਖਤਰਾ ਨੇ ਕਿਹਾ ਅਤੇ ਖੁਸ਼ਬਾਗ
ਦੇ ਚਿਹਰੇ ਉਤੇ ਪਹਿਲੀ ਵਾਰੀ ਹੈਰਾਨੀ ਆਈ।
‘‘ਇਸ
ਰਸਤੇ ਰਾਹੀਂ?’’
‘‘ਹਾਂ
ਇਸ ਰਸਤੇ ਰਾਹੀਂ।
ਤੇਰੇ ਲਈ ਸ਼ਾਹੀ ਸਵਾਰੀ
ਤਿਆਰ ਖੜੀ ਹੈ।’’
ਖੁਸ਼ਬਾਗ ਖਾਨ ਨੇ ਡਰੰਮਾਂ ਦੇ ਬਣੇ ਹੋਏ ਬੇੜ ਵੱਲ ਦੇਖਿਆ।
ਇਸ ਨੂੰ ਦੇਖ ਕੇ ਨਹੀਂ
ਸੀ ਲਗਦਾ ਕਿ ਇਸ ਉ¤ਤੇ
ਕੋਈ ਸਵਾਰੀ ਕਰ ਸਕਦਾ ਹੈ।
ਇਸ ਲਈ ਉਸ ਨੇ ਖਤਰਾ
ਵੱਲ ਹੈਰਾਨੀ ਨਾਲ ਦੇਖਿਆ।
‘‘ਖੁਸ਼ਬਾਗ
ਖਾਨ, ਮੈਨੂੰ ਪਤਾ ਹੈ
ਕਿ ਤੂੰ ਇਸ ਰਾਹੀਂ ਪਾਰ ਲੱਗ ਜਾਏਗਾ।
ਜੇ ਮੈਂ ਪਾਰ ਲੱਗ
ਸਕਦਾ ਹਾਂ ਤਾਂ ਤੂੰ ਕਿਉਂ ਨਹੀਂ ਲੱਗ ਸਕਦਾ।’’
ਖਤਰਾ
ਦੀ ਇਹ ਗੱਲ ਸੁਣ ਕੇ ਖੁਸ਼ਬਾਗ ਖਾਨ ਗੰਧਲੇ ਪਾਣੀ ਵਿੱਚ ਬਣੇ ਡਰੰਮਾਂ ਦੇ ਬੇੜ ਵੱਲ
ਵੇਖਿਆ।
‘‘ਸਰੀਨਾਂ
ਖੁਸ਼ਬਾਗ ਖਾਨ ਦਾ ਰਿਵਾਲਵਰ ਇਸ ਨੂੰ ਦੇ ਦਓ।
ਇਸ ਦੇ ਕੰਮ ਆਵੇਗਾ।
‘‘ਖਤਰਾ ਨੇ ਕਿਹਾ ਤਾਂ
ਸਰੀਨਾ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ।
‘‘ਚਿੰਤਾ
ਨਾ ਕਰ।
ਇਹ ਸਾਡੇ ਉੱਤੇ
ਇਸ ਦੀ ਵਰਤੋਂ ਨਹੀਂ ਕਰੇਗਾ।’’
ਰਿਵਾਲਵਰ ਸਰੀਨਾ ਪਾਸੋਂ ਫੜ ਕੇ
ਖੁਸ਼ਬਾਗ ਵੱਲ ਉਛਲਦੇ ਹੋਏ ਉਸ ਨੇ ਕਿਹਾ, ‘‘ਇਸ
ਨੂੰ ਆਪਣੇ ਕੋਲ ਰੱਖੀ।
ਤੇਰੇ ਇਹ ਕੰਮ ਆਏਗਾ।
ਚਲੋ ਦੇਰ ਹੋ ਰਹੀ ਹੈ
ਅਲਵਿਦਾ।’’
ਖੁਸ਼ਬਾਗ ਖਾਨ ਨੇ ਰਿਵਾਲਵਰ ਬੋਚ ਕੇ ਆਪਣੀ ਜੇਬ ਵਿੱਚ ਪਾਇਆ ਅਤੇ ਬੇੜ ੳਤੇ ਪੈਰ ਧਰਨ
ਮਗਰੋਂ ਕਹਿੰਣ ਲੱਗਾ, ‘‘ਮਿਸਟਰ
ਖਤਰਾ, ਮੈਂ ਤੇਰੀ ਇਸ
ਦਰਿਆ ਦਿਲੀ ਨੂੰ ਚੇਤੇ ਰੱਖਾਂਗਾ।
ਮੈਨੂੰ ਅਫ਼ਸੋਸ ਰਹੇਗਾ
ਕਿ ਮੈਂ ਤੇਰੀ ਇਸ ਖੂਬਸੁਰਤ ਸਾਥਣ ਨੂੰ ਆਪਣੇ ਨਾਲ ਨਹੀਂ ਲਿਜਾ ਸਕਿਆ।
ਇਹ ਮੇਰੀ ਅਸਫਲਤਾ ਹੈ।
ਤੇਰਾ ਮੈਂ ਸ਼ੁਕਰਗੁਜਾਰ
ਰਹਾਂਗਾ।
ਅਗਲੀ ਵਾਰੀ ਮਿਲੋ ਤਾਂ ਮੈਂ ਇਸ
ਗਲ ਦਾ ਧਿਆਨ ਰੱਖਾਂਗਾ।’’
‘‘ਮੇਰੇ
ਭਤੀਜਿਆਂ ਨੂੰ ਜ਼ਰੂਰ ਦੱਸੀ ਕਿ ਉਨਾਂ ਦੇ ਚਾਚਾ ਖਤਰਾ ਨੇ ਉਨਾਂ ਦੇ ਅੱਬਾਂ ਨੂੰ ਉਨਾਂ
ਕੋਲ ਭੇਜਿਆ ਹੈ।
ਭਾਬੀ ਜਾਨ ਨੂੰ ਸਲਾਮ
ਆਖੀਂ।’’
ਖੁਸ਼ਬਾਗ ਖਾਨ ਨੇ ਬਾਂਹਾ ਦੇ ਜ਼ੋਰ ਨਾਲ ਡਰੰਮਾਂ ਦੇ ਬੇਣ ਨੂੰ ਧੱਕ ਲਿਆ ਅਤੇ ਸੁਰੰਗ
ਦੇ ਅੰਦਰ ਵੱਲ ਨੂੰ ਤੁਰ ਪਿਆ।
ਥੋੜੀ
ਦੇਰ ਮਗਰੋਂ ਭਾਰਤੀ ਚੌਂਕੀ ਨੇ ਸੈਨਿਕਾਂ ਨੇ ਦੱਸਿਆ ਕਿ ਝਾੜੀਆਂ ਵਿੱਚ ਕੋਈ ਕੱਪੜਾ
ਲਹਿਰਾ ਰਿਹਾ ਹੈ।
ਖਤਰਾ ਨੇ ਝਾੜੀਆਂ
ਵਿੱਚ ਇਕ ਟਾਹਨੀ ਭੰਨ ਕੇ ਉਸ ਉ¤ਤੇ
ਆਪਣਾ ਰੁਮਾਲ ਬੰਨ ਦਿੱਤਾ ਸੀ ਅਤੇ ਦੋਵੇਂ ਹੱਥ ਉਪਰ ਚੁੱਕ ਦਿੱਤੇ ਸਨ।
ਚੌਂਕੀ ਦੇ ਇੰਚਾਰਜ ਲੈਫਟੀਨੈਂਟ ਦਿਲਦਾਰ ਸਿੰਘ ਨੇ ਆਪਦੀ ਫੀਲਡ ਦੁਰਬੀਨ ਰਾਹੀਂ
ਦੇਖਿਆ ਕਿ ਇਕ ਮਰਦ ਅਤੇ ਇਕ ਔਰਤ ਹੱਥ ਉਪਰ ਚੁੱਕੀ ਤੁਰੇ ਆ ਰਹੇ ਹਨ।
ਆਦਮੀ ਨੇ ਆਪ ਹੱਥ
ਵਿੱਚ ਫੜੀ ਸੋਟੀ ..ਕਪੜ ਬੰਨਿਆ ਹੋਇਆ ਸੀ।
ਉਹ
ਹੁਣ ਦੋਵੇਂ ਚੌਂਕੀ ਉ¤ਤੇ
ਪਹੁੰਚੇ ਤਾਂ ਇਕ ਦਮ ਉਨਾਂ ਨੂੰ ਇਕ ਖੂੰਜੇ ਵਿੱਚ ਬੈਠਣ ਲਈ ਕਿਹਾ ਗਿਆ।
ਖਤਰਾ
ਨੇ ਫੌਜੀਆਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਉਸ ਨੇ ਕਿਹਾ ਕਿ ਉਸ
ਦੀ ਆਪ ਦੇ ਮੁੱਖੀ ਆਰ. ਕੇ. ਸ਼ਰਮਾ ਨਾਲ ਗੱਲ ਕਰਵਾਈ ਜਾਏ।
ਇਹ ਜਿਹੜੀ ਵੀ ਗੱਲ
ਦਸਦਾ ਚਾਹੁੰਦਾ ਉਸੇ ਨੂੰ ਦਸੱਗਾ।
ਲੈਫਟੀਨੈਂਟ ਦਿਲਦਾਰ ਸਿੰਘ ਨੇ ਵਾਇਰਲੈਸ ਉਤੇ ਫਾਰਵਰਡ ਕਮਾਂਡ ਦੇ ਜਰਨਲ ਰਘਬੀਰ ਸਿੰਘ
ਨਾਲ ਸੰਪਰਕ ਕੀਤਾ।
ਰਘਬੀਰ ਸਿੰਘ ਦੇ
ਹੁਕਮਾਂ ਉ¤ਤੇ ਦੋਣਾਂ
ਨੂੰ ਮਾਧੋਪੁਰ ਡਾੳਟੀ ਲਿਆਇਆ ਗਿਆ।
ਕਰਨਲ ਰਘਬੀਰ ਸਿੰਘ
ਨੂੰ ਸਿਰਫ ਉਸ ਨੇ ਇਹ ਦੱਸਿਆ ਕਿ ਉਹ ਪਾਕਿਸਤਾਨ ਤੋਂ ਆ ਰਿਹਾ ਹੈ ਪਰ ਗੱਲ ਸਿਰਫ ਆਪ
ਦੇ ਮੁਖੀ ਸ੍ਰੀ ਆਰ. ਕੇ. ਸ਼ਰਮਾ ਨਾਲ ਹੀ ਕਰੇਗਾ।
ਕਰਨਲ
ਰਘਬੀਰ ਸਿੰਘ ਨੇ ਵਰੀਗੇਡ ਕਮਾਂਡਰ ਮੇਜਰ ਜਨਰਲ ਬਖਸ਼ੀ ਨਾਲ ਸੰਪਰਕ ਕੀਤਾ ਤੇ ਮੇਜਰ
ਜਨਰਲ ਬਖਸ਼ੀ ਨੇ ਦਿੱਲੀ ਵਿੱਚ ਆਰ. ਕੇ ਸ਼ਰਮਾ ਨਾਲ ਟੈਲੀਫੋਨ ਮਿਲਾਇਅ॥
ਸਾਰੀ ਗੱਲ ਦਸ ਕੇ
ਜਨਰਲ ਨੇ ਕਿਹਾ ਕਿ ਸਰਹੱਦ ਉ¤ਤੇ
ਫੜਿਆ ਗਿਆ ਇਹ ਸੱਕੀ ਨੋਜਵਾਨ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦਾ ਹੈ।
‘‘ਉਨਾਂ
ਨੂੰ ਕਹੋ ਕਿ ਉਸ ਦਾ ਨਾਂ ਖਤਰਾ ਹੈ।’’
ਖਤਰਾ ਨੇ ਟੈਲੀਫੋਨ ਉ¤ਤੇ
ਗਲ ਕਰ ਰਹੇ ਜਨਰਲ ਬਖ਼ਸ਼ੀ ਨੂੰ ਕਿਹਾ।
‘‘ਉਹ
ਆਪਣਾ ਨਾਂ ਖਤਰਾ ਦੱਸਦਾ ਹੈ।’’
ਜਨਰਲ ਬਖ਼ਸ਼ੀ ਨੇ ਸ਼ਰਮਾ ਨੂੰ
ਦੱਸਿਆ।
ਇਸ
ਦੇ ਦਸ ਮਿੰਟਾਂ ਬਾਦ ਉਹ ਅਫੀਸਰਜ਼ ਮੈ¤ਸ
ਵਿੱਚ ਆਮਲੇਟ ਟੋਸਟ ਅਤੇ ਦੁੱਧ ਦਾ ਨਾਸ਼ਤਾ ਕਰ ਰਹੇ ਸਨ।
ਸਵੇਰੇ ਦੇ ਸਾਢੇ ਦਸ
ਵੱਜ ਚੁੱਕੇ ਸਨ।
ਬਾਦ
ਦੁਪਹਿਰੇ ਤਿੰਨ ਵਜੇ ਉਹ ਏਅਰ ਇੰਡੀਆਂ ਦੀ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ
ਸਨ।
ਉਨਾਂ ਨੇ ਮਾਧੋਪੁਰ ਮੈਸ ਵਿੱਚ
ਹੀ ਨਹਾ ਲਿਆ ਸੀ ਅਤੇ ਉਨਾਂ ਲਈ ਨਵੇਂ ਕਪੜੇ ਮੁਹਈਆਂ ਕਰਵਾ ਦਿੱਤੇ ਗਏ ਸਨ।
ਸਰੀਨਾਂ ਦੀਆਂ ਅੱਖਾਂ
ਦੇ ਹੇਠਾਂ ਕਾਲ ਦਾਇਰੇ ਹਾਲ ਤੱਕ ਕਾਇਮ ਸਨ ਪਰ ਉਹ ਜਹਾਜ਼ ਦੀ ਖਤਰਾ ਦੇ ਨਾਲ ਲਗਦੀ
ਸੀਟ ਉ¤ਤੇ ਘੂਕ ਸੁੱਤੀ
ਪਈ ਸੀ।
ਖਤਰਾ ਨੂੰ ਉਹ ਬਹੁਤ ਬੀਮਾਰ
ਲੱਗ ਰਹੀ ਸੀ।
ਇਸ ਤਰਾਂ ਦੀ
ਮਾਸੂਮੀਅਤ ਉਸ ਨੇ ਅੱਜ ਤੱਕ ਕਿਸੇ ਹੋਰ ਕੁੜੀ ਵਿੱਚ ਨਹੀਂ ਸੀ ਦੇਖੀ। |