4
ਖੁਸ਼ਬਾਗ ਖਾਨ ਨੇ ਹਾਲੇ ਤੱਕ ਵੀ ਆਪਣਾ ਹੈਡ ਕੁਆਟਰ ਅਹਿਮਦ ਸਲੀਮ ਪਾਸ਼ਾ ਦਾ ਫਾਰਮ
ਹਾਊਸ ਹੀ ਬਣਾ ਰੱਖਿਆ ਸੀ।
ਇਸ ਨੇ ਵਾਇਰਲੈਸ ਸੈਟ
ਉਤੇ ਲਗਾਤਾਰ ਸੁਨੇਹੇ ਆ ਰਹੇ ਸਨ।
ਖੋਜ ਕਰਨ ਵਾਲੀਆਂ ਸਭ
ਟੁਕੜੀਆਂ ਨੂੰ ਇੱਕ ਮਾਈਕਰੋਵ ਉਤੇ ਕਤਲ ਕਰ ਦਿੱਤਾ ਗਿਆ ਸੀ।
ਇਸ ਲਈ ਉਸ ਵੱਲ ਕੀਤੀ
ਜਾਂਦੀ ਹਰ ਗੱਲ ਉਸ ਤੱਕ ਪਹੁੰਚ ਜਾਂਦੀ ਸੀ।
ਪਹਿਲਾਂ ਉਸ ਨੇ ਇੱਕ ਜੰਗ ਸਵਾਰ ਅਫ਼ਸਰ ਵੱਲੋਂ ਦਿੱਤੀ ਗਈ ਰਿਪੋਰਟ ਸੁਣੀ: ‘‘
ਸਭ ਕੁਸ਼ ਆਲ ਰਾਈਟ ਹੈ।
ਭਗੌੜੇ ਹਾਲੇ ਤੱਕ ਫੜੇ
ਨਹੀਂ ਗਏ।
ਘੇਰਾ ਤੰਗ ਹੋ ਰਿਹਾ ਹੈ।
ਓਵਰ! ਇੱਕ ਸੈਨਿਕ
ਟੱਰਕ ਜਿਸ ਵਿਚ ਦੋ ਬਾਰਡਰ ਰੇਂਜਰ ਸਨ,
ਚਾਲੀ ਡਿਗਰੀ ਅਰਥ ਈਸਟ ਉਤੇ
ਬਾਰਡਰ ਵੱਲ ਜਾਂਦੇ ਦੇਖੇ ਗਏ।
ਜਨਰਲ ਅਫ਼ਸਰ ਦੇ ਆਰਡਰ
ਉਤੇ।’’
ਖੁਸ਼ਬਾਗ ਖਾਨ ਨੂੰ ਗੁੱਸਾ ਆਇਆ।
ਉਸ ਦੇ ਆਰਡਰ ਸਨ ਕਿ
ਕੋਈ ਵੀ ਬੰਦਾ ਬਾਰਡਰ ਵੱਲ ਨਾ ਜਾਵੇ।
ਇਹ ਜਨਰਲ ਅਫ਼ਸਰ ਕੌਣ
ਹੁੰਦਾ ਹੈ ਕਿ ਦੋ ਰੇਂਜਰਾਂ ਨੂੰ ਬਾਰਡਰ ਵੱਲ ਭੇਜੇ।
ਕਰੀਬ
ਪੰਜ ਮਿੰਟਾਂ ਮਗਰੋਂ ਨਾਕਾ ਚੌਂਕੀ ਨੰਬਰ ਬਾਰਾਂ ’ਤੇ
ਤਾਇਨਾਤ ਸੈਨਿਕ ਦਾ ਸੁਨੇਹਾ ਵੀ ਉਸਨੇ ਸੁਣਿਆ ਕਿ ਦੋ ਰੇਂਜਰ ਜਨਰਲ ਅਫ਼ਸਰ ਦੀ ਹਦਾਇਤ
ਉਤੇ ਬਾਰਡਰ ਵੱਲ ਜਾ ਰਹੇ ਸਨ।
ਉਸਨੂੰ ਕੋਈ ਸ਼ੱਕ ਹੋਇਆ।
ਉਸ ਨੇ ਵਾਇਰਲੈਸ
ਅਪਰੇਟਰ ਨੂੰ ਹੁਕਮ ਦਿੱਤਾ ਕਿ ਉਹ ਤੁਰਤ ਜਨਰਲ ਅਫ਼ਸਰ ਜਹਾਂਗੀਰ ਨਾਲ ਸੰਪਰਕ ਕਰੇ ਜੋ
ਇਸ ਬਾਰਡਰ ਰੇਂਜ ਦਾ ਸੀ. ਇਨ. ਸੀ. ਸੀ।
ਦੋਂਹ ਮਿੰਟਾਂ ਵਿਚ ਹੀ
ਮੇਜਰ ਜਨਰਲ ਅਫ਼ਸਰ ਜਹਾਂਗੀਰ ਦਾ ਸੁਨੇਹਾ ਆ ਗਿਆ ਕਿ ਉਨਾਂ ਨੇ ਕਿਸੇ ਰੇਂਜਰ ਨੂੰ
ਬਾਰਡਰ ਵੱਲ ਵਧਣ ਦੇ ਹੁਕਮ ਦਿੱਤੇ।
ਇਸ
ਦਾ ਮਤਲਬ ਹੈ ਕਿ ਖਤਰਾ ਅਤੇ ਉਸ ਦੇ ਸਾਥੀ ਹੋਰ ਖਤਰਨਾਕ ਹੋ ਗਏ ਹਨ।
ਹੁਣ ਉਨਾਂ ਕੋਲ ਨਾ
ਸਿਰਫ਼ ਐਲ. ਐਮ. ਜੀ. ਗੰਨਾਂ ਸਨ ਸਗੋਂ ਉਹ ਸੈਨਿਕ ਵਰਦੀ ਵਿਚ ਵੀ ਸਨ।
ਉਸ
ਨੇ ਤੁਰਤ ਹੀ ਵਾਇਰਲੈਸ ਅਪਰੇਟਰ ਨੂੰ ਸਾਰੇ ਵਾਇਰਲੈਸ ਸੈਟਾਂ ਨਾਲ ਜੋੜਨ ਲਈ ਕਿਹਾ
ਅਤੇ ਜਦੋਂ ਇਹ ਸੰਪਰਕ ਜੁੜ ਗਿਆ ਤਾਂ ਉਸ ਨੇ ਇਹ ਹਦਾਇਤ ਨਸ਼ਰ ਕਰ ਦਿੱਤੀ ਕਿ ਭਗੋੜੇ
ਹੁਣ ਪਾਕਿਸਤਾਨ ਦੇ ਬਾਰਡਰ ਰੇਂਜਰਾਂ ਦੀ ਵਰਦੀ ਵਿਚ ਸਨ।
ਇਹ
ਹੁਕਮ ਕਰਕੇ ਉਸ ਨੇ ਨਕਸ਼ੇ ਤੇ ਬਾਰਾਂ ਨੰਬਰ ਨਾਕਾ ਚੌਂਕੀ ਦੇਖੀ ਅਤੇ ਡਰਾਈਵਰ ਨੂੰ
ਪੁੱਛਿਆ,‘‘ਇਸ ਚੌਂਕੀ
ਵਿਚ ਕਿੰਨੇ ਮਿੰਟ ਵਿਚ ਪਹੁੰਚ ਸਕੇਂਗਾ।’’
‘‘ਸਰ
ਚਾਲੀ ਮਿੰਟਾਂ ਵਿਚ।’’
‘‘ਜੇ
ਤੀਹ ਮਿੰਟ ਤੋਂ ਇੱਕ ਵੀ ਵੱਧ ਲੱਗਾ ਤਾਂ ਤੇਰਾ ਰੇਂਜ ਘਟਾ ਦੇਵਾਂਗਾ।’’
‘‘ਸਰ
ਮੁਰਦਿਆਂ ਨੂੰ ਰੈਂਕਾਂ ਦੀ ਪਰਵਾਹ ਨਹੀਂ ਹੋਇਆ ਕਰਦੀ।’’
ਡਰਾਈਵਰ ਦੇ ਇਸ ਜਵਾਬ ਉਤੇ ਖੁਸ਼ਬਾਗ ਖਾਨ ਖੁਸ਼ ਹੋ ਗਿਆ।
ਉਹ ਡਰਾਈਵਰ ਦੀ ਨਾਲ
ਵਾਲੀ ਸੀਟ ਉਤੇ ਬੈਠ ਗਿਆ ਅਤੇ ਲਤੀਫ ਗਿੱਲ ਨੂੰ ਮਗਰ ਬੈਠਣ ਲਈ ਕਿਹਾ।
ਤੁਰਤ ਹੀ ਜੀਪ ਦੀ
ਸਪੀਡ ਸੱਤਰ ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਗਈ।
ਖਤਰਾ
ਨੂੰ ਪਤਾ ਸੀ ਕਿ ਭਾਰਤ ਪਾਕਿਸਤਾਨ ਸਰਹੱਦ ਉਤੇ ਅਕਸਰ ਹੀ ਗੋਲੀਬਾਰੀ ਹੁੰਦੀ ਰਹਿੰਦੀ
ਹੈ।
ਇਸ ਲਈ ਉਹ ਕੋਈ ਸਧਾਰਨ ਗੱਲ
ਨਹੀਂ ਸੀ, ਆਮ ਤੌਰ
ਉਤੇ ਕਿਸੇ ਪਾਸੇ ਦੇ ਇੱਕ ਫੌਜੀ ਵੱਲ ਚਲਾਈ ਗਈ ਇੱਕ ਗੋਲੀ ਦੇ ਜਵਾਬ ਵਿਚ ਦੂਸਰੇ
ਪਾਸੇ ਤੋਂ ਤਿੰਨ ਗੋਲੀਆਂ ਚਲਾਈਆਂ ਜਾਂਦੀਆਂ ਸਨ।
ਫਿਰ ਅਗਲੀ ਧਿਰ ਪੰਜ
ਰਾਉਂਡ ਚਲਾਉਂਦੀ ਹੈ।
ਇਸ ਤਰਾਂ ਸ਼ੁਰੂ ਹੋਈ
ਗੋਲਾਬਾਰੀ ਕਈ ਵਾਰੀ ਕਈ ਕਈ ਦਿਨ ਤੱਕ ਚਲਦੀ ਰਹਿੰਦੀ ਸੀ ਫੇਰ ਦੋਹਾਂ ਦੇਸ਼ਾਂ ਦੇ
ਫੌਜੀ ਕਮਾਂਡਰ ਬਾਰਡਰ ਉਤੇ ਮਿਲਦੇ ਹਨ ਅਤੇ ਦੋਹਾਂ ਪਾਸੇ ਦੀਆਂ ਬੰਦੂਕਾਂ ਚੁੱਪ
ਕਰਦੀਆਂ ਹਨ।
ਇਸ ਨੂੰ ਪੱਲਸ ਮੀਟਿੰਗ ਕਹਿੰਦੇ
ਹਨ।
ਕੁਝ
ਦਿਨ ਅਮਨ ਰਹਿਣ ਮਗਰੋਂ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਕਈ ਵਾਰੀ ਤਾਂ ਰਾਕਟਾਂ
ਅਤੇ ਤੋਪਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਇਸ ਕਾਰਨ ਦੋਹਾਂ
ਦੇਸ਼ਾਂ ਦੇ ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕ ਹਰ ਵੇਲੇ ਹੀ ਗੋਲੀਆਂ ਚੱਲਣ ਦੇ ਆਦੀ
ਹੋ ਗਏ ਹਨ।
ਜਾਂ
ਫਿਰ ਪਾਕਿਸਤਾਨ ਵੱਲੋਂ ਉਸ ਸਮੇਂ ਭਾਰੀ ਗੋਲਾਬਾਰੀ ਕੀਤੀ ਜਾਂਦੀ ਸੀ ਜਦੋਂ ਇਨਾਂ ਨੂੰ
ਸਿਖਲਾਈ ਪ੍ਰਾਪਤ ਮੁਜਸਦੀਨ ਪੰਜਾਬ ਦਾ ਕਸ਼ਮੀਰ ਵਿਚ ਅੱਲਣੇ ਹੁੰਦੇ ਸਨ।
ਇਸ ਲਈ ਮਈ ਤੋਂ ਸਤੰਬਰ
ਤੱਕ ਦਾ ਅੰਕ ਸਭ ਤੋਂ ਠੀਕ ਰਹਿੰਦਾ ਹੈ।
ਇਸ ਤੋਂ ਬਾਦ ਸਰਦੀਆਂ
ਸ਼ੁਰੂ ਹੋ ਜਾਂਦੀਆਂ ਹਨ।
ਪਰ ਉਸ ਇਲਾਕੇ ਵਿਚ
ਤਾਂ ਸਾਰਾ ਸਾਲ ਹੀ ਉਸ ਤਰਾਂ ਦੀ ਕਾਰਵਾਈ ਦੇ ਯਤਨ ਹੁੰਦੇ ਰਹਿੰਦੇ ਹਨ ਕਿਉਂ ਕਿ ਇਥੇ
ਬਰਫ਼ ਨਹੀਂ ਪੈਂਦੀ।
ਇਸ
ਵਾਰੀ ਗੋਲਾਬਾਰੀ ਆਮ ਨਾਲੋਂ ਭਾਰੀ ਸੀ ਅਤੇ ਇੰਜ ਲੱਗਦਾ ਸੀ ਜਿਵੇਂ ਪੂਰੀ ਜੰਗ ਛਿੜ
ਗਈ ਹੋਵੇ।
ਜਦੋਂ ਕਰੀਬ ਇੱਕ ਘੰਟੇ ਤੱਕ
ਗੜਗੜਾਹਟ ਹੁੰਦੀ ਰਹੀ ਅਤੇ ਗੋਲੇ ਉਨਾਂ ਦੇ ਆਸ ਪਾਸ ਆ ਕੇ ਡਿਗਦੇ ਰਹੇ ਤਾਂ ਖਤਰਾ ਨੇ
ਕਿਹਾ, ‘‘ਪਾਸ਼ ਜੇ ਇਸ
ਤਰਾਂ ਦੀ ਗੋਲਾਬਾਰੀ ਸਾਰੀ ਰਾਤ ਚਲਦੀ ਰਹੀ ਤਾਂ ਅਸੀਂ ਅੱਜ ਰਾਤ ਬਾਰਡਰ ਪਾਰ ਨਹੀਂ
ਕਰ ਸਕਾਂਗੇ।
ਬਾਰਡਰ ਪਾਰ ਕਰਨਾ ਤਾਂ ਦੂਰ,
ਅਸੀਂ ਕਿਸੇ ਗੋਲੇ ਦੀ ਮਾਰ ਉਪਰ
ਵੀ ਆ ਸਕਦੇ ਹਾਂ।
ਸਾਨੂੰ ਕੁਝ ਕਰਨਾ
ਪਏਗਾ।
‘‘ਇਥੋਂ
ਤਿੰਨ ਕਿਲੋਮੀਟਰ ਹੱਟਵਾਂ ਇਕ ਕਿਲੇ ਦਾ ਖੰਡਰ ਹੈ।
ਉਹ ਮਹਾਰਾਜਾ ਰਣਜੀਤ
ਸਿੰਘ ਦੇ ਕਿਸੇ ਸੂਬੇਦਾਰ ਜਾਂ ਅਹਿਲਕਾਰ ਸੋਲੀਤਾ ਸਿੰਘ ਨੇ ਬਣਾਇਆ ਸੀ।
ਅਸੀਂ ਉਹ ਰਸਤੇ ਰਾਹੀਂ
ਕੋਸ਼ਿਸ਼ ਕਰ ਸਕਦੇ ਹਾਂ।’’
ਪਾਸ਼ ਨੇ ਉ¤ਤਰ
ਦਿੱਤਾ।
‘‘ਕੀ
ਮਤਲਬ? ਕੀ ਉਥੇ ਵੀ
ਕੋਈ ਰਸਤਾ ਹੈ?’’
‘‘ਹਾਂ
ਹੈ, ਪਰ ਬਹੁਤ ਖ਼ਤਰਨਾਕ
ਹੈ।
ਉਸ ਕਿਲੇ ਦੇ ਖੰਡਰਾਂ ਵਿਚੋਂ
ਦੋ ਸੁਰੰਗਾਂ ਨਿਕਲਦੀਆਂ ਹਨ।
ਇਨਾਂ ਵਿਚੋਂ ਇੱਕ
ਸੁਰੰਗ ਐਨ ਬਾਰਡਰ ਉਤੇ ਜਾ ਨਿਕਲਦੀ ਹੈ।
ਕਈ ਵਾਰੀ ਇਸ ਦੀ
ਵਰਤੋਂ ਕੀਤੀ ਗਈ ਹੈ।’’
‘‘ਕੀ
ਉਥੇ ਕੋਈ ਵਸੋਂ ਨਹੀਂ ਹੈ?
ਖਤਰਾ ਨੇ ਪੁੱਛਿਆ।
‘‘ਨਹੀਂ,
ਉਹ ਐਨ ਬਾਰਡਰ ਉਤੇ ਹੋਣ ਕਰਕੇ
ਪਾਰਟੀਸ਼ਨ ਵੇਲੇ ਹੀ ਉਜੜ ਗਿਆ ਸੀ।
ਜਿਵੇਂ ਪਲਕੰਦਰੀ ਦਾ
ਮਸ਼ਹੂਰ ਕਸਬਾ ਉਜੜ ਗਿਆ ਸੀ।
ਇਸ ਲਈ ਉਥੇ ਬਿਲਕੁਲ
ਹੀ ਕੋਈ ਬਸੇਬਾ ਨਹੀਂ ਹੈ।
‘‘ਪਰ
ਕੀ ਇਸ ਦਾ ਪਾਕਿਸਤਾਨੀਆਂ ਨੂੰ ਨਹੀਂ ਪਤਾ?’’
‘‘ਹੋ
ਸਕਦਾ ਹੈ ਪਤਾ ਹੋਵੇ,
ਪਰ ਹੋ ਸਕਦਾ ਹੈ ਨਾ ਵੀ ਪਤਾ ਹੋਵੇ।’’
ਪਾਸ਼ ਨੇ ਅਸਪਸ਼ਟ ਉ¤ਤਰ
ਦਿੱਤਾ।
‘‘ਚਲੋ
ਇਸ ਬੰਬਾਰੀ ਤੋਂ ਬਚਣ ਲਈ ਤਾਂ ਠੀਕ ਹੀ ਰਹੇਗਾ।’’
ਖਤਰਾ ਨੇ ਕਿਹਾ।
‘‘ਨਹੀਂ,
ਅਸੀਂ ਸੁਰੰਗ ਦੀ ਵਰਤੋਂ ਕਰਕੇ
ਪਾਰ ਵੀ ਜਾ ਸਕਦੇ ਹਾਂ।
ਪਰ ਸੁਰੰਗ ਦਾ ਸਿਰਾ
ਐਨ ਬਾਰਡਰ ਉਤੇ ਹੈ ਅਤੇ ਕਰੀਬ ਵੀਹ ਮੀਟਰ ਦਾ ਇਲਾਕਾ ਪੇਟ ਭਾਰ ਘਿਸਰ ਕੇ ਪਾਰ ਕਰਨਾ
ਪੈਂਦਾ ਹੈ।
ਇਸ ਵਿਚ ਦੋ ਘੰਟੇ ਲੱਗ ਜਾਂਦੇ
ਹਨ ਕਿਉਂਕਿ ਉਸ ਖੇਤਰ ਵਿਚ ਬਾਰੂਦੀ ਸੁਰੰਗਾਂ ਉਡਾਈਆਂ ਗਈਆਂ ਹਨ।’’
‘‘ਚਲੋ
ਉਥੇ ਤਾਂ ਚੱਲੀਏ।’’
ਕਹਿ ਕੇ ਖਤਰਾ ਤੇ ਪਾਸ਼ ਨੇ
ਸੈਨਿਕ ਟੱਰਕ ਵਿਚ ਪਈ ਕੁਦਾਲ ਨਾਲ ਪੁੱਟੀ ਕਬਰ ਵਿਚ ਵਲਿੰਗਟਨ ਦੀ ਲਾਸ਼ ਰੱਖੀ ਅਤੇ ਉਸ
ਉਪਰ ਮਿੱਟੀ ਪਾ ਦਿੱਤੀ।
ਹਾਲੇ ਉਹ ਦਸ ਗਜ਼ ਵੀ
ਨਹੀਂ ਚੱਲੇ ਹੋਣੇ ਕਿ ਇੱਕ ਗੋਲਾ ਸਿੱਧਾ ਸੈਨਿਕ ਟਰੱਕ ਉਤੇ ਆ ਕੇ ਡਿੱਗਾ।
ਇੱਕਦਮ ਹੀ ਧਮਾਕਾ
ਹੋਇਆ ਤੇ ਇਸ ਨੂੰ ਅੱਗ ਲੱਗ ਗਈ।
ਖਤਰਾ
ਨੇ ਸਰੀਕਾ ਦੀ ਅਤੇ ਪਾਸ਼ ਨੇ ਸਬੀਰਾ ਦੀ ਬਾਂਹ ਫੜੀ ਅਤੇ ਲਗਭਗ ਘਸੀਟਦੇ ਹੋਏ ਉਨਾਂ
ਨੂੰ ਅੱਗ ਦੇ ਉਸ ਫੁੰਕਾਰੇ ਦੀ ਮਾਰ ਤੋਂ ਬਾਹਰ ਲੈ ਗਏ ਜਿਹੜਾ ਪੈਟਰੋਲ ਨੂੰ ਲੱਗੀ
ਅੱਗ ਕਾਰਨ ਵੱਜਾ ਸੀ।
ਖਤਰਾ
ਨੇ ਤਾਂ ਲਗਭਗ ਸਰੀਨਾ ਨੂੰ ਚੁੱਕ ਹੀ ਲਿਆ ਹੋਇਆ ਸੀ ਅਤੇ ਉਹ ਉਸਦੇ ਗਲ ਨੂੰ ਚੰਬੜੀ
ਹੋਈ ਸੀ।
ਖਤਰਾ ਨੇ ਆਪਣੇ ਮੋਢਿਆਂ ਤੋਂ
ਵਲੀ ਹੋਈ ਉਸ ਦੀ ਸੱਜੀ ਬਾਂਹ ਸੱਜੇ ਹੱਥ ਨਾਲ ਫੜੀ ਹੋਈ ਸੀ ਅਤੇ ਖੱਬੀ ਬਾਂਹ ਉਸ ਦੀ
ਕਮਰ ਨਾਲ ਲਪੇਟੀ ਹੋਈ ਸੀ।
ਸਰੀਨਾ ਨੇ ਉਦੋਂ ਵੀ ਖਤਰਾ ਦੇ ਮੋਢਿਆਂ ਦਾ ਆਸਰਾ ਨਾ ਛੱਡਿਆ ਜਦੋਂ ਉਹ ਅੱਗ ਤੋਂ
ਕਾਫ਼ੀ ਦੂਰ ਆ ਗਏ ਸਨ।
ਥੱਕ ਕੇ ਚੂਰ ਚੂਰ ਹੋ
ਚੁੱਕੀ ਸਰੀਨਾ ਨੂੰ ਉਸ ਹਿੰਮਤੀ ਤੇ ਸਿਰੜੀ ਮਰਦ ਨਾਲ ਚੰਬੜ ਕੇ ਨਾ ਸਿਰਫ਼ ਰਾਹਤ ਹੀ
ਮਿਲ ਰਹੀ ਸੀ ਸਗੋਂ ਸਕੂਨ ਵੀ ਮਿਲ ਰਿਹਾ ਸੀ।
ਇਸ ਤਰਾਂ ਦਾ ਸਕੂਨ ਤੇ
ਰਾਹਤ ਉਸਨੇ ਜ਼ਿੰਦਗੀ ਵਿਚ ਇਸ ਤੋਂ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਸੀ ਕੀਤੀ।
ਗੋਲੇ
ਵਰ ਰਹੇ ਸਨ ਅਤੇ ਕੁਝ ੳਨਾਂ ਤੋਂ ਦੂਰ ਅਤੇ ਕੁਝ ਨਜ਼ਦੀਕ ਡਿਗ ਰਹੇ ਸਨ।
ਇਹ ਇਲਾਕਾ ਮੁਕਾਬਲਤਨ
ਘੱਟ ਉਚਾ ਨੀਵਾਂ ਸੀ।
ਇਸ ਲਈ ਉਨਾਂ ਨੂੰ
ਤੁਰਨ ਵਿਚ ਕੋਈ ਮੁਸ਼ਕਲ ਨਹੀਂ ਸੀ ਆ ਰਹੀ।
‘‘ਲਗਦਾ
ਹੈ ਜਿਵੇਂ ਲੜਾਈ ਛਿੜ ਗਈ ਹੈ।’’
ਪਾਸ਼ਾ ਨੇ ਬੰਬਾਰੀ ਦੀ ਗੱਲ
ਪਾੜਵੀਂ ਆਵਾਜ਼ ਵਿਚ ਉਚੀ ਬੋਲਦੇ ਹੋਏ ਕਿਹਾ।’’
ਇਸ ਤੋਂ ਪਹਿਲਾਂ ਏਨੀ ਬੰਬਾਰੀ
ਕਦੇ ਨਹੀਂ ਸੀ ਹੋਈ।
ਸਿਰਫ਼ 1971
ਦੀ ਲੜਾਈ ਵੇਲੇ ਹੀ ਹੋਈ ਸੀ।
‘‘ਪਰ
ਇਸਦਾ ਕਾਰਨ ਕੀ ਹੋ ਸਕਦੈ?’’
ਖਤਰਾ ਨੇ ਭਾਵੇਂ ਉਹ ਗੱਲ ਟਾਲ
ਦਿੱਤੀ ਪਰ ਉਸਦੀ ਜੇਬ ਦੇ ਅੰਦਰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਸੁਰੱਖਿਅਤ ਪਏ ਉਸ
ਦਸਤਾਵੇਜ਼ ਦੀ ਯਾਦ ਆਉਣ ਉਤੇ ਉਸ ਦਾ ਤੌਖਲਾ ਵੱਧ ਗਿਆ
।
ਕੀ ਉਹੀ ਗੱਲ ਤਾਂ ਨਹੀਂ ਹੋ ਗਈ?
ਕਿਤੇ ਭਾਰਤ ਨੇ ਉਹੀ ਕਾਰਵਾਈ
ਤਾਂ ਨਹੀਂ ਕਰ ਦਿੱਤੀ?
ਉਨਾਂ ਕੋਲ ਖ਼ਬਰ ਸੁਣਨ ਦਾ ਕੋਈ ਸਾਧਨ ਨਹੀਂ ਸੀ।
ਇਸ ਲਈ ਉਸਦੀ ਪੁਸ਼ਟੀ
ਨਹੀਂ ਸੀ ਹੋ ਸਕਦੀ ਕਿ ਏਨੀ ਭਾਰੀ ਬੰਬਾਰੀ ਦਾ ਕੀ ਕਾਰਨ ਹੋ ਸਕਦਾ ਹੈ?
ਖਤਰਾ ਨੇ ਸੋਚਿਆ ਕਿ ਉਸ ਕੋਲ
ਕੋਈ ਰੇਡੀਓ ਹੋਣਾ ਚਾਹੀਦਾ ਸੀ ਜਿਸ ਤੋਂ ਉਹ ਖ਼ਬਰਾਂ ਸੁਣ ਸਕਦੇ।
ਕਰੀਬ
ਤਿੰਨ ਕਿਲੋਮੀਟਰ ਦੇ ਪੈਦਲ ਸਫ਼ਰ ਵਿਚੋਂ ਅੱਧਾ ਕਿਲੇਮੀਟਰ ਸਰੀਨਾ ਉਸ ਦੇ ਨਾਲ ਚੰਬੜੀ
ਰਹੀ ਸੀ।
ਦੂਸਰੇ ਹੱਥ ਵਿਚ ਉਸ ਨੇ
ਪਾਕਿਸਤਾਨੀ ਸੈਨਿਕ ਪਾਸੋਂ ਹਾਸਲ ਕੀਤੀ ਹੋਈ ਐਲ. ਐਮ. ਜੀ ਚੁੱਕੀ ਹੋਈ ਸੀ।
ਦੂਸਰੀ ਰਫ਼ਲ ਪਾਸ਼ਾ ਨੇ
ਚੁੱਕੀ ਹੋਈ ਸੀ।
ਉਸ
ਤੋਂ ਬਾਦ ਦਾ ਸਫਰ ਸਰੀਨਾ ਨੇ ਇੱਕਲਿਆਂ ਹੀ ਕੀਤਾ ਸੀ।
ਪਰ ਉਹ ਖਤਰਾ ਦੇ ਮਗਰ
ਮਗਰ ਰਹੀ ਸੀ।
ਉਹ ਸੋਚ ਰਹੀ ਸੀ ਕਿ
ਮੌਤ ਅਤੇ ਜ਼ਿੰਦਗੀ ਵਿਚਕਾਰਲੀ ਜਿਸ ਮਲੂਕ ਜਿਹੀ ਤੰਦ ਨਾਲ ਉਹ ਲਟਕ ਰਹੀ ਹੈ,
ਉਸ ਤੰਦ ਨੂੰ ਹਿਹ ਹਿੰਦੁਸਤਾਨੀ
ਨੌਜਵਾਨ ਹੀ ਸਾਬਤ ਰੱਖ ਸਕਦਾ ਹੈ।
ਜੇ ਉਹ ਨੌਜਵਾਨ ਨਾ
ਹੁੰਦਾ ਤਾਂ ਉਹ ਹੁਣ ਤੱਕ ਪਾਕਿਸਤਾਨੀ ਫ਼ੌਜ ਦੇ ਕਾਬੂ ਆ ਚੁੱਕੀ ਹੁੰਦੀ
।
ਫ਼ੌਜੀ ਉਸਦਾ ਕੀ ਹਾਲ ਕਰਦੇ?
ਇਹ ਸੁਚ ਕੇ ਉਸਨੂੰ ਸੁਦਲੁੱਟੀ
ਛਿੜ ਗਈ।
ਪਤਾ ਨਹੀਂ ਫ਼ੌਜਕਿਸ ਕਿਸਮ ਦੇ
ਤਸੀਹੇ ਦਿੰਦੀ?
ਹੁਣ
ਉਹ ਬਹੁਤ ਥੱਕੀ ਹੋਈ ਸੀ,
ਉਸਦੇ ਸਰੀਰ ਦਾ ਅੰਗ ਅੰਗ
ਹੰਭਿਆ ਪਿਆ ਸੀ ਪਰ ਉਸਦੇ ਅੱਗੇ ਚੱਲ ਰਹੇ ਖਤਰੇ ਦੀ ਪਿੱਠ ਉਸ ਲਈ ਇੱਕ ਬਹੁਤ ਵੱਡਾ
ਆਸਰਾ ਸੀ।
ਕਰੀਬ
ਪੌਣੇ ਘੰਟੇ ਵਿਚ ਉਹ ਕਿਲਾ ਸੋਲੀਤਾ ਸਿੰਘ ਪਹੁੰਚ ਗਏ।
ਉਹ ਕਿਲਾ ਨਹੀਂ ਸੀ
ਸਗੋਂ ਖੰਡਰ ਸਨ।
ਦਰਖਤਾਂ ਦੇ ਇਲਾਵਾ
ਬਹੁਤ ਸਾਰੀਆਂ ਝਾੜੀਆਂ ਉਗੀਆਂ ਹੋਈਆਂ ਸਨ।
ਆਮ ਆਦਮੀ ਪੰਜਾਹ ਗਜ਼
ਦੀ ਦੂਰੀ ਤੋਂ ਇਸ ਖੰਡਰ ਨੂੰ ਦੇਖੇ ਬਿਨਾਂ ਲੰਘ
ਸਕਦਾ ਸੀ ਕਿਉਂ ਕਿ ਦਰਖਤਾਂ ਅਤੇ ਝਾੜੀਆਂ ਨੇ ਇਸ ਨੂੰ ਉਹਲਾ ਦਿੱਤਾ ਹੋਇਆ ਸੀ।
ਅਸਲ
ਵਿਚ ਉਹ ਕਿਲਾ ਨਹੀਂ ਸੀ,
ਇੱਕ ਵੱਡੀ ਹਵੇਲੀ ਲੱਗਦਾ ਸੀ।
ਇਸ ਦੀ ਇੱਕ ਅੱਧੀ
ਮਹਿਰਾਬ ਵੀ ਬਚੀ ਹੋਈ ਸੀ।
ਬਾਕੀ ਦੀਆਂ ਮਹਿਰਾਬਾਂ
ਢਹਿ ਚੁੱਕੀਆਂ ਸਨ।
ਕੰਧਾਂ ਉਤੇ ਕਾਈ ਜੰਮੀ
ਹੋਈ ਸੀ।
ਪਾਸ਼ਾ
ਨੂੰ ਕਾਈ ਅਤੇ ਝਾੜੀਆਂ ਨਾਲ ਢਕੇ ਹੋਏ ਉਸ ਦੇ ਫੁੱਟ ਚੌੜੇ ਮਘੋਰੇ ਨੂੰ ਲੱਭਣ ਵਿਚ
ਬਹੁਤਾ ਸਮਾਂ ਨਾ ਲੱਗਾ ਜਿਸ ਵਿਚ ਹੇਠਾਂ ਉਤਰ ਕੇ ਸੁਰੰਗ ਤੱਕ ਜਾਇਆ ਜਾਂਦਾ ਸੀ।
‘‘ਪਹਿਲਾਂ
ਮੈਂ ਹੇਠਾਂ ਉਤਰਦਾ ਹਾਂ ਹੋ ਸਕਦਾ ਹੈ ਕਿ ਹੇਠਾਂ ਕੋਈ ਸੱਪ ਵਗੈਰਾ ਨਾ ਹੋਵੇ।’’ਪਾਸ਼ਾ
ਨੇ ਝਾੜੀਆਂ ਨੂੰ ਇੱਕ ਪਾਸੇ ਕਰਦੇ ਹੋਏ ਕਿਹਾ।
‘‘ਮੇਰੇ ਆਵਾਜ਼ ਦੇਣ
ਉਤੇ ਹੀ ਤੁਸੀਂ ਹੇਠਾਂ ਉਤਰਨਾ।
ਵਾਰੀ ਵਾਰੀ ਪਹਿਲਾਂ
ਔਰਤਾਂ ਨੂੰ ਉਤਾਰਨਾ।’’
ਖਤਰਾ
ਨੇ ਹਾਮੀ ਭਰੀ ਅਤੇ ਪਾਸ਼ਾ ਆਪਣੀ ਬੰਦੂਕ ਇੱਕ ਕੰਧ ਨਾਲ ਟਿਕਾ ਕੇ ਉਸ ਮਘੋਰੇ ਵਿਚ ਲਮਕ
ਗਿਆ।
ਪਹਿਲਾਂ ਉਹ ਮਘੋਰੇ ਦੇ ਸਿਰੇ
ਉਤੇ, ਮਘੋਰੇ ਵਿਚ
ਲੱਤਾਂ ਲਮਕਾ ਬੈਠਾ ਅਤੇ ਫੇਰ ਬਾਹਾਂ ਭਾਰ ਹੇਠਾਂ ਲਮਕ ਗਿਆ।
ਸਕਿੰਟ ਭਰ ਮਗਰ ਉਸ ਨੇ
ਹੱਥ ਛੱਡ ਦਿੱਤੇ ਅਤੇ ਕਰੀਬ ਦਸ ਫੁੱਟ ਹੇਠਾਂ ਛਾਲ ਮਾਰ ਦਿੱਤੀ।
ਦੋ
ਮਿੰਟ ਮਗਰੋਂ ਹੀ ਉਸ ਨੇ ਹੇਠੋਂ ਹੀ ਆਵਾਜ਼ ਦਿੱਤੀ ਕਿ ਸਭ ਕੁਝ ਠੀਕ ਠਾਕ ਹੈ।
ਖਤਰਾ
ਨੇ ਪਹਿਲਾਂ ਸਬੀਰਾ ਨੂੰ ਬਾਹਾਂ ਤੋਂ ਫੜ
ਕੇ ਹੇਠਾਂ ਲਮਕਾਇਆ ਜਿਸ ਨੂੰ
ਹੇਠਾਂ ਪਾਸ਼ ਨੇ ਫੜ
ਲਿਆ।
ਫਿਰ ਉਸ ਨੇ ਸਰੀਨਾ ਨੂੰ
ਤਹਿਖਾਨੇ ਵਿਚ ਉਤਾਰ ਦਿੱਤਾ।
ਫਿਰ ਉਸਨੇ ਆਵਾਜ਼ ਦੇ
ਕੇ ਦੋਵੇਂ ਥੈਲੇ ਤੇ ਬੰਦੂਕਾਂ ਹੇਠਾਂ ਲਮਕਾ ਦਿੱਤੀਆਂ।
ਅੰਤ ਵਿਚ ਉਹ ਆਪ ਵੀ
ਸਕਿੰਟਾਂ ਵਿਚ ਹੀ ਛਾਲ ਮਾਰ ਕੇ ਉਸ ਮਘੋਰੇ ਰਾਹੀਂ ਹੇਠਾਂ ਉਤਰ ਗਿਆ।
ਇੱਕ
ਥੈਲੇ ਵਿਚੋਂ ਮੋਮਬੱਤੀ ਕੱਢ ਕੇ ਪਾਸ਼ ਨੇ ਪਹਿਲਾਂ ਹੀ ਬਾਲੀ ਹੋਈ ਸੀ ਜਿਸ ਕਾਰਨ
ਤਹਿਖਾਨੇ ਵਿਚ ਰੌਸ਼ਨੀ ਸੀ।
ਤਹਿਖਾਨਾ ਕਰੀਬ
ਪੰਦਰਾਂ ਫੁੱਟ ਚੌੜਾ ਅਤੇ ਕਰੀਬ ਪੰਝਤਰ ਫੁੱਟ ਲੰਬਾ
ਸੀ।
ਇਸ ਦੀ ਇੱਕ ਕੰਧ ਦੇ ਨਾਲ
ਰਫ਼ਲਾਂ ਟਿਕਾਈਆਂ ਹੋਈਆਂ ਸਨ।
ਤਹਿਖਾਨੇ ਦਾ ਨਿਰੀਖਣ ਕਰਨ ਮਗਰੋਂ ਖਤਰਾ ਨੇ ਕਿਹਾ,‘‘
ਪਾਸ਼,
ਇਸ ਤਹਿਖਾਨੇ ਵਿਚ ਅਸੀਂ ਬਹੁਤੀ
ਦੇਰ ਤੱਕ ਸੁਰੱਖਿਅਤ ਨਹੀਂ ਰਹਿ ਸਕਦੇ।’’
‘‘ਕਿਉਂ
ਭਲਾ?’’ ਪਾਸ਼ ਨੇ
ਪੁੱਛਿਆ।
‘‘ਜੇ
ਤੂੰ ਖੁਸ਼ਬਾਗ ਖਾਨ ਬਾਰੇ ਜਾਣਦਾ ਹੋਵੇਂ ਤਾਂ ਉਹ ਲਾਜ਼ਮੀ ਤੌਰ ਉਤੇ ਇਸ ਕਿਲੇ ਅਤੇ ਇਸ
ਕਿਲੇ ਦੇ ਤਹਿਖਾਨੇ ਦੀ ਭਾਲ ਕਰ ਲਵੇਗਾ।
ਮੇਰੀ ਜਾਂਚੇ ਉਹ ਤੁਰਤ
ਫੁਰਤ ਹੀ, ਖਬਰੇ ਅੱਜ
ਹੀ, ਇਸ ਤਹਿਖਾਨੇ ਦਾ
ਪਤਾ ਲਾ ਲਵੇਗਾ।’’
ਖਤਰਾ ਨੇ ਕਿਹਾ।
‘‘ਤਾਂ
ਫਿਰ ਸਾਨੂੰ ਸੁਰੰਗ ਦੀ ਵਰਤੋਂ ਕਰਨੀ ਪਏਗੀ।’’
ਪਾਸ਼ ਨੇ ਕਿਹਾ।
‘‘ਸੁਰੰਗਾਂ
ਬਾਰੇ ਤੂੰ ਕੀ ਜਾਣਦਾ ਹੈਂ?’’
‘‘ਉਹ
ਸੁਰੰਗ ਇਥੋਂ ਸ਼ੁਰੂ ਹੋ ਕੇ ਲਗਭਗ ਇੱਕ ਕਿਲੋਮੀਟਰ ਤੱਕ ਜਾਂਦੀ ਹੈ।
ਉਸ ਤੋਂ ਅੱਗੇ ਇਹ
ਦੋਹੇ ਵਿਚ ਵੰਡੀ ਜਾਂਦੀ ਹੈ ਇੱਕ ਸੁਰੰਗ ਤੋਂ ਕਰੀਬ ਤਿੰਨ ਚਾਰ ਕਿਲੋਮੀਟਰ ਦੂਰ ਇਹ
ਐਨ ਬਾਰਡਰ ਉਤੇ ਖੁੱਲਦੀ ਹੈ।’’
‘‘ਦੂਸਰੀ
ਸੁਰੰਗ?’’
‘‘ਦੂਸਰੀ
ਸੁਰੰਗ ਬੰਦ ਹੋ ਚੁੱਕੀ ਹੈ।
ਪਹਿਲੀ ਗੱਲ ਤਾਂ ਇਹ
ਕਿ ਇਹ ਬਹੁਤ ਸੌੜੀ ਹੈ ਦੂਜੇ ਇਸ ਵਿਚ ਪਾਣੀ ਭਰ ਗਿਆ ਹੈ।
ਇਹ ਪਾਣੀ ਬਦਬੂ ਮਾਰਦਾ
ਹੈ।
ਇਸ ਵਿਚ ਖਤਰਨਾਕ ਚੂਹੇ,
ਸੱਪ ਅਤੇ ਠੂੰਹੇ ਹਨ।
ਕਰੀਬ ਚਾਰ ਮਹੀਨੇ
ਪਹਿਲਾਂ ਇੱਕ ਬੰਦੇ ਨੇ ਇਸ ਸੁਰੰਗ ਰਾਹੀਂ ਲੰਘਣ
ਦੀ ਕੋਸ਼ਿਸ਼ ਕੀਤੀ ਸੀ।
ਚੁਹਿਆਂ ਵੱਲੋਂ ਵੱਢੀ
ਟੁੱਕੀ ਉਸਦੀ ਲਾਸ਼ ਹੀ ਮਿਲੀ ਸੀ।’’
ਪਾਸ਼ ਨੇ ਦੱਸਿਆ।
‘‘ਤਾਂ
ਫਿਰ ਸਾਨੂੰ ਸੱਜੇ ਪਾਸੇ ਵਾਲੀ ਸੁਰੰਗ ਦੀ ਵਰਤੋਂ ਹੀ ਕਰਨੀ ਪਏਗੀ ਅਤੇ ਇਹ ਵੀ ਅੱਜ
ਹੀ।’’
ਪਰ
ਪਾਸ਼ਾ ਦਾ ਵਿਚਾਰ ਇਸ ਦੇ ਉਲਟ ਸੀ।
ਉਸ ਕਿਹਾ,‘‘
ਜੇ ਇਸ ਸੁਰੰਗ ਦਾ ਉਨਾਂ ਨੂੰ
ਪਤਾ ਨਾ ਹੋਵੇ ਤਾਂ ਸਾਨੂੰ ਦੋ ਤਿੰਨ ਦਿਨ ਤੱਕ ਰੁਕੇ ਰਹਿਣਾ ਚਾਹੀਦਾ ਹੈ।
ਬਾਹਰ ਜਿਸ ਤਰਾਂ ਦੀ
ਬੰਬਾਰੀ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਅੱਜ ਰਾਤ ਕੋਸ਼ਿਸ਼ ਕਰਨੀ ਸਫ਼ਲ ਨਹੀਂ ਰਹਿਣ
ਲੱਗੀ।’’
‘‘ਪਾਸ਼ਾ
ਉਡੀਕ ਕਰਨੀ ਸਾਨੂੰ ਮਹਿੰਗੀ ਪੈ ਸਕਦੀ ਹੈ।’’
‘‘ਉਹ
ਕਿਵੇਂ?’’
‘‘
ਪਹਿਲੀ ਗੱਲ ਤਾਂ ਇਹ ਕਿ
ਖੁਸ਼ਬਾਗ ਖਾਨ ਦੇ ਬੰਦੇ ਅਤੇ ਪਾਕਿਸਤਾਨੀ ਫੌਜ ਹੁਣ ਤੱਕ ਸਾਰਾ ਜੰਗਲ ਫੋਲ ਚੁੱਕੀ
ਹੋਵੇਗੀ।
ਉਨਾਂ ਨੇ ਉਹ ਟਰੱਕ ਵੀ ਲੱਭ
ਲਿਆ ਹੋਣਾ ਏ ਜਿਹੜਾ ਅਸੀਂ ਛੱਡ ਆਏ ਸਾਂ।
ਉਥੇ ਵਲਿੰਗਟਨ ਦੀ ਕਬਰ
ਵੀ ਲੱਭਣੀ ਔਖੀ ਨਹੀਂ ਹੋਣੀ।
ਵੈਸੇ ਤਾਂ ਉਹ ਸੂਹੀਆ
ਕੁੱਤਿਆਂ ਦੀ ਵਰਤੋਂ ਕਰਕੇ ਇੱਥੇ ਪਹੁੰਚ ਜਾਣਗੇ।
ਅਸੀਂ ਆਪਣੀ ਪੈੜ
ਮੁਕਾਉਣ ਲਈ ਕੁਝ ਨਹੀਂ ਕੀਤਾ।
ਸਿੱਧੇ ਹੀ ਇਥੇ ਤੱਕ
ਪਹੁੰਚੇ ਹਾਂ।
ਇਸ ਲਈ ਸੈਨਿਕ ਕਿਸੇ
ਵੀ ਸਮੇਂ ਇਥੇ ਪਹੁੰਚ ਸਕਦਾ ਹੈ।
ਮੰਨ ਲਓ ਬਾਹਰ ਹੋ ਰਹੀ
ਬੰਬਾਰੀ ਕਾਰਨ ਬਾਰੂਦ ਦੀ ਬਦਬੂ ਕਾਰਨ ਸੂਹੀਆ ਕੁੱਤੇ ਸਾਡੀ ਪੈੜ ਨਾ ਵੀ ਲੱਭ ਸਕਣ।
ਤਾਂ ਵੀ ਸਾਡੇ ਇਸ
ਤਰਾਂ ਅਚਨਚੇਤ ਸੈਨਾ ਦੇ ਘੇਰੇ ਵਿਚੋਂ ਨਿਕਲ ਜਾਣ ਅਤੇ ਗੁੰਮ ਹੋ ਜਾਣ ਕਾਰਨ ਖੁਸ਼ਬਾਗ
ਖਾਨ ਇਸ ਤਰਾਂ ਦੀ ਸੁਰੰਗ ਦਾ ਪਤਾ ਲਾ ਹੀ ਲਏਗਾ।
ਇਸ ਲਈ ਸਾਨੂੰ
ਸੁਸਤਾਉਣ ਦਾ ਸਮਾਂ ਨਹੀਂ ਲੱਗੇਗਾ।’’
ਖਤਰਾ ਨੇ ਵਿਸ਼ਲੇਸ਼ਣ ਪੇਸ਼ ਕੀਤਾ।
ਉਸ
ਦੀ ਗੱਲ ਵਿਚ ਵਜ਼ਨ ਸੀ।
ਇਸ ਲਈ ਪਾਸ਼ ਨੇ ਕੋਈ
ਉੱਤਰ ਨਹੀਂ ਦਿੱਤਾ।
ਕੁਝ ਪਲਾਂ ਤੱਕ ਸ਼ਾਂਤੀ
ਜਹੀ।
ਫਿਰ ਖਤਰਾ ਨੇ ਹੀ ਸਵਾਲ ਕੀਤਾ:
‘‘ਇਸ ਸੁਰੰਗ ਵਿਚ
ਅਸੀਂ ਸਿਰਫ਼ ਦੋ ਘੰਟੇ ਹੀ ਆਰਾਮ ਕਰ ਸਕਾਂਗੇ।
ਫਿਰ ਸਾਨੂੰ ਸੱਜੇ
ਪਾਸੇ ਵਾਲੇ ਦੀ ਸੁਰੰਗ ਰਾਹੀਂ ਸਫ਼ਰ ਸ਼ੁਰੂ ਕਰਨਾ ਪਏਗਾ।
ਓਨੀ ਦੇਰ ਤੱਕ ਕੁਝ ਖਾ
ਲਿਆ ਜਾਵੇ।’’
ਸਬੀਰਾ ਨੇ ਇੱਕ ਥੈਲਾ ਖੋਹਲ ਕੇ ਨਾਲ ਦੀਆਂ ਪਿੰਨੀਆਂ ਕੱਢੀਆਂ ਜਿਹੜੀਆਂ ਉਨਾਂ ਨੇ
ਘਰੋਂ ਤੁਰਨ ਵੇਲੇ ਰੱਖ ਲਈਆਂ ਸਨ।
ਕਰੀਬ ਅਠਾਰਾਂ ਘੰਟੇ
ਮਗਰੋਂ ਉਹ ਕੁਝ ਖਾ ਰਹੇ ਸਨ।
ਏਨਾ ਸਮਾਂ ਉਹ ਏਨੀ
ਤੇਜ਼ ਰਫ਼ਤਾਰ ਨਾਲ ਚੱਲ ਰਹੇ ਸਨ ਕਿ ਉਨਾਂ ਵਿਚੋਂ ਕਿਸੇ ਨੂੰ ਵੀ ਭੁੱਖ ਚੇਤੇ ਨਹੀਂ ਸੀ
ਆਈ।
ਖੁਸ਼ਬਾਗ ਖਾਨ ਦੋ ਘੰਟੇ ਤੋਂ ਘੱਟ ਸਮੇਂ ਵਿਚ ਉਸ ਥਾਂ ਪਹੁੰਚ ਗਿਆ ਸੀ ਜਿਥੋਂ ਕੈਪਟਨ
ਫੈਸਲ ਅਲੀ ਆਪਣੇ ਸੈਨਿਕ ਦਸਤੇ ਨਾਲ ਖੜਾ ਸੀ।
ਇਹ ਉਹੀ ਥਾਂ ਸੀ
ਜਿਥੋਂ ਚਾਰੇ ਭਗੋੜੇ ਸੈਨਿਕ ਟਰੱਕ ਛੱਡ ਕੇ ਪੈਦਲ ਹੀ ਗਏ ਸਨ।
‘‘ਹਾਂ
ਕੈਪਟਨ , ਕੀ ਖ਼ਬਰ ਹੈ?’’
ਖੁਸ਼ਬਾਗ ਖਾਨ ਨੇ ਪੁੱਛਿਆ।
‘‘ਸਰ,
ਇਹ ਲੋਕ ਕਰੀਬ ਅੱਧਾ ਘੰਟਾ
ਪਹਿਲਾਂ ਇੱਥੋਂ ਚੱਲੇ ਹਨ।
ਉਹ ਜਿਸ ਪਾਸੇ ਵੀ ਜਾਣ
ਆਖਰਕਾਰ ਮੇਰੇ ਜਵਾਨਾਂ ਦੇ ਕਾਬੂ ਆ ਜਾਣਗੇ।
ਰਸਤੇ ਦੇ ਹਰੇਕ ਇੰਚ
ਉਤੇ ਫੌਜੀ ਸੈਨਿਕ ਤਾਇਨਾਤ ਕੀਤੇ ਗਏ ਹਨ ਅਤੇ ਉਹ ਛੇਤੀ ਹੀ ਇਥੋਂ ਕਰੀਬ ਇਕ
ਕਿਲੋਮੀਟਰ ਦੂਰ ਮਿਥੇ ਸਥਾਨ ਉਤੇ ਇਕੱਤਰ ਹੋਣ ਵਾਲੇ ਹਨ।
ਇਸ ਘੇਰੇ ਵਿਚੋਂ
ਕਬੂਤਰ ਤੱਕ ਨਹੀਂ ਬਚ ਕੇ ਨਿਕਲ ਸਕਦਾ।’’
ਫੈਸਲ ਅਲੀ ਨੇ ਕਿਹਾ।
‘‘ਤੇਰੇ
ਲਈ ਬਿਹਤਰ ਇਹੀ ਰਹੇਗਾ ਕਿ ਕਬੂਤਰ ਬਚ ਕੇ ਨਾ ਨਿਕਲਣ।
ਜੇ ਉਹ ਨਿਕਲ ਗਏ ਤਾਂ
ਕੋਰਟ ਮਾਰਸ਼ਲ ਵਿਚ ਤੇਰੀਆਂ ਫੀਤੀਆਂ ਮੈਂ ਲੁਹਾਵਾਂਗਾ।’’
ਖੁਸ਼ਬਾਗ ਖਾਨ ਨੇ ਧਮਕੀ ਭਰੀ
ਸੁਰ ਵਿਚ ਕਿਹਾ।
‘‘ਜੀ
ਸਰ, ਕੋਰਟ ਮਾਰਸ਼ਲ ਦੀ
ਲੋੜ ਨਹੀਂ ਪਏਗੀ।’’
ਫੈਸਲ ਅਲੀ ਨੇ ਗੰਭੀਰਤਾ ਨਾਲ
ਜਵਾਬ ਦਿੱਤਾ।
‘‘ਜੇ
ਉਹ ਇਥੋਂ ਪੈਦਲ ਹੀ ਗਏ ਹਨ ਤਾਂ ਸੂਹੀਆ ਕੁੱਤਿਆਂ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ?’’
ਉਸ ਫੇਰ ਪੁੱਛਿਆ।
‘‘ਸੂਹੀਆ
ਕੁੱਤੇ ਆਉਣ ਹੀ ਵਾਲੇ ਹਨ।
ਅੱਜ ਸਵੇਰ ਤੋਂ ਉਨਾਂ
ਪਾਸੋਂ ਜਿੰਨਾ ਕੰਮ ਕਰਵਾਇਆ ਗਿਆ ਹੈ,
ਉਸਨੂੰ ਦੇਖਦੇ ਹੋਏ ਉਨਾਂ ਦੇ
ਟਰੇਨਰ ਉਨਾਂ ਨੂੰ ਆਰਾਮ ਕਰਵਾਉਣਾ ਚਾਹੁੰਦੇ ਸਨ।
ਪਰ ਮੈਂ ਉਨਾਂ ਨੂੰ
ਹੁਕਮ ਦਿੱਤਾ ਹੈ ਕਿ ਉਹ ਤੁਰਤ ਏਥੇ ਪਹੁੰਚਣ।’’
ਕਪਤਾਨ ਫੈਸਲ ਨੇ ਉਤਰ ਦਿੱਤਾ।
ਖੁਸ਼ਬਾਗ ਖਾਨ ਨੇ ਲਤੀਫ ਗਿੱਲ
ਵੱਲ ਦੇਖਿਆ ਜਿਹੜਾ ਵਾਇਰਲੈਸ ਸੈ¤ਟ
ਉਤੇ ਆ ਰਹੀਆਂ ਰਿਪੋਰਟਾਂ ਸੁਣ ਰਿਹਾ ਸੀ।
ਉਸ ਨੇ ਵਾਇਰਲੈਸ ਸੈੱਟ
ਦੇ ਸੁਣਨ ਯੰਤਰ ਕੰਨਾਂ ਨੂੰ ਲਾਏ ਹੋਏ ਸਨ।
ਅਚਨਚੇਤ ਉਸਦੇ ਚਿਹਰੇ
ਉਤੇ ਗੰਭੀਰਤਾ ਦੇ ਚਿੰਨ੍ਹ
ਉਭਰੇ।
ਉਸ ਨੇ ਕੋਈ ਖਬਰ ਸੁਣੀ
ਸੀ।
ਫਿਰ ਉਸਨੇ ਮਾਊਥਪੀਸ ਵਿਚ
‘ਰਿਪੀਟ’
ਦਾ ਹੁਕਮ ਦਿੱਤਾ ਅਤੇ ਸੈ¤ਟ
ਦਾ ਸਪੀਕਰ ਆਫ਼ ਕਰ ਦਿੱਤਾ।
ਸਪੀਕਰ ਉਤੇ ਕਿਸੇ ਲੈਫਟੀਨੈਂਟ ਜਮੀਲ ਦੀ ਆਵਾਜ਼ ਆ ਰਹੀ ਸੀ:‘‘ਲੈਫਟੀਨੈਂਟ
ਜਮੀਲ ਟੂ ਫੈਸਲ ਅਲੀ।
ਸੇਨਿਕ ਯੂਨਿਟਾਂ ਜੀਰੋ
ਪੁਆਂਇਟ ਉਤੇ ਪਹੁੰਚ ਗਈਆਂ ਹਨ।
ਕੋਈ ਭਗੋੜਾ ਕਾਬੂ
ਨਹੀਂ ਆਇਆ।
ਰਿਪੀਟ ਜੀਰੋ ਪੁਆਂਇਟ ਤੱਕ
ਸੈਨਿਕਾਂ ਨੂੰ ਕੋਈ ਭਗੋੜਾ ਦਿਖਾਈ ਨਹੀਂ ਦਿੱਤਾ।’’
ਲਤੀਫ
ਫਿਰ ਬੋਲਿਆ,‘‘ਖੁਸ਼ਬਾਗ
ਖਾਨ, ਹੁਣ ਮਾਮਲਾ ਹੋਰ
ਸੀਰੀਅਸ ਹੋ ਗਿਆ ਹੈ।
ਉਹ ਬਾਰਡਰ ਉਤੇ ਆ ਕੇ
ਗੁੰਮ ਹੋ ਗਏ ਹਨ।
ਉਹਨਾਂ ਕੇਲ ਆਟੋਮੈਟਿਕ
ਹਥਿਆਰ ਅਤੇ ਅਸਲਾ ਹਨ।
ਹੁਣ ਉਹ ਸਾਡੇ ਲਈ ਤੇ
ਸਾਡੇ ਸੈਨਿਕਾਂ ਲਈ ਖਤਰਨਾਕ ਹੋ ਸਕਦੇ ਹਨ।’’
‘‘ਤਾਂ
ਫਿਰ?’’
‘‘ਤਾਂ
ਫਿਰ ਕੀ ਤੁਹਾਡਾ ਉਨਾਂ ਨੂੰ ਗੋਲੀ ਨਾਲ ਮਾਰਨ ਦਾ ਪਹਿਲਾ ਹੁਕਮ ਰੱਦ ਨਹੀਂ ਕਰ ਦੇਣਾ
ਚਾਹੀਦਾ।’’
‘‘ਪਰ
ਉਨਾਂ ਕੋਲ ਅਹਿਮ ਦਸਤਾਵੇਜ਼ ਹਨ।’’
‘‘ਪਰ
ਉਹ ਖਤਰਨਾਕ ਬਹੁਤ ਹੋ ਗਏ ਹਨ।
ਖਤਰਾ ਤਾਂ ਵੈਸੇ ਵੀ
ਖਤਰਨਾਕ ਹੈ।
ਹੁਣ ਉਹ ਹੋਰ ਖਤਰਨਾਕ ਹੋ
ਜਾਏਗਾ।’’
‘‘ਪਰ..
।’’
‘‘ਦੇਖੋ,
ਇਹ ਤੇਰਾ ਸ਼ੋਅ ਹੈ ਜੇ ਤੂੰ
ਕਰੇਂਗਾ ਤਾਂ ਹੀ ਆਰਡਰ ਵਿਚ ਤਬਦੀਲੀ ਹੋ ਸਕਦੀ ਹੈ।’’
‘‘ਠੀਕ
ਹੈ।’’
ਲਤੀਫ
ਗਿੱਲ ਜਦੋਂ ਵਾਇਰਲੈ¤ਸ
ਸੈ¤ਟ ਉਤੇ ‘‘ਗੋਲੀ
ਨਾ ਮਾਰਨ ਅਤੇ ਜਿਉਂਦੇ ਗ੍ਰਿਫਤਾਰ ਕਰਨ’’
ਬਾਰੇ ਆਰਡਰ ਰੱਦ ਕਰਕੇ
‘‘ਜਿੰਦਾ ਜਾਂ ਮੁਰਦਾ’’
ਕਾਬੂ ਕਰਨ ਦਾ ਹੁਕਮ ਦੇ ਰਿਹਾ
ਸੀ,ਉਦੋਂ ਇੱਕ ਸੈਨਿਕ
ਗੱਡੀ ਸੂਹੀਆ ਕੁੱਤਿਆਂ ਨੂੰ ਲੈ ਕੇ ਪਹੁੰਚ ਗਈ।
ਬੰਬਾਰੀ ਹਾਲੇ ਵੀ ਭਾਵੇਂ ਹੋ ਰਹੀ ਸੀ ਪਰ ਇਸ ਦੀ ਸ਼ਿੱਦਤ ਘੱਟ ਗਈ ਸੀ।
ਸੂਹੀਆ ਕੁੱਤਿਆਂ ਨੂੰ
ਬੁਰੀ ਤਰਾਂ ਬਲ ਚੁੱਕੇ ਟਰੱਕ ਦੇ ਇਲਾਵਾ ਹੇਰ ਸਾਮਾਨ ਸੁੰਘਾਇਆ ਗਿਆ ਪਰ ਟਰੇਂਡ
ਕੁੱਤੇ ਇਹ ਸੁੰਘਣ ਮਗਰੋਂ ਟਰੱਕ ਦੇ ਆਲੇ ਦੁਆਲੇ ਹੀ ਚੱਕਰ ਕੱਟਦੇ ਰਹੇ।
‘‘ਇਹ
ਕੀ ਕਰ ਰਹੇ ਹਨ?’’
ਖੁਸ਼ਬਾਗ ਦਹਾੜਿਆ ।
‘‘ਸਰ,
ਬਾਰੂਦ ਦੀ ਬਦਬੂ ਕਾਰਨ
ਭਗੋੜਿਆਂ ਦੀ ਗੰਧ ਨਹੀਂ ਫੜ ਰਹੇ।’’
ਇਕ ਟਰੇਨਰ ਨੇ ਕਿਹਾ।
ਏਨੇ
ਨੂੰ ਇਕ ਕੁੱਤੇ ਨੇ ਇਕ ਦਰਖਤ ਦੇ ਹੇਠੋਂ ਖਿਲਰੇ ਹੋਏ ਪੱਤੇ ਹਟਾਉਣੇ ਸ਼ੁਰੂ ਕਰ ਦਿੱਤੇ।
ਇਸ ਦੇ ਹੇਠਾਂ ਤਾਜ਼ਾ
ਮਿੱਟੀ ਸੀ।
ਕੁਝ
ਸੈਨਿਕਾਂ ਨੂੰ ਇਹ ਮਿੱਟੀ ਹਟਾਉਣ ਲਈ ਕਿਹਾ ਗਿਆ।
ਕਰੀਬ ਦੋ ਫੁੱਟ ਹੇਠਾਂ
ਹੀ ਵਾ¦ਿਗਟਨ ਦੀ ਲਾਸ਼
ਮਿਲ ਗਈ।
ਇਸ
ਦਾ ਮਤਲਬ ਸੀ ਕਿ ਭਗੋੜਿਆਂ ਵਿਚ ਇਕ ਦੀ ਕਮੀ ਹੋ ਗਈ ਸੀ ਅਤੇ ਉਹ ਸਿਰਫ਼ ਚਾਰ ਰਹਿ ਗਏ
ਸਨ।
ਪਰ ਉਹ ਗੁੰਮ ਕਿੱਥੇ ਹੋ ਗਏ?
ਖੁਸ਼ਬਾਗ ਖਾਨ ਨੇ ਇਹੀ ਸਵਾਲ ਬੁ¦ਦ
ਆਵਾਜ਼ ਵਿਚ ਦੁਹਰਾਇਆ,‘‘ਪਰ
ਉਹ ਗੁੰਮ ਕਿੱਥੈ ਹੋ ਗਏ?’’
ਇਸ
ਦਾ ਉ¤ਤਰ ਕਿਸੇ ਕੋਲ
ਵੀ ਨਹੀਂ ਸੀ।
ਕੋਈ ਵੀ ਨਹੀਂ ਸੀ ਬੋਲ
ਰਿਹਾ।
ਕਿਸੇ ਕਿਸੇ ਵੇਲੇ ਚਲਦੀ ਗੋਲੀ
ਦੇ ਇਲਾਵਾ ਹੋਰ ਕੋਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ।
ਕਈ
ਮਿੰਟਾਂ ਤੱਕ ਸੋਚੀਂ ਪਏ ਰਹਿਣ ਤੋਂ ਮਗਰੋਂ ਖੁਸ਼ਬਾਗ ਨੇ ਹੀ ਬੋਲਣਾ ਸ਼ੁਰੂ ਕੀਤਾ:
‘‘ਲਤੀਫ,
ਇਹ ਤਾਂ ਹੋ ਨਹੀਂ ਸਕਦਾ ਕਿ ਉਹ
ਹਵਾ ਵਿਚ ਹੀ ਗੁੰਮ ਹੋ ਗਏ ਹੋਣ ਜਾਂ ਅਲੋਪ ਹੁਣ ਦਾ ਜਾਦੂ ਜਾਣਦੇ ਹੋਣ।
ਇਸ ਲਈ ਉਹ ਜ਼ਰੂਰ ਹੀ
ਕਿਸੇ ਐਸੀ ਥਾਂ ਛੁਪੇ ਹੋਏ ਹੋਣਗੇ ਜਿਹੜੀ ਜ਼ਮੀਨ ਦੇ ਹੇਠਾਂ ਹੋ ਸਕਦੀ ਹੈ।
ਜ਼ਮੀਨ ਦੇ ਹੇਠਾਂ ਐਸੀ
ਕਿਹੜੀ ਥਾਂ ਹੋ ਸਕਦੀ ਹੈ ਜਿਥੇ ਉਹ ਲੁਕ ਸਕਦੇ ਹਨ?’’
ਲਤੀਫ
ਗਿੱਲ ਨੇ ਨਕਸ਼ਾ ਕੱਢ ਕੇ ਜੀਪ ਦੀ ਬੈਨੇਟ ਉਤੇ ਰੱਖਿਆ ਅਤੇ ਟਾਰਚ ਦੀ ਰੌਸ਼ਨੀ ਵਿਚ ਉਸ
ਨੂੰ ਦੇਖਣਾ ਸ਼ੁਰੂ ਕੀਤਾ: ‘‘ਅਸੀਂ
ਐਸ ਵੇਲੇ ਏਥੇ ਹਾਂ।
ਜੇ ਉਹ ਲੋਕ ਬਾਰਡਰ
ਵੱਲ ਵਧਣ ਤਾਂ ਸਿੱਧਾ ਮੌਤ ਦੇ ਮੂੰਹ ਚਲੇ ਜਾਣਗੇ।
ਜੇ ਉਹ ਦੱਖਣ ਵੱਲ ਜਾਣ
ਤਾਂ ਸਹੀ ਬਾਰਡਰ ਕੋਲ ਦੀ ਲੰਘਣਗੇ।
ਉੱਤਰ
ਪੂਰਬ ਵੱਲ ਜਾਣ ਤਾਂ ਵੀ ਕੋਈ ਐਸੀ ਥਾਂ ਨਹੀਂ ਹੈ।
ਏਧਰ... ਹਾਂ... ਏਧਰ
ਕਿਲਾ ਸੋਲਿਤਾ ਸਿੰਘ ਨਾਂ ਦਾ ਕੋਈ ਬਾਰਡਰ ਪਿੰਡ ਹੈ।
ਪਰ ਇਹ ਸਾਰਾ ਢੇਰ ਹੋ
ਚੁੱਕਾ ਹੈ।
ਉਥੇ ਹੁਣ ਕੋਈ ਨਹੀਂ ਰਹਿੰਦਾ?’’
‘‘ਕਿਲਾ
ਸੋਲਿਤ ਸਿੰਘ?’’
ਖੁਸ਼ਬਾਗ ਖਾਨ ਨੇ ਸੋਚਦੇ ਹੋਏ ਕਿਹਾ।
‘‘ਕੀ ਇਹ ਕੋਈ ਸੱਚਮੁਚ
ਦਾ ਕਿਲਾ ਸੀ ਜਾਂ ਸਿਰਫ ਪਿੰਡ ਦਾ ਨਾਂ ਹੀ ‘ਕਿਲਾ’
ਸੀ?
‘‘ਇਹ
ਤਾਂ ਮੈਂ ਨਹੀਂ ਕਹਿ ਸਕਦਾ।’’ਲਤੀਫ
ਗਿੱਲ ਨੇ ਉੱਤਰ ਦਿੱਤਾ।
‘‘ਤੁਰਤ
ਲਾਹੌਰ ਆਰਮੀ ਹੈਡ ਕੁਆਟਰ ਨਾਲ ਸੰਪਰਕ ਕਰੋ।’’
ਖੁਸ਼ਬਾਗ ਨੇ ਆਰਡਰ ਦਿੱਤਾ।
ਮਿੰਟਾਂ ਵਿਚ ਹੀ ਆਰਮੀ ਹੈਡਕੁਆਟਰ ਨਾਲ ਸੰਪਰਕ ਹੋ ਗਿਆ।’’
ਹੈਲੋ ਦੇਖੋ ਮੈਂ ਖੁਸ਼ਬਾਗ ਖਾਨ
ਬੋਲ ਰਿਹਾ ਹਾਂ।
ਹੁਣੇ ਜਾ ਕੇ ਲਾਹੌਰ
ਦੇ ਨੈਸ਼ਨਲ ਜਿਆਗਰਾਫਿਕ ਸੈਂਟਰ ਵਿਚ ਪਤਾ ਕਰਵਾਓ ਕਿ ਕਿਲਾ ਸੋਲਿਤਪੁਰ ਬਾਰੇ ਉਥੇ ਕੀ
ਜਾਣਕਾਰੀ ਹੈ?’’
ਉਧਰੋਂ ਆਵਾਜ਼ ਆਈ,‘‘ਪਰ
ਹੁਣ ਤਾਂ ਰਾਤ ਦੇ ਅੱਠ ਵੱਜ ਚੁੱਕੇ ਹਨ ਅਤੇ ਸੈਂਟਰ ਬੰਦ ਹੋ ਚੁੱਕਾ ਹੋਵੇਗਾ,
ਸਰ।
ਇਸ ਲਈ...
।’’
ਖੁਸ਼ਬਾਗ ਖਾਨ ਨੇ ਗੱਲ ਪੂਰੀ ਨਹੀਂ ਹੋਣ ਦਿੱਤੀ,‘‘ਮੈਂਨੂੰ
ਨਹੀਂ ਪਤਾ ਕਿ ਤੂੰ ਕੌਣ ਬੋਲ ਰਿਹਾ ਹੈਂ।
ਤੂੰ ਜੇ ਕੋਈ ਵੀ ਹੈਂ,
ਮੈਂ ਤੇਰਾ ਨਾਂ ਨਹੀਂ ਪੁਛਾਂਗਾ।
ਪਰ ਜੇ ਤੈਨੂੰ ਨਹੀਂ
ਪਤਾ ਕਿ ਖੁਸ਼ਬਾਗ ਖਾਨ ਕੌਣ ਹੈ ਤਾਂ ਆਪਣੇ ਕਮਾਂਡਿੰਗ ਆਫਿਸਰ ਨੂੰ ਪੁੱਛ ਲਈਂ ਕਿ ਮੈਂ
ਕੌਣ ਹਾਂ।’’
‘‘ਮੈਂ
ਜਾਣਦਾ ਹਾਂ ਸਰ।’’
ਉਧਰੋਂ ਜਵਾਬ ਆਇਆ।
‘‘ਤਾਂ
ਫਿਰ ਇਹ ਆਰਡਰ ਹੈ ਕਿ ਪੰਜਤਾਲੀ ਮਿੰਟਾਂ ਦੇ ਅੰਦਰ ਅੰਦਰ ਕਿਲਾ ਸੋਲਿਤ ਸਿੰਘ ਬਾਰੇ
ਸਾਰੀ ਇਨਫਰਮੇਸ਼ਨ ਪਹੁੰਚ ਜਾਵੇ।
ਆਲ ਓਵਰ।’’
ਵਾਇਰਲੈਸ ਸੈੱਟ ਉਤੇ
ਚੁੱਪ ਛਾ ਗਈ।
ਬਾਕੀ ਦੇ ਅਫਸਰਾਂ ਵਿਚ
ਵੀ ਚੁੱਪ ਛਾਈ ਰਹੀ।
ਇਹ ਚੁੱਪ ਬੜੀ ਤਨਾਓ
ਭਰੀ ਸੀ।
ਸਾਰਾ ਓਪਰੇਸ਼ਨ ਫੇਲ
ਹੋ ਰਿਹਾ ਪ੍ਰਤੀਤ ਹੋ ਰਿਹਾ ਸੀ।
ਲਤੀਫ
ਗਿੱਲ ਨੇ ਜੇਬ ਵਿਚੋਂ ਸਿਗਰਟ ਕੱਢ ਕੇ ਮੂੰਹ ਵਿਚ ਰੱਖੀ ਅਤੇ ਦੂਸਰੀ ਸਿਗਰਟ ਖੁਸ਼ਬਾਗ
ਖਾਨ ਵੱਲ ਵਧਾਈ।
ਸਿਗਰਟ ਲਾਈਟਰ ਕੱਢ ਕੇ
ਪਹਿਲਾਂ ਉਸਨੇ ਖੁਸ਼ਬਾਗ ਖਾਨ ਦੀ ਸਿਗਰਟ ਸੁਲਗਾਈ ਅਤੇ ਫੇਰ ਆਪਣੀ।
ਤਿੰਨ
ਚਾਰ ਡੂੰਘੇ ਕਸ਼ ਖਿੱਚਣ ਮਗਰੋਂ ਲਤੀਫ ਨੇ ਕਿਹਾ: ‘‘ਮੇਰਾ
ਖਿਆਲ ਹੈ ਕਿ ਇੱਥੈ ਬੈਠੇ ਰਹਿਣ ਦੀ ਥਾਂ ਸਾਨੂੰ ਕਿਲਾ ਸੋਲਿਤ ਸਿੰਘ ਵੱਲ ਚਾਲੇ ਪਾ
ਦੇਣੇ ਚਾਹੀਦੇ ਹਨ।
ਮੇਰਾ ਖਿਆਲ ਹੈ ਕਿ
ਉਥੇ ਹੀ ਸਾਨੂੰ ਕੋਈ ਸੁਰਾਗ ਮਿਲ ਸਕੇਗਾ।
ਜੇ ਸੱਚਮੁਚ ਹੀ ਉਥੇ
ਕੋਈ ਕਿਲਾ ਹੋਇਆ ਤਾਂ ਹੋ ਸਕਦਾ ਹੈ ਉਸ ਵਿਚ ਲੁਕਣ ਲਈ ਕੋਈ ਤਹਿਖਾਨਾ ਵੀ ਹੋਵੇ।’’
ਖੁਸ਼ਬਾਗ ਖਾਨ ਨੂੰ ਇਹ ਗੱਲ ਜਚ ਗਈ ਅਤੇ ਉਸਨੇ ਹੱਥ ਉਤੇ ਹੱਥ ਧਰ ਕੇ ਬੈਠਣ ਦੀ ਥਾਂ
ਲਤੀਫ ਗਿੱਲ ਦੀ ਗੱਲ ਉਤੇ ਅਮਲ ਕਰਨਾ ਹੀ ਬਿਹਤਰ ਸਮਝਿਆ।
ਰਸਤਾ ਕਿਉਂ ਕਿ ਕੋਈ
ਨਹੀਂ ਸੀ ਇਸ ਲਈ ਉਹ ਪੈਦਲ ਹੀ ਕਿਲਾ ਸੋਲਿਤ ਸਿੰਘ ਵੱਲ ਤੁਰ ਪਏ।
ਇਕ ਸੈਨਿਕ ਵਾਇਰਲੈਸ
ਲੈ ਕੇ ਖੁਸ਼ਬਾਗ ਸਿੰਘ ਤੇ ਲਤਾਫ ਗਿੱਲ ਦੇ ਮਗਰ ਤੁਰ ਰਿਹਾ ਸੀ।
ਦਸ ਸੈਨਿਕ ੳਨਾਂ ਦੇ
ਮੂਹਰੇ ਤੁਰ ਰਹੇ ਸਨ।
ਕਪਤਾਨ ਫੈਸਲ ਅਲੀ
ਦੋਹਾਂ ਦੇ ਮਗਰ ਸੀ।
ਉਸ ਦੇ ਪਿਛੇ ਕਰੀਬ
ਤੀਹ ਜਵਾਨ ਆ ਰਹੇ ਸਨ।
ਜੰਗਲ
ਹੋਣ ਕਰਕੇ ਉਨਾਂ ਦੀ ਰਫਤਾਰ ਬਹੁਤੀ ਨਹੀਂ ਸੀ।
ਕਈ ਥਾਈਂ ਇਕੋ ਕਤਾਰ
ਬਣਾ ਕੇ ਲੰਘਣਾ ਪੈਂਦਾ
ਸੀ।
ਸੋਨਿਕਾਂ ਦੇ ਭਾਰੀ ਬੂਟਾਂ
ਹੇਠਾਂ ਦਬਣ ਕਾਰਨ ਕਚਰ ਕਚਰ ਹੋ ਰਹੀ ਸੀ।
ਬਾਰਡਰ ਵੱਲੋਂ ਗੋਲੀ
ਚੱਲ ਰਹੀ ਸੀ।
ਕਿਤੇ ਕਿਤੇ ਗੋਲੇ ਵੀ
ਡਿੱਗ ਰਹੇ ਸਨ।
ਪਰ ਉਹ ਉਨਾਂ ਤੋਂ
ਕਾਫੀ ਦੂਰ ਡਿੱਗ ਰਹੇ ਸਨ।
ਹਾਲੇ
ਉਹ ਕਿਲਾ ਸੋਲਿਤਪੁਰ ਦੇ ਖੰਡਰਾਂ ਤੱਕ ਪਹੁੰਚੇ ਨਹੀਂ ਸਨ ਕਿ ਵਾਇਰਲੈਸ ਸੈ¤ਟ
ਉਤੇ ਆਵਾਜ਼ ਆਉਣੀ ਸ਼ੁਰੂ ਹੋ ਗਈ: ‘‘ਡੈਲਟਾ
ਵਨ ਟੂ ਖੁਸ਼ਬਾਗ ਖਾਨ।
ਡੈਲਟਾ ਵਨ ਟੂ ਖੁਸ਼ਬਾਗ
ਖਾਨ।
ਓਵਰ।’’
ਖੁਸ਼ਬਾਗ ਖਾਨ ਨੇ ਮਾਊਥਪੀਸ ਮੂੰਹ ਅੱਗੇ ਕਰ ਕੇ ਜਵਾਬ ਦਿੱਤਾ: ‘‘ਖੁਸ਼ਬਾਗ
ਖਾਨ ਸਪੀਕਿੰਗ।
ਓਵਰ।’’
‘‘ਹਾਲਾਤ
ਇਹ ਹੈ ਕਿ ਕਿਲਾ ਸੋਲਿਤ ਸਿੰਘ ਰਣਜੀਤ ਸਿੰਘ ਦੇ ਇਕ ਫੌਜਦਾਰ ਨੇ ਬਣਵਾਇਆ ਸੀ।
ਇਸ ਵਿਚ ਇਕ ਵੱਡੀ
ਹਵੇਲੀ ਸੀ।
ਇਸ ਹਵੇਲੀ ਦੇ ਇਕ ਤਹਿਖਾਨੇ
ਵਿਚੋਂ ਇਕ ਸੁਰੰਗ ਕੱਢੀ ਗਈ ਸੀ।
ਇਹ ਸੁਰੰਗ ਕਰੀਬ ਤਿੰਨ
ਕਿਲੋਵੀਟਰ ਲੰਬੀ ਸੀ।
ਇਕ ਕਿਲੋਮੀਟਰ ਤੋਂ
ਅੱਗੇ ਜਾ ਕੇ ਇਸ ਦੇ ਦੋ ਇਸ ਹੋ ਜਾਂਦੇ ਸਨ।
ਪੰਜਾਹ ਸਾਲਾਂ ਤੋ ਇਹ
ਸੁਰੰਗ ਵਰਤੀ ਨਹੀਂ ਗਈ।
ਇਸ ਵਿਚੋਂ ਇਕ ਐਨ
ਬਾਰਡਰ ਉਤੇ ਨਿਕਲਦੀ ਹੈ।
ਕਿਲੇ ਦਾ ਸਰਦਾਰ ਇਸ
ਦੀ ਵਰਤੋਂ ਆਪਣੀ ਰਖੈਲ ਨੂੰ ਹਵੇਲੀ ਵਿਚ ਲਿਆਉਣ ਲਈ ਕਰਦਾ ਸੀ।
ਦੂਜੀ ਸੁਰੰਗ ਦਾ ਮੂੰਹ
ਕਰੀਬ ਚਾਰ ਕਿਲੋਮੀਟਰ ਉਤਰ ਵੱਲ ਹੈ।
ਉਹ ਭਾਰਤੀ ਇਲਾਕੇ ਵਿਚ
ਹੈ।
ਪਰ ਇਸ ਸੁਰੰਗ ਵਿਚ ਪਾਣੀ ਭਰਿਆ
ਦੱਸਿਆ ਜਾਂਦਾ ਹੈ।
ਓਵਰ।’’
‘‘ਥੈਂਕਸ।
ਓਵਰ।’’
ਖੁਸ਼ਬਾਗ ਖਾਨ ਦੇ ਚਿਹਰੇ ਉਤੇ
ਲਾਲੀ ਦੌੜ ਗਈ ਸੀ।
ਇਸ ਦਾ ਮਤਲਬ ਹੈ ਕਿ
ਭਗੌੜੇ ਇਸੇ ਤਹਿਖਾਨੇ ਵਿਚ ਹਨ।
ਉਨਾਂ
ਦੀ ਰਫਤਾਰ ਇਕਦਮ ਤੇਜ਼ ਹੋ ਗਈ ਅਤੇ ਉਹ ਤੁਰਤ ਹੀ ਖੰਡਰਾਂ ਵਿਚ ਪਹੁੰਚ ਗਏ।
ਖੰਡਰਾਂ ਵਿਚ ਪਹੁੰਚਣ
ਮਗਰੋਂ ਉਨਾਂ ਲਈ ਤਹਿਖਾਨੇ ਦਾ ਮੁਹਾਨਾ ਲੱਭਣ ਵਿਚ ਕੋਈ ਮੁਸ਼ਕਲ ਨਹੀਂ ਆਈ।
ਸਾਲ
ਦੀਆਂ ਦੇਸੀ ਘਿਓ ਵਿਚ ਗੁੰਨ ਕੇ
ਬਣਾਈਆਂ ਪਿੰਨੀਆਂ ਖਾਣ ਮਗਰੋਂ ਜਿਥੇ ਪਾਸ਼ਾ,
ਸਬੀਰਾ ਅਤੇ ਸਰੀਨਾ ਤਹਿਖਾਨੇ
ਦੇ ਸਿਲੇ ਫਰਸ਼ ਉਤੇ ਹੀ ਲੰਬੇ
ਪੈ ਗਏ ਸਨ, ਉਥੇ ਖਤਰਾ
ਸੁਰੰਗ ਦੇ ਅੰਦਰ ਚਲੇ ਗਿਆ ਸੀ।
ਸੁਰੰਗ ਕਾਫੀ ਉਚੀ ਅਤੇ
ਚੌੜੀ ਸੀ ਅਤੇ ਛੇ ਫੁੱਟ ਦਾ ਆਦਮੀ ਸਿੱਧਾ ਖੜ
ਕੇ ਇਸ ਵਿਚ ਤੁਰ ਸਕਦਾ ਸੀ।
ਮੋਮਬੱਤੀ ਦੇ ਚਾਨਣ
ਵਿਚ ਉਹ ਬਾਰਾਂ ਮਿੰਟਾਂ ਵਿਚ ਉਸ ਥਾਂ ਪਹੁੰਚ ਗਿਆ ਜਿਥੇ ਇਸ ਸੁਰੰਗ ਦੇ ਦੋ ਹਿੱਸੇ
ਹੁੰਦੇ ਸਨ।
ਇਸ ਥਾਂ ਆ ਕੇ ਇਕ ਕਾਫੀ ਖੁੱਲਾ
ਜਿਹਾ ਹਾਲ ਬਣਿਆ ਹੋਇਆ ਸੀ ਜਿਸ ਵਿਚ ਆਸਾਨੀ ਨਾਲ ਸੌ ਬੰਦੇ ਆ ਸਕਦੇ ਸਨ।
ਇਸ ਥਾਂ ਤੇ ਕਾਫੀ
ਨਿੱਕ ਸੁੱਕ ਸਾਮਾਨ ਪਿਆ ਸੀ।
ਉਸ ਨੇ ਮਹਿਸੂਸ ਕੀਤਾ
ਕਿ ਕੁਝ ਲੋਕ ਜ਼ਰੂਰ ਹੀ ਇਸ ਥਾਂ ਦੀ ਵਰਤੋਂ ਕਰਦੇ ਰਹੇ ਹੋਣਗੇ।
ਹੋ ਸਕਦਾ ਹੈ ਸਮਗਲਰ
ਕਰਦੇ ਹੋਣ ਜਾਂ ਜਿਵੇਂ ਕਿ ਪਾਸ਼ਾ ਦੱਸਦਾ ਸੀ,
ਕੁਝ ਹੋਰ ਲੋਕ ਵੀ ਕਰਦੇ ਹੋਣ।
ਨਿਰੀਖਣ ਕਰਨ ਮਗਰੋਂ ਉਸ ਨੇ ਘੜੀ ਦੇਖੀ ਅਤੇ ਵਾਪਸ ਸੁਰੰਗ ਦੇ ਮੂੰਹ ਵਾਲੇ ਤਹਿਖਾਨੇ
ਵੱਲ ਚੱਲ ਪਿਆ।
ਉਸ ਨੇ ਦੇਖਿਆ ਕਿ ਇਸ
ਵਾਰੀ ਉਸਨੂੰ ਚੌਦਾਂ ਮਿੰਟ ਲੱਗ ਗਏ ਸਨ।
ਇਸ ਦਾ ਕਾਰਨ ਇਹ ਸੀ
ਕਿ ਜਾਂਦੇ ਸਮੇਂ ਉਤਰਾਈ ਸੀ ਅਤੇ ਹੁਣ ਚੜਾਈ ਸੀ।
ਜਦੋਂ ਉਹ ਤਹਿਖਾਨੇ
ਵਿਚ ਪਹੁੰਚਾ ਤਾਂ ਤਿੰਨੇ ਜਣੇ ਸੁੱਤੇ ਹੋਏ ਸਨ।
ਦਿਨ ਭਰ ਦੀ ਥਕਾਵਟ
ਕਾਰਨ ਉਹ ਤੁਰਤ ਹੀ ਸੌਂ ਗਏ ਸਨ ਪਰ ਖਤਰਾ ਸਮਝਦਾ ਸੀ ਕਿ ਹਾਲੇ ਉਹ ਖਤਰੇ ਤੋਂ ਬਾਹਰ
ਨਹੀਂ ਸਨ ਹੋਏ।
ਇਸ ਲਈ ਉਨਾਂ ਨੂੰ
ਹੁਣੇ ਹੀ ਇਥੋਂ ਉਠ ਕੇ ਦੋਹਾਂ ਸੁਰੰਗਾਂ ਵਾਲੀ ਥਾਂ ਪਹੁੰਚ ਉਤੇ ਜਾਣਾ ਚਾਹੀਦਾ ਹੈ।
ਇਸ
ਮਕਸਦ ਲਈ ਉਸਨੇ ਪਹਿਲਾਂ ਪਾਸ਼ ਨੂੰ ਜਗਾਇਆ ਉਹ ਤੁਰਤ ਹੀ ਉਠ ਖੜਾ ਹੋਇਆ।
ਉਸਨੇ ਪਾਸ਼ ਨੂੰ ਆਪਣੇ
ਦਿਲ ਦੀ ਗੱਲ ਦੱਸੀ।
ਦੋਹਾਂ ਨੇ ਦੋਹਾਂ
ਔਰਤਾਂ ਨੂੰ ਜਗਾਇਆ।
ਉਨਾਂ ਨੂੰ ਜਗਾਉਣਾ
ਜ਼ਰਾ ਕੁ ਮੁਸ਼ਕਲ ਸੀ।
ਫਿਰ ਵੀ ਉਹ ਦੋਵੇਂ
ਜਣੀਆਂ ਉਠ ਗਈਆਂ।
ਖਤਰਾ
ਨੇ ਕਿਹਾ,‘‘ਇਹ ਥਾਂ
ਬਹੁਤੀ ਸੁਰੱਖਿਅਤ ਨਹੀਂ ਹੈ ਕਿਉਂ ਕਿ ਇਹ ਤਹਿਖਾਨੇ ਦੇ ਐਨ ਹੇਠਾਂ ਹੈ।
ਜੇ ਉਨਾਂ ਨੇ ਇਹ ਥਾਂ
ਲੱਭ ਲਈ ਤਾਂ ਉਹ ਹੈਂਡਗਰਨੇਡ ਜਾਂ ਅੱਥਰੂ ਗੈਸ ਸੁੱਟ ਕੇ ਸਾਡੇ ਲਈ ਖਤਰਾ ਬਣ ਸਕਦੇ
ਹਨ।
ਇਸ ਲਈ ਅਸੀਂ ਅੰਦਰ ਜਾ ਕੇ ਹੀ
ਆਰਾਮ ਕਰਾਂਗੇ।’’
ਦੋਵੇਂ ਜਣੀਆਂ ਉਠ ਖੜੀਆਂ ਹੋਈਆਂ।
ਪਰ ੳਨਾਂ ਦੇ ਚਿਹਰਿਆਂ
ਉਤੇ ਭਰਪੂਰ ਥਕਾਵਟ ਦੇ ਨਿਸ਼ਾਨ ਸਨ।
ਲਗਦਾ ਸੀ ਕਿ ਉਹ ਇਕ
ਕਦਮ ਵੀ ਅੱਗੇ ਨਹੀਂ ਤੁਰ ਸਕਦੀਆਂ।
ਇਸ
ਤੋਂ ਪਹਿਲਾਂ ਕਿ ਉਹ ਉਥੋਂ ਤੁਰਦੇ,
ਤਹਿਖਾਨੇ ਦੇ ਮੂੰਹ ਦੇ ਬਾਹਰੋਂ
ਆਵਾਜ਼ਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ।
ਖਤਰਾ ਨੇ ਨੇੜੇ ਜਾ ਕੇ
ਸੁਣਿਆ ਉਸ ਨੇ ਮਹਿਸੂਸ ਕੀਤਾ ਕਿ ਕਾਫੀ ਸੈਨਿਕ ਤਹਿਖਾਨੇ ਦੇ ਮੂੰਹ ਉਤੇ ਖੜੇ ਹਨ।
ਆਵਾਜ਼ਾਂ ਸੁਣ ਕੇ ਬਾਕੀ ਜਣੇ ਵੀ ਚੌਕਸ ਹੋ ਗਏ ਸਨ।
ਖਤਰਾ ਨੇ ਧੀਮੀ ਆਵਾਜ਼
ਵਿਜ ਕਿਹਾ,‘‘ਪਾਸ਼ ਤੂੰ
ਇਨਾਂ ਦੋਹਾਂ ਨੂੰ ਲੈ ਕੇ ਇਸ ਸੁਰੰਗ ਵਿਚ ਚਲੇ ਜਾ।
ਮੈਂ ਇਥੇ ਰੁਕ ਕੇ
ਦੇਖਦਾ ਹਾਂ ਕਿ ਉਹ ਕੀ ਕਰ ਰਹੇ ਹਨ।
ਇਨਾਂ ਨਾਲ ਨਿਪਟ ਕੇ
ਮੈਂ ਤੁਹਾਡੇ ਨਾਲ ਆ ਰਲਾਂਗਾ।’’
ਪਾਸ਼
ਨੇ ਇਕ ਮਸ਼ੀਨ ਗੰਨ ਚੁੱਕੀ,
ਇਕ ਥੈਲਾ ਮੋਢੇ ਉਤੇ ਲਮਕਾਇਆ
ਅਤੇ ਸੁਰੰਗ ਦੇ ਵਿਚ ਦਾਖਲ ਹੁੰਦੇ ਬੋਲਿਆ: ‘‘ਮੈਂ
ਇਨਾਂ ਨੂੰ ਪਹੁੰਚਾ ਕੇ ਵਾਪਸ ਆ ਰਿਹਾ ਹਾਂ।’’
ਖਤਰਾ
ਨੇ ਕੋਈ ਜਵਾਬ ਨਾ ਦਿੱਤਾ ਅਤੇ ਤਹਿਖਾਨੇ ਦੀ ਕੰਧ ਨਾਲ ਸ਼ਹਿ ਲਾ ਕੇ ਖੜਾ ਹੋ ਗਿਆ।
ਮਸ਼ੀਨਗੰਨ ਉਸਨੇ ਸੱਜੇ
ਹੱਥ ਦੇ ਨਾਲ ਹੀ ਕੰਧ ਨਾਲ ਖੜੀ ਕੀਤੀ ਹੋਈ ਸੀ।
ਸੁਰੰਗ ਦਾ ਰਸਤਾ ਲੱਭਣ ਮਗਰੋਂ ਖੁਸ਼ਬਾਗ ਖਾਨ ਬਹੁਤ ਖੁਸ਼ ਸੀ।
ਰਸਤੇ ਉਪਰਲੀਆਂ
ਨਿਸ਼ਾਨੀਆਂ ਦੱਸ ਰਹੀਆਂ ਸਨ ਕਿ ਇਸ ਥਾਂ ਉਤੇ ਹੁਣੇ ਹੀ ਕੁਝ ਲੋਕ ਮੌਜੂਦ ਸਨ।
‘‘ਇਹ
ਗੱਲ ਤਾਂ ਪੱਕੀ ਹੈ ਕਿ ਉਹ ਹੇਠਾਂ ਹਨ।
ਸਵਾਲ ਹੁਣ ਇਹ ਹੈ ਕਿ
ਕੀਤਾ ਕੀ ਜਾਵੇ?’’
ਖੁਸ਼ਬਾਗ ਨੇ ਲਤੀਫ ਨੂੰ ਪੁੱਛਿਆ।
‘‘ਮੇਰੀ
ਸਲਾਹ ਮੰਨੋ ਤਾਂ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਉਨਾਂ ਨੂੰ ਬਾਹਰ ਨਿਕਲਣ ਲਈ ਮਜਬੂਰ
ਕੀਤਾ ਜਾ ਸਕਦਾ ਹੈ।’’
ਲਤੀਫ ਗਿੱਲ ਨੇ ਕਿਹਾ।
‘‘ਪਰ
ਇਹ ਸੁਰੰਗ ਬਹੁਤ ¦ਮੀ
ਹੈ ਅਤੇ ਇਸ ਲਈ ਸੈਂਕੜੇ ਗੋਲਿਆਂ ਦੀ ਜ਼ਰੂਰਤ ਪੈ ਸਕਦੀ ਹੈ।
ਇਹ ਸੰਭਵ ਨਹੀਂ।’’
‘‘ਤਾਂ
ਫਿਰ ਹੱਥ ਗੋਲੇ ਸੁੱਟ ਕੇ ਉਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ।’’
ਗਿੱਲ ਨੇ ਹੋਰ ਸਲਾਹ ਦਿੱਤੀ।
‘‘ਮੂਰਖਤਾ
ਵਾਲੀ ਗੱਲ ਨਾ ਕਰ ਗਿੱਲ।
ਤੂੰ ਕੀ ਸਮਝਦਾ ਹੈਂ
ਕਿ ਖਤਰਾ ਇੱਥੇ ਤਹਿਖਾਨੇ ਵਿਚ ਹੀ ਬੈਠਾ ਰਹੇਗਾ।
ਉਸ ਨੇ ਇਸ ਦੀ
ਸੰਭਾਵਨਾ ਬਾਰੇ ਪਹਿਲਾਂ ਹੀ ਸੋਚ ਰੱਖਿਆ ਹੋਵੇਗਾ।’’
‘‘ਤਾਂ
ਫਿਰ ਕੀ ਕੀਤਾ ਜਾਵੇ?’’
ਗਿੱਲ ਨੇ ਸਵਾਲ ਕੀਤਾ।
‘‘ਸਰ
ਜੇ ਆਗਿਆ ਦਿਓ ਤਾਂ ਮੈਂ ਮਸ਼ਵਰਾ ਦੇਵਾਂ।’’
ਇਹ ਨੌਜਵਾਨ ਕਪਤਾਨ ਫੈਸਲ ਅਲੀ
ਸੀ।
‘‘ਹਾਂ,
ਕੈਪਟਨ ਦਸ।’’
‘‘ਸਰ,
ਮੈਂ ਇਸ ਤਹਿਖਾਨੇ ਵਿਚ ਜਾ ਕੇ
ਦੇਖਦਾ ਹਾਂ ਕਿ ਕੀ ਹਾਲਾਤ ਹਨ।
ਅੰਦਰ ਜਾ ਕੇ ਹੀ ਅਸੀਂ
ਸਾਰੀ ਸਥਿਤੀ ਦਾ ਪਤਾ ਕਰ ਸਕਦੇ ਹਾਂ।’’
ਫੈਸਲ ਅਲੀ ਨੇ ਕਿਹਾ।
‘‘ਸ਼ਾਬਾਸ਼
ਕੈਪਟਨ।
ਇਹ ਅਕਲਮੰਦੀ ਵਾਲੀ ਗੱਲ ਹੈ।’’
‘‘ਥੈਂਕਸ
ਸਰ।’’
ਫੈਸਲ ਅਲੀ ਨੇ ਕਿਹਾ ਅਤੇ ਆਪਣੇ
ਫੈਰਿੰਗਰ ਰਿਵਾਲਵਰ ਨੂੰ ਟੋਹ ਕੇ ਅਤੇ ਏ. ਕੇ. ਸੰਤਾਲੀ ਮੋਢੇ ਤੇ ਲਟਕਾ ਕੇ ਉਹ
ਤਹਿਖਾਨੇ ਦੇ ਮੁਹਾਨੇ ਤੋਂ ਦੀ ਹੇਠਾਂ ਉਤਰ ਗਿਆ।
ਇਸ
ਤੋਂ ਪਹਿਲਾਂ ਕਿ ਉਹ ਹਨੇਰੇ ਵਿਚ ਦੇਖਣ ਦੀ ਕੋਸ਼ਿਸ਼ ਕਰੇ ਇਕ ਮਜਬੂਤ ਹੱਥ ਨੇ ਉਸ ਦੇ
ਮੂੰਹ ਨੂੰ ਬੰਦ ਕਰ ਲਿਆ ਅਤੇ ਦੂਸਰੇ ਹੱਥ ਨੇ ਉਸਦੀ ਉਹ ਬਾਂਹ ਫੜ ਲਈ ਜਿਸ ਵਿਚ ਉਸਨੇ
ਰਿਵਾਲਵਰ ਫੜਿਆ ਹੋਇਆ ਸੀ।
ਕਪਤਾਨ ਫੈਸਲ ਅਲੀ
ਬਹੁਤ ਚੁਸਤ ਤੇ ਤਾਕਤਵਰ ਸੀ।
ਪਰ ਖਤਰਾ ਉਸ ਤੋ
ਵਧੇਰੇ ਚੁਸਤ ਤੇ ਤਾਕਤਵਰ ਸੀ।
ਪੂਰਾ ਜ਼ੋਰ ਲਾਉਣ ਦੇ
ਬਾਵਜੂਦ ਫੈਸਲ ਅਲੀ ਉਸ ਦੀ ਪਕੜ ਵਿਚੋਂ ਆਜ਼ਾਦ ਨਹੀਂ ਹੋ ਸਕਿਆ।
ਨਾ ਹੀ ਖਤਰਾ ਨੇ ਉਸ
ਦੇ ਮੂੰਹ ਵਿਚੋਂ ਕੋਈ ਆਵਾਜ਼ ਹੀ ਨਿਕਲਣ ਦਿੱਤੀ।
ਜਦੋਂ
ਉਸਦੇ ਹੱਥੋਂ ਰਿਵਾਲਵਰ ਡਿੱਗ ਪਿਆ ਤਾਂ ਖਤਰਾ ਨੇ ਆਪਣੀ ਜੇਬ ਵਿਚੋਂ ਇਕ ਕਮਾਣੀਦਾਰ
ਚਾਕੂ ਕੱਢ ਕੇ ਸੱਜੇ ਹੱਥ ਨਾਲ ਪੂਰੇ ਜ਼ੋਰ ਨਾਲ ਫੈਸਲ ਅਲੀ ਦੀ ਛਾਤੀ ਉਤੇ ਦਿਲ ਵਾਲੀ
ਥਾਂ ਉਤੇ ਵਾਰ ਕੀਤਾ।
ਫੌਲਾਦ ਦਾ ਬਣਿਆ ਹੋਇਆ
ਛੇ ਇੰਚੀ ਫਲ ਵਾਲਾ
ਚਾਕੂ ਛਾਤੀ ਦੀਆਂ ਹੱਡੀਆਂ ਵਿਚ ਦੀ ਤਿਲਕਦਾ ਹੋਇਆ ਫੈਸਲ ਅਲੀ ਦੇ ਦਿਲ ਨੂੰ ਚੀਰ ਗਿਆ।
ਉਹ ਸਕਿੰਟਾਂ ਵਿਚ ਹੀ
ਉਸੇ ਥਾਂ ਢੇਰੀ ਹੋ ਗਿਆ ਜਿਸ ਥਾਂ ਉਤੇ ਉਹ ਖੜਾ ਸੀ।
ਖਤਰਾ
ਨੇ ਉਸਨੂੰ ਹੇਠਾਂ ਜ਼ਮੀਨ ਉਤੇ ਡਿੱਗਣ ਦਿੱਤਾ ਅਤੇ ਉਸਦੇ ਕੋਲ ਗੋਡਿਆਂ ਭਾਰ ਬੈਠ ਕੇ
ਚਾਕੂ ਉਸਦੀ ਛਾਤੀ ਵਿਚੋਂ ਖਿੱਚ ਲਿਆ।
ਖੂਨ ਦੀ ਤਤੀਰੀ ਨਿਕਲੀ
ਅਤੇ ਫੈਸਲ ਅਲੀ ਦਾ ਸਰੀਰ ਬਿਲਕੁਲ ਹੀ ਢਿੱਲਾ ਪੈ ਗਿਆ।
ਜਦੋਂ
ਕਾਫੀ ਦੇਰ ਤੱਕ ਖੁਸ਼ਬਾਗ ਖਾਨ ਨੇ ਕਪਤਾਨ ਫੈਸਲ ਅਲੀ ਦੀ ਕੋਈ ਆਵਾਜ਼ ਨਹੀਂ ਸੁਣੀ ਤਾਂ
ਉਸਨੂੰ ਫਿਕਰ ਹੋਣ ਲੱਗਾ।ਜਦੋਂ
ਉਸਨੂੰ ਪਤਾ ਸੀ ਕਿ ਖਤਰਾ ਵਰਗਾ ਖਤਰਨਾਕ ਆਦਮੀ ਹੇਠਾਂ ਤਹਿਖਾਨੇ ਵਿਚ ਹੈ ਤਾਂ ਉਸਨੂੰ
ਨੌਜਵਾਨ ਤੇ ਉਤਸ਼ਾਹੀ ਕਪਤਾਨ ਨੂੰ ਹੇਠਾਂ ਭੇਜਣ ਦੀ ਹਿਮਾਕਤ ਨਹੀਂ ਸੀ ਕਰਨੀ ਚਾਹੀਦੀ।
ਖਤਰਾ
ਨੇ ਮਰੇ ਹੋਏ ਨੌਜਵਾਨ ਅਹਿਲਵਾਦੀ ਕਪਤਾਨ ਦੇ ਸਰੀਰ ਨੂੰ ਟੋਹਿਆ ਤਾਂ ਉਸ ਦੀ ਹਿੱਪ
ਪਾਕੇਟ ਵਿਚੋਂ ਚਾਰ ਗਰਨੇਡ ਮਿਲ ਗਏ।
ਉਹ ਗਰਨੇਡ ਉਸ ਨੇ
ਬਾਹਰ ਕੱਢ ਲਏ ਅਤੇ ਤਹਿਖਾਨੇ ਦੇ ਮੂੰਹ ਦੇ ਐਨ ਹੇਠਾਂ ਪਹੁੰਚ ਕੇ ਗਰਨੇਡ ਦੀ ਪਿੰਨ
ਕੱਢ ਕੇ ਉਸਨੂੰ ਉਪਰ ਨੂੰ ਇਸ ਤਰੀਕੇ ਨਾਲ ਉਛਾਲਿਆ ਕਿ ਇਹ ਬਾਹਰ ਜਾ ਡਿੱਗੇ।
ਇਹ
ਗਰਨੇਡ ਡਿਗਦਾ ਖੁਸ਼ਬਾਗ ਖਾਨ ਨੇ ਦੇਖ ਲਿਆ ਸੀ ਜਿਹੜਾ ਤਹਿਖਾਨੇ ਦੇ ਮੂੰਹ ਤੋਂ ਕਰੀਬ
ਪੰਦਰਾਂ ਗਜ਼ ਦੂਰ ਖੜਾ ਲਤੀਫ ਗਿੱਲ ਨਾਲ ਸਲਾਹ ਮਸ਼ਵਰਾ ਕਰ ਰਿਹਾ ਸੀ।
ਚੰਗੇ ਭਾਗੀਂ ਉਹ ਜਿਸ
ਪਾਸੇ ਉਹ ਖੜਾ ਸੀ,
ਗਰਨੇਡ ਉਸ ਤੋਂ ਦੂਸਰੇ ਪਾਸੇ ਸੁੱਟਿਆ ਗਿਆ ਸੀ।
ਪਰ ਮੰਦੇ ਭਾਗੀਂ ਉਹ
ਗਰਨੇਡ ਸਿੱਧਾ ਹੀ ਚਾਰ ਜਵਾਨਾਂ ਉਤੇ ਜਾ ਡਿੱਗਿਆ ਅਤੇ ਹਿਸ ਦੇ ਧਮਾਕੇ ਵਿਚ ਉਹ
ਧਾਰਸ਼ਾਹੀ ਹੋ ਗਏ।
ਪਰ
ਬਾਗੀ ਦੇ ਸੈਨਿਕਾਂ ਨੇ ਲੰਮੇ
ਪੈ ਕੇ ਪੁਜੀਸ਼ਨਾਂ ਲੈ ਲਈਆਂ।
ਖੁਸ਼ਬਾਗ ਖਾਨ ਵੀ ਜ਼ਮੀਨ ਉਤੇ ਲੇਟ ਗਿਆ ਸੀ।
ਉਸ ਨੇ ਉਚੀ ਆਵਾਜ਼ ਵਿਚ
ਹੁਕਮ ਦੱਸਿਆ : ‘‘ਉਸ
ਕੋਲ ਤਿੰਨ ਗਰਨੇਡ ਹੋਰ ਵੀ ਹਨ।’’
ਹਾਲੇ ਉਸਨੇ ਇਹ ਗੱਲ ਕਹੀ ਹੀ
ਸੀ ਕਿ ਦੂਸਰਾ ਗਰਨੇਡ ਵੀ ਆਣ ਡਿੱਗਾ ਪਰ ਕਿਉਂ ਕਿ ਪਾਕਿਸਤਾਨੀ ਸੈਨਿਕ ਹੁਣ ਚੌਕਸ ਹੋ
ਚੁੱਕੇ ਸਨ ਇਸ ਲਈ ਇਹ ਕੋਈ ਨੁਕਸਾਨ ਨਾ ਕਰ ਸਕਿਆ।
ਕਈ
ਮਿੰਟਾਂ ਤੱਕ ਹੇਠਾਂ ਖਤਰਾ ਸੁਹਿ ਲਾ ਕੇ ਬੈਠਾ ਰਿਹਾ ਤੇ ਉਪਰ ਪਾਕਿਸਤਾਨੀ ਸੈਨਿਕ
ਬੈਠੇ ਰਹੇ।
ਕਰੀਬ ਪੰਦਰਾਂ ਮਿੰਟਾਂ ਤੱਕ
ਖਤਰਾ ਨੇ ਕੋਈ ਕਾਰਵਾਈ ਨਾ ਕੀਤੀ।
ਨਾ ਹੀ ਖੁਸ਼ਬਾਗ ਖਾਨ
ਨੇ ਹੀ ਕੋਈ ਹਰਕਤ ਕੀਤੀ।
ਪੰਦਰਾਂ ਮਿੰਟ ਦਾ ਸਮਾਂ ਤਨਾਓ ਕਾਰਨ ਪੰਦਰਾਂ ਘੰਟਿਆਂ ਜਿੰਨਾਂ ਲੰਮਾ
ਹੋ ਗਿਆ ਸੀ।
ਫਿਰ
ਖੁਸ਼ਬਾਗ ਖਾਨ ਨੇ ਇਕ ਸੈਨਿਕ ਨੂੰ ਹੁਕਮ ਦਿੱਤਾ ਕਿ ਉਹ ਰੀਂਗਦੇ ਹੋਏ ਜਾਵੇ ਅਤੇ ਇਕ
ਹਥਗੋਲਾ ਤਹਿਖਾਨੇ ਵਿਚ ਸੁੱਟ ਦੇਵੇ।
ਸੈਨਿਕ ਨੇ ਉਸੇ ਤਰਾਂ
ਕੀਤਾ।
ਜਦੋਂ
ਹਥਗੋਲਾ ਡਿੱਗਾ ਖਤਰਾ ਉਸ ਵੇਲੇ ਤਹਿਖਾਨੇ ਦੇ ਦੂਸਰੇ ਸਿਰੇ ਉਤੇ ਸੀ।
ਢਾਲ ਹੋਣ ਕਾਰਨ
ਹਥਗੋਲਾ ਉਸ ਦੇ ਪਾਸੇ ਵੱਲ ਹੀ ਰਿੜ ਰਿਹਾ ਸੀ।
ਸਕਿੰਟਾਂ ਦੀ ਗੱਲ ਹੀ
ਸੀ ਕਿ ਗੋਲਾ ਫਟ ਜਾਂਦਾ।
ਪਰ
ਖਤਰਾ ਵਧੇਰੇ ਫੁਰਤੀਲਾ ਸੀ।
ਉਸਨੇ ਚੀਤੇ ਵਰਗੀ
ਫੁਰਤੀ ਨਾਲ ਦੌੜ ਕੇ ਇਹ ਹਥਗੋਲਾ ਚੁੱਕਿਆ ਅਤੇ ਕ੍ਰਿਕਟ ਦੇ ਚੰਗੇ ਫੀਲਡਰ ਵਾਂਗ ਇਸ
ਨੂੰ ਤਹਿਖਾਨੇ ਦੇ ਮੂੰਹ ਵੱਲ ਵਗਾਹ ਮਾਰਿਆ।
ਇਹ ਮ੍ਰਿਤਕ ਫੈਸਲ ਅਲੀ
ਦੀ ਲਾਸ਼ ਕੋਲ ਜਾ ਕੇ ਫਟ ਗਿਆ ਅਤੇ ਲਾਸ਼ ਦੇ ਚੀਥੜੇ ਉਡ ਕੇ ਸਾਰੇ ਤਹਿਖਾਨੇ ਵਿਚ ਫੈਲ
ਗਏ।
ਇਸ
ਦੇ ਅੱਧੇ ਮਿੰਟ ਬਾਦ ਹੀ ਲਗਭਗ ਦਰਜਨ ਭਰ ਹਥਗੋਲੇ ਤਹਿਖਾਨੇ ਵਿਚ ਆ ਡਿੱਗੇ।
ਖਤਰਾ ਪਹਿਲਾਂ ਹੀ
ਆਪਣੀ ਮਸ਼ੀਨਗੰਨ ਚੁੱਕ ਕੇ ਤਹਿਖਾਨੇ ਵਿਚੋਂ ਸੁਰੰਗ ਵਿਚ ਦਾਖਲ ਹੋ ਚੁੱਕਾ ਸੀ।
ਉਸ ਨੇ ਇਹ ਹਥਗੋਲੇ
ਡਿਗਦੇ ਅਤੇ ਫਟਦੇ ਦੇਖੇ ਅਤੇ ਧੂੰਏਂ ਅਤੇ ਮਿੱਟੀ ਦੇ ਨਾਲ ਨਾਲ ਕੰਕਰੀਟ ਦਾ ਇਕ
ਗੁਬਾਰ ਉਠਿਆ।
ਨਾਲ ਹੀ ਤਪਿਖਾਨੇ ਦੀ
ਛੱਤ ਵਿਚ ਲੇੜੂ ਡਿਗਣੇ ਸ਼ੁਰੂ ਹੋ ਗਏ।
ਉਹ
ਕਾਫੀ ਦੂਰ ਤੱਕ ਸੁਰੰਗ ਵਿਚ ਚਲੇ ਗਿਆ।
ਪਰ ਗੋਲੇ ਫਟਣ ਦੀ
ਆਵਾਜ਼ ਹਾਲੇ ਤੱਕ ਆ ਰਹੀ ਸੀ।
ਫਿਰ ਇਕਦਮ ਜ਼ੋਰਦਾਰ
ਧਮਾਕਾ ਹੋਇਆ ਅਤੇ ਤਹਿਖਾਨੇ ਦੀ ਸਾਰੀ ਦੀ ਸਾਰੀ ਛੱਤ ਹੀ ਆ ਡਿੱਗੀ।
ਇਸ ਦਾ ਹੁਣ ਮਲਬਾ
ਹਥਗੋਲਿਆਂ ਦੇ ਪ੍ਰਭਾਵ ਕਾਰਨ ਸੁਰੰਗ ਦੇ ਅੰਦਰ ਤੱਕ ਵੀ ਆ ਗਿਆ ਟਨਾਂ ਦੇ ਹਿਸਾਬ ਨਾਲ
ਪੱਥਰ, ਇੱਟਾਂ ਆਦਿ ਨੇ
ਸੁਰੰਗ ਪੂਰੀ ਤਰਾਂ ਬੰਦ ਕਰ ਦਿੱਤੀ।
ਖਤਰਾ
ਨੇ ਆਪਣਾ ਸਾਮਾਨ ਚੁੱਕਿਆ ਅਤੇ ਸੁਰੰਗ ਦੇ ਅੰਦਰ ਵੱਲ ਨੂੰ ਤੇਰ ਪਿਆ ਜਿੱਥੇ ਪਾਸ਼ਾ,
ਸਬੀਰਾ ਤੇ ਸਰੀਨਾ ਉਸ ਦੀ ਉਡੀਕ
ਕਰ ਰਹੇ ਸਨ।
ਰਾਤ ਦੇ ਦਸ ਵੱਜ ਚੁੱਕੇ ਸਨ।
ਖੁਸ਼ਬਾਗ ਖਾਨ ਨੇ ਤਹਿਖਾਨੇ ਦੀ ਡਿੱਗੀ ਹੋਈ ਛੱਤ ਦੇ ਕੋਲ ਖੜੇ ਹੋ ਕੇ ਹੇਠਾਂ ਪਏ
ਮਲਬੇ ਨੂੰ ਦੇਖਿਆ।
ਮਲਬੇ ਵਿਚੋਂ ਸੁਰੰਗ
ਕਿੱਥੇ ਹੈ ਇਸ ਦਾ ਪਤਾ ਨਹੀਂ ਸੀ ਲੱਗ ਰਿਹਾ।
ਹੁਣ
ਉਹ ਇਸ ਗੱਲ ਉਤੇ ਖਫਾ ਸੀ ਕਿ ਉਸਦੇ ਸੈਨਿਕਾਂ ਨੇ ਏਨੇ ਜ਼ਿਆਦਾ ਹਥਗੋਲੇ ਕਿਉਂ ਸੁੱਟੇ
ਜਿਸ ਨਾਲ ਸੁਰੰਗ ਦਾ ਮੂੰਹ ਹੀ ਬੰਦ ਹੋ ਜਾਵੇ।
ਪਰ ਇਸ ਦਾ ਹੁਕਮ ਤਾਂ
ਉਸ ਨੇ ਖੁਦ ਹੀ ਦਿੱਤਾ ਸੀ।
‘‘ਲਤੀਫ
ਤੇਰਾ ਕੀ ਖਿਆਲ ਹੈ ਖਤਰਾ ਬਚ ਗਿਆ ਹੋਏਗਾ?’’
ਊਸ ਨੇ ਆਪਣੇ ਜੂਨੀਅਰ ਸਹਿਯੋਗੀ
ਨੂੰ ਪੁੱਛਿਆ।
‘‘ਤੇਰਾ
ਕੀ ਖਿਆਲ ਹੈ?’’ ਗਿੱਲ
ਨੇ ਮੁੜਵਾਂ ਉਹੀ ਸਵਾਲ ਕੀਤਾ।
‘‘ਮੈਨੂੰ
ਲਗਦਾ ਹੈ ਕਿ ਉਹ ਜ਼ਰੂਰ ਬਚ ਗਿਆ ਹੋਵੇਗਾ ਅਤੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰੇਗਾ।’’
‘‘ਹੋ
ਸਕਦਾ ਹੈ।’’
‘‘ਤਾਂ
ਫੇਰ ਮੈਂ ਬਾਰਡਰ ਉਤੇ ਉਸ ਥਾਂ ਜਾਣਾ ਚਾਹੁੰਦਾ ਹਾਂ ਜਿੱਥੋਂ ਉਹ ਬਾਰਡਰ ਪਾਰ ਕਰਨ ਦੀ
ਕੋਸ਼ਿਸ਼ ਕਰਨਗੇ।’’
‘‘ਮੇਰੇ
ਖਿਆਲ ਮੁਤਾਬਕ ਉਹ ਕਰੀਬ ਅੱਧੀ ਰਾਤ ਵੇਲੇ ਇਹ ਕੋਸ਼ਿਸ਼ ਕਰਨਗੇ।
ਪਰ ਉਨਾਂ ਨੂੰ ਕਰੀਬ
ਪੰਜਾਹ ਮੀਟਰ ਦਾ ਸੂਹੀਆ ਵਾਲਾ ਇਲਾਕਾ ਪਾਰ ਕਰਨਾ ਪਏਗਾ।
ਉਸ ਦੇ ਦੋਹੀਂ ਪਾਸੀਂ
ਸਾਡੀਆਂ ਸੈਨਿਕ ਚੌਂਕੀਆਂ ਹਨ।’’
ਲਤੀਫ ਗਿੱਲ ਨੇ ਕਿਹਾ।
‘‘ਮੈਂ
ਇਨਾਂ ਵਿਚੋਂ ਹੀ ਕਿਸੇ ਚੌਂਕੀ ਉਤੇ ਹੋਣਾ ਚਾਹਾਂਗਾ।’’
ਖੁਸ਼ਬਾਗ ਖਾਨ ਨੇ ਕਿਹਾ ਅਤੇ
ਬਿਨਾਂ ਜਵਾਬ ਉਡੀਕਿਆਂ ਉਸੇ ਰਸਤੇ ਪੈਦਲ ਚੱਲ ਪਿਆ ਜਿਸ ਰਸਤੇ ਉਹ ਆਇਆ ਸੀ।
ਲਗਭਗ
ਦੌੜਦੇ ਹੋਏ ਉਹ ਕਰੀਬ ਅੱਧੇ ਘੰਟੇ ਵਿਚ ਹੀ ਉਥੇ ਪਹੁੰਚ ਗਿਆ ਜਿਥੇ ਉਸਦੀ ਜੀਪ ਖੜੀ
ਸੀ।
ਜੀਪ ਵਿਚ ਬੈਠਦੇ ਸਾਰ ਹੀ ਉਸਨੇ
ਡਰਾਈਵਰ ਨੂੰ ਬਾਰਡਰ ਦੀ ਕੇ. ਟਾਪ ਬਾਰਡਰ ਚੌਂਕੀ ਵੱਲ ਤੁਰਨ ਦਾ ਹੁਕਮ ਦਿੱਤਾ।
ਫਰਾਈਵਰ ਨੇ ਜੀਪ ਸਟਾਰਟ ਕੀਤੀ ਅਤੇ ਗੇਅਰ ਵਿਚ ਪਾ ਕੇ ਕੱਚੇ ਰਸਤੇ ਉਤੇ ਮੋੜ ਲਈ।
ਧਮਾਕਿਆਂ ਦੀ ਆਵਾਜ਼ ਪਾਸ਼,
ਸਬੀਰਾ ਤੇ ਸਰੀਨਾ ਨੇ ਵੀ ਸੁਣ
ਲਈ ਸੀ ਹਾਲਾਂਕਿ ਉਹ ਤਹਿਖਾਨੇ ਤੋਂ ਕਰੀਬ ਇਕ ਕਿਲੋਮੀਟਰ ਦੂਰ ਬੈਠੇ ਸਨ।
ਇਨਾਂ ਧਮਾਕਿਆਂ ਕਾਰਨ
ਸੁਰੰਗ ਇਥੇ ਤੱਕ ਵੀ ਕੰਬ ਗਈ ਸੀ।
ਭਾਵੇਂ ਦਿਨ ਭਰ ਦੀ ਭੱਜ ਨੱਠ ਕਾਰਨ ਖਤਰਾ ਦੇ ਕੱਪੜੇ ਪਹਿਲਾਂ ਹੀ ਪਸੀਨੇ ਅਤੇ ਮਿੱਟੀ
ਕਾਰਨ ਗੰਦੇ ਹੋਏ ਸਨ,
ਪਰ ਤਹਿਖਾਨੇ ਦੀ ਛੱਤ ਡਿਗਣ ਕਾਰਨ ਉਸ ਦਾ ਸਿਰ ਮੂੰਹ ਵੀ ਬੁਰੀ ਤਰਾਂ ਭਰ ਗਿਆ ਸੀ।
ਸਿਰਫ ਮੋਮਬੱਤੀ ਦੇ
ਚਾਨਣ ਵਿਚ ਵੀ ਉਸ ਦੇ ਛੱਤੇ ਅਤੇ ਮੂੰਹ ਉਤੇ ਜੰਮੀ ਹੋਈ ਮਿੱਟੀ ਦੀ ਪਰਤ ਸਪਸ਼ਟ ਦਿਖਾਈ
ਦਿੰਦੀ ਸੀ।
ਪਰ ਇਸ ਕਾਰਨ ਉਹ ਹੋਰ
ਸ਼ਕਤੀਸ਼ਾਲੀ, ਹੋਰ ਤਕੜਾ
ਅਤੇ ਹੋਰ ਦਲੇਰ ਦਿਖਾਈ ਦੇਣ ਲੱਗ ਪਿਆ ਸੀ।
ਸਰੀਨਾ ਨੇ ਖਤਰਾ ਦੇ ਚਿਹਰੇ ਵੱਲ ਦੇਖਿਆ ਅਤੇ ਮਹਿਸੂਸ ਕੀਤਾ ਕਿ ਉਸ ਵਿਚ ਇਸ ਤਰਾਂ
ਦੀ ਸਥਿਤੀ ਵਿਚ ਵੀ ਕਿੰਨਾ ਠਰਮਾ ਹੈ ਅਤੇ ਉਹ ਕਿੰਨਾ ਬੇਖੌਫ ਹੈ।
ਪਹਿਲੀ ਵਾਰੀ ਉਸਨੂੰ
ਲੱਗਾ ਕਿ ਖਤਰਾ ਉਸਨੂੰ ਆਪਣੀਆਂ ਮਜ਼ਬੂਤ ਰਾਹਾਂ ਵਿਚ ਘੁੱਟ ਲਵੇ ਅਤੇ ਪਿਆਰ ਕਰੇ।
ਉਹ ਸਾਰੀ ਦੀ ਸਾਰੀ ਉਸ
ਨੌਜਵਾਨ ਦੀ ਬੁਕਲ ਵਿਚ ਡੁੱਲ
ਜਾਣਾ ਚਾਹੁੰਦੀ ਸੀ ਜਿਸ ਬਾਰੇ
ਉਸਨੂੰ ਸਿਵਾ ਇਸ ਗੱਲ ਤੋਂ ਕੁਝ ਨਹੀਂ ਸੀ ਪਤਾ ਕਿ ਉਹ ਪਾਕਿਸਤਾਨੀ ਸੈਨਿਕਾਂ ਤੋਂ ਉਸ
ਨੂੰ ਬਚਾਉਣ ਲਈ ਜਾਨ ਹੁਲ ਕੇ ਲੜ ਰਿਹਾ ਹੈ।
ਉਸ ਨੂੰ ਤਾਂ ਇਹ ਤੱਕ
ਨਹੀਂ ਸੀ ਪਤਾ ਕਿ ਉਹ ਕਿਥੋਂ ਦਾ ਰਹਿਣ ਵਾਲਾ ਹੈ,
ਕਿਥੇ ਰਹਿੰਦਾ ਹੈ ਅਤੇ ਕੀ ਕੰਮ
ਕਰਦਾ ਹੈ।
ਫਿਰ ਵੀ ਹੋਟਲ ਖਾਬਗਾਹ ਵਿਚ
ਉਨਾਂ ਦੀ ਪਹਿਲੀ ਮਿਲਣੀ ਵੇਲੇ ਹੀ ਉਸ ਦੇ ਦਿਲ ਨੇ ਹਾਮੀ ਭਰੀ ਸੀ ਕਿ ਇਸ ਨੌਜਵਾਨ
ਉਤੇ ਇਤਬਾਰ ਕੀਤਾ ਜਾ ਸਕਦਾ ਹੈ।
ਉਸ ਦੇ ਬੋਲਣ ਦੇ
ਅੰਦਾਜ਼ ਤੋਂ ਹੀ ਉਸ ਨੇ ਮਹਿਸੂਸ ਕਰ ਲਿਆ ਸੀ ਕਿ ਉਸ ਦੀ ਆਗਿਆ ਦਾ ਪਾਲਣ ਕਰਕੇ ਹੀ
ਉਸਦੀ ਜਾਨ ਬਚ ਸਕਦੀ ਹੈ ਸਗੋਂ ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਸ ਦੀ ਜਾਨ ਲਈ
ਕੋਈ ਖਤਰਾ ਵੀ ਹੈ।
ਉਹ ਤਾਂ ਸਿਰਫ ਏਨਾ ਹੀ
ਸਮਝਦੀ ਸੀ ਕਿ ਉਹ ਜੋ ਕੁਝ ਵੀ ਕਰ ਰਬਹੀ ਹੈ,
ਉਹ ਕੁਝ ਵੀ ਖਤਰਨਾਕ ਨਹੀਂ ਹੈ।
ਥੋੜਾ ਜਿਹਾ ਖਤਰਾ
ਉਸਨੂੰ ਵਲਿੰਗਟਨ ਵੱਲੋਂ ਉਸਦੇ ਘਰ ਆਉਣ ਉਤੇ ਮਹਿਸੂਸ ਹੋਇਆ ਸੀ।
ਪਰ ਇਹ ਖਤਰਾ ਕਿੰਨਾ
ਗੰਭੀਰ ਹੈ, ਇਸ ਦਾ
ਪਤਾ ਤਾਂ ਉਸ ਤੋਂ ਬਾਦ ਹੀ ਲੱਗਾ ਜਦੋਂ ਉਨਾਂ ਦੀ ਭਾਲ ਲਈ ਪੂਰੀ ਫੌਜ ਹੀ ਭੇਜ ਦਿੱਤੀ
ਗਹੀ।
ਕਿੰਨੀ ਅਜੀਬ ਗੱਲ ਹੈ ਕਿ ਉਸ ਦੀ ਜਾਨ ਲਈ ਖਤਰੇ ਦਾ ਮੁਕਾਬਲਾ ਕਰਨ ਵਾਲੇ ਇਸ ਨੌਜਵਾਨ
ਦਾ ਨਾਂ ਵੀ ਖਤਰਾ ਹੀ ਹੈ।
ਹਾਲਾਂਕਿ ਉਸਨੇ ਦੱਸਿਆ
ਸੀ ਕਿ ਉਸਦਾ ਨਾਂ ਆਈ. ਐਮ. ਖਟੜਾ ਹੈ ਪਰ ਸਾਰੇ ਉਸਨੂੰ ਖਤਰਾ ਹੀ ਕਹਿੰਦੇ ਹਨ।
ਕਿਉਂ ਕਹਿੰਦੇ ਹਨ
ਉਸਨੂੰ ਖਤਰਾ? ਇਹ
ਸਵਾਲ ਸਰੀਨਾ ਨੇ ਆਪਣੇ ਆਪ ਨੂੰ ਕੀਤਾ।
ਫਿਰ ਆਪੇ ਹੀ ਉਤਰ
ਦਿੱਤਾ: ਕਿਸੇ ਦਿਨ ਮੌਕਾ ਮਿਲਿਆ ਤਾ ਜ਼ਰੂਰ ਪੁਛਾਂਗੀ।
ਪਰ
ਕੀ ਇਸ ਤਰਾਂ ਦਾ ਮੌਕਾ ਮਿਲੇਗਾ?
ਖਬਰੇ ਅੱਲਾ ਇਸ ਤਰਾਂ ਦਾ ਮੌਕਾ
ਦੇ ਹੀ ਦੇਵੇ।
ਖਬਰੇ ਉਹ ਮੌਤ ਦੇ ਇਸ
ਫੰਦੇ ਵਿਚੋਂ ਸਚਮੁਚ ਬਚ ਹੀ ਨਿਕਲੇ।
ਉਸ
ਦੀ ਸੋਚਾਂ ਦੀ ਤੰਦ ਉਸ ਵੇਲੇ ਟੁੱਟੀ ਜਿਸ ਵੇਲੇ ਖਤਰਾ ਕਹਿ ਰਿਹਾ ਸੀ : ‘‘ਇਸ
ਵੇਲੇ ਸਵਾ ਦਸ ਵ¤ਜੇ
ਹਨ।
ਕਿਉਂ ਪਾਸ਼ਾ,
ਅਸੀਂ ਕਿੰਨੇ ਚਿਰ ਵਿਚ ਸੱਜੇ
ਪਾਸੇ ਵਾਲੀ ਸੁਰੰਗ ਦੇ ਸਿਰੇ ਉਤੇ ਪਹੁੰਚ ਸਕਾਂਗੇ?’’
‘‘ਇਹ
ਸੁਰੰਗ ਕਾਫੀ ਖੁੱਲੀ ਹੈ ਜੇ ਅਸੀਂ ਹੁਣੇ ਤੁਰ ਪਈਏ ਤਾਂ ਕਰੀਬ ਡੇਢ ਘੰਟੇ ਵਿਚ ਪਹੁੰਚ
ਜਾਵਾਂਗੇ।’’
‘‘ਕੀ
ਇਸ ਦੂਸਰੀ ਸੁਰੰਗ ਦੀ ਵਰਤੋਂ ਸਚਮੁਚ ਹੀ ਨਹੀਂ ਕੀਤੀ ਜਾ ਸਕਦੀ?’’
‘‘ਮੈਂ
ਦੱਸਿਆ ਸੀ ਕਿ ਇਹ ਕੰਮ ਬਿਲਕੁਲ ਅਸੰਭਵ ਹੈ।
ਆਦਮਖੋਰ ਚੂਹੇ ਅਤੇ
ਸੱਪ ਕਿਸੇ ਨੂੰ ਲੰਘਣ
ਨਹੀਂ ਦਿੰਦੇ।’’
‘‘ਚਲੋ
ਫਿਰ ਤੁਰੀਏ।
ਅੱਧੀ ਰਾਤ ਤੱਕ ਸਾਨੂੰ ਬਾਰਡਰ
ਪਾਰ ਕਰ ਲੈਣਾ ਚਾਹੀਦਾ ਹੈ।’’
ਪਾਸ਼ਾ
ਸਭ ਤੋਂ ਅੱਗੇ ਸੀ।
ਉਸਨੇ ਆਪਣੀ ਪਤਨੀ ਦਾ
ਹੱਥ ਫੜਿਆ ਹੋਇਆ ਸੀ।
ਖਾਣੇ ਵਾਲਾ ਬੈਗ ਅਤੇ
ਦੋਵੇਂ ਮਸ਼ੀਨਗੰਨਾਂ ਉਨਾਂ ਨੇ ਉਥੇ ਹੀ ਛੱਡ ਦਿੱਤੀਆਂ ਸਨ।
ਖਤਰਾ ਕੋਲ ਆਪਣਾ
ਰਿਵਾਲਵਰ ਸੀ ਅਤੇ ਪਾਸ਼ ਕੋਲ ਵਲਿੰਗਟਨ ਵਾਲਾ ਰਿਵਾਲਵਰ ਸੀ।
ਸੁਰੰਗ ਭਾਵੇਂ ਪੁਰਾਣੀ ਅਤੇ ਹਨੇਰੀ ਸੀ ਫਿਰ ਵੀ ਮੋਮਬੱਤੀ ਦੀ ਰੌਸ਼ਨੀ ਵਿਚ ਇਸ ਵਿਚ
ਤੁਰਨਾ ਕੋਈ ਮੁਸ਼ਕਲ ਕੰਮ ਨਹੀਂ ਸੀ।
ਖਤਰਾ
ਨੇ ਸਰੀਨਾ ਦੀ ਬਾਂਹ ਫੜੀ ਹੋਈ ਸੀ ਅਤੇ ਸਰੀਨਾ ਨੂੰ ਹਿਸ ਨਾਲ ਬਹੁਤ ਸਕੂਨ ਮਿਲ ਰਿਹਾ
ਸੀ।
ਭਾਵੇਂ ਉਹ ਬੁਰੀ ਤਰਾਂ ਥੱਕੀ
ਹੋਈ ਸੀ ਫਿਰ ਵੀ ਉਹ ਲੱਤਾਂ ਘਸੀਟਦੀ ਹੋਈ ਅਤੇ ਆਪਣਾ ਸਾਰੇ ਸਾਰਾ ਬੋਝ ਖਤਰਾ ਉਤੇ ਪਾ
ਕੇ ਤੁਰ ਰਹੀ ਸੀ।
ਜਿਵੇਂ ਖਤਰਾ ਦੇ ਜਿਸਮ
ਵਿਚੋਂ ਉਸਨੂੰ ਤੁਰਦੇ ਰਹਿਣ ਦੀ ਸ਼ਕਤੀ ਮਿਲ ਰਹੀ ਹੋਵੇ।
ਕਰੀਬ
ਸਾਢੇ ਗਿਆਰਾਂ ਵੱਜੇ ਸਨ ਜਦੋਂ ਉਹ ਬਾਰਡਰ ਦੇ ਕਿਨਾਰੇ ਖੁੱਲਦੇ ਇਸ ਸੁਰੰਗ ਦੇ ਮੂੰਹ
ਦੇ ਨੇੜੇ ਪਹੁੰਚ ਗਏ।
ਪਾਸ਼
ਤੇ ਸਬੀਰਾ ਰੁਕ ਗਏ ਸਨ।
ਪਾਸ਼
ਨੇ ਕਿਹਾ, ‘‘ਇਹ ਕਰੀਬ
ਪੰਜਾਹ ਮੀਟਰ ਦਾ ਰਕਬਾ ਹੈ,
ਜਿਸ ਵਿਜ ਬਾਰੂਦੀ ਸੁਰੰਗਾਂ
ਵਿਛਾਈਆਂ ਗਈਆਂ ਹਨ।
ਪਾਕਿਸਤਾਨ ਦੀ ਇਕ
ਬਾਰਡਰ ਪੋਸਟ ਖੱਬੇ ਪਾਸੇ ਸੌ ਮੀਟਰ ਉਤੇ ਹੈ ਤੇ ਦੂਸਰੀ ਕਰੀਬ ਪੰਜਾਹ ਮੀਟਰ ਉਤੇ।
ਦੋਹਾਂ ਪੋਸਟਾਂ ਉਤੇ
ਸ਼ਕਤੀਸ਼ਾਲੀ ਲਾਈਟਾਂ ਲੱਗੀਆਂ ਹੁੰਦੀਆਂ ਹਨ।
ਇਹ ਐਮਰਜੈਂਸੀ ਵਿਚ ਹੀ
ਚਲਾਈਆਂ ਜਾਂਦੀਆਂ ਹਨ।
ਕਿਉਂਕਿ ਬਾਰਡਰ ਉਤੇ
ਫਾਇਰਿੰਗ ਹੁੰਦੀ ਹੀ ਰਹਿੰਦੀ ਹੈ,
ਇਸ ਲਈ ਇਹ ਸਰਚ ਲਾਈਟਾਂ ਹਰ
ਵੇਲੇ ਨਹੀਂ ਜਗਦੀਆਂ।’’
‘‘ਪਰ
ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਰਸਤਾ ਹੈ ਜਿਥੇ ਬਾਰੂਦੀ ਸੁਰੰਗਾਂ ਨਹੀਂ ਹਨ?’’
ਖਤਰਾ ਨੇ ਪੁੱਛਿਆ।
‘‘ਇਹ
ਬਹੁਤ ਟੇਢਾ ਸਵਾਲ ਹੈ।
ਇਸ ਬਾਰੇ ਕੁਝ ਨਹੀਂ
ਕਿਹਾ ਜਾ ਸਕਦਾ।
ਇਸੇ ਲਈ ਇਹ ਪੰਜਾਹ
ਮੀਟਰ ਦਾ ਰਸਤਾ ਪਾਰ ਕਰਨ ਵਿਚ ਫੇਢ ਘੰਟੇ ਤੋਂ ਵੱਧ ਲੱਗ ਜਾਂਦਾ ਹੈ।’’
ਪਾਸ਼ ਨੇ ਉਤਰ ਦਿੱਤਾ।
‘‘ਇਸ
ਗੱਲ ਦੀ ਕੀ ਗਾਰੰਟੀ ਹੈ ਕਿ ਤੁਸੀਂ ਬਾਰੂਦੀ ਸੁਰੰਗਾਂ ਨਾਲ ਨਹੀਂ ਟਕਰਾਓਗੇ?’’
‘‘ਕੋਈ
ਗਾਰੰਟੀ ਨਹੀਂ।
ਇਹ ਤਾਂ ਸਿਰਫ ਚਾਂਸ
ਲੈਦ ਦੀ ਗੱਲ ਹੈ।
ਇਸੇ ਕਰਕੇ ਤਾਂ ਪੇਟ
ਦੇ ਭਾਰ ਘਿਸੜ ਘਿਸੜ ਕੇ ਇੰਚ ਇੰਚ ਕਰਕੇ ਅੱਗੇ ਵਧਣਾ ਪੈਂਦਾ ਹੈ।’’
‘‘ਠੀਕ।’’
ਖਤਰਾ ਨੇ ਕਿਹਾ ਅਤੇ ਪੁੱਛਿਆ,‘‘ਅਸੀਂ
ਕਿਹੜੀ ਤਰਤੀਬ ਵਿਚ ਜਾਵਾਂਗੇ?’’
‘‘ਸਭ
ਤੋਂ ਪਹਿਲਾਂ ਮੈਂ ਜਾਵਾਂਗਾ।
ਮੇਰੇ ਮਗਰ ਸਬੀਰਾ
ਹੋਵੇਗੀ।
ਅਸੀਂ ਕਰੀਬ ਡੇਢ ਘੰਟੇ ਵਿਚ
ਪਾਰ ਪਹੁੰਚ ਜਾਵਾਂਗੇ।
ਜਦੋਂ ਅਸੀਂ ਪਾਰਲੇ
ਸਿਰ ਪਹੁੰਚ ਜਾਵਾਂਗੇ ਤਾਂ ਤੁਸੀਂ ਇਥੋਂ ਤੁਰ ਪੈਣਾ।
ਅਸੀਂ ਜਿਹੜੀ ਲੀਹ ਬਣਾ
ਕੇ ਜਾਵਾਂਗੇ ਉਸੇ ਲੀਹ ਉਤੇ ਤੁਸੀਂ ਆ ਜਾਣਾ।’’
ਪਾਸ਼ ਨੇ ਜਵਾਬ ਦਿੱਤਾ।
ਇਹੀ
ਗੱਲ ਦਰੁਸਤ ਲੱਗਦੀ ਹੈ।
ਖਤਰਾ
ਅਤੇ ਪਾਸ਼ ਨੇ ਆਪਸ ਵਿਚ ਬਗਲਗੀਰ ਹੋ ਕੇ ਅਲਵਿਦਾ ਕਹੀ।
ਸਬੀਰਾ ਨੇ ਸਰੀਨਾ ਨੂੰ
ਜੱਫੀ ਵਿਚ ਲਿਆ।
‘‘ਖ਼ਦਾ ਖ਼ੈਰ ਕਰੇ।’’
ਸਰੀਨਾ ਨੇ ਉਸ ਲਈ ਸੁੱਖ ਮੰਗੀ।
‘‘ਅਸੀਂ
ਸਹੀ ਸਲਾਮਤ ਪਾਰ ਕਰ ਗਏ ਤਾਂ ਅਸੀਂ ਬਾਰਮੂਲਾ ਜ਼ਿਲੇ ਦੇ ਸਰਨਕੋਟ ਪਿੰਡ ਚਲੇ ਜਾਵਾਂਗੇ
ਜਿਥੇ ਸਾਡੇ ਰਿਸ਼ਤੇਦਾਰ ਹਨ।
ਜੀਊਂਦੇ ਰਹੇ ਤਾਂ
ਮਿਲਾਂਗੇ।
ਚੰਗਾ ਅਲਵਿਦਾ।’’
ਏਨੀ
ਗੱਲ ਕਹਿ ਕੇ ਪਾਸ਼ ਸੁਰੰਗ ਦੀ ਓਟ ਵਿਚੋਂ ਨਿਕਲਿਆ ਅਤੇ ਨਿਕਲਦੇ ਸਾਰ ਹੀ ਪੇਟ ਭਾਰ
ਜ਼ਮੀਨ ਤੇ ਲੇਟ ਗਿਆ।
ਉਹ ਸਿੱਧਾ ਲੇਟਿਆ
ਹੋਇਆ ਸੀ ਅਤੇ ਉਸਦੇ ਹੱਥ ਅਗਾਂਹ ਵੱਲ ਨੂੰ ਫੈਲੇ ਹੋਏ ਸਨ।
ਉਹ ਇੰਚ ਇੰਚ ਕਰਕੇ
ਨਹੀਂ ਸਗੋਂ ਸੈਂਟੀਮੀਟਰਾਂ ਦੇ ਹਿਸਾਬ ਨਾਲ ਅੱਗੇ ਵੱਧ ਰਿਹਾ ਸੀ।
ਕਰੀਬ ਪੰਦਰਾਂ ਕੁ
ਮਿੰਟਾਂ ਵਿਚ ਉਹ ਏਨਾ ਕੁ ਅੱਗੇ ਗਿਆ ਕਿ ਸਬੀਰਾ ਉਸ ਦੇ ਮਗਰ ਜਾ ਸਕੇ।
ਸਬੀਰਾ ਨੇ ਨਜ਼ਰਾਂ ਨਜ਼ਰਾਂ ਵਿਚ ਖਤਰਾ ਤੇ ਸਰੀਨਾ ਨੂੰ ਅਲਵਿਦਾ ਕਹੀ ਅਤੇ ਉਹ ਵੀ ਆਪਣੇ
ਪਤੀ ਵੱਲੋਂ ਪਾਈ ਗਈ ਲੀਹ ਉਤੇ ਲੇਟ ਗਈ।
ਉਸਦੇ ਹੱਥ ਉਸਦੇ ਪਤੀ
ਦੇ ਪੈਰਾਂ ਨੂੰ ਛੂਹ ਰਹੇ ਸਨ।
ਉਹ
ਦੋਵੇਂ ਬਹੁਤ ਘੱਟ ਰਫਤਾਰ ਨਾਲ ਅੱਗੇ ਵਧ ਰਹੇ ਸਨ।
ਇਹ ਬਹੁਤ ਹੀ
ਤਨਾਓਪੂਰਨ ਸਥਿਤੀ ਸੀ।
ਸੁਰੰਗ ਦੀ ਓਟ ਵਿਚੋਂ
ਇਕ ਦੂਜੇ ਨਾਲ ਸਟ ਕੇ ਜ਼ਮੀਨ ਉਤੇ ਲੇਟੇ ਹੋਏ ਖਤਰਾ ਤੇ ਸਰੀਨਾ ਦੋਹਾਂ ਨੂੰ ਘਿਸੜ ਰਹੇ
ਦੇਖ ਰਹੇ ਸਨ।
ਤਨਾਓ ਏਨਾ ਸੀ ਕਿ
ਦੋਹਾਂ ਨੂੰ ਇਕ ਦੂਸਰੇ ਦੇ ਨਾਲ ਲੱਗ ਕੇ ਪਏ ਹੋਣ ਦਾ ਅਹਿਸਾਸ ਤੱਕ ਨਹੀਂ ਸੀ।
ਨਾ ਸਰੀਨਾ ਦੇ ਦਿਮਾਗ
ਵਿਚ ਅਤੇ ਨਾ ਹੀ ਖਤਰਾ ਦੇ ਦਿਮਾਗ ਵਿਚ ਇਸ ਵੇਲੇ ਕੋਈ ਇਸ ਤਰਾਂ ਦੀ ਕੋਈ ਗੱਲ ਆ ਰਹੀ
ਸੀ ਕਿ ਉਹ ਨੌਜਵਾਨ ਇਸਤਰੀ ਅਤੇ ਮਰਦ ਹਨ,
ਜਵਾਨ ਹਨ ਅਤੇ ਇਕ ਸੁੰਨਸਾਨ
ਥਾਂ ਵਿਚ ਇੱਕਲੇ ਹਨ।
ਸਮਾਂ
ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਸੀ।
ਹਨੇਰਾ ਹੋਣ ਕਰਕੇ ਹੁਣ
ਦੋਹਾਂ ਨੂੰ ਪਾਸ਼ਾ ਤੇ ਸਬੀਰਾ ਦਾ ਝਾਉਲਾ ਹੀ ਪੈ ਰਿਹਾ ਸੀ।
ਧਿਆਨ ਦੇਣ ਨਾਲ ਹੀ
ਉਨਾਂ ਦੇ ਸਰੀਰਾਂ ਦਾ ਆਕਾਰ ਦਿਖਾਈ ਦੇ ਰਿਹਾ ਸੀ।
ਉਹ ਕਰੀਬ ਪੰਦਰਾਂ
ਮੀਟਰ ਤੱਕ ਸਫ਼ਰ ਤੈਅ ਕਰ ਚੁੱਕੇ ਸਨ।
ਹੋਰ ਪੌਣੇ ਘੰਟੇ
ਮਗਰੋਂ ਉਹ ਪਾਰਲੇ ਪਾਰ ਚਲੇ ਜਾਣਗੇ ਅਤੇ ਫਿਰ ਉਹ ਦੋਵੇਂ ਇਸੇ ਰਸਤੇ ਤੁਰਨਗੇ।
ਖਤਰਾ
ਨੇ ਰੇਡੀਅਲ ਡਾਇਲ ਵਾਲੀ ਆਪਣੀ ਘੜੀ ਦੇਖੀ।
ਰਾਤ ਦੇ ਸਵਾ ਬਾਰਾਂ
ਵੱਜ ਚੁੱਕੇ ਸਨ।
ਇਸ ਹਿਸਾਬ ਨਾਲ ਉਨਾਂ
ਨੇ ਇਕ ਵਜੇ ਤੁਰਨਾ ਸੀ।
ਹਾਲੇ ਪੌਣਾ ਘੰਟਾ
ਉਨਾਂ ਨੇ ਹੋਰ ਉਡੀਕ ਕਰਨੀ ਸੀ।
ਖਤਰਾ
ਨੇ ਸਾਹਮਣੇ ਦੇਖਿਆ।
ਹੁਣ ਕੁਝ ਵੀ ਦਿਖਾਈ
ਨਹੀਂ ਸੀ ਦੇ ਰਿਹਾ।
ਗਾੜਾ ਹਨੇਰਾ ਸੀ।
ਉਸ
ਨੇ ਆਪਣੇ ਖੱਬੇ ਪਾਸੇ ਖੜੀ ਸਰੀਨਾ ਵੱਲ ਦੇਖਿਆ।
ਚਿਹਰੇ ਉਤਲੀ ਥਕਾਵਟ,
ਮਿੱਟੀ ਘੱਟੇ ਨਾਲ ਲਿਬੜੇ
ਵਾਲਾਂ ਅਤੇ ਪਸੀਨੇ ਉਤੇ ਮੈਲ ਜੰਮਣ ਕਾਰਨ ਬਦਰੰਗ ਹੋਣ ਦੇ ਬਾਵਜੂਦ ਉਹ ਇਕ ਸੁੰਦਰ
ਮੁਟਿਆਰ ਸੀ।
ਇਸ ਤਰਾਂ ਦੇ ਖਤਰਨਾਕ ਮੌਕੇ
ਉਤੇ ਵੀ ਉਸ ਦੇ ਦਿਮਾਗ ਵਿਚ ਕਿਸੇ ਸਮੇਂ ਇਸ ਖੁਬਸੂਰਤ ਪਰ ਦਲੇਰ ਇਸਤਰੀ ਨਾਲ
ਹਮਬਿਸਤਰ ਹੋਣਦਾ ਵਿਚਾਰ ਉਭਰਿਆ।
ਇਹ ਵਿਚਾਰ ਪੈਦਾ
ਹੁੰਦੇ ਹੀ ਉਹ ਮੁਸਕੁਰਾ ਪਿਆ ਅਤੇ ਉਸ ਦੀ ਖੱਬੀ ਬਾਂਹ ਸੁਤੇ ਸਿੱਧ ਹੀ ਸਰੀਨਾ ਦੀ
ਪਿੱਠ ਉਤੇ ਜਾਪਿਆ।
ਉਸ
ਨੇ ਸਰੀਨਾ ਦੀ ਪਿੱਠ ਉਤੇ ਪੌਲੇ ਪੌਲੇ ਹੱਥ ਫੇਰਨਾ ਸ਼ੁਰੂ ਕੀਤਾ।
ਉਸ ਦੀ ਬਰੋਜੀਆਂ ਦੀ
ਹੁੱਕ ਨੂੰ ਟੋਹਿਆ ਅਤੇ ਉਸਦੇ ਮੂੰਹ ਨੂੰ ਆਪਣੇ ਵੱਲ ਮੋੜ ਕੇ ਉਸਦੇ ਮਟਮੈਲੇ ਹੋ
ਚੁੱਕੇ ਬੁੱਲਾਂ ਤੱਕ ਆਪਣੇ ਬੁੱਲ ਲਿਜਾਣ ਲੱਗਾ।
ਪਰ...।
ਪਰ
ਦੋਂਹ ਉਂਗਲਾਂ ਦੀ ਦੂਰੀ ਦੇ ਬਾਵਜੂਦ ਉਹ ਇਸ ਤਰਾਂ ਨਹੀਂ ਕਰ ਸਕਿਆ ਕਿਉਂ ਕਿ ਕਰੀਬ
ਤੀਹ ਮੀਟਰ ਦੂਰ ਇਕਦਮ ਹੀ ਇਕ ਧਮਾਕਾ ਹੋਇਆ।
ਪਾਸ਼ ਦਾ ਕੋਈ ਅੰਗ
ਕਿਸੇ ਬਾਰੂਦੀ ਸੁਰੰਗ ਨਾਲ ਟਕਰਾ ਗਿਆ ਸੀ ਅਤੇ ਉਸਦੀ ਲਾਸ਼ ਦੇ ਫੁੰਦੇ ਉੱਡ
ਗਏ ਸਨ।
ਧਮਾਕਾ ਹੁੰਦੇ ਸਾਰ ਹੀ ਪਾਕਿਸਤਾਨੀ ਚੌਂਕੀਆਂ ਦੀਆਂ ਸਰਚ ਇਕਦਮ ਜਗ ਉਠੀਆਂ ਅਤੇ ਨਾਲ
ਹੀ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ।
ਸਰਚ ਲਾਈਟਾਂ ਦੀ
ਰੌਸ਼ਨੀ ਵਿਚ ਦੋਹਾਂ ਨੇ ਦੇਖਿਆ ਕਿ ਸਬੀਰਾ ਦਾ ਸਰੀਰ ਅਣਗਿਣਤ ਗੋਲੀਆਂ ਨਾਲ ਵਿੰਨਿਆ
ਗਿਆ ਸੀ ਅਤੇ ਪਾਸ਼ ਦੇ ਸਰੀਰ ਦੇ ਲੋਥੜੇ ਦੂਰ ਦੂਰ ਤੱਕ ਡਿੱਗੇ ਪਏ ਸਨ।
ਸਬੀਰਾ ਇਕ ਵਾਰੀ ਉਠ ਕੇ ਖੜੀ ਹੋਈ ਪਰ ਗੋਲੀਆਂ ਦੀ ਵਾਛੜ ਕਾਰਨ ਇਕ ਪਾਸੇ ਨੂੰ ਡਿੱਗ
ਪਈ।
ਉਸ ਦੇ ਡਿੱਗਣ ਨਾਲ ਕੋਈ ਹੋਰ
ਬਾਰੂਦੀ ਸੁਰੰਗ ਫਟ ਗਈ ਸੀ।
ਕੁਝ
ਸੁਰੰਗਾਂ ਪਾਕਿਸਤਾਨੀ ਸੈਨਿਕਾਂ ਦੀਆਂ ਗੋਲੀਆਂ ਕਾਰਨ ਵੀ ਫਟ ਗਈਆਂ ਸਨ।
ਭਾਵੇਂ ਪਾਕਿਸਤਾਨੀ ਸੈਨਿਕਾਂ ਨੇ ਆਪਣੇ ਹੀ ਇਲਾਕੇ ਵਿਚ ਗੋਲੀਆਂ ਚਲਾਈਆਂ ਸਨ,ਫਿਰ
ਵੀ ਮਿੰਟਾਂ ਵਿਚ ਹੀ ਭਾਰਤੀ ਚੌਂਕੀਆਂ ਤੋਂ ਵੀ ਫਾਇਰਿੰਗ ਹੋਣੀ ਸ਼ੁਰੂ ਹੋ ਗਈ।
ਦੋਵੱਲੀਂ ਫਾਇਰਿੰਗ
ਕਾਰਨ ਕੰਨ ਪਾੜਵਾਂ ਸ਼ੋਰ ਹੋਣ ਲੱਗਾ।
ਇਸ ਸ਼ੋਰ ਵਿਚ ਸਰੀਨਾ
ਦੀ ਉਸ ਚੀਕ ਦਬ ਕੇ ਰਹਿ ਗਈ ਜਿਹੜੀ ਸਬੀਰਾ ਤੇ ਪਾਸ਼ਾ ਨੂੰ ਮਰਦੇ ਦੇਖ ਕੇ ਉਸ ਦੇ ਗਲੇ
ਵਿਚੋਂ ਨਿਕਲੀ ਸੀ।
ਖਤਰਾ
ਨੇ ਆਪਣੇ ਖੱਬੇ ਹੱਥ ਨਾਲ ਉਸਦਾ ਮੂੰਹ ਬੰਦ ਕਰ ਲਿਆ ਸੀ ਹਾਲਾਂਕਿ ਜਿੰਨੀ ਤੇਜ਼
ਗੋਲੀਆਂ ਦੀ ਆਵਾਜ਼ ਸੀ,
ਉਸ ਵਿਚ ਉਸ ਦੀ ਚੀਕ ਕਿਸੇ ਦੇ ਕੰਨ ਤੱਕ ਪਹੁੰਚਣ ਦੀ ਸੰਭਾਵਨਾ ਬਹੁਤੀ ਨਹੀਂ ਸੀ। |