3
ਪੰਦਰਾਂ ਮਿੰਟਾਂ ਵਿਚ ਹੀ ਖੁਸ਼ਬਾਗ ਖਾਨ ਘਟਨਾ ਵਾਲੀ ਥਾਂ ਉਤੇ ਲਤੀਫ ਗਿੱਲ ਅਤੇ ਹੋਰ
ਅਮਲੇ ਸਮੇਤ ਪਹੁੰਚ ਗਿਆ ਸੀ।
ਐਸ. ਕੇ. ਯਾਦਵ ਭਾਵੇਂ
ਰਾਅ ਦਾ ਏਜੰਟ ਸੀ ਪਰ ਉਸ ਪਾਸ ਡਿਪਲੋਮੈਟਿਕ ਪਾਸਪੋਰਟ ਸੀ।
ਇਸ ਕਾਰਨ ਦੋਹਾਂ
ਦੇਸ਼ਾਂ ਵਿਚਲੇ ਬਹੁਤ ਹੰਗਾਮਾ ਖੜਾ ਹੋ ਸਕਦਾ ਸੀ।
ਪਹਿਲਾਂ ਹੀ ਭਾਰਤ ਅਤੇ
ਪਾਕਿਸਤਾਲ ਵਿਚਲੇ ਕਸ਼ੀਦਗੀ ਵਧੀ ਹੋਈ ਸੀ।
ਭਾਵੇਂ ਖੁਸ਼ਬਾਗ ਖਾਨ
ਆਈ. ਐਸ. ਆਈ. ਨੇ ਕਸ਼ਮੀਰ ਵਿੰਗ ਵੱਲ ਸੰਬੰਧ ਨਹੀਂ ਰਖਦਾ ਸੀ।
ਫਿਰ ਵੀ ਉਸ ਨੂੰ ਪਤਾ
ਹੀ ਸੀ ਕਿ ਕਸ਼ਮੀਰ ਵਿਚ ਦੇਹਾਦ ਦੇ ਨਾਂ ਉਤੇ ਅਫਗਾਨ ਹੀ ਨਹੀਂ ਸਮੋਂ ਹੋਰ ਬਹੁਤ ਸਾਰੇ
ਇਸਲਾਮੀ ਮੁਲਕਾਂ ਦੇ ਨੌਜਵਾਨਾਂ ਨੂੰ ਟਰੇਨਿੰਗ ਦੇਣ ਲਈ ਆਈ. ਐਸ. ਆਈ ਨੇ ਕੈਂਪ ਖੋਲੇ
ਹੋਏ ਸਨ।
ਇਨਾਂ ਕੈਂਪਾਂ ਵਿਚ ਟਰੇਂਡ
ਕੀਤੇ ਗਏ ਨੌਜਵਾਨਾਂ ਨੂੰ ਬਰਸਾਤ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਅਰਥਾਤ ਮਈ ਅਤੇ
ਜੂਨ ਦੇ ਮਹੀਨੇ ਹੀ ਅਕਸਰ ਸਰਹਦ ਪਾਰ ਕਰਵਾਇਆ ਜਾਂਦਾ ਹੈ।
ਹੁਣ ਮਈ ਦਾ ਦੂਸਰਾ
ਹਫਤਾ ਚਲ ਰਿਹਾ ਸੀ।
ਭਾਰਤੀ ਕਸ਼ਮੀਰ ਵਿਚ ਇਨਾਂ ਟਰੇਂਡ ਲੋਕਾਂ ਨੂੰ ਭੇਜਣ ਲਈ ਅਕਸਰ ਪੁਣਛ,
ਜੰਮੂ ਦੀ ਨੇੜਲੀ ਸਰਹਦ ਉਤੇ
ਗੋਲਾਬਾਰੀ ਤੇਜ ਕਰ ਦਿਤੀ ਜਾਂਦੀ ਸੀ।
ਪਹਿਲਾਂ ਪਹਿਲ ਇਨਾਂ
ਨੂੰ ਪਸਹੂਰ ਤੋਂ ਡੇਰਾ ਬਾਬਾ ਨਾਨਕ ਵੱਲ ਧੱਕ ਦਿੱਤਾ ਜਾਂਦਾ ਸੀ।
ਪਰ ਕੁਝ ਸਾਲ ਪਹਿਲਾਂ
ਭਾਰਤ ਵੱਲ ਆਪਣੇ ਵਾਲੇ ਪਾਸੇ ਕੰਡਿਆਲੀ ਤਾਰ ਲਾਉਣ ਕਾਰਨ ਇਹ ਕੰਮ ਮੁਸ਼ਕਲ ਹੋ ਗਿਆ ਹੈ।
ਇਸ ਲਈ ਪੁਣਛ ਦਾ ਖੇਤਰ
ਹੀ ਠੀਕ ਰਹਿੰਦਾ ਹੈ।
ਪਰ ਕਦੀ ਕਦੀ ਸਿਆਲਕੋਟ
ਦੇ ਪਾਰ ਲਗਦੇ ਜੰਮੂ ਖੇਤਰ ਰਾਹੀਂ ਵੀ ਇਹ ਲੋਕ ਭੇਜੇ ਜਾਂਦੇ ਹਨ।
ਪਰ
ਇਹ ਗੱਲਾਂ ਹੋਰ ਹਨ।
ਲਾਹੌਰ ਵਿਚ ਰਾਅ ਦੇ
ਕਿਨੇ ਡਿਪਲੋਮੈਟਿਕ ਹੋਂਦ ਦੇ ਅਧਿਕਾਰੀ ਦਾ ਇਸ ਤਰਾਂ ਮਰਨਾ ਠੀਕ ਨਹੀਂ ਸੀ।
ਇਸ ਨਾਲ ਉਸ ਦੀ ਨੌਕਰੀ
ਨੂੰ ਤਾਂ ਭਾਵੇਂ ਖਤਰਾ ਨਾ ਪਵੇ ਪਰ ਖਾਹਮਖਾਹ ਦਾ ਕੌਮਾਂਤਰੀ ਹੰਗਾਮਾ ਤਾਂ ਹੋ ਹੀ
ਸਕਦਾ ਹੈ।
ਉਸ
ਨੇ ਲਤੀਫ ਗਿੱਲ ਨੂੰ ਮੁਖਾਤਬ ਹੋ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ,’’
ਲਤੀਫ ਇਹ ਮੇਰੇ ਗਲ ਹੁਣ ਕੀ
ਸਿਆਪਾ ਪਾ ਦਿੱਤਾ ਹੈ?
ਇਸ ਮੂਰਖ ਨੂੰ ਗੋਲੀ ਚਲਾਉਣ ਲਈ ਕਿਹਨੇ ਕਿਹਾ ਸੀ?’’
‘‘ਮੈਨੂੰ
ਲਗਦਾ ਹੈ ਕਿ ਉਸ ਨੇ ਸੈਲਫ਼ ਡਿਫੈਂਸ ਵਿਚ ਗੋਲੀ ਚਲਾਈ ਸੀ।’’
ਲਤੀਫ ਗਿੱਲ ਨੇ ਕਿਹਾ।
‘‘ਸੈਲਫ
ਡਿਫੈਂਸ ਵੀ ਸਹੀ, ਫਿਰ
ਵੀ ਗੋਲੀ ਸਿਰ ਦੀ ਥਾਂ ਕਿਸੇ ਹੋਰ ਥਾਂ ਵੀ ਮਾਰ ਸਕਦਾ ਸੀ।’’
ਖੁਸ਼ਬਾਗ ਦੀ ਹਾਲੇ ਵੀ ਤਸੱਲੀ
ਨਹੀਂ ਸੀ।
‘‘ਪਰ
ਖੁਸ਼ਬਾਗ, ਦੋਵੇਂ ਇਕ
ਦੂਸਰੇ ਦੀ ਗੋਲੀ ਨਾਲ ਮਾਰੇ ਗਏ ਹਨ,
ਇਸ ਲਈ ਇਸ ਤੋਂ ਇਨਕਾਰ ਨਹੀਂ
ਕੀਤਾ ਜਾ ਸਕਦਾ ਕਿ ਖਬਰੇ ਪਹਿਲੀ ਗੋਲੀ ਇਸ ਹਿੰਦੂਸਤਾਨੀ ਨੇ ਹੀ ਚਲਾਈ ਹੋਵੇ।’’
‘‘ਚਲੋ
ਠੀਕ ਹੈ।
ਹੁਣ ਲਾਸ਼ਾਂ ਨੂੰ ਚੁਕਣ ਦਾ
ਪ੍ਰਬੰਧ ਕਰ ਅਤੇ ਤੁਰਤ ਹੀ ਇਸ ਕੁੜੀ ਦਾ ਪਤਾ ਕਰਨ ਚਲੀਏ।’’
ਪੰਜ
ਮਿੰਟਾਂ ਵਿਚ ਹੀ ਸਾਰੇ ਦੇ ਕੇ ਅਤੇ ਬੰਦਿਆਂ ਦੀ ਡਿਉਟੀ ਲਾਕੇ ਖੁਸ਼ਬਾਗ ਖਾਨ ਅਤੇ
ਲਤੀਫ਼ ਗਿੱਲ ਹੋਟਲ ਖਾਬਗਾਹ ਵੱਲ ਰਵਾਨਾ ਹੋ ਗਏ।
ਕਾਉਂਟਰ ਕਲਰਕ ਤੋਂ
ਪੁੱਛ ਗਿਛ ਕੀਤੀ ਤਾਂ ਪਤਾ ਲੱਗ ਗਿਆ ਕਿ ਸਰੀਨਾ ਦੁੱਰਾਨੀ ਖਤਰਾ ਨਾਲ ਹੀ ਪਿਛਲੇ
ਦਰਵਾਜ਼ੇ ਰਾਹੀਂ ਖਿਸਕ ਗਈ ਹੈ।
ਉਸਨੇ ਹੀ ਇਹ ਦਸਿਆ ਕਿ
ਗੋਰਾ ਦਿਸਦਾ ਪਰ ਉਰਦੂ ਜਬਾਨ ਤੋਂ ਵਾਕਫ ਪ੍ਰਤੀਤ ਹੁੰਦਾ ਅਧਖੜ ਆਦਮੀ ਵੀ ਉਨਾਂ ਦੇ
ਨਾਲ ਸੀ।
‘‘ਇਸ
ਦਾ ਮਤਲਬ ਹੈ ਕਿ ਖਤਰਾ ਆਪਣੇ ਨਾਲ ਵੈਲਿਗਟਨ
ਨੂੰ ਵੀ ਲੈ ਗਿਆ ਹੈ।’’
ਖੁਸ਼ਬਾਗ ਖਾਨ ਨੇ ਕਿਹਾ।
‘‘ਕੀ
ਕੋਈ ਕਾਰ ਤਾਂ ਨਹੀਂ ਚੋਰੀ ਹੋਈ?’’
ਉਸ ਨੇ ਕਾਉਂਟਰ ਕਲਰਕ ਤੋਂ
ਪੁਛਿਆ।
‘‘ਹਾਲੇ
ਤਕ ਕਿਸੇ ਗਾਹਕ ਨੇ ਸ਼ਿਕਾਇਤ ਤਾਂ ਨਹੀਂ ਕੀਤੀ।
ਉਸੇ ਵੇਲੇ ਹੋਟਲ ਅਤੇ
ਰੇਸਤਰਾਂ ਵਿਚ ਠਹਿਰੇ ਹੋਏ ਅਤੇ ਖਾਣਾ ਆਦਿ ਖਾਣ ਲਈ ਆਏ ਹੋਏ ਲੋਕਾਂ ਤੋਂ ਪੁੱਛ
ਪ੍ਰਤੀਤ ਕਰਨੀ ਸ਼ੁਰੂ ਕੀਤੀ ਗਈ।
ਕਰੀਬ
ਪੰਦਰਾਂ ਮਿੰਟਾਂ ਦੀ ਕੋਸ਼ਿਸ਼ ਦੇ ਬਾਦ ਚੌਥੀ ਮੰਜਲ ਦੇ ਇਕ ਕਮਰੇ ਵਿਚ ਠਹਿਰੇ ਹੋਏ ਇਕ
ਨੌਜਵਾਨ ਜਿਸ ਦੇ ਨਾਲ ਇਕ ਔਰਤ ਵੀ ਠਹਿਰੀ ਹੋਈ ਸੀ,
ਨੇ ਪਾਰਕਿੰਗ ਵਿਚ ਝਾਤੀ ਮਾਰ
ਕੇ ਦਸਿਆ ਕਿ ਉਸ ਦੀ ਜੀਪ ਪਾਰਕਿੰਗ ਵਿਚ ਨਹੀਂ ਖੜੀ।
ਦੇਖਣ ਤੋਂ ਹੀ ਲੱਗ
ਰਿਹਾ ਸੀ ਕਿ ਉਸ ਨੌਜਵਾਲ ਦੇ ਨਾਲ ਦੀ ਇਸਤਰੀ ਉਸਦੀ ਪਤਨੀ ਨਹੀਂ ਹੈ ਅਤੇ ਇਹ ਦੋਵੇਂ
ਅਯਾਸ਼ੀ ਲਈ ਹੀ ਇਥੇ ਠਹਿਰੇ ਹੋਏ ਸਨ।
ਇਸ ਬਦਲੇ ਦੋਹਾਂ ਨੂੰ
ਸਜ਼ਾ ਹੋ ਸਕਦੀ ਸੀ ਪਰ ਨਾ ਤਾਂ ਖੁਸ਼ਬਾਗ ਖਾਨ ਦਾ ਇਹ ਖੇਤਰ ਸੀ ਅਤੇ ਨਾ ਹੀ ਉਸ ਕੋਲ
ਸਮਾਂ ਸੀ।
ਉਹ
ਤੁਰਤ ਹੋਟਲ ਦੇ ਬਾਹਰ ਨਿਕਲਿਆ ਅਤੇ ਜੀਪ ਵਿਚ ਬੈਠ ਕੇ ਆਪਣੇ ਦਫ਼ਤਰ ਪਹੁੰਚਾ।
ਲਤੀਫ ਗਿੱਲ ਨਾਲ ਹੀ
ਸੀ।
ਦਸਾਂ ਮਿੰਟਾਂ ਮਗਰੋਂ ਉਹ ਆਪਣੇ
ਦਫਤਰ ਨੇ ਮੇਜ਼ ਉਤੇ ਇਕ ਨਕਸ਼ਾਂ ਲੈ ਕੇ ਬੈਠਾ ਸੀ।
‘‘ਇਕ
ਗਲ ਤਾਂ ਪੱਕੀ ਹੈ ਕਿ ਉਹ ਭਾਰਤੀ ਬਾਰਡਰ ਵੱਲ ਹੀ ਗਏ ਹੋਣਗੇ।
ਪਰ ਉਹ ਕਿਨ ਰਸਤੇ
ਜਾਣਗੇ?’’
ਲਤੀਫ
ਗਿੱਲ ਨੇ ਇਸਦਾ ਕੋਈ ਉਤਰ ਨਹੀਂ ਦਿੱਤਾ।
ਉਂਜ ਉਸ ਨੇ ਸ਼ਹਿਰ ਤੋਂ
ਬਾਹਰ ਜਾਣ ਵਾਲੀਆਂ ਸਾਰੀਆਂ ਸੜਕਾਂ ਉਤੇ ਨਾਏ ਨਾਕੇ ਚੌਕਸ ਕਰ ਦਿਤੇ ਸਨ ਕਿ ਮਿਲਟਰੀ
ਵਾਲੀ ਪਰ ਸਿਵਲੀਅਨ ਜੀਪ ਉਤੇ ਨਿਗਾਹ ਰਖੀ ਜਾਵੇ।
ਜੇ
ਉਹ ਸਿੱਧੇ ਬਾਰਡਰ ਵੱਲ ਜਾਣਗੇ ਅਰਥਾਤ ਵਲਗੇ ਵੱਲ ਜਾਣਗੇ ਤਾਂ ਉਹ ਅੱਧੀ ਰਾਤ ਤਕ
ਕਾਬੂ ਆ ਜਾਣਗੇ।
ਪਰ ਕਿਉਂਕਿ ਖਤਰਾ
ਉਨਾਂ ਦੇ ਨਾਲ ਹੈ ਇਸ ਲਈ ਉਹ ਇਹ ਮੂਰਖਤਾ ਨਹੀਂ ਕਰਣਗੇ।
ਹੋ ਸਕਦਾ ਹੈ ਕਿ ਉਹ
ਪਨਰੂਹ ਵਾਲੇ ਪਾਸੇ ਨੂੰ ਨੱਸੇ ਜਾਂ ਨਾਹੌਵਾਲ ਨੂੰ।
ਇਹ ਵੀ ਹੋ ਸਕਦਾ ਹੈ
ਕਿ ਸਾਨੂੰ ਭੁਲੇਖੇ ਵਿਚ ਪਾਉਣ ਲਈ ਉਹ ਵਜੀਰਾਬਾਦ ਰਾਹੀਂ ਸਿਆਲਕੋਟ ਵੱਲ ਨੂੰ ਜਾਦ
ਅਤੇ ਉਥੇ ਜੰਮੂ ਵੱਲ ਨੂੰ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਨ।’’
ਖੁਸ਼ਬਾਗ ਖਾਨ ਨਕਸ਼ੇ ਉਤੇ ਪੈਂਸਲ
ਦੀ ਨੋਕ ਫੇਰਦਾ ਭਗੋੜਿਆਂ ਦੇ ਨੱਸਣ ਦੇ ਰਸਤੇ ਬਾਰੇ ਸੋਚ ਰਿਹਾ ਸੀ।
‘‘ਪਰ
ਇਹ ਵੀ ਹੋ ਸਕਦਾ ਹੈ ਕਿ ਉਹ ਲਾਹੌਰ ਵਿਚ ਹੀ ਕਿਥੇ ਥਾਂ ਲੁਕੇ ਹੋਏ ਹੋਣ ਅਤੇ ਉਨਾਂ
ਕੋਲ ਕੁਝ ਤਕ ਲੁੱਕੇ ਰਹਿਣ ਦੀ ਥਾਂ ਹੋਵੇ।’’
ਲਤੀਫ ਗਿੱਲ ਨੇ ਉਸ ਨੂੰ ਟੋਕਿਆ।
‘‘ਹੋ
ਸਕਦਾ ਹੈ।
ਪਰ ਜੇ ਤੂੰ ਖਤਰਾ ਨੂੰ ਚੰਗੀ
ਤਰਾਂ ਜਾਣਦਾ ਹੋਵੇ ਤਾਂ ਉਹ ਕੋਸ਼ਿਸ਼ ਕਰੇਗਾ ਕਿ ਜਲਦੀ ਤੋਂ ਜਲਦੀ ਬਾਰਡਰ ਦੇ ਨੇੜੇ
ਪਹੁੰਚੇ।
ਉਹ ਅਜ ਰਾਤ ਹੀ ਬਾਰਡਰ ਪਾਰ
ਕਰਨ ਦੀ ਕੋਸ਼ਿਸ਼ ਕਰੇਗਾ।
ਤੜਕਾ ਹੋਣ ਤੋਂ
ਪਹਿਲਾਂ।’’
ਖੁਸ਼ਬਾਗ ਖਾਨ ਖਤਰੇ ਦੀ
ਕਾਬਲਿਅਤ ਦਾ ਕਾਇਲ ਸੀ।
ਖੁਸ਼ਬਾਗ ਖਾਨ, ਲਤੀਫ
ਗਿੱਲ ਤੋ ਸਿਰਫ ਇਕ ਰੈਂਕ ਹੀ ਸੀਨੀਅਰ ਸੀ ਹਾਲਾਂਕਿ ਸਰਵਿਸ ਦੋਨਾਂ ਦੀ ਇਕੋ ਜਿੰਨੀ
ਸੀ।
ਇਸ ਕਰਕੇ ਸੀਨੀਅਰ ਜੁਨੀਅਰ ਹੋਣ
ਦੇ ਬਾਵਜੂਦ ਉਹ ਇਕ ਦੂਸਰੇ ਨਾਲ ਖੁਲਾਂ ਲੈ ਲੈਂਦੇ ਸਨ।
‘‘ਤੂੰ
ਖਤਰਾ ਦੀ ਕਾਬਲੀਅਤ ਨੂੰ ਵਧਾ ਚੜਾ ਕੇ ਦੇਖ ਰਿਹਾ ਲਗਦਾ ਹੈ।’’
ਚਤੁਰ ਤੋਂ ਚਤੁਰ ਆਦਮੀ ਵੀ ਕੋਈ
ਨਾ ਕੋਈ ਗਲਤੀ ਕਰ ਦਿੰਦਾ ਹੈ।
ਲਤੀਫ ਗਿੱਲ ਨੇ ਕਿਹਾ।
‘‘ਖਤਰਾ
ਚਤੁਰ ਤਾਂ ਹੈ ਹੀ,
ਦਲੇਰ ਵੀ ਬਹੁਤ ਹੈ।
ਇਸ ਲਈ ਉਸ ਪਾਸੇ ਕਿਸੇ
ਵੀ ਕਿਸਮ ਦੇ ,,, ਦੀ
ਆਸ ਰਖੀ ਜਾ ਸਕਦੀ ਸੀ ਖੈਰ,
ਹੁਣੇ ਹੀ ਆਰਮੀ ਹੈਡ ਕੁਆਟਰ
ਨੂੰ ਸੂਚਿਤ ਕਰ ਦੇ ਕਿ ਵਾਰਗੇ ਤੋਂ ਲੈ ਕੇ ਪੁਣਛ ਤਕ ਸਾਰੇ ਬਾਰਡਰ ਉਤੇ ਚੌਕਸੀ ਵਧਾ
ਦਿਤੀ ਜਾਵੇ ਅਤੇ ਕਿਸੇ ਵੀ ਓਪਰੇ ਬੰਦੇ ਨੂੰ ਸਰਹਦ ਨੇੜੇ ਕਿਸੀ ਹਾਲਤ ਵਿਚ ਘੁੰਮਦੇ
ਦੇਖ ਕੇ ਗ੍ਰਿਫਤਾਰ ਕਰ ਲਿਆ ਜਾਵੇ।’’
ਖੁਸ਼ਬਾਗ ਖਾਨ ਭਾਵੇਂ ਹਨੇਰੇ
ਵਿਚ ਪੈਰ ਪਾ ਜਿਹਾ ਸੀ ਪਰ ਉਸ ਨੇ ਕਮਾਨ ਆਪਣੇ ਹੱਥ ਲੈ ਲਈ ਸੀ।
ਲਤੀਫ
ਗਿੱਲ ਤੁਰਨ ਲੱਗਾ ਤਾਂ ਖੁਸ਼ਬਾਗ ਬੋਲਿਆ, ‘‘ਤੇ
ਹਾਂ ਲਤੀਫ ਆਰਮੀ ਹੈਡ ਕੁਆਟਰ ਨੂੰ ਕਹੀਂ ਕਿ ਹੁਣੇ ਹੀ ਫੌਜ ਦੀਆ ਚਾਰ ਜਾਂ ਪੰਚ
ਕੰਪਨੀਆਂ, ਹੈਲੀਕਾਪਟਰ
ਦਸਤੇ ਤਿਆਬ ਰਖੇ।
ਹਰੇਕ ਕਿਸਮ ਦੀ
ਐਮਰਜੈਂਸੀ ਲਈ ਤਿਆਰ ਦਸਤੇ।’’
‘‘ਠੀਕ।’’
ਕਹਿ ਕੇ ਲਤੀਫ ਗਿੱਲ ਬਾਹਰ ਚਲੇ
ਗਿਆ।
ਤਦੇ
ਇਕ ਮੁਲਾਜ਼ਮ ਨੇ ਵਾਇਰਲੈਸ ਸਿਸਟਮ ਉਤੇ ਆਏ ਇਕ ਸੁਨੇਹੇ ਦੀ ਲਿਖਤ ਉਸ ਕੋਲ ਲਿਆ ਕੇ
ਰਖੀ।
ਨਾਰੋਵਾਲ ਵੱਲ ਜਾਂਦੀ ਸੜਕ
ਉਤਲੇ ਨਾਲੇ ਦਾ ਸੁਨੇਹਾ ਸੀ ਕਿ ਇਸ ਕਿਸਮ ਦੀ ਇਕ ਜੀਪ ਕਰੀਬ ਇਕ ਘੰਟਾ ਪਹਿਲਾਂ ਇਸ
ਨਾਲੇ ਤੋਂ ਲੰਘੀ ਸੀ।
ਇਹ ਨਾਰੋਵਲ ਨੂੰ ਕਾਫੀ
ਸਪੀਡ ਉਤੇ ਜਾ ਰਹੀ ਸੀ।
ਮਿਲਟਰੀ ਜੀਪ ਹੋਦ
ਕਾਰਨ ਰੋਕ ਕੇ ਪੁੱਛ ਗਿੱਛ ਕਰਨੀ ਜ਼ਰੂਰੀ ਨਹੀਂ ਸੀ ਸਮਝੀ ਗਈ।
ਖੁਸ਼ਬਾਗ ਖਾਨ ਦੀ ਜਬਾਨ ਉਤੇ ਇਕ ਮੋਟੀ ਗੰਦੀ ਗਾਲ ਉਸ ਮੂਰਖਾ ਨਾਕੇ ਵਾਲੇ ਲਈ ਆਈ ਪਰ
ਪਾਕਿਸਤਾਨ ਦੀ ਪੁਲਿਸ ਦੀ ਕਾਰਗੁਜਾਰੀ ਬਾਰੇ ਉਸ ਦਾ ਜਿਹੜਾ ਪ੍ਰਭਾਵ ਸੀ,
ਉਸ ਨੂੰ ਦੇਖਦੇ ਹੋਏ ਉਸ ਨੇ
ਹੋਰ ਕਲਪਣ ਦੀ ਥਾਂ ਆਪਣੇ ਦਿਮਾਗ ਨੂੰ ਤੇਜੀ ਨਾਲ ਘੁਮਾਉਣਾ ਸ਼ੁਰੂ ਕੀਤਾ।
ਫਿਰ ਉਸਨੇ ਸਰੀਨਾ ਦੇ
ਕਮਰੇ ਦਾ ਸਾਮਾਨ ਲਿਆਉਣ ਦਾ ਹੁਕਮ ਦਿੱਤਾ।
ਰਾਤ
ਦੇ ਬਾਰਾਂ ਵਜੇ ਸਨ ਜਦੋਂ ਸਰੀਨਾ ਨੇ ਅਹਿਮਦ ਸਲੀਮ ਪਾਸ਼ਾ ਦੇ ਕੋਠੜੀ ਨੁਮਾਂ
‘ਫਾਰਮ ਹਾਊਸ’
ਦਾ ਦਰਵਾਜ਼ਾ ਖੜਕਾਇਆ।
ਇਸ ਨੂੰ ਫਾਰਮ ਹਾਊਸ
ਕਹਿਣਾ ਫਾਰਮ ਹਾਊਸ ਦੀ ਬੇਇਜਤੀ ਕਰਨਾ ਸੀ।
ਸੱਜੇ ਪਾਸੇ ਦੋਂਹ
ਖਣਾਂ ਵਾਲੀ ਇਕ ਛੱਤ ਸੀ।
ਉਸ ਦੇ ਸਾਹਮਣੇ
ਡੰਗਰਾਂ ਲਈ ਇਕ ਛਤੜਾ ਛੱਤਿਆ ਹੋਇਆ ਸੀ।
ਉਸ ਦੇ ਨਾਲ ਹੀ
ਕੁਕੜੀਆਂ ਦਾ ਇਕ ਖੁੱਡਾ ਸੀ,
ਡੰਗਰਾਂ ਵਾਲੇ ਛਤੜੇ ਦੇ ਨਾਲ
ਹੀ ਤੂੜੀ ਦੇ ਕੁੱਪ ਸਨ।
ਅਹਿਮਦ ਸਲੀਮ ਪਾਸ਼ਾ ਹਾਲੇ ਸਤਾਈ ਅਠਾਈ ਸਾਲ ਦਾ ਛੇ ਫੁੱਟਾ ਨੌਜਵਾਨ ਸੀ।
ਉਸ ਦੇ ਚਿਹਰੇ ਉਤੇ
ਕਿਸਾਨਾਂ ਵਾਲੀ ਸਖਤਾਈ ਸੀ।
ਉਨਾਂ ਦੇ ਚਿਹਰੇ ਦੀ
ਚਮੜੀ ਧੁੰਪਾਂ ਵਿਚ ਕੰਮ ਕਰਨ ਕਰਕੇ ਕਾਫੀ ਪੱਕੀ ਹੋਈ ਤੇ ਮਸ਼ੂਕੀ ਰੰਗ ਦੀ ਸੀ।
ਉਸ ਦੇ ਹੱਥ ਭਾਰੇ ਸਨ
ਅਤੇ ਉਸ ਨੇ ਸਿਰਫ ਤਹਿਮਤ ਹੀ ਪਹਿਣੀ ਹੋਈ ਸੀ।
ਉਸ ਦੇ ਮੁਕਾਬਲੇ ਉਸ
ਦੀ ਪਤਨੀ ਸਬੀਹਾ ਪਾਸ਼ਾ ਭਾਵੇਂ ਕਦ ਵਿਚ ਭਾਵੇਂ ਅਹਿਮਦ ਵਰਗੀ ਨਹੀਂ ਸੀ ਪਰ ਉਸ ਦੀ
ਕਾਠੀ ਕਾਫੀ ਮਜਬੂਤ ਲਗਦੀ ਸੀ।
ਆਮ ਕਿਸਾਨਾਂ ਵਰਗੀ
ਮਜਬੂਤ ਕਰੀਬ ਪੰਜੀਆਂ ਸਾਲਾਂ ਦੀ ਔਰਤ ਜਿਸ ਦੇ ਚਿਹਰੇ ਉਤੇ ਦ੍ਰਿੜਤਾ ਅਤੇ ਖਫਾਦਾਰੀ
ਪੜੀ ਜਾ ਸਕਦੀ ਸੀ।
ਪਾਸ਼ਾ
ਨੇ ਤੁਰਤ ਫੁਰਤ ਉਠ ਕੇ ਕੁਰਤਾ ਪਜਾਮਾ ਪਾਇਆ ਅਤੇ ਮਹਿਮਾਨਾਂ ਦੇ ਸਵਾਗਤ ਲਈ ਸਰੀਨਾ
ਦੇ ਨਾਲ ਹੀ ਉਸ ਥਾਂ ਤਕ ਆਇਆ ਜਿਥੇ ਖਤਰਾ ਅਤੇ ਵੈਲਿਗਟਨ
ਜੀਪ ਸਮੇਤ ਖੜੇ ਸਨ।
ਉਸ ਨੇ ਦੋਹਾਂ ਨੂੰ
ਖੁਸ਼ਆਮਦੀਦ ਕਿਹਾ ਅਤੇ ਉਨਾਂ ਨੂੰ ਨਾਲ ਲੈ ਕੇ ਆਪਦੇ ਕਮਰੇ ਤਕ ਆ ਗਿਆ।
‘‘ਇਹ
ਮੇਰੀ ਬੀਵੀ ਸਬੀਹਾ ਹੈ।’’
ਉਸ ਨੇ ਚੁਲਾਬਾਲਣ ਲਈ ਬੈਠ ਗਈ
ਆਪਣੀ ਪਤਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
ਸਬੀਹਾ ਮਹਿਮਾਨਾਂ ਲਈ
ਦੁੱਧ ਗਰਮ ਕਰਨ ਲੱਗ ਪਈ ਸੀ।
‘‘ਤੁਸੀਂ
ਰੋਟੀ ਵੀ ਨਹੀਂ ਖਾਧੀ ਹੋਣੀ।
ਸਬੀਹਾ ਰੋਟੀਆਂ ਵੀ
ਲਾਹ ਲਵੀਂ।’’
ਸਲੀਮ ਪਾਸ਼ਾ ਨੇ ਕਿਹਾ।
‘‘ਨਹੀਂ
ਰੋਟੀ ਦੀ ਇਸ ਵੇਲੇ ਕੋਈ ਜ਼ਰੂਰਤ ਨਹੀਂ।
ਵੈਸੇ ਸਰੀਨਾ ਨੇ
ਤੁਹਾਨੂੰ ਦਸ ਵੀ ਦਿੱਤਾ ਹੋਵੇਗਾਕਿ ਹਾਲਾਤ ਕਿਸ ਤਰਾਂ ਦੇ ਹਨ।
ਇਸ ਲਈ ਅਸੀਂ ਕੁਝ ਦਿਨ
ਏਥੇ ਲੁਕ ਕੇ ਰਹਾਂਗੇ।
ਫੇਰ ਅਸੀਂ ਸਰਹਦ ਪਾਰ
ਕਰਕੇ ਚਲੇ ਜਾਵਾਂਗੇ।
ਖਤਰਾ ਨੇ ਕਿਹਾ।
‘‘ਹਾਂ,
ਸਰੀਨਾ ਨੇ ਦਸਿਆ ਹੈ।
ਅਸਲ ਵਿਚ ਏਧਰ ਅਸੀਂ
ਵੀ ਕਾਫੀ ਮੁਸ਼ਕਲ ਵਿਚ ਹਾਂ।
ਅੱਬਾ ਨੂੰ ਜਦੋਂ ਦੀ
ਗੋਲੀ ਮਾਰੀ ਗਈ ਹੈ ਮੈਂ ਵੀ ਧਰਲੇ ਕਸ਼ਮੀਰ ਵਿਚ ਜਾਣ ਦੀ ਸੋਚ ਰਿਹਾ ਹਾਂ।
ਮੇਰੇ ਦੋ ਮਾਮੂ ਜਾਨ
ਅਤੇ ਅੱਬਾ ਦੇ ਇਕ ਮਧਰੇ ਉਧਰ ਹੀ ਹਨ।
ਏਧਰ ਭਾਵੇਂ ਸਰਕਾਰ
ਪਰਚਾਰ ਬਹੁਤ ਕਰਦੀ ਹੈ,
ਪਰ ਅਸੀਂ ਬਹੁਤ ਮੁਸ਼ਕਲ ਵਿਚ
ਦਿਨ ਬਤੀਤ ਕਰਦੇ ਹਾਂ।
ਇਕ ਤਾਂ ਫਸਲ ਬਾਡੀ ਹੀ
ਠੀਕ ਨਹੀਂ।
ਭਾਵੇਂ ਪਾਕਿਸਤਾਨ ਵਿਚ ਬਿਜਲੀ
ਬਥੇਰੀ ਹੈ ਪਰ ਸਾਡੇ ਵਰਗੇ ਗਰੀਬਾਂ ਦੇ ਵਸ ਨਹੀਂ ਹੈ ਕਿ ਅਸੀਂ ਇਸ ਦਾ ਬਿਲ ਭਰ ਸਕੀਏ।
ਬਹੁਤ ਮਹਿੰਗੀ ਹੈ
ਦੂਜੇ ਅੱਬਾ ਜਾਨ ਕਰਕੇ ਤੀਜੇ ਚੌਥੇ ਮਹੀਨੇ ਕੋਈ ਨਾ ਕੋਈ ਪੁਲਸੀਆ ਆ ਕੇ ਤੰਗ ਕਰਦਾ
ਹੈ।
ਉਹ ਸ਼ਕ ਕਰਦੇ ਹਨ ਕਿ ਸਰਹਦ
ਨੇੜੇ ਹੋਣ ਕਰਕੇ ਅਸੀਂ ਹਿੰਦੂਸਤਾਨ ਲਈ ਜਸੂਸੀ ਕਰਦੇ ਹਾਂ।’’
ਅਹਿਮਦ ਸਲੀਮ ਪਾਸ਼ਾ ਨੇ ਕਿਹਾ।
‘‘ਅਸੀਂ
ਲੰਬੇ ਸਮੇਂ ਤੋਂ
ਬਾਰਡਰ ਪਾਬ ਕਰਨ ਦੀ ਤਿਆਰੀ ਕਰਦੇ ਆ ਰਹੇ ਹਾਂ।
ਇਸ ਇਸ ਮਕਸਦ ਲਈ ਅਸੀਂ
ਕੁਝ ਸਾਮਾਨ ਵੀ ਇਕੱਠਾ ਕਰ ਲਿਆ ਹੈ।
ਹਾਲਾਂਕਿ ਇਹ ਬਹੁਤਾ
ਨਹੀਂ ਹੈ, ਪਰ ਫਿਰ ਵੀ
ਕਾਫੀ ਹੈ।
ਹਾਲੇ ਪਿਛਲੇ ਮਹੀਨੇ ਹੀ ਮੇਰਾ
ਇਕ ਮਿਤਰ ਬਾਰਡਰ ਪਾਰ ਕਰਕੇ ਓਧਰ ਗਿਆ ਹੈ।
ਉਂਜ ਤਾਂ ਪਾਕਿਸਤਾਨੀ
ਸਰਕਾਰ ਆਪਦੇ ਟਰੇਂਡ ਮੁੰਡੇ ਓਧਰ ਭੇਜਦੀ ਰਹਿੰਦੀ ਹੈ,
ਪਰ ਬਾਰਡਰ ਉਤੇ ਭਾਰਤੀ ਫੌਜ ਨੇ
ਬਹੁਤ ਬਾਰੂਦੀ ਸੁਰੰਗਾ ਵਿਛਾਇਆ ਹੋਈਆਂ ਹਨ।
ਇਸ ਕਾਰਨ ਪਾਰ
ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ।’’
ਗਰਮ
ਚਾਹ ਦੀਆਂ ਘੁੱਟਾਂ ਨਾਲ ਸਬੀਹਾ ਵੱਲੋਂ ਬਣਾਏ ਗਏ ਵੱਡੇ ਰੋਟ ਦੀਆਂ ਬੁਰਕੀਆਂ ਅੰਬ ਦੇ
ਅਚਾਰ ਨਾਲ ਖਾਂਦੇ ਹੋਏ ਖਤਰਾ ਨੇ ਕਿਹਾ, ‘‘ਹਾਲੇ
ਉਹ ਦੋ ਚਾਰ ਦਿਨ ਇਥੇ ਰੁਕ ਕੇ ‘ਗਰਮੀ’
ਦੇ ਘਟਣ ਦੀ ਉਡੀਕ ਕਰਾਂਗੇ।
ਫਿਰ ਪ੍ਰੋਗਰਾਮ
ਬਣਾਵਾਂਗੇ ਕਿ ਕੀ ਕਰਨਾ ਹੈ।’’
‘‘ਇਹੀ
ਠੀਕ ਰਹੇਗਾ।’’
ਅਹਿਮਦ ਪਾਸ਼ਾ ਨੇ ਕਿਹਾ।
ਫੇਰ ਉਸ ਨੇ ਆਪਦੀ
ਪਤਨੀ ਨੂੰ ਕਿਹਾ ਕਿ ਉਹ ਸਰੀਨਾ ਨੂੰ ਇਕ ਪੇਂਡੂ ਕਿਸਮ ਦਾ ਆਪਣਾ ਕੋਈ ਸੂਟ ਦੇਵੇ ਤੇ
ਉਸ ਨੂੰ ਆਪਣੇ ਨਾਲ ਸੁਲਾ ਲਵੇ।
ਉਹ ਤਿੰਨੇ ਇਕ ਕਮਰੇ
ਵਿਚ ਸੌਂ ਜਾਣਗੇ।
ਵੈਲੰਿਗਟਨ
ਨੂੰ ਇਹ ਸਭ ਕੁਝ ਠੀਕ ਨਹੀਂ ਸੀ ਲੱਗ ਰਿਹਾ।
ਪਹਿਲਾਂ ਉਸ ਨੇ ਰੋਟ
ਵਿਚੋਂ ਬੁਰਕੀ ਲੈਣ ਤੋਂ ਵੀ ਨਾਂਹ ਕਰ ਦਿੱਤੀ ਸੀ।
ਪਰ ਫੇਰ ਭੁੱਖ ਦੇ ਜ਼ੋਰ
ਮਾਰਨ ਉਤੇ ਉਸ ਨੇ ਤਿੰਨ ਵੱਡੀਆਂ ਬੁਰਕੀਆਂ ਖਾ ਲਈਆਂ ਸਨ।
ਆਪਣਾ ਸੂਟਕੇਸ ਉਸ ਨੇ
ਚੰਗੀ ਤਰਾਂ ਸਾਂਭ ਕੇ ਰਖਿਆ ਹੋਇਆ ਸੀ।
ਜਿਸ
ਕਮਰੇ ਵਿਚ ਤਿੰਲੇ ਮਰਦ ਸੌਣ ਦੇ ਮਾਹਰ ਵਿਚ ਸਨ ਉਸ ਵਿਚ ਇਕ ਲਾਲਟੈਣ ਕਿੱਲੀ ਨਾਲ
ਟੰਗੀ ਹੋਈ ਸੀ।
ਹੇਠਾਂ ਫਰਸ਼ ਉਤੇ ਇਕ
ਵੱਡੀ ਲੋਹੇ ਦੀ ਪੇਟੀ ਉਤੇ ਤਿੰਨ ਲੋਹੇ ਦੇ ਹੀ ਟਰੰਕ ਇਕ ਦੂਸਰੇ ਦੇ ਉਤੇ ਟਿਕਾਏ ਹੋਏ
ਸਨ।
ਉਸ ਦੇ ਉਪਰ ਇਕ ਧੁੰਦਲੀ ਜਹੀ
ਤਸਵੀਰ ਇਕ ਫਰੇਮ ਵਿਚ ਜੜ ਕੇ ਰਖੀ ਹੋਈ ਸੀ।
ਇਸ
ਤਸਵੀਰ ਵਿਚ ਅਹਿਮਦ ਸਲੀਮ ਪਾਸ਼ਾ ਦੇ ਖੱਬੇ ਪਾਸੇ ਉਸ ਦੀ ਪਤਨੀ ਸਬੀਹਾ ਦੇ ਨਾਲ ਸਰੀਨਾ
ਪੜੀ ਸੀ।
ਪਿਛਲੇ ਪਾਸੇ ਨਾ ਸਿਰਫ ਡੰਗਰਾਂ
ਵਾਲਾ ਛਤੜ ਹੀ ਸਮੇਂ ਰਿਹਾਇਸ਼ ਵਾਲਾ ਕਮਰਾ ਵੀ ਦਿਖ ਰਿਹਾ ਸੀ।
ਉਸ ਨੇ ਬਿਲਕੁਲ ਪਿਛਲੇ
ਪਾਸੇ ਉਚੇ ਪਹਾੜ ਅਤੇ ਸੰਘਣੇ ਜੰਗਲ ਦਿਖਾਈ ਦੇ ਰਹੇ ਸਨ।
ਹਨੇਰਾ ਹੋਣ ਕਰਕੇ ਖਤਰਾ ਨੂੰ ਪਤਾ ਨਹੀਂ ਕਿ ਇਹ ਥਾਂ ਕਿਸੇ ਪਹਾੜੀ ਦੇ ਐਨ ਪੈਰਾਂ
ਵਿਚ ਵਸੀ ਹੋਈ ਹੈ।
ਉਸ ਨੂੰ ਤਸਵੀਰ ਵੱਲ
ਧਿਆਨ ਨਾਲ ਦੇਖਦੇ ਹੋਏ ਸਲੀਮ ਪਾਸ਼ਾ ਉਸ ਕੋਲ ਆ ਖੜਾ ਹੋਇਆ।
‘‘ਇਹ
ਤਸਵੀਰ ਕਦੋਂ ਦੀ ਹੈ?’’
ਉਸ ਪੁਛਿਆ।
‘‘ਕਰੀਬ
ਦੋ ਸਾਲ ਪਹਿਲਾਂ ਦੀ?’’
ਪਾਸ਼ਾ ਨੇ ਉਤਰ ਦਿੱਤਾ।
‘‘ਇਹ
ਕਿਸ ਨੇ ਖਿਚੀ ਸੀ?’’
ਖਤਰਾ ਨੇ ਫਿਰ ਸਵਾਲ ਕੀਤਾ।
‘‘ਸਰੀਨਾ
ਬੀ ਹੀ ਇਹ ਕੈਮਰਾ ਲੈ ਕੇ ਆਈ ਸੀ।
ਇਹ ਆਟੋਮੈਟਿਕ ਖਿੱਚੀ
ਗਈ ਸੀ।’’
ਪਾਸ਼ਾ ਨੇ ਦਸਿਆ।
‘‘ਕੀ
ਇਸ ਦੀ ਕਾਪੀ ਸਰੀਨਾ ਦੇ ਕਮਰੇ ਵਿਚ ਵੀ ਹੋਵੇਗੀ?’’
‘‘ਹਾਂ
ਹੋ ਸਕਦੀ ਹੈ।’’
ਪਾਸ਼ਾ ਨੇ ਕਿਹਾ।
‘‘ਤਾਂ
ਫਿਰ ਸਰੀਨਾ ਜੀ ਨੂੰ ਬੁਲਾਉਣਾ ਤੁਰਤ।’’
ਖਤਰਾ ਨੇ ਜਿਵੇਂ ਹੁਕਮ ਕੀਤਾ
ਹੋਵੇ।
ਪਾਸ਼ਾ
ਬਾਹਰ ਗਿਆ ਅਤੇ ਸਰੀਨਾ ਨੂੰ ਬੁਲਾ ਲਿਆਇਆ।
ਉਸ ਨੇ ਹੁਣ ਮਟਮੈਲੇ
ਰੰਗ ਦੇ ਪਰ ਕਾਫੀ ਮੋਟੇ ਕਪੜੇ ਪਾਏ ਹੋਏ ਸਨ।
‘‘ਮਿਸ
ਸਰੀਨਾ ਕੀ ਇਹ ਤਸਵੀਰ ਤੁਹਾਡੇ ਕਮਰੇ ਵਿਚ ਵੀ ਹੈ?’’
ਖਤਰਾ ਨੇ ਤਸਵੀਰ ਵੱਲ ਉਂਗਲ ਕਰ
ਕੇ ਪੁਛਿਆ।
‘‘ਹਾਂ
ਅਲਮਾਰੀ ਵਿਚ ਰਖੀ ਹੋਈ ਹੈ,
ਹੋਰ ਤਸਵੀਰਾਂ ਦੇ ਨਾਲ ਹੀ।’’
ਉਸ ਨੇ ਉਤਰ ਦਿੱਤਾ।
ਖਤਰਾ
ਨੇ ਵੈਲਿਗਟਨ ਵੱਲ
ਦੇਖਿਆ ਜਿਹੜਾ ਮੂਰਖਤਾ ਤਰੀਕੇ ਨਾਲ ਉਸ ਵੱਲ ਵੇਖ ਰਿਹਾ ਸੀ।
ਫੇਰ ਉਸ ਨੇ ਪਾਸ਼ਾ ਵੱਲ
ਵੇਖਿਆ ਜਿਹੜਾ ਕੁਝ ਕੁਝ ਸਮਝ ਰਿਹਾ ਸੀ।
ਦੋਵੇਂ ਔਰਤਾਂ ਸੰਸੇ
ਭਰੇ ਖਤਰਾ ਦੀ ਗੱਲ ਦੀ ਉਡੀਕ ਕਰ ਰਹੀਆਂ ਸਨ।
‘‘ਤਾਂ
ਫਿਰ ਅਸੀਂ ਇਕ ਪਲ ਲਈ ਵੀ ਇਥੇ ਉਡੀਕ ਨਹੀਂ ਕਰ ਸਕਦੇ।
ਸਾਨੂੰ ਹੁਣੇ ਹੀ ਇਥੋਂ
ਤੁਰਨਾ ਹੋਏਗਾ ਪਾਸ਼ਾ ਇਥੇ ਆਸ ਪਾਸ ਕੋਈ ਥਾਂ ਹੈ ਜਿਥੇ ਅਸੀਂ ਤੁਰਤ ਪਹੁੰਚ ਸਕੀਏ?’’
ਖਤਰਾ ਨੇ ਪਹਿਲੀ ਅੱਧੀ ਗਲ
ਹੁਕਮ ਵਾਂਗ ਕਹੀ।
‘‘ਹਾਂ
ਐਸ ਪਿਛਲੀ ਪਹਾੜੀ ਦੇ ਐਨ ਸਿਖਰ ਉਤੇ,
ਦਰਖਤਾਂ ਦੇ ਐਨ ਵਿਚਕਾਰ ਇਕ
ਛੋਟੀ ਜਹੀ ਛੋਪੜੀ ਹੈ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ।
ਸਿਰਫ ਮੈਂ ਤੇ ਸਰੀਨਾ
ਹੀ ਜਾਣਦੇ ਹਾਂ।
ਉਂਜ ਪਕਾ ਨਹੀਂ ਕਹਿ
ਸਕਦਾ ਪਰ ਪਿਛਲੇ ਸਾਲ ਐਂਵੇ ਅਜੀਬ ਜਹੀ ਧੂਨ ਵਿਚ ਮੈਂ ਇਹ ਲਕੜ ਦੀ ਝੌਪੜੀ ਬਣਾ ਲਈ
ਸੀ।’’
‘‘ਤਾਂ
ਅਸੀਂ ਸਵੇਰ ਤਕ ਉਸ ਝੌਪੜੀ ਤਕ ਪਹੁੰਚਣੇ ਚਾਹੀਦੇ ਹਾਂ।
ਕਿੰਨਾ ਸਮਾਂ ਲਗੇਗਾ?’’
ਉਸ ਪੁਛਿਆ।
‘‘ਜੇ
ਹੁਣੇ ਤੁਰ ਗਏ ਤਾਂ ਚਾਰ ਘੰਟੇ ਵਿਚ ਪਹੁੰਚ ਜਾਵਾਂਗੇ।’’
ਪਾਸ਼ਾ ਨੇ ਉਤਰ ਦਿੱਤਾ।
ਖਤਰਾ
ਨੇ ਘੜੀ ਦੇਖੀ ਰਾਤ ਦਾ ਡੇਢ ਵੱਜ ਚੁਕਾ ਸੀ।
‘‘ਜੇ ਪੰਦਰਾਂ ਮਿੰਟਾਂ
ਵਿਚ ਤੁਰ ਪਈਏ ਤਾਂ ਸੂਰਜ ਨਿਕਲਣ ਤਕ ਉਸ ਦੇ ਨੇੜੇ ਪਹੁੰਚ ਜਾਵਾਂਗੇ।’’
‘‘ਔਰਤਾਂ
ਕਾਰਨ ਖਬਰੇ ਥੋਡਾ ਲੇਟ ਵੀ ਹੋ ਜਾਈਏ।’’
ਪਾਸ਼ਾ ਨੇ ਸਰੀਨਾ ਵੱਲ ਦੇਖਦੇ
ਹੋਏ ਕਿਹਾ।
‘‘ਸਰੀਨਾ
ਲਈ ਇਸ ਉ¤ਚੀ ਆੱਡੀ ਦੇ
ਸੈਂਡਲ ਦੇ ਬਿਨਾਂ ਕੋਈ ਹੋਰ ਜੁੱਤੀ ਮਿਲ ਸਕਦੀ ਹੈ ਜਿਸ ਨਾਲ ਤੁਰਨ ਵਿਚ ਆਸਾਨੀ ਰਹੇ?’’
ਇਹ ਸਵਾਲ ਵੀ ਖਤਰਾ ਨੇ ਹੀ
ਕੀਤਾ।
‘‘ਸਬੀਹਾ,
ਫਲੈਟਾਂ ਦਾ ਇਕ ਫਾਲਤੂ ਜੋੜਾ
ਤੇਰੇ ਕੋਲ ਹੈ ਨਾਂ! ਉਹ ਸਰੀਨਾ ਨੂੰ ਦੇਦੇ।’’
ਪਾਸ਼ਾ ਨੇ ਕਿਹਾ।
ਪੰਦਰਾਂ ਮਿੰਟਾਂ ਵਿਚ ਹੀ ਸਾਰੀ ਤਿਆਰੀ ਹੋ ਗਈ।
ਪਾਸ਼ਾ ਨੇ ਇਕ ਥੈਲੇ
ਵਿਚ ਕੁਝ ਬਿਸਕੁਟ,
ਕੁਝ ਆਪਦੇ ਹੀ ਘਰ ਦੇ ਅਖਰੋਟ ਰਖ ਕੇ ਚੁੱਕ ਲਏ।
ਇਕ ਥੈਲੇ ਵਿਚ ਹੋਰ
ਨਿੱਕ ਸੁੱਕ ਪਾ ਕੇ ਉਹ ਖਤਰਾ ਨੂੰ ਫੜਾ ਦਿੱਤਾ।
ਹੁਣ
ਬੋਲਣ ਦੀ ਵਾਰੀ ਪਾਸ਼ਾ ਦੀ ਸੀ।’’
ਮੈਂ ਸਭ ਤੋਂ ਅੱਗੇ ਰਹਾਂਗਾ।
ਮੇਰੇ ਮਗਰ ਸਬੀਹਾ ਤੇ
ਸਰੀਨਾ ਹੋਣਗੀਆਂ।
ਤੁਸੀਂ ਖਤਰਾ ਜੀ ਸਭ
ਤੋਂ ਮਗਰ ਹੋਵੇਗੇ।
ਠੀਕ
ਹੈ।
ਪਰ ਘਰ ਵਿਚ ਕੋਈ ਕੁੱਟੀ ਲਾਲ
ਮਿਰਚ ਜਾਂ ਕਾਲੀ ਮਿਰਚ ਦਾ ਕੋਈ ਹੋਰ ਅਸਲਾ ਹੈ?’’
ਖਤਰਾ ਨੇ ਸਵਾਲ ਕੀਤਾ।
‘‘ਲਾਲ
ਕੁੱਟੀ ਮਿਰਚ ਹੋਵੇਗੀ।
ਪਰ ਬਹੁਤੀ ਨਹੀਂ।’’
ਕਹਿਕੇ ਸਬੀਹਾ ਮਿੱਟੀ ਦੀ ਇਕ
ਗੜਬੀ ਜਿਹੀ ਚੁੱਕ ਲਿਆਈ।
ਇਸ ਵਿਚ ਅੱਧ ਪਾ ਕੇ
ਕਰੀਬ ਮਿਰਚ ਸੀ।
‘‘ਚਲੋ
ਕਾਫੀ ਹੈ।
ਮੈਂ ਇਹ ਆਪਣੇ ਮਗਰ ਝਿੜਕਦਾ
ਜਾਵਾਂਗਾ।
ਇਸ ਲਈ ਕਿ ਉਨਾਂ ਨੇ ਸੂਹੀਏ
ਕੁੱਤੇ ਲਿਆਂਦੇ ਤਾਂ ਸਾਡਾ ਖੂਹਾ ਨਹੀਂ ਲੱਭ ਸਕਣਗੇ।
ਇਸ
ਨਾਲ ਸਰੀਨਾ ਨੇ ਪਹਿਲੀ ਵਾਰ ਖਤਰਾ ਵੱਲ ਪ੍ਰਸੰਸਾਮਈ ਨਜ਼ਰਾਂ ਨਾਲ ਦੇਖਿਆ।
ਇਸ ਆਦਮੀ ਉਤੇ ਸੱਚਮੁਚ
ਭਰੋਸਾ ਕੀਤਾ ਜਾ ਸਕਦਾ ਹੈ।
ਅਤੇ ਉਹ ਇਕ ਪਲ ਖੜ ਕੇ
ਤੁਰ ਪਏ।
ਸਭ
ਤੋਂ ਮੂਹਰੇ ਸਲੀਮ ਅਹਿਮਦ ਪਾਸ਼ਾ ਤੁਰ ਰਿਹਾ ਸੀ,
ਉਸ ਦੇ ਮਗਰ ਉਸ ਦੀ ਪਤਨੀ
ਸਬੀਹਾ ਪਾਸ਼ਾ ਸੀ।
ਸਰੀਨਾ ਭਾਵੇਂ ਇਸ
ਤਰਾਂ ਦੇ ਸਫਰ ਦੀ ਆਦੀ ਨਹੀਂ ਸੀ ਪਰ ਉਹ ਚੁੱਪਚਾਪ ਸਬੀਹਾ ਦੇ ਮਗਰ ਤੁਰ ਰਹੀ ਸੀ।
ਵੈਲਿੰਗਟਨ
ਨੇ ਆਪਣੇ ਸੂਟਕੇਸ ਨੂੰ ਚੁਕਿਆ ਹੋਇਆ ਸੀ।
ਹਾਲਾਂਕਿ ਇਹ ਕਾਫੀ
ਭਾਰੀ ਸੀ ਫਿਰ ਵੀ ਇਸ ਦਾ ਇਕ ਮਿੰਟ ਲਈ ਵੀ ਵਿਸਾਹ ਨਹੀਂ ਸੀ ਖਾਂਦਾ।
ਸਭ ਤੋ ਮਗਰ ਵਾਈ. ਐਮ.
ਖਟੜਾ ਉਰਫ ਖਤਰਾ ਤੁਰ ਰਹੇ ਸਨ।
ਖੁਸ਼ਬਾਗ
ਖਾਨ ਨੇ ਉਸ ਪਾਕਿਸਤਾਨੀ ਪੁਲੀਸ ਵਾਲੇ ਨੂੰ ਗੰਦੀ ਮੋਟੀ ਪੰਜਾਬੀ ਗਾਲ ਕੱਢੀ ਪਰ ਉਹ
ਕੁਝ ਵੀ ਨਹੀਂ ਸੀ ਕਰ ਸਕਦਾ।
ਇਸ ਲਈ ਉਸ ਨੇ ਤੁਰਤ
ਸਰੀਨਾ ਦੁੱਰਾਨੀ ਦੇ ਕਮਰੇ ਵਿਚ ਮਿਲੇ ਸਾਮਾਨ ਨੂੰ ਮੰਗਵਾ ਭੇਜਿਆ।
ਲਤੀਫ ਗਿੱਲ ਨੇ ਉਸਦੇ
ਕਮਰੇ ਦੀ ਪੂਰੀ ਤਰਾਂ ਤਲਾਸ਼ੀ ਲਈ ਸੀ।
ਕੁਝ ਕਪੜਿਆਂ,
ਜੁਤੀਆਂ,
ਮੇਕਅੱਪ ਦੇ ਸਾਮਾਨ,
ਹੱਦੀ ਅਖਬਾਰਾਂ ਦੇ ਇਲਾਵਾ ਕੋਈ
ਐਸਾ ਦਸਤਾਵੇਜ਼ ਨਹੀਂ ਸੀ ਜਿਸ ਦੀ ਕੋਈ ਅਹਿਮੀਅਤ ਹੋਵੇ।
ਕੁਝ ਤਸਵੀਰਾਂ ਸਨ
ਜਿਹੜੀਆਂ ਕੁਝ ਕਿਤਾਬਾਂ ਵਿਚ ਪਈਆਂ ਹੋਈਆਂ ਸਨ।
ਕੁਝ ਕੁ ਉਸਦੇ ਨਾਂ
ਲਿਖੇ ਖਤ ਸਨ।
ਸਰੀਨਾ ਨੂੰ ਤਸਵੀਰਾਂ ਖਿਚਵਾਉਣ ਦਾ ਸ਼ੌਂਕ ਸੀ।
ਇਸ ਲਈ ਉਸ ਦੀਆਂ ਬਹੁਤ
ਸਾਰੀਆਂ ਤਸਵੀਰਾਂ ਇਕ ਵਖਰੇ ਲਿਫਾਫੇ ਵਿਚ ਸਨ।
ਫਿਲਮੀ ਤੇ ਟੀ. ਵੀ.
ਦੇ ਨਿਰਮਾਤਾਵਾਂ ਦੇ ਪਤੇ ਵੀ ਉਸ ਦੀ ਇਕ ਡਾਇਰੀ ਵਿਚ ਦਰਜ਼ ਸਨ।
ਉਹ ਸਾਰਾ ਸਾਮਾਨ ਹੀ
ਲਤੀਫ ਗਿੱਲ ਨੇ ਪੂਰੀ ਤਰਾਂ ਘੌਖਿਆ ਸੀ ਪਰ ਉਸ ਵਿਚੋਂ ਕੋਈ ਵੀ ਚੀਜ਼ ਐਸੀ ਨਹੀਂ ਸੀ
ਜਿਹੜੀ ਉਸ ਦੇ ਖੁਫੀਆ ਏਜੰਟ ਹੋਣ ਦੀ ਗਵਾਹੀ ਭਰਦੀ ਹੋਵੇ ਜਾਂ ਜਿਸ ਤੋਂ ਇਹ ਪਤਾ ਲੱਗ
ਸਕੇ ਕਿ ਇਸ ਪਾਸ ਲੁਕਣ ਲਈ ਕਿਹੜਾ ਸਥਾਨ ਹਾਸਲ ਹੈ।
ਲਤੀਡ
ਗਿੱਲ ਸਾਰੇ ਦਾ ਸਾਰਾ ਸਾਮਾਨ ਹੀ ਲੈ ਆਇਆ।
ਉਸ ਨੇ ਸਰੀਨਾ ਦੀ
ਡਾਇਰੀ ਦੇ ਪੰਨੇ ਦੇਖ ਕੇ ਇਕ ਟੀ.ਵੀ. ਸੀਰੀਅਲ ਪ੍ਰੋਡਿਉਸਰ ਨੂੰ ਟੈਲਿਫੁਨ ਕੀਤਾ।
ਉਸ ਨੇ ਦਸਿਆ ਕਿ
ਸਰੀਨਾ ਨਾਂ ਦੀ ਇਕ ਨੌਜਵਾਨ ਕੁੜੀ ਉਸ ਨੂੰ ਮਿਲੀ ਸੀ ਅਤੇ ਆਪਣਾ ਪਤਾ ਵੀ ਦੇ ਗਈ ਸੀ।
ਪਰ ਉਸ ਨੇ ਉਸ ਨੂੰ
ਕੰਮ ਨਹੀਂ ਸੀ ਦਿੱਤਾ।
ਦੂਸਰੇ ਨਿਰਮਾਤਾ ਦਾ
ਟੈਲਿਫੁਨ ਹੀ ਨਹੀਂ ਮਿਲ ਸਕਿਆ।
ਨਕਸ਼ਾ
ਸਾਹਮਣੇ ਰਖੇ ਹੋਣ ਦੇ ਬਾਵਜੂਦ ਅਤੇ ਇਸ ਰਾਜ ਦਾ ਪਤਾ ਲਗਣ ਦੇ ਬਾਵਜੂਦ ਕੀ ਭਗੌੜੇ
ਨਾਰੋਵਾਲ ਵੱਲ ਨੱਸੇ ਹਨ,
ਖੁਸ਼ੁਬਾਗ ਖਾਨ ਹਾਲੇ ਤਕ ਹਨੇਰੇ
ਵਿਚ ਸੀ।
ਉਹ
ਸਰੀਨਾ ਦੀਆਂ ਤਸਵੀਰਾਂ ਵਾਰੀ ਵਾਰੀ ਦੇਖ ਰਿਹਾ ਸੀ।
ਬਹੁਤ ਸਾਰੀਆਂ
ਤਸਵੀਰਾਂ ਉਸ ਨੇ ਆਪਣੇ ਹੀ ਕੈਮਰੇ ਨਾਲ ਖਿੱਚੀਆਂ ਹੋਈਆਂ ਲਗਦੀਆ ਸਨ।
ਸਿਰਫ ਦੋ ਤਸਵੀਰਾਂ ਹੀ
ਉਸ ਦੀ ਦਿਲਚਸਪੀ ਖਿੱਚ ਸਕੀਆਂ।
ਇਕ ਤਸਵੀਰ ਵਿਚ ਕਰੀਬ
ਦਸਾਂ ਕੁ ਸਾਲਾਂ ਦੀ ਇਕ ਕੁੜੀ ਜੋ ਕਿ ਸਰੀਨਾ ਹੀ ਸੀ,
ਇਕ ਕਾਫੀ ਸੁੰਦਰ ਵਿਅਕਤੀ ਨਾਲ
ਖੜੀ ਸੀ।
ਦੂਸਰੀ ਤਸਵੀਰ ਵਿਚ ਸਰੀਨਾ ਇਕ
ਔਰਤ ਅਤੇ ਇਕ ਮਰਦ ਨਾਲ ਖੜੀ ਸੀ ਅਤੇ ਉਸ ਦੇ ਪਿਛੋਕੜ ਵਿਚ ਦੇ ਪੇਂਡੁ ਕੋਠੇ ਜਹੇ ਅਤੇ
ਉਸ ਦੇ ਪਿਛੇ ਇਕ ਉ¤ਚੀ
ਸੰਘ ਦੇ ਜੰਗਲ ਵਾਲੀ ਪਹਾੜੀ ਸੀ।
‘‘ਲਤੀਫ
ਅਕਬਰ ਦੁੱਰਾਨੀ ਵਾਲੀ ਫਾਈਲ ਕੱਢ ਕੇ ਦੇਖ ਕਿ ਕਿਤੇ ਇਸ ਤਸਵੀਰ ਵਿਚਲਾ ਆਦਮੀ ਉਹੀ
ਤਾਂ ਨਹੀਂ।’’
ਉਸ ਨੇ ਪਹਿਲੀ ਤਸਵੀਰ ਲਤੀਫ
ਗਿੱਲ ਨੂੰ ਫੜਾਉਂਦੇ ਹੋਏ ਕਿਹਾ।
ਲਤੀਫ
ਗਿੱਲ ਨੇ ਇੰਟਰਕਾਮ ਉਤੇ ਸਹਾਇਕ ਨੂੰ ਅਵਾਜ਼ ਦਿਤੀ ਅਤੇ ਇਕ ਠਿੱਗਣੇ ਜਹੇ ਕੱਦ ਵਾਲਾ
ਐਨਕਾਂ ਵਾਲਾ ਕਰਮਚਾਰੀ ਤਸਵੀਰ ਲੈ ਕੇ ਚਲੇ ਗਿਆ।
ਖੁਸ਼ਬਾਗ ਖਾਨ ਨੇ ਦੂਸਰੀ ਤਸਵੀਰ ਉਤੇ ਨਜ਼ਰ ਮਾਰੀ, ‘‘ਇਹ
ਕਿਹੜੀ ਥਾਂ ਹੋ ਸਕਦੀ ਹੈ ਅਤੇ ਇਹ ਕੋਣ ਲੋਕ ਹਨ?’’
ਲਤੀਫ
ਗਿੱਲ ਨੇ ਤਸਵੀਰ ਲੈਂਦੇ ਹੋਏ ਕਿਹਾ, ‘‘ਇਲਾਕੇ
ਤੋਂ ਤਾਂ ਇਹੀ ਲਗਦਾ ਹੈ ਕਿ ਇਹ ਰਾਵੀ ਦਰਿਆ ਦੇ ਖੱਬੇ ਕੰਢੇ ਉਤੇ,
ਨਾਰੋਵਾਲ ਤੋਂ ਪਾਰ ਕੋਈ ਜੰਗਲੀ
ਇਲਾਕਾ ਹੈ।
ਇਹ ਸ਼ਿਵਾਲਿਕ ਪਹੀੜੀਆਂ ਦੇ
ਪੈਰਾਂ ਵਿਚ ਸਥਿਤ ਹੈ।
ਇਸ ਤੋਂ ਅੱਗੇ ਪਹਾੜੀ
ਇਲਾਕਾ ਸ਼ੁਰੂ ਹੋ ਜਾਂਦਾ ਹੈ।
ਪਰ ਇਹ ਇਲਾਕਾ ਏਨਾ
ਫੈਲਿਆ ਹੋਇਆ ਹੈ ਕਿ ਇਕ ਦਮ ਇਸ ਦੀ ਸ਼ਨਾਖਤ ਨਹੀਂ ਹੋ ਸਕਦੀ।
‘‘ਤਾਂ
ਫਿਰ ਫੌਰਨ ਆਰਮੀ ਹੈਡਕੁਆਟਰ ਜਾ ਕੇ ਆਰਮੀ ਦੇ ਨਕਸ਼ਿਆਂ ਤੋਂ ਪਤਾ ਕਰਕੇ ਆ ਕਿ ਇਹ ਥਾਂ
ਕਿਹੜੀ ਹੋ ਸਕਦੀ ਹੈ।
ਅੱਧੇ ਘੰਟੇ ਵਿਚ ਵਾਪਸ
ਨਾ ਆਇਆ ਤਾਂ ਤੇਰੀ ਸ਼ਿਕਾਇਤ ਕਰ ਦਿਆਂਗਾ।’’
ਉਸ ਨੇ ਲਤੀਫ ਗਿੱਲ ਨੂੰ ਹੁਕਮ
ਦਿੱਤਾ।
‘‘ਖੁਸ਼ਬਾਗ
ਖਾਨ ਧਮਕੀਆਂ ਨਾਲ ਕੰਮ ਨਹੀਂ ਹੁੰਦੇ’’
ਲਤੀਫ ਗਿੱਲ ਨੇ ਕਿਹਾ ਅਤੇ
ਬਾਹਰ ਨਿਕਲ ਗਿਆ।
ਖੁਸ਼ਬਾਗ ਖਾਨ ਜਾਣਦਾ ਸੀ ਕਿ ਸਿਰਫ ਫੌਜੀ ਨਕਸ਼ੇ ਤੋਂ ਹੀ ਪਤਾ ਚਲ ਸਕਦਾ ਹੈ ਕਿ ਇਸ
ਕਿਸਮ ਦੀ ਨਿਸ਼ਾਨੀ ਕਿਸ ਥਾਂ ਦੀ ਹੈ ਉਸ ਦੇ ਲਈ ਇਹ ਸਮਾਂ ਲੰਘਾਉਣਾ
ਮੁਸ਼ਕਲ ਸੀ।
ਉਸ ਨੂੰ ਡਰ ਸੀ ਕਿ ਜੇ ਹੋਰ
ਸਮਾਂ ਮਿਲ ਗਿਆ ਤਾਂ ਖਤਰਾ ਜ਼ਰੂਰ ਹੀ ਆਪ ਅਤੇ ਆਪਣੇ ਸਾਥੀਆਂ ਨਾਲ ਭਾਰਤ ਵਿਚ ਦਾਖਲ
ਹੋ ਜਾਏਗਾ।
ਏਨੇ
ਨੂੰ ਠਿਗਣੇ ਕੱਦ ਦੇ ਐਨਕੂ ਮੁਲਾਜ਼ਮ ਨੇ ਆ ਕੇ ਮੁਨਾਦੀ ਕਰ ਦਿਤੀ ਕਿ ਤਸਵੀਰ ਵਿਚਲਾ
ਆਦਮੀ ਅਕਬਰ ਦੁੱਰਾਨੀ ਹੀ ਹੈ।
ਜਿਸ ਨੂੰ ਜਨਰਲ ਜਿਆਉਲ
ਹਕ ਵੇਲੇ ਦੇਸ਼ ਨਾਲ ਗੱਦਾਰੀ ਕਰਨ ਬਦਲੇ ਗੋਲੀ ਮਾਰ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਉਸ ਨੇ
ਇਹ ਵੀ ਦਸਿਆ ਕਿ ਅਕਬਰ ਦੁੱਰਾਨੀ ਦੇ ਨਾਲ ਹੀ ਮੁਹੰਮਦ ਸਲੀਮ ਪਾਸ਼ਾ ਨਾਂ ਦੇ ਇਕ ਬੰਦੇ
ਨੂੰ ਗੋਲੀ ਮਾਰੀ ਗਈ ਸੀ।
ਉਸ ਨੇ ਮੁਹੰਮਦ ਸਲੀਮ
ਦੀ ਤਸਵੀਰ ਵੀ ਲਿਆ ਕੇ ਦਿੱਤੀ।
ਨਾਲ ਇਹ ਵੀ ਦਸਿਆ ਕਿ
ਰਿਕਾਰਡ ਮੁਤਾਬਕ ਉਸ ਨੇ ਨਾਰੋਵਾਲ ਤੋਂ ਕਰੀਬ ਪੰਦਰਾਂ ਮੀਲ ਪੂਰਬ ਵੱਲ ਇਕ ਫਾਰਮ
ਖਰੀਦਿਆ ਸੀ ਅਤੇ ਹੁਣ ਉਸ ਦਾ ਪੁੱਤਰ ਕਦ ਕਾਠ ਉਸੇ ਵਰਗਾ ਉਥੇ ਖੇਤੀ ਕਰਦਾ ਹੈ।
ਉਸ ਨੇ ਇਹ ਵੀ ਦਸਿਆ
ਕਿ ਰਿਕਾਰਡ ਮੁਤਾਬਕ ਉਸ ਉਤੇ ਸਾਏ ਵਰਗੀ ਨਿਗਰਾਨੀ ਰਖੀ ਜਾਂਦੀ ਹੈ ਪਰ ਅਜ ਤਕ ਉਸ ਨੇ
ਕੋਈ ਗਲਤ ਗਲ ਨਹੀਂ ਕੀਤੀ।
ਇਸ
ਦੇ ਨਾਲ ਹੀ ਉਸ ਨੇ ਕੋਡ ਭਾਸ਼ਾ ਵਿਚ ਆਇਆ ਇਕ ਤਾਰ ਉਸ ਦੇ ਸਾਹਮਣੇ ਰਖਿਆ ਜੋ ਹੁਣੇ ਹੀ
ਲੰਦਨ ਦੇ ਆਈ. ਐਸ.
ਆਈ. ਦੇ ਏਜੰਟ ਪਾਸੋਂ ਆਇਆ ਸੀ।
ਠਿਗਣੇ ਮੁਲਾਜ਼ਮ ਦੇ
ਜਾਣ ਮਗਰੋਂ ਖੁਸ਼ਬਾਗ ਖਾਨ ਨੇ ਸੁਨੇਹਾ ਡੀਕੋਡ ਕੀਤਾ ਤਾਂ ਉਸ ਦੀ ਤੀਬਰਤਾ ਹੋਰ ਵੀ ਵਧ
ਗਈ।
ਡੀਕੋਡ ਦੀਤਾ ਸੁਨੇਹਾ ਇਸ ਤਰਾਂ
ਸੀ
‘‘ਸ਼ਮਸ਼ੇਰ
ਸਿੰਘ ਦਾ ਕੋਈ ਅਹਿਮ ਕਾਗਜ਼ ਖਤਰਾ ਕੋਲ ਹੈ।
ਸ਼ਮਸ਼ੇਰ ਸਿੰਘ ਨੇ ਯਾਦਵ
ਨੂੰ ਉਸੇ ਕਾਗਜ਼ ਲਈ ਭੇਜਿਆ ਸੀ।
ਸ਼ਮਸ਼ੇਰ ਸਿੰਘ ਚਿੰਤਤ
ਹੈ।’’
ਇਸ
ਦਾ ਮਤਲਬ ਹੈ ਖਤਰਾ ਨੂੰ ਹਰ ਹਾਲਤ ਵਿਚ ਗ੍ਰਿਫਤਾਰ ਕਰਨਾ ਪਏਗਾ ਭਾਵੇਂ ਇਸ ਲਈ ਕੁਝ
ਵੀ ਕਰਨਾ ਪਏ।
ਇਹ ਸੋਚ ਕੇ ਉਸ ਨੇ
ਟੈਲਿਫੁਨ ਚੁਕਿਆ ਅਤੇ ਆਰਮੀ ਹੈਡ ਕੁਆਟਰ ਦਾ ਨੰਬਰ ਮਿਲਾ ਕੇ ਹੁਕਮ ਦਿੱਤਾ ਕਿ
ਨਾਰੋਵਾਲ ਡਿਊਟੀ ਅਤੇ ਜਫਰਵਾਲ ਛਾਊਣੀ ਦੀਆਂ ਚਾਰ ਕੈਬੇਂਟ ਕੰਪਨੀਆਂ ਨੂੰ ਤੁਰਤ ਤਿਆਰ
ਕੀਤਾ ਜਾਵੇ।
ਉਹ ਅਗਲੇ ਦਸਾਂ ਮਿੰਟਾਂ ਵਿਚ
ਲੋਕੇਸ਼ਨ ਦਾ ਪਤਾ ਦਸੇਗਾ।
ਲਤੀਫ
ਗਿੱਲ ਠੀਕ ਪੌਣੇ ਘੰਟੇ ਵਿਚ ਵਾਪਸ ਆ ਗਿਆ।
ਉਸ ਨੇ ਦਸਿਆ ਕਿ ਫੌਜੀ
ਨਕਸ਼ੇ ਮੁਤਾਬਕ ਤਸਵੀਰ ਵਿਚਲੀ ਥਾਂ ਨਾਰੋਵਾਲ ਤੋ ਕਰੀਬ ਦਸ ਮੀਲ ਅਗੇ ਜਾ ਕੇ ਚੜਦੇ
ਵੱਲ ਨੂੰ ਕਰੀਬ ਦਸ ਮੀਲ ਹੋਰ ਜਾ ਕੇ ਕੱਚੇ ਰਸਤੇ ਉਤੇ ਹੀ ਉਸ ਤੋਂ ਮਗਰੋਂ ਹੋਰ ਕੋਈ
ਵਸੇਂ ਨਹੀਂ ਹੈ।
ਸਿਰਫ ਇੱਕਾ ਦੁੱਕਾ
ਪਹਾੜੀ ਪਿੰਡਾਂ ਦੇ।
ਖੁਸ਼ਬਾਗ ਖਾਨ ਨੇ ਤੁਰਤ ਹੀ ਆਰਮੀ ਹੈਡ ਕੁਆਟਰ ਨੂੰ ਪੁਜੀਸ਼ਨ ਸਮਝਾਈ ਅਤੇ ਬਾਹਰ ਨਿਕਲ
ਕੇ ਖੁਲੀ ਜੀਪ ਵਿਚ ਸਵਾਰ ਹੋ ਗਿਆ।
ਲਤੀਫ ਗਿੱਲ ਵੀ ਉਸ ਦੇ
ਨਾਲ ਹੀ ਸੀ।
ਡਰਾਈਵਰ ਨੂੰ ਉਸ ਨੇ ਹਵਾ ਦੀ
ਤੇਜੀ ਨਾਲ ਚਲਣ ਲਈ ਕਿਹਾ।
ਉਸ ਵੇਲੇ ਰਾਤ ਦੇ
ਸਾਢੇ ਬਾਰਾਂ ਵੱਜ ਚੁੱਕੇ ਸਨ।
ਉਸ ਨੇ ਢਾਈ ਘੰਟੇ ਦਾ
ਅਹਿਮ ਸਮਾਂ ਮਸਾਈ ਗਵਾ ਦਿੱਤਾ ਸੀ।
ਲੰਦਨ
ਵਿਚ ਉਸ ਵੇਲੇ ਹਾਲੇ ਸਿਰਫ ਸ਼ਾਮ ਦੇ ਪੰਜ ਵਜੇ ਸਨ ਜਦੋਂ ਲਾਹੌਰ ਦੇ ਰਕਾਬਗੰਜ ਇਲਾਕੇ
ਵਿਚ ਐਸ. ਕੇ. ਯਾਦਵ ਇਕ ਪਾਕਿਸਤਾਨੀ ਆਈ. ਐਸ. ਆਈ. ਏਜੰਟ ਦੀ ਗੋਲੀ ਨਾਲ ਮਾਰਿਆ ਗਿਆ
ਸੀ ਸ਼ਮਸ਼ੇਰ ਸਿੰਘ ਉਸ ਵੇਲੇ ਆਪਣੇ ਕਮਰੇ ਵਿਚ ਟਹਿਲ ਕਦਮੀ ਕਰ ਰਿਹਾ ਸੀ।
ਯਾਦਵ ਨੇ ਹਾਲੇ ਇਕ
ਘੰਟਾ ਪਹਿਲਾਂ ਹੀ ਵਾਇਰਲੈਸ ਕੀਤੀ ਸੀ ਕਿ ਉਹ ਪਾਕਿਸਤਾਨੀ ਸਮੇਂ ਮੁਤਾਬਕ ਦਸ ਵਜੇ
ਖਤਰਾ ਪਾਸੋਂ ਉਹ ਦਸਤਾਵੇਜ਼ ਵਾਪਸ ਲੈ ਲਏਗਾ।
ਹੁਣ ਅੱਧੇ ਘੰਟੇ ਤੋਂ
ਵਧ ਦਾ ਸਮਾਂ ਹੋ ਗਿਆ ਸੀ ਪਰ ਯਾਦਵ ਦਾ ਕੋਈ ਸੁਨੇਹਾ ਨਹੀਂ ਸੀ ਆਇਆ ਹਾਲਾਂਕਿ ਸ਼ਮਸ਼ੇਰ
ਸਿੰਘ ਨੇ ਉਸ ਨੂੰ ਹਦਾਇਤ ਦਿਤੀ ਸੀ ਕਿ ਉਹ ਕੰਮ ਹੁੰਦੇ ਸਾਰ ਹੀ ਉਸ ਨੂੰ ਵਾਇਰਲੈਸ
ਕਰੇ।
ਸ਼ਮਸ਼ੇਰ ਸਿੰਘ ਨੇ ਸਾਰੀ ਉਮਰ ਏਨੀ ਲੰਬੀ
ਉਡੀਕ ਦਾ ਕਸ਼ਟ ਕਦੇ ਨਹੀਂ ਸੀ ਭੋਗਿਆ।
ਉਸ ਨੂੰ ਸਮਝ ਨਹੀਂ ਸੀ
ਆ ਰਿਹਾ ਕਿ ਉਹ ਕਿ ਕਰੇ।
ਬਿਹਾਰੀ ਲਾਲ ਨੇ ਉਸ ਨੂੰ ਕਦੇ ਵੀ ਏਨਾ ਪਰੇਸ਼ਾਨ ਨਹੀਂ ਸੀ ਦੇਖਿਆ।
ਪਰ ਪਰੇਸ਼ਾਨੀ ਦਾ ਬਹੁਤ
ਵਾਜਬ ਕਾਰਨ ਮੌਜੂਦ ਸੀ।
ਵਾਕਈ ਜੇ ਉਹ ਗੁਪਤ
ਦਸਤਾਵੇਜ ਪਾਕਿਸਤਾਨੀਆਂ ਦੇ ਹੱਥ ਲੱਗ ਜਾਵੇ ਤਾਂ ਸ਼ਮਸ਼ੇਰ ਸਿੰਘ ਨੂੰ ਕਾਲੇ ਪਾਣੀ ਦੀ
ਸਜ਼ਾ ਹੋ ਸਕਦੀ ਸੀ।
ਹੋ ਸਕਦਾ ਹੈ ਕਿ ਕੋਰਟ
ਮਾਰਸ਼ਲ ਵੀ ਹੋ ਜਾਵੇ।
ਉਹ ਗੁਪਤ ਦਸਤਾਵੇਜ਼
ਨਹੀਂ ਸਮੋਂ ਐਟਮ ਬੰਬ ਦਾ ਸਾਮਾਨ ਸੀ ਜਿਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ
ਛੇੜ ਦੇਣੀ ਸੀ।
ਜਦੋਂ
ਉਡੀਕ ਦਾ ਇਹ ਸਮਾਂ ਘੰਟੇ ਤਕ ਪਹੁੰਚ ਗਿਆ ਤਾਂ ਲੰਦਨ
ਇਸ ਸ਼ਾਮ ਦੇ ਛੇ ਵਜ ਗਏ ਤਾਂ ਸ਼ਮਸ਼ੇਰ ਸ਼ਿਘ ਨੂੰ ਇਕ ਕੋਡ ਭਾਸ਼ਾ ਵਾਲਾ ਸੁਨੇਹਾ
ਇਸਲਾਮਾਬਾਦ ਤੋਂ ਸ਼ਕੀਲ ਨੇ ਭੇਜਿਆ ਜਿਸ ਵਿਚ ਲਿਖਿਆ ਗਿਆ ਸੀ ਕਿ ਯਾਦਵ ਮਾਰਿਆ ਗਿਆ
ਹੈ।
ਖਤਰਾ ਅਤੇ ਸਰੀਨਾ ਸਮੇਤ ਵੈਲਿਗਟਨ
ਜੋ ਗੁੰਮ ਹੋ ਗਏ ਹਨ ਅਤੇ ਖੁਸ਼ਬਾਗ ਖਾਨ ਉਨਾਂ ਦੀ ਭਾਲ ਕਰ ਰਿਹਾ ਹੈ।
‘‘ਮੇਰਾ
ਖਿਆਲ ਹੈ ਹੁਣ ਮੈਨੂੰ ਨਵੀਂ ਦਿਲੀ ਨੂੰ ਦਸ ਹੀ ਦੇਣਾ ਚਾਹੀਦਾ ਹੈ।’’
ਸ਼ਮਸ਼ੇਰ ਨੇ ਸਾਹਮਣੇ ਬੈਠੇ
ਬਿਹਾਰੀ ਨੂੰ ਕਿਹਾ।
‘‘ਵੈਸੇ
ਤਾਂ ਤੇਰੀ ਮਰਜ਼ੀ ਹੈ ਜੋ ਕਰੇਂ,
ਪਰ ਮੇਰੀ ਰਾਏ ਹੈ ਕਿ ਕੁਝ
ਸਮਾਂ ਉਡੀਕ ਲਈਏ।
ਜੇ ਕਲ ਸਵੇਰੇ ਤਕ
ਪਾਕਿਸਤਾਨ ਵੱਲੋਂ ਕੋਈ ਪ੍ਰਤੀਕਰਮ ਨਾ ਹੋਇਆ ਜਾਂ ਕੋਈ ਸਿਆਸੀ ਪ੍ਰਤੀਕਰਮ ਹੋਇਆ ਤਾਂ
ਫਿਰ ਤੇਰੀ ਜਿਵੇਂ ਮਰਜੀ ਹੋਵੇਂ ਕਰ ਲਵੀਂ।’’
‘‘ਪਰ
ਕੀ ਉਦੋਂ ਤਕ ਬਹੁਤ ਦੇਰ ਨਹੀਂ ਹੋ ਜਾਵੇਗੀ?’’
‘‘ਮੈਨੂੰ
ਲਗਦਾ ਹੈ ਕਿ ਦਸਤਾਵੇਜ਼ ਹਾਲੇ ਤਕ ਵੀ ਖਤਰਾ ਕੋਲ ਹੀ ਹੈ ਉਹ ਇਸ ਦਾ ਪੂਰਾ ਲਾਭ ਲੈਣ
ਦੀ ਕੋਸ਼ਿਸ਼ ਕਰੇਗਾ।
ਜਿੰਨਾ ਮੈਂ ਉਸ ਨੂੰ
ਜਾਣਦਾ ਹਾਂ ਉਸ ਮੁਤਾਬਕ ਉਹ ਲਗਦੀ ਵਾਰ ਇਹ ਦਸਤਾਵੇਜ਼ ਪਾਕਿਸਤਾਨੀਆਂ ਦੇ ਹੱਥ ਨਹੀਂ
ਲਗਣ ਦੇਵੇਗਾ, ਪਰ ਇਸ
ਨੂੰ ਬਚਾ ਕੇ ਰਖੇਗਾ,
ਤਾਂਕਿ ਤੇਰੇ ਨਾਲ ਸੋਦੇਬਾਜ਼ੀ ਕਰ ਸਕੇ।’’
ਬਿਹਾਰੀ ਨੇ ਜਵਾਬ ਦਿੱਤਾ।
‘‘ਹੋ
ਸਕਦਾ ਹੈ,’’ ਸਮਸ਼ੇਰ
ਨੇ ਕਿਹਾ।
‘‘ਪਰ ਇਹ ਰਾਤ ਕਦੋਂ ਖਤਮ
ਹੋਵੇਗੀ?’’
‘‘ਜੇ
ਕਹੋ ਤਾਂ ਸਕਾਚ ਦਾ ਪੈ¤ਗ
ਦੇਵਾਂ?’’ ਬਿਹਾਰੀ ਨੇ
ਪੁਛਿਆ।
‘‘ਹਾਂ
ਇਕ ਪੈ¤ਗ ਤੁਰਤ ਠੀਕ
ਰਹੇਗਾ।’’
ਪਹਾੜ
ਦੀ ਚੜਾਈ ਚੜਣਾ ਏਨਾ ਸੌਖਾ ਨਹੀਂ ਸੀ ਜਿੰਨਾਂ ਸਮਝਿਆ ਗਿਆ ਸੀ।
ਪਹਾੜ ਵਿਚ ਕੋਈ
ਪਗਡੰਡੀ ਨਹੀਂ ਸੀ ਕਿਉਂਕਿ ਇਸ ਪਾਸੇ ਵਸੋਂ ਹੀ ਨਹੀਂ ਸੀ।
ਦੂਸਰੇ ਹਨੇਰਾ ਹੋਣ
ਕਾਰਨ ਬਹੁਤ ਹੌਲੀ ਹੌਲੀ ਚੜਣਾ ਪੈ ਰਿਹਾ ਸੀ।
ਤੀਸਰੇ ਸਰੀਨਾ
ਦੁੱਰਾਨੀ ਨੂੰ ਪਹਾੜ ਉਤੇ ਚੜਨ ਦਾ ਅਭਿਆਸ ਨਾ ਹੋਦ ਕਰਕੇ ਉਸ ਨੂੰ ਮੁਸ਼ਕਲ ਆ ਰਹੀ ਸੀ।
ਉਨਾਂ
ਨੂੰ ਤੁਰਦਿਆਂ ਕਰੀਬ ਤਿੰਨ ਘੰਟੇਹੋ ਗਏ ਸਨ ਜਦੋਂ ਉਹ ਕਰੀਬ ਤਿੰਨ ਹਜ਼ਾਰ ਫੁੱਟ ਉਚੇ
ਉਸ ਥਾਂ ਉਤੇ ਪਹੁੰਚੇ ਜਿਥੇ ਜੰਗਲ ਵਿਚ ਆਪਣੇ ਆਪ ਹੀ ਇਕ ਖੁਲ਼ਾ ਥਾਂ ਆ ਗਿਆ ਸੀ।
ਕਰੀਬ ਅੱਧਾ ਰਸਤਾ
ਖਤਰਾ ਮਿਰਚਾ ਸੁੱਟਦਾ ਆਇਆ ਸੀ।
ਉਂਜ ਤਾਂ ਮਸਾਲਾ
ਹੁੰਦਾ ਤਾਂ ਹੋਰ ਵੀ ਚੰਗਾ ਹੁੰਦਾ।
ਪਰ ਲਾਲ ਮਿਰਚ ਵੀ
ਸੂਹੀਏ ਕੁੱਤੀਆਂ ਨੂੰ ਭੁਰਲਾਉਣ ਲਈ ਕਾਫ਼ੀ ਸਨ।
ਉਹ
ਕੁਝ ਮਿੰਟ ਤਕ ਉਸ ਖੁਲੀ ਥਾਂ ਉਤੇ ਸੁਸਤਾਉਣ ਲਈ ਬੈਠ ਗਏ।
ਤੜਕੇ ਦੇ ਸਾਢੇ ਚਾਰ
ਵੱਜੇ ਸਨ ਪਰ ਮਈ ਦਾ ਮਹੀਨਾ ਹੋਣ ਕਰਕੇ ਥੋੜੀ ਜਿਹੀ ਲੋਅ ਲਗਣੀ ਸ਼ੁਰੂ ਹੋ ਗਈ ਸੀ।
ਹੇਠਾਂ ਅਹਿਮਦ ਸਲੀਮ
ਪਾਸ਼ਾ ਦੇ ‘ਫਾਰਮ ਹਾਊਸ’
ਦਾ ਹਲਕਾ ਜਿਹਾ ਧੁਉਲਾ ਪੈ
ਰਿਹਾ ਸੀ।
ਅਚਨਚੇਤ ਹੇਠਾਂ ਕਈ ਗੱਡੀਆਂ ਦੀ ਜਗਦੀ ਹੋਈ ਕਤਾਰ ਫਾਰਮ ਹਾਊਸ ਦੇ ਆਲੇ ਦੁਆਲੇ ਦਿਖਾਈ
ਦੇਣ ਲੱਗੀ।
‘‘ਉਹ
ਪਹੁੰਚ ਗਏ ਹਨ।’’
ਪਾਸ਼ਾ ਨੇ ਮੋਟਰਾਂ ਦੀਆਂ ਹੈਡ
ਲਾਈਟਾਂ ਦੇਖਦੇ ਹੋਏ ਕਿਹਾ।
ਕਰੀਬ ਅੱਧਾ ਦਰਜਨ
ਮੋਟਰਾਂ ਦੀਆਂ ਲਾਈਟਾਂ ਦਿਖਾਈ ਦੇ ਰਹੀਆਂ ਸਨ।
ਖਤਰਾ
ਜੋ ਕਿ ਉਪਰ ਪਹਾੜ ਵੱਲ ਦੇਖ ਰਿਹਾ ਸੀ ਨੇ ਹੇਠਾਂ ਦੇਖਿਆ ਸੱਚਮੁਚ ਹੀ ਕਰੀਬ ਅੱਧਾ
ਦਰਜਨ ਗੱਡੀਆਂ ਦੀਆਂ ਹੈਡ ਲਾਈਟਾਂ ਪਾਸ਼ਾ ਦੇ ਘਰ ਵੱਲ ਆ ਰਹੀਆਂ ਸਨ।
ਤਿੰਨ ਮਿੰਟਾਂ ਵਿਚ ਹੀ
ਇਹ ਲਾਈਟਾਂ ਪਾਸ਼ਾ ਦੇ ਫਾਰਮ ਹਾਊਸ ਉਤੇ ਆ ਕੇ ਰੁਕ ਗਈਆਂ।
ਇਸ ਲਾਈਟਾਂ ਦੀ ਰੋਸ਼ਨੀ
ਵਿਚ ਕੁਝ ਅਕਾਰ ਕਮਰੀਆਂ ਵੱਲ ਜਾਂਦੇ ਦਿਖਾਈ ਦਿਤੇ।
ਹੇਠੇ ਕਿਉਂਕਿ
ਕੁੱਤਿਆਂ ਦੇ ਭੌਕਣ ਦੀ ਵੀ ਅਵਾਜ਼ ਸੁਣਾਈ ਦਿਤੀ।
‘‘ਮੇਰਾ
ਖਿਆਲ ਹੈ ਸਾਨੂੰ ਏਥੇ ਹੋਰ ਨਹੀਂ ਰੁਕਨਾ ਚਾਹੀਦਾ।
ਥੋੜੇ ਚਿਰਰ ਮਗਰੋਂ ਹੀ
ਰੌਸ਼ਨੀ ਹੋਣ ਲਗੇਗੀ।
ਭਾਵੇਂ ਸੂਰਜ ਇਸ
ਪਹਾੜੀ ਦੇ ਮਗਰੋਂ ਨਿਕਲੇਗਾ,
ਅਤੇ ਪਹਿਲਾਂ ਰੌਸ਼ਨੀ ਹੇਠਾਂ
ਜਾਏਗੀ ਫਿਰ ਵੀ ਸਾਨੂੰ ਕੋਈ ਗਲਤੀ ਨਹੀਂ ਕਰਨੀ ਚਾਹੀਦੀ।’’
ਖਤਰਾ ਨੇ ਕਿਹਾ ਅਤੇ ਉਠ ਕੇ
ਉਪਰ ਵੱਲ ਨੂੰ ਤੁਰ ਪਿਆ।
ਬਾਕੀ ਦੇ ਸਾਰੇ ਹੀ ਉਸ
ਦੇ ਵੱਲ ਤੁਰ ਪਏ।
ਪਾਸ਼ਾ ਤਿੰਨ ਚਾਰ
ਕਦਮਾਂ ਵਿਚ ਹੀ ਖਤਰਾ ਨਾਲੋਂ ਅੱਗੇ ਹੋ ਗਿਆ।
ਹੁਣ ਵੈਲੰਿਗਟਨ
ਸਭ ਤੋਂ ਪਿਛੇ ਸੀ।
ਪਹਾੜੀ ਮੰਜ਼ਲ ਵਿਚ ਇਹ ਖੁਲੀ ਥਾਂ ਮਸਾਂ ਸੌ ਕੁ ਗਜ ਦੀ ਹੀ ਸੀ।
ਇਸ ਤੋਂ ਬਾਦ ਫੇਰ
ਦਰਖ਼ਤ ਸ਼ੁਰੂ ਹੋ ਜਾਂਦੇ ਸਨ।
ਜਿਉਂ ਜਿਉਂ ਉਹ ਉਪਰ
ਜਾ ਰਹੇ ਸਨ ਜੰਗਲ ਗਹਿਰਾ ਹੋਈ ਜਾਂਦਾ ਸੀ।
ਹੇਠਾਂ ਭਾਵੇਂ ਹਲਕੀ
ਰੋਸ਼ਨੀ ਹੋ ਰਹੀ ਸੀ ਪਰ ਉਹ ਹਾਲੇ ਵੀ ਹਨੇਰੇ ਵਿਚ ਹੀ ਤੁਰ ਰਹੇ ਹਨ।
ਕਰੀਬ
ਇਕ ਘੰਟਾ ਹੋਰ ਤੁਰਨ ਦੇ ਬਾਦ ਉਹ ਪਹਾੜੀ ਦੀ ਚੋਟੀ ਉਤੇ ਬਣੀ ਹੋਈ ਇਕ ਲਕੜ ਦੀ ਝੌਪੜੀ
ਦੇ ਬਾਹਰ ਪਹੁੰਚ ਗਏ ਸਨ।
ਜਿਸ ਬਾਰੇ ਪਾਸ਼ਾ ਨੇ
ਦਸਿਆ ਸੀ।
ਇਸ ਝੌਪੜੀ ਵਿਚ ਭਾਵੇਂ ਕੋਈ
ਖਾਸ ਸਾਮਾਨ ਨਹੀਂ ਸੀ ਪਰ ਸੁੱਕੇ ਹੋਏ ਘਾਹ ਦੀ ਢੇਰੀ ਦੇ ਨਾਲ ਨਾਲ ਦੋ ਚਾਰ ਗੁੱਦੜ
ਪਏ ਸਨ ਪਾਸ਼ਾ ਨੇ ਐਮਰਜੈਂਸੀ ਲਈ ਇਹ ਸਾਮਾਨ ਰਖ ਛੱਡਿਆ ਸੀ।
ਇਕ ਪਾਸੇ ਇਕ ਘੜਾ ਪਿਆ
ਸੀ।
ਇਸ ਵਿਚ ਭਾਵੇਂ ਪਾਣੀ ਨਹੀਂ ਸੀ
ਪਰ ਝੌਪੜੀ ਤੇ ਕਰੀਬ ਸੌ ਗਜ ਦੀ ਦੂਰੀ ਉਤੇ ਹੀ ਪਾਣੀ ਦਾ ਇਕ ਦਰਿਆ ਸੀ।
ਜਿਥੇ ਪਾਣੀ ਭਰਿਆ ਜਾ
ਸਕਦਾ ਸੀ।
ਕੁਝ ਭਾਂਡੇ ਵੀ ਪਏ ਸਨ।
ਇਕ ਪਾਸੇ ਇਟਾਂ ਰੱਖ
ਕੇ ਚੁਲਾ ਬਣਾਇਆ ਸੀ।
ਉਪਰ
ਸੰਘਣੇ ਦਰਖਤਾਂ ਦੀ ਛਤਰੀ ਸੀ ਇਸ ਵਿਚੋਂ ਸੂਰਜ ਦੀਆਂ ਕਿਰਨਾਂ ਵੀ ਬਹੁਤ ਮੁਸ਼ਕਲ ਨਾਲ
ਨਿਕਲ ਸਕਦੀਆਂ ਸਨ।
ਖਤਰਾ
ਨੇ ਸੋਚਿਆ ਕਿ ਜੇ ਸੂਹੀਆ ਕੁੱਤੇ ਫੋਹ ਨਾ ਲਾ ਸਕੇ ਤਾਂ ਉਹ ਇਥੇ ਲੁਕੇ ਰਹਿ ਸਕਦੇ ਹਨ।
ਦੋ ਤਿੰਨ ਦਿਨਾਂ
ਮਗਰੋਂ ਜਦੋਂ ਪਾਕਿਸਤਾਨਿਆਂ ਨੇ ਤਲਾਸ਼ ਖਤਮ ਕਰ ਦਿਤੀ ਤਾਂ ਉਹ ਹੇਠਾਂ ਨਿਕਲ ਕੇ
ਦੂਸਰੇ ਪਾਸੇ ਦੀ ਸਰਹਦ ਪਾਰ ਕਰ ਜਾਵਾਂਗੇ।
ਸਰਹਦ ਪਾਰ ਕਿਥੋਂ
ਕਰਨੀ ਹੈ ਇਸ ਦਾ ਪਤਾ ਪਾਸ਼ਾ ਨੂੰ ਸੀ।
ਸਿਰਫ
ਪਾਸ਼ਾ ਅਤੇ ਖਤਰਾ ਹੀ ਸਨ ਜਿਹੜੇ ਹਾਲੇ ਤਕ ਵੀ ਝੌਪੜੀ ਦੇ ਬਾਹਰ ਖੜੇ ਸਨ।
ਵੈ¦ਿਗਟਨ
ਤਾਂ ਬਾਹਰ ਹੀ ਢੇਰੀ ਹੋ ਗਿਆ ਸੀੇ ਪਰ ਦੋਵੇਂ ਇਸਤਰੀਆਂ ਝੌਪੜੀ ਦਾ ਦਰਵਾਜ਼ਾ ਖੋਲ
ਕੇ ਅੰਦਰ ਗੁੱਦੜਾਂ ਉਤੇ ਪੈ
ਗਈਆਂ ਸਨ।
ਪਾਸ਼ਾ
ਨੇ ਕਿਹਾ ‘‘ਜੇ ਕੁੱਤੇ
ਭੁਲੇਖਾ ਖਾ ਗਏ ਤਾਂ ਅਸੀਂ ਦੋ ਤਿੰਨ ਦਿਨ ਇਥੇ ਰਹਾਂਗੇ।
ਫਿਰ ਇਥੋਂ ਹੇਠਾਂ ਉਤਰ
ਕੇ ਚੱਕ ਅਮਰੂ ਪਿੰਡ ਕੋਲੋਂ ਦੀ ਲੰਘ
ਕੇ ਇਕ ਪਹਾੜੀ ਨਾਲੇ ਦੇ ਵਿਚ ਦੀ ਹੁੰਦੇ ਹੋਏ ਸਰਹਦ ਪਾਰ ਦੇ ਪਿੰਡ ਝਰੋਟਾ ਪਹੁੰਚ
ਜਾਵਾਂਗੇ।
ਭਾਵੇਂ ਦੋਹੀਂ ਪਾਸੀਂ ਭਾਰਤੀ
ਤੇ ਪਾਕਿਸਤਾਨੀ ਚੌਕੀਆਂ ਹਨ ਪਰ ਇਸ ਪਹਾੜੀ ਨਾਲੇ ਉਤੇ ਬਹੁਤੀ ਨਿਗਰਾਨੀ ਨਹੀਂ ਰਖੀ
ਜਾਂਦੀ।
ਕਦੇ ਕਦੇ ਕੋਈ ਗਸ਼ਤੀ ਪਾਰਟੀ ਆ
ਜਾਏ ਤਾਂ ਭਾਵੇਂ ਮੁਸ਼ਕਲ ਹੋਵੇ।’’
‘‘ਝਰੇਟਾ
ਵਿਚ ਤਾਂ ਚੌਕੀ ਹੋਏਗੀ,’’
ਖਤਰਾ ਨੇ ਕਿਹਾ।
‘‘ਜ਼ਰੂਰ
ਹੋਏਗੀ।
ਪਰ ਜੇ ਅਸੀਂ ਰਾਤ ਨੂੰ ਪਾਰ
ਕਰੀਏ ਤਾਂ ਉਨਾਂ ਤੋਂ ਨਜ਼ਰ ਬਚਾ ਕੇ ਪਾਰ ਲੰਘ
ਸਕਦੇ ਹਾਂ।
ਫੇਰ ਸੁਰਨਕੋਟ ਦੇ ਪਿੰਡ ਅਸੀਂ
ਸੁਰਖਿਅਤ ਹੋ ਜਾਵਾਂਗੇ।’’
ਪਾਸ਼ਾ ਨੇ ਦਸਿਆ।
ਉਨਾਂ
ਹਾਲੇ ਏਲੀ ਗੱਲ ਹੀ ਕੀਤੀ ਸੀ ਕਿ ਅੰਦਰ ਸਰੀਨਾ ਦੀ ਤਿੱਖੀ ਚੀਕ ਸੁਣਾਈ ਦਿਤੀ।
ਉਹ ਬਿਨਾਂ ਗੁੱਦੜ ਨੂੰ
ਝਾੜਿਆਂ ਉਸ ਉਤੇ ਬੈਠ ਗਈਆਂ ਸਨ ਅਤੇ ਉਸ ਵਿਚ ਲੁਕ ਕੇ ਬੈਠਾ ਸੱਪ ਰੀਂਗਦਾ ਹੋਇਆ ਉਸ
ਦੀ ਬਾਂਹ ਉਤੇ ਚੜ ਆਇਆ
ਸੀ।
ਉਸ ਨੇ ਨਾਂ ਆਪਣੀ ਬਾਂਹ ਨੂੰ
ਹੱਥ ਲਾਇਆ ਤਾਂ ਹਨੇਰੇ ਦੇ ਬਾਵਜੂਦ ਉਸ ਨੇ ਮਹਿਸੂਸ ਕਰ ਲਿਆ ਕਿ ਉਸ ਦੇ ਹੱਥ ਵਿਚ
ਸੱਪ ਆ ਗਿਆ।
ਉਸ ਨੇ ਇਕ ਹੱਥ ਨਾਲ ਸੱਪ ਨੂੰ
ਵਗਾਹ ਕੇ ਮਾਰਿਆ ਅਤੇ ਨਾਲ ਹੀ ਚੀਕ ਮਾਰ ਦਿਤੀ।
ਪਾਸ਼ਾ,
ਖਤਰਾ ਇਕ ਦਮ ਅੰਦਰ ਵੱਲ ਨੂੰ
ਦੋੜੇ।
ਏਨੇ ਨੂੰ ਡਰ ਨਾਲ ਪੀਲੀ ਤੁਨ
ਹੋਈ ਸਰੀਨਾ ਬਾਹਰ ਵੱਲ ਨੂੰ ਭੱਜੀ।
ਡਰ ਕਾਰਨ ਉਸ ਦੀ ਜ਼ਮੀਨ
ਤਾਲੂਏ ਜਮ ਚੁੱਕੀ ਸੀ।
ਕਿਸੇ ਨੂੰ ਵੀ ਪਤਾ
ਨਹੀਂ ਸੀ ਕਿ ਕੀ ਹੋਇਆ।
ਖਤਰਾ
ਨੇ ਉਸ ਦੀ ਹਾਲਤ ਦੇਖ ਕੇ ਅੰਦਾਜਾ ਲਾ ਲਿਆ ਕਿ ਕੋਈ ਜਾਨਵਰ ਹੀ ਉਸ ਦੇ ਡਰ ਦਾ ਕਾਰਨ
ਹੈ।
ਉਸ ਨੇ ਸਰੀਨਾ ਨੂੰ ਦੋਹਾਂ
ਮੋਡਿਆਂ ਤੋ ਫੜ ਕੇ ਝੰਜੋੜਿਆ ਤਾਂ ਉਹ ਸਿਰਫ ‘‘ਸ...
ਸ... ਸ...’ ਹੀ ਕਹਿ
ਸਕੀ।
ਏਨਾ ਕਹਿਕੇ ਉਸ ਨੇ ਖਤਰਾ ਦੇ
ਚੌੜੇ ਮੋਡਿਆਂ ੳਤੇ ਸਿਰ ਰਖ ਦਿੱਤਾ ਅਤੇ ਸੁਬਕਣ ਲੱਗ ਪਈ।
ਵੈਲਿੰਗਟਨ
ਲਈ ਇਹ ਦ੍ਰਿਸ਼ ਦੇਖ ਸਕਨਾ ਮੁਸ਼ਕਲ ਸੀ ਪਰ ਉਹ ਕੁਝ ਵੀ ਨਹੀਂ ਸੀ ਕਰ ਸਕਦਾ।
ਇਸ ਲਈ ਉਸ ਨੇ ਇਸ
ਦ੍ਰਿਸ਼ ਤੋਂ ਮੂੰਹ ਭੁਆ ਲਿਆ ਸੀ।
‘‘ਇਸ
ਜੰਗਲ ਵਿਚ ਸੱਪ,
ਬਿੱਛੂ, ਰੂੰਹੇਂ ਆਦਿ
ਅਕਸਰ ਹੀ ਮਿਲਦੇ ਹਨ।
ਜੰਗਲੀ ਸੱਪ ਦਾ ਹਰ
ਵੇਲੇ ਖਿਆਲ ਰਖਦਾ ਪੈਂਦਾ ਹੈ।
ਕਈ ਵਾਰੀ ਇਹ ਦਰਖਤਾ
ਦੀਆਂ ਟਹਿਨੀਆਂ ਨਾਲ ਚੰਬੜੇ ਵੀ ਮਿਲ ਜਾਂਦੇ ਹਨ।’’
ਪਾਸ਼ਾ ਨੇ ਦਸਿਆ।
ਖਤਰਾ
ਨੇ ਸਰੀਨਾ ਨੂੰ ਆਪਣੇ ਨਾਲੋਂ ਝੁਢਾ ਕਰਕੇ ਇਕ ਪਾਸੇ ਬਿਠਾਇਆ ਅਤੇ ਸਬੀਹਾ ਨੇ ਉਸ ਨੂੰ
ਗਲਵਕੜੀ ਵਿਚ ਲੈ ਲਿਆ।
ਖਤਰਾ ਨੇ ਆਪਣੀ ਜੇਬੀ
ਪੈਂਸਿਲ ਟਾਰਚ ਕੱਢੀ ਅਤੇ ਝੌਪੜੀ ਵਿਚ ਜਾ ਕੇ ਸਾਰੇ ਗੁੱਦੜ ਚੁੱਕ ਕੇ ਝਾੜੇ।
ਇਕ ਕੋਣੇ ਵਿਚ ਫਨੀਅਰ
ਸੱਪ ਦੁਬਕਿਆ ਮਿਲ ਗਿਆ।
ਇਸ ਤੋਂ ਪਹਿਲਾਂ ਕਿ
ਉਹ ਬਾਹਰ ਨਿਕਲੇ,
ਖਤਰਾ ਨੇ ਫੁਰਤੀ ਨਾ ਸੱਜੇ
ਹੱਥ ਨਾਲ ਉਸ ਦੀ ਸਿਰੀ ਫੜ ਲਈ ਅਤੇ ਬਾਹਰ ਲਿਆ ਕੇ ਇਕ ਪੱਥਰ ਉਤੇ ਰਖ ਕੇ ਦੂਸਰਾ
ਪੱਥਰ ਉਸ ਨੂੰ ਮਾਰਨ ਲਈ ਚੁਕ ਲਿਆ।
‘‘ਨਹੀਂ
ਨਹੀਂ ਮਿਸਟਰ ਖਤਰਾ,
ਅਸੀਂ ਸੱਪ ਨੂੰ ਮਾਰਨਾ ਚੰਗਾ ਨਹੀਂ ਸਮਝਦੇ।
ਇਹ ਮਾੜਾ ਸ਼ਗਨ ਹੁੰਦਾ
ਹੈ ਇਹ ਤਾਂ ਸ਼ਕਤੀ ਦਾ ਔਲੀਆ ਹੈ।
ਕੋਈ ਪੀਰ ਫਕੀਰ।
ਇਸ ਨੂੰ ਮਾਰਨਾ ਠੀਕ
ਨਹੀਂ।
ਪਾਸ਼ਾ ਨੇ ਉਸ ਨੂੰ ਟੋਕਿਆ।
ਖਤਰਾ
ਨੂੰ ਵੀ ਸੱਪ ਨੂੰ ਮਾਰਲ ਦੀ ਕੋਈ ਤੁਕ ਮਹਿਸੂਸ ਨਹੀਂ ਹੋਈ।
ਪਾਸ਼ਾ ਦੇ ਦਸਣ ਮੁਤਾਬਕ
ਜੰਗਲ ਵਿਚ ਤਾਂ ਹੋਰ ਸੱਪਾਂ ਨਾਲ ਵੀ ਵਾਹ ਪੈਣਾ ਸੀ।
ਕਿੰਨੇ ਕੁ ਸੱਪਾਂ ਨੂੰ
ਉਹ ਮਾਰਣਗੇ।
ਇਸ ਲਈ ਉਸ ਨੇ ਸੱਪ ਨੂੰ ਮਲਕਣੇ
ਜਿਹੇ ਧਰਤੀ ਉਤੇ ਛੱਡ ਦਿੱਤਾ।
ਸੱਪ ਤੇਜ਼ ਰਫਤਾਰ ਨਾਲ
ਵੱਲ ਖਾਂਦਾ ਹੋਇਆ ਤੁਰਤ ਫੁਰਤ ਹੀ ਧਰਤੀ ਉਤਲੋਂ ਕਬੜੇ ਵਿਚ ਅਲੋਪ ਹੋ ਗਿਆ।
ਹੁਣ
ਝੌਪੜੀ ਵਾਲੀ ਥਾਂ ਉਤੇ ਵੀ ਹਲਕੀ ਹਲਕੀ ਰੋਸ਼ਨੀ ਹੋਣ ਲੱਗ ਪਈ ਸੀ।
ਖੁਸ਼ਬਾਗ ਖਾਨ ਬਹੁਤ ਰਫਤਾਰ ਨਾਲ ਨਾਰੋਵਾਲ ਪਹੁੰਚਾ ਸੀ।
ਉਸ ਦੇ ਪਹੁੰਚਣ ਤੋਂ
ਪਹਿਲਾਂ ਹੀ ਕੈਪਟਨ ਫੈਜਲ ਅਲੀ ਦੀ ਕਮਾਨ ਹੇਠ ਪੂਰੇ ਸੈਨਿਕ ਸਾਜੋ ਸਾਮਾਨ,
ਵਾਇਰਲੈਸ ਅਤੇ ਹੋਰ ਅਸਲੇ ਨਾਲ
ਲੈਸ ਪੰਜ ਸੈਨਿਕ ਟਰੱਕ ਨਾਰੌਵਾਲ ਡਿਊਟੀ ਤੇ ਦਸੀ ਹੋਈ ਥਾਂ ਵੱਲ ਰਵਾਨਾ ਹੋ ਚੁੱਕੇ
ਸਨ।
ਉਸ ਨੇ ਇਨਾਂ ਟਰੱਕਾਂ ਨੂੰ
ਮਿਸ਼ਨ ਸੈਂਟਰ ਦੇ ਕਰੀਬ ਦੋ ਕਿਲੋਮੀਟਰ ਪਰੇ ਹੀ ਓਵਰਟੇਕ ਕਰ ਲਿਆ ਸੀ।
ਕੈਪਟਨ ਫੈਸਲ ਨੇ ਆਪਣੀ ਪਹਿਚਾਦ ਦਸਣ ਮਗਰੋਂ ਉਸ ਨੇ ਜੀਪ ਸਭ ਤੋਂ ਮੂਹਰੇ ਲਾ ਲਈ ਸੀ।
ਸਭ ਤੋਂ ਅੱਗੇ ਖੁਸ਼ਬਾਗ
ਖਾਨ ਦੀ ਜੀਪ ਸੀ ਜਿਸ ਵਿਚ ਲਤੀਫ ਗਿੱਲ ਅਤੇ ਉਨਾਂ ਦਾ ਇਕ ਹੋਰ ਸਾਥੀ ਰਹਿਮਦ ਅਲੀ
ਕੰਬੋਜ ਸੀ।
ਇਕ ਹੋਰ ਵਾਇਰਲੈਸ ਅਪਰੇਟਰ ਵੀ
ਸੀ।
ਰਹਿਮਤ ਅਲੀ ਕੰਬੋਜ ਬਹੁਤ
ਫੁਰਤੀਲਾ ਨੌਜਵਾਨ ਸੀ ਅਤੇ ਉਹ ਪਹਾੜਾਂ ਉਤੇ ਚੜਣ,
ਦਰਿਆਵਾਂ ਨੂੰ ਪਾਰ ਕਰਨ ਅਤੇ
ਇਸ ਤਰਾਂ ਦੇ ਹੋਰ ਜੋਖਮ ਨੂਮਾਂ ਕੰਮ ਕਰਨ ਵਿਚ ਵਿਸ਼ੇਸ਼ ਮੁਹਾਰਤ ਰਖਦਾ ਸੀ।
ਫੌਜ
ਦੇ ਪੰਜ ਟਰੱਕਾਂ ਵਿਚ ਇਕ ਵਿਚ ਸੂਹੀਏ ਕੁੱਤੇ ਵੀ ਸਨ ਜਿਨਾਂ ਦੇ ਜੁੱਸੇ ਲਿਸ਼ਕੇ ਹੋਏ
ਸਨ ਅਤੇ ਜਿਨਾਂ ਦੇ ਜਬਾੜੇ ਏਨੇ ਤਿੱਖੇ ਸਨ ਕਿ ਉਸ ਕਿਸੇ ਵੀ ਆਦਮੀ ਦੇ ਚੀਥੜੇ ਚੀਥੜੇ
ਕਰ ਦਿੰਦੇ।
ਬਾਕੀ ਦੇ ਟਰੱਕਾਂ ਵਿਚ
ਪਾਕਿਸਤਾਨੀ ਫੌਜ ਦੇ ਕਮਾਂਡੋ ਦਸਤੇ ਸਵਾਰ ਸਨ।
ਜਿਹੜੇ ਕਿ ਹਰ ਕਿਸਮ
ਦੇ ਜੋਖਮ ਲਈ ਟਰੇਂਡ ਕੀਤੇ ਗਏ ਸਨ।
ਹਾਲੇ
ਲੋਅ ਨਹੀਂ ਸੀ ਲੱਗੀ ਜਦੋਂ ਇਹ ਕਾਫਲਾ ਮਿਥੇ ਗਏ ਟਿਕਾਣੇ ਉਤੇ ਪਹੁੰਚ ਗਿਆ।
ਸਮਿੰਟਾਂ ਵਿਚ ਹੀ ਸੌ
ਦੇ ਕਰੀਬ ਸਿਪਾਹੀ ਸਾਰੇ ਇਲਾਕੇ ਵਿਚ ਫੈਲ ਗਏ।
ਸੂਹੀਆਂ ਕੁੱਤੇ ਵੀ
ਬਾਹਰ ਕੱਢ ਲਏ ਗਏ ਅਤੇ ਉਨਾਂ ਨੇ ਰਲ ਕੇ ਭਜਣਾ ਸ਼ੁਰੂ ਕਰ ਦਿੱਤਾ।
ਖੁਸ਼ਬਾਗ ਖਾਨ ਨੇ ਜਾਂਦੇ ਸਾਰ ਹੀ ਉਹ ਜੀਪ ਖੜੀ ਦੇਖ ਲਈ ਸੀ ਜਿਸ ਵਿਚ ਸਵਾਰ ਹੋ ਕੇ
ਤਿੰਨੇ ਭਗੌੜੇ ਨੱਸੇ ਸਨ।
ਪਰ ਹੁਣ ਇਸ ਥਾਂ ਉਤੇ
ਕੋਈ ਵੀ ਨਹੀਂ ਸੀ।
ਉਸ
ਨੇ ਜੀਪ ਦੇ ਬੋਨੇਟ ਉਤੇ ਇਸ ਇਲਾਕੇ ਦਾ ਨਕਸ਼ਾ ਵਿਛਾਇਆ ਅਤੇ ਟਾਰਚ ਲੈ ਕੇ ਉਸ ਦੀ ਖੋਜ
ਕਰਨੀ ਸ਼ੁਰੂ ਕਰ ਦਿਤੀ।
ਇਸ ਫਾਰਮ ਹਾਊਸ ਦੇ
ਤਿੰਨ ਪਾਸੇ ਮੈਦਾਨੀ ਇਲਾਕਾ ਸੀ।
ਸਿਰਫ ਇਕ ਪਾਸੇ ਹੀ
ਪਹਾੜੀ ਸੀ ਇਹ ਪਹਾੜੀ ਸੰਘਣੇ ਦਰਖਤਾਂ ਨਾਲ ਭਰੀ ਪਈ ਸੀ।
‘‘ਗਿੱਲ,
ਸਿਰਫ ਇਹੀ ਇਕ ਰਾਸਤਾ ਹੈ ਜਿਸ
ਪਾਸੇ ਉਹ ਜਾ ਸਕਦੇ ਹਨ।
ਸ਼ਿਕਾਰੀ ਕੁੱਤਿਆਂ ਨੂੰ
ਤੁਰਤ ਲਿਆਓ।’’
ਉਸ ਨੇ ਲਤੀਫ ਗਿੱਲ ਨੂੰ ਕਿਹਾ।
‘‘ਸ਼ਿਕਾਰੀ
ਕੁੱਤੇ ਤਾਂ ਪਹਿਲਾਂ ਹੀ ਛੱਡ ਦਿਤੇ ਗਏ ਹਨ।
ਹੁਣੇ ਉਹਨਾਂ ਦਾ ਖੁਰ
ਖੋਜ ਮਿਲ ਜਾਵੇਗੀ।’’
ਗਿੱਲ ਨੇ ਕਿਹਾ।
‘‘ਮੇਰਾ
ਖਿਆਲ ਹੈ ਕਿ ਖਤਰਾ ਦਰਖਤਾਂ ਵਿਚ ਲੁੱਕ ਗਿਆ ਹੈ ਜਰਾ ਕਪਤਾਨ ਨੂੰ ਤਾਂ ਬੁਲਾਈਂ।’’
ਲਤੀਫ
ਗਿੱਲ ਨੇ ਕੰਬੋਜ ਨੂੰ ਕਿਹਾ ਜਿਹੜਾ ਫੁਰਤੀ ਨਾਲ ਨੱਸ ਕੇ ਉਸ ਪਾਸੇ ਚਲੇ ਗਿਆ ਜਿਸ
ਪਾਸੇ ਫੈਸਲ ਅਲੀ ਸੁਹੀਏ ਕੁੱਤਿਆਂ ਨੂੰ ਲਿਜਾਈ ਖੜਾ ਸੀ।
ਮਿੰਟਾਂ ਵਿਚ ਹੀ ਕੰਬੋਜ ਅਤੇ ਫੈਸਲ ਅਲੀ ਖੁਸ਼ਬਾਗ ਖਾਨ ਕੋਲ ਪਹੁੰਚ ਗਏ ਸਨ।
‘‘ਸਰ
ਉਹ ਮਿਰਚਾ ਦੀ ਟਰੇਲ ਛੱਡ ਗਏ ਸਨ।
ਇਸ ਕਾਰਨ ਸਾਡੇ ਕੁੱਤੇ
ਉਨਾਂ ਦਾ ਰਸਤਾ ਨਹੀਂ ਲਭ ਸਕਦੇ।’’
‘‘ਇਨਾਂ
ਕੁੱ੍ਯਤਿਆਂ ਨੂੰ ਤੁਸੀਂ ਕਿਸ ਤਰਾਂ ਦੀ ਟਰੇਨਿੰਗ ਦਿੰਦੇ ਹੋ ਤੁਸੀਂ ਕਿ ਇਹ..।’’
ਖੁਸ਼ਬਾਗ ਖਾਨ ਨੂੰ ਗੁੱਸਾ ਆ
ਗਿਆ ਸੀ।
‘‘ਸਰ
ਇਹ ਕੁੱਤੇ ਟਰੇਂਡ ਹਨ ਪਰ ਜੇਕਰ ਦੁਸ਼ਮਣ ਚਲਾਕ ਹੋਵੇ ਅਤੇ ਕੋਈ ਗੰਧ ਵਾਲੀ ਚੀਜ਼ ਬਖੇਰ
ਦੇਵੇ ਤਾਂ ਇਹ ਕੁਝ ਨਹੀਂ ਕਰ ਸਕਦੇ।
ਗੰਧ ਵਾਲੀ ਚੀਜ਼ ਨਾਲ
ਬੰਦਿਆਂ ਦੀ ਗੰਧ ਖਤਮ ਹੋ ਜਾਂਦੀ ਹੈ।
ਮੈਨੂੰ ਲਗਦਾ ਹੈ ਕਿ
ਉਹ ਪੀਸੀ ਹੋਈ ਲਾਲ ਮਿਰਚ ਗੇਰਦੇ ਗਏ ਸਨ।’’
ਫੇਸਲ ਅਲੀ ਨੇ ਸਪਸ਼ਟੀਕਰਨ
ਦਿੱਤਾ।
‘‘ਇਹ
ਗਲ ਮੈਨੂੰ ਪਹਿਲਾਂ ਹੀ ਸੋਚ ਲੈਣੀ ਚਾਹੀਦੀ ਸੀ ਕਿ ਖਤਰਾ ਛੇਤੀ ਕੀਤੇ ਸਾਡੇ ਹੱਥ
ਨਹੀਂ ਆਉਣ ਲੱਗਾ।
ਪਰ ਅਸੀਂ ਹਰ ਹਾਲਤ
ਵਿਚ ਉਸ ਨੂੰ ਗ੍ਰਿਫਤਾਰ ਕਰਨਾ ਹੈ।
ਇਸ ਪਹਾੜੀ ਦੇ ਪਾਰ ਕੀ
ਹੈ।’’
ਉਸ ਨੇ ਪੁਛਿਆ।
ਫੈਸਲ
ਅਲੀ ਨੇ ਨਕਸ਼ੇ ਉਤੇ ਉਂਗਲੀ ਫੇਰਦੇ ਹੋਏ ਕਿਹਾ’’
ਸਰ ਇਹ ਸਾਰਾ ਇਲਾਕਾ ਪਹਾੜੀ
ਇਲਾਕਾ ਹੈ।
ਕਰੀਬ ਪੰਦਰਾਂ ਮੀਲ ਤਕ ਕੋਈ
ਸੜਕ ਨਹੀਂ ਹੈ।
ਇਸ ਪਾਸੇ ਸਰੱਹਦ ਕਰੀਬ
ਵੀਹ ਕਿਲੋਮੀਟਰ ਦੂਰ ਹੈ।
ਆਖਰੀ ਪਿੰਡ ਚੱਕ ਅਮਰੂ
ਹੈ।
ਪਰ ਚੱਕ ਅਮਰੂ ਵਾਲੀ ਸੜਕ ਉਤੇ
ਪਾਕਿਸਤਾਨੀ ਫੌਜ ਦੀ ਚੌਕੀ ਹੈ।
ਨਾਲ ਹੀ ਜੰਗਲੀਆਂ
ਪਹਾੜੀਆਂ ਉਤੇ ਵੀ ਫੌਜੀ ਚੌਂਕੀਆਂ ਹਨ।
ਇਹ ਐਨ ਪਹਾੜੀਆਂ ਦੀਆਂ
ਚੌਟੀਆਂ ਉਤੇ ਹਨ ਜਿਥੋਂ ਦੁਸ਼ਮਣ ਦਾ ਇਲਾਕਾ ਸਾਫ ਨਜ਼ਰ ਆਉਂਦਾ ਹੈ।
‘‘ਕੀ
ਕੋਈ ਹੋਰ ਰਸਤਾ ਹੈ ਜਿਥੋਂ ਦੀ ਉਹ ਬਚ ਕੇ ਨਿਕਲ ਸਕਦੇ ਹਨ?’’
‘‘ਨਹੀਂ
ਸਰ ਸਰਹੱਦ ਦੇ ਨਾਲ ਨਾਲ ਬਾਰੂਦੀ ਸੁਰੰਗਾਂ ਦਾ ਜਾਲ ਬਿਛਾਇਆ ਗਿਆ ਹੈ।
ਇਨਾਂ ਸੁਰੰਗਾਂ ਦੇ
ਜਾਲ ਵਿਚੋਂ ਬਚ ਕੇ ਕੋਈ ਨਹੀਂ ਨਿਕਲ ਸਕਦਾ।’’
ਕਪਤਾਨ ਫੈਸਲ ਅਲੀ ਨੇ ਕਿਹਾ।
‘‘ਇਸ
ਦਾ ਮਤਲਬ ਹੈ ਕਿ ਬਾਰਡਰ ਤੋਂ ਲੰਘਣ
ਦਾ ਕੋਈ ਰਸਤਾ ਨਹੀਂ ਹੈ?’’
ਖੁਸ਼ਬਾਗ ਖਾਨ ਨੇ ਪੁਛਿਆ।
‘‘ਨਹੀਂ
ਸਰ।
ਪਰ ਕੁਝ ਰਸਤੇ ਪਾਕਿਸਤਾਨੀ
ਆਰਮੀ ਨੇ ਜ਼ਰੂਰ ਰਖੇ ਹੋਏ ਹਨ।
ਤੁਹਾਨੂੰ ਪਤਾ ਹੀ ਹੈ
ਸਰ ਕਿ ਕਸ਼ਮੀਰ ਵਿਚਚ ਮਜਾਹਿਦੀਨ ਭੇਜਣ ਲਈ ਕੁਝ ਰਸਤੇ ਸੁਰੰਗਾਂ ਤੋਂ ਖਾਲੀ ਰਖਣੇ
ਪੈਂਦੇ ਹਨ।’’
ਕਪਤਾਨ ਨੇ ਦਸਿਆ।
‘‘ਕੀ
ਦਿਨ ਵੇਲੇ ਕੋਈ ਬੰਦਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।’’
ਖੁਸ਼ਬਾਗ ਖਾਨ ਨੇ ਫਿਰ ਪੁਛਿਆ।
‘‘ਦਿਨ
ਵੇਲੇ ਬਿਲਕੁਲ ਨਹੀਂ।
ਹਾਂ ਰਾਤ ਵੇਲੇ ਕਈ
ਲੋਕ ਕਦੇ ਕਦੇ ਕੋਸ਼ਿਸ਼ ਕਰਦੇ ਹਨ ਪਰ ਉਨਾਂ ਵਿਚੋਂ ਬਹੁਤੇ ਸਫਲ ਨਹੀਂ ਹੁੰਦੇ।’’
ਫੈਸਲ ਨੇ ਕਿਹਾ।
ਤਾਂ
ਫਿਰ ਇਸ ਦਾ ਮਤਲਬ ਹੈ ਕਿ ਖਤਰਾ ਅਤੇ ਉਸ ਦੇ ਨਾਲ ਦੇ ਭਗੌੜੇ ਅਜ ਦਾ ਦਿਨ ਜ਼ਰੂਰ ਹੀ
ਜੰਗਲ ਵਿਚ ਬਿਤਾਉਣਗੇ।’’
ਖੁਸ਼ਬਾਗ ਖਾਨ ਨੇ ਆਪਣੇ ਆਪ ਨੂੰ
ਕਿਹਾ ਅਤੇ ਰਹਿਮਤ ਅਲੀ ਕੰਬੋਜ ਨੂੰ ਹੁਕਮ ਦਿੱਤਾ,‘‘ਮੇਰੀ
ਏਅਰ ਫੋਰਸ ਕਮਾਂਡੈਂਟ ਨਾਲ ਗੱਲ ਕਰਵਾਓ।’’
‘‘ਲਾਹੌਰ
ਜਾਂ ਨਾਰੋਵਾਲ?’’
ਕੰਬੋਜ ਨੇ ਕਿਹਾ।
‘‘ਨਾਰੋਵਾਲ
ਹਵਾਈ ਅੱਡੇ ਉਤੇ।’’
ਕੰਬੋਜ ਨੇ ਵਾਇਰਲੈਸ ਸੈਟ ਉਤੇ ਛੇੜਛਾੜ ਕੀਤੀ ਅਤੇ ਮਿੰਟਾਂ ਵਿਚ ਹੀ ਪਾਕਿਸਤਾਨੀ ਏਅਰ
ਫੋਰਸ ਦੇ ਨਾਰੋਵਾਲ ਬੇਸ ਨਾਲ ਸੰਪਰਕ ਬਣਾ ਲਿਆ।
ਕੰਬੋਜ ਨੇ ਤੁਰਤ ਹੀ
ਕਮਾਂਡੈਂਟ ਨਾਲ ਗਲ ਕਰਵਾਉਣ ਲਈ ਕਿਹਾ।
ਕਮਾਂਡੈਂਟ ਦੋ ਮਿੰਟਾਂ
ਵਿਚ ਹੀ ਆਨ ਲਾਈਟ ਆ ਗਿਆ।
ਖੁਸ਼ਬਾਗ ਖਾਨ ਨੇ ਉਸ ਨੂੰ ਆਰਡਰ ਦਿੱਤਾ ਕਿ ਚਾਰ ਰੈਨੀ ਹੈਲੀਕਾਪਟਰ ਤੁਰਤ ਹੀ ਦਸੀ ਗਈ
ਥਾਂ ਉਤੇ ਤੌਰ ਦਿਤੇ ਜਾਣ।
ਹੁਣ
ਦਿਨ ਚੜ੍ਹ ਆਇਆ ਸੀ।
ਹਾਲਾਂਕਿ ਸੂਰਜ
ਸਾਹਮਣੇ ਵਾਲੀ ਪਹਾੜੀ ਤੇ ਉਪਰ ਨਹੀਂ ਸੀ ਉਗਿਆ।
ਸੂਰਜ ਦੇ ਪਹਾੜੀ ਦੇ
ਪਿਛੇ ਹੋਣ ਕਰਕੇ ਪਹਾੜੀ ਵਾਲਾ ਏਧਰਲਾ ਪਾਸਾ ਹਾਲੇ ਤਕ ਵੀ ਹਨੇਰੇ ਵਿਚ ਸੀ।
ਖੁਸ਼ਬਾਗ ਖਾਨ ਨੇ ਜੀਪ ਦੇ ਬੋਨੇਟ ਉਤੇ ਨਜ਼ਰ ਮਾਰਨੀ ਸ਼ੁਰੂ ਕੀਤੀ ਤਾਂ ਕਿ ਇਹ ਦੇਖ ਸਕੇ
ਕਿ ਭਗੌੜਿਆਂ ਦੇ ਨਸਣ ਲਈ ਕੋਈ ਹੋਰ ਰਸਤਾ ਹੈ ਕਿ ਨਹੀਂ।
ਕੋਈ ਹੋਰ ਰਸਤਾ ਨਹੀਂ
ਸੀ।
ਹਾਲੇ
ਨਾਰੌਵਾਲ ਏਅਰ ਬੇਸ ਨਾਲ ਗੱਲ ਕੀਤੀਆਂ ਪੰਜ ਮਿੰਟ ਹੀ ਹੋਏ ਸਨ ਕਿ ਹੈਲਿਕਾਪਟਰਾਂ ਦੀ
ਗੂੰਜ ਸੁਣਾਈ ਦੇਣ ਲੱਗ ਪਈ।
ਕੰਬੋਜ ਨੇ ਉਨਾਂ ਨਾਲ
ਵਾਇਰਲੈਸ ਸੰਪਰਕ ਕੀਤਾ ਅਤੇ ਦਸਿਆ ਕਿ ਉਹ ਪਹਾੜਾ ਦੇ ਕਰੀਬ ਦਸ ਮੀਲ ਦਾ ਇਲਾਕਾ ਚੰਗੀ
ਤਰਾਂ ਛਾਣ ਮਾਰਨ।
ਕਿਸੇ ਵੀ ਕਿਸਮ ਦੀ
ਕੋਈ ਸਰਗਰਮੀ ਦੇਖਣ ਤਾਂ ਰਿਪੋਰਟ ਕਰਨ।
ਪਾਕਿਸਤਾਨੀ ਏਅਰ ਫੋਰਸ ਦੀ ਫੁਰਤੀ ਉਤੇ ਖੁਸ਼ਬਾਗ ਖਾਨ ਮੁਸਕਰਾ ਪਿਆ।
ਹੁਣ ਖਤਰਾ ਅਤੇ ਉਸ ਦੇ
ਸਾਥੀ ਭਗ੍ੜੇ ਛੇਤੀ ਹੀ ਲੱਭ ਪੈਣਗੇ।
ਉਸ ਨੂੰ ਅੱਧੀ ਸਫਲਤਾ
ਹੁਣੇ ਤੋਂ ਦਿਖਾਈ ਦੇਣ ਲੱਗ ਪਈ ਸੀ।
ਉਸ
ਨੇ ਹੈਡਮੈਨ ਦੀ ਸਿਗਰੇਟ ਦੀ ਡੱਬੀ ਕੱਢੀ ਅਤੇ ਸਿਗਰੇਟ ਮੂੰਹ ਵਿਚ ਰਖ ਕੇ ਮਾਚਸ ਦੀ
ਤੀਲੀ ਵਾਲ ਕੇ ਸੁਲਗਾ ਲਈ।
ਪਿਛਲੇ ਚੌਵੀ ਘੰਟੀਆਂ
ਵਿਚ ਇਹ ਉਸ ਦੀ ਪੰਜਵੀਂ ਸਿਗਰੇਟ ਸੀ।
ਸੂਰਜ
ਸਿਰ ਤੇ ਆ ਗਿਆ ਸੀ।
ਜਦੋਂ ਸਬੀਹਾ ਨੇ ਇਟਾਂ
ਰਖ ਦੇ ਬਣਾਏ ਹੋਏ ਚੂਲੇ ਉਤੇ ਚਾਹ ਧਰੀ।
ਇਸ ਤੋਂ ਪਹਿਲਾਂ
ਅਹਿਮਦ ਸਲੀਮ ਪਾਸ਼ਾ ਪੰਦਰਾਂ ਕੁ ਮਿੰਟ ਵਿਚ ਹੀ ਘੜਾ ਪਾਣੀ ਦਾ ਭਰ ਕੇ ਲਿਆਇਆ ਸੀ ਅਤੇ
ਸਭ ਨੇ ਆਪੋ ਆਪਣੀ ਪਿਆਸ ਬੁਝਾਈ ਸੀ।
ਸੂਰਜ
ਭਾਵੇਂ ਦਰਖਤਾਂ ਦੇ ਉਹਲੇ ਵਿਚ ਝਾਤਿਆਂ ਮਾਰਨ ਲੱਗ ਪਿਆ ਸੀ ਫਿਰ ਵੀ ਖਤਰਾ ਨੇ ਦੇਖਿਆ
ਕਿ ਝੌਪੜੀ ਉਹਦੀ ਦਰਖਤਾ ਦੀ ਛਤਰੀ ਬਿਲਕੁਲ ਅਭੇਦ ਸੀ।
ਇਹੀ ਮੌਕਾ ਸੀ ਜਦੋਂ
ਉਸ ਨੇ ਕਿਤੇ ਦੂਰੋਂ ਹਲਕੀ ਜਿਹੀ ਗੜਗੜਾਹਟ ਦੀ ਅਵਾਜ਼ ਸੁਣੀ।
ਇਸ ਦਾ ਮਤਲਬ ਹੈ ਕਿ
ਉਨਾਂ ਨੇ ਹੈਲਿਕਾਪਟਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ ਹੈ।
ਉਹ
ਇਕ ਦਮ ਉਠਿਆ ਅਤੇ ਹੇਠਾਂ ਵੱਲ ਨੂੰ ਉਤਰਨਾਂ ਸ਼ੁਰੂ ਹੋ ਗਿਆ।
ਕਰੀਬ ਸੌ ਗਜ ਹੀ ਗਿਆ
ਹੋਵੇਗਾ ਕਿ ਇਕ ਹੈਲੀਕਾਪਟਰ ਉਸ ਤੋਂ ਕਰੀਬ ਪੰਦਰਾਂ ਗਜ ਦੀ ਦੂਰੀ ਤੋਂ ਦੀ
ਲੰਘ ਗਿਆ।
ਉਹ ਹੋਰ ਵੀ ਹੇਠਾਂ
ਉਡਰਦਾ ਗਿਆ।
ਇਕ ਹੋਰ ਹੈਲੀਕਾਪਟਰ ਪਹਾੜੀ ਦੇ
ਸਿਖਰ ਉਤੋਂ ਦੀ ਲੰਘ
ਰਿਹਾ ਸੀ।
ਉਸ ਨੇ ਅੰਦਾਜਾ ਲਾਇਆ ਕਿ ਦੋ
ਤੋਂ ਵਧ ਹੈਲੀਕਾਪਟਰ ਪਹਾੜੀ ਇਲਾਕੇ ਨੂੰ ਛਾਣ ਰਹੇ ਸਨ।
ਪਹਾੜੀ ਦੀ ਇਕ ਨੁੱਕਰ ਉਤੇ ਪੜ ਕੇ ਉਸ ਨੇ ਝਾਤੀ ਮਾਰੀ ਤਾਂ ਫਾਰਮ ਹਾਊਸ ਵਿਚ ਖੜੀਆਂ
ਸੈਨਿਕ ਗੱਡੀਆਂ ਅਤੇ ਤੁਰ ਫਿਰ ਰਹੇ ਸੈਨਿਕ ਦਿਖਾਈ ਦਿਤੇ।
ਏਨੇ
ਨੂੰ ਇਕ ਹੈਲੀਕਾਪਟਰ ਉਸ ਨੂੰ ਸਿਧਾ ਹੀ ਉਸ ਵੱਲ ਆਉਂਦਾ ਦਿਖਾਈ ਦਿੱਤਾ।
ਜਿਵੇਂ ਹੇਠਾਂ ਨਿਝ ਲਾ
ਕੇ ਕੁਝ ਦੇਖ ਰਿਹਾ ਹੋਵੇ।
ਖਤਰਾ ਨੇ ਤੁਰਤ ਪਾਣੀ
ਵਾਲਾ ਘੜਾ ਚੁੱਕ ਕੇ ਧੁਪ ਰਹੇ ਬਾਲਣ ਉਤੇ ਪਾ ਦਿੱਤਾ ਅਤੇ ਪੈਰਾਂ ਨਾਲ ਰਹਿੰਦੀ ਅੱਗ
ਨੂੰ ਮਸਲ ਦਿੱਤਾ।
‘‘ਉਨਾਂ
ਦੇ ਕੁੱਤੇ ਸਾਡਾ ਖੁਰਾ ਨਹੀਂ ਲੱਭ ਸਕੇ ਪਰ ਹੈਲਿਕਾਪਟਰ ਜ਼ਰੂਰ ਹੀ ਸਾਡੀ ਹਰਕਤ ਦੇਖ
ਸਕਦੇ ਹਲ।
ਤੁਸੀਂ ਇਹ ਅੱਗ ਪਹਿਲਾਂ ਹੀ
ਬੁਝਾ ਦੇਣੀ ਸੀ।’’
ਖਤਰਾ ਨੇ ਲਗਭਗ ਸਭ ਨੂੰ
ਸੰਬੋਧਤ ਹੁੰਦੇ ਹੋਏ ਕਿਹਾ।
ਉਨਾਂ
ਵਿਚੋਂ ਕੋਈ ਵੀ ਨਹੀਂ ਬੋਲਿਆ।
ਹੁਣ
ਹੈਲੀਕਾਪਟਰ ਵੀ ਇਸ ਪਾਸੇ ਨਹੀਂ ਸੀ ਆ ਰਿਹਾ।
ਖਤਰਾ
ਨੇ ਹੀ ਕੁਝ ਕਿਹਾ।
‘‘ਅਸੀਂ ਦਿਨ ਵੇਲੇ
ਕਿਸੇ ਵੀ ਤਰਾਂ ਚੱਕ ਅਮਰੂ ਵੱਲ ਨਹੀਂ ਜਾ ਸਕਾਂਗੇ।
ਇਸ ਲਈ ਸਾਨੂੰ ਰਾਤ ਦੀ
ਉਡੀਕ ਕਰਨੀ ਚਾਹੀਦੀ ਹੈ।
ਮੇਰੀ ਸਲਾਹ ਹੈ ਕਿ
ਦੋਵੇਂ ਔਰਤਾਂ ਅੰਦਰ ਆਰਾਮ ਕਰ ਲੈਣੇ ਦੋ ਤਿੰਨ ਘੰਟੇ ਸੌਣ ਨਾਲ ਰਾਤ ਨੂੰ ਤੁਰਨਾ
ਸੌਖਾ ਰਹੇਗਾ।
ਵੈਲਿੰਗਟਨ
ਅਤੇ ਪਾਸ਼ਾ ਵੀ ਰਤਾ ਕੁ ਲੇੈਟ ਲੈਣ।
ਮੈਂ ਰਤਾ ਕੁ ਖਲੋ ਕੇ
ਪਹਿਰਾ ਦਿੰਦਾ ਹਾਂ।
ਹਾਲਾਤ ਦੇਖਦਾ ਹਾਂ।
ਫਿਰ ਅਸੀਂ ਵਾਰੀ ਬਦਲ
ਦੇਵਾਂਗੇ।
ਜੇ ਅਸੀਂ ਕੋਈ ਹਰਕਤ ਨਾ ਕਰੀਏ
ਤਾਂ ਇਹ ਸਾਡਾ ਪਤਾ ਨਹੀਂ ਲਾਉਣ ਲਗੇ।’’
ਪਾਸ਼ਾ
ਨੇ ਉਸ ਦੀ ਹਾਂ ਵਿਚ ਹਾਂ ਮਿਲਾਈ।
ਸਬੀਹਾ ਅਤੇ ਸਰੀਨਾ
ਝੌਪੜੀ ਦੇ ਅੰਦਰ ਚਲੇ ਗਈਆਂ ਪਾਸ਼ਾ ਇਕ ਦਰਖਤ ਦੀ ਉਟ ਵਿਚ ਲੰਘ
ਸੌ ਗਿਆ।
ਵੈਲੰਿਗਟਨ
ਨੇ ਆਪਣੇ ਸੂਟ ਕੇਸ ਨੂੰ ਹੀ ਸਿਰਹਾਨਾ ਬਦਾ ਲਿਆ।
ਖਤਰਾ ਨੇ ਸੋਚਣਾ ਸ਼ੁਰੂ
ਕਰ ਦਿੱਤਾ ਕਿ ਖੁਸ਼ਬਾਗ ਖਾਨ ਹੋਰ ਕੀ ਕਰ ਸਕਦਾ ਹੈ।
ਉਸ ਨੇ ਸੋਚਿਆ ਕਿ ਇਕ
ਗੱਲ ਤਾਂ ਪੱਕੀ ਹੈ ਕਿ ਚੱਕ ਅਮਰੂ ਵਾਲੀ ਸਰਹੱਦੀ ਚੌਕੀ ਨੂੰ ਅਲਰਟ ਕਰ ਦਿੱਤਾ ਗਿਆ
ਹੋਵੇਗਾ।
ਇਸ ਲਈ ਕਰੀਬ ਤਿੰਨ ਚਾਰ ਦਿਨ
ਤਕ ਉਹ ਇਸ ਰਸਤੇ ਨੂੰ ਪਾਰ ਨਹੀਂ ਕਰ ਸਕਣਗੇ।
ਉਸ ਸਰਹਦੀ ਨਾਲੇ
ਰਾਹੀਂ ਵੀ ਨਹੀਂ ਕਿਉਂਕਿ ਪਾਕਿਸਤਾਨੀ ਫੌਜ ਉਸ ਉਤੇ ਵੀ ਨਿਗਰਾਨੀ ਰਖ ਰਹੀ ਹੋਵੇਗੀ।
ਉਹ
ਇਹ ਸਭ ਇਕ ਦਰਖਤ ਨਾਲ ਢੋਹ ਲਾ ਕੇ ਬੈਠਾ ਕੁਝ ਸੋਚ ਰਿਹਾ ਸੀ ਕਿ ਹੈਲੀਕਾਪਟਰ ਦੀ
ਆਵਾਜ਼ ਫੇਰ ਆਉਣੀ ਸ਼ੁਰੂ ਹੋ ਗਈ।
ਪਰ ਉਹ ਕਾਫੀ ਦੂਰ ਦੂਰ
ਤੋਂ ਆ ਰਹੀ ਸੀ।
ਖਤਰਾ ਦਾ ਵਿਚਾਰ ਸੀ
ਕਿ ਇਹ ਨਵੇਂ ਸਿਰੇ ਤੋਂ ਤੇਲ ਭਰਵਾ ਕੇ ਆਏ ਹਨ।
ਪਰ ਜਿੰਨੀ ਦੇਰ ਤਕ ਉਹ
ਦਰਖਤਾਂ ਦੀ ਛਤਰੀ ਵਿਚ ਹਨ ਉਨੀ ਦੇਰ ਤਕ ਉਨਾਂ ਨੂੰ ਕੋਈ ਮੁਸ਼ਕਲ ਨਹੀਂ ਹੈ
ਦੋਂਹ
ਸੀਟਾਂ ਵਾਲਾ ਇਕ ਹੈਲੀਕਾਪਟਰ ਖੁਸ਼ਬਾਗ ਸਿੰਘ ਦੀ ਜੀਪ ਦੇ ਕਰੀਬ ਵੀਹ ਮੀਟਰ ਦੂਰ ਇਕ
ਖੇਤ ਵਿਚ ਉਤਰਿਆ।
ਹੈਲੀਕਾਪਟਰ ਚਾਲਕ ਨੇ
ਖੁਸ਼ਬਾਗ ਖਾਨ ਕੋਲ ਪਹੁੰਚ ਕੇ ਸਲੂਟ ਮਾਰਿਆ।
‘‘ਹਾਂ,
ਕੀ ਰਿਪੋਰਟ ਹੈ?’’
ਖੁਸ਼ਬਾਗ ਖਾਨ ਨੇ ਕਿਹਾ।
‘‘ਸਰ
ਉਧਰ ਕਿਸੇ ਕਿਸਮ ਦੀ ਕੋਈ ਹਰਕਤ ਨਹੀਂ ਹੈ।
ਸਾਡੇ ਚਾਰ ਹੈਲੀਕਾਪਟਰ
ਚਾਰ ਘੰਟੇ ਤੋਂ ਜੰਗਲ ਛਾਤ ਰਹੇ ਹਨ ਪਰ ਕਿਸੇ ਕਿਸਮ ਦਾ ਕੋਈ ਸੰਕੇਤ ਨਹੀਂ ਮਿਲਿਆ।’’
‘‘ਤਾਂ
ਫਿਰ ਜੰਗਲ ਦੀ ਰੈਨੀ ਕਰਨੀ ਜਾਰੀ ਰਖੋ।’’
‘‘ਪਰ
ਸਰ ਵੀਹ ਮੀਲ ਦੇ ਜੰਗਲ ਦੀ ਤਿੰਨ ਤਿੰਨ ਵਾਰੀ ਰੈਨੀ ਹੋ ਚੁੱਕੀ ਹੈ।
ਤਿੰਨ ਨੰਬਰ
ਹੈਲੀਕਾਪਟਰ ਨੂੰ ਕਿਸੇ ਥਾਂ ਤੋਂ ਧੂੰਆਂ ਉਡਦਾ ਦਿਖਾਈ ਦਿੱਤਾ ਸੀ ਉਹ ਕੁਝ ਸੈਕਿੰਟ
ਉਸ ਥਾਂ ਉਤੇ ਖੜਾ ਰਿਹਾ ਵੀ।
ਫਿਰ ਉਸ ਨੇ ਮਹਿਸੂਸ
ਕੀਤਾ ਕਿ ਇਹ ਉਸਦਾ ਭੁਲੀਖਾ ਹੀ ਸੀ।’’
ਉਹ ਕੋਈ ਵੀ ਗੱਲ ‘ਭੇਲੇਖੇ’
ਵਿਚ ਨਹੀਂ ਸੀ ਛੱਡਣਾ ਚਾਹੁੰਦਾ।
ਕੰਬੋਜ ਨੇ ਵਾਇਰਲੈਸ ਰਾਹੀ ਤਿੰਨ ਨੰਬਰ ਹੈਲੀਕਾਪਟਰ ਨੂੰ ਤੁਰਤ ਹੀ ਬੇਸ ਕੈਂਪ ਵਿਚ
ਉਤਰਨ ਦਾ ਹੁਕਮ ਦਿੱਤਾ।
ਕਰੀਬ ਪੰਜਾਂ ਮਿੰਟਾਂ
ਵਿਚ ਹੀ ਇਕ ਹੋਰ ਹੈਲੀਕਾਪਟਰ ਖੇਤਾਂ ਵਿਚ ਉਤਰ ਆਇਆ।
ਉਸ ਦਾ ਨੌਜਵਾਨ ਪਾਇਲਟ
ਦੋੜ ਕੇ ਖੁਸ਼ਬਾਗ ਖਾਨ ਕੋਲ ਪਹੁੰਚਾ।
‘‘ਮੈਂ
ਸੁਣਿਆ ਹੈ ਕਿ ਤੂੰ ਕਿਸੇ ਥਾਂ ਤੋਂ ਧੂੰਆਂ ਨਿਕਲਦਾ ਦੇਖਿਆ ਸੀ?’’
ਖੁਸ਼ਬਾਗ ਖਾਨ ਨੇ ਪੁਛਿਆ।
‘‘ਜੀ
ਜਨਾਬ।
ਮੈਨੂੰ ਭੁਲੇਖਾ ਲਗਾ ਸੀ।
ਫਿਰ ਮੈਂ ਕੁਝ
ਸੈਕਿੰਟਾਂ ਤਕ ਉਥੇ ਖੜਾ ਰਿਹਾ।
ਪਰ ਉਥੇ ਕੋਈ ਧੂੰਆਂ
ਨਹੀਂ ਸੀ।
ਮੈ ਦੋਬਾਰਾ ਉਸੇ ਥਾਂ ਗਿਆ ਸਾਂ।
ਮੈਨੂੰ ਯਕੀਨ ਹੋ ਗਿਆ
ਕਿ ਮੇਰਾ ਭੁਲੇਖਾ ਹੀ ਸੀ।’’
ਪਾਇਲਟ ਨੇ ਉਤਰ ਦਿੱਤਾ।
‘‘ਕੀ
ਤੂੰ ਉਹ ਥਾਂ ਮੁੜ ਲੱਭ ਸਕੇਂਗਾ?’’
‘‘ਜੀ
ਜਨਾਬ।
ਸਤਾਰਾਂ ਡਿਗਰੀ ਨਾਰਥ,
ਬਾਈ ਡਿਗਰੀ ਈਸਟ ਉਤੇ ਇਹ ਥਾਂ
ਹੈ।’’
‘‘ਚਲ
ਫਿਰ।
ਉਸ ਨੇ ਪਾਇਲਟ ਨੂੰ ਹੁਕਮ
ਦਿੱਤਾ ਅਤੇ ਲਤੀਫ ਗਿੱਲ ਨੂੰ ਇਹ ਹੁਕਮ ਦੇ ਕੇ ਕਿ ਆਰਮੀ ਹੈਡਕੁਆਟਰ ਤੋਂ ਚਾਰ ਹੋਰ
ਕੰਪਨੀਆਂ ਬੁਲਾ ਲਵੇ।
ਖੁਸ਼ਬਾਗ ਖਾਨ ਨੌਜਵਾਨ
ਪਾਇਲਟ ਨਾਲੋਂ ਵੀ ਵਧ ਤੇਜ਼ੀ ਨਾਲ ਖੇਤ ਵਿਚ ਖੜੇ ਹੈਲੀਕਾਪਟਰ ਵੱਲ ਵਧਿਆ ਅਤੇ ਉਸ ਤੋਂ
ਪਹਿਲਾਂ ਹੀ ਮੁਸਾਫਰ ਵਾਲੀ ਸੀਟ ਦਾ ਦਰਵਾਜਾ ਖੋਲ ਕੇ ਬੈਠ ਗਿਆ।
ਪਾਇਲਟ ਨੇ ਟੂ ਸੀਟਰ ਹੈਲੀਕਾਪਟਰ ਨੂੰ ਉਪਰ ਉਡਾਇਆ ਅਤੇ ਪਹਾੜ ਵੱਲ ਨੂੰ ਮਿਥੀ ਗਈ
ਥਾਂ ਉਤੇ ਲੈ ਗਿਆ।
‘‘ਕੀ
ਉਹੀ ਥਾਂ ਹੈ?’’
ਖੁਸ਼ਬਾਗ ਨੇ ਪੁਛਿਆ।’’
‘‘ਜੀ
ਜਨਾਬ।’’
‘‘ਰਤਾ
ਕੁ ਹੇਠਾਂ ਕਰ।’’
ਹੈਲੀਕਾਪਟਰ ਹੇਠਾਂ ਹੋ ਗਿਆ।
‘‘ਰਤਾ
ਕੁ ਹੋਰਰ ਹੇਠਾਂ।’’
‘‘ਇਸ
ਤੋਂ ਹੇਠਾਂ ਨਹੀਂ ਹੋ ਸਕਦਾ।’’
ਪਾਈਲਟ ਬੋਲਿਆ।
ਹੈਲੀਕਾਪਟਰ ਦਰਖਤਾਂ ਦੇ ਸਿਰਿਆਂ ਤੋਂ ਰਤਾ ਕੁ ਹੀ ਉਪਰ ਸੀ।
ਹੇਠਾਂ ਇਕ ਝੌਪੜੀ ਸਾਫ
ਦਿਖਾਈ ਦੇ ਰਹੀ ਸੀ।
ਹੇਠਾਂ ਖਤਰਾ ਇਕ ਦਰਖਤ ਦੇ ਨਾਲ ਲਗਾ ਖੜਾ ਸੀ ਬਾਕੀ ਜਨੇ ਵੀ ਉਸੇ ਵਾਂਗ ਹੀ ਦਰਖਤਾਂ
ਦੇ ਤਾਨਿਆਂ ਨਾਲ ਲਗੇ ਹੋਏ ਸਨ।
ਖਤਰਾ ਨੇ ਆਪਣਾ
ਰਿਵਾਲਵਰ ਕਢ ਲਿਆ ਸੀ।
ਉਸ ਨੇ ਹੈਲੀਕਾਪਟਰ ਦੇ
ਖੰਭਾਂ ਦੇ ਵੇਗ ਨਾਲ ਹਿਲ ਰਹੀਆਂ ਵਿਚ ਦੀ ਦਿਸ ਰਹੇ ਹੈਲੀਕਾਪਟਰ ਦੀ ਸੀਟ ਉਤੇ ਬਾਹਰ
ਨੂੰ ਝੁੱਕ ਕੇ ਦੇਖ ਰਹੇ ਖੁਸ਼ਬਾਗ ਖਾਨ ਨੂੰ ਦੇਖ ਲਿਆ ਸੀ।
ਖਬਰੇ ਖੁਸ਼ਬਾਗ ਖਾਨ ਨੇ
ਵੀ ਉਸ ਨੂੰ ਦੇਖ ਲਿਆ ਹੋਵੇ।
ਥਾਂ
ਦਾ ਭੇਦ ਖੁਲ ਗਿਆ ਸੀ।
ਹੁਣ ਤੁਰਤ ਕਾਰਵਾਈ
ਕਰਨ ਦੀ ਜਰੂਰਤ ਸੀ।
ਖਤਰਾ
ਨੇ ਆਪਣਾ ਰਿਵਾਲਵਰ ਉਪਰ ਵੱਲ ਨੂੰ ਕੀਤਾ ਅਤੇ ਗੋਲੀ ਦਾਗ ਦਿਤੀ।
ਜਿਸ ਵੇਲੇ ਉਸ ਨੇ
ਗੋਲੀ ਚਲਾਈ ਉਸ ਵੇਲੇ ਖੁਸ਼ਬਾਗ ਖਾਨ ਨੇ ਹਾਲੇ ਪਾਇਲਟ ਨੂੰ ਵਾਪਸ ਚਲਣ ਲਈ ਕਿਹਾ ਸੀ।
ਖਤਰਾ ਦਾ ਨਿਸ਼ਾਨਾ
ਬਹੁਤ ਪੱਕਾ ਸੀ।
ਇਸ ਲਈ ਜੋ ਹੈਲੀਕਾਪਟਰ
ਨਾ ਹਿਲਦਾ ਤਾਂ ਖੁਸ਼ਬਾਗ ਖਾਨ ਜ਼ਰੂਰ ਹੀ ਫੁੰਡਿਆ ਜਾਂਦਾ।
ਪਰ ਹੈਲੀਕਾਪਟਰ ਹਿੱਲ
ਚੁਕਾ ਸੀ।
ਫਿਰ ਵੀ ਗੋਲੀ ਹੈਲੀਕਾਪਟਰ ਦੇ
ਲੱਗ ਚੁੱਕੀ ਸੀ।
ਪਾਇਲਟ ਨੇ ਦੇਖਿਆ ਕਿ ਉਸ ਦੀ ਤੇਲ ਦੀ ਟੰਕੀ ਵਾਲੀ ਸੂਈ ਇਕਦਮ ਹੇਠਾਂ ਡਿਗਦੀ ਗਈ ਸੀ।
ਇਸ ਦਾ ਮਤਲਬ ਸੀ ਕਿ
ਖਤਰਾ ਦੀ ਗੋਲੀ ਉਸ ਦੀ ਟੈਂਕੀ ਵਿਚ ਲੱਗੀ ਸੀ।
ਉਸ ਨੇ ਹੈਲੀਕਾਪਟਰ ਇਕ
ਦਮ ਹੇਠਾਂ ਵੱਲ ਨੂੰ ਘੁਮਾਇਆ,
ਇੰਜਨ ਬੰਦ ਕਰ ਦਿੱਤਾ ਅਤੇ
ਗਲਾਈਡਰ ਵਾਂਗ ਉਸ ਨੂੰ ਕੰਟਰੋਲ ਕਰਦੇ ਹੋਏ ਧਰਤੀ ਉਤੇ ਉਤਾਰ ਲਿਆਇਆ।
ਉਸ ਦੀ ਮੁਸਤੈਦੀ ਲਈ
ਪਾਇਲਟ ਨੂੰ ਸ਼ਾਬਾਸ਼ ਦੇਣ ਦਾ ਵੀ ਖੁਸ਼ਬਾਗ ਖਾਨ ਕੋਲ ਸਮਾਂ ਨਹੀਂ ਸੀ।
ਉਹ
ਦੇਖ ਲਏ ਗਏ ਸਨ।
ਇਸ ਲਈ ਹੁਣ ਉਹ ਉਥੇ
ਲੁਕੇ ਨਹੀਂ ਸਨ ਰਹਿ ਸਕਦੇ।
ਖਤਰਾ ਨੂੰ ਇਹ ਗੱਲ
ਪਤਾ ਸੀ ਅਤੇ ਉਸ ਨੇ ਬਾਕੀਆਂ ਨੂੰ ਵੀ ਦਸ ਦਿਤੀ ਸੀ।
‘‘ਖੁਸ਼ਬਾਗ
ਖਾਨ ਨੂੰ ਪਤਾ ਲੱਗ ਚੁਕਾ ਸੀ ਕਿ ਅਸੀਂ ਕਿਥੇ ਹਾਂ।
ਪੰਜ ਮਿੰਟਾਂ ਵਿਚ ਹੀ
ਉਸ ਦੇ ਆਦਮੀ ਸਾਡੇ ਟਿਕਾਨੇ ਵੱਲ ਰਵਾਨਾ ਹੋ ਜਾਣਗੇ।
ਉਹ ਹੁਣ ਹੈਲੀਕਾਪਟਰ
ਰਾਹੀਂ ਚੰਗੇ ਨਿਸ਼ਾਨੇਬਾਜਾਂ ਨੂੰ ਵੀ ਭੇਜੇਗਾ।
ਇਸ ਲਈ ਸਾਡੇ ਕੋਲ
ਤੁਰਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ।’’
ਸਾਰੇ
ਚੁੱਪ ਸਨ ਪਰ ਉਸ ਨਾਲ ਸਹਿਮਤ ਸਨ।
‘‘ਪਾਸ਼ਾ
ਚੱਕ ਅਮਰੂ ਵੱਲ ਜਾਣ ਲਈ ਕਿਹੜਾ ਰਸਤਾ ਹੈ?’’
ਉਸ ਨੇ ਪੁਛਿਆ।
‘‘ਜੇ
ਅਸੀਂ ਚੜਦੇ ਵੱਲ ਨੂੰ ਤੁਰੀਏ ਤਾਂ ਅਸੀਂ ਚੱਕ ਅਮਰੂ ਵੱਲ ਜਾਂਦੇ ਰਸਤੇ ਤਕ ਪਹੁੰਚ
ਸਕਾਂਗੇ।
‘‘ਇਸੇ
ਗਲ ਦੀ ਆਸ ਖੁਸ਼ਬਾਗ ਖਾਨ ਵੀ ਕਰੇਗਾ।
ਇਸ ਲਈ ਅਸੀਂ ਪਹਿਲਾਂ
ਲਹਿੰਦੇ ਵੱਲ ਨੂੰ ਉਤਰਾਂਗੇ।
ਜਦੋਂ ਉਹਨਾਂ ਨੂੰ ਪਤਾ
ਲਗੇਗਾ ਕਿ ਅਸੀਂ ਲਹਿੰਦੇ ਵੱਲ ਨੂੰ ਜਾ ਰਹੇ ਹਾਂ ਤਾਂ ਅਸੀਂ ਰਸਤਾ ਬਦਲ ਕੇ ਪਿਛੇ
ਮੁੜ ਆਵਾਂਗੇ।
ਇਸ ਤਰਾਂ ਉਨਾਂ ਨੂੰ
ਭੁਲੇਖਾ ਦੇ ਸਕਾਂਗੇ।
ਖਤਰਾ ਨੇ ਸੁਝਾਅ
ਦਿੱਤਾ।
ਦੋਂਹ
ਮਿੰਟਾਂ ਵਿਚ ਹੀ ਉਹ ਲਹਿੰਦੇ ਵੱਲ ਦੇ ਪਾਸੇ ਨੂੰ ਉਤਰ ਰਹੇ ਸਨ।
ਇਸ ਵਾਰੀ ਖਤਰਾ ਸਭ ਤੋ
ਪਹਿਲਾਂ ਸੀ।
ਉਸ ਦੇ ਮਗਰ ਸਰੀਨਾ ਤੇ ਸਬੀਹਾ
ਸਨ।
ਉਸ ਦੇ ਮਗਰ ਪਾਸ਼ਾ ਸੀ ਸਭ ਤੋਂ
ਮਗਰ ਵੈਲੰਿਗਟਨ ਤੁਰ
ਰਿਹਾ ਸੀ।
ਉਸ ਨੇ ਹਾਲੇ ਤਕ ਆਪਣਾ ਸੂਟਕੇਸ
ਚਕਿਆ ਹੋਇਆ ਸੀ।
ਇਹ
ਉਤਰਾਈ ਸੌਖੀ ਨਹੀਂ ਸੀ,
ਖਾਸ ਕਰਕੇ ਸਰੀਨਾ ਲਈ ਇਹ ਕੰਮ
ਬਹੁਤ ਮੁਸ਼ਕਲ ਸੀ।
ਉਹ ਲਗਭਗ ਤੁਰਦੇ ਰਹਿਣ
ਕਾਰਨ ਥੱਕ ਗਈ ਸੀ।
ਇਹ ਥਕਾਨ ਉਸ ਦੇ
ਚਿਹਰੇ ਉਤੇ ਸਪਸ਼ਟ ਦਿਖਾਈ ਦੇ ਰਹੀ ਸੀ।
ਫਿਰ ਵੀ ਉਹ ਖਤਰਾ
ਵਾਂਗ ਨੌਜਵਾਨ ਦੀ ਚੁਸਤੀ ਦਲੇਰੀ ਅਤੇ ਫੈਸਲਾ ਲੈ ਸਕਣ ਦੀ ਤਤਪਰਤਾ ਤੋਂ ਪਰਭਾਵਤ ਸੀ।
ਪਹਿਲਾਂ ਉਸ ਨੂੰ ਲਗਦਾ
ਸੀ ਕਿ ਉਹ ਛੇਤੀ ਹੀ ਆਈ. ਐਸ. ਆਈ. ਵਾਲਿਆਂ ਦੇ ਹੱਥ ਲੱਗ ਜਾਏਗੀ।
ਉਹ ਉਸ ਨੂੰ ਕਿਸ ਤਰਾਂ
ਦੇ ਤਸੀਹੇ ਦੇਣਗੇ ਇਸ ਬਾਰੇ ਉਹ ਸੋਚ ਕੇ ਹੀ ਕੰਬ ਜਾਂਦੀ ਸੀ।
ਉਸ ਨੇ ਜਸੂਸੀ ਨਾਵਲਾਂ
ਵਿਚ ਪੜ ਰਖਿਆ ਸੀ ਕਿ ਦੁਸ਼ਮਣ ਦੇਸ਼ਾਂ ਦੇ ਜਸੂਸਾਂ ਨਾਲ ਕਿਸ ਤਰਾਂ ਦਾ ਸਲੂਕ ਕੀਤਾ
ਜਾਂਦਾ ਸੀ।
ਪਰ ਹੁਣ ਉਹ ਦੋਵੇਂ ਮੋਢਿਆਂ
ਵਾਲੇ ਭਾਰਤੀ ਨੌਜਵਾਨਾ ਦੀ ਅਗਵਾਈ ਹੇਠ ਨਿਕਲਣ ਦੀ ਆਸ ਰਖਣ ਲੱਗ ਪਈ ਸੀ।
ਵੈਲਿੰਗਟਨ
ਸਭ ਤੋਂ ਮਗਰ ਆ ਰਿਹਾ ਸੀ ਅਤੇ ਉਸ ਨੇ ਭਾਰੀ ਸੂਟਕੇਸ ਚੁਕਿਆ ਹੋਇਆ ਸੀ।
ਉਪਰ
ਝੌਪੜੀ ਵਿਚ ਜਦੋਂ ਉਹ ਪਹੁੰਚੇ ਸਨ ਤਾਂ ਖਤਰਾ ਨੇ ਪੰਜਾਂ ਦੀ ਮੀਟਿੰਗ ਵਿਚ ਕਿਹਾ ਸੀ,
‘‘ਇਸ ਵੇਲੇ ਸਾਡੇ ਕੋਲ ਇਕ ਲੱਖ
ਅਮਰੀਕੀ ਡਾਲਰ ਹਨ।’’
ਇਸ
ਤੋਂ ਪਹਿਲਾਂ ਕਿ ਕੋਈ ਹੋਰ ਬੋਲਦਾ,
ਵੈਲਿੰਗਟਨ
ਨੇ ਟੋਕ ਦਿੱਤਾ ਸੀ: ‘‘ਇਹ
ਪੈਸੇ ਹੋਰ ਕਿਸੇ ਨਹੀਂ ਇਹ ਸਿਰਫ ਮੇਰੇ ਅਤੇ ਸਰੀਨਾ ਦੇ ਹਨ।
ਇਹ ਮੈਂ ਹਾਸਲ ਕੀਤੇ
ਸਨ।
ਪਾਸ਼ਾ,
ਸਬੀਹਾ ਅਤੇ ਸਰੀਨਾ ਉਸ ਦੇ ਇਸ
ਪ੍ਰਤੀਕਰਮ ਤੇ ਹੈਰਾਨ ਸਨ।
ਕਿਥੇ ਤਾਂ ਸਭ ਨੂੰ
ਜਾਨ ਦੇ ਲਾਲੇ ਪਏ ਸਨ ਅਤੇ ਕਿਥੇ ਵੈਲੰਿਗਟਨ
ਪੈਸਿਆਂ ਦਾ ਏਨਾ ਲਾਲਚ ਕਰ ਰਿਹਾ ਸੀ।
ਸਰੀਨਾ ਦੁਰਾਨੀ ਨੇ ਕਿਹਾ ਸੀ, ‘‘ਵੈਲਿੰਗਟਨ
ਮੈਨੂੰ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ।’’
‘‘ਤੂੰ
ਸਮਝਦੀ ਨਹੀਂ ਹੈ,’’
ਵੈਲੰਿਗਟਨ ਨੇ ਕਿਹਾ
ਸੀ। ‘‘ਮੈਂ
ਤੇਰੇ ਭਲੇ ਦੀ ਗੱਲ ਕਰ ਰਿਹਾ ਹਾਂ।’’
‘‘ਦੇਖੋ
ਮਿਸਟਰ ਵੈਲਿੰਗਟਨ,
ਜਿਦ ਕਰਨੀ ਹੈ ਤਾਂ ਕਰੀ ਜਾਵੋ।
ਇਸ ਵੇਲੇ ਸਵਾਲ ਇਹ
ਨਹੀਂ ਹੈ ਕਿ ਪੈਸੇ ਕਿਸ ਦੇ ਹਨ।
ਸਵਾਲ ਇਹ ਹੈ ਕਿ ਅਸੀਂ
ਆਪਣੀ ਜਾਣ ਕਿਵੇਂ ਬਚਾਉਣੀ ਹੈ।
ਅਤੇ ਇਹ ਗੱਲ ਚੇਤੇ
ਰਖੋ ਕਿ ਸਾਡੇ ਪੰਜਾਂ ਨੂੰ ਬਚਾ ਕੇ ਜੋ ਬਾਰਡਰ ਪਾਰ ਕਰਵਾ ਸਕਦਾ ਹਾਂ ਤਾਂ ਮੈਂ ਤੇ
ਪਾਸ਼ਾ ਹੀ ਕਰਵਾ ਸਕਦੇ ਹਾਂ।
ਇਸ ਲਈ ਜਿਹੜੀ ਕਰਮ
ਤੁਹਾਡੀ ਨਹੀਂ ਹੈ ਉਸ ਵਿਚੋਂ ਉਨਾਂ ਦੋਹਾਂ ਨੂੰ ਹਿਸਾ ਦੇਣਾ ਚਾਹੀਦਾ ਹੈ’’
ਖਤਰਾ ਨੇ ਕਿਹਾ।
‘‘ਤੁਸੀਂ
ਕਹਿ ਸਕਦੇ ਕਿ ਇਨਾਂ ਉਜੱਡਾਂ ਨੂੰ ਹਿੱਸਾ ਦੇ ਦਿਓ ਕਿਉਂਕਿ ਇਹ ਪੈਸੇ ਤੁਹਾਡੇ ਨਹੀਂ
ਹਨ।’’
ਵੈਲਿੰਗਟਨ
ਨੇ ਫੇਰ ਕਿਹਾ ਸੀ।
‘‘ਤਾਂ
ਫਿਰ ਤੁਸੀ ਰਸਤਾ ਖੁਦ ਲੱਭ ਸਕਦੇ ਹੋ।
ਅਸੀਂ ਇਹ ਖਤਰਾ ਮੁੱਲ
ਨਹੀਂ ਲੈ ਸਕਦੇ ਕਿ ਤੇਰੇ ਵਰਗੇ ਖੁਦਗਰਜ਼ ਨੂੰ ਨਾਲ ਰਖ ਕੇ ਨੁਕਸਾਨ ਉਠਾਈਏ।
ਖਤਰਾ ਨ ਕਿਹਾ ਸੀ।
‘‘ਮਿਸਟਰ
ਖਤਰਾ ਠੀਕ ਕਰਿੰਦੇ ਹਨ ਵੈਲੰਿਗਟਨ,
’’ ਸਰੀਨਾ ਨੇ ਕਿਹਾ ਸੀ।
‘‘ਤੁਸੀਂ
ਸਭ ਨਾਲ ਬਰਾਬਰ ਦੇ ਭਾਈਵਾਲ ਕਿਉਂ ਨਹੀਂ ਬਣ ਸਕਦੇ।
ਅਤੇ
ਵੈਲਿੰਗਟਨ ਸਬੀਨਾ ਕੇ
ਇੱਕ ਲੱਖ ਡਾਲਰਾਂ ਦਾ ਬੰਡਲ ਖਤਰਾ ਦੇ ਸਾਹਮਣੇ ਰਖ ਦਿੱਤਾ ਸੀ।
ਖਤਰਾ ਨੇ ਇਸ ਦੀਆਂ
ਵੀਹ ਵੀਹ ਹਜ਼ਾਰ ਦੀਆਂ ਪੰਜ ਢੇਰੀਆਂ ਕੀਤੀਆਂ ਅਤੇ ਹਰੇਕ ਨੂੰ ਇਕ ਇਕ ਢੇਰਾ ਦੇ ਦਿਤੀ।
‘‘ਹੁਣ ਸਾਡੇ ਵਿਚ
ਹਰੇਕ ਜਵਾਬ ਦਾ ਭਾਈਵਾਲ ਹੀ ਬਾਰਡਰ ਪਾਰ ਕਰਨ ਮਗਰੋਂ ਜਿਸ ਦਾ ਜੀਅ ਚਾਹੇਗਾ ਉਹ ਆਪਣੀ
ਮਰਜੀ ਕਰੇਗਾ।’’
ਵੈਲਿੰਗਟਨ
ਨੂੰ ਇਹ ਗਲ ਪਸੰਦ ਨਹੀਂ ਸੀ ਆਈ ਇਸ ਲਈ ਉਸ ਨੇ ਮੂੰਹ ਬਣਾ ਲਿਆ ਸੀ।
ਹਾਲੇ
ਤਕ ਵੀ ਉਸ ਨੇ ਮੂੰਹ ਫੁਲਾਇਆ ਹੋਇਆ ਸੀ।
ਜਿਥੇ ਬਾਕੀ ਦੇ ਕਦੇ
ਕਦੇ ਗੱਲਾਂ ਕਰ ਲੈਂਦੇ ਸਨ ਉਥੇ ਵੈਲਿੰਗਟਨ
ਇਕਲਾ ਹੀ ਤੁਰ ਰਿਹਾ ਸੀ।
ਉਹ ਕਿਸੇ ਨਾਲ ਵੀ ਕੋਈ
ਗੱਲ ਨਹੀਂ ਸੀ ਕਰ ਰਿਹਾ।
ਉਸ ਨੇ ਹਾਲੇ ਵੀ
ਸੂਟਕੇਸ ਚੁਕਿਆ ਹੋਇਆ ਸੀ।
ਜਦ ਕਿ ਬਾਕੀਆਂ ਵਿਚੋਂ
ਖਤਰਾ ਅਤੇ ਪਾਸ਼ਾ ਨੇ ਹੀ ,,,
ਚੱਕੇ ਹੋਏ ਸਨ।
ਦੋਵੇਂ ਔਰਤਾਂ ਖਾਲੀ
ਹੱਥੀ ਸਨ।
ਫਿਰ ਵੀ ਇਨਾਂ ਵਿਚੋਂ ਸਰੀਨਾ
ਲਈ ਮੁਸ਼ਕਲ ਆ ਰਹੀ ਸੀ।
ਉਸ ਨੂੰ ਨਾਲ ਚਲਾਉਣ
ਲਈ ਕਦੇ ਕਦੇ ਖਤਰਾ ਪਾਸ਼ਾ ਅਤੇ ਸਬੀਹਾ ਹੌਲੀ ਹੋਦਾ ਪੈਂਦਾ ਸੀ।
ਵੈਲੰਿਗਟਨ
ਦੀ ਕੋਈ ਪਰਵਾਹ ਨਹੀਂ ਸੀ ਕਰ ਰਿਹਾ।
ਵੈਲੰਿਗਟਨ
ਉਸ ਵੇਲੇ ਤਾਂ ਮੂੰਹ ਫੁਲਾ ਗਿਆ ਸੀ ਜਦੋਂ ਉਸ ਦੀ ਮਰਜ਼ੀ ਦੇ ਬਿਨਾਂ ਖਤਰਾ ਨੇ ਉਸ
ਪਾਸੋਂ ਇਕ ਲੱਖ ਡਾਲਰ ਲੈ ਕੇ ਵੰਡ ਦਿਤੇ ਸਨ।
ਜਦੋਂ ਉਸ ਨੂੰ ਲੱਗਾ
ਸੀ ਕਿ ਮੌਤ ਉਸ ਦੇ ਸਿਰ ਉਤੇ ਮੰਡਰਾ ਰਹੀ ਹੈ ਤਾਂ ਉਸ ਨੂੰ ਲੱਗਾ ਸੀ ਕਿ ਉਹ ਬਚ ਕੇ
ਨਿਕਲ ਨਹੀਂ ਸਕੇਗਾ।
ਉਸ ਨੇ ਖਤਰਾ ਨੂੰ
ਇਕੱਲਿਆਂ ਦੇਖ ਕੇ ਉਸ ਕੋਲ ਆਪਣੇ ਦਿਲ ਦੀ ਗੱਲ ਖੋਲ ਦਿਤੀ ਸੀ।
‘‘ਦੇਖੋ
ਮਿਸਟਰ ਖਤਰਾ, ਸਰੀਨਾ
ਨੂੰ ਨਹੀਂ ਪਤਾ ਪਰ ਮੈਂ ਤੁਹਾਨੂੰ ਦਸ ਰਿਹਾ ਹਾਂ ਕਿ ਸਵਿਟਜਰਲੈਂਡ ਦੇ ਬੈਂਕ ਵਿਚ
ਮੇਰੇ ਨਾਂ ਜਿਹੜੀ ਰਕਮ ਜਮਾਂ ਹੈ ਉਹ ਮੈਂ ਸਰੀਨਾ ਦੇ ਨਾਂ ਕਰ ਦਿਤੀ ਹੈ।’’
‘‘ਪਰ
ਤੂੰ ਮੈਨੂੰ ਇਹ ਗਲ ਕਿਉਂ ਦਸ ਰਿਹਾ?’’
ਖਤਰਾ ਨੇ ਪੁਛਿਆ।
‘‘ਮੈਂ
ਉਸ ਨੂੰ ਦਸਣ ਦੀ ਹਿਮਤ ਨਹੀਂ ਕਰ ਸਕਦਾ।
ਪਤਾ ਨਹੀਂ ਉਹ ਇਸ
ਮਾਮਲੇ ਨੂੰ ਕਿਵੇਂ ਲਵੇ।
ਪਰ ਮੇਰੀ ਬੇਨਤੀ ਹੈ
ਕਿ ਜੇ ਮੈਂ ਰਸਤੇ ਵਿਚ ਹੀ ਮਰ ਗਿਆ ਤਾਂ ਤੁਸੀਂ ਸਰੀਨਾਂ ਨੂੰ ਇਹ ਗੱਲ ਦਸ ਦੇਣਾ।’’
ਖਤਰਾ
ਨੇ ਇਸ ਪਤਲੇ ਇੰਗਲੋਇੰਡੀਅਨ ਵੱਲ ਨੀਝ ਨਾਲ ਦੇਖਿਆ ਤਾਂ ਉਸ ਦੀਆਂ ਨੀਲੀਆਂ ਅੱਖਾਂ
ਵਿਚ ਮੌਤ ਦਾ ਖੌਫ ਸਾਫ ਨਜ਼ਰ ਆ ਰਿਹਾ ਸੀ।
ਉਸ ਨੂੰ ਇਸ ਕਮਜੌਰ
ਆਦਮੀ ਉਤੇ ਤਰਸ ਵੀ ਆਇਆ।
ਪਰ ਇਹ ਵੇਲਾ ਤਰਸ ਕਰਨ
ਦਾ ਨਹੀਂ ਸੀ।
ਇਹ
ਵੇਲਾ ਤਾਂ ਤੁਰਤ ਕਾਰਵਾਈ ਕਰਨ ਦਾ ਸੀ।
ਅਤੇ ਤੁਰਤ ਕਾਰਵਾਈ ਇਹ
ਸੀ ਕਿ ਖੁਸ਼ਬਾਗ ਖਾਨ ਦੀ ਹੋੜ ਤੋਂ ਕਿਵੇਂ ਬਚਿਆ ਜਾਵੇ।
ਹੁਣ
ਜਦ ਉਸ ਨੂੰ ਦੇਖਣ ਵਾਲੇ ਪਾਸੇ ਉਤਰਾਈ ਉਤਰਦੇ ਹੋਈ ਕਰੀਬ ਅੱਧਾ ਘੰਟਾ ਹੋ ਗਿਆ ਸੀ
ਤਾਂ ਉਹ ਉਸ ਖੁਲੇ ਥਾਂ ਦੇ ਨੇੜੇ ਪਹੁੰਚ ਗਏ ਸਨ ਜਿਥੇ ਜੰਗ ਨਹੀਂ ਸੀ।
ਵੲਹ ਇਲਾਕਾ ਉਤਰ ਵੱਲ
ਹੀ ਖਾਲੀ ਸੀ।
ਜੇ ਇਸ ਥਾਂ ਉਤੇ ਕੋਈ
ਹੈਲੀਕਾਪਟਰ ਆ ਜਾਵੇ ਤਾਂ ਉਹ ਸਭ ਨੂੰ ਇਕ ਦਮ ਗੋਲੀ ਮਾਰ ਸਕਦਾ ਹੈ।
ਉਹੀ
ਗਲੇ ਹੋਈ।
ਇਕ ਟੂਸੀਟਰ ਹੈਲੀਕਾਪਟਰ ਪੂਰਬ
ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਨੀਵਾਂ ਉਡਦਾ ਹੋਇਆ ਸਿੱਧਾ ਉਨਾਂ ਵੱਲ ਹੀ ਸੇਧਤ
ਸੀ।
ਉਸ ਨੂੰ ਦੇਖਦੇ ਹੋਏ ਖਤਰਾ ਨੇ
ਉਚੀ ਅਵਾਜ਼ ਵਿਚ ਸਭ ਨੂੰ ਕਿਸੇ ਨਾ ਕਿਸੇ ਪੱਥਰ ਉਹਲੇ ਲੁਕ ਕੇ ਲੰਮੇ
ਪੈਣ ਲਈ ਕਿਹਾ।
ਸਾਰੇ ਇਕ ਦਮ ਜਿਥੇ ਸੀ
ਉਥੇ ਹੀ ਲੰਮੇ ਪੈ ਗਏ।
ਹੈਲੀਕਾਪਟਰ ਵਿਚ ਚਾਲਕ
ਦੇ ਨਾਲ ਬੈਠੇ ਸੈਨਿਕ ਨੇ ਉਨਾਂ ਉਤੇ ਗੋਲੀ ਚਲਾ ਦਿੱਤੀ।
ਗੋਲੀਆਂ ਦੀ ਫੌਹਾਰ
ਉਨਾਂ ਤੋਂ ਕਰੀਬ ਵੀਹ ਮੀਟਰ ਦੂਰੀ ਉਤੇ ਸੀ।
ਹੈਲੀਕਾਪਟਰ ਦੇ ਜਾਂਦੇ ਸਾਰ ਹੀ ਸਾਰੇ ਜਣੇ ਉਠ ਖੜੇ ਹੋਏ।
‘‘ਤੁਰਤ
ਦੌੜ ਕੇ ਜੰਗਲ ਵਿਚ ਪਹੁੰਚਣ ਦੀ ਕੋਸ਼ਿਸ਼ ਕਰੋ।
ਹੈਲੀਕਾਪਟਰ ਨੂੰ ਮੁੜਣ
ਵਿਚ ਤਿੰਨ ਚਾਰ ਮਿੰਟ ਦਾ ਸਮਾਂ ਲਗੇਗਾ।’’
ਖਤਰਾ ਨੇ ਹੁਕਮ ਦਿੱਤਾ।
ਸਾਰੇ
ਜਣੇ ਕਰੀਬ ਪੰਦਰਾਂ ਮੀਟਰ ਜੰਗਲ ਵੱਲ ਨੂੰ ਨੱਸੇ।
ਪਰ ਉਸੇ ਵੇਲੇ ਇਕ
ਦੂਸਰਾ ਹੈਲੀਕਾਪਟਰ ਆ ਗਿਆ।
ਉਸ ਨੇ ਵੀ ਗੋਲੀਆਂ
ਚਲਾਈਆਂ ਜਿਹੜੀਆਂ ਉਨਾਂ ਦੇ ਪੰਦਰਾਂ ਵੀਹ ਮੀਟਰ ਦੂਰੀ ਉਤੇ ਗਿਰੀਆਂ।
‘‘ਉਹ
ਸਾਨੂੰ ਨਿਸ਼ਾਨਾ ਨਹੀਂ ਬਣਾ ਰਹੇ ਸਿਰਫ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’
ਦੌੜਦੇ ਜਾਂਦੇ ਖਤਰਾ ਨੇ ਸੋਚਿਆ।
ਏਨੇ
ਨੂੰ ਹੈਲੀਕਾਪਟਰ ਫਿਰ ਪਰਤ ਆਇਆ।
ਏਨੇ ਨੂੰ ਖਤਰਾ ਜੰਗਲ
ਵਿਚ ਪਹੁੰਚ ਗਿਆ ਸੀ।
ਪਰ ਬਾਕੀ ਦੇ ਬੰਦੇ
ਤਾਂ ਹੈਲੀਕਾਪਟਰ ਵਿਚਲੇ ਸੈਨਿਕ ਦਾਅਰੇ ਵਿਚ ਸਨ।
ਜਦੋਂ ਹੈਲੀਕਾਪਟਰ ਐਨ
ਨਜਦੀਕ ਆ ਗਿਆ ਅਤੇ ਪੱਧਰੇ ਮੈਦਾਨ ਸਾਹਮਣੇ ਆ ਕੇ ਰੁਕ ਗਿਆ ਤਾਂ ਖਤਰਾ ਨੇ ਆਪਣੀ
ਪਿਸਤੌਲ ਕੱਢੀ ਅਤੇ ਨਿਸ਼ਾਨਾ ਸੇਧ ਕੇ ਚਾਲਕ ਦੇ ਸਿਰ ਨੂੰ ਨਿਸ਼ਾਨਾ ਬਣਾ ਲਿਆ।
ਇਕ ਦਮ ਹੀ ਹੈਲੀਕਾਪਟਰ
ਹਿੱਲਿਆ ਪਰ ਨਾਲ ਦੀ ਸੈਨਿਕ ਦੀ ਐਟੋਮੈਟਿਕ ਮਸ਼ੀਨਗੰਨ ਨੇ ਅੱਗ ਉਗਲੀ।
ਹੈਲੀਕਾਪਟਰ ਉਤਰ ਵਾਲੇ ਦੇ ਪਾਸੇ ਚਲੇ ਗਿਆ।
ਜਿਵੇਂ ਬੇਤੁਕੇ ਤਰੀਕੇ
ਨਾਲ ਇਹ ਉਡ ਰਿਹਾ ਸੀ ਉਸ ਨੂੰ ਦੇਖ ਕੇ ਲਗਦਾ ਸੀ ਕਿ ਚਾਲਕ ਦਾ ਉਸ ਉਤੇ ਕੰਟਰੋਲ
ਨਹੀਂ ਹੈ।
ਸਕਿੰਟਾਂ ਵਿਚ ਹੀ ਉਨਾਂ ਨੇ ਇਕ
ਧਮਾਕੇ ਦੀ ਅਵਾਜ਼ ਹੁੰਦੀ ਅਤੇ ਉਤਰ ਵਾਲੇ ਪਾਸੇ ਤੋਂ ਧੂੰਏਂ ਦੇ ਬਦੱਲ ਉਡਦੇ ਦਿਖਾਈ
ਦਿਤੇ।
ਹੈਲੀਕਾਪਟਰ ਪਹਾੜੀ ਨਾਲ ਟਕਰਾ
ਕੇ ਚੂਰ ਚੂਰ ਹੋ ਗਿਆ ਸੀ ਅਤੇ ਇਸ ਨੂੰ ਅੱਗ ਲੱਗ ਗਈ ਸੀ।
ਇਹ
ਸਭ ਸਕਿੰਟਾਂ ਵਿਚ ਹੀ ਹੋ ਗਿਆ।
ਜਦੋਂ ਉਨਾਂ ਦਾ ਧਿਆਨ
ਪਰਤਿਆ ਤਾਂ ਦੇਖਿਆ ਕਿ ਪਾਸ਼ਾ,
ਸਬੀਹਾ ਅਤੇ ਸਬੀਨਾ ਤਾਂ ਜੰਗਲ
ਵਿਚ ਪਹੁੰਚ ਗਈਆਂ ਸਨ ਪਰ ਗਵੈਲਿੰਗਟਨ
ਹਾਲੇ ਵੀ ਖੁਲੇ ਖੇਤਰ ਵਿਚ ਹੀ ਲੰਮਾ ਪਿਆ ਸੀ।
ਉਹ ਉਠ ਨਹੀਂ ਸੀ ਰਿਹਾ।
ਖਤਰਾ
ਨੱਸ ਕੇ ਉਸ ਕੋਲ ਗਿਆ ਤਾਂ ਦੇਖਿਆ ਕਿ ਸੈਨਿਕ ਵੱਲੋਂ ਚਲਾਈ ਗਈ ਇਕ ਗੋਲੀ ਉਸ ਦੀ
ਸੱਜੀ ਵੱਖੀ ਵਿਚ ਲੱਗ ਗਈ ਸੀ ਅਤੇ ਉਸ ਦੇ ਕਪੜੇ ਖੂਨ ਨਾਲ ਲੱਥ ਪੱਥ ਸਨ।
ਖਤਰਾ
ਨੇ ਤੁਰਤ ਹੀ ਉਸ ਨੂੰ ਚੁਕ ਕੇ ਆਪਣੇ ਮੇਢਿਆਂ ਉਤੇ ਸੁੱਟਿਆ ਅਤੇ ਫੁਰਤੀ ਨਾਲ ਦਰਖਤਾਂ
ਦੀ ਉਟ ਵਿਚ ਲੈ ਆਇਆ।
ਗੋਲੀ ਭਾਵੇਂ ਉਸ ਦੀ
ਸੱਜੀ ਵੱਖੀ ਵਿਚ ਦੀ ਲੰਘ
ਕੇ ਸਰੀਰ ਅੰਦਰ ਫਸ ਗਈ ਸੀ।
ਪਰ
ਇਸ ਵੇਲੇ ਉਹ ਕੁਝ ਨਹੀਂ ਕਰ ਸਕਦੇ ਸਿਵਾ ਜਖ਼ਮ ਉਤੇ ਕੱਪੜਾ ਬਣਨ ਦੇ।
ਖਤਰਾ ਨੇ ਵੈਲਿੰਗਟਨ
ਦੀ ਹੀ ਕਮੀਜ਼ ਪਾੜ ਕੇ ਉਸ ਨੂੰ ਉਸ ਦੀ ਵੱਖੀ ਦੇ ਆਲੇ ਦੁਆਲੇ ਬੰਦ ਦਿੱਤਾ।
‘‘ਦੋ
ਹੈਲੀਕਾਪਟਰਾਂ ਦਾ ਨੁਕਸਾਨ ਹੋਣ ਕਰਕੇ ਹੁਦ ਖੁਸ਼ਬਾਗ ਖਾਨ ਚੁੱਪ ਨਹੀਂ ਬੈਠੇਗਾ।
ਉਸ ਨੇ ਇਹ ਵੀ ਦੇਖ
ਲਿਆ ਹੈ ਕਿ ਅਸੀਂ ਦਖਨ ਵੱਲ ਨੂੰ ਵਧ ਰਹੇ ਹਾਂ।
ਇਸ ਲਈ ਉਹ ਇਸ ਪਾਸੇ
ਜਿਆਦਾ ਫੌਜੀ ਦਸਤੇ ਭੇਜੇਗਾ।
ਇਸ ਲਈ ਸਾਨੂੰ ਹੁਣ
ਉਤਰ ਵੱਲ ਨੂੰ ਦਿਸ਼ਾ ਬਦਲ ਲੈਣੀ ਚਾਹੀਦੀ ਹੈ।’’
ਖਤਰਾ ਨੇ ਕਿਹਾ।
ਪਰ
ਵੈਲਿੰਗਟਨ ਦਾ ਕੀ
ਬਣੇਗਾ? ਭਾਵੇਂ ਇਹ
ਸਵਾਲ ਕਿਸੇ ਨੇ ਨਹੀਂ ਸੀ ਕੀਤਾ,
ਫਿਰ ਵੀ ਸਭ ਦੇ ਚਿਹਰੇ ਉਤੇ
ਇਹੀ ਸਵਾਲ ਸੀ।
‘‘ਮੇਰੀ
ਪਰਵਾਹ ਨਾ ਕਰੋ।
ਮੈਨੂੰ ਇਥੇ ਹੀ ਛੱਡ
ਜਾਵੋ।
ਤੁਸੀਂ ਚਲੇ ਜਾਵੋ।’’
ਵੈਲਿੰਗਟਨ
ਨੇ ਹੀ ਕਿਹਾ।
‘‘ਨਹੀਂ
ਅਸੀਂ ਤੁਹਾਨੂੰ ਇਸ ਤਰਾਂ ਨਹੀਂ ਛੱਡ ਸਕਦੇ।
ਅਸੀਂ ਤੁਹਾਨੂੰ ਨਾਲ
ਲੈ ਕੇ ਚਲਾਂਗੇ।’’
ਖਤਰਾ ਨੇ ਕਿਹਾ ਅਤੇ ਫੇਰ ਉਸ
ਨੂੰ ਆਪਣੇ ਮੋਢਿਆਂ ਉਤੇ ਚਕ ਲਿਆ।
ਇਕ
ਆਦਮੀ ਦਾ ਭਾਰ ਚੁਕਣ ਅਤੇ ਉਤਰ ਵੱਲ ਦੀ ਪਹਾੜੀ ਰਸਤੇ ਦੀ ਚੜਾਈ ਦੇ ਬਾਵਜੂਦ ਖਤਰਾ ਸਭ
ਤੋਂ ਅਗੇ ਸੀ।
ਭਾਰਤ ਦੀ ਨੈਸ਼ਨਲ
ਡਿਫੈਂਸ ਅਕਾਡਮੀ ਦੀ ਕਮਾਂਡੋ ਟਰੇਨਿੰਗ ਵਿਚ ਉਸ ਨੂੰ ਇਕ ਆਦਮੀ ਦਾ ਭਾਰ ਹੀ ਨਹੀਂ
ਸਗੋਂ ਦੋ ਦੋ ਮਸ਼ੀਨਗਨਾਂ ਚੁੱਕ ਕੇ ਲਿਜਾਣ ਦੀ ਟ੍ਰੇਨਿੰਗ ਦਿਤੀ ਜਾਂਦੀ ਸੀ।
ਇਹ ਟ੍ਰੇਨਿੰਗ ਇਸ
ਵੇਲੇ ਕੰਮ ਆ ਰਹੀ ਸੀ।
ਵੈਸੇ ਵੀ ਵੱਡੇ ਤੋਂ
ਵੱਡੇ ਖਤਰੇ ਦਾ ਸਹਾਮਣਾ ਕਰਨ ਲਈ ਹੀ ਉਸ ਦਾ ਨਾਂ ਖਤਰਾ ਪਿਆ ਸੀ।
ਸਰੀਨਾ ਨੂੰ ਤੁਰਨ ਵਿਚ ਤਕਲੀਫ਼ ਹੋ ਰਹੀ ਸੀ।
ਪਰ ਉਹ ਖਤਰਾ ਵੱਲੋਂ
ਵੈਲੰਿਗਟਨ ਨੂੰ ਚੁੱਕ
ਕੇ ਪਹਾੜੀ ਰਸਤੇ ਉਤੇ ਫੁਰਤੀ ਨਾਲ ਚੜਦੇ ਰਹਿਣ ਨੂੰ ਦੇਖ ਕੇ ਨਿਰੀ ਉਸ ਦੀ ਤਾਕਤ
ਬਾਰੇ ਹੀ ਹੈਰਾਨ ਹੋ ਰਹੀ ਸੀ।
ਸਗੋਂ ਉਸ ਨੂੰ ਦੇਖ ਕੇ
ਹੌਂਸਲੇ ਵਿਚ ਵੀ ਆ ਰਹੀ ਸੀ।
ਉਸ ਨੂੰ ਦੇਖਦੇ ਹੋਏ
ਹੀ ਉਹ ਲੱਤਾਂ ਨੇ ਬੁਰੀ ਤਰਾਂ ਥੱਕ ਜਾਣ ਦੇ ਉਪਰ ਚੜ
ਰਹੀ ਸੀ।
ਕਰੀਬ
ਦੋ ਮੀਟਰ ਦੀ ਚੜਾਈ ਚੜ੍ਹਣ
ਮਗਰੋਂ ਖਤਰਾ ਨੇ ਕੁਝ ਮਿੰਟ ਲਈ ਵੈਲਿੰਗਟਨ
ਨੂੰ ਇਕ ਪੱਥਰ ਉਤੇ ਬਿਠਾਇਆ।
ਏਨੇ ਚਿਰ ਨੂੰ ਬਾਕੀ
ਦੇ ਤਿੰਨ ਵੀ ਪਹੁੰਚ ਗਏ ਸਨ।
ਵੈਲਿੰਗਟਨ
ਨੀਮ ਬੇਹੋਸ਼ੀ ਦੀ ਹਾਲਤ ਵਿਚ ਸੀ।
ਲਾਗੇ
ਹੀ ਇਕ ਵਗਦੀ ਇਕ ਤੁਹਲ ਤੋਂ ਇਕ ਕੱਪੜਾ ਭਿਉਂ ਕੇ ਪਹਿਲਾਂ ਤਾਂ ਵੈਲੰਿਗਟਨ
ਦੇ ਮੂੰਹ ਵਿਚ ਨਿਚੌੜਿਆ ਗਿਆ ਤੇ ਫੇਰ ਉਸ ਦੇ ਜਖ਼ਮ ਨੂੰ ਕੱਪੜਾ ਕੱਢ ਕੇ ਉਸ ਨੂੰ ਸਾਫ
ਕੀਤਾ ਗਿਆ।
ਗੋਲੀ ਸੱਜੀ ਵੱਖੀ ਵਿਚੋਂ
ਲੰਘ ਕੇ ਕਾਫ਼ੀ ਦੂਰ
ਲੰਘ ਗਈ ਸੀ।
ਇਹ ਆਰ ਪਾਰ ਨਹੀਂ ਸੀ
ਨਿਕਲੀ।
‘‘ਜਿਵੇਂ
ਉਹ ਸੈਨਿਕ ਗੋਲੀਆਂ ਚਲਾ ਰਹੇ ਸਨ ਉਸ ਨੂੰ ਦੇਖਦੇ ਹੋਏ ਲਗਦਾ ਸੀ ਕਿ ਸਾਨੂੰ ਸਿਰਫ
ਡਰਾ ਰਹੇ ਸਨ ਕਿਉਂਕਿ ਗੋਲੀਆਂ ਕਰੀਬ ਪੰਦਰਾਂ ਵੀਹ ਮੀਟਰ ਦੂਰ ਲੱਗ ਰਹੀਆਂ ਸਨ।’’
ਖਤਰਾ ਨੇ ਜ਼ਖਮ ਸਾਫ ਕਰਦੇ ਹੋਏ
ਕਿਹਾ।
‘‘ਫਿਰ
ਵੈਲਿੰਗਟਨ...?’’
ਸਰੀਨਾ ਨੇ ਪੁਛਿਆ।
‘‘ਮੇਰਾ
ਖਿਆਲ ਹੈ ਕਿ ਚਾਲਕ ਦੇ ਗੋਲੀ ਮਾਰਨ ਕਾਰਨ ਸੈਨਿਕ ਦੀ ਆਟੋਮੈਟਿਕ ਹਿਲ ਗਈ ਸੀ ਇਸ
ਕਾਰਨ ਗਲਤੀ ਨਾਲ ਗੋਲੀ ਚਲ ਗਈ।’’
ਖਤਰਾ ਨੇ ਉਤਰ ਦਿੱਤਾ।
‘‘ਪਰ
ਉਹ ਇੰਜ ਕਿਉਂ ਕਰ ਰਹੇ ਹਨ?’’
ਪਾਸ਼ਾ ਨੇ ਸਵਾਲ ਕੀਤਾ।
ਲਗਦਾ
ਹੈ ਕਿ ਖੁਸ਼ਬਾਗ ਖਾਨ ਸਾਨੂੰ ਜਿਉਂਦੇ ਕਾਬੂ ਕਰਨਾ ਚਾਹੁੰਦਾ ਹੈ।
ਸਾਨੂੰ ਮਾਰਨ ਨਾਲ ਉਸ
ਦਾ ਕੰਮ ਖਰਾਬ ਹੋਦ ਦਾ ਖਤਰਾ ਹੈ ਉਸ ਦੇ ਅਫਸਰ ਅਤੇ ਪਾਕਿਸਤਾਨ ਸਰਕਾਰ ਤਾਂ ਹੀ ਉਸ
ਉਤੇ ਖੁਸ਼ ਹੋਣਗੇ ਜੇ ਉਹ ਸਾਨੂੰ ਜਿਉਂਦੇ ਗ੍ਰਿਫਤਾਰ ਕਰ ਲਵੇ।’’
ਖਤਰਾ ਨੇ ਉਤਰ ਦਿੱਤਾ।
ਵੈਲਿੰਗਟਨ
ਦੇ ਜ਼ਖਮ ਨੂੰ ਫਿਰ ਘੁੱਟ ਕੇ ਬੰਦ ਦਿੱਤਾ ਗਿਆ ਸੀ।
ਕਿਉਂਕਿ ਹਾਲੇ ਉਹ
ਖਤਰੇ ਤੋਂ ਬਹੁਤੀ ਦੂਰ ਨਹੀਂ ਸਨ ਪਹੁੰਚੇ।
ਇਸ ਲਈ ਤੁਰਤ ਹੀ ਖਤਰਾ
ਨੇ ਵੈਲਿੰਗਟਨ ਨੂੰ
ਫਿਰ ਮੋਢਿਆਂ ਉਤੇ ਚੁੱਕ ਲਿਆ ਅਤੇ ਪਹਾੜੀ ਦੇ ਉਤਰੀ ਸਿਰੇ ਵੱਲ ਨੂੰ ਚਲਣਾ ਸ਼ੁਰੂ ਕਰ
ਦਿੱਤਾ।
ਹੁਦ ਚੜਾਈ ਪਹਿਲਾਂ ਦੇ
ਮੁਕਾਬਲੇ ਘੱਟ ਤਿੱਖੀ ਸੀ।
ਇਸ ਲਈ ਉਸ ਦੀ ਰਫਤਾਰ
ਹੋਰ ਤੇਜ਼ ਹੋ ਗਈ ਸੀ।
ਕਰੀਬ
ਇਕ ਘੰਟਾ ਤੁਰਦੇ ਰਹਿਣ ਮਗਰੋਂ ਸਾਹਮਣੇ ਵਾਲੇ ਪਾਸੇ ਪਰ ਹੇਠਾਂ ਜਹੇ ਜੰਗਲ ਵਿਚ ਅੱਗ
ਲੱਗੀ ਹੁੰਦੀ ਦਿਖਾਈ ਦਿੱਤੀ।
ਉਹ ਸਾਰੇ ਰੁਕ ਕੇ
ਹੇਠਾਂ ਵੱਲ ਦੇਖ ਰਹੇ ਸਨ।
‘‘ਲਗਦਾ
ਹੈ ਕਿ ਹੈਲੀਕਾਪਟਰ ਕਾਰਨ ਜੰਗਲ ਵਿਚ ਅੱਗ ਲੱਗ ਗਈ ਹੈ।’’
ਖਤਰਾ ਨੇ ਕਿਹਾ।
‘‘ਪਰ
ਅਸੀਂ ਇਸੇ ਪਾਸੋਂ ਤਾਂ ਬਾਰਡਰ ਵੱਲ ਜਾਣਾ ਸੀ।’’
ਪਾਸ਼ਾ ਨੇ ਉਤਰ ਦਿੱਤਾ।
ਉਂਜ ਹਵਾ ਪਰਲੇ ਪਾਸੇ
ਨੂੰ ਹੈ।
ਸਬੀਹਾ ਅਤੇ ਸਰੀਨਾ ਦੋਵੇਂ ਬੁਰੀ ਤਰਾਂ ਥੱਕੀਆਂ ਦਿਖਾਈ ਦੇ ਰਹੀਆਂ ਸਨ।
ਉਨਾਂ ਦੋਹਾਂ ਵਿਚੋਂ
ਹੀ ਸਰੀਨਾ ਦੀ ਹਾਲਤ ਵਧੇਰੇ ਖਰਾਬ ਦਿਖਾਈ ਦਿੰਦੀ ਸੀ।
ਪਾਸ਼ਾ ਨੂੰ ਕੋਈ ਫਰਕ
ਨਹੀਂ ਸੀ ਪਿਆ ਹਾਲਾਂਕਿ ਉਸ ਨੇ ਆਪਣਾ ਅਤੇ ਖਤਰਾ ਦੋਹਾਂ ਦਾ ਭਾਰ ਚੁਕਣਾ ਪੇ ਰਿਹਾ
ਸੀ।
ਹੁਣ
ਉਨਾਂ ਨੂੰ ਤੁਰਦੇ ਕਰੀਬ ਦੋ ਘੰਟੇ ਹੋ ਗਏ ਸਨ ਅਤੇ ਕਰੀਬ ਇਕ ਕਿਲੋਮੀਟਰ ਤਕ ਸੱਜੇ
ਪਾਸੇ ਨੂੰ ਹੇਠਾਂ ਉਤਰ ਕੇ ਉਨਾਂ ਨੂੰ ਚੱਕ ਅਮਰੂ ਪਹੂੰਚ ਜਾਣਾ ਸੀ।
ਪਰ ਉਸ ਪਾਸੇ ਜੰਗਲ
ਨੂੰ ਅੱਗ ਲੱਗ ਗਈ ਸੀ।
‘‘ਹੁਣ
ਕੀ ਕੀਤਾ ਜਾਵੇ?’’
ਖਤਰਾ ਨੇ ਪਾਸ਼ਾ ਨੂੰ ਪੁਛਿਆ ਜਿਹੜਾ ਕਿ ਇਸ ਇਲਾਕੇ ਦਾ ਗਾਈਡ ਸੀ।
ਹੁਣ
ਸਾਨੂੰ ਖੱਬੇ ਪਾਸੇ ਵੱਲ ਨੂੰ ਉਤਰ ਕੇ ਨੇਗ ਨਾਲੇ ਤਕ ਪਹੁੰਚ ਕਰਨੀ ਪਏਗੀ।
ਅਸੀਂ ਨੇਗ ਨਾਲੇ ਤਕ
ਪਹੁੰਚ ਗਏ ਤਾਂ ਅਸੀਂ ਇਸ ਦੇ ਕੰਢੇ ਕੰਢੇ ਚਲਦੇ ਹੋਏ ਬਾਰਡਰ ਤਕ ਪਹੁੰਚ ਜਾਵਾਂਗੇ।
ਪਰ ਇਸ ਪਾਸੇ ਦਾ ਰਸਤਾ
ਬਹੁਤ ਲੰਬਾ ਹੈ।’’
ਪਾਸ਼ਾ ਨੇ ਉਤਰ ਦਿੱਤਾ।
‘‘ਜੇ
ਖੁਸ਼ਬਾਗ ਖਾਨ ਨੇ ਸਾਰੀ ਪਹਾੜੀ ਨੂੰ ਘੇਰਾ ਪਾਇਆ ਹੋਇਆ ਤਾਂ ਉਸ ਦੇ ਸੈਨਿਕ ਹੁਣ ਤਕ
ਉਸ ਥਾਂ ਪਹੁੰਚ ਚੁੱਕੇ ਹੋਣਗੇ ਜਿਥੇ ਵੈਲਿੰਗਟਨ
ਨੂੰ ਗੋਲੀ ਲੱਗੀ ਸੀ।’’
ਖਤਰਾ ਨੇ ਕਿਹਾ।
‘‘ਦੂਸਰੇ ਪਾਸੇ ਤੋਂ
ਘੇਰਾ ਕਿੰਨਾ ਸਖਤ ਇਹ ਕਿਹਾ ਨਹੀਂ ਜਾ ਸਕਦਾ।
ਪਰ ਹੁਣ ਸਾਨੂੰ ਫਰਕ
ਕਿੰਨਾ ਪਏਗਾ?’’ ਖਤਰਾ
ਨੇ ਪੁਛਿਆ।
‘‘ਜੇ
ਏਧਰ ਅੱਗ ਨਾ ਲੱਗੀ ਹੁੰਦੀ ਤਾਂ ਕਰੀਬ ਦਸ ਕਿਲੋਮੀਟਰ ਵਿਚ ਹੀ ਅਸੀਂ ਚੰਕ ਅਮਰੂ
ਪਹੁੰਚ ਜਾਂਦੇ।
ਪਰ ਹੁਣ ਸਾਨੂੰ ਕਰੀਬ
ਚਾਲੀ ਕਿਲੋਮੀਟਰ ਦਾ ਸਫਰ ਤੈਅ ਕਰਨਾ ਪਏਗਾ।
‘‘ਠੀਕ
ਹੈ।
ਬਸਤਾ ਖੋਲ ਕੇ ਇਸ ਵਿੱਚ ਸਾਮਾਨ
ਕੱਢ ਕੇ ਵੈਲੰਿਗਟਨ ਦੇ
ਜ਼ਖਮ ਦਾ ਕੁਝ ਕਰੀਏ।’’
ਖਤਰਾ ਨੇ ਕਿਹਾ।
ਪਾਸ਼ਾ
ਨੇ ਇਕ ਰਕਸੈਕ (ਬਸਤੇ) ਵਿਚੋਂ ਨਿੱਕ ਸੁੱਕ ਕਢਿਆ ਖਤਰਾ ਨੇ ਸੁੱਕਾ ਘਾਹ ਲੈ ਕੇ ਮਾਚਸ
ਦੀ ਤੀਲੀ ਨਾਲ ਦੇ ਘਾਹ ਨੂੰ ਲਾਈ ਅਤੇ ਦੋ ਤਿੰਨ ਸੁੱਕੀਆਂ ਲੱਕੜਾਂ ਮੁਲਗਾ ਲਈਆਂ।
ਲੋਹੇ ਦਾ ਇਕ ਚਾਕੂ ਇਸ
ਅੱਗ ਉਤੇ ਗਰਮ ਕਰਨਾ ਰੱਖ ਦਿੱਤਾ।
ਵੈਲੰਿਗਟਨ
ਜਿਹੜਾ ਕਿ ਬੇਹੋਸ਼ ਹੋ ਚੁੱਕਾ ਸੀ,
ਦੇ ਜਖ਼ਮ ਤੋਂ ਕਪੜਾ ਖੋਹਲ ਕੇ
ਖਤਰਾ ਨੇ ਗਰਮ ਚਾਕੂ ਦੀ ਸੇਕ ਜ਼ਖਮ ਵਿਚ ਘਸੋੜ ਦਿੱਤੀ।
ਵੈਲੰਿਗਟਨ
ਦੀ ਚੀਕ ਨਿਕਲ ਗਈ।
ਖਤਰਾ ਨੇ ਉਸ ਦੀ
ਪਰਵਾਹ ਕੀਤੇ ਬਿਨਾਂ ਜਖ਼ਮ ਨੂੰ ਫੋਲਣਾ ਜਾਰੀ ਰਖਿਆ।
ਪਾਸ਼ਾ ਨੇ ਵੈਲੰਿਗਟਨ
ਨੂੰ ਦੋਹਾਂ ਬਾਹਾਂ ਤੋਂ ਫੜ ਕੇ ਜ਼ਮੀਨ ਉਤੇ ਦੱਬਿਆ ਹੋਇਆ ਸੀ।
ਉਹ ਬਹੁਤ ਬੁਰੀ ਤਰਾਂ
ਚੀਕ ਰਿਹਾ ਸੀ ਅਤੇ ਛੁੱਟਣ ਲਈ ਹੱਥ ਪੈਰ ਮਾਰ ਰਿਹਾ ਸੀ।
ਕਰੀਬ ਅੱਧੇ ਮਿੰਟ ਦੇ
ਯਤਨਾਂ ਮਗਰੋਂ ਖਤਰਾ ਕਰੀਬ ਤਿੰਨ ਇੰਚ ਤਕ ਗਈ ਗੋਲੀ ਕੱਢਣ ਵਿਚ ਸਫਲ ਹੋ ਗਿਆ।
ਇਹ
ਚਾਕੂ ਇਕ ਵਾਰੀ ਫੇਰ ਗਰਮ ਕੀਤਾ ਗਿਆ ਅਤੇ ਲਾਲ ਹੋਣ ਉਤੇ ਵੈਲਿੰਗਟਨ
ਦੇ
ਜਖ਼ਮ ਨੂੰ ਫਿਰ ਦਾਗਿਆ ਗਿਆ।
ਏਨੇ ਵਿਚ ਉਹ ਫਿਰ
ਬੇਹੋਸ਼ ਹੋ ਗਿਆ ਸੀ।
ਪਾਸ਼ਾ ਨੇ ਨੇੜਿਉਂ ਹੀ
ਇਕ ਨਾਲ ਦੇ ਦਰਖਤ ਦੇ ਪੱਤੇ ਤੋੜੇ ਅਤੇ ਇਕ ਹੋਰ ਜੰਗਲੀ ਬੂਟੀ ਦੇ ਪੱਤੇ ਤੋੜੇ।
ਜੰਗਲੀ ਬੂਟੀ ਦੇ ਪੱਤੇ
ਦੋਂਹੇ ਹੱਥਾਂ ਵਿਚ ਮੋਲ ਕੇ ਉਸ ਵਿਚੋਂ ਨਿਕਲਿਆ ਰਸ ਜਖ਼ਮ ਉਤੇ ਚੌਇਆ ਅਤੇ ਨਾਲ ਦੇ
ਪੱਤੇ ਜ਼ਖਮ ਉਤੇ ਰਖ ਕੇ ਫਿਰ ਉਸ ਦੀ ਕਮੀਜ਼ ਨਾਲ ਜ਼ਖਮ ਬੰਨ ਦਿੱਤਾ ਗਿਆ।
ਇਹ
ਸਾਰਾ ਕੰਮ ਕਰੀਬ ਪੰਦਰਾਂ ਮਿੰਟਾਂ ਵਿਚ ਪੂਰਾ ਹੋ ਗਿਆ ਅਤੇ ਸਿਰਫ ਏਨਾ ਸਮਾਂ ਹੀ
ਆਰਾਮ ਕਰਨ ਤੋਂ ਬਾਦ ਖਤਰਾ ਨੇ ਵੈਲੰਿਗਟਨ
ਨੂੰ ਚੁਕਿਆ ਅਤੇ ਸੱਜੇ ਪਾਸੇ ਦੀ ਥਾਂ ਖੱਬੇ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ।
ਉਨਾਂ
ਨੇ ਕਰੀਬ ਚਾਲੀ ਕਿਲੋਮੀਟਰ ਸਫਰ ਤੈਅ ਕਰਨਾ ਸੀ ਅਤੇ ਸਮਾਂ ਦੁਪਹਿਰ ਦੇ ਦੋ ਵਜੇ ਦਾ
ਹੋ ਚੁਕਾ ਸੀ।
ਕਰੀਬ
ਦੋ ਵਜੇ ਸਨ ਜਦੋਂ ਪਿਆਦਾ ਫੌਜ ਦੇ ਕਮਾਂਡਰ ਫੈਸਲ ਅਲੀ ਨੇ ਉਸ ਨੂੰ ਵਾਇਰਲੈਸ ਸੰਦੇਸ਼
ਭੇਜਿਆ ਕਿ ਜੰਗਲ ਵਿਚਲੇ ਉਸ ਖਾਲੀ ਮੈਦਾਨ ਤੋਂ ਇਕ ਸੂਟਕੇਸ ਬਰਾਮਦ ਹੋਇਆ ਹੈ ਜਿਥੇ
ਭਗੌੜਿਆਂ ਦੀ ਗੋਲੀ ਕਾਰਨ ਇਕ ਹੈਲੀਕਾਪਟਰ ਤਬਾਹ ਹੋ ਗਿਆ ਸੀ।
ਸੂਟਕੇਸ ਵਿਚ ਕਰੀਬ
ਤੀਹ ਹਜ਼ਾਰ ਡਾਲਰ ਦੀ ਰਕਮ,
ਕੁਝ ਕਪੜੇ ਅਤੇ ਹੋਰ ਨਿੱਕ
ਸੁੱਕ ਸਾਮਾਨ ਸੀ।
ਸੂਟਕੇਸ ਦੇ ਕੋਲ ਹੀ
ਖੁਨ ਦੇ ਕੁਝ ਧੱਬੇ ਸਨ।
ਜਿਸ ਤੋਂ ਲਗਦਾ ਹੈ ਕਿ
ਕੋਈ ਜ਼ਖਮੀ ਹੋਇਆ ਹੈ।
ਖੁਸ਼ਬਾਗ ਗੁੱਸੇ ਵਿਚ ਸੀ, ‘‘ਉਨਾਂ
ਹਰਾਮੀਆਂ ਨੂੰ ਕਿਹਾ ਸੀ ਕਿ ਕਿਸੇ ਉਤੇ ਗੋਲੀ ਨਹੀਂ ਚਲਾਉਣੀ।
ਉਨਾਂ ਤੋਂ ਦੂਰ
ਚਲਾਉਣੀ ਹੈ ਤਾਂਕਿ ਉਹ ਡਰ ਜਾਣ।
ਪਰ ਇਹ ਮੂਰਖ...।’’
ਫਿਰ
ਉਸ ਨੇ ਵਾਇਰਲੈਸ ਸੈਟ ਦਾ ਮਾਊਥ ਪੀਨ ਚੁਕਿਆ ਅਤੇ ਆਰਡਰ ਦਿੱਤਾ।’’
ਬਾਰਡਰ ਉਤੇ ਸਖਤ ਪਹਿਰਾ ਲਾਗੂ
ਕਰ ਦਿੱਤਾ ਜਾਵੇ।
ਕਿਸੇ ਨੂੰ ਵੀ,
ਰਿਪੀਟ,
ਕਿਸੇ ਨੂੰ ਵੀ,
ਬਾਰਡਰ ਵੱਲ ਵਧਣ ਨਾ ਦਿੱਤਾ
ਜਾਵੇ।
ਫਿਰ ਰਿਪੀਟ,
ਕੋਈ ਵੀ ਬਾਰਡਰ ਵੱਲ ਨਾ ਵਧ
ਸਕੇ।
ਇਹ
ਹੁਕਮ ਦੇਣ ਮਗਰੋਂ ਖੁਸ਼ਬਾਗ ਖਾਨ ਨੇ ਲਤੀਫ ਗਿੱਲ ਵੱਲ ਦੇਖਿਆ ਅਤੇ ਫੇਰ ਨਕਸ਼ੇ ਉਤੇ
ਝੁਕ ਗਿਆ।
ਉਹ ਦੋ ਘੰਟੇ ਪਹਿਲਾਂ ਇਥੇ ਸਨ
ਜਿਥੇ ਉਨਾਂ ਉਤੇ ਗੋਲੀ ਚਲਾਈ ਗਈ।
ਇਸ ਦਾ ਮਤਲਬ ਸੀ ਕਿ
ਉਹ ਚੱਕ ਅਮਰੂ ਵੱਲ ਵੱਧ ਰਹੇ ਸਨ।
ਉਸ ਪਾਸੇ ਜੰਗਲ ਨੂੰ
ਅੱਗ ਲੱਗ ਗਈ ਹੈ।
ਇਸ ਲਈ ਹੁਣ ਉਹ ਇਸ
ਪਾਸੇ ਨਹੀਂ ਜਾ ਸਕਣਗੇ।
ਇਸ ਦਾ ਮਤਲਬ ਹੈ ਕਿ
ਉਹ ਏਧਰ ਦੀ ਘੂੰਮ ਕੇ ਦਸਰੋਟਾਂ ਦੇ ਉਪਰ ਵੱਲ ਜੰਮੂ ਵੱਲ ਵਧਣਗੇ।
ਫਿਰ ਉਨਾਂ ਕੋਲ ਇਕ
ਜ਼ਖਮੀ ਵੀ ਹੈ।
ਇਸ ਲਈ ਉਹ ਹੌਲੀ ਤੁਰ
ਰਹੇ ਹੋਣਗੇ।’’
‘‘ਪਰ
ਕੀ ਪਤਾ ਕਿ ਕੋਈ ਜ਼ਖਮੀ ਨਾ ਹੋਵੇ।
ਸਮੇਂ ਕੋਈ ਮਰ ਹੀ ਗਿਆ
ਹੋਵੇ।’’
ਲਤੀਫ ਗਿੱਲ ਨੇ ਕਿਹਾ।
‘‘ਨਹੀਂ
ਜੇ ਕੋਈ ਮਰਿਆ ਹੁੰਦਾ ਤਾਂ ਹੁਣ ਤਕ ਉਸ ਦੀ ਲਾਸ਼ ਲੱਭ ਪਈ ਹੁੰਦੀ।
ਖਤਰਾ ਐਸਾ ਬੰਦਾ ਨਹੀਂ
ਹੈ ਜਿਹੜਾ ਮੁਰਦੇ ਨੂੰ ਨਾਲ ਚੁਕੀ ਫਿਰੇ।’’
‘‘ਪਰ
ਇਹ ਵੀ ਤਾਂ ਹੋ ਸਕਦਾ ਹੈ ਕਿ ਖਤਰਾ ਹੀ ਜ਼ਖਮੀ ਹੋਇਆ ਹੋਵੇ।’’
‘‘ਤਾਂ
ਫਿਰ ਹੁਣ ਤਕ ਉਹ ਕਾਬੂ ਆ ਜਾਂਦੇ।
ਸਿਰਫ ਖਤਰਾ ਹੀ ਹੈ
ਜਿਹੜਾ ਜ਼ੋਖਮ ਵਾਲੇ ਕੰਮ ਕਰ ਸਕਦਾ ਹੈ।
ਸਵਾਲ ਸਿਰਫ ਇਹ ਹੈ ਕਿ
ਉਨਾਂ ਵਿਚੋਂ ਜ਼ਖਮੀ ਕੌਣ ਹੋਇਆ ਹੈ।’’
ਖੁਸ਼ਬਾਗ ਖਾਨ ਨੇ ਕਿਹਾ।
ਏਨੇ
ਨੂੰ ਇਕ ਸੈਨਿਕ ਵੈਲਿੰਗਟਨ
ਦਾ ਸੂਟਕੇਸ ਲੈ ਕੇ ਪਹੁੰਚ ਗਿਆ।
ਇਸ ਵਿਚਲੇ ਸਾਮਾਨ ਨੂੰ
ਦੇਖਦੇ ਸਾਰ ਹੀ ਖੁਸ਼ਬਾਗ ਖਾਨ ਨੇ ਨਿਰਨਾ ਲੈ ਲਿਆ: ਗੋਲੀ ਉਸ ਅੱਧੇ ਅੰਗਰੇਜ਼ ਵੈਲਿੰਗਟਨ
ਨੂੰ ਲੱਗੀ ਹੈ ਜਿਹੜਾ ਤੇਰਾ ਸਿਰ ਪਾੜ ਕੇ ਨੱਸ ਗਿਆ ਸੀ।
ਤੂੰ ਇਕ ਡਰਪੋਕ ਨੂੰ
ਵੀ ਸਾਂਭ ਨਹੀਂ ਸਕਿਆ।
ਖੁਸ਼ਬਾਗ ਅਤੇ ਲਤੀਫ ਵਿਚਲੇ ਇਸ ਤਰਾਂ ਦੀ ਨਿਹਰੋਵਾਦੀ ਚਲਦੀ ਰਹਿੰਦੀ ਸੀ।
ਲਤੀਫ ਗਿੱਲ ਭਾਰੀ
ਭਰਕਮ ਤੇ ਜਾਂਬਾਜ਼ ਬੰਦੇ ਦਾ ਵੈਲਿੰਗਟਨ
ਵਰਗੇ ਕਮਜ਼ੋਰ ਬੰਦੇ ਦੇ ਹੱਥੋਂ ਜ਼ਖਮੀ ਹੋਣਾ ਸੋਚਣਾ ਹੀ ਸ਼ਰਮਨਾਕ ਸੀ।
ਪਰ ਲਤੀਫ ਵੀ ਪਿਛਾਂਹ
ਰਹਿਣ ਵਾਲਾ ਨਹੀਂ ਸੀ।
‘‘ਪਰ
ਹੁਣ ਤਾਂ ਕਮਾਨ ਤੇਰੇ ਹੱਥ ਵਿਚ ਹੈ।
ਖਤਰਾ ਤੇਰੇ ਹੱਥਾਂ
ਵਿਚੋਂ ਖਿਸਕਦਾ ਜਾ ਰਿਹਾ ਹੈ।’’
ਉਸ ਨੇ ਹਲਕੀ ਚੋਟ ਕੀਤੀ ਜਿਹੜੀ
ਖੁਸ਼ਬਾਗ ਖਾਨ ਦੀ ਦੁਖਦੀ ਰਗ ਉਤੇ ਲੱਗੀ।
‘‘ਗਿੱਲ,
ਇਸ ਵਾਰੀ ਖਤਰਾ ਕਿਸੇ ਵੀ ਸੂਰਤ
ਵਿਚ ਬੱਚ ਨਹੀਂ ਸਕਦਾ।
ਉਸ ਨੇ ਬਹੁਤ ਵਾਰੀ
ਮੇਰੇ ਨਾਲ ਚਲਾਕੀ ਕਰ ਲਈ ਹੈ।
ਚੇਤੇ ਰਖੀਂ ਕਿ ਇਸ
ਵਾਰੀ ਬਾਜੀ ਮੇਰੇ ਹੱਥ ਰਹੇਗੀ।’’
‘‘ਪੇਸ਼ਗੀ
ਮੁਬਾਰਕ।’’
ਗਿੱਲ ਨੇ ਹਲਕੇ ਤਨਜੀਆ ਲਹਿਜੇ
ਵਿਚ ਕਿਹਾ।
ਏਨੇ
ਨੂੰ ਵਾਇਰਲੈਸ ਸੈਟ ਉਤੇ ਸੁਨੇਹਾ ਆ ਗਿਆ ਕਿ ਇਸ ਇਲਾਕੇ ਦੀਆਂ ਸਭ ਬਾਰਡਰ ਪੋਸਟਾਂ
ਨੂੰ ਚੌਕਸ ਕਰ ਦਿੱਤਾ ਗਿਆ ਹੈ।
ਪਹਿਲਾਂ ਦੀਆਂ ਚਾਰ
ਕੰਪਨੀਆਂ ਦੇ ਇਲਾਵਾ ਦਸ ਕੰਪਨੀਆਂ ਹੋਰ ਪਿਆਦਾ ਫੌਜ ਤਾਇਨਾਤ ਕਰਕੇ ਤੀਹ ਕਿਲੋਮੀਟਰ
ਦੇ ਘੇਰਾ ਬਣਾ ਕੇ ਅੰਦਰ ਵੱਲ ਨੂੰ ਤੁਰਨ ਲਈ ਕਿਹਾ ਗਿਆ ਹੈ।
ਕੋਈ ਪਰਿੰਦਾ ਤਕ ਵੀ
ਇਸ ਘੇਰੇ ਵਿੱਚੋਂ ਬਚ ਕੇ ਨਹੀਂ ਨਿਕਲ ਸਕਦਾ।
ਇਹ
ਸੁਨੇਹਾ ਸੁਣ ਕੇ ਖੁਸ਼ਬਾਗ ਖਾਨ ਲਤੀਫ ਗਿੱਲ ਵੱਲ ਦੇਖ ਕੇ ਨੀਮ ਜੇਤੂ ਢੰਗ ਨਾਲ
ਮੁਸਕਰਾਇਆ।
ਖਤਰਾ
ਅਤੇ ਉਸ ਦੇ ਸਾਥੀਆਂ ਦਾ ਸਫਰ ਬਹੁਤਾਂ ਸੁਖਾਵਾਂ ਨਹੀਂ ਸੀ।
ਇਸ ਵਿਚ ਭਾਵੇਂ ਸਭ
ਤੋਂ ਵੱਡਾ ਭਾਰ ਖਤਰਾ ਨੇ ਚੁਕਿਆ ਹੋਇਆ ਸੀ ਫਿਰ ਵੀ ਸਭ ਤੋਂ ਬੁਰਾ ਹਾਲ ਸਰੀਨਾ ਦਾ
ਸੀ।
ਪਾਸ਼ਾ ਕਦੇ ਕਦੇ ਆਪਣੀ ਪਤਨੀ
ਸਬੀਹਾ ਦੀ ਬਾਂਹ ਫੜ ਕੇ ਉਸ ਨੂੰ ਆਸਰਾ ਦਿੰਦਾ।
ਕਦੇ ਕਦੇ ਸਬੀਹਾ
ਸਰੀਨਾ ਨੂੰ ਆਸਰਾ ਦਿੰਦੀ।
ਇਸੇ ਤਰਾਂ ਤੁਰਦੇ ਹੋਏ
ਭੁੱਖਣ ਭਾਣੇ ਉਹ ਕਰੀਬ ਚਾਰ ਵਜੇ ਤਕ ਤੁਰਦੇ ਰਹੇ।
ਹੌਲੀ ਰਫਤਾਰ ਹੋਣ
ਕਾਰਨ ਉਹ ਮਸਾਂ ਹੀ ਉਹ ਚਾਰ ਕੁ ਕਿਲੋਮੀਟਰ ਹੀ ਤੁਰੇ ਸਨ।
ਉਹ
ਇਕ ਐਸੀ ਥਾਂ ਆ ਕੇ ਰੁਕੇ ਸਨ ਜਿਥੋਂ ਕਰੀਬ ਦੋ ਗਜ ਹੇਠਾਂ ਦੇਗ ਨਾਲਾ ਵਹਿੰਦਾ ਸੀ।
ਇਸ ਨਾਲੇ ਦੇ ਨਾਲ ਨਾਲ
ਇਕ ਸੜਕ ਸੀ ਜਿਹੜੀ ਸਰਹੱਦੀ ਚੌਕੀ ਵੱਲ ਨੂੰ ਜਾਂਦੀ ਸੀ।
ਪਾਸ਼ਾ
ਨੇ ਦਸਿਆ, ‘‘ਕਰੀਬ ਇਕ
ਕਿਲੋਮੀਟਰ ਤਕ ਇਹ ਸੜਕ ਨਾਲੇ ਦੇ ਨਾਲ ਨਾਲ ਜਾਂਦੀ ਹੈ।
ਇਸ ਤੋਂ ਅਗੇ ਨਾਲਾਂ
ਹੇਠਾਂ ਰਹਿ ਜਾਂਦਾ ਹੈ ਤੇ ਸੜਕ ਉਪਰ ਚਲੇ ਜਾਂਦੀ ਹੈ।
ਇਸ ਲਈ ਸਿਰਫ ਇਕ
ਕਿਲੋਮੀਟਰ ਹੀ ਸਾਨੂੰ ਇਸ ਨਾਲੇ ਦੇ ਕਿਨਾਰੇ ਕਿਨਾਰੇ ਸੱਜੇ ਪਾਸੇ ਵੱਲ ਨੂੰ ਝੁਕ ਕੇ
ਵਧਣਾ ਪਏਗਾ।
‘‘ਜੇ
ਇਹ ਸੜਕ ਸਰਹੱਦ ਨੂੰ ਜਾਂਦੀ ਹੈ ਤਾਂ ਪੱਕਾ ਹੈ ਕਿ ਇਸ ਉਤੇ ਫੌਜ ਤਾਇਨਾਤ ਹੋਏਗੀ।
ਇਸ ਲਈ ਸਾਨੂੰ ਵਿਸ਼ੇਸ਼
ਧਿਆਨ ਰਖਨਾ ਪਏਗਾ।’’
ਖਤਰਾ ਨੇ ਕਿਹਾ।
ਉਹ
ਹਾਲੇ ਪੰਦਰਾਂ ਕੁ ਮਿੰਟ ਹੀ ਆਰਾਮ ਕਰਨ ਲਈ ਬੈਠੇ ਸਨ ਕਿ ਦੂਰੋਂ ਕਿਸੇ ਫੌਜੀ ਟਰੱਕ
ਦੀ ਆਵਾਜ਼ ਸੁਣਾਈ ਦਿਤੀ।
ਖਤਰਾ ਫੁਰਤੀ ਨਾਲ
ਉਠਿਆ ਅਤੇ ਹੇਠਾਂ ਵੱਲ ਨੂੰ ਦੌੜਿਆ।
ਪਾਸ਼ਾ ਵੀ ਉਸ ਦੇ ਮਗਰ
ਹੀ ਸੀ।
ਕਰੀਬ ਦੋ ਗਜ ਦੂਰ ਇਕ ਸੈਨਿਕ
ਟਰੱਕ ਆ ਰਿਹਾ ਸੀ।
‘‘ਪਾਸ਼ਾ
ਕਿਸੇ ਤਰਾਂ ਇਸ ਟਰੱਕ ਨੂੰ ਰੁਕਵਾ।’’
ਖਤਰਾ ਨੇ ਕਿਹਾ।
ਭਾਵੇਂ ਉਸ ਨੇ ਵੈਲਿੰਗਟਨ
ਵਾਲੇ ਰਿਵਾਲਵਰ ਵਿਚ ਗੋਲੀਆਂ ਭਰ ਕੇ ਪਾਸ਼ਾ ਨੂੰ ਫੜਾ ਦਿੱਤਾ ਸੀ ਫਿਰ ਵੀ ਉਸ ਨੇ
ਕਿਹਾ ਕਿ ਉਹ ਪਾਸ਼ਾ ਨੂੰ ਕਵਰ ਕਰ ਕੇ ਰਖੇਗਾ।
ਟੱਰਕ
ਸਰਹੱਦ ਤੋਂ ਉਪਰ ਵੱਲ ਨੂੰ ਜਾ ਰਿਹਾ ਸੀ।
ਪਾਸ਼ਾ ਦੌੜ ਕੇ ਨਾਲਾ
ਪਾਰ ਕਰਕੇ ਸੜਕ ਉਤੇ ਆ ਚੜਿਆ ਅਤੇ ਜ਼ੋਰ ਜ਼ੋਰ ਨਾਲ ਹੱਥ ਹਿਲਾ ਕੇ ਫੌਜੀ ਟਰੱਕ ਨੂੰ
ਹੁਕਣ ਦਾ ਸੰਕੇਤ ਦਿੱਤਾ।
ਟੱਰਕ ਵਿਚ ਸਿਰਫ ਦੋ
ਪਾਕਿਸਤਾਨੀ ਬਾਰਡਰ ਰੇਂਜਰ ਹੀ ਸਨ।
ਪਾਸ਼ਾ ਟਰੱਕ ਦੇ ਪਹਿਲੇ
ਪਾਰ ਸੀ ਅਤੇ ਉਹ ਇਕ ਰੇਂਜਰ ਨਾਲ ਗਲ ਕਰ ਰਿਹਾ ਸੀ।
ਦੂਸਰੇ ਪਾਕਿਸਤਾਨੀ
ਰੇਂਜਰ ਦਾ ਧਿਆਨ ਵੀ ਉਸੇ ਪਾਸੇ ਵੱਲ ਸੀ।
ਖਤਰਾ
ਲਈ ਇਹੀ ਮੌਕਾ ਸੀ।
ਉਹ ਦਰਖਤ ਦੇ ਓਹਲੇ
ਵਿਚੋਂ ਨਿਕਲੀਆ ਅਤੇ ਨਾਲਾ ਪਾਰ ਕਰਕੇ ਅਛੋਪਲੇ ਜਿਹੇ ਹੀ ਸੈਨਿਕ ਟੱਰਕ ਦੇ ਪਿਛੇ
ਪਹੁੰਚ ਗਿਆ।
ਪੂਰੀ ਚੌਕਸੀ ਨਾਲ ਉਸ ਨੇ ਟੱਰਕ
ਦਾ ਦਰਵਾਜ਼ਾ ਖੋਲਿਆ।
ਇਸ ਤੋਂ ਪਹਿਲਾਂ ਕਿ
ਟੱਰਕ ਡਰਾਈਵਰ ਸੈਨਿਕ ਕੋਈ ਹਰਕਤ ਕਰੇ,
ਖਤਰਾ ਨੇ ਉਸ ਨੂੰ ਫੜ ਕੇ
ਹੇਠਾਂ ਸੁੱਟ ਲਿਆ ਸੀ।
ਉਸ ਦੀ ਐਲ. ਐਮ. ਜੀ
ਜੋ ਕਿ ਉਸ ਦੇ ਪੱਟਾਂ ਵਿਚ ਪਈ ਸੀ ਨਾਲ ਹੀ ਹੇਠਾਂ ਡਿਗ ਪਈ।
ਖਤਰਾ
ਨੇ ਸੱਜੇ ਹੱਥ ਦਾ ਇਕ ਭਰਪੂਰ ਕਰਾਏ ਦਾ ਵਾਰ ਉਸ ਦੀ ਸੈਨਿਕ ਦੀ ਗਰਦਨ ਉਤੇ ਕੀਤਾ।
ਗਰਦਨ ਇਕ ਪਾਸੇ ਨੂੰ
ਲੁੜਕ ਗਈ।
ਦੂਜੇ ਪਾਸੇ ਬੈਠੇ ਰੇਜ਼ਰ ਨੇ
ਹਰਕਤ ਦੇਖੀ ਅਤੇ ਧਿਆਨ ਘੁਮਾਇਆ ਤਾਂ ਪਾਸ਼ਾ ਨੇ ਆਪਣੀ ਰਿਵਾਲਵਰ ਕੱਢ ਲਿਆ।
ਰੇਜ਼ਰ ਨੂੰ ਉਤਰਨ ਲਈ
ਮਜਬੂਰ ਹੋਣਾ ਪਿਆ।
ਏਨੇ ਨੂੰ ਖਤਰਾ ਵੀ
ਪਹੁੰਚ ਗਿਆ ਸੀ।
ਉਸ ਲੇ ਦੂਸਰੇ ਰੇਜ਼ਰ
ਦੇ ਵੀ ਕਰਾਏ ਦਾ ਵਾਰ ਕੀਤਾ।
ਉਨ•ਾਂ
ਕੋਲ ਦੋ ਲਾਸ਼ਾਂ ਪਈਆਂ ਸਨ।
ਦੋਵਾਂ ਨੂੰ ਘਸੀਟ ਕੇ ਉਨਾਂ ਨੇ ਸੜਕ ਤੋਂ ਉਹਲੇ ਕੀਤਾ ਅਤੇ ਤਿੰਨ ਮਿੰਟਾਂ ਵਿਚ ਹੀ
ਉਹ ਦੋਵੇਂ ਪਾਕਿਸਤਾਨ ਰੇਜ਼ਰ ਦੀ ਵਰਦੀ ਵਿਚ ਸਨ।
ਦੋਵੇਂ ਉਧਰ ਉਸ ਥਾਂ ਗਏ ਜਿਥੇ ਦੋਵੇਂ ਔਰਤਾਂ ਅਤੇ ਬੇਹੋਸ਼ ਵੈਲਿੰਗਟਨ
ਸਨ।
ਪਾਸ਼ਾ ਨੇ ਸਾਮਾਨ ਅਤੇ ਖਤਰਾ ਨੇ
ਵੈਲੰਿਗਟਨ ਨੂੰ ਚੁਕਿਆ।
ਟੱਰਕ ਦੇ ਪਿਛਲੇ ਪਾਸੇ
ਤਿਰਪਾਲ ਪਈ ਸੀ।
ਵੈਲੰਿਗਟਨ
ਉਤੇ ਤਿਰਪਾਲ ਦੇ ਦਿਤੀ ਗਈ।
ਖਤਰਾ
ਨੇ ਟੱਰਕ ਚਲਾਉਣਾ ਸ਼ੁਰੂ ਕਰ ਦਿੱਤਾ।
ਇਕ ਐਲ. ਐਮ. ਜੀ. ਉਸ
ਕੋਲ ਸੀ ਅਤੇ ਇਕ ਪਾਸ਼ਾ ਕੋਲ।
ਦੋਵੇਂ ਰਿਵਾਲਵਰ ਉਨ•ਾਂ
ਨੇ ਦੋਣਾਂ ਕੁੜੀਆਂ ਨੂੰ ਫੜਾ ਦਿਤੇ ਅਤੇ ਉਨਾਂ ਨੂੰ ਘੋੜਾ ਦਬਣ ਦਾ ਢੰਗ ਵੀ ਦਸ
ਦਿੱਤਾ ਸੀ।
ਟੱਰਕ
ਮੋੜ ਕੇ ਉਹ ਬਾਰਡਰ ਵੱਲ ਨੂੰ ਚਲ ਪਏ।
ਹੁਣ ਉਨਾਂ ਲਈ ਬਹੁਤ
ਆਸਾਨੀ ਹੋ ਗਈ ਸੀ।
ਕਰੀਬ
ਚਾਰ ਕਿਲੋਮੀਟਰ ਚਲਣ ਉਤੇ ਇਕ ਸੈਨਿਕ ਜੀਪ ਸਾਹਮਣੇ ਤੋਂ ਆਉਂਦੀ ਦਿਸੀ।
ਇਸ ਵਿਚ ਸਵਾਰ ਅਫਸਰ
ਨੇ ਉਰਦੂ ਵਿਚ ਪੁਛਿਆ ਕਿ ਉਹ ਕਿਧਰ ਜਾ ਰਹੇ ਹਨ।
ਪਾਸ਼ਾ ਨੇ ਲੋਕਲ ਭਾਸ਼ਾ
ਵਿਚ ਉਤਰ ਦਿੱਤਾ ਕਿ ਉਹ ਜਨਰਲ ਅਸ਼ਰਫ ਦੇ ਆਰਡਰ ਉਤੇ ਬਾਰਡਰ ਵੱਲ ਜਾ ਰਹੇ ਹਨ।
ਜੀਪ ਸਵਾਰ ਅਧਿਕਾਰੀ
ਨੇ ਉਨਾਂ ਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ।
‘‘ਇਹ
ਜਨਰਲ ਅਸ਼ਰਫ ਕੌਣ ਹੈ।’’
ਪਾਸ਼ਾ ਨੇ ਪੁਛਿਆ।
‘‘ਕੋਈ
ਵੱਡਾ ਅਫਸਰ ਹੀ ਹੌਣਾ ਹੈ?
ਕੁਝ ਮਹੀਨੇ ਪਹਿਲਾਂ ਜਦੋਂ
ਮੇਰਾ ਇਕ ਮਿਤਰ ਬਾਰਡਰ ਪਾਰ ਕਰਨ ਜਾ ਰਿਹਾ ਸੀ ਤਾਂ ਉਸ ਨੇ ਇਕ ਦੋ ਥਾਵਾਂ ਉਤੇ ਉਸੇ
ਦਾ ਨਾਂ ਲਿਆ ਸੀ’’
ਪਾਸ਼ਾ ਨੇ ਉਤਰ ਦਿੱਤਾ।
ਕਰੀਬ
ਪੰਜ ਕਿਲੋਮੀਟਰ ਅੱਗੇ ਜਾ ਕੇ ਫਿਰ ਇਕ ਸੈਨਿਕ ਨਾਕਾ ਆ ਗਿਆ।
ਇਥੇ ਵੀ ਉਸ ਨੇ ਜਨਰਲ
ਅਸ਼ਰਫ ਦਾ ਨਾਂ ਲਿਆ।
ਇਹ ਨਾਂ ਇਥੇ ਵੀ ਚਲ
ਗਿਆ।
ਪਹਿਲਾਂ ਜੀਪ ਸਵਾਰ ਅਫਸਰ ਦੇ ਰੋਕਣ ਸਮੇਂ ਅਤੇ ਫਰ ਨਾਕੇ ਉਤੇ ਰੁਕਣ ਸਮੇਂ ਡਰਾਈਵਰ
ਕੈਬਿਨ ਦੀ ਵਿਚਲੀ ਖਿੜਕੀ ਵਿਚੋਂ ਦੀ ਇਸ਼ਾਰਾ ਕਰਕੇ ਦੋਹਾਂ ਔਰਤਾਂ ਨੂੰ ਤਿਰਪਾਨ
ਹੇਠਾਂ ਲੁਕਣ ਲਈ ਕਹਿ ਦਿੱਤਾ ਗਿਆ ਸੀ।
ਸ਼ਾਮ
ਹੋ ਰਹੀ ਸੀ ਜਦੋਂ ਉਹ ਬਾਰਡਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਪਹੁੰਚ ਗਏ।
ਇਸ ਤੋਂ ਅੱਗੇ ਉਨਾਂ
ਦਾ ਇਹ ਝੂਠ ਨਹੀਂ ਸੀ ਚਲ ਸਕਦਾ।
ਇਸ ਲਈ ਉਨਾਂ ਨੇ ਹਰੇਕ
ਨੂੰ ਸੜਕ ਤੋਂ ਕਰੀਬ ਪੰਜਾਹ ਗਜ ਕੱਚੇ ਰਸਤੇ ਉਤੇ ਲਿਜਾ ਕੇ ਲੁਕੋ ਕੇ ਖੜਾ ਕਰ ਦਿੱਤਾ।
ਇਸ ਤੋਂ ਅਗੇ ਉਨਾਂ ਨੇ
ਪੈਦਲ ਜਾਣਾ ਸੀ।
ਰਸਤਾ ਦੇਗ ਨਾਲੇ ਵਾਲਾ
ਹੀ ਠੀਕ ਰਹਿਣਾ ਸੀ।
ਹੁਣ
ਉਹ ਸੈਨਿਕ ਘੇਰੇ ਵਿਚੋਂ ਬਾਹਰ ਨਿਕਲ ਆਏ ਸਨ ਅਤੇ ਬਾਰਡਰ ਪੋਸਟਾਂ ਨੂੰ ਹੀ ਪਾਰ ਕਰਨਾ
ਸੀ।
ਪਾਸ਼ਾ
ਨੇ ਦਸਿਆ, ‘‘ਇਸ ਨਾਲੇ
ਦੇ ਐਨ ਉਪਰ ਪਾਕਿਸਤਾਨ ਦੀ ਇਕ ਚੌਕੀ ਹੈ।
ਪਰ ਰਾਤ ਵੇਲੇ ਜੇਕਰ
ਬਹੁਤ ਹੀ ਸਾਵਧਾਨੀ ਨਾਲ ਬਿਨਾਂ ਖੜਕਾ ਕੀਤਿਆਂ ਚੌਂਕੀ ਦੇ ਐਨ ਹੇਠਾਂ ਦੀ ਲੰਘਿਆ
ਜਾਵੇ ਤਾਂ ਭਾਰਤੀ ਇਲਾਕੇ ਵਿਚ ਕਰੀਬ ਸੌ ਗਜ ਤਕ ਬਿਨਾਂ ਦੇਖਿਆ ਜਾਇਆ ਜਾ ਸਕਦਾ ਹੈ।
ਮੁਸ਼ਕਲ ਸਿਰਫ ਏਨੀ ਹੈ
ਕਿ ਕਈ ਵਾਰੀ ਇਸ ਨਾਲੇ ਦਾ ਪਾਣੀ ਛਾਤੀ ਤਕ ਵੀ ਪਹੁੰਚ ਜਾਂਦਾ ਹੈ।
ਦੂਸਰੇ ਪਾਣੀ ਦੇ ਬਹਾਉ
ਦੇ ਉਲਟ ਜਾਣ ਕਾਰਨ ਸਮਾਂ ਵੀ ਬਹੁਤ ਲਗਦਾ ਹੈ।
ਇਸ ਲਈ ਬਹੁਤ ਹੌਲੀ
ਰਫਤਾਰ ਨਾਲ ਜਾਣਾ ਪੈਂਦਾ ਹੈ।
‘‘ਠੀਕ
ਹੈ ਹੁਣ ਸ਼ਾਮ ਦੇ ਸਾਢੇ ਛੇ ਵਜੇ ਹਨ।
ਅਸੀਂ ਕਰੀਬ ਇਕ ਘੰਟੇ
ਦੇ ਅੰਦਰ ਚੌਕੀ ਦੇ ਕਰੀਬ ਪਹੁੰਚ ਜਾਵਾਂਗੇ।
ਫੇਰ ਅਸੀਂ ਦਸ ਵਜੇ ਤਕ
ਉਡੀਕਾਂਗੇ।
ਦਸ ਵਜੇ ਅਸੀਂ ਬਾਰਡਰ ਪਾਰ
ਕਰਨਾ ਸ਼ੁਰੂ ਕਰਾਂਗੇ।’’
ਖਤਰਾ ਨੇ ਫੈਸਲਾ ਸੁਣਾਇਆ।
‘‘ਪਰ
ਵੈਲਿੰਗਟਨ ਦਾ ਕੀ ਕਰਾਂਗੇ?’’
ਸਰੀਨਾ ਨੇ ਪੁਛਿਆ।
‘‘ਵੈਲਿੰਗਟਨ
ਨੂੰ ਤਾਂ ਚੁਕ ਕੇ ਹੀ ਲਿਜਾਣਾ ਪਏਗਾ।’’
ਖਤਰਾ ਨੇ ਜਵਾਬ ਦਿੱਤਾ।
ਸਰੀਨਾ ਜਿਹੜੀ ਕੀ ਹਾਲੇ ਵੀ ਟੱਰਕ ਦੇ ਪਿੱਛੇ ਬੈਠੀ ਹੋਈ ਸੀ,
ਨੇ ਹੱਥ ਨਾਲ ਵੈਲਿੰਗਟਨ
ਦੀ ਬਾਂਹ ਫੜੀ।
ਇਹ ਠੰਢੀ ਪੱਖ ਹੋਈ ਪਈ
ਸੀ।
ਉਸ ਨੇ ਮਸਾਂ ਹੀ ਆਪਣੀ ਚੀਖ
ਰੋਕੀ।
ਪਰ ਉਸ ਦੇ ਗੱਲੇ ਵਿਚ ਨਿਕਲਦੀ
ਅੱਧੀ ਅਵਾਰ² ਕਾਰਨ
ਖਤਰਾ ਨੂੰ ਕੁਝ ਖੁੜਨ ਗਈ ਸੀ।
ਉਹ
ਛਾਲ ਮਾਰ ਕੇ ਟਰੱਕ ਵਿਚ ਚੜਿਆ ਅਤੇ ਤਰਪਾਲ ਹਟਾ ਕੇ ਉਸ ਨੇ ਵੈਲੰਿਗਟਨ
ਨੂੰ ਹੱਥ ਲਾਇਆ।
ਉਸ ਦੇ ਤਜ਼ਰਬੇ ਨੇ ਦਸ
ਦਿੱਤਾ ਕਿ ਵੈਲੰਿਗਟਨ
ਕਰੀਬ ਇਕ ਘੰਟੇ ਪਹਿਲਾਂ ਮਰ ਚੁਕਾ ਹੈ।
ਖਤਰਾ
ਦੇ ਦਿਲ ਵਿਚ ਇਸ ਕਮਜੋਰ ਦਿਲ ਵਾਲੇ ਐਂਗਲੋ ਇੰਡੀਅਨ ਲਈ ਤਰਸ ਦੀ ਭਾਵਨਾ ਸੀ।
‘‘ਅਸੀਂ
ਇਸ ਲਈ ਕਬਰ ਖੋਦਣ ਦਾ ਇੰਤਜ਼ਾਮ ਕਰਦੇ ਹਾਂ।’’
ਉਸ ਨੇ ਕਿਹਾ।
ਪਰ
ਇਹ ਗਲ ਹਾਲੇ ਉਸ ਦੇ ਮੂੰਹ ਵਿਚ ਹੀ ਸੀ ਕਿ ਇਕ ਗੋਲਾ ਉਨਾਂ ਤੋਂ ਕਰੀਬ ਪੰਦਰਾਂ ਮੀਟਰ
ਦੂਰ ਆ ਕੇ ਡਿਗਾ।
ਇਕਦਮ ਹੀ ਆ ਡਿਗੇ ਇਸ
ਗੋਲੇ ਦੇ ਧਮਾਕੇ ਕਾਰਨ ਉਹ ਹੈਰਤ ਵਿਚ ਆ ਗਏ।
ਪਰ ਮਿੰਟਾਂ ਵਿਚ ਹੀ
ਸਾਰੇ ਬਾਰਡਰ ਉਤੇ ਹੀ ਗੜਗੜਾਹਟ ਹੋਣੀ ਸ਼ੁਰੂ ਹੋ ਗਈੇ।
ਪੰਦਰਾਂ ਕੁ ਮਿੰਟਾਂ
ਵਿਚ ਹੀ ਇਹ ਮਹਿਸੂਸ ਹੋਣ ਲੱਗ ਪਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿਵੇਂ ਜੰਗ
ਛਿੜ ਪਈ ਹੋਵੇ। |