WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਜਸੂਸ ਦਲਬੀਰ ਸਿੰਘ

ਭਾਗ 2

          

2

ਲਾਹੌਰ ਹਵਾਈ ਅੱਡੇ ਤੋਂ ਟੈਕਸੀ ਕਰਕੇ ਵਾਈ. ਐਮ. ਖਤਰਾ ਸਿੱਧਾ ‘‘ਖਾਬਗਾਹਨਾਂ ਦੇ ਦਰਮਿਆਨੇ ਪਰ ਚਾਰ ਸਿਤਾਰਾ ਹੋਟਲ ਪਹੁੰਚਾ ਅਤੇ ਯੂਨਸ ਮੁਹੰਮਦ ਦੇ ਆਪਣੇ ਅਸਲੀ ਨਾਂ ਹੇਠ ਕਮਰਾ ਬੁੱਕ ਕਰਵਾ ਲਿਆ ਉਸ ਕੋਲ ਬਰਤਾਨਵੀ ਪਾਸਪੋਰਟ ਹੋਣ ਕਾਰਨ ਲਾਹੌਰ ਪਹੁੰਚਣ ਵਿਚ ਕੋਈ ਮੁਸ਼ਕਲ ਨਹੀਂ ਹੋਈਇਹ ਉਸ ਤੇ ਤੀਸਰੇ ਦਿਨ ਦੀ ਗੱਲ ਹੈ ਜਿਸ ਦਿਨ ਉਸ ਨੇ ਯੂਨਸ ਪਰਵੇਜ ਨਾਲ ਮੁਲਾਕਾਤ ਕੀਤੀ ਸੀ

ਉਸ ਰਾਤ ਉਹ ਭੁੰਜੇ ਹੀ ਸੌਂ ਗਿਆ ਸੀ ਕਿਉਂਕਿ ਪੰਦਰਾਂ ਕੁ ਸਾਲਾਂ ਦੀ ਕੁੜੀ ਬਹੁਤ ਮਾਸੁਮੀਅਤ ਨਾਲ ਉਸ ਦੇ ਬਿਸਤਰੇ ਉਤੇ ਸੁੱਤੀ ਹੋਈ ਸੀਸਵੇਰੇ ਅੱਠ ਵੱਜੇ ਖਤਰਾ ਦੀ ਜਾਗ ਖੁਲੀ ਤਾਂ ਫੈਲੀਫੁਨ ਦੀ ਘੰਟੀ ਵੱਜ ਰਹੀ ਸੀ

‘‘ਹੈਲੋ ਮੈਂ ਯੂਨਸ ਬੋਲ ਰਿਹਾ ਹਾਂ’’ ਉਧਰੋਂ ਅਵਾਜ਼ ਆਈ

‘‘ਹਾਂ ਮੈਂ ਬੋਲ ਰਿਹਾ ਹਾਂ’’

‘‘ਫਿਰ ਤੁਸੀਂ ਕੀ ਸੋਚਿਆ’’

‘‘ਠੀਕ ਕਲ ਸਵੇਰੇ ਅੱਠ ਵਜੇ ਦੀ ਬਰੀਟਿਸ਼ ਏਅਰਵੇਜ਼ ਦੀ ਫਲਾਈਟ ਵਿਚ ਸੀਟ ਮਿਲ ਸਕਦੀ ਹੈਮੈਂ ਪਤਾ ਕਰ ਲਿਆ ਹੈਪਤਾ ਮੈਂ ਤੁਹਾਨੂੰ ਹਵਾਈ ਅੱਡੇ ਉਤੇ ਹੀ ਦਸਾਂਗਾਇਹ ਕਹਿਕੇ ਯੂਨਸ ਪਰਵੇਜ਼ ਨੇ ਕੁਨੈਕਸ਼ਨ ਕੱਟ ਦਿੱਤਾ ਸੀ

ਖਤਰਾ ਨੇ ਦੇਖਿਆ ਕਿ ਉਹ ਕੁੜੀ ਬਿਸਤਰੇ ਵਿਚ ਨਹੀਂ ਸੀਪਤਾ ਨਹੀਂ ਕਿਹੜੇ ਵੇਲੇ ਉਹ ਉਠ ਕੇ ਚਲੀ ਗਈ ਸੀ

ਅਜ ਸਵੇਰੇ ਜਦੋਂ ਉਹ ਹੀਥਰੇ ਹਵਾਈ ਅੱਡੇ ਉਤੇ ਪਹੁੰਚਿਆ ਤਾਂ ਯੂਨਸ ਪਰਵੇਜ਼ ਟਿਕਟ ਲੈ ਕੇ ਉਥੇ ਮੌਜੂਦ ਸੀਖਤਰਾ ਨੇ ਚੈਕ ਇਨ ਕੀਤਾ, ਸਾਮਾਨ ਜਮਾਂ ਕਰਵਾਇਆ, ਬੋਰਡਿੰਗ ਟਿਕਟ ਲਈ ਅਤੇ ਇਸ ਕੰਮ ਤੋਂ ਵਿਹਲੇ ਹੋ ਕੇ ਉਹ ਯੂਨਸ ਪਰਵੇਜ਼ ਕੋਲ ਚਲੇ ਗਿਆ

ਯੂਨਸ ਨੇ ਉਸ ਨੂੰ ਪੰਜ ਸੌ ਪੌਂਡ ਫੜਾਏ ਅਤੇ ਨਾਲ ਹੀ ਮੂੰਹ ਜ਼ਬਾਨੀ ਉਸ ਥਾਂ ਦਾ ਪਤਾ ਦਸਿਆ ਜਿਥੈ ਪੈਸੇ ਰਖੇ ਸਨਉਸ ਦਸਿਆ ਕਿ ਦਿਤੇ ਗਏ ਪਤੇ ਦੇ ਕਮਰੇ ਵਿਚ ਇਕ ਅਲਮਾਰੀ ਹੈਇਸ ਅਲਮਾਰੀ ਵਿਚ ਇਕ ਦਰਾਜ ਐਸਾ ਹੈ ਜਿਸ ਵਿਚ ਇਕ ਲੁਕਵਾਂ ਦਰਾਜ ਵੀ ਹੈਪਹਿਲੇ ਦਰਾਜ ਨੂੰ ਖੋਹਲਣ ਮਗਰੋਂ ਇਕ ਲੁਕਵੀਂ ਅਰਲ ਦਬਾਉਣ ਨਾਲ ਇਸ ਦਾ ਤਾਲਾ ਉਪਰ ਉਠ ਜਾਂਦਾ ਹੈਇਸ ਤਲੇ ਦੇ ਵਿਚ ਹੀ ਰਕਮ ਰਖੀ ਗਈ ਹੈਖਤਰਾ ਲਈ ਇਸ ਮਾਮਲੇ ਵਿਚ ਕੋਈ ਖਤਰਾ ਨਹੀਂ ਹੋਣ ਲੱਗਾ ਅਤੇ ਉਸ ਨੇ ਸਿਰਫ ਦਿਤੇ ਗਏ ਪਤੇ ਉਤੇ ਜਾ ਕੇ ਪੈਸੇ ਚੁਕ ਹੀ ਲਿਆਉਣੇ ਸਨ

ਖਾਬਗਾਹਹੋਟਲ ਵਿਚ ਜਦੋਂ ਉਹ ਕਮਰਾ ਬੁੱਕ ਕਰਵਾ ਗਿਆ ਸੀ ਅਤੇ ਰਿਸੈਪਸ਼ਨਿਸਟ ਕੁੜੀ ਉਸ ਨੂੰ ਚਾਬੀ ਦੇ ਰਹਿ ਸੀ ਤਾਂ ਉਸ ਨੂੰ ਭੁਲੇਖਾ ਲੱਗਾ ਕਿ ਜਿਵੇਂ ਉਸ ਨੇ ਐਸ. ਕੇ. ਯਾਦਵ ਨੂੰ ਹੋਟਲ ਦੀ ਲਾਬੀ ਵਿਚ ਦੇਖਿਆ ਹੋਵੇਉਸ ਨੇ ਤੁਰਤ ਸਿਰ ਘੁਮਾਇਆ ਪਰ ਏਨੀ ਦੇਰ ਤਕ ਨੂੰ ਉਹ ਦਰਵਾਜ਼ੇ ਤੋਂ ਪਾਰ ਜਾ ਚੁੱਕਾ ਸੀ

ਤੀਸਰੀ ਮੰਜ਼ਲ ਉਤੇ 315 ਨੰਬਰ ਕਮਰੇ ਵਿਚ ਪਹੁੰਚ ਕੇ ਉਸ ਨੇ ਸੋਚਣਾ ਸ਼ੁਰੂ ਕੀਤਾ ਕਿ ਯਾਦਵ ਦੇ ਪਾਕਿਸਤਾਨ ਦੇ ਵਿਚ ਹੋਣ ਦਾ ਕੀ ਅਰਥ ਹੋ ਸਕਦਾ ਹੈਖਾਸ ਕਰਕੇ ਇਸ ਸੂਚਨਾ ਦੀ ਰੋਸ਼ਨੀ ਵਿਚ ਕਿ ਉਸ ਕੁੜੀ ਨੇ ਯਾਦਵ ਨੂੰ ਉਸ ਦੇ ਕਮਰੇ ਵਿਚ ਚੋਰੀਓਂ ਦਾਖਲ ਹੁੰਦੇ ਹੋਏ ਅਤੇ ਫਿਰ ਵੀਹ ਮਿੰਟਾਂ ਮਗਰੋਂ ਬਾਹਰ ਨਿਕਲਦੇ ਦੇਖਿਆ ਸੀ

ਇਸ ਦਾ ਮਤਲਬ ਹੈ ਕਿ ਯਾਦਵ ਨੇ ਉਸ ਦੇ ਸੂਟਕੇਸ ਵਿਚ ਕੋਈ ਚੀਜ਼ ਲਕੋਈ ਸੀ

ਉਸ ਨੇ ਸੂਟਕੇਸ ਨੂੰ ਬਿਸਤਰ ਉਤੇ ਮੁਧਾ ਕਰਕੇ ਖਾਲੀ ਕਰ ਲਿਆ ਅਤੇ ਇਸ ਅੰਦਰਲੀ ਲਾਈਨਿੰਗ ਉਤੇ ਚੰਗੀ ਤਰਾਂ ਟੋਹ ਕੇ ਹੱਥ ਫੇਰਿਆਉਸ ਨੂੰ ਲੱਗਾ ਕਿ ਇਕ ਸਿਰੇ ਉਤੇ ਕੋਈ ਕਾਗਜ਼ ਹੈ ਵਲੇਡ ਲੈ ਕੇ ਉਸ ਨੇ ਲਾਈਨਿੰਗ ਕੱਟੀ ਅਤੇ ਲਿਫਾਫਾ ਬਾਹਰ ਕਢ ਲਿਆ ਇਸ ਉਤੇ ਭਾਰਤ ਸਰਕਾਰਲਿਖਣ ਦੇ ਨਾਲ ਨਾਲ ਤਿੰਨ ਸ਼ੇਰਾਂ ਦੀ ਮੂਰਤੀ ਦੀ ਤਸਵੀਰ ਵੀ ਬਣੀ ਹੋਈ ਸੀ

ਖਤਰਾ ਨੇ ਲਿਫਾਫਾ ਖੋਹਲ ਕੇ ਇਸ ਵਿਚਲਾ ਕਾਗਜ਼ ਕੱਢਿਆਜਦੋਂ ਉਹ ਪੜ ਰਿਹਾ ਸੀ ਤਾਂ ਹੌਰਾਨ ਹੋ ਰਿਹਾ ਸੀ ਕਿ ਏਨਾ ਖਤਰਨਾਕ ਦਸਤਾਵੇਜ਼ ਪਾਕਿਸਤਾਨ ਭੇਜਣ ਦਾ ਕੀ ਮਕਸਦ ਹੋ ਸਕਦਾ ਹੈਉਸ ਨੂੰ ਇਹ ਸੋਚਣ ਵਿਚ ਇਕ ਸੈਕਿੰਟ ਵੀ ਨਹੀਂ ਲੱਗਾ ਕਿ ਇਹ ਦਸਤਾਵੇਜ਼ ਪਾਕਿਸਤਾਨੀ ਅਧਿਕਾਰੀਆਂ ਦੇ ਹੱਥ ਲਗਣ ਦਾ ਮਤਲਬ ਹੈ ਦੋਹਾਂ ਦੇਸ਼ਾਂ ਵਿਚਲੇ ਤੁਰਤ ਫੁਰਤ ਤੀਸਰੀ ਜੰਗ

ਪਰ ਸ਼ਮਸ਼ੇਰ ਸਿੰਘ ਜੰਗ ਕਿਉਂ ਕਰਵਾਉਣਾ ਚਾਹੁੰਦਾ ਹੈਜ਼ਰੂਰ ਕਿਤੇ ਨਾ ਕਿਤੇ ਕੋਈ ਗੜਬੜ ਹੈ

ਕਾਫੀ ਸੋਚ ਵਿਚਾਰ ਤੋਂ ਬਾਦ ਉਸ ਨੇ ਇਹ ਸਿੱਟਾ ਕੱਢਿਆ ਕਿ ਇਹ ਦਸਤਾਵੇਜ਼ ਗਲਤੀ ਨਾਲ ਉਸ ਕੋਲ ਆ ਗਿਆ ਹੈ ਕਿਉਂਕਿ ਸ਼ਮਸ਼ੇਰ ਸਿੰਘ ਕਦੇ ਵੀ ਜੰਗ ਕਰਵਾਉਣ ਵਾਲੀ ਗਲਤੀ ਨਹੀਂ ਸੀ ਕਰ ਸਕਦਾ

ਵੈਿਗਟਨ ਨੇ ਸ਼ੇਵ ਕਰਦੇ ਸਮੇਂ ਆਪਣੀਆਂ ਮੁੱਛਾਂ ਸਾਡ ਕਰ ਦਿੱਤੀਆਂ ਸਨ ਅਤੇ ਪੋਲਾਗਮਿਡ ਕੈਮਰੇ ਨਾਲ ਆਪਣੀ ਤਸਵੀਰ ਲੈ ਲਈ ਸੀਮੁੱਛਾਂ ਕਟਨ ਨਾਲ ਉਸ ਦਾ ਚਿਹਰਾ ਹੋਰ ਵੀ ਅਲੜ ਹੋ ਗਿਆ ਸੀਉਸ ਨੇ ਸਰੀਨਾ ਨੂੰ ਇਹ ਤਸਵੀਰ ਦੇ ਕੇ ਦਿੱਲੀ ਗੇਟ ਦੇ ਅੰਦਰ ਇਕ ਤੰਗ ਗਲੀ ਦਾ ਐਡਰੇਸ ਦਿੱਤਾ ਜਿਸ ਵਿਚ ਮਮਦੂ ਨਾਂ ਦਾ ਬੰਦਾ ਰਹਿੰਦਾ ਸੀਜਿਸ ਨੇ ਉਸ ਨੂੰ ਨਕਲੀ ਪਾਸਪੋਰਟ ਬਣਾ ਕੇ ਦੇਂਣਾ ਸੀਨਾਲ ਹੀ ਉਸ ਨੇ ਤਿੰਨ ਸੌ ਡਾਲਰ ਦੀ ਰਕਮ ਵੀ ਦਿਤੀ ਸੀ

ਕਮਰੇ ਵਿਚ ਵੈਿਗਟਨ ਦੀ ਹਾਜ਼ਰੀ ਕਾਰਨ ਸਰੀਨਾ ਬਹੁਤ ਮੁਸ਼ਕਲ ਵਿਚ ਸੀਉਹ ਦੋ ਤਿੰਨ ਵਾਰੀ ਉਸ ਨੂੰ ਕਹਿ ਵੀ ਚੁੱਕੀ ਸੀ ਕਿ ਉਹ ਚਲਾ ਜਾਵੇਪਰ ਵੈਿਗਟਨ ਹਰ ਵਾਰੀ ਇਹੀ ਕਹਿੰਦਾ ਸੀ ਕਿ ਜੇ ਉਹ ਗ੍ਰਿਫਤਾਰ ਹੋ ਗਿਆ ਤਾਂ ਉਹ ਮਾਰ ਨਹੀਂ ਸਹਿ ਸਕੇਗਾ ਅਤੇ ਸਭ ਕੁਝ ਦਸ ਦੇਵੇਗਾਇਸ ਲਈ ਉਹ ਮਜ਼ਬੂਰੀ ਵਸ ਉਸ ਨੂੰ ਰਖਣ ਲਈ ਮਜ਼ਬੂਰ ਸੀ

ਪਹਿਲੇ ਹੀ ਦਿਨ ਜਦੋਂ ਮਮਦੂ ਨੂੰ ਮਿਲਣ ਲਈ ਦਿੱਲੀ ਗੇਟ ਦੇ ਇਲਾਕੇ ਵਿਚ ਜਾਣ ਲੱਗੀ ਤਾਂ ਸਭ ਤੋਂ ਵੱਡੀ ਸਮਸਿਆ ਕਪੜੇ ਬਦਲਣ ਦੀ ਸੀਉਸ ਦੀ ਮੁਸ਼ਕਲ ਸਮਝ ਦੇ ਵੈਿਗਟਨ ਬਾਥਰੂਮ ਵਿਚ ਚਲੇ ਗਿਆ ਸੀਫਿਰ ਵੀ ਸਰੀਨਾ ਸ਼ਰਮ ਮਹਿਸੂਸ ਕਰ ਰਹਿ ਸੀਉਸ ਨੇ ਕਮਰੇ ਵਿਚ ਕਪੜੇ ਸੁਕਾਉਣ ਲਈ ਟੰਗੀ ਗਈ ਰੱਸੀ ਉਤੇ ਇਕ ਚਾਦਰ ਲਮਕਾ ਕੇ ਓਹਲਾ ਕਰ ਲਿਆ ਸੀਕਪੜੇ ਬਦਲਣ ਤੋਂ ਬਾਦ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੜਕਾ ਕੇ ਵੈਿਗਟਨ ਨੂੰ ਬਾਹਰ ਆਉਣ ਦਾ ਸੰਕੇਤ ਦੇ ਦਿੱਤਾ ਸੀ

ਪਰ ਉਹ ਸਿਲਸਿਲਾ ਠੀਕ ਨਹੀਂ ਸੀ ਲੱਗ ਰਿਹਾਇਸ ਲਈ ਅਗਲੀ ਵਾਰੀ ਉਹ ਬਾਹਰ ਵਰਾਂਡੇ ਵੱਲ ਖੁਲਦੇ ਦਰਵਾਜ਼ੇ ਵਿਚੋਂ ਬਾਹਰ ਚਲੇ ਗਿਆ ਸੀਇਸ ਤਰਾਂ ਸਰੀਨਾ ਵਧੇਰੇ ਪ੍ਰਾਈਵੇਸੀ ਮਹਿਸੂਸ ਕਰਨ ਲੱਗੀ ਸੀ

ਸਰੀਨਾ ਤੰਗ ਗਲੀਆਂ ਵਿਚੋਂ ਦੀ ਲੰਘਦੀ ਹੋਈ ਦਸੇ ਗਏ ਪਤੇ ਉਤੇ ਪਹੁੰਚੀ ਤਾਂ ਇਕ ਤੰਗ ਹਨੇਰੇ ਕਮਰੇ ਵਿਚ ਇਕ ਮੰਜੇ ਉਤੇ ਸੁੱਟੇ ਗਏ ਗੁੱਦੜਾ ਵਿਚ ਮਮਦੂ ਲੰਮਾ ਪਿਆ ਹੁੱਕੇ ਦੇ ਕਸ਼ ਖਿਚ ਰਿਹਾ ਸੀਉਸ ਦੇ ਸੱਜੇ ਹੱਥ ਉਤੇ ਇਕ ਮੋਟੇ ਕਪੜੇ ਦੀ ਪਟੀ ਬੰਨੀ ਹੋਈ ਸੀ

ਮਮਦੂ ਨੇ ਸਰੀਨਾ ਤੋਂ ਲਿਫਾਫਾ ਲੈ ਕੇ ਪੈਸੇ ਗਿਣੇ ਅਤੇ ਉਸ ਨੂੰ ਦਸਿਆ ਕਿ ਹਾਲੇ ਦੋ ਤਿੰਨ ਦਿਨ ਉਹ ਕੰਮ ਨਹੀਂ ਕਰ ਸਕੇਗਾ ਕਿਉਂਕਿ ਉਸ ਦੇ ਹੱਥ ਉਤੇ ਸੱਟ ਲੱਗ ਗਈ ਹੈਉਹ ਕੋਸ਼ਿਸ਼ ਕਰੇਗਾ ਕਿ ਦੋ ਦਿਨਾਂ ਵਿਚ ਹੀ ਕੰਮ ਕਰ ਦੇਵੇਸੱਟ ਕਾਰਨ ਉਹ ਰਿਸਕ ਨਹੀਂ ਸੀ ਲੈਣਾ ਚਾਹੁੰਦਾ ਕਿਉਂਕਿ ਕੰਮ ਵਿਚ ਗਲਤੀ ਰਹਿ ਸਕਦੀ ਹੈਇਹ ਮਮਦੂ ਕਿਸੇ ਸੂਰਤ ਵਿਚ ਵੀ ਨਹੀਂ ਸੀ ਕਰਨ ਦੇਣਾ ਚਾਹੁੰਦਾ

ਸਰੀਨਾ ਮੁੜ ਆਈ ਸੀਅਜ ਕਲ ਉਸ ਦੀ ਡਿਊਟੀ ਦਸ ਵਜੇ ਰਾਤ ਤੋਂ ਸਵੇਰੇ ਦਸ ਵਜੇ ਤਕ ਲੱਗੀ ਹੋਈ ਸੀਇਸ ਲਈ ਉਹ ਕਰੀਬ ਸਾਰੀ ਰਾਤ ਹੀ ਉਹ ਘਰੋਂ ਬਾਹਰ ਰਹਿੰਦੀ ਸੀਉਸ ਨੂੰ ਘਰੋਂ ਪਰਤਣ ਦੀ ਕਾਹਲੀ ਨਹੀਂ ਸੀ ਹੁੰਦੀਸਮੇਂ ਉਹ ਇਧਰ ਉਧਰ ਘੁੰਮ ਕੇ ਵੱਧ ਤੋਂ ਵੱਧ ਸਮਾਂ ਬਾਹਰ ਰਹਿਣ ਦੀ ਕੋਸ਼ਿਸ਼ ਕਰਦੀ ਸੀਤਿੰਨ ਦਿਨਾਂ ਵਿਚ ਉਹ ਸਿਰਫ ਚਾਰ ਚਾਰ ਘੰਟੇ ਹੀ ਸੁੱਤੀ ਸੀ ਅਤੇ ਸੋਣ ਵੇਲੇ ਹੀ ਉਸ ਨੂੰ ਵੈਿਗਟਨ ਦੀ ਕਮਰੇ ਵਿਚ ਹਾਜਰੀ ਦਾ ਅਹਿਸਾਸ ਰਹਿੰਦਾ ਸੀਇਸ ਕਾਰਨ ਉਹ ਪੂਰੀ ਤਰਾਂ ਸੌ ਨਹੀਂ ਸੀ ਸਕਦੀ

ਜਦੋਂ ਕਦੇ ਸਰੀਨਾ ਦੇ ਕਮਰੇ ਵਿਚ ਘੰਟੀ ਵਜਦੀ ਤਾਂ ਵੈਿਗਟਨ ਤੁਰਤ ਹੀ ਛਾਲ ਮਾਰ ਕੇ ਬਾਹਰ ਵਰਾਂਡੇ ਵਿਚ ਚਲੇ ਜਾਂਦਾਸਵੇਰੇ ਵੇਲੇ ਸਰੀਨਾ ਦੀ ਹਾਜ਼ਰੀ ਵਿਚ ਦੁੱਧ ਦੇਣ ਵਾਲੀ ਹੀ ਆਉਂਦੀ ਸੀਸਫਾਈ ਕਰਨ ਵਾਲੀ ਅਤੇ ਭਾਂਡੇ ਸਾਫ ਕਰਨ ਵਾਲੀ ਮਾਈ ਆਉਂਦੀ ਸੀਪਰ ਵੈਿਗਟਨ ਆਪਣੇ ਜੂਠੇ ਭਾਂਡੇ ਆਪ ਹੀ ਸਾਫ ਕਰ ਦਿੰਦਾ ਸੀ ਤਾਂ ਕਿ ਮਾਈ ਨੂੰ ਸ਼ਕ ਨਾ ਹੋਵੇ ਕਿ ਦੋਹ ਬੰਦਿਆਂ ਦੇ ਭਾਂਡੇ ਜੂਠੇ ਹਨ

,,, ਵਿਚ ਸਰੀਨਾ ਮਮਦੂ ਵੱਲ ਗਈ ਹੋਈ ਸੀ ਦੁਪਹਿਰ ਦੇ ਕਰੀਬ ਬਾਰਾਂ ਵਜੇ ਸਨ ਅਤੇ ਵੈਿਗਟਨ ਬਿਸਤਰੇ ਉਤੇ ਪਿਆ ਸੁਸਤਾ ਰਿਹਾ ਸੀ ਕਿਸੇ ਦੇ ਪੌੜੀਆਂ ਚੜਣ ਦੀ ਅਵਾਜ਼ ਉਸ ਦੇ ਕੰਨੀ ਪਈ ਉਹ ਤੁਰਤ ਚੌਕਸ ਹੋ ਗਿਆ ਅਤੇ ਛਾਲ ਮਾਰ ਕੇ ਬਾਹਰ ਵਰਾਂਡੇ ਵਿਚ ਚੱਲ ਗਿਆਦਰਵਾਜ਼ੇ ਦੀ ਇਕ ਈਤ ਰਾਹੀਂ ਉਸ ਨੂੰ ਦਮਰਾ ਦਿਖਾਈ ਦੇ ਰਿਹਾ ਸੀ

ਘੰਟੀ ਵੱਜ ਫੇਰ ਦੁਸਰੀ ਵਾਰੀ ਘੰਟੀ ਵੱਜੀ ਅਤੇ ਕਰੀਬ ਅੱਧੇ ਮਿੰਟ ਮਗਰੋਂ ਉਸ ਨੇ ਮਹਿਸੂਸ ਕੀਤਾ ਕਿ ਕੋਈ ਤਾਲਾ ਖੋਲ ਰਿਹਾ ਹੈਦਰਵਾਜ਼ਾ ਖੁਲਾ ਤਾਂ ਉਸ ਨੇ ਦੇਖਿਆ ਕਿ ਕਰੀਬ ਛੇ ਫੁੱਟ ਲੰਬਾ, ਗੈਂਡੇ ਵਰਗੀ ਧੋਣ ਵਾਲਾ ਇਕ ਆਦਮੀ ਅੰਦਰ ਦਾਖਲ ਹੋਇਆਉਸ ਦੇ ਹੱਥ ਵਿਚ ਖਾਕੀ ਕਾਗਜ਼ ਵਿਚ ਪੈਕ ਕੀਤਾ ਇਕ ਬੰਡਲ ਸੀਬੰਡਲ ਵੱਲ ਦੇਖਦੇ ਹੋਏ ਉਸ ਨੇ ਮਹਿਸੂਸ ਕੀਤਾ ਕਿ ਉਸ ਆਦਮੀ ਦੇ ਸੱਜੇ ਹੱਥ ਦੀਆਂ ਸਿਰਫ ਦੋ ਉਂਗਲਾਂ ਹੀ ਸਨਦੋ ਉਂਗਲਾਂ ਗਾਇਬ ਸਨ

ਉਸ ਆਦਮੀ ਨੇ ਕਮਰੇ ਵਿਚ ਚਾਰੇ ਪਾਸੇ ਦੇਖਿਆ ਅਤੇ ਫੇਰ ਸਾਹਮਣੀ ਕੰਧ ਵਾਲੀ ਅਲਮਾਰੀ ਖੋਹਲ ਕੇ ਉਹ ਹੇਠਲੇ ਦਰਾਜ ਨੂੰ ਖੋਲ ਲਿਆਦਰਾਜ ਵਿਚ ਪਏ ਇਕ ਸੂਟ ਨੂੰ ਉਸ ਨੇ ਕੱਢ ਕੇ ਬਾਹਰ ਰਖਿਆ ਅਤੇ ਫੇਰ ਕਾਗਜ਼ ਵਿਚ ਲਪੇਟਿਆ ਬੰਡਲ ਉਸ ਵਿਚ ਰਖ ਦਿੱਤਾ ਨਿਕ ਸੁਕ ਚੁਕ ਕੇ ਫੇਰ ਦਰਾਜ਼ ਵਿਚ ਰਖ ਦਿੱਤਾਅਲਮਾਰੀ ਬੰਦ ਕੀਤੀ ਅਤੇ ਚੁੱਪ ਚਾਪ ਬਾਹਰ ਨਿਕਲ ਗਿਆ

ਵੈਿਗਟਨ ਕਿੰਨੀ ਹੀ ਦੇਰ ਤਕ ਬਾਹਰ ਵਰਾਂਡੇ ਵਿਚ ਹੀ ਖੜਾ ਰਿਹਾਉਸ ਦਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਉਹ ਕਮਰੇ ਵਿਚ ਜਾਵੇਉਸ ਨੂੰ ਡਰ ਲੱਗ ਰਿਹਾ ਸੀ ਕਿ ਖਬਰੇ ਉਸ ਦਾ ਪਤਾ ਲੱਗ ਗਿਆ ਹੈਪਰ ਜੇ ਉਸ ਦਾ ਪਤਾ ਲੱਗ ਗਿਆ ਹੁੰਦਾ ਤਾਂ ਦੋਹ ਉਂਗਲਾਂ ਵਾਲੇ ਬੰਦੇ ਨੂੰ ਜ਼ਰੂਰ ਹੀ ਇਸ ਦਰਵਾਜ਼ੇ ਵੱਲ ਵੀ ਧਿਆਨ ਕੀਤਾ ਹੁੰਦਾਪਰ ਉਸ ਨੇ ਤਾਂ ਹੋਰ ਕਿਸੇ ਪਾਸੇ ਦੇਖਿਆ ਹੀ ਨਹੀਂਇਸ ਦਾ ਮਤਲਬ ਹੈ ਕਿ ਘੁਸਪੈਠੀਏ ਨੂੰ ਪਤਾ ਸੀ ਕਿ ਇਸ ਵੇਲੇ ਘਰ ਵਿਚ ਕੋਈ ਨਹੀਂ ਹੋਵੇਗਾ

ਕੁਝ ਸਮੇਂ ਮਗਰੋਂ ਸਰੀਨਾ ਆਈ ਤਾਂ ਉਹ ਬਹੁਤ ਘਬਰਾਈ ਹੋਈ ਸੀਉਸ ਨੇ ਦਸਿਆ ਕਿ ਉਸ ਦੇ ਹੱਥ ਦੇ ਜ਼ਖਮ ਵਿਚ ਪੀਕ ਪੈ ਗਈ ਹੈਇਸ ਲਈ ਖਬਰੇ ਦਸ ਪੰਦਰਾਂ ਦਿਨ ਤਕ ਵੀ ਕੰਮ ਨਾ ਕਰ ਸਕੇਏਨੇ ਦਿਨ ਤਕ ਉਹ ਵੈਿਗਟਨ ਨੂੰ ਆਪਣੇ ਕਮਰੇ ਵਿਚ ਨਹੀਂ ਸੀ ਰਖ ਸਕਦੀ

ਉਹ ਪੰਦਰਾਂ ਦਿਨ ਤਕ ਕੰਮ ਨਹੀਂ ਕਰ ਸਕਦਾਮੈਂ ਏਨੇ ਦਿਨ ਤਕ ਤੈਨੂੰ ਏਥੇ ਨਹੀਂ ਰਖ ਸਕਦੀਉਹ ਲਗਭਗ ਚੀਕ ਹੀ ਪਈ

‘‘ਪਰ ਸਿਮ ਸਰੀਨਾ, ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈਜੇ ਮੈਂ ਬਾਹਰ ਨਿਕਲਿਆ ਤਾਂ ਜੇ ਆਈ. ਐਸ. ਆਈ. ਨਹੀਂ ਤਾਂ ਸਾਡੇ ਵਾਲੇ ਬੰਦੇ ਹੀ ਮੈਨੂੰ ਫੜ ਲੈਣਗੇਮੇਰੀ ਤਾਂ ਦੋਵੇਂ ਪਾਸੇ ਹੀ ਮੌਤ ਹੈਪਰ ਜੇ ਮੈਂ ਪਾਕਿਸਤਾਨੀਆਂ ਦੇ ਹੱਥ ਆ ਗਿਆ ਤਾਂ ਮੈਂ ਚੁੱਪ ਨਹੀਂ ਰਹਾਂਗਾਮੈਥੋਂ ਮਾਰ ਨਹੀਂ ਖਾਧੀ ਜਾਣੀ’’

‘‘ਪਰ ਮੈਂ ਕਿਉਂ ਤਕਲੀਫ ਸਹਾਂਬਸ ਤੂੰ ਇਥੋਂ ਚਲੇ ਜਾਹ’’ ਉਹ ਫੇਰ ਚੀਕੀ

‘‘ਨਹੀਂ ਸਰੀਨਾ, ਹੁਣ ਇਹ ਨਹੀਂ ਹੋ ਸਕਦਾ ਹੁਣ ਅਸੀਂ ਇਕੋ ਕਿਸ਼ਤੀ ਦੇ ਸਵਾਰ ਹਾਂ ਹੁਣ ਭਲਾ ਇਸ ਵਿਚ ਹੀ ਹੈ ਕਿ ਰੌਲਾ ਨਾ ਪਵੇਤੇ ਹਾਂ ਤੂੰ ਕਿਸੇ ਛ ਫੁੱਟ ਦੇ ਗੈਂਡੇ ਵਰਗੇ ਕਿਸੇ ਬੰਦੇ ਨੂੰ ਜਾਣਦੀ ਹੈ ਜਿਸ ਦੇ ਸੱਜੇ ਹੱਥ ਦੀਆਂ ਦੋ ਉਂਗਲਾਂ ਨਹੀਂ ਸਨਵੈਿਗਟਨ ਨੇ ਪੁਛਿਆ

ਸਰੀਨਾ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਵੈਿਗਟਨ ਕੀ ਪੁੱਛ ਰਿਹਾ ਹੈਮੈਂ ਕਿਸੇ ਐਸੇ ਬੰਦੇ ਨੂੰ ਨਹੀਂ ਜਾਣਦੀ

ਇਸ ਤਰਾਂ ਦਾ ਕੁਝ ਸਮਾਂ ਪਹਿਲਾਂ ਸਾਹਮਣੀ ਅਲਮਾਰੀ ਦੇ ਦਰਾਜ ਵਿਚ ਕੁਝ ਰਖ ਕੇ ਗਿਆ ਹੈ’’

‘‘ਕੀ ਰਖ ਕੇ ਗਿਆ ਹੈ?’’ ਸਰੀਨਾ ਨੇ ਹੈਰਾਨੀ ਨਾਲ ਪੁਛਿਆ

‘‘ਪਤਾ ਨਹੀਂ ਕੀ ਉਹ ਤੇਰੇ ਸੁਨੇਹੇ ਇਸੇ ਤਰਾਂ ਪਹੁੰਚਾਉਂਦੇ ਹਨ?’’

‘‘ਕੌਣ?’’

‘‘ਕੀ ਬਾਰ ਬਾਰ ਰਾਅ ਦਾ ਨਾਮ ਲੈਣਾ ਜ਼ਰੂਰੀ ਹੈ ਮਿਸ ਸਰੀਨਾ ?’’

‘‘ਨਹੀਂ ਪਹਿਲਾਂ ਕਦੇ ਵੀ ਇਸ ਤਰਾਂ ਨਹੀਂ ਹੋਇਆ’’

‘‘ਤਾਂ ਫਿਰ ਮੈਨੂੰ ਦੇਖਣਾ ਚਾਹੀਦਾ ਹੈ ਕਿ ਉਹ ਕੀ ਰਖ ਕੇ ਗਿਆ ਹੈ’’

‘‘ਨਹੀਂ ਮੈਂ ਹੁਣ ਵੀ ਦੇਖਣਾ ਨਹੀਂ ਚਾਹੁੰਦੀ’’

‘‘ਸਾਨੂੰ ਜ਼ਰੂਰ ਦੇਖਨਾ ਚਾਹੀਦਾ ਹੈ’’ ਇਹ ਕਹਿ ਕੇ ਵੈਿਗਟਨ ਨੇ ਅਲਮਾਰੀ ਖੋਹਲੀ ਅਤੇ ਉਸ ਨੇ ਦਰਾਜ ਵਿਚੋਂ ਖਾਲੀ ਕਾਗਜ਼ ਵਿਚ ਲਪੇਟਿਆ ਸਾਮਾਲ ਕਢ ਲਿਆ ਉਸ ਨੇ ਬਹੁਤ ਸੰਭਲ ਕੇ ਇਸ ਉਤੇ ਲੱਗੀ ਸੀਲੋ ਟੇਪ ਲਾਹੀ ਅਤੇ ਇਸ ਨੂੰ ਖੋਹਲ ਲਿਆਹਰੇ ਰੰਗ ਦੇ ਡਾਲਰਾਂ ਦੇ ਨੋਟ ਦੇਖ ਕੇ ਉਸ ਦੀਆਂ ਅੱਖਾਂ ਮੋਟੀਆਂ ਰਹਿ ਗਈਆਂਸਰੀਨਾਂ ਵੀ ਬਹੁਤ ਹੈਰਾਨ ਹੋਈ

ਜਦੋਂ ਹੈਰਾਨੀ ਦਾ ਝਟਕਾ ਰਤਾ ਕੁ ਘੱਟ ਹੋਇਆ ਤਾਂ ਸਰੀਨਾ ਸਭ ਤੋ ਪਹਿਲਾਂ ਬੋਲੀ: ਇਸ ਦਾ ਕੀ ਮਤਲਬ ਹੋ ਸਕਦਾ ਹੈਉਸ ਦੀ ਅਵਾਜ਼ ਵਿਚ ਖੋਫ ਦੀ ਝਲਕ ਸੀ

ਵੈਿਗਟਨ ਨੇ ਸਰੀਨਾ ਦੀ ਘਬਰਾਹਟ ਅਤੇ ਖੋਫ ਭਾਂਪ ਲਈ ਸੀ ਇਸ ਲਈ ਉਸ ਨੇ ਉਸ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ’’ ਇਸ ਦਾ ਮਤਲਬ ਇਹ ਹੈ ਕਿ ਉਹ ਤੈਨੂੰ ਫਸਾਉਨਾ ਚਾਹੁੰਦੇ ਹਲਪਰ ਜੇ ਉਹ ਤੈਨੂੰ ਫਸਾਉਦਾ ਚਾਹੁੰਦੇ ਹਨ ਤਾਂ ਅਸੀਂ ਵੀ ਉਨਾਂ ਨੂੰ ਉਸੇ ਭਾਸ਼ਾ ਵਿਚ ਜਵਾਰ ਦੇਵਾਂਗੇਹੁਣ ਇਹ ਰਕਮ ਸਾਡੀ ਦੋਹਾਂ ਦੀ ਹੈ’’

‘‘ਨਹੀਂ ਨਹੀਂ ਮੈਂ ਇਸ ਰਕਮ ਵਿਚੋਂ ਕੁਝ ਨਹੀਂ ਲੈਣਾਇਹ ਰਕਮ ਮੇਰੀ ਨਹੀਂ ਹੈ’’ ਸਰੀਨਾ ਨੇ ਇਨਕਾਰ ਕੀਤਾ

ਵੈਿਗਟਨ ਭਾਵੇਂ ਦਿਲ ਦਾ ਕਮਜ਼ੋਰ ਸੀ ਪਰ ਇਥੇ ਉਹ ਸਰੀਨਾ ਨਾਲੋਂ ਵਧੇਰੇ ਦਲੇਰ ਲੱਗ ਰਿਹਾ ਸੀਉਸ ਨੇ ਸਰੀਨਾ ਨੂੰ ਧਰਵਾਸ ਦਿਤੀ ਅਤੇ ਕਮਰੇ ਵਿਚ ਪਈ ਅਖਬਾਰ ਨੂੰ ਨੋਟਾਂ ਦੇ ਅਕਾਰ ਵਿਚ ਪਾਰਸਲ ਪਹਿਲਾਂ ਵਰਗਾ ਹੀ ਬਣਾਉਨਾ ਸ਼ੁਰੂ ਕਰ ਦਿੱਤਾ

‘‘ਇਹ ਕੀ ਕਰ ਰਿਹਾ ਹੈਂ?’’ ਸਰੀਨਾ ਨੇ ਪੁਛਿਆ

‘‘ਇਹ ਪਾਰਸਲ ਉਸ ਥਾਂ ਉਤੇ ਹੀ ਰਖ ਰਿਹਾ ਹਾਂਸਿਰਫ ਇਸ ਵਿਚਲੀ ਰਕਮ ਹੀ ਨਹੀਂ ਰਖ ਰਿਹਾ’’ ਵੈਿਗਟਨ ਨੇ ਕਿਹਾ ਅਤੇ ਪਾਰਸਲ ਬਣਾ ਕੇ ਫੇਰ ਦਰਾਜ ਵਿਚ ਹੀ ਰਖ ਦਿੱਤਾ

ਏਨੇ ਨੂੰ ਕਿਸੇ ਦੇ ਪੌੜਿਆਂ ਚੜਨ ਦੀ ਅਵਾਜ਼ ਆਈ ਅਤੇ ਅੱਧੇ ਘੰਟੇ ਬਾਦ ਹੀ ਘੰਟੀ ਵੱਜੀਵੈਿਗਟਨ ਇਕ ਦਮ ਛਾਲ ਮਾਰ ਕੇ ਬਾਹਰ ਬਰਾਮਦੇ ਵਿਚ ਹੋ ਗਿਆ

 ਸਰੀਨਾ ਦੁਰਾਨੀ ਨੇ ਦਰਵਾਜ਼ ਖੋਲਿਆ ਤਾਂ ਸਾਹਮਣੇ ਇਕ ਨੌਜਵਾਨ ਖੜਾ ਸੀਖਤਰਾ ਸੀ

‘‘ਕੀ ਯੂਨਸ ਪਰਵੇਜ਼ ਇਥੇ ਹੀ ਰਹਿੰਦਾ ਹੈ?’’ ਖਤਰਾ ਨੂੰ ਪਤਾ ਨਹੀਂ ਸੀ ਕਿ ਜਿਹੜਾ ਪਤਾ ਯੂਨਸ ਨੇ ਉਸ ਨੂੰ ਦਿੱਤਾ ਸੀ ਉਸ ਵਿਚ ਇਕ ਖੂਬਸੂਬਤ ਕੁੜੀ ਰਹਿੰਦੀ ਸੀਉਸ ਨੇ ਇਹ ਵੀ ਦੇਖ ਲਿਆ ਸੀ ਕਿ ਕੁੜੀ ਬਹੁਤ ਡਰੀ ਹੋਈ ਲਗਦੀ ਸੀ ਅਤੇ ਕਮਰੇ ਦੇ ਸੱਜੇ ਪਾਸੇ ਦੀ ਕੰਧ ਵਿਚ ਇਕ ਅਲਮਾਰੀ ਸੀਯੂਨਸ ਦੀ ਇਹ ਗੱਲ ਤਾਂ ਠੀਕ ਸੀੇ

‘‘ਨਹੀਂ ਇਥੇ ਕੋਈ ਯੂਨਸ ਪਰਵੇਜ਼ ਨਹੀਂ ਰਹਿੰਦਾ’’ ਸਰੀਨਾ ਮਸਾਂ ਹੀ ਕਹਿ ਸਕੀ ਸੀ ਅਤੇ ਉਸ ਨੇ ਦਰਵਾਜ਼ਾ ਝਟ ਬੰਦ ਕਰ ਲਿਆ ਸੀ

ਖਤਰਾ ਪੌੜਿਆਂ ਉਤਰਦਾ ਸੋਚ ਰਿਹਾ ਸੀ ਕਿ ਉਸ ਨੇ ਇਸ ਕੁੜੀ ਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ ਕਿਥੇ ਦੇਖਿਆ ਸੀ?

ਫਿਰ ਉਸ ਨੂੰ ਚੇਤੇ ਆਇਆ ਕਿ ਖਾਬਗਾਹ ਹੋਟਲ ਦੀ ਰਿਸੈਪਸ਼ਨ ਉਤੇ ਇਹੀ ਕੁੜੀ ਦੇਖੀ ਸੀਇਸੇ ਕੁੜੀ ਨੇ ਤਾਂ ਉਸ ਨੂੰ ਕਮਰੇ ਦੀਆਂ ਚਾਬੀਆਂ ਦਿਤੀਆਂ ਸਨ

ਇਕ ਪਾਸੇ ਐਮ. ਕੇ. ਯਾਦਵ ਉਸ ਦੇ ਲੰਦਨ ਵਾਲੇ ਕਮਰੇ ਵਿਚ ਦਾਖਲ ਹੋ ਕੇ ਉਸ ਦੇ ਸੂਟਕੇਸ ਵਿਚ ਖਤਰਨਾਕ ਦਸਤਾਵੇਜ਼ ਲੁਕੋਂਦਾ ਹੈਫਿਰ ਯਾਦਵ ਉਸੇ ਹੋਟਲ ਵਿਚ ਦਿਖਾਈ ਦਿੰਦਾ ਹੈਜਿਸ ਵਿਚ ਖਤਰਾ ਠਹਿਰੀਆ ਹੋਇਆ ਸੀਯੂਨਸ ਪਰਵੇਜ ਜਿਸ ਮਕਾਨ ਦਾ ਨੰਬਰ ਦਸਦਾ ਹੈ ਉਸ ਵਿਚ ਉਸੇ ਹੋਟਲ ਦੀ ਰਿਸੈਪਸ਼ਨਿਸਟ ਰਹਿੰਦੀ ਹਜਦੋਂ ਉਹ ਉਥੇ ਜਾਂਦਾ ਹੈ ਤਾਂ ਰਿਸੈਪਸ਼ਨਿਸਟ ਕੁੜੀ ਵੀ ਡਰੀ ਹੋਈ ਹੈ

ਇਸ ਸਭ ਕਾਸੇ ਦਾ ਕੀ ਮਤਲਬ ਨਿਕਲਦਾ ਹੈ?

ਉਸ ਦਾ ਦਿਮਾਗ ਤੇਜੀ ਨਾਲ ਕੰਮ ਕਰਨ ਲੱਗਾ ਅਤੇ ਉਹ ਪੈਦਲ ਤੁਰਦਾ ਹੋਇਆ ਹੀ ਅਨਾਰਕਲੀ ਦੇ ਬਜ਼ਾਰ ਵਿਚ ਲੱਗੇ ਹਲਵਾਈ ਦੀ ਦੁਕਾਨ ਉਤੇ ਪਹੁੰਚ ਗਿਆ ਜਿਸ ਦੀ ਮਾਂਹ ਦੀ ਦਾਲ ਅਤੇ ਪਿਸ਼ੌਰੀ ਦਾਲ ਲਾਹੌਰ ਭਰ ਵਿਚ ਮਸ਼ਹੂਰ ਹਨ

ਰੋਟੀ ਦਾ ਆਰਡਰ ਦੇ ਕੇ ਉਸ ਨੇ ਇਸ ਸਾਰੇ ਮਸਲੇ ਦੀ ਗੁੰਝਲ ਨੂੰ ਹੱਲ ਕਰਨ ਦੀ ਦੋਸ਼ਿਸ਼ ਕੀਤੀ ਪਰ ਉਹ ਕਿਸੇ ਸਿਰੇ ਨਾ ਪਹੁੰਚ ਸਕਿਆਏਨਾ ਖਤਰਨਾਕ ਦਸਤਾਵੇਜ਼ ਲੁਕੋਣ ਦਾ ਸ਼ਮਸ਼ੇਰ ਦਾ ਕੀ ਮੰਤਵ ਹੋ ਸਕਦਾ ਹੈ, ਇਸ ਬਾਰੇ ਵੀ ਉਸ ਨੇ ਫਿਰ ਵਿਚਾਰ ਕੀਤਾ ਪਰ ਇਸ ਨਾਲ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਸਕਦੀ ਸੀਸ਼ਮਸ਼ੇਰ ਸਿੰਘ ਕਦੇ ਵੀ ਇਸ ਤਰਾਂ ਦੀ ਗੱਲ ਨਹੀਂ ਸੀ ਕਰ ਸਕਦਾ ਜ਼ਰੂਰ ਉਸ ਤੋਂ ਗਲਤੀ ਹੋਈ ਸੀ

ਲੰਦਨ ਦੀ ਕਿੰਗਜ਼ ਰੋਡ ਉਤੇ ਸਥਿਤ ਰਾਅ ਦੇ ਦਫਤਰ ਵਿਚ ਸਮਸ਼ੇਰ ਸਿੰਘ ਦੇ ਸਾਹਮਣੇ ਬਿਹਾਰੀ ਲਾਲ ਬੈਠਾ ਸੀਸਮਸ਼ੇਰ ਸਿੰਘ ਨੇ ਦਸਿਆ ਕਿ ਆਈ. ਐਸ. ਆਈ. ਦੇ ਖੁਸ਼ਬਾਗ ਖਾਨ ਨੇ ਵਾਈ. ਐਮ. ਖਤਰਾ ਨੂੰ ਹੀ ਰਾਅ ਦਾ ਨਵਾਂ ਏਜੰਟ ਸਮਝ ਲਿਆ ਹੈ ਅਤੇ ਇਸ ਕਾਰਨ ਰਾਅ ਸਵੇਰੇ ਹੀ ਮੁਕਤਕੰਠ ਬਿਨਾਂ ਕਿਸੇ ਝੰਜਟ ਦੇ ਲਾਹੌਰ ਪਹੁੰਚ ਗਿਆ ਹੈ

‘‘ਜਿਹੜਾ ਕੰਮ ਮੈਂ ਖੁਦ ਕਰਾਂ ਉਹ ਠੀਕ ਹੋ ਜਾਂਦਾ ਹੈਪਰ ਸਾਰੇ ਕੰਮ ਮੈਂ ਹੀ ਕਿਵੇਂ ਕਰ ਸਕਦਾ ਹਾਂਤੁਹਾਨੂੰ ਵੀ ਕੋਈ ਸਬਕ ਸਿਖਣਾ ਚਾਹੀਦਾ ਹੈਸ਼ਮਸ਼ੇਰ ਨੇ ਬਿਹਾਰੀ ਨੂੰ ਕਿਹਾ

‘‘ਸ਼ਕੀਲ ਨੂੰ ਸੁਨੇਹਾ ਹੀ ਦੇਰ ਨਾਲ ਪਹੁੰਚਾ, ਵਰਨਾ ਉਸ ਨੇ ਵੈਿਗਟਨ ਵਾਲਾ ਕੰਮ ਕਰ ਦੇਣਾ ਸੀਬਿਹਾਰੀ ਨੇ ਉਤਰ ਦਿੱਤਾ

‘‘ਚਲੋ ਖੈਰ, ਮੁਕਤ ਕੰਠ ਸੰਭਾਲ ਲੇਵੇਗਾਹਾਂ ਸੱਚ, ਦਿਲੀ ਹੈਡਕੁਆਟਰ ਤੋਂ ਜਿਹੜਾ ਨਵਾਂ ਸੰਦੇਸ਼ ਆਇਆ ਹੈ, ਉਸ ਨੂੰ ਤੂੰ ਦੇਖਿਆ ਹੈ ਕਿ ਨਹੀਂ?’’ ਸ਼ਮਸ਼ੇਰ ਸਿੰਘ ਨੇ ਆਪਣੇ ਤੋਂ ਜੂਨੀਅਰ ਸਾਥੀ ਤੋਂ ਪੁਛਿਆ

‘‘ਨਹੀਂ ਤੁਸੀਂ ਮੈਨੂੰ ਦਿਖਾਇਆ ਹੀ ਨਹੀਂ’’

ਸ਼ਮਸ਼ੇਰ ਸਿੰਘ ਨੇ ਆਪਣੀ ਕੁਰਸੀ ਦੇ ਪਿਣੇ ਪਈ ਲੋਹੇ ਦੀ ਅਲਮਾਰੀ ਦੇ ਤਾਲੇ ਦੇ ਨੰਬਰ ਮੇਲ ਕੇ ਅਲਮਾਰੀ ਖੋਹਲੀ ਅਤੇ ਉਸ ਵਿਚ ਇਕ ਲਿਫਾਫਾ ਕੱਢ ਕੇ ਬਿਹਾਰੀ ਲਾਲ ਨੂੰ ਦਿੱਤਾ ਜਿਸ ਉਤੇ ਟਾਪ ਸਿਕਰੇਟਦੀ ਮੋਹਰ ਲੱਗੀ ਹੋਈ ਸੀ

ਬਿਹਾਰੀ ਲਾਲ ਨੇ ਲਿਫਾਫੇ ਵਿਚੋਂ ਕਾਗਜ਼ ਕੱਢ ਕੇ ਪੜਨਾ ਸ਼ੁਰੂ ਕੀਤਾ ਪਰ ਸ਼ਮਸ਼ੇਰ ਸਿੰਘ ਨੂੰ ਉਸ ਦੇ ਚਿਹਰੇ ਉਤੇ ਕੋਈ ਹੈਰਤ ਦਿਖਾਈ ਨਹੀਂ ਦਿਤੀਪਰ ਕਿਵੇਂ ਹੋ ਸਕਦਾ ਹੈ ਕਿ ਏਨੇ ਗੰਭੀਰ ਮਸਲੇ ਬਾਰੇ ਪਤਰ ਨੂੰ ਪੜ ਕੇ ਵੀ ਉਹ ਸ਼ਾਂਤ ਰਹੇ

ਇਸ ਤੋਂ ਪਹਿਲਾਂ ਕਿ ਸ਼ਮਸ਼ੇਰ ਕੁਝ ਕਹੇ ਬਿਹਾਰੀ ਲਾਲ ਨੇ ਪੁਛਿਆ, ‘‘ਇਹ ਕੀ ਹੈ? ਇਸ ਵਿਚ ਸਨਸਨੀ ਖੇਜ ਕੀ ਹੈ?’’

‘‘ਕੀ ਮਤਲਬ’’ ਸ਼ਮਸ਼ੇਰ ਨੇ ਪੁਛਿਆ

‘‘ਇਹ ਤਾਂ ਉਹ ਕੋਡ ਹੈ ਜਿਹੜਾ ਅਸੀਂ ਪਿਛਲੇ ਹਫਤੇ ਨੋਟ ਕੀਤਾ ਹੈ’’

ਬਿਹਾਰੀ ਦੇ ਏਨਾ ਕਹਿਣ ਉਤੇ ਸ਼ਮਸ਼ੇਰ ਨੇ ਉਸ ਪਾਸੋਂ ਕਾਗਜ਼ ਖੋਹ ਲਿਆਦੇਖਦਸਾਰ ਹੀ ਉਸ ਦਾ ਚਿਹਰਾ ਫਕ ਹੋ ਗਿਆ ਅਤੇ ਦਹਿਸ਼ਤ ਉਸ ਉਤੇ ਭਾਰੀ ਹੋ ਗਈਬਿਹਾਰੀ ਲਾਲ ਨੇ ਸ਼ਮਸ਼ੇਰ ਸਿੰਘ ਦੀ ਇਸ ਤਰਾਂ ਦੀ ਹਾਲਤ ਪਹਿਲੀ ਵਾਰੀ ਦੇਖੀ ਸੀਉਸ ਦੇ ਚਿਹਰੇ ਉਤੇ ਪਸੀਨੇ ਦੀਆਂ ਬੁੰਦਾਂ ਦਿਖਾਈ ਦੇਣ ਲਗੀਆਂ ਅਤੇ ਲੱਗਾ ਕਿ ਹੁਣੇ ਜਿਸ ਨੂੰ ਹਾਰਟ ਅਟੈਕ ਹੋ ਸਕਦਾ ਹੈਪਰ ਕੁਝ ਪਲਾਂ ਵਿਚ ਹੀ ਉਹ ਠੀਕ ਹੋ ਗਿਆ

ਬਿਹਾਰੀ ਲਾਲ ਬਹੁਤ ਗੜਬੜ ਹੋ ਗਈਸਾਨੂੰ ਲਾਹੌਰ ਵਿਚਲੇ ਮਿਸ਼ਨ ਵਿਚ ਤਬਦੀਲੀ ਕਰਨੀ ਪਏਗੀ’’ ਸ਼ਮਸ਼ੇਰ ਨੇ ਕਿਹਾ

ਬਿਹਾਰੀ ਉਸ ਦੇ ਅੱਗੇ ਬੋਲਣ ਦੀ ਉਡੀਕ ਕਰਦਾ ਰਿਹਾ

‘‘ਅਸਲ ਵਿਚ ਇਹ ਕਾਗਜ਼ ਖਤਰਾ ਦੇ ਸੂਟਕੇਸ ਵਿਚ ਪਲਾਂਟ ਕਰਨਾ ਸੀ ਤਾਂ ਕਿ ਆਈ. ਐਸ. ਆਈ. ਉਸ ਨੂੰ ਸਾਡਾ ਏਜੰਟ ਸਮਝੇ ਉਸ ਵੇਲੇ ਉਹ ਗੁਪਤ ਦਸਤਾਵੇਜ਼ ਵੀ ਮੇਜ਼ ਉਤੇ ਹੀ ਪਿਆ ਸੀਪਤਾ ਨਹੀਂ ਇਹ ਕਿਵੇਂ ਹੋ ਗਿਆ ਪਰ ਗਲਤੀ ਨਾਲ ਦੂਸਰਾ ਲਿਫਾਫਾ ਖਤਰੇ ਕੋਲ ਚਲਾ ਗਿਆ ਹੈਇਹ ਲਿਫਾਫਾ ਹਰ ਹਾਲਤ ਵਿਚ ਲੈਦਾ ਜ਼ਰੂਰੀ ਹੈ, ਭਾਵੇਂ ਕੁਝ ਵੀ ਕਰਨਾ ਪਵੇ’’

‘‘ਪਰ ਖਤਰਾ ਨੂੰ ਏਨਾ ਭੂਲਾ ਨਾ ਸਮਝੋ ਕਿ ਉਸ ਨੂੰ ਹੁਣ ਤਕ ਇਸ ਦਾ ਪਤਾ ਨਹੀਂ ਲੱਗਾ ਹੋਏਗਾਜੇ ਇਹ ਦਸਤਾਵੇਜ਼ ਉਸ ਦੇ ਹੱਥ ਲੱਗ ਗਿਆ ਤਾਂ ਉਹ ਸੌਖੇ ਕੀਤੀਆਂ ਵਾਪਸ ਨਹੀਂ ਕਰਨ ਲੱਗਾ’’ ਬਿਹਾਰੀ ਲਾਲ ਨੇ ਕਿਹਾ

‘‘ਪਰ ਉਹ ਕਾਗਜ਼ ਹਰ ਹਾਲਤ ਵਿਚ ਵਾਪਸ ਲੈਣੇ ਹਨਯਾਦਵ ਨੂੰ ਸੁਨੇਹਾ ਭੇਜੋ ਕਿ ਇਸ ਦਸਤਾਵੇਜ਼ ਨੂੰ ਹਰ ਹਾਲਤ ਵਿਚ ਵਾਪਸ ਲਵੇ ਕਿਸੇ ਵੀ ਕੀਮਤ ਉਤੇਭਾਵੇਂ ਕਿੰਨੀ ਵੀ ਭਾਰੀ ਕੀਮਤ ਤਾਰਨੀ ਪਵੇਜੇ ਜ਼ਰੂਰਤ ਪਏ ਤਾਂ ਖਤਰਾ ਨੂੰ ਮਾਰ ਕੇ ਵੀ ਅਤੇ ਜੇ ਲੋੜ ਪਏ ਤਾਂ ਹਰ ਕਿਸਮ ਦਾ ਸੌਦਾ ਕਰਕੇਤੁਰਤ’’ ਸ਼ਮਸ਼ੇਰ ਸਿੰਘ ਦਾ ਚਿਹਰਾ ਹੁਣ ਵਿਹ ਸਧਾਰਨ ਵਰਗਾ ਹੋ ਰਿਹਾ ਸੀ

ਬਿਹਾਰੀ ਉਠ ਕੇ ਦੂਸਰੇ ਕਮਰੇ ਵਿਚ ਚਲੇ ਗਿਆਜਿਥੋ ਉਸ ਨੇ ਯਾਦਵ ਨਾਲ ਵਾਇਰਲੈਸ ਸੰਪਰਕ ਕਾਇਮ ਕਰਕੇ ਕੋਡ ਵਿਚ ਨਵੇਂ ਆਡਰ ਜਾਰੀ ਕਰਨੇ ਸਨਪਿਛੇ ਸ਼ਮਸ਼ੇਰ ਨੇ ਪਹਿਲਾਂ ਸੋਚਿਆ ਕਿ ਉਹ ਨਵੀਂ ਦਿਲੀ ਵਿਚ ਰਾਅ ਦੀ ਮੁਖੀ ਆਰ. ਕੇ. ਸ਼ਰਮਾਂ ਨੂੰ ਦਸ ਦੇਵ ਪਰ ਫਰ ਉਸ ਨੇ ਇਹ ਸੋਚ ਕੇ ਹਾਲ ਦੀ ਖੜੀ ਚੁੱਪ ਰਹਿਣਾ ਠੀਕ ਸਮਝਿਆ ਕਿ ਪਹਿਲਾਂ ਖਤਰਾ ਨਾਲ ਸੰਪਰਕ ਹੋ ਜਾਵੇ, ਉਸ ਤੋਂ ਬਾਦ ਹੀ ਅਗਲੀ ਕਾਰਵਾਈ ਕੀਤੀ ਜਾਏਗੀਵੈਸੇ ਉਸ ਦੇ ਦਿਲ ਦੇ ਕਿਸੇ ਕੋਨੇ ਵਿਚ ਇਹ ਵਿਸ਼ਵਾਸ ਸੀ ਕਿ ਖਤਰਾ ਇਸ ਦਸਤਾਵੇਜ਼ ਦੇ ਪਾਕਿਸਤਾਨੀ ਅਧਿਕਾਰੀਆਂ ਦੇ ਹੱਥ ਵਿਚ ਲਗਣ ਨਾਲ ਨਿਕਲਣ ਲਾਲੇ ਗੰਭੀਰ ਸਿੱਧਿਆਂ ਤੋਂ ਵਾਕਫ ਹੋਏਗਾ ਅਤੇ ਉਹ ਕਦੇ ਵੀ ਦੋਹਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਕਰਨ ਦਾ ਕਾਰਨ ਨਹੀਂ ਬਣੇਗਾਪਰ ਦੂਸਰੇ ਪਾਸੇ ਜੇ ਉਸ ਦੀ ਜਾਨ ਕੁੜਿਂਦੀ ਵਿਚ ਫਸਦੀ ਹੋਈ ਤਾਂ ਉਹ ਇਹ ਦਸਤਾਵੇਜ਼ ਵੇਚ ਕੇ ਜਾਨ ਛੁਡਾਉਦ ਦਾ ਸੌਦਾ ਵੀ ਕਰ ਸਕਦਾ ਹੈ

ਇਸ ਲਈ ਸਭ ਤੋਂ ਚੰਗੀ ਗਲ ਇਹੀ ਸੀ ਕਿ ਉਹ ਉਡੀਕ ਕਰੇ ਕਿ ਯਾਦਵ ਦੀ ਕੀ ਰਿਪੋਰਟ ਹੈ

ਐਸ਼ ਕੇ. ਯਾਦਵ ਦਾ ਪਹਿਲਾ ਹੁਕਮ ਇਹ ਸੀ ਕਿ ਰਕਮ ਉਗਰਾਉਣ ਲਈ ਗਏ ਵਾਈ. ਖਤਰਾ ਨੂੰ ਗੋਲੀ ਮਾਰਨੀ ਹੈ ਪਰ ਹੁਦ ਨਵਾਂ ਸੁਨੇਹਾ ਆ ਗਿਆ ਸੀ ਕਿ ਪਹਿਲਾਂ ਕੰਮ ਉਹ ਦਸਤਾਵੇਜ਼ ਵਾਪਸ ਲੈਣਾ ਹੈ ਭਾਵੇਂ ਇਸ ਲਈ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਏ

ਉਸ ਨੂੰ ਪਤਾ ਸੀ ਕਿ ਖਤਰਾ ਖਾਬਗਾਹਹੋਟਲ ਵਿਚ ਠਹਿਰਿਆ ਸੀਇਸ ਲਈ ਇਸ ਲਈ ਉਹ ਸਿੱਧਾ ਹੋਟਲ ਪਹੁੰਚ ਗਿਆ ਅਤੇ ਰਿਸੈਪਸ਼ਨਿਸਟ ਤੋਂ ਉਸ ਵਾਰੇ ਪਤਾ ਕੀਤਾਰਿਸੈਪਸ਼ਨ ਉਤੇ ਬੈਠੇ ਮੁੰਡੇ ਨੇ ਦਸਿਆ ਕਿ ਇਸ ਨਾਂ ਦਾ ਸ਼ਖਸ ਕਮਰਾ ਨੰਬਰ 315 ਵਿਚ ਠਹਿਰਿਆ ਹੈ ਪਰ ਇਸ ਵੇਲੇ ਉਹ ਬਾਹਰ ਗਿਆ ਹੋਇਆ ਹੈ

ਐਸ. ਕੇ. ਯਾਦਵ ਨੇ ਕੁਝ ਮਿੰਟ ਏਧਰ ਉਧਰ ਘੁੰਮਦਿਆਂ ਅਤੇ ਲਾਬੀ ਵਿਚ ਬੈਠਿਆਂ ਬਿਤਾਏਜਦੋਂ ਉਸ ਨੂੰ ਸੰਤੁਸ਼ਟੀ ਹੋ ਗਈ ਕਿ ਰਿਸੈਪਸ਼ਨਿਸਟ ਉਸ ਨੂੰ ਦੇਖ ਨਹੀਂ ਰਿਹਾ ਤਾਂ ਉਹ ਪੌੜੀਆਂ ਚੜ ਕੇ ਤੀਸਰੀ ਮੰਜ਼ਲ ਉਤੇ ਪਹੁੰਚ ਗਿਆਕਮਰਾ ਨੰਬਰ 315 ਦੇ ਬਾਹਰ ਖੜ ਕੇ ਉਸ ਨੇ ਬਰਾਮਦੇ ਵਿਚ ਦੇਖਿਆਕੋਈ ਨਹੀਂ ਸੀਉਸ ਨੇ ਜੇਬ ਵਿਚ ਲੋਹੇ ਦੀ ਇਕ ਪਤਰੀ ਜਿਹੀ ਕਢੀ ਅਤੇ ਅਗਲੇ ਹੀ ਪਲ ਤਾਲਾ ਖੋਲ ਕੇ ਉਹ ਅੰਦਰ ਚਲੇ ਗਿਆਕਮਰੇ ਦੀ ਬੱਤੀ ਜਗਾਉਂਦੇ ਸਾਰ ਉਸ ਨੇ ਦੇਖਿਆ ਕਿ ਖਤਰਾ ਦਾ ਸੂਟਕੇਸ ਬਿਸਤਰੇ ਉਤੇ ਪਿਆ ਸੀ

ਉਹ ਭੱਜ ਕੇ ਸੂਟਕੇਸ ਕੋਲ ਪਹੁੰਚਾਇਹ ਦੇਖ ਕੇ ਕਿ ਉਸ ਦੇ ਅੰਦਰਲੀ ਲਾਈਨਿੰਗ ਉਖੜੀ ਹੋਈ ਸੀ, ਯਾਦਵ ਨੂੰ ਪਤਾ ਲੱਗ ਗਿਆ ਕਿ ਦਸਤਾਵੇਜ਼ ਖਤਰੇ ਦੇ ਦਬਜ਼ੇ ਵਿਚ ਹੈਉਸ ਨੇ ਕਮਰੇ ਵਿਚ ਨਿਗਾਹ ਦੋੜਾਈ, ਇਹ ਕਾਗਜ਼ ਕਿਥੇ ਲਕੋਇਆ ਜਾ ਸਕਦਾ ਹੈਸਧਾਰਨ ਬੰਦੇ ਤਾਂ ਬਿਸਤਰੇ ਥੱਲੇ, ਸਿਰਹਾਣੇ ਵਿਚ, ਗੱਦਹ ਥੱਲੇ ਰਾਂ ਫਰਸ਼ ਉਤੇ ਵਿਛੀ ਚਟਾਈ ਹੇਠਾਂ ਲੁਕੋ ਸਕਦੇ ਹਨਪਰ ਖਤਰਾ ਸਧਾਰਨ ਬੰਦਾ ਨਹੀਂ ਸੀ ਉਹ ਤਾਂ ਹੰਡਿਆ ਵਰਤਿਆ ਬੰਦਾ ਸੀ ਇਸ ਲਈ ਕਮਰੇ ਦੀ ਤਲਾਸ਼ੀ ਲੈਣ ਦਾ ਕੋਈ ਸਿੱਟਾ ਨਹੀਂ ਸੀ ਨਿਕਲਦਾ

ਸਭ ਤੋਂ ਬਿਹਤਰ ਤਰੀਕਾ ਇਹੀ ਸੀ ਕਿ ਖਤਰਾ ਦੀ ਉਡੀਕ ਕੀਤੀ ਜਾਵੇਇਸ ਲਈ ਉਸ ਨੇ ਕਮਰੇ ਦੀ ਬਤੀ ਬੁਝਾ ਦਿਤੀ ਅਤੇ ਅਪਣਾ ਸਮਿਥ ਐਂਡ ਵੈਸਨ ਰਿਵਾਲਵਰ ਕੱਢ ਕੇ ਸੋਫੇ ਉਤੇ ਬੈਠ ਗਿਆ ਉਸ ਦਾ ਮੂੰਹ ਐਨ ਬਾਹਰਲੇ ਦਰਵਾਜ਼ੇ ਵੱਲ ਸੀ

ਵਾਈ. ਐਸ. ਖਤਰਾ ਭਾਵੇਂ ਜਾਸੂਸੀ ਦੀ ਖੇਡ ਦਾ ਚੰਗਾ ਖਿਡਾਰੀ ਸੀ ਫਿਰ ਵੀ ਉਸ ਨੇ ਦੋਤਾਹੀ ਕਰ ਦਿਤੀ ਸੀਉਹ ਇਹ ਸੀ ਕਿ ਉਹ ਲਾਹੌਰ ਹਵਾਈ ਅੱਡੇ ਤੋਂ ਹੀ ਉਸ ਦੇ ਮਗਰ ਲੱਗੇ ਆਈ. ਐਸ. ਆਈ. ਦੇ ਏਜੰਟ ਦੀ ਸ਼ਨਾਖਤ ਨਹੀਂ ਕਰ ਸਕਿਆਇਸ ਲਈ ਜਦੋਂ ਉਹ ਰਕਾਬਗੰਜ ਵਿਚ ਯੂਨਸ ਪਰਵੇਜ ਵੱਲੋਂ ਦਸੇ ਪਤੇ ਉਤੇ ਗਿਆ ਅਤੇ ਤੁਰਤਹੀ ਵਾਪਸ ਆ ਗਿਆ ਤਾਂ ਖੁਸ਼ਬਾਗ ਖਾਨ ਨੇ ਸਰੀਨਾ ਦੁੱਰਾਨੀ ਦੇ ਮਕਾਨ ਦੇ ਸਾਹਮਦੇ ਪਹਿਰਾ ਲਗਵਾ ਦਿੱਤਾ

‘‘ਇਸ ਕੁੜੀ ਦਾ ਰਿਕਾਰਡ ਚੈਕ ਕਰਵਾਓ’’ ਉਸ ਨੇ ਲਤੀਫ ਗਿੱਲ ਨੂੰ ਕਿਹਾ ਜਿਸ ਦੇ ਸਿਰ ਉਤੇ ਹਾਲੇ ਵੀ ਆਪੇ ਚੰਬੜਣ ਵਾਲੀ ਪੱਟੀ ਚਿਪਕੀ ਹੋਈ ਸੀਜਿਸ ਥਾਂ ਉਤੇ ਵੈਿਗਟਨ ਨੇ ਮਾਰ ਕੀਤੀ ਸੀ ਉਸ ਥਾਂ ਤੇ ਅਤੇ ਆਲੇ ਦੁਆਲੇ ਤੇ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਸਨ ਜਿਵੇਂ ਕਿਸੇ ਜਾਨਵਰ ਨੇ ਹਰੀ ਭਰੀ ਖੇਤੀ ਵਿਚ ਬੁਰਕ ਮਾਰ ਦਿੱਤਾ ਹੋਵੇ

‘‘ਇਹ ਅਕਬਰ ਦੁੱਰਾਨੀ ਦੀ ਪੁੱਤਰੀ ਹੈ ਜਿਹੜਾ ਭਾਰਤ ਤੇ ਪਾਕਿਸਤਾਨ ਦੀ ਤਰਜੀਮ ਦਾ ਵਿਰੋਧ ਕਰਦਾ ਸੀ ਪਰ ਜਿਸ ਉਤੇ ਕਿਸੇ ਕਿਸਮ ਦੀ ਪਾਕਿਸਤਾਨ ਵਿਰੋਧੀ ਕਾਰਵਾਈ ਦਾ ਸ਼ੱਕ ਨਹੀਂ ਹੈਸਿਰਫ ਖਤਰਾ ਦਾ ਉਥੇ ਜਾਣਾ ਹੀ ਸ਼ੱਕ ਪੈਦਾ ਕਰਨਾ ਹੈਲਤੀਫ ਨੇ ਉਤਰ ਦਿੱਤਾ

‘‘ਆਪਣੇ ਬੰਦਿਆਂ ਨੂੰ ਕਹੋ ਕਿ ਉਹ ਉਥੇ ਲਗਾਤਾਰ ਨਿਗਾਹ ਰਖਣ ਅਤੇ ਹਰ ਆਉਂਦੇ ਜਾਂਦੇ ਦੀਆਂ ਤਸਵੀਰਾਂ ਲਈ ਜਾਣਜੇ ਖਤਰਾ ਉਥੇ ਗਿਆ ਹੈ ਤਾਂ ਜ਼ਰੂਰ ਹੀ ਕੋਈ ਹੱਕ ਵਾਲੀ ਗਲ ਹੋ ਸਕਦੀ ਹੈ’’ ਖੁਸ਼ਬਾਗ ਖਾਨ ਨੇ ਕਿਹਾ

‘‘ਇਹ ਸੁਨੇਹਾ ਮੈਂ ਹੁਦੇ ਦੇ ਦਿੰਦਾ ਹਾਂ’’ ਲਤੀਫ ਗਿੱਲ ਨੇ ਆਪਣਾ ਭਾਰੀ ਭਰਕਮ ਸਰੀਰ ਕੁਰਸੀ ਤੋਂ ਚੁਕਦੇ ਹੋਏ ਕਿਹਾ

‘‘ਹਾਲੇ ਸਿਰਫ ਨਜ਼ਰ ਹੀ ਰਖਨੀ ਹੈ, ਕੋਈ ਹੋਰ ਕਾਰਵਾਈ ਨਹੀਂ ਕਰਨੀਇਹ ਹੁਕਮ ਸਪਸ਼ਟ ਤੌਰ ਉਤੇ ਦੇਣਾ

‘‘ਠੀਕ’’ ਕਹਿ ਕੇ ਲਤੀਫ਼ ਗਿੱਲ ਬਾਹਰ ਨਿਕਲ ਗਿਆ

ਬੱਗੇ ਹਲਵਾਈ ਤੇ ਰੋਟੀ ਖਾ ਕੇ ਜਦੋਂ ਖਤਰਾ ਵਾਪਸ ਹੋਟਲ ਪਹੁੰਚਿਆ ਤਾਂ ਰਿਸੈਪਸ਼ਨਿਸਟ ਮੁੰਡੇ ਤੋਂ ਚਾਬੀ ਲੈਂਦੇ ਹੋਏ ਉਸ ਨੇ ਪੁਛਿਆ! ਕਲ ਇਥੇ ਜਿਹੜੀ ਮੋਹਤਰਮਾ ਬੈਠੀ ਸੀ...’’

‘‘ਜੀ ਸਰ ਉਸ ਦੀ ਰਾਤ ਦੀ ਡਿਊਟੀ ਹੈਸਰੀਨਾ ਨਾਮ ਹੈ ਉਸਦਾਸਰੀਨਾ ਦੁੱਰਾਨੀ

‘‘ਅਜ ਕਿੰਨੇ ਵਜੇ ਆਵੇਗੀ?’’ ਖਤਰਾ ਨੇ ਪੁਛਿਆ

‘‘ਦਸ ਵੱਜੇ ਹੀ ਸਰ’’ ਉਸ ਨੇ ਉਤਰ ਦਿੱਤਾ‘‘ਹਾਂ ਸਰ ਜਦੋਂ ਤੁਸੀਂ ਬਾਹਰ ਸੀ ਤਾਂ ਇਕ ਲੰਬਾ ਕੱਣ ਵਾਲਾ, ਗੈਂਡੇ ਵਰਗੀ ਗਰਦਨ ਵਾਲਾ ਆਦਮੀ ਤੁਹਾਡੇ ਬਾਰੇ ਪੁਛ ਰਿਹਾ ਸੀਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਨਹੀਂ ਸਨ

ਸ਼ੁਕਰੀਆਂ ਕਹਿਕੇ ਉਸ ਨੇ ਚਾਬੀ ਲਈ ਅਤੇ ਆਪਣੇ ਕਮਰੇ ਵਿਚ ਪਹੁੰਚ ਗਿਆਚਾਬੀ ਲਾ ਕੇ ਦਰਵਾਜਾ ਖੋਲਿਆ ਅਤੇ ਬੱਤੀ ਜਗਾਈ ਤਾਂ ਸਾਹਮਣੇ ਯਾਦਵ ਬੈਠਾ ਸੀ ਅਤੇ ਉਸਨੇ ਸਾਈਲੈਂਸਰ ਲਗੇ ਰਿਵਾਲਵਰ ਦੀ ਨਾਲੀ ਉਸ ਵੱਲ ਸੇਧਤ ਸੀ

‘‘ਵੈਲਕਮ ਮਿਸਟਰ ਯਾਦਵ, ਮੈਨੂੰ ਪਤਾ ਸੀ ਕਿ ਲਾਹੌਰ ਵਿਚ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਏਗੀ ਪਰ ਇਹ ਨਹੀਂ ਸੀ ਪਤਾ ਕਿ ਏਨੀ ਛੇਤੀ ਹੋ ਜਾਏਗੀ’’ ਖਤਰਾ ਨੇ ਕਿਹਾ

‘‘ਦੇਖ ਖਤਰਾ ਮੇਰੇ ਹੁਕਮ ਹਨ ਕਿ ਮੈਂ ਤੈਥੋਂ ਉਹ ਲਿਫਾਫਾ ਲਵਾਂ...’’ ਉਸ ਨੇ ਗੱਲ ਅਧੂਰੀ ਛੱਡ ਦਿੱਤੀ

‘‘ਜੇ ਮੈਂ ਇਹ ਦੇਣ ਤੋਂ ਇਨਕਾਰ ਕਰ ਦੇਵਾਂ?’’ ਖਤਰਾ ਨੇ ਪੁਛਿਆ

‘‘ਤਾਂ ਮੈਂ ਗੋਲੀ ਮਾਰ ਦੇਵਾਂਗਾ’’

‘‘ਕਦੇ ਅਕਲ ਦੀ ਗੱਲ ਵੀ ਕਰ ਲਿਆ ਕਰ ਯਾਦਵਕਿ ਸਾਰੀ ਉਮਰ ਮੂਰਖ ਭੈਂਸਾ ਹੀ ਰਹਿਣਾ ਹੈਪਹਿਲਾਂ ਸ਼ਮਸ਼ੇਰ ਸਿੰਘ ਤੋਂ ਪੁਛ ਤਾਂ ਲੈ ਕਿ ਮੈਨੂੰ ਗੋਲੀ ਮਾਰਨੀ ਵੀ ਹੈ ਕਿ ਨਹੀਂ?’’ ਇਹ ਕਹਿੰਦਾ ਹੋਇਆ: ਖਤਰਾ ਉਸ ਦੇ ਸਾਹਮਣੇ ਵਾਲੇ ਸੋਫੇ ਉਤੇ ਬੈਠ ਗਿਆ

ਉਸ ਨੇ ਫੇਰ ਮਖੌਲ ਕਰਦੇ ਹੋਏ ਕਿਹਾ,‘‘ਕੀ ਗਲ ਹੈ ਯਾਦਵ ਤੂੰ ਗੋਲੀ ਕਿਉਂ ਨਹੀਂ ਮਾਰ ਰਿਹਾ? ਮੈਂ ਤੈਨੂੰ ਇਹ ਲਿਫਾਫਾ ਦੇਣ ਤੋਂ ਇਨਕਾਰ ਕਰਦਾ ਹਾਂਤੂੰ ਗੋਲੀ ਚਲਾਪਰ ਇਕ ਗਲ ਚੇਤੇ ਰਖੀਂ ਕਿ ਲਿਫਾਫਾ ਲਏ ਬਿਨਾਂ ਗੋਲੀ ਮਾਰਨ ਬਦਲੇ ਸ਼ਮਸ਼ੇਰ ਤੇਰੇ ਨਾਲ ਕੀ ਕਰੇਗਾ

ਐਸ. ਕੇ. ਯਾਦਵ ਨੂੰ ਚੇਤੇ ਆ ਗਿਆ ਕਿ ਉਸ ਦੇ ਨਵੇਂ ਹੁਕਮ ਕਿਸੇ ਵੀ ਹਾਲਤ ਵਿਚ ਉਹ ਦਸਤਾਵੇਜ਼ ਵਾਪਸ ਲੈਣਾ ਸੀਇਸ ਲਈ ਉਸ ਨੇ ਰਿਵਾਲਵਰ ਦੀ ਸੇਧ ਨੀਵੀਂ ਕਰ ਲਈ ਅਤੇ ਬੋਲਿਆ, ‘‘ਕੀਮਤ ਦਸ ਕਿੰਨੀ?’’

‘‘ਹੁਣ ਤੂੰ ਅਕਲ ਦੀ ਗੱਲ ਕਰ ਰਿਹਾ ਹੈਂ! ਪਹਿਲਾਂ ਇਹ ਦਸ ਕਿ ਇਹ ਮਾਮਲਾ ਕੀ ਹੈ?’’

ਯਾਦਵ ਨੂੰ ਜਿੰਨਾ ਪਤਾ ਸੀ ਉਸਨੇ ਦਸ ਦਿੱਤਾ ਕਿ ਜਿਵੇਂ ਰਾਅ ਦੇ ਏਜੰਟ ਵੈਿਗਟਨ ਉਤੇ ਆਈ. ਐਸ. ਆਈ. ਨੂੰ ਸ਼ੱਕ ਹੋ ਗਿਆਕਿਵੇਂ ਉਹ ਗੁੰਮ ਹੋ ਗਿਆ, ਸ਼ਮਸ਼ੇਰ ਨੇ ਉਸਦੀ ਥਾਂ ਮੁਕਤ ਕੰਠ ਨੂੰ ਭੇਜਣਾ ਸੀਇਸ ਲਈ ਕਿ ਆਈ. ਐਸ. ਆਈ. ਵਾਲੇ ਭੰਬਲਭੁਸੇ ਵਿਚ ਪੈ ਜਾਦਸ਼ਮਸ਼ੇਰ ਨੇ ਖਤਰਾ ਨੂੰ ਪਹਿਲਾਂ ਭੇਜਣ ਦੀ ਸਕੀਮ ਬਣਾਈਯੂਨਸ ਪਰਵੇਜ਼ ਅਸਲ ਵਿਚ ਸ਼ਮਸ਼ੇਰ ਦਾ ਹੀ ਨਵਾਂ ਹੈ ਜਿਹਦਾ ਅਸਲੀ ਨਾਂ ਜੰਗ ਬਹਾਦਰ ਹੈਉਸੇ ਰਾਹੀਂ ਹੀ ਸ਼ਮਸ਼ੇਰ ਨੇ ਖਤਰਾ ਨੂੰ ਇਸ ਮਿਸ਼ਨ ਵਿਚ ਉਲਝਾਇਆ ਸੀ

‘‘ਤਾਂ ਕੀ ਇਕ ਲੱਖ ਡਾਲਰ ਵਾਲੀ ਗੱਲ ਗਲਤ ਹੈ?’’

‘‘ਨਹੀਂ ਇਹ ਗੱਲ ਗਲਤ ਨਹੀਂਇਹ ਰਕਮ ਮੈਂ ਹਾਲੇ ਕਲ ਹੀ ਦਸੀ ਹੋਈ ਥਾਂ ਉਤੇ ਰਖ ਕੇ ਆਇਆ ਹਾਂ’’

‘‘ਤੇ ਉਹ ਕੁੜੀ...?’’

‘‘ਉਹ ਵੀ ਸਾਡੀ ਏਜੰਟ ਹੈ’’

‘‘ਤਾਂ ਉਸ ਨੂੰ ਤੁਹਾਡੀ ਸਕੀਮ ਦਾ ਪਤਾ ਹੈ?’’

‘‘ਨਹੀਂ ਉਸ ਨੂੰ ਇਸ ਦਾ ਨਹੀਂ ਪਤਾ’’

‘‘ਕੀ ਉਹ ਜਾਣਦੀ ਹੈ ਕਿ ਤੂੰ ਉਸ ਦੇ ਕਮਰੇ ਵਿਚ ਏਨੀ ਵੱਡੀ ਰਕਮ ਲਕੋਈ ਹੈ?’’

‘‘ਨਹੀਂ ਮੈਂ ਉਸ ਵੇਲੇ ਗਿਆ ਸੀ ਜਿਸ ਵੇਲੇ ਉਹ ਕਮਰੇ ਵਿਚ ਨਹੀਂ ਸੀ’’ਯਾਦਵ ਨੇ ਦਸਿਆ

ਤਾਂ ਉਹ ਉਸ ਵੇਲੇ ਡਰੀ ਹੋਈ ਕਿਉਂ ਸੀ ਜਿਸ ਵੇਲੇ ਖਤਰਾ ਉਥੇ ਗਿਆ ਸੀਉਹ ਸਵਾਲ ਖਤਰਾ ਦੇ ਦਿਮਾਗ ਵਿਚ ਫੌਰੀ ਤੌਰ ਉਤੇ ਉਭਰਿਆਇਸ ਦਾ ਮਤਲਬ ਹੈ ਜਾਂ ਤਾਂ ਯਾਦਵ ਝੂਠ ਬੋਲ ਰਿਹਾ ਈ ਤੇ ਜਾਂ ਫਿਰ ਉਸ ਕੁੜੀ ਨੂੰ ਕੋਈ ਹੋਰ ਤਕਲੀਫ ਸੀ

‘‘ਤੁਹਾਡੇ ਏਜੰਟ ਵੈਿਗਟਨ ਨੂੰ ਇਸ ਕੁੜੀ ਦਾ ਪਤਾ ਹੈ?’’

‘‘ਹਾਂ ਦੋਹਾਂ ਨੂੰ ਇਕ ਦੂਜੇ ਬਾਰੇ ਪਤਾ ਸੀ’’

ਖਤਰਾ ਨੇ ਸੋਚਿਆ ਕਿ ਯਾਦਵ ਵਰਗੇ ਕਿੰਨੇ ਮੂਰਖ ਲੋਕ ਹਨਜੇ ਉਨਾਂ ਨੇ ਵੈਿਗਟਨ ਨੂੰ ਲੱਭਣਾ ਹੀ ਸੀ ਤਾਂ ਇਸ ਕੁੜੀ ਸਰੀਨਾ ਦੁੱਰਾਨੀ ਨੇ ਘਰ ਵਿਚੋਂ ਲੱਭ ਸਕਦੇ ਸਨਕਿਸੇ ਵੀ ਏਜੰਟ ਉਤੇ ਭੀੜ ਪੈਣ ਉਤੇ ਪਹਿਲੀ ਰਾਹਰ ਉਸ ਦਾ ਸਾਥੀ ਹੀ ਹੁੰਦਾ ਹੈਪਰ ਇਸ ਨਾਲ ਉਸ ਨੂੰ ਕੀ ਉਸ ਦਾ ਸੰਬੰਧ ਤੇ ਸਿਰਫ ਆਪਣੇ ਨਾਲ ਹੀ ਸੀ

‘‘ਦੇਖ ਯਾਦਵ, ਜੇ ਤੂੰ ਸੱਚਮੁਚ ਹੀ ਆਪਣੇ ਬਾਸ ਲਈ ਉਹ ਕਾਗਜ਼ ਵਾਪਸ ਲੈਣਾ ਚਾਹੁੰਦਾ ਹੈਂ ਤਾਂ ਤੈਨੂੰ ਇਸ ਦੀ ਕੀਮਤ ਅਦਾ ਕਰਨੀ ਪਏਗੀ’’ ਖਤਰਾ ਨੇ ਕਿਹਾ

‘‘ਕਿੰਨੀ?’’

‘‘ਇਕ ਲੱਖ ਅਮਰੀਕੀ ਡਾਲਰ’’

‘‘ਉਹ ਕਿਵੇਂ?’’

‘‘ਜਿਹੜੀ ਰਕਮ ਤੂੰ ਉਸ ਕੁੜੀ ਦੇ ਕਮਰੇ ਵਿਚ ਰਖ ਕੇ ਆਇਆ ਹੈ, ਉਹ ਹੁਣ ਤੂੰ ਹੀ ਉਥੋਂ ਚੁੱਕ ਕੇ ਲਿਆਏਗਾ ਅਜ ਰਾਤੀ ਦਸ ਵਜੇਉਸ ਵੇਲੇ ਸਰੀਨਾ ਦੁੱਰਾਨੀ ਡਿਊਟੀ ਉਤੇ ਆ ਚੁਕੀ ਹੋਏਗੀਤੂੰ ਉਧਰ ਜਾਏਂਗਾ ਅਤੇ ਰਕਮ ਚੁੱਕ ਕੇ ਲਿਆਵੇਂਗਾਮੈਂ ਨਜ਼ਦੀਕ ਹੀ ਹੋਵਾਂਗਾ ਜਦੋਂ ਤੂੰ ਇਹ ਰਕਮ ਮੇਰੇ ਹਵਾਲੇ ਕਰ ਦੇਵੇਗਾਂ ਤਾਂ ਤੈਨੂੰ ਦਸ ਦੇਵਾਂਗਾ ਕਿ ਤੇਰੇ ਬਾਸ ਦੀ ਜਾਨ ਬਚਾਉਣ ਵਾਲਾ ਉਹ ਦਸਤਾਵੇਜ਼ ਤੈਨੂੰ ਕਿਥੇ ਮਿਲੇਗਾ’’

‘‘ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੂੰ ਸੱਚਮੁਚ ਹੀ ਇਹ ਦਸਤਾਵੇਜ਼ ਦੇ ਦੇਵੇਂਗਾਉਂ’’

‘‘ਯਾਦਵ ਹਰ ਵੇਲੇ ਮੂਰਖਤਾ ਵਾਲੀ ਗੱਲ ਨਹੀਂ ਕਰਿਦੀਕਦੇ ਕਦੇ ਅਕਲ ਦਾ ਪੱਲਾ ਵੀ ਫੜ ਲਈਦਾ ਹੈਜੇ ਤੇਰੇ ਬਾਸ ਦੇ ਕੋਈ ਅਸੂਲ ਨਹੀਂ ਹਨ ਤਾਂ ਨਾ ਸਮਝ ਕਿ ਸਭ ਹੀ ਬੇਸਮਝ ਹਨਕਦੇ ਸਿਆਣੇ ਬੰਦਿਆਂ ਉਤੇ ਵਿਸ਼ਵਾਸ ਵੀ ਕਰ ਲਈਦਾ ਹੈਦੂਸਰੇ, ਭਾਵੇਂ ਸ਼ਮਸ਼ੇਰ ਸਿੰਘ ਨੇ ਮੈਨੂੰ ਮਾਰਨ ਦਾ ਵੀ ਪ੍ਰਬੰਧ ਕੀਤਾ ਹੈ ਤਾਂ ਵੀ ਮੈਂ ਇਹ ਤਾਂ ਨਹੀਂ ਕਰ ਸਕਦਾ ਨਾ ਕਿ ਉਸ ਦੇ ਗੱਲ ਵਿਚ ਫਾਹਾ ਪੁਆ ਦੇਵਾਂਦੂਸਰੇ ਮੈਂ ਭਾਰਤ ਦਾ ਵਸਨੀਕ ਹਾਂ ਅਤੇ ਇਹ ਨਹੀਂ ਚਾਹਾਂਗਾ ਕਿ ਭਾਰਤ ਦਾ ਗੁਪਤ ਦਸਤਾਵੇਜ਼ ਪਾਕਿਸਤਾਨੀਆਂ ਦੇ ਹੱਥ ਲਗੇ ਤੀਸਰੇ, ਮੇਰੇ ਪਿਆਰੇ ਭੋਲੂ ਰਾਮ, ਤੈਨੂੰ ਖਬਰੇ ਨਹੀਂ ਪਤਾ ਕਿ ਇਹ ਦਸਤਾਵੇਜ਼ ਨਹੀਂ ਸਗੋਂ ਐਟਮ ਬੰਬ ਹੈਜੇ ਇਹ ਪਾਕਿਸਤਾਨ ਦੇ ਹੱਥ ਲੱਗ ਗਿਆ ਤਾਂ ਇਹ ਫਟ ਜਾਏਗਾ ਅਤੇ ਦੋਹਾਂ ਦੇਸ਼ਾਂ ਵਿਚਕਾਰ ਜੰਗ ਛਿੜ ਜਾਏਗੀਇਹ ਮੈਂ ਕਦੇ ਨਹੀਂ ਚਾਹਾਂਗਾ ਕਿ ਤੀਸਰੀ ਸੰਸਾਰਕ ਜੰਗ ਦਾ ਸੁੱਟ ਮੇਰੇ ਰਾਹੀਂ ਬਣੇਇਸ ਲਈ ਧੀਰਜ ਰਖ ਤੇ ਜਿਵੇਂ ਮੈਂ ਕਹਿੰਦਾ ਹਾਂ ਉਵੇਂ ਹੀ ਕਰੀਂ’’ ਖਤਰਾ ਦੇ ਇਸ ¦ਬੇ ਭਾਸ਼ਨ ਤੋ ਬਾਦ ਯਾਦਵ ਕੋਲ ਕੋਈ ਗਲ ਕਰਨ ਵਾਲੀ ਨਹੀਂ ਸੀ

ਖਤਰਾ ਹੀ ਫਿਰ ਬੋਲਿਆ,‘‘ ਇਸ ਲਈ ਅਜ ਰਾਤੀਂ ਜਦੋਂ ਤੂੰ ਰਕਮ ਲੈ ਕੇ ਵਾਪਸ ਪਰਤੇਂਗਾ ਤਾਂ ਤੈਨੂੰ ਦਸ ਦੇਵਾਂਗਾ ਕਿ ਸ਼ਮਸ਼ੇਰ ਸਿੰਘ ਦੀ ਫਾਹੀ ਖੁਲਵਾਉਣ ਵਾਲਾ ਕਾਗਜ਼ ਕਿਥੇ ਮਿਲੇਗਾਸਮਝੇ ਮੇਰੇ ਬੱਚੇ?’’

ਐਸ. ਕੇ. ਯਾਦਵ ਨੇ ਰਿਵਾਲਵਰ ਜੇਬ ਵਿਚ ਪਾਈ ਅਤੇ ਕਮਰੇ ਤੋਂ ਬਾਹਰ ਨਿਕਲ ਗਿਆਹਾਲੇ ਇਕ ਘੰਟਾ ਰਹਿੰਦਾ ਸੀ ਇਕ ਘੰਟੇ ਮਗਰੋਂ ਉਸ ਨੇ ਰਕਾਬਗੰਜ ਦੇ ਇਲਾਕੇ ਵਿਚ ਪਹੁੰਚਨਾ ਸੀ

ਸਲੀਮ ਅਤੇ ਅਹਿਮਦ ਨਾਂ ਦੇ ਦੋ ਏਜੰਟ ਸਰੀਨਾ ਦੁੱਰਾਨੀ ਦੇ ਘਰ ਉਤੇ ਨਜ਼ਰ ਰਖ ਰਹੇ ਸਨਉਨਾਂ ਨੇ ਸਿਵਾ ਉਸ ਕੁੜੀ ਦੇ ਹੋਰ ਕਿਸੇ ਨੂੰ ਵੀ ਅੰਦਰ ਜਾਂਦੇ ਜਾਂ ਬਾਹਰ ਆਉਂਦੇ ਨਹੀਂ ਸੀ ਦੇਖਿਆਇਕ ਦੋ ਵਾਰੀ ਉਹੀ ਕੁੜੀ ਖਿੜਕੀ ਵਿਚ ਵੀ ਦਿਖਾਈ ਦਿਤੀ ਸੀਪਰ ਫੇਰ ਸਭ ਕੁਝ ਸਾਂਤ ਹੋ ਗਿਆ ਸੀ

ਕਰੀਰ ਸਾਡੇ ਨੌ ਵਜੇ ਸਰੀਨਾ ਦੁੱਰਾਨੀ ਬੱਤੀ ਬੰਦ ਕਰਕੇ ਬਾਹਰ ਚਲੇ ਗਈ ਸੀਹੁਦ ਉਸ ਨੇ ਸਵੇਰੇ ਵੇਲੇ ਹੀ ਮੁੜਨਾ ਸੀਉਸ ਦੀ ਲਗਭਗ ਸਾਰੀ ਰਾਤ ਦੀ ਡਿਊਟੀ ਸੀਇਸ ਲਈ ਹੁਣ ਨਿਰੰਤਰ ਨਿਗਰਾਨੀ ਦੀ ਜ਼ਰੂਰਤ ਨਹੀਂ ਸੀ

ਅਹਿਮਦ ਨੇ ਅੰਗੜਾਈ ਲਈ ਅਤੇ ਮਾਰਕਿਟ ਦੇ ਵਰਾਂਡੇ ਵਿਚ ਹੀ ਆਰਾਮ ਕਰਨ ਲਈ ਟੇਡਾ ਹੋ ਗਿਆ ਸਲੀਮ ਨੇ ਉਠ ਕੇ ਟਹਿਲਣਾ ਸ਼ੁਰੂ ਕਰ ਦਿੱਤਾ ਜਿਸ ਥਾਂ ਉਤੇ ਉਹ ਬੈਠੇ ਸਨ ਉਥੋਂ ਸਰੀਨਾ ਦੁੱਰਾਨੀ ਦੇ ਚੁਬਾਰੇ ਵੱਲ ਜਾਂਦੀ ਪੌੜੀ ਦਾ ਮੂੰਹ ਦਿਸਦਾ ਸੀਪਰ ਉਹ ਟਹਿਲ ਰਿਹਾ ਸੀ ਤਾਂ ਸਿਰਫ ਚੁਬਾਰਾ ਹੀ ਦਿਸਦਾ ਸੀ ਪੌੜੀਆਂ ਨਹੀਂਉਂਜ ਸਲੀਮ ਦੀ ਨਜ਼ਰ ਚੁਬਾਰੇ ਵਿਚ ਹੀ ਲੱਗੀ ਹੋਈ ਸੀ

ਅਚਨਚੇਤ ਉਸ ਨੂੰ ਲੱਗਾ ਕਿ ਉਸਨੇ ਚੁਬਾਰੇ ਵਿਚ ਕੋਈ ਹਿਲਜੁਲ ਦੇਖੀ ਹੈਕੋਲ ਜਿਵੇਂ ਕੋਈ ਬੰਦਾ ਧੀਮੀ ਰੋਸ਼ਣੀ ਵਿਚ ਫਿਰ ਰਿਹਾ ਹੋਵੇਉਸ ਨੇ ਅਹਿਮਦ ਨੂੰ ਸੁਚੇਤ ਕਰਨ ਦੀ ਥਾਂ ਖੁਦ ਹੀ ਬਾਹਰ ਨਿਕਲ ਕੇ ਦੇਖਣ ਦਾ ਸੋਚ ਲਿਆ

ਉਹ ਪੌੜੀਆਂ ਦੇ ਮੂੰਹ ਉਤੇ ਹੀ ਪਹੁੰਚਿਆ ਸੀ ਕਿ ਕੋਈ ਬੰਦਾ ਸਰੀਨਾ ਦੁੱਰਾਨੀ ਦੇ ਕਮਰੇ ਵਿਚੋਂ ਨਿਕਲਦਾ ਦਿਖਾਈ ਦਿੱਤਾਸਲੀਮ ਇਕ ਪਾਸੇ ਸੁਹਿ ਕੇ ਖੜਾ ਹੋ ਗਿਆਪੌੜੀਆਂ ਉਤਰ ਰਹੇ ਬੰਦੇ ਦਾ ਕੱਦ ਕਾਫੀ ਵੱਡਾ ਸੀਉਸ ਦੇ ਹੱਥ ਵਿਚ ਖਾਦੀ ਕਾਗਜ਼ ਵਿਚ ਲਪੇਟਿਆ ਕੋਈ ਪੈਕਟ ਸੀ

ਭਾਰੀ ਭਰਕਮ ਆਦਮੀ ਜਦੋਂ ਹੇਠਾਂ ਉਤਰ ਆਇਆ ਤਾਂ ਸਲੀਮ ਨੇ ਪਿਸਤੌਲ ਤਾਨ ਕੇ ਉਸ ਨੂੰ ਹੈਂਡਸ ਅਪ ਦਾ ਹੁਕਮ ਦਿੱਤਾਸਲੀਮ ਉਸ ਦੇ ਪਿਛਲੇ ਪਾਸੇ ਸੀ, ਇਸ ਲਈ ਉਹ ਇਹ ਨਹੀਂ ਦੇਖ ਸਕਿਆ ਕਿ ਪੈਕੇਟ ਵਾਲਾ ਹੱਥ ਉਪਰ ਕਰਨ ਤੋਂ ਪਹਿਲਾਂ ਯਾਦਵ ਨੇ ਫੁਰਤੀ ਨਾਲ ਪਿਸਤੌਲ ਕੱਢ ਲਿਆ ਸੀਇਸ ਤੋਂ ਪਹਿਲਾਂ ਕਿ ਉਹ ਐਸ. ਕੇ. ਯਾਦਵ ਨੂੰ ਹੌਲੀ ਹੌਲੀ ਪਰਤਣ ਲਈ ਕਹੇ, ਯਾਦਵ ਨੇ ਫੁਰਤੀ ਨਾਲ ਆਪਣੇ ਰਿਵਾਲਵਰ ਦੀ ਨਾਲ ਪਿਛਾਂਹ ਵੱਲ ਨੂੰ ਕਰਕੇ ਸਲੀਮ ਉਤੇ ਗੋਲੀ ਦਾਗ ਦਿਤੀਉਸ ਦੀ ਛਾਤੀ ਵਿਚੋਂ ਖੂਨ ਦਾ ਫੂਹਾਰਾ ਛੁਟਿਆਸਲੀਮ ਨੂੰ ਇਕ ਦਮ ਝਟਕਾ ਲੱਗਾ ਹਾਲਾਂਕਿ ਗੋਲੀ ਦੀ ਅਵਾਜ਼ ਸੁਣਾਈ ਨਹੀਂ ਸੀ ਦਿਤੀਸਲੀਮ ਨੇ ਡਿਗਣ ਤੋਂ ਪਹਿਲਾਂ ਆਪਣੇ ਪਿਸਤੋਲ ਦਾ ਧੋਨ ਦਬਾ ਦਿੱਤਾ

ਗੋਲੀ ਯਾਦਵ ਦੀ ਖੋਪੜੀ ਚੀਰਦੀ ਹੋਈ ਨਿਕਲ ਗਈਉਸ ਦੇ ਹੱਥ ਵਿਚ ਫੜਿਆ ਪੈਕੇਟ ਨਾਲ ਹੀ ਨਾਲ ਹੀ ਖੁਲੇ ਪਏ ਮੇਨ ਹੌਲ ਵਿਚ ਡਿਗ ਪਿਆ

ਗੋਲੀ ਦੀ ਅਵਾਜ਼ ਸੁਣ ਕੇ ਅਹਿਮਦ ਨੱਸਾ ਆਇਆਦੋ ਲਾਸ਼ਾਂ ਸਾਹਮਣੇ ਸੜਕ ਉਤੇ ਪਈਆਂ ਸਨਉਹ ਆਪਣੇ ਅਫਸਰਾਂ ਨੂੰ ਇਸ ਦੀ ਰਿਪੋਰਟ ਕਰਨ ਲਈ ਮਾਰਕਿਟ ਅੰਦਰ ਪਏ ਵਾਇਰਲੈਸ ਸੈਟ ਵੱਲ ਦੌੜਿਆ

ਖਤਰਾ ਕੋਲ ਉਡੀਕਣ ਦਾ ਸਮਾਂ ਨਹੀਂ ਸੀਨਾ ਹੀ ਉਹ ਗਟਰ ਵਿਚੋਂ ਨੌਟਾਂ ਦਾ ਬੰਡਲ ਹੀ ਕੱਢ ਸਕਦਾ ਸੀਇਸ ਲਈ ਉਹ ਗਲੀ ਦੇ ਮੋੜ ਉਤੇ ਕਿਥੇ ਹਨੇਰੇ ਵਿਚ ਖੜਾ ਸੀ, ਉਥੋਂ ਹੀ ਵਾਪਸ ਪਰਤ ਗਿਆਉਸ ਨੂੰ ਹੁਣ ਹੋਟਲ ਪਹੁੰਚਣ ਦੀ ਕਾਹਲੀ ਸੀਉਨਾਂ ਕੋਲ ਬਹੁਤਾ ਸਮਾਂ ਨਹੀਂ ਸੀ

ਉਹ ਮੁੜ ਗਿਆ ਤਾਂ ਮਗਰੋਂ ਵੈਿਗਟਨ ਵੀ ਪੌੜੀਆਂ ਉਤਰ ਗਿਆਉਸ ਨੂੰ ਉਤਰਦੇ ਹੋਏ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਅਹਿਮਦ ਹਾਲੇ ਤਕ ਮਾਰਕਿਟ ਵਿੱਚ ਵਾਪਸ ਨਹੀਂ ਆਇਆ ਸੀ

ਪਰ ਕੁੱਝ ਹੀ ਮਿੰਟਾਂ ਵਿਚ ਇਸ ਮੱਹਲੇ ਅਤੇ ਇਸ ਗਲੀ ਵਿਚ ਭੀਡ ਹੋ ਜਾਣੀ ਸੀ ਅਤੇ ਸਾਰੀ ਪਾਕਿਸਤਾਨੀ ਸਰਕਾਰ ਨੇ ਹਿੱਲ ਜਾਣਾ ਸੀ

ਹੋਟਲ ਖਾਬਗਾਹ ਪਹੁੰਚ ਕੇ ਖਤਰਾ ਨੇ ਆਪਣਾ ਸੂਟਕੇਸ ਚੁੱਕਣ ਦੀ ਵੀ ਜ਼ਰੂਰਤ ਨਹੀਂ ਸਮਝੀਉਸ ਦੇ ਕਮਰੇ ਵਿਚ ਕੋਈ ਵੀ ਚੀਜ਼ ਐਸੀ ਨਹੀਂ ਸੀ ਜਿਸ ਨੂੰ ਲੁਕੋਣ ਜਾਂ ਚੁੱਕਣ ਦੀ ਜ਼ਰੂਰਤ ਹੁੰਦੀਉਸ ਦਾ ਕੋਲਟ ਰਿਵਾਲਵਰ ਉਸ ਦੇ ਕੋਲ ਸੀਸ਼ਮਸ਼ੇਰ ਸ਼ਿਘ ਵੱਲੋਂ ਗਲਤੀ ਨਾਲ ਪਲਾਂਟ ਕੀਤਾ ਦਸਤਾਵੇਜ਼ ਉਸ ਨੇ ਇਕ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਜੀਨ ਦੀ ਪਤਲੂਣ ਅੰਦਰਲੀ ਜੇਬ ਵਿਚ ਸੁਰਖਿਅਤ ਰਖਿਆ ਹੋਇਆ ਸੀਬਾਕੀ ਦੇ ਸਾਮਾਨ ਵਿਚੋਂ ਕੁਝ ਵੀ ਐਸਾ ਨਹੀਂ ਸੀ ਕਿ ਜਿਸ ਦੀ ਉਹਨੂੰ ਲੋੜ ਪੈਂਦੀ

ਹੋਟਲ ਦੇ ਲਾਊਣ ਵਿਚ ਪਹੁੰਚ ਕੇ ਉਸਨੇ ਸਰੀਨਾ ਦੁੱਰਾਨੀ ਨੂੰ ਬੁਲਾ ਭੇਜਿਆਉਸ ਵੇਲੇ ਇਕ ਹੋਰ ਕਾਊਂਟਰ ਕਲਰਕ ਮੌਜੂਦ ਸੀਜਿਸ ਥਾਂ ਸੋਫੇ ਉਤੇ ਉਹ ਆਮਣੇ ਸਾਹਮਣੇ ਬੈਠੇ ਸਨ ੳਥੋਂ ਉਨਾਂ ਦੀਆਂ ਗੱਲਾਂ ਕਾਊਂਟਰ ਕਲਰਕ ਸੁਣ ਨਹੀਂ ਸੀ ਸਕਦਾ

ਖਤਰਾ ਨੇ ਕਿਹਾ, ‘‘ਮਿਸ ਸਰੀਨਾ, ਤੁਹਾਡੇ ਲਈ ਇਕ ਖਬਰ ਹੈ ਕਿ ਤੁਹਾਡੇ ਕਮਰੇ ਦੇ ਬਾਹਰ ਭਾਰਤ ਅਤੇ ਪਾਕਿਸਤਾਨ ਦੇ ਦੋ ਖੁਫੀਆ ਕਾਰਕੁਨ ਮਾਰੇ ਗਏ ਹਨ’’

ਸਰੀਲਾ ਘਬਰਾਈ ਨਹੀਂਉਸ ਨੇ ਪਹਿਚਾਣ ਲਿਆ ਸੀ ਕਿ ਇਹ ਉਹੀ ਆਦਮੀ ਹੈ ਜਿਹੜਾ ਕਿਸੇ ਯੂਨਸ ਪਰਵੇਜ਼ ਦਾ ਪਤਾ ਕਰਨ ਲਈ ਆਇਆ ਸੀ

ਖਤਰਾ ਨੇ ਗਲ ਜਾਰੀ ਰਖੀ, ‘‘ਮੈਨੂੰ ਨਹੀਂ ਪਤਾ ਕਿ ਇਸ ਨਾਲ ਤੁਹਾਡਾ ਕਿ ਸੰਬੰਧ ਹੈ, ਪਰ ਜਿੰਨੀ ਗੱਲ ਮੈਂ ਸਮਝ ਸਕਦਾ ਹਾਂ ਉਸ ਮੁਤਾਬਕ ਤੁਹਾਡਾ ਕਿਸੇ ਨਾ ਕਿਸੇ ਤਰੇ ਰਾਅ ਨਾਲ ਸੰਬੰਧ ਹੈਕਿਵੇਂ ਹੈ, ਇਹ ਮੈਂ ਦਸ ਨਹੀਂ ਸਕਦਾਪਰ ਜੇ ਇਹ ਸੱਚ ਹੈ ਤਾਂ ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਤੁਰਤ ਹੀ ਤੁਹਾਨੂੰ ਲਾਹੌਰ ਛੱਡ ਦੇਣਾ ਪਏਗਾ

‘‘ਪਰ ਲਾਹੌਰ ਛੱਡ ਦੇ ਕਿਥੇ ਜਾਵਾਂਗੇ?’’

ਏਨੇ ਨੂੰ ਵੈਿਗਟਨ ਵੀ ਆਪਣਾ ਸੂਟਕੇਸ ਚੁਕੀ ਉਥੇ ਪਹੁੰਚ ਗਿਆਉਸ ਸਿੱਧਾ ਹੀ ਸਰੀਨਾ ਕੋਲ ਪਹੁੰਚ ਗਿਆਉਸ ਨੇ ਖਤਰਾ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਸਰੀਨਾ ਨੂੰ ਕਹਿਣ ਲੱਗਾ, ‘‘ਮਿਸ ਸਰੀਨਾ ਤੁਹਾਡੇ ਕਮਰੇ ਦੇ ਬਾਹਰ ਗੌਲੀ ਚਲ ਗਈ ਹੈਦੋ ਬੰਦੇ ਮਾਰੇ ਗਏ ਹਨਮੈਨੂੰ ਲਗਦਾ ਹੈ ਕਿ ਇਸ ਵਿਚੋਂ ਇਕ ਸ਼ਮਸ਼ੇਰ ਸਿੰਘ ਦਾ ਅਤੇ ਇਕ ਆਈ. ਐਸ. ਆਈ ਦਾ ਹੋਵੇਗਾਇਸ ਲਈ ਮੈਂ ਨੱਸ ਆਇਆ ਹਾਂ’’

ਏਲੇ ਨੂੰ ਉਸ ਦੀ ਨਜ਼ਰ ੳਪਰੇ ਬੰਦੇ ਉਤੇ ਪਈ ਜਿਹੜਾ ਕਿ ਸਰੀਨਾ ਦੁੱਰਾਨੀ ਕੋਲ ਬੈਠਾ ਸੀਖਤਰਾ ਪਹਿਲੀ ਨਜ਼ਰੇ ਹੀ ਸਮਝ ਗਿਆ ਕਿ ਇਹ ਕਮਜ਼ੋਰ ਜਿਹੇ ਚਿਹਰੇ ਵਾਲਾ ਆਦਮੀ ਕੋਈ ਐਂਗਲੋ ਇੰਡੀਅਨ ਹੈ ਅਤੇ ਇਹ ਜ਼ਰੂਰ ਹੀ ਸ਼ਮਸ਼ੇਰ ਸਿੰਘ ਦਾ ਹੀ ਕੋਈ ਵੈਿਗਟਨ ਹੋਵੇਗਾ ਜਿਹੜਾ ਕਿ ਫਰੰਟ ਹੋ ਗਿਆ ਹੈਇਸੇ ਬਦਲੇ ਨਵਾਂ ਏਜ਼ਟ ਭੇਜਣ ਲਈ ਹੀ ਸ਼ਮਸ਼ੇਰ ਸਿੰਘ ਨੇ ਖਤਰਾ ਨੂੰ ਬਲੀ ਦਾ ਬਕਰਾ ਬਣਾਇਆ ਸੀ

‘‘ਮੇਰੇ ਨਾਂ ਵਾਈ. ਐਮ. ਖਤਰਾ ਹੈ ਉਂਜ ਸਾਰੇ ਮੈਨੂੰ ਖਤਰਾ ਹੀ ਕਹਿੰਦੇ ਹਨਮਿਸਟਰ ਵੈਿਗਟਨ ਬੈਠ ਜਾਵੋ’’ ਖਤਰਾ ਨੇ ਕਿਹਾ

ਵੈਿਗਟਨ ਨੇ ਭੇਦ ਭਰੇ ਢੰਗ ਨਾਲ ਸਰੀਨਾ ਨੂੰ ਕਿਹਾ ਮੈਂ ਸਾਰਾ ਸਾਮਾਨ ਲੈ ਆਂਦਾ ਹੈ ਸਾਰੀ ਰਕਮ ਸੂਟਕੇਸ ਵਿਚ ਹੀ ਹੈ’’

‘‘ਮਿਸ ਸਰੀਨਾ ਦੁੱਰਾਨੀ, ਇਹ ਵੇਲਾ ਗੁਆਉਣ ਵਾਲਾ ਨਹੀਂਤੁਰਤ ਫੈਸਲਾ ਕਰਨ ਵਾਲਾ ਹੈ ਤੁਸੀਂ ਇਹ ਦਸੋ ਕਿ ਤੁਹਾਡਾ ਕੋਈ ਵਾਕਫ ਹੈ ਜਿਹੜਾ ਸ਼ਹਿਰ ਤੋਂ ਦੂਰ ਹੋਵੇ ਤੇ ਕ੍ਰਿਥੇ ਅਸੀਂ ਕੁਝ ਦਿਨ ਰਹਿ ਸਕਦੇ ਹੋਈਏ?’’ ਖਤਰਾ ਨੇ ਵੈਿਗਟਨ ਦੀ ਪਰਵਾਹ ਨਾ ਕਰਦੇ ਹੋਏ ਪੁਛਿਆਉਸ ਦੀ ਅਵਾਜ਼ ਵਿਚਲੀ ਕਾਹਲੀ ਨੂੰ ਸਰੀਨਾ ਤੁਰਤ ਭਾਂਪ ਗਈ

‘‘ਹਾਂ, ਇਥੋਂ ਸੌ ਮੀਲ ਦੂਰ ਉਤਰ ਵੱਲ, ਜੰਮੂ ਕਸ਼ਮੀਬ ਦੀ ਸਰਹਦ ਦੇ ਕੁਝ ਦੂਰ ਨਾਹੇਵਾਲ ਦੇ ਬਾਹਰਵਾਰ ਮੇਰੇ ਪਿਤਾ ਜੀ ਦੇ ਇਕ ਦੋਸਤ ਮੁਹੰਮਦ ਸਲੀਮ ਪਾਸ਼ਾ ਦੇ ਪੁੱਤਰ ਅਹਿਮਦ ਸਲੀਮ ਪਾਸ਼ਾ ਦਾ ਇਕ ਫਾਰਮ ਹੈਉਹ ਬਹੁਤ ਨਿਵੇਕਲਾ ਕਿਸਮ ਦਾ ਹੈ’’

‘‘ਕੀ ਉਹ ਤੁਹਾਡੀ ਮਦਦ ਕਰੇਗਾ?’’

‘‘ਹਾਂ ਉਹ ਜ਼ਰੂਰ ਕਰੇਗਾਉਸ ਦੇ ਪਿਤਾ ਤੇ ਮੇਰੇ ਪਿਤਾ ਨੂੰ ਇਕਠਿਆਂ ਹੀ ਫਾਂਸੀ ਦਿਤੀ ਗਈ ਸੀ’’

‘‘ਤੁਸੀਂ ਪਿਛਲੀ ਵਾਰੀ ਕਦੇ ਕੁ ਉਥੇ ਗਏ ਸੀ?’’

‘‘ਕਰੀਬ ਦੋ ਸਾਲ ਪਹਿਲਾਂ’’

‘‘ਤਾਂ ਫਿਰ ਠੀਕ ਹੈਅਸੀਂ ਉਥੇ ਹੀ ਚਲਾਂਗੇਇਸ ਹੋਟਲ ਦਾ ਕੋਈ ਪਿਛਲਾ ਦਰਵਾਜ਼ਾ ਹੈ?’’

‘‘ਹਾਂ ਹੈ’’ ਸਰੀਨਾ ਨੇ ਕਿਹਾ

‘‘ਤਾਂ ਫਿਰ ਤੁਸੀਂ ਤੁਰਤ ਆਪਣਾ ਪਰਸ ਵਗੈਰਾ ਚੁਕ ਕੇ ਬਾਹਰ ਨਿਕਲੋ ਮੈਂ ਉਥੇ ਹੀ ਮਿਲਾਂਗਾ’’ ਖਤਰਾ ਨੇ ਕਿਹਾ

‘‘ਨਹੀਂ ਮਿਸ ਸਰੀਨਾ, ‘‘ਵੈਿਗਟਨ ਨੇ ਟੋਕਿਆ’’ ਇਸ ਆਦਮੀ ਦੀ ਗੱਲਾਂ ਵਿਚ ਨਾ ਪਵੋਅਸੀਂ ਕੁਝ ਦਿਨ ਵਿਚਾਹੀ ਲੁਕੇ ਰਹਾਂਗੇਫੇਰ ਅਸੀਂ ਨਕਲੀ ਪਾਸਪੋਰਟ ਬਣਾ ਕੇ ਸਵਿਟਜਰਲੈਂਡ ਚਲੇ ਜਾਵਾਂਗੇਸਾਡੇ ਕੋਲ ਬਹੁਤ ਪੈਸਾ ਹੈ ਇਹ ਅਸੀਂ ਅੱਧੇ ਅੱਧੇ ਵੰਡ ਲਵਾਂਗੇ

ਪਰ ਸਰੀਨਾ ਨੇ ਖਤਰਾ ਵੱਲੋਂ ਦਿਖਾਈ ਗਈ ਹੁਸ਼ਿਆਰੀ ਅਤੇ ਚੁਸਤੀ ਤੋਂ ਹੀ ਭਾਂਪ ਲਿਆ ਸੀ ਕਿ ਵੈਿਗਟਨ ਨਾਲੋਂ ਖਤਰਾ ਵਧੇਰੇ ਸਹਿ ਗੱਲ ਕਰ ਰਿਹਾ ਹੈਇਸ ਲਈ ਉਸ ਨੇ ਵੈਿਗਟਨ ਨੂੰ ਚੁੱਪ ਕਰਵਾ ਦਿੱਤਾ ਅਤੇ ਆਪਣਾ ਸਾਮਾਨ ਚੁਕਣ ਲਈ ਕਾਊਂਟਰ ਵੱਲ ਚਲੇ ਗਈ

ਖਤਰਾ ਚੁੱਪਚਾਪ ਉਠਿਆ ਅਤੇ ਸਰੀਨਾ ਵੱਲੋਂ ਦਸੇ ਗਏ ਰਸਤੇ ਰਾਹੀਂ ਬਾਹਰ ਨਿਕਲ ਗਿਆਇਕ ਮਿੰਟ ਮਗਰੋਂ ਸਰੀਨਾ ਵੀ ਉਸੇ ਰਸਤੇ ਚਲੀ ਗਈਕੋਈ ਹੋਰ ਰਸਤਾ ਨਾ ਹੋਣ ਕਾਰਨ ਵੈਿਗਟਨ ਵੀ ਮਗਰੇ ਹੀ ਸੂਟਕੇਸ ਚੁਕੀ ਬਾਹਰ ਚਲੇ ਗਿਆ

ਬਾਹਰ ਨਿਕਲ ਕੇ ਖਤਰਾ ਨੇ ਸੜਕ ਕਿਨਾਰੇ ਖੜੀਆਂ ਗੱਡੀਆਂ ਉਤੇ ਝਾਤੀ ਮਾਰੀਬਹੁਤ ਸਾਰੀਆਂ ਕਾਰਾਂ ਖੜੀਆਂ ਸਨ ਉਸ ਨੇ ਮੁੜ ਚਾਰ ਕਾਰਾਂ ਦੇ ਦਰਵਾਜ਼ੇ ਖੋਹਲਣ ਦੀ ਕੋਸ਼ਿਸ਼ ਕੀਤੀਅਖੀਰਕਾਰ ਇਕ ਜੀਪ ਉਤੇ ਨਜ਼ਰ ਪਈ ਇਹ ਇਕ ਫੌਜੀ ਜੀਪ ਸੀ ਜਿਹੜੀ ਕਿਸੇ ਨੇ ਖਰੀਦ ਕੇ ਉਸ ਨੂੰ ਪ੍ਰਾਈਵੇਟ ਨੰਬਰ ਲੁਆ ਲਿਆ ਸੀਖਾਸ ਕਰਕੇ ਨੌਜਵਾਨ ਮੁੰਡੇ ਇਸ ਤਰਾਂ ਕਰਕੇ ਸਨਉਂਜ ਲਾਹੌਰ ਵਿਚ ਅਮਰੀਕੀ ਤੇ ਵਿਦੇਸ਼ੀ ਕਾਰਾਂ ਦੀ ਭਰਮਾਰ ਸੀ

ਖਤਰਾ ਨੇ ਡਰਾਈਵਿੰਗ ਸੀਟ ਸੰਭਾਲੀ ਅਤੇ ਹੇਠਾਂ ਝੁਕ ਕੇ ਲਮਕ ਰਹੀਆਂ ਤਾਰਾਂ ਦੀ ਟੋਹਾ ਟਾਹੀ ਕਰਕੇ ਸੈਲਫ ਵਾਲੀਆਂ ਤਾਰਾਂ ਲੱਭ ਲੈਂਦੀਆਂਇਨਾਂ ਨੂੰ ਖਿਚ ਕੇ ਬਾਹਰ ਕੱਢਿਆ ਅਤੇ ਮੂੰਹ ਵਿਚ ਪਾ ਕੇ ਦੰਦਾਂ ਨਾਲ ਖਿਚ ਕੇ ਉਪਰਲੀ ਰਬੜ ਲਾਹੀਜਦੋਂ ਦੋਵੇਂ ਤਾਰਾਂ ਨੂੰ ਆਪਸ ਵਿਚ ਮਿਲਾਇਆ ਤਾਂ ਜੀਪ ਸਟਾਰਟ ਹੋ ਗਈ

ਸਰੀਨਾ ਉਸ ਦੇ ਬਰਾਬਰ ਵਾਲੀ ਸੀਟ ਉਤੇ ਆ ਬੈਠੀ ਅਤੇ ਵੈਿਗਟਨ ਮੂੰਹ ਫੁਲਾਈ ਆਪਣੇ ਸੂਟਕੇਸ ਸਮੇਤ ਪਿਛਲੀ ਸੀਟ ਉਤੇ ਜਾ ਬੈਠਾਉਹ ਹਾਲੇ ਤਕ ਵੀ ਇਸ ਬੇਪਛਾਣ ਨੌਜਵਾਨ ਨਾਲ ਸਰੀਨਾ ਦੇ ਇਸ ਤਰਾਂ ਤੁਰ ਪੈਣ ਉਤੇ ਖੂਸ਼ ²ਨਹੀਂ ਸੀ

ਖਤਰਾ ਨੇ ਜੀਪ ਬੈਕ ਗੀਅਰ ਵਿਚ ਪਾਈ ਅਤੇ ਖੱਬੇ ਪਾਸੇ ਨੂੰ ਮੁੜਦੇ ਹੋਏ ਸਰੀਨਾ ਨੂੰ ਪੁਛਿਆ,‘‘ਉਹ ਕਿਸੇ ਵੀ ਸਮੇਂ ਹੋਟਲ ਨੂੰ ਪਹੁੰਚਣ ਵਾਲੇ ਹੋਣਗੇਹੋਟਲ ਵਿਚ ਤੁਹਾਨੂੰ ਨਾ ਦੇਖ ਕੇ ਉਹ ਤੁਰਤ ਸ਼ਹਿਰ ਦੇ ਸਾਰੇ ਨਾਕਿਆ ਨੂੰ ਚੌਕਸ ਕਰ ਦੇਣਗੇਇਸ ਲਈ ਸਾਨੂੰ ਤੁਰਤ ਸ਼ਹਿਰ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈਇਸ ਲਈ ਅਸੀਂ ਤੁਰਤ ਨਾਰੌਵਾਲ ਵੱਲ ਨੂੰ ਚਲਾ ਰਹੇ ਹਾਂ

ਕਾਫੀ ਦੇਰ ਮੋੜ ਖੋੜ ਚਲਦੇ ਰਹਿਣ ਮਗਰੋਂ ਜਦੋਂ ਉਹ ਸਿੱਧੀ ਜਰਨੈਲੀ ਸੜਕ ਉਤੇ ਆਏ ਤਾਂ ਮੀਲ ਪੱਥਰ ਉਤੇ ਨਾਹੋਵਾਲ 60 ਕਿਲੋਮੀਟਰ ਲਿਖਿਆ ਹੋਇਆ ਸੀਖਤਰਾ ਨੇ ਜੀਪ ਦੀ ਕਿੱਲੀ ਪੂਰੀ ਤਰਾਂ ਨੱਪ ਦਿਤੀ ਸੀ ਅਤੇ ਇਹ ਕਰੀਬ 80 ਕਿਲੋਮੀਟਰ ਦੀ ਗਫਤਾਰ ਉਤੇ ਅੱਰਾਟ ਪਾਉਂਦੀ ਜਾ ਰਹੀ ਸੀਰਸਤੇ ਵਿਚ ਆਉਂਦਿਆਂ ਟਾਂਵੀਆਂ ਟਾਂਵੀਆਂ ਰੰਗ ਬਿਰੰਗੀਆਂ ਬਸਾਂ ਨੂੰ ਇਹ ਉਵਰਟਕੇ ਕਰਦੀ ਹੋਈ ¦ਗੀ ਜਾ ਰਹੀ ਸੀ

ਜਦੋਂ ਸੜਕ ਸਿੱਧੀ ਹੋ ਗਈ ਤਾਂ ਖਤਰਾ ਨੇ ਹੀ ਸਭ ਤੋਂ ਪਹਿਲਾਂ ਚੁੱਪ ਤੋੜੀ: ‘‘ਮਿਸ ਸਰੀਨਾ, ਸਾਰਾ ਕੁਝ ਏਨੀ ਕਾਹਲੀ ਵਿਚ ਕਰਨਾ ਪਿਆ ਕਿ ਮੈਂ ਕੁਝ ਵੀ ਦੱਸ ਨਹੀਂ ਸਕਿਆਨਾ ਆਪਣੇ ਬਾਰੇ ਅਤੇ ਨਾ ਹੀ ਸਾਰੇ ਹਾਲਾਤ ਬਾਰੇਮੈਂ ਆਪਣਾ ਨਾਂ ਤਾਂ ਤੁਹਾਨੂੰ ਦਸ ਹੀ ਦਿੱਤਾ ਸੀਤੁਹਾਡਾ ਨਾਂ ਮੈਨੂੰ ਪਤਾ ਲੱਗ ਗਿਆ ਸੀਇਸ ਲਈ ਰਸਮੀ ਤੁਆਜਨ ਦੀ ਜ਼ਰੂਰਤ ਨਹੀਂ ਰਹੀਫਿਰ ਵੀ ਮੈਂ ਤੁਹਾਨੂੰ ਦਸ ਦਿਆਂ ਕਿ ਆਈ. ਐਸ. ਆਈ. ਦਾ ਖੁਸ਼ਬਾਗ ਖਾਨ ਨਾਲ ਬਹੁਤ ਚੀਹੜਾ ਅਫਸਰ ਹੈਕੀ ਤੁਸੀਂ ਉਸ ਨੂੰ ਜਾਣਦੇ ਹੋ?’’

‘‘ਨਹੀਂ ਮੈਂ ਕਦੇ ਉਸ ਦਾ ਨਾਂ ਨਹੀਂ ਸੁਣਿਆਦਰਅਸਲ ਮੈਂ... ਮੈਂ ਨਹੀਂ ਸਮਝਦੀ ਕਿ ਮੈਂ ਕੋਈ ਗਲਤ ਕੰਮ ਕੀਤਾ ਸੀ’’ ਉਸ ਨੇ ਰਤਾ ਕੁ ਰੁਕ ਰੁਕ ਕੇ ਕਿਹਾ

‘‘ਤੁਸੀਂ ਸ਼ਮਸ਼ੇਰ ਸਿੰਘ ਲਈ ਕੰਮ ਨਹੀਂ ਸੀ ਕਰਦੇ?’’ ਉਸ ਨੇ ਸਵਾਲ ਕੀਤਾ

‘‘ਮੈਂ ਸ਼ਕੀਲ ਸਾਹਿਬ ਨੂੰ ਵੈਿਗਟਨ ਸਾਹਿਬ ਨੂੰ ਅਤੇ ਅਲਫਰਡ ਸਾਹਿਬਾ ਨੂੰ ਵੀ ਜਾਣਦੀ ਹਾਂਇਹ ਸ਼ਮਸ਼ੇਰ ਸਿੰਘ ਤੇ ਸ਼ਾਹਬਾਗ ਕੌਣ ਹਨ?’’ ਉਸ ਨੇ ਰਤਾ ਕੁ ਭੋਲੇਪਣ ਨਾਲ ਕਿਹਾਖਤਰਾ ਇਸ ਭੋਲੇਪਣ ਉਤੇ ਆਪਣੇ ਆਪ ਹੀ ਮੁਸਕਰਾ ਪਿਆ ਹਾਲਾਂਕਿ ਹਨੇਰਾ ਹੋਣ ਨਾਲ ਉਸ ਦੀ ਮੁਸਕਰਾਹਟ ਨੂੰ ਸਰੀਨਾ ਦੇਖ ਨਾ ਸਕੀ

ਜੀਪ ਦੀ ਤੇਜ਼ ਰੌਸ਼ਨੀ ਨਾਲ ਸੜਕ ਰੋਸ਼ਨ ਹੋ ਗਈ ਸੀਭਾਵੇਂ ਬਹੁਤੀ ਚੰਗੀ ਸੜਕ ਨਹੀਂ ਸੀ ਪਰ ਬਹੁਤੀ ਮਾੜੀ ਵੀ ਨਹੀਂ ਸੀ

‘‘ਖੈਰ, ਮੈਂ ਸਿਰਫ ਏਨਾ ਹੀ ਦਸ ਸਕਦਾ ਹਾਂ ਕਿ ਸ਼ਕੀਲ ਅਤੇ ਸਾਡੇ ਵੈਿਗਟਨ ਸਾਹਿਬ, ਦੋਵੇਂ ਹੀ ਸ਼ਮਸ਼ੇਰ ਸਿੰਘ ਦੇ ਬੰਦੇ ਹਨ ਜਿਹੜਾ ਕਿ ਇੰਗਲੈਂਡ ਵਿਚ ਰਾਅ ਦੇ ਦਫਤਰ ਦਾ ਮੁਖੀ ਹੈਮੈਂ ਰਾਅ ਭਾਗਤ ਦੀ ਵਿਦੇਸ਼ਾਂ ਵਿਚ ਖੁਫੀਆ ਕਾਰਵਾਈਆਂ ਕਰਨ ਵਾਲੀ ਏਜੰਸੀ ਹੈਕਿਉਂਕਿ ਸਿੱਧਾ ਦਖਲ ਮੁਸ਼ਕਿਲ ਹੀ ਹੈਇਸ ਲਈ ਰਾਅ ਦਾ ਪਾਕਿਸਤਾਨ ਵਿਚਲੀਆਂ ਸਰਗਰਮੀਆਂ ਦਾ ਹੈਡ ਕੁਆਟਰ ¦ਦਨ ਵਿਚ ਹੈ ਰਿਹਾ ਖੁਸ਼ਬਾਗ ਖਾਨ ਉਹ ਆਈ. ਐਸ. ਆਈ. ਦਾ ਤੀਸਰੇ ਨੰਬਰ ਦਾ ਅਧਿਕਾਰੀ ਹੈਪਾਕਿਸਤਾਨ ਵਿਚਲੇ ਰਾਅ ਦੇ ਅਤ ਹੇਠ ਦੇਸ਼ਾਂ ਦੇ ਜਸੂਸਾਂ ਨੂੰ ਲੱਭਣ ਅਤੇ ਉਨਾਂ ਦਾ ਸ਼ਿਕਾਰ ਕਰਨਾ ਉਸ ਦਾ ਪੇਸ਼ਾ ਹੈ ਪਰ ਉਹ ਇਸ ਪੇਸ਼ੇ ਨੂੰ ਸ਼ੌਕ ਅਤੇ ਮਿਸ਼ਨ ਵਾਂਗ ਲਾਗੂ ਕਰਦਾ ਹੈਵਿਦੇਸ਼ੀ ਏਜੰਟਾਂ ਨੂੰ ਚੁਣ ਚੁਣ ਕੇ ਲਭਣਾ ਅਤੇ ਉਨਾਂ ਦਾ ਸ਼ਿਕਾਰ ਕਰਨਾ ਉਸ ਲਈ ਨਸ਼ੇ ਦਾ ਕੰਮ ਕਰਦਾ ਹੈਇਸ ਲਈ ਉਸ ਨੇ ਹਰ ਕੋਸ਼ਿਸ਼ ਕਰਕੇ ਤੁਹਾਨੂੰ ਲਭਣਾ ਹੈਹੋਟਲ ਦੇ ਕਿਸੇ ਮੁਲਾਜ਼ਮ ਨੂੰ ਇਹ ਤਾਂ ਨਹੀਂ ਪਤਾ ਕਿ ਤੁਸੀਂ ਕਿਥੇ ਜਾ ਰਹੇ ਹੋ? ਮੇਰਾ ਮਤਲਬ ਹੈ ਤੁਸੀਂ ਇਸ ਮਹਿਮਾਨ ਸਲੀਮ ਪਾਸ਼ਾ ਦਾ ਕਿਸੇ ਕੋਲ ਜ਼ਿਕਰ ਤਾਂ ਨਹੀਂ ਕੀਤਾ?’’

ਨਹੀਂ ਮੈਂ ਕਿਸੇ ਕੋਲ ਜ਼ਿਕਰ ਨਹੀਂ ਕੀਤਾ ਮੈਂ ਤਾਂ ਕਿਸੇ ਨੂੰ ਦੱਸ ਕੇ ਵੀ ਨਹੀਂ ਆਈਸਲੀਮ ਸੰਧੂ ਨੂੰ ਵੀ ਨਹੀਂ ਜਿਹੜਾ ਮੇਰੇ ਨਾਲ ਡਿਊਟੀ ਉਤੇ ਸੀ’’ ਸਰੀਨਾ ਨੇ ਉਤਰ ਦਿੱਤਾ

‘‘ਤਾਂ ਫਿਰ ਠੀਕ ਹੈਤੇ ਕੀ ਤੁਸੀਂ ਸਮਝਦੇ ਹੋ ਕਿ ਅਹਿਮਦ ਸਲੀਮ ਪਾਸ਼ਾ ਤੁਹਾਨੂੰ ਪਨਾਹ ਦੇ ਦੇਵੇਗਾ?’’ ਉਸ ਨੇ ਫਿਰ ਪੁਛਿਆ

‘‘ਹਾਂ ਜ਼ਰੂਰ ਦੇਵੇਗਾ’’ ਉਸ ਨੇ ਭਰੋਸੇ ਨਾਲ ਕਿਹਾ

ਵੈਿਗਟਨ ਏਨੀ ਦੇਰ ਤੱਕ ਚੁੱਪ ਸੀਉਹ ਪਿਛਲੀ ਸੀਟ ਉਤੇ ਆਪਣੇ ਸੂਟਕੇਸ ਨੂੰ ਦੋਹਾਂ ਲੱਤਾਂ ਵਿਚਾਲੇ ਰਖ ਕੇ ਬੈਠਾ ਸੀਸੂਟਕੇਸ ਇਸ ਤਰਾਂ ਸੰਭਾਲਿਆ ਹੋਇਆ ਸੀ ਜਿਵੇਂ ਇਸ ਨਾਲੋਂ ਕੀਮਤੀ ਹੋਰ ਕੋਈ ਚੀਜ਼ ਨਾ ਹੋਵੇਉਸ ਲਈ ਉਹ ਕੀਮਤੀ ਵੀ ਸੀ ਇਸ ਵਿਚ ਇਕ ਲੱਖ ਡਾਲਰ ਯਾਦਵ ਵਾਲੇ ਅਤੇ ਕਰੀਬ ਦਸ ਹਜ਼ਾਰ ਡਾਲਰ ਉਸਦੇ ਆਪਣੇ ਵਚਾਏ ਹੋਏ ਵੀ ਸਨਏਨੀ ਦੇਰ ਚੁੱਪ ਰਹਿਣ ਦੇ ਬਾਦ ਉਸ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਸ ਨੇ ਪਹਿਲੀ ਵਾਰ ਖਤਰਾ ਉਤੇ ਇਤਰਾਜ ਕੀਤਾ

ਉਸ ਕਿਹਾ, ‘‘ਦੇਖੋ ਮਿਸਟਰ ਮੈਂ ਤੇਰਾ ਨਾਂ ਤਕ ਨਹੀਂ ਜਾਣਦਾਤੂੰ ਆਪਣੇ ਪ੍ਰੋਗਰਾਮ ਆਪਣੇ ਕੋਲ ਰਖਮੈਂ ਤੇ ਸਰੀਨਾ ਤੇਰੇ ਨਾਲ ਸ਼ਾਮਲ ਨਹੀਂ ਹਾਂ

ਸਰੀਨਾ ਨੇ ਕਿਹਾ, ‘‘ਵੈਿਗਟਨ ਸਾਹਿਬ ਇਹ ਕੀ ਕਹਿ ਰਹੇ ਹੋ ਤੁਸੀਂ

‘‘ਮੈਂ ਇਹ ਕਹਿ ਰਿਹਾ ਹਾਂ ਕਿ ਇਹ ਆਦਮੀ ਸ਼ਮਸ਼ੇਰ ਸਿੰਘ ਦੇ ਬੰਦਿਆਂ ਤੋਂ ਵੀ ਖਤਰਨਾਕ ਹੈਇਹ ਸਾਨੂੰ ਕਿਸੇ ਮੁਸੀਬਤ ਵਿਚ ਪਾਏਗਾਇਸ ਲਈ ਤੁਹਾਨੂੰ ਇਸ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ’’

ਪਰ ਸਰੀਨਾ ਜਾਣਦੀ ਸੀ ਕਿ, ਉਹ ਪਹਿਲੀ ਨਜ਼ਰ ਤੋਂ ਹੀ ਸਮਝ ਗਈ ਸੀ ਕਿ ਵਾਈ. ਐਮ. ਖਤਰਾ ਜਿਹੜਾ ਆਪਣੇ ਆਪ ਨੂੰ ਖਤਰਾ ਕਹਿੰਦਾ ਸੀ, ਹੀ ਉਸ ਦੀ ਰਾਖੀ ਕਰ ਸਕਦਾ ਹੈਇਸ ਲਈ ਉਸ ਕਿਹਾ, ‘‘ਨਹੀਂ, ਮਿਸਟਰ ਖਤਰਾ ਜੋ ਕਰ ਰਹੇ ਹਨ ਠੀਕ ਕਰ ਰਹੇ ਹਨ’’

ਏਨੇ ਨੂੰ ਉਹ ਨਾਰੌਵਾਲ ਦੇ ਨਜ਼ਦੀਕ ਪਹੁੰਚ ਚੁੱਕੇ ਸਨਸ਼ਹਿਰ ਵਿਚ ਜਾਣ ਦੀ ਥਾਂ ਸਰੀਨਾ ਨੇ ਖਤਰਾ ਨੂੰ ਸ਼ਹਿਰ ਦੇ ਬਾਹਰਬਾਰ ਬਾਈਪਾਸ ਜਾਣ ਲਈ ਕਿਹਾਇਹ ਇਲਾਕਾ ਉਚਾ, ਨੀਵਾਂ ਅਤੇ ਨੀਮ ਪਹਾੜੀ ਸ਼ੁਰੂ ਹੋ ਗਿਆ ਸੀ ਸੱਜੇ ਪਾਸੇ ਦਰਿਆ ਰਾਵੀ ਵਗਦਾ ਸੀ, ਸੜਕ ਕਦੇ ਦਰਿਆ ਦੇ ਨਜ਼ਦੀਕ ਹੋ ਜਾਂਦੀ ਤੇ ਕਦੇ ਦੂਰਸ਼ਹਿਰ ਬਾਹਰ ਕਰੀਬ ਦਸ ਕਿਲੋਮੀਟਰ ਨਿਕਲ ਕੇ ਸਰੀਨਾ ਨੇ ਜੀਪ ਇਕ ਿਕ ਰੋੜ ਉਤੇ ਮੋੜਨ ਲਈ ਕਿਹਾਸੜਕ ਦੇ ਆਲੇ ਦੁਆਲੇ ਸਮੇਂ ਦੂਰ ਦੂਰ ਤਕ ਦਰਖਤਾਂ ਦੇ ਝੂੰਡ ਸਨਕਰੀਬ ਪੰਦਰਾਂ ਕਿਲੋਮੀਟਰ ਵਿਚ ,,, ਨਹਿਰ ਦੇ ਨਾਲ ਨਾਲ ਜਾਂਦੇ ਹੋਏ ਬਹੁਤ ਸਾਰੇ ਨਿੱਕੇ ਨਿੱਕੇ ਪਿੰਡ ਪਿਛੇ ਛਡਦੇ ਹੋਏ ਅਖ਼ੀਰਕਾਰ ਸਰੀਨਾ ਨੇ ਜੀਪ ਨੂੰ ਇਕ ਕੱਚੇ ਰਸਤੇ ਵੱਲ ਮੋੜਨ ਲਈ ਕਿਹਾ

ਆਮ ਆਦਮੀ ਜਿਸ ਨੂੰ ਇਸਦਾ ਪਤਾ ਨਾ ਹੋਵੇ, ਕੱਚੇ ਰਸਤੇ ਤੋਂ ਅੱਗੇ ਲੰਘ ਸਕਦਾ ਸੀਇਹ ਸਿਰਫ ਗੱਡੇ ਦੇ ਪਹੇ ਜਿੰਨਾ ਰਸਤਾ ਸੀਦੋਹਾਂ ਪਾਸੇ ਉਤੇ ਉ¤ਚਾ ਉਚਾ ,,,, ਸੀ

ਕਰੀਬ ਦੋ ਸੌ ਮੀਟਰ ਜਾ ਕੇ ਸਰੀਨਾ ਨੇ ਬਸਕਿਹਾ ਅਤੇ ਖਤਰਾ ਨੇ ਜੀਪ ਰੋਕ ਦਿਤੀ

‘‘ਬਸ ਅਸੀਂ ਪਹੁੰਚ ਗਏ ਹਾਂਅਹੁ ਸਾਹਮਣਾ ਮੋੜ ਮੁੜ ਕੇ ਹੀ ਅਹਿਮਦ ਸਲੀਮ ਪਾਸ਼ਾ ਦਾ ਫਾਰਮ ਹੈਉਹ ਪਿੰਡੋਂ ਬਾਹਰ ਖੇਤਾਂ ਵਿਚ ਹੀ ਰਹਿੰਦੇ ਹਨ’’ ਸਰੀਨਾ ਨੇ ਕਿਹਾ

‘‘ਤਾਂ ਫਿਰ ਤੁਸੀਂ ਇਉਂ ਕਰੋ ਕਿ ਪਹਿਲਾਂ ਜਾ ਕੇ ਪਤਾ ਕਰ ਲਵੋਫਿਰ ਸਾਨੂੰ ਆ ਕੇ ਦਸਣਾ ਤਾਂ ਹੀ ਅਸੀਂ ਆਵਾਂਗੇ’’

‘‘ਠੀਕ’’ ਇਹ ਕਹਿ ਕੇ ਸਰੀਨਾ ਚਲੀ ਗਈ

ਪਿਛੇ ਵੈਿਗਟਨ ਤੇ ਖਤਰਾ ਰਹਿ ਗਏ ਵੈਿਗਟਨ ਨੂੰ ਖਤਰਾ ਦਾ ਆਤਮ ਵਿਸ਼ਵਾਸ ਭਰਿਆ ਵਤੀਰਾ ਪਸੰਦ ਨਹੀਂ ਸੀ ਆ ਰਿਹਾਖਤਰਾ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ

‘‘ਦੇਖੋ ਮਿਸਟਰ ਖਤਰਾ ਜਾਂ ਖਟੜਾ, ਮੈਂ ਇਕ ਗੱਲ ਦਸ ਦੀਆਂ ਕਿ ਤੁਸੀਂ ਸਰੀਨਾ ਨੂੰ ਭੌਲੀ ਭਾਲੀ ਨੂੰ ਵਰਗਲਾ ਰਹੇ ਹੋਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ’’ ਵੈਿਗਟਨ ਨੇ ਕਿਹਾ

‘‘ਮਿਸਟਰ ਵੈਿਗਟਨ, ਇਹ ਵੇਲਾ ਮੂਰਖਤਾ ਦਾ ਨਹੀਂਇਹ ਸਮਾਂ ਅਕਲਮੰਦੀ ਤੋਂ ਕੰਮ ਲੈਣ ਦਾ ਹੈਜੇ ਸਾਡਾ ਅੰਦਾਜਾ ਸਹੀ ਹੈ ਤਾਂ ਅਸੀਂ ਭਾਰਤ ਨਾਲ ਲਗਦੇ ਬਾਰਡਰ ਦੇ ਨਜ਼ਦੀਕ ਹੀ ਹਾਂਜੇ ਦੋ ਤਿੰਨ ਦਿਨ ਤਕ ਉਨਾਂ ਨੂੰ ਪਤਾ ਨਾ ਲੱਗਾ ਤਾਂ ਅਸੀਂ ਸਹਿਜੇ ਹੀ ਬਾਰਡਰ ਪਾਰ ਕਰਕੇ ਭਾਰਤ ਪਹੁੰਚ ਜਾਵਾਂਗੇ ਫਿਰ ਅਸੀਂ ਆਈ. ਐਸ. ਆਈ. ਦੇ ਸੁਰਖਿਅਤ ਹੋ ਜਾਵਾਂਗੇ’’

‘‘ਮੈਂ ਨਹੀਂ ਜਾਵਾਂਗਾ’’ ਵੈਿਗਟਨ ਨੇ ਜਿੱਦੀ ਬੱਚੇ ਵਾਂਗ ਕਿਹਾ

‘‘ਤੁਹਾਡੀ ਮਰਜ਼ੀ’’

‘‘ਸਰੀਨਾ ਵੀ ਨਹੀਂ ਜਾਵੇਗੀ’’

‘‘ਇਹ ਉਸ ਦੀ ਮਰਜ਼ੀ’’

‘‘ਤੁਸੀਂ ਉਸ ਨੂੰ ਝਾਂਸਾ ਦੇ ਰਹੇ ਹੋਮੈਂ ਇੰਜ ਨਹੀਂ ਕਰਨ ਦਿਆਂਗਾ’’ ਇਹ ਕਹਿਕੇ ਕੇ ਉਸ ਨੇ ਆਪਣਾ ਵੈਵਲੇ ਸਕਾਝ ਰਿਵਾਲਵਰ ਕੱਢ ਲਿਆ ਅਤੇ ਖਤਰਾ ਵੱਲ ਸੇਧ ਲਿਆ‘‘ਮੈਂ ਹੁਣੇ ਹੀ ਸਰੀਨਾ ਨੂੰ ਨਾਲ ਲੈ ਕੇ ਵਾਪਸ ਚਲੇ ਜਵਾਂਗਾਮੇਰੇ ਕੋਲ ਬਹੁਤ ਸਾਰੇ ਪੈਸੇ ਹਨ ਇਹ ਪੈਸੇ ਮੇਰੇ ਤੇ ਸਰੀਨਾ ਦੇ ਹਨ ਇਨਾਂ ਪੈਸਿਆਂ ਨਾਲ ਨਕਲੀ ਪਾਸਪੋਰਟ ਖਰੀਦ ਕੇ ਅਸੀਂ ਸਵਿਟਜਰਲੈਂਡ ਚਲੇ ਜਾਵਾਂਗੇਸਾਨੂੰ ਤੇਰੀ ਜ਼ਰੂਰਤ ਨਹੀਂ

ਖਤਰਾ ਦਾ ਨਾਂ ਐਂਵੇ ਹੀ ਖਤਰਾ ਨਹੀਂ ਸੀ ਪਿਆਉਸ ਨੇ ਅੱਖ ਦੇ ਫੋਰ ਵਿਚ ਖੱਬੇ ਹੱਥ ਨਾਲ ਕਰਾਟੇ ਦਾ ਇਕ ਵਾਰ ਕੀਤਾ ਅਤੇ ਵੈਿਗਟਨ ਦੂਹਰਾ ਹੋ ਕੇ ਹੇਠਾਂ ਗਿੱਲੀ ਮਿੱਟੀ ਵਿਚ ਢੇਰੀ ਹੋ ਗਿਆਰਿਵਾਲਵਰ ਖਤਰਾ ਦੇ ਹੱਥਾਂ ਵਿਚ ਸੀਉਸ ਨੇ ਰਿਵਾਲਵਰ ਨੂੰ ਖੋਲ ਕੇ ਉਸ ਵਿਚ ਗੋਲੀਆਂ ਕੱਢ ਕੇ ਛੋਲੇ ਵਿਚ ਪਾਈਆਂ ਅਤੇ ਖਾਲੀ ਰਿਵਾਲਵਰ ਵੈਿਗਟਨ ਨੂੰ ਫੜਾ ਦਿੱਤਾ’’ ਹੁਣ ਇਹ ਤੇਰੇ ਅਤੇ ਸਾਡੇ ਸਭ ਦੀ ਸਿਹਤ ਲਈ ਠੀਕ ਰਹੇਗਾ’’

ਵੈਿਗਟਨ ਦਾ ਪਹਿਲਾਂ ਤੋਂ ਹੀ ਕਮਜ਼ੋਰ ਚਿਹਰਾ ਹੋਰ ਵੀ ਕਮਜ਼ੋਰ ਨਜ਼ਰ ਆ ਰਿਹਾ ਸੀ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com