|
ਰਣਜੀਤ ਧੀਰ |
ਰਣਜੀਤ ਧੀਰ ਸਾਊਥਾਲ, 31 ਮਾਰਚ 2024
ਸਾਹਿਤ
ਪ੍ਰੇਮੀਓ, (ਵਟਸਐਪ ਢਾਣੀ) ਕਈ ਹਫ਼ਤੇ ਪਹਿਲਾਂ
ਸ਼ਬਦ-ਜੋੜਾਂ/ਘਸੋੜਾਂ ਦੀ ਚਰਚਾ ਸਬੰਧੀ ਸ਼ਿੰਦਰਪਾਲ ਸਿੰਘ ਨੇ ਡਾ. ਬਲਦੇਵ
ਸਿੰਘ ਕੰਦੋਲਾ ਜੀ ਦੀ ਪੁਸਤਕ ਪੜ੍ਹਨ ਦੀ ਸਲਾਹ ਦਿੱਤੀ। ਪੁਸਤਕ ਦਾ ਨਾਮ ਹੈ
- “ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿੱਚ ਵਿਗਿਆਨਕ ਤਰਕ - ਇੱਕ ਸਰਵੇਖਣ ਅਤੇ
ਅਧਿਅਨ”। ਪਹਿਲੀ ਗੱਲ ਕਿ ਇਹ ਸਾਲ 2016 ਵਿੱਚ ਪ੍ਰਕਾਸ਼ਿਤ ਇਹ ਗਹਿਰ
ਗੰਭੀਰ ਗਿਆਨ ਭਰਪੂਰ ਬਹੁਤ ਹੀ ਪ੍ਰਭਾਵਸ਼ਾਲੀ ਪੁਸਤਕ ਹੈ।
2.
ਇਹ ਪੁਸਤਕ ਪੜ੍ਹਕੇ ਬੰਦਾ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੈ ਕਿ ਸਾਡੇ ਦੇਸ
ਅਤੇ ਸਾਡੇ ਲੋਕਾਂ ਦਾ ਵਿਕਾਸ ਆਪਣੇ ਹਿੱਤਾਂ ਅਤੇ ਅਪਣੀਆਂ ਲੋੜਾਂ ਅਨੁਸਾਰ
ਨਹੀਂ ਹੋਇਆ। ਗਿਆਰਵੀਂ ਬਾਰਵੀਂ ਸਦੀ ਮਗਰੋਂ ਪੱਛਮ ਵਲੋਂ ਆਉਂਦੇ
ਧਾੜਵੀ ਹਮਲਾਵਰਾਂ ਅਤੇ ਮੱਧ-ਯੁੱਗ ਸਮਿਆਂ ਮਗਰੋਂ ਯੂਰਪੀਨ ਸਾਮਰਾਜੀਆਂ ਨੇ
ਦੇਸ਼ ਨੂੰ ਲੁੱਟਿਆ ਵੀ ਅਤੇ ਸਾਡੀ ਸੰਸਕ੍ਰਿਤੀ, ਵਿਰਸੇ ਅਤੇ ਭਾਸ਼ਾਵਾਂ ਨੂੰ
ਨਸ਼ਟ ਵੀ ਕੀਤਾ। ਵਿਰਸੇ ਅਤੇ ਭਾਸ਼ਾ ਤੋਂ ਟੁੱਟੇ ਲੋਕਾਂ ਨੂੰ ਉਹਨਾਂ ਦੇ
ਮਾਨਸਿਕ ਅਤੇ ਬੌਧਿਕ ਖਿਲਾਅ ਕਰਕੇ ਗੁਲਾਮ ਬਨਾਉਣਾ ਸੌਖਾ ਹੁੰਦਾ ਹੈ।
3. ਡਾ. ਕੰਦੋਲਾ ਦਾ ਮੱਤ ਹੈ ਕਿ ਅੱਜ ਦੀ ਯੂਰਪੀਨ ਵਿਗਿਆਨ ਅਤੇ
ਤਕਨਾਲੋਜੀ ਦਾ ਆਧਾਰ ਪ੍ਰਚੀਨ ਭਾਰਤੀ ਦਾਰਸ਼ਨਿਕ ਸੰਕਲਪਾਂ ਦੀਆਂ ਨੀਹਾਂ
ਉੱਤੇ ਉੱਸਰਿਆ ਹੋਇਆ ਹੈ। ਪ੍ਰਸਿੱਧ ਭਾਸ਼ਾ ਵਿਗਿਆਨੀ ਮੰਗਤ ਰਾਏ ਭਾਰਦ੍ਵਾਜ
ਇਸਦੀ ਵਿਆਖਿਆ ਕਰਦੇ ਲਿਖਦੇ ਹਨ: ਡਾ. ਕੰਦੋਲਾ ਜੀ ਨੇ ਇਹ ਸਾਬਤ ਕਰ ਦਿੱਤਾ
ਹੈ ਕਿ ਉੱਨੀਵੀਂ ਸਦੀ ਦੇ ਯੂਰਪੀਨ ਵਿਗਿਆਨੀ ਦਾ ‘ਬੂਲੀਅਨ ਅਲਜਬਰਾ’
(ਜਿਹੜਾ ਕੰਪਿਊਟਰ ਤਕਨਾਲੋਜੀ ਦਾ ਆਧਾਰ ਹੈ) “ਨਵ-ਬ੍ਰਾਹਮਣ ਸੰਪ੍ਰਦਾਇ ਦੇ
ਸੰਸਥਾਪਕ ਗੰਗੇਸ਼ ਉਪਾਧਿਅਏ ਦੇ ਗ੍ਰੰਥ “ਤਤਵਚਿੰਤਾਮਣੀ” ਦੇ ਵਿਗਿਆਨਿਕ
ਸੰਕਲਪਾਂ ਉੱਤੇ ਉੱਸਰਿਆ ਹੋਇਆ ਹੈ। ‘ਬੂਲੀਅਨ ਅਲਜਬਰੇ’ ਦੀ ਮੁਕੰਮਲ
ਪੇਸ਼ਕਾਰੀ ਇਸ ਪ੍ਰਾਚੀਨ ਭਾਰਤੀ ਗ੍ਰੰਥ ਵਿੱਚ ਮਿਲਦੀ ਹੈ। ਜੌਰਜ ਬੂਲ ਦੀ
ਪਤਨੀ 'ਮੇਰੀ ਬੂਲ' ਦਾ ਇੱਕ ਅੰਗਰੇਜ਼ੀ ਵਿੱਚ ਖ਼ਤ ਵੀ ਇਸ ਪੁਸਤਕ ਵਿਚ
ਸ਼ਾਮਲ ਹੈ, ਜਿਸ ਵਿੱਚ 'ਮੇਰੀ ਬੂਲ' ਨੇ ਦੱਸਿਆ ਹੈ ਕਿ 'ਜੌਰਜ ਬੂਲ' ਨੂੰ
ਪੁਰਾਤਨ ਭਾਰਤੀ ਤਰਕ ਪ੍ਰੰਪਰਾ ਬਾਰੇ ਚੰਗੀ ਜਾਣਕਾਰੀ ਸੀ ਅਤੇ ਉਸਨੇ ਇਹ
ਵਿਚਾਰ ਭਾਰਤੀ ਤਰਕ ਤੋਂ ਲਿਆ ਅਤੇ ਇਸਨੂੰ ਆਪਣੀ ਖੋਜ ਦੇ ਤੌਰ ਤੇ ਪੇਸ਼ ਕਰ
ਦਿੱਤਾ।
ਇਸੇ ਤਰਾਂ ਅੱਜ ਦੀ ਵਿਗਿਆਨਿਕ ਖੋਜ ਦਾ ਆਧਾਰ ਪੁਰਾਤਨ
ਵੈਦਿਕ ਵਿਧੀ ਹੈ ਜਿਸਨੂੰ “ਆਨਵੀਕਸ਼ਿਕੀ” ਕਿਹਾ ਜਾਂਦਾ ਸੀ ਜਿਸਦੇ ਪੜਾਅ
ਹਨ: ਸੰਸਾ, ਸਮੱਸਿਆ ਦੀ ਪਛਾਣ, ਨਿਰੀਖਣ, ਵਿਸ਼ਲੇਸ਼ਣ, ਪਾਰਿਕਲਪਨਾ ਅਤੇ
ਅਖੀਰ ਵਿਚ ਨਿਸਕਰਸ। ਕੌਟੱਲਿਆ ਨੇ ਇਸਨੂੰ “ਨਿਆਏਸ਼ਾਸਤਰ” ਮੰਨਿਆ, ਜਿਸਦਾ
ਮੰਤਵ ਪਰਖ ਕਰਕੇ ਕਿਸੇ ਵਸਤੂ ਦਾ ਸਹੀ ਅਰਥ ਨਿਰਧਾਰਤ ਕਰਨਾ ਹੈ। ਆਧੁਨਿਕ
ਤਰਕਵਾਦ (Rationalism) ਦਾ ਇਹੋ ਆਧਾਰ ਹੈ। ਪ੍ਰਸਿੱਧ ਜਰਮਨ ਚਿੰਤਕ
'ਮੈਕਸ ਮੂਲਰ' ਦਾ ਮੱਤ ਹੈ ਕਿ “ਤਰਕ ਵਿੱਦਿਆ ਅਤੇ ਵਿਆਕਰਣ, ਜਿੱਥੋਂ ਤੱਕ
ਇਤਿਹਾਸ ਸਾਨੂੰ ਨਿਰਣਾ ਕਰਨ ਦੀ ਆਗਿਆ ਦਿੰਦਾ ਹੈ, ਦੋ ਕੌਮਾਂ, ਭਾਰਤੀ ਅਤੇ
ਯੂਨਾਨੀ, ਦੁਆਰਾ ਪਹਿਲਾਂ ਇਜਾਦ ਕੀਤੇ ਗਏ।” ਰਿਸ਼ੀ ਚਾਰਵਾਕ ਦੀ
ਨਾਸਤਿਕ ਪ੍ਰੰਪਰਾ ਅਧੁਧਿਕ ਦੰਦਾਤਮਕ ਭੌਤਿਕਵਾਦ (Dialectical
materialism) ਦਾ ਆਧਾਰ ਹੈ।
'ਆਨਵੀਕਸ਼ਿਕੀ' ਵਿਧੀ ਤੋਂ ਸ਼ੁਰੂ
ਹੋ ਕੇ ਲੇਖਕ ਨੇ “ਜੈਨ ਤਰਕਸ਼ਾਸਤਰ”, “ਬੋਧੀ ਤਰਕਸ਼ਾਸਤਰ”, “ਨਵ-
ਬ੍ਰਾਹਮਣ ਯੁੱਗ” , “ਸ੍ਰੀਤਤਵਚਿੰਤਾਮਣੀ” ਸਮੇਤ ਇਹਨਾਂ ਸਾਰੀਆਂ ਦਾਰਸ਼ਨਿਕ
ਧਾਰਾਵਾਂ ਦੀ ਬਹੁਤ ਬਾਰੀਕੀ ਨਾਲ, ਕਮਾਲ ਦੀ ਵਿਅਖਿਆ ਕੀਤੀ ਹੈ।
4. ਦਰਸ਼ਨ ਸ਼ਾਸਤਰ/ ਫ਼ਲਸਫ਼ਾ ਬਹੁਤ ਸੂਖਮ ਬੁੱਧੀ ਗਿਆਨ ਹੈ। ਪੜ੍ਹਨ
ਪੱਖੋਂ ਬਹੁਤ ਸੰਘਣਾ, ਸਮਝਣ ਵਾਸਤੇ ਜ਼ੋਰ ਲਾ ਕੇ ਇਕਾਗਰ ਚਿੱਤ ਹੋਣਾ
ਪੈੰਦਾ ਹੈ। ਦਸ-ਪੰਦਰਾਂ ਪੰਨੇ ਪੜ੍ਹ ਕੇ ਬੱਸ ਹੋ ਜਾਂਦੀ ਹੈ। ਮੇਰੇ ਵਰਗਾ
ਪਾਠਕ ਸੋਚੀਂ ਪੈ ਜਾਂਦਾ ਹੈ ਪਤਾ ਨਹੀਂ ਡਾ. ਬਲਦੇਵ ਕੰਦੋਲਾ ਨੇ ਕਰੀਬਨ
ਚਾਰ ਸੌ ਪੰਨਿਆਂ ਦੇ ਇਸ ਗਰੰਥ ਉਤੇ ਕਿਵੇਂ ਐਨੀ ਮਿਹਨਤ ਕੀਤੀ ਹੋਵੇਗੀ?
5. ਇਸ ਪੁਸਤਕ ਵਿਚ ਦੂਜਾ ਮਹੱਤਵਪੂਰਣ ਵਿਸ਼ਾ ਭਾਸ਼ਾ/ ਪੰਜਾਬੀ ਭਾਸ਼ਾ
ਦਾ ਹੈ ਜਿੱਥੋਂ ਕਿ ਇਹ ਚਰਚਾ ਤੁਰੀ ਸੀ। ਡਾ. ਕੰਦੋਲਾ ਅਨੁਸਾਰ “ਸੰਕਲਪ ਹੀ
ਵਿਗਿਆਨ ਹਨ ਅਤੇ ਵਿਗਿਆਨ ਭਾਸ਼ਾ ਤੋਂ ਬਗੈਰ ਬਾਂਝ ਹੈ। ਭਾਸ਼ਾ ਹੀ ਵਿਗਿਆਨ
ਦੀ ਜਨਨੀ ਹੈ…। ਇਹ ਪੁਸਤਕ ਪੜ੍ਹਕੇ ਪਤਾ ਲਗਦਾ ਹੈ ਕਿ… “ਤਰਕ ਦੇ ਵਿਸ਼ੇ
ਤੇ ਲਿਖਣ ਵਾਲੇ ਰਿਸ਼ੀਆਂ ਦੀ ਸੰਸਕ੍ਰਿਤ ਭਾਸ਼ਾ ਉੱਪਰ ਕਿੰਨੀ
ਪ੍ਰਭੁਤਾ ਸੀ। ਇਸ ਤਰਾਂ ਲਗਦਾ ਹੈ ਕਿ ਸ਼ਬਦ ਖੁਦ ਹੀ ਉਹਨਾਂ ਨਾਲ ਗੁਫ਼ਤਗੂ
ਕਰ ਰਹੇ ਹੋਣ। ਇਸ ਪ੍ਰਭੁਤਾ ਦੇ ਫਲਸਰੂਪ ਹੀ ਉਹਨਾਂ ਲਈ ਨਵੇਂ ਸ਼ਬਦ ਘੜਨੇ
ਕਿੰਨੇ ਆਸਾਨ ਸਨ। ਉਹ ਸ਼ਬਦ ਜਿਹਨਾਂ ਦੇ ਅਰਥ ਆਪਣੇ ਆਪ ਸਾਹਮਣੇ ਆ ਖੜੇ
ਹੁੰਦੇ ਹਨ। ਸੰਸਕ੍ਰਿਤ ਉਹਨਾਂ ਦੀ ਆਪਣੀ ਭਾਸ਼ਾ ਸੀ। ਇਹ ਉਹਨਾਂ ਦੀ ਸੋਚਣ
ਸ਼ਕਤੀ ਦਾ ਸੋਮਾ ਸੀ ਅਤੇ ਆਪਣੀ ਸੋਚਣੀ ਦਾ ਪ੍ਰਗਟਾਵਾ ਸੀ। ਇਹ ਉਹਨਾਂ
ਨੂੰ ਆਪਣੇ ਆਪ ਤੋਂ ਦੂਰ ਨਹੀਂ ਸੀ ਕਰਦੀ… ਇਹ ਉਹਨਾਂ ਦੀ ਆਪਣੀ ਵਿਗਿਆਨਿਕ
ਸੰਸਕ੍ਰਿਤ ਦੀ ਉਪਜ ਸੀ”।
ਲੇਖਕ ਨੂੰ ਦੁੱਖ ਹੈ ਕਿ ਇਤਹਾਸ ਦੀ ਤੋਰ
ਵਿਚ ਕਿਵੇਂ ਸੰਸਕ੍ਰਿਤ ਭਾਸ਼ਾ ਖਤਮ ਕਰ ਦਿੱਤੀ ਗਈ। ਇਹ ਭਾਰਤੀ ਸਭਿਅਤਾ
ਅਤੇ ਸਾਡੀਆਂ ਭਾਸ਼ਾਵਾਂ ਦੇ ਵਿਕਾਸ ਲਈ ਬਹੁਤ ਵੱਡੀ ਤਰਾਸਦੀ ਹੋ ਨਿੱਬੜੀ
ਹੈ। ਇਸੇ ਕਰਕੇ ਲੇਖਕ ਨੂੰ ਦੁੱਖ ਹੈ ਕਿ “ਕਿਸ ਤਰਾਂ ਯੂਰਪੀ ਤਕਨੀਕੀ
ਕਿਤਾਬਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਕਈ ਕਿੰਨੇ ਬੇਜਾਨ ਅਤੇ
ਪ੍ਰਸੰਗ ਰਹਿਤ ਸ਼ਬਦ ਘੜੇ ਅਤੇ ਵਰਤੇ ਜਾਂਦੇ ਹਨ”। ਲੇਖਕ ਅਨੁਸਾਰ ਸਾਡੀਆਂ
ਯੂਨੀਵਰਸਿਟੀਆਂ ਦੇ ਭਾਸ਼ਾਈ ਵਿਦਵਾਨਾਂ ਅਤੇ ਖਾਸਕਰ ਸੰਸਕ੍ਰਿਤ ਵਿਭਾਗਾਂ
ਨੂੰ ਇਹਨਾਂ ਆਧੁਨਿਕ ਸੰਕਲਪਾਂ ਵਾਸਤੇ ਆਪਣੀ ਮੂਲ ਭਾਸ਼ਾ ਸੰਸਕ੍ਰਿਤ ਵਿਚੋਂ
ਹੀ ਜੈਵਿਕ ਜਿਉਂਦੇ ਜਾਗਦੇ ਸ਼ਬਦਾਂ ਦੀ ਵਰਤੋਂ ਕਰਨ ਵਾਸਤੇ ਉੱਦਮ ਕਰਨਾ
ਚਾਹੀਦਾ ਹੈ।
6. ਜਿਸ ਤਰਾਂ ਮੈਂ ਕਿਹਾ ਹੈ ਕਿ ਇਹ ਪੁਸਤਕ ਬਹੁਤ
ਸੰਘਣੀ ਹੈ। ਮੰਗਤ ਭਾਰਦ੍ਵਾਜ ਜੀ ਠੀਕ ਕਹਿੰਦੇ ਹਨ ਕਿ ਇਸਨੂੰ ਨਾਵਲ ਵਾਂਗ
ਨਹੀਂ ਪੜ੍ਹਿਆ ਜਾ ਸਕਦਾ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਸਾਲ
2016 ਵਿੱਚ ਛਪੀ ਇਸ ਪੁਸਤਕ ਦੀ ਕੋਈ ਚਰਚਾ ਕਿਉਂ ਨਹੀਂ ਹੋਈ?
ਚਾਹੀਦਾ ਤਾਂ ਇਹ ਸੀ ਕਿ ਇਸ ਉੱਤੇ ਗੋਸ਼ਠੀਆਂ ਹੁੰਦੀਆਂ, ਪਰਚੇ ਲਿਖੇ
ਜਾਂਦੇ, ਚਰਚਾ ਹੁੰਦੀ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਇਹ ਕਿਵੇਂ
ਲਾਹੇਵੰਦ ਹੋ ਸਕਦੀ ਹੈ?
ਮੈਂ ਵੀ ਇਸ ਛੋਟੀ ਜਹੀ ਸਮੀਖਿਆ ਰਾਹੀਂ
ਕੇਵਲ ਇਸ ਪੁਸਤਕ ਬਾਰੇ ਮਮੂਲੀ ਜਾਣ ਪਛਾਣ ਦੀ ਗੱਲ ਹੀ ਕਰ ਸਕਿਆ ਹਾਂ।
ਬ੍ਰਤਾਨੀਆ ਦੀਆਂ ਕਿੰਨੀਆਂ ਸਾਹਿਤ ਸਭਾਵਾਂ ਹਨ, ਉਹਨਾਂ ਨੂੰ ਚਾਹੀਦਾ ਹੈ
ਕਿ ਮੰਗਤ ਭਾਰਦ੍ਵਾਜ ਵਰਗੇ ਵਿਦਵਾਨਾਂ ਕੋਲੋਂ ਗੋਸ਼ਟ ਪਰਚੇ ਲਿਖਵਾ ਕੇ
ਸੰਵਾਦ ਨੂੰ ਅੱਗੇ ਤੋਰਨ।
ਰਣਜੀਤ ਧੀਰ, ਸਾਊਥਾਲ, ਬਰਤਾਨੀਆ
31 ਮਾਰਚ 2024
--------------------------------------------------------------------------
ਵੈਦਾ ਵੈਦੁ ਸੁਵੈਦ ਤੂ ਪਹਿਲਾਂ ਰੋਗ ਪਛਾਣੁ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥੨॥ (ਸ੍ਰੀ
ਗੁਰੂ ਗ੍ਰੰਥ ਸਾਹਿਬ)
"ਵੈਦਾ ਵੈਦੁ ਸੁਵੈਦ ਤੂ ਪਹਿਲਾਂ ਰੋਗ
ਪਛਾਣੁ॥" ਇਸ ਸਲੋਕ ਦਾ ਅਰਥ ਆਧੁਨਿਕ ਵਿਗਿਆਨਕ
ਵਿਧੀ ਦਾ ਅਨਿੱਖੜਵਾਂ ਅਤੇ ਅਨਿਵਾਰੀ ਅੰਗ ਹੈ। ਵਿਗਿਆਨੀ, ਪਹਿਲਾਂ ਕਿਸੇ
ਸਮੱਸਿਆ ਨੂੰ 'ਪਛਾਣ'
ਕੇ ਉਸ ਦੀ 'ਵਿਆਖਿਆ' ਕਰਦੇ ਹਨ (ਉਹ ਕੁਦਰਤ ਦਾ ਨਿਰੀਖਣ ਕਰਦੇ; ਵਿਭਿੰਨ ਤਜਰਬੇ
ਕਰਦੇ; ਤਰਕ ਅਤੇ ਦਲੀਲਬਾਜ਼ੀ ਨਾਲ ਨਵੇਂ ਸੰਕਲਪ ਅਤੇ ਸਿਧਾਂਤ ਪੈਦਾ ਕਰਦੇ)
ਅਤੇ ਫਿਰ ਹੱਲ ਲੱਭ ਕੇ ਨਵੀਂ ਟੈਕਨਾਲੋਜੀ ਦੀ ਉਸਾਰੀ ਕਰਦੇ ਹਨ। ਇਹ ਸਭ
ਕੁਝ ਵਿਗਿਆਨਕ ਵਿਧੀ ਦੀ ਹੀ ਦੇਣ ਹੈ, ਜਿਸ ਦਾ ਮੁੱਢ ਮਾਨਵ
ਭਾਸ਼ਾ ਅਤੇ ਤਰਕ ਹੈ।
ਜਰਮਨ ਫਿਲਾਸਫਰ ਅਤੇ ਸੰਸਕ੍ਰਿਤ ਦੇ ਉੱਘੇ ਵਿਦਵਾਨ
ਮੈਕਸ ਮੂਲਰ (1823 – 1900 ਈ:) ਦੇ ਮਤ ਅਨੁਸਾਰ ‘ਤਰਕ’ ਅਤੇ ‘ਵਿਆਕਰਣ’
ਦੁਨੀਆ ਦੀਆਂ ਦੋ ਸਭਿਆਤਾਵਾਂ – ਭਾਰਤ ਅਤੇ ਯੂਨਾਨ – ਦੀ ਵੱਡਮੁੱਲੀ ਦੇਣ
ਹਨ। ਜਦ ਕਿ ਯੂਰਪ ਦੀਆਂ ਵਿਭਿੰਨ ਕੌਮਾਂ ਨੇ ਯੂਨਾਨੀ ਤਰਕਸ਼ਾਸਤਰ ਨੂੰ
ਰੋਮਨਾਂ ਦੁਆਰਾ ਸਿੱਖ ਕੇ ਵਿਗਿਆਨ ਅਤੇ ਤਕਨੀਕ ਵਿਚ ਤਬਦੀਲ ਕੀਤਾ ਉੱਥੇ
ਭਾਰਤੀ ਤਰਕਸ਼ਾਸਤਰ, ਇਤਿਹਾਸ ਦੀਆਂ ਉਥਲ ਪੁਥਲ ਪਰਿਸਥਿਤੀਆਂ ਕਾਰਨ, ਇਕ
ਪ੍ਰਾਧਿਆਪਕ ਪੱਧਰ ਤੱਕ ਹੀ ਸੀਮਿਤ ਰਿਹਾ। ਪ੍ਰੰਤੂ ਅੱਜ ਦੀਆਂ ਜਟਿਲ ਅਤੇ
ਚਣੌਤੀਭਰਪੂਰ ਵਿਗਿਆਨਕ ਸਮੱਸਿਆਵਾਂ ਦੇ ਸੰਦਰਭ ਵਿਚ ਇਸ ਦੀ ਅਹਿਮੀਅਤ
ਅਜੋਕੇ ਅਤੇ ਭਵਿੱਖ ਦੇ ਵਿਗਿਆਨ ਦੀ ਉਸਾਰੀ ਲਈ ਬਹੁਤ ਮਹੱਤਵ ਰੱਖਦੀ ਹੈ।
ਖਾਸਕਰ, ਭਾਰਤ ਨੂੰ ਆਪਣੀ ਨਿੱਜੀ ਅਤੇ ਵਿਸੇਸ਼ ਟੈਕਨਾਲੋਜੀ ਦੇ ਵਿਕਾਸ ਲਈ
ਆਪਣੇ ਵਿਗਿਆਨਕ ਵਿਰਸੇ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ। ਵਿਗਿਆਨਕ
ਤਰਕ, ਅਜੋਕੀ ਵਿਗਿਆਨ ਵਿਧੀ ਦਾ ਅਨਿੱਖੜਵਾ ਹੀ ਨਹੀ ਬਲਕਿ ਅਵੱਸ਼ਕ ਅੰਗ ਹੈ
ਜਿਸ ਦੀਆਂ ਮਜ਼ਬੂਤ ਨੀਹਾਂ ’ਤੇ ਸਮੁੱਚਾ ਆਧੁਨਿਕ ਵਿਗਿਆਨ ਉੱਸਰਿਆ ਖੜ੍ਹਾ
ਹੈ ਅਤੇ ਬੇਮਿਸਾਲ ਤਰੱਕੀ ਕਰ ਰਿਹਾ ਹੈ।
ਭਾਰਤ ਦੀ ਸਦੀਆਂ ਪੁਰਾਣੀ ਵਿਗਿਆਨਕ ਦਾਰਸ਼ਨਿਕ ਪਰੰਪਰਾ
ਅਨੇਕ-ਪੱਖੀ ਅਤੇ ਡੂੰਘਾਈਆਂ ਅੰਦਰ ਜਾਣ ਵਾਲੀ ਹੈ। ਇਸ ਕਿਤਾਬ ਵਿਚ ਆਧੁਨਿਕ
ਵਿਗਿਆਨ ਵਿਧੀ ਤੋਂ ਇਲਾਵਾ ‘ਨਿਆਇ’ ਸੰਪ੍ਰਦਾਯ, ਜੈਨ ਅਤੇ ਬੁੱਧ ਮਤ ਦੇ
ਵਿਗਿਆਨਕ ਤਰਕ ਅਤੇ ਇਹਨਾਂ ਸਭ ਸੰਪ੍ਰਦਾਯਾਂ ਦਾ ਸਮਾਵੇਸ਼ ਕਰਨ ਵਾਲੇ
‘ਨਵ-ਬ੍ਰਾਹਮਣ’ ਸੰਪ੍ਰਦਾਯ ਦਾ ਵਿਸਥਾਰ ਨਾਲ ਵਿਵੇਚਨ ਕੀਤਾ ਗਿਆ ਹੈ।
‘ਨਵ-ਬ੍ਰਾਹਮਣ’ ਸੰਪ੍ਰਦਾਯ ਦੇ ਸੰਸਥਾਪਕ ਗੰਗੇਸ਼ ਉਪਧਿਆਏ (1200 ਈ:) ਦਾ
ਗ੍ਰੰਥ ‘ਤਤਵਚਿੰਤਾਮਣੀ’ ਵਿਗਿਆਨਕ ਤਰਕ ਦੀਆਂ ਅਜਿਹੀਆਂ ਬੁਲੰਦੀਆਂ ਛੂੰਹਦਾ
ਹੈ, ਜਿਹਨਾਂ ਤਕ ‘ਪੱਛਮੀ’ ਤਰਕ ਸ਼ਾਸਤਰ ਉਂਨੀਵੀਂ ਸਦੀ ਵਿਚ ਸਿੰਬੋਲਿਕ
(ਮੈਥੇਮੈਟੀਕਲ ਜਾਂ ਗਣਿਤਕ) ਲੌਜਿਕ ਦੇ ਆਗਮਨ ਤਕ ਨਹੀਂ ਪਹੁੰਚ ਸਕਿਆ ਸੀ।
ਪੱਛਮੀ ਸਿੰਬੌਲਿਕ ਲੌਜਿਕ ਦਾ ਆਧਾਰ ਜਾਰਜ ਬੂਲ ਦਾ ਬਾਈਨਰੀ ਅਲਜਬਰਾ ਹੈ
ਜਿਸਨੂੰ ਉਹਨੇ Laws of Thought ਦਾ ਨਾਂ ਦਿੱਤਾ। ਅੱਜ ਦੇ ਡਿਜੀਟਲ
ਕੰਪਿਊਟਰ ਦੇ ਸਿਧਾਂਤ ਦਾ ਆਧਾਰ ਇਹੋ ਅਲਜਬਰਾ ਹੈ। ਇਸ ਕਿਤਾਬ ਵਿਚ ਡਾ:
ਕੰਦੋਲਾ ਜੀ ਨੇ ਸਾਬਤ ਕੀਤਾ ਹੈ ਕਿ ਇਸ ਬਾਈਨਰੀ ਅਲਜਬਰੇ ਅਤੇ ਲੌਜਿਕ ਦੀ
ਮੁਕੰਮਲ ਪੇਸ਼ਕਾਰੀ ਗੰਗੇਸ਼ ਉਪਾਧਿਆਏ ਦੇ ਗ੍ਰੰਥ ਵਿਚ ਮਿਲਦੀ ਹੈ। ਸਿਰਫ਼
ਇੰਨਾ ਹੀ ਨਹੀਂ, ਉਹਨਾਂ ਨੇ ਜਾਰਜ ਬੂਲ ਦੀ ਪਤਨੀ ‘ਮੇਰੀ ਬੂਲ’ ਦੇ ਇਕ ਖ਼ਤ
ਦਾ ਹਵਾਲਾ ਦੇ ਕੇ ਇਹ ਵੀ ਦੱਸਿਆ ਹੈ ਕਿ ਜਾਰਜ ਬੂਲ ਨੂੰ ਭਾਰਤੀ ਲੌਜਿਕ
ਪਰੰਪਰਾ ਬਾਰੇ ਚੰਗੀ ਜਾਣਕਾਰੀ ਸੀ ਅਤੇ ਉਹਨੇ ਇਹ ਵਿਚਾਰ ਭਾਰਤੀ ਲੌਜਿਕ
ਤੋਂ ਲਿਆ, ਪਰ ਇਹਨੂੰ ਆਪਣੀ ਖੋਜ ਦੇ ਤੌਰ ਤੇ ਪੇਸ਼ ਕਰ ਦਿੱਤਾ।
ਕਾਲਜ ਅਤੇ ਯੂਨੀਵਰਸਿਟੀ ਦੇ ਪੱਧਰ ਦੀ ਵਿਗਿਆਨਕ ਤਰਕ
ਅਤੇ ਵਿਧੀ ਦੇ ਵਿਸ਼ੇ ’ਤੇ ਇਹ ਖੋਜ ਭਰਪੂਰ ਪੁਸਤਕ ਫਿਲਾਸਫੀ, ਗਣਿਤਵਿਗਿਆਨ,
ਤਰਕਵਿਗਿਆਨ, ਭਾਸ਼ਾਵਿਗਿਆਨ ਅਤੇ ਪ੍ਰਕਿਰਤਕ ਵਿਗਿਆਨ ਦੇ ਅਧਿਆਪਕਾਂ ਅਤੇ
ਵਿਦਿਆਰਥੀਆਂ ਲਈ ਇਕ ਵੱਡਮੁੱਲਾ ਖਜ਼ਾਨਾ ਹੈ। ਇਹ ਕਿਤਾਬ ਪੰਜਾਬੀ ਭਾਸ਼ਾ ਦੀ
ਵਿਗਿਆਨਕ ਤਰੱਕੀ ਵਲ ਵੀ ਇਕ ਸ਼ਲਾਘਾਯੋਗ ਕਦਮ ਹੈ।
ਡਾ. ਬਲਦੇਵ ਕੰਦੋਲਾ ਆਪਣੀ ਮੁੱਢਲੀ ਪੜ੍ਹਾਈ ਭਾਰਤ
ਤੋਂ ਹਾਸਲ ਕਰਕੇ ਉੱਚ ਵਿਦਿਆ ਲਈ ਇੰਗਲੈਂਡ ਪਹੁੰਚੇ ਜਿੱਥੇ ਉਨ੍ਹਾ ਨੇ
‘ਇੰਜਨੀਅਰਿੰਗ’ ਦੀ ਡਿਗਰੀ ਲੰਡਨ ਤੋਂ ਹਾਸਲ ਕੀਤੀ ਅਤੇ ਫਿਰ ਸਕਾਟਲੈਂਡ
ਵਿਚ ਰਿਸਰਚ ਕਰਨ ਦੇ ਨਾਲ ਨਾਲ ਯੂਨੀਵਰਸਿਟੀ ਵਿਚ ਅਧਿਆਪਕ ਵੀ ਰਹੇ।
ਵਿਗਿਆਨਕ ਵਿਸ਼ਿਆਂ ’ਤੇ ਪੰਜਾਬੀ ਵਿਚ ਉਹ ਕਾਫੀ ਅਰਸੇ ਤੋਂ ਲਿਖਦੇ ਆ ਰਹੇ
ਹਨ ਅਤੇ ਉਨ੍ਹਾਂ ਦਾ ਕੰਪਿਊਟਰ ਦੇ ਖੇਤ੍ਰ ਵਿਚ ਪੰਜਾਬੀ ਭਾਸ਼ਾ ਲਈ ਕੰਮ ਵੀ
ਖਾਸ ਵਰਣਨਯੋਗ ਹੈ।
|
1 ਵਿਸ਼ਾ-ਪ੍ਰਵੇਸ਼
1.1 ਵਿਗਿਆਨ
1.2 ਵਿਗਿਆਨ ਵਿਧੀ
1.3 ਤਰਕਵਿਗਿਆਨ
2 ਆਨਵੀਕਸ਼ਿਕੀ - ਤਰਕ ਵਿਧੀ ਦਾ ਆਰੰਭ
2.1 ਭੂਮਿਕਾ
2.2 ਆਨਵੀਕਸ਼ਿਕੀ ਦੇ ਵਿਸ਼ੇ
2.3 ਆਨਵੀਕਸ਼ਿਕੀ ਦਾ ਬਾਨੀ
2.4 ਆਨਵੀਕਸ਼ਿਕੀ ਦੇ ਸਿਧਾਂਤ
2.4.1 ਕਾਰਯਾਭਿੰਨਰਵ੍ਰਿੱਤਿ
2.4.2 ਪ੍ਰੀਕਸ਼ਾ (ਪਰੀਖਿਆ)
2.4.3 ਵਾਦ-ਵਿਧੀ, ਸੰਭਾਸ਼ਾ (ਸੰਭਾਖਨ)
2.5 ਆਨਵੀਕਸ਼ਿਕੀ ਬਾਰੇ ਪ੍ਰਤਿਕਿਰਿਆ
3 ਨਿਆਇ-ਸ਼ਾਸਤਰ: ਤਰਕ ਦਾ ਪ੍ਰਣਾਲੀਬੱਧ
ਪ੍ਰਤਿਪਾਦਨ
3.1 ਗੌਤਮ ਦਾ ਨਿਆਇ-ਸੂਤਰ
3.2 ਨਿਆਇ-ਸੂਤਰ ਦੇ ‘ਪਦਾਰਥ’
3.3 ਪ੍ਰਮਾਣ - ਗਿਆਨ ਪ੍ਰਾਪਤੀ ਦੇ ਸਾਧਨ
3.3.1 ਪ੍ਰਤਿਅਕਸ਼
3.3.2 ਅਨੁਮਾਨ
3.3.3 ਉਪਮਾਨ - ਅਰਥਾਤ ਤੁਲਨਾ
3.3.4 ਸ਼ਬਦ ਜਾਂ ਆਪਤ ਪ੍ਰਮਾਣ
3.3.5 ਪ੍ਰਮੇਯ - ਪ੍ਰਮਾਣ ਦੇ ਵਿਸ਼ੇ
3.3.6 ਪ੍ਰੇਤਯਭਾਵ
3.3.7 ਸੰਸਾ - ਸ਼ੱਕ
3.3.8 ਪ੍ਰਯੋਜਨ
3.3.9 ਦ੍ਰਿਸ਼ਟਾਂਤ
3.3.10 ਸਿਧਾਂਤ
3.3.11 ਅਵਯਵ
3.3.12 ਤਰਕ - ਦਲੀਲ ਜਾਂ ਯੁਕਤੀ
3.3.13 ਨਿਰਣਾ
3.3.14 ਵਾਦ - ਵਿਚਾਰ ਵਿਮਰਸ਼
3.3.15 ਜਲਪ
3.3.16 ਵਿਤੰਡਾ
3.3.17 ਹੇਤਵਾਭਾਸ
3.3.18 ਛਲ - ਜਾਂ ਵਾਕਛਲ
3.3.19 ਜਾਤਿ – ਮਿਥੀਓਤਰ ਜਾਂ ਮਿਥਿਆ ਉੱਤਰ
3.3.20 ਨਿਗ੍ਰਹਸਥਾਨ
3.4 ਜਾਤਿ ਦੀਆਂ ਕਿਸਮਾਂ
3.4.1 ਸਾਧਰਮਯ ਸਮ
3.4.2 ਵੈਧਰਮਯ ਸਮ
3.4.3 ਉਤਕਰਸ਼ ਸਮ - ਅਧਿਕਤਾ ਦਾ ਵਿਰੋਧ
3.4.4 ਅਪਕਰਸ਼ ਸਮ - ਕਮੀ ਦਾ ਵਿਰੋਧ
3.4.5 ਵਰਣਯ ਸਮ - ਵਿਵਾਦਪੂਰਣ ਦਾ ਵਿਰੋਧ
3.4.6 ਅਵਰਣਯ ਸਮ - ਵਿਵਾਦਹੀਣ ਦਾ ਵਿਰੋਧ
3.4.7 ਵਿਕਲਪ ਸਮ - ਵਿਕਲਪਾਂ ਦਾ ਵਿਰੋਧ
3.4.8 ਸਾਧ੍ਯ ਸਮ - ਪ੍ਰਸ਼ਨ ਦਾ ਵਿਰੋਧ
3.4.9 ਪ੍ਰਾਪਤੀ ਸਮ - ਸਹਿ-ਉਪਸਥਿਤੀ ਦਾ ਵਿਰੋਧ
3.4.10 ਅਪ੍ਰਾਪਤੀ ਸਮ - ਪਰਸਪਰ ਅਨਉਪਸਥਿਤੀ ਦਾ ਵਿਰੋਧ
3.4.11 ਪ੍ਰਸੰਗ ਸਮ - ਅਮੁੱਕ ਜਾਂ ਅਨੰਤ ਦਲੀਲਬਾਜ਼ੀ ਦਾ ਵਿਰੋਧ
3.4.12 ਪ੍ਰਤਿਦ੍ਰਿਸ਼ਟਾਂਤ ਸਮ - ਉਲਟ ਉਦਾਹਰਣ ਦਾ ਵਿਰੋਧ
3.4.13 ਅਨ-ਉਤਪਤੀ ਸਮ
3.4.14 ਸੰਸ਼ਾ ਸਮ - ਸ਼ੰਕਾ ਦਾ ਵਿਰੋਧ
3.4.15 ਪ੍ਰਕਰਣ ਸਮ - ਮੁੱਦੇ ਜਾਂ ਵਿਵਾਦ ਦਾ ਵਿਰੋਧ
3.4.16 ਅਹੇਤੁ ਸਮ - ਹੇਤੁ ਨਾ ਹੋਣ ਦਾ ਵਿਰੋਧ
3.4.17 ਅਰਥਾਪੱਤੀ ਸਮ - ਪਰਿਕਲਪਨਾ ਦਾ ਵਿਰੋਧ
3.4.18 ਅਵਿਸ਼ੇਸ਼ ਸਮ –‘ਅਭੇਦ’ ਦਾ ਵਿਰੋਧ
3.4.19 ਉਤਪੱਤਿ ਸਮ - ਸਬੂਤ ਦਾ ਵਿਰੋਧ
3.4.20 ਉਪਲਬਧਿ ਸਮ - ਪ੍ਰਤੱਖਣਤਾ ਦਾ ਵਿਰੋਧ
3.4.21 ਅਨਉਪਲਬਧਿ ਸਮ - ਪ੍ਰਤੱਖਣਤਾ ਦਾ ਵਿਰੋਧ
3.4.22 ਅਨਿੱਤਯ ਸਮ - ਅਨਿੱਤ ਦਾ ਵਿਰੋਧ
3.4.23 ਨਿੱਤ ਸਮ - ਨਿੱਤ ਦਾ ਵਿਰੋਧ
3.4.24 ਕਾਰਯ ਸਮ - ਕਾਰਜ ਦਾ ਵਿਰੋਧ
3.5 ਨਿਗ੍ਰਹਸਥਾਨ ਦੀਆਂ ਕਿਸਮਾਂ
3.5.1 ਪ੍ਰਤਿਗਿਆ-ਹਾਨੀ
3.5.2 ਪ੍ਰਤਿਗਿਆਂਤਰ
3.5.3 ਪ੍ਰਤਿਗਿਆ-ਵਿਰੋਧ
3.5.4 ਪ੍ਰਤਿਗਿਆ-ਸਨਿਆਸ
3.5.5 ਹੇਤਵਾਂਤਰ
3.5.6 ਅਰਥਾਂਤਰ
3.5.7 ਨਿਰਾਰਥਕ
3.5.8 ਅਵਿਗਿਆਤਾਰਥ
3.5.9 ਅਪਾਰਥਕ - ਅਰਥਹੀਨ
3.5.10 ਅਪ੍ਰਾਪਤ-ਕਾਲ
3.5.11 ਨ੍ਯੂਨ
3.5.12 ਅਧਿਕ
3.5.13 ਪੁਨਰੁਕਤ
3.5.14 ਅਨਨੁਭਾਸ਼ਣ
3.5.15 ਅਗਿਆਨ
3.5.16 ਅਪ੍ਰਤਿਭਾ
3.5.17 ਵਿਕਸ਼ੇਪ
3.5.18 ਮਤਾਨੁਗਿਆ
3.5.19 ਪਰਯਨੁਯੋਜਯੋਪੇਸ਼ਣ
3.5.20 ਨਿਰਨੁਯੋਜਯਾਨੁਯੋਗ
3.5.21 ਅਪਸਿਧਾਂਤ
3.5.22 ਹੇਤਵਾਭਾਸ
3.6 ਪ੍ਰਮਾਣ ਪ੍ਰੀਕਸ਼ਾ
3.6.1 ਪ੍ਰਤਿਅਕਸ਼ (ਪ੍ਰਤੱਖਣ)
3.6.2 ਅਨੁਮਾਨ
3.6.3 ਉਪਮਾਨ
3.6.4 ਸ਼ਬਦ - ਸ਼ਾਬਦਿਕ ਸਬੂਤ
3.7 ਪ੍ਰਮੇਯ ਪ੍ਰੀਕਸ਼ਾ
3.7.1 ਆਤਮਾ
3.7.2 ਸਰੀਰ
3.7.3 ਇੰਦ੍ਰੀਆਂ
3.7.4 ਇੰਦ੍ਰੀਆਰਥ
3.7.5 ਬੁੱਧੀ
3.7.6 ਮਨ
3.7.7 ਦੋਸ਼
3.7.8 ਪ੍ਰੇਤਯਭਾਵ
3.7.9 ਮੁਕਤੀ
3.8 ਸੰਸ਼ਾ (ਸੰਸਾ) ਪ੍ਰੀਕਸ਼ਾ
3.8.1 ਸੰਸਾ ਅਸੰਭਵ ਹੈ
3.8.2 ਸੰਸਾ ਅਸੰਭਵ ਨਹੀ ਹੈ
3.9 ਵਾਦ ਪ੍ਰੀਕਸ਼ਾ
3.10 ਜਲਪ ਅਤੇ ਵਿਤੰਡਾ ਪ੍ਰੀਕਸ਼ਾ
3.11 ਹੋਰ ਵਿਸ਼ਿਆਂ ਦੀ ਸੰਖੇਪ ਪ੍ਰੀਕਸ਼ਾ
3.11.1 ਅਵਯਵ (ਅੰਸ਼) ਅਤੇ ਅਵਯਵੀਂ (ਸਗਲ)
3.11.2 ਪ੍ਰਮਾਣੂ
3.11.3 ਕਾਲ
3.11.4 ਸ਼ਬਦਾਰਥ
3.11.5 ਸ਼ਬਦ (ਆਵਾਜ਼)
3.11.6 ਪਦ
3.11.7 ਕਕਸ਼ੁ - ਅੱਖ
3.11.8 ਬੁੱਧੀ
3.11.9 ਸਿਮ੍ਰਿਤੀ (ਸਿਮਰਤੀ ਜਾਂ ਯਾਦਾਸ਼ਤ)
3.11.10 ਸੰਖਿਆਏਕਾਂਤ (ਸੰਖਿਆ ਦੀ ਸਥਿਰ ਮਹੱਤਤਾ)
3.12 ਨਿਆਇ-ਸੂਤਰ ਉੱਪਰ ਵਿਵਿਧ ਟੀਕਾ
3.12.1 ਵਾਤਸਯਾਇਨ (400 ਈ:)
3.12.2 ਉਦਯੋਤਕਰ (635 ਈ:)
3.12.3 ਵਾਚਸਪਤੀ ਮਿਸ਼੍ਰ (841 ਈ:)
3.12.4 ਉਦਯਨਆਚਾਰੀਆ (984 ਈ:)
3.12.5 ਜਯੰਤ ਭੱਟ (10ਵੀ ਸਦੀ ਈ:)
3.13 ਨਿਆਇ ਤਰਕ ਪੱਧਤੀ ਦਾ ਸੰਖੇਪ ਮੁਲਾਂਕਣ
4 ਜੈਨ ਤਰਕਸ਼ਾਸਤਰ
4.1 ਮਹਾਂਵੀਰ ਦਾ ਜੀਵਨ ਅਤੇ ਸ਼ਖਸੀਅਤ (599 – 527 ਈ:
ਪੂ:)
4.2 ਜੈਨਮਤ ਦੇ ਫਿਰਕੇ
4.3 ਜੈਨਮਤ ਦਾ ਸਾਹਿਤ
4.4 ਜੈਨਮਤ ਦੇ ਪ੍ਰਾਚੀਨ ਤਰਕਸ਼ਾਸਤਰ ਰਚੈਤਾ
4.4.1 ਇੰਦਰਭੂਤੀ ਗੌਤਮ (607 ਈ: ਪੂ: – 515 ਈ:
ਪੂ:)
4.4.2 ਉਮਾਸਵਾਤਿ (1 - 85 ਈ:)
4.4.3 ਭਦ੍ਰਬਾਹੂ ਦਾ ਤਰਕਵਾਕ (375 ਈ:)
4.5 ਪ੍ਰਣਾਲੀਬੱਧ ਤਰਕਸ਼ਾਸਤਰ ਦੇ ਜੈਨੀ ਰਚੈਤਾ
4.5.1 ਸਿਧਾਸੇਨ ਦੀਵਾਕਰ ਉਰਫ ਕੱਸ਼ਪਣਾਕ (480 -
550 ਈ:)
4.5.2 ਸਿੱਧਸੇਨ ਗਣੀ (600 ਈ)
4.5.3 ਸਮੰਤਭਦ੍ਰ (600 ਈ)
4.5.4 ਅਕਲੰਕਦੇਵ (750 ਈ:)
4.5.5 ਵਿਦਿਆਨੰਦ (800 ਈ:)
4.5.6 ਮਾਣਿਕਯ ਨੰਦੀ (800 ਈ:)
4.5.7 ਪ੍ਰਭਾ ਚੰਦਰ (825 ਈ:)
4.5.8 ਰਾਭਸ ਨੰਦੀ (850 ਈ:)
4.5.9 ਮੱਲਾਵਾਦੀ (827 ਈ:)
4.5.10 ਅੰਮ੍ਰਿਤ ਚੰਦਰ ਸੂਰੀ (905 ਈ:)
4.5.11 ਦੇਵਸੇਨ ਭੱਟਾਰਕ (899-950ਈ)
4.5.12 ਪ੍ਰਦ੍ਯੁਮਨ ਸੂਰੀ (980 ਈ)
4.5.13 ਅਭੈਦੇਵ ਸੂਰੀ (1000 ਈ)
4.5.14 ਲਘੁਸਮੰਤਭਦਰ (1000 ਈ:)
4.5.15 ਕਲਿਆਣ ਚੰਦਰ (1000 ਈ:)
4.5.16 ਅਨੰਤ-ਵੀਰਯ (1039 ਈ:)
4.5.17 ਦੇਵ ਸੂਰੀ (1086-1169 ਈ)
4.5.17.1 ਦੇਵ ਸੂਰੀ ਦੀ “ਪ੍ਰਮਾਣ-ਨਯ-ਤਤਵਾਲੋਕਆਲੰਕਾਰ”
4.5.18 ਹੇਮਚੰਦਰ ਸੂਰੀ (1088-1172 ਈ:)
4.5.19 ਚੰਦਰਪ੍ਰਭ ਸੂਰੀ (1102 ਈ:)
4.5.20 ਨੇਮੀਚੰਦਰ ਕਵੀ (1150 ਈ:)
4.5.21 ਆਨੰਦ ਸੂਰੀ ਅਤੇ ਅਮਰਚੰਦਰ ਸੂਰੀ (1093-1135 ਈ:)
4.5.22 ਹਰੀਭਦ੍ਰ ਸੂਰੀ (1120 ਈ:)
4.5.23 ਪਾਰਸ਼ਵਦੇਵ ਗਣੀ (1133 ਈ)
4.5.24 ਸ਼੍ਰੀਚੰਦਰ (1137-1165 ਈ:)
4.5.25 ਦੇਵਭਦਰ (1150 ਈ)
4.5.26 ਚੰਦਰਸੇਨ ਸੂਰੀ (1150 ਈ)
4.5.27 ਰਤਨਪ੍ਰਭਾ ਸੂਰੀ (1181 ਈ:)
4.5.28 ਤਿਲਕਆਚਾਰੀਆ (1180-1240 ਈ)
4.5.29 ਮੱਲੀਸੇਨ ਸੂਰੀ (1292 ਈ)
4.5.30 ਰਾਜਸ਼ੇਖਰ ਸੂਰੀ (1348 ਈ)
4.5.31 ਗਿਆਨਚੰਦਰ (1350 ਈ:)
4.5.32 ਗੁਣਾਰਤਨ (1409 ਈ:)
4.5.33 ਸ਼ਰੁਤਾਸਾਗਰ ਗਣੀ (1493 ਈ:)
4.5.34 ਧਰਮਭੂਸ਼ਣ (1600 ਈ:)
4.5.35 ਵਿਨ੍ਯਵਿਜੈ (1613 ਈ: – 1681 ਈ:)
4.5.36 ਯਸ਼ੋਵਿਜੈ ਗਣੀ (1608 – 1688 ਈ:)
4.5.37 ਸਾਰਾਂਸ਼ – ਜੈਨ ਤਰਕਸ਼ਾਸਤਰ
5 ਬੋਧੀ ਤਰਕਸ਼ਾਸਤਰ ਪਰੰਪਰਾ (570 ਈ:
ਪੂ: – 1200 ਈ:)
5.1 ਗੌਤਮ ਬੁੱਧ (570 ਈ ਪੂ – 490 ਈ ਪੂ)
5.2 ਬੋਧੀ ਤਰਕਸ਼ਾਸਤਰ ਦਾ ਉਥਾਨ ਅਤੇ ਤਾਰਕਿਕ ਵਿਸ਼ੇ
5.3 ਬੋਧੀ ਭਿਕਸ਼ੂਆਂ ਦਾ ‘ਸੰਘ’
5.4 ਅਭਿਧਮ-ਪਿਟਕਾ ਦਾ ਕਥਾਵਥੁਪ੍ਰਕਰਣ
5.5 ਮਲਿੰਦ-ਪਨਹਾ ਜਾਂ ਭਿਕਸ਼ੁ ਸੂਤਰ (100 ਈ: ਪੂ:)
5.6 ਮਹਾਯਾਨ ਦੀ ਬੁਨਿਆਦ (78 ਈ:)
5.7 ਬੋਧੀ ਸੰਸਕ੍ਰਿਤ ਸਾਹਿਤ ਵਿਚ ਤਰਕ ਦਾ ਜ਼ਿਕਰ
5.8 ਬੁੱਧਮਤ ਦੇ ਸੰਪ੍ਰਦਾਇ
5.9 ਤਰਕ ਦੇ ਵਿਸ਼ੇ ‘ਤੇ ਪ੍ਰਾਚੀਨ ਬੋਧੀ ਰਚਨਾਵਾਂ
5.9.1 ਆਰੀਆ ਨਾਗਾਰਜੁਨ (250 – 320 ਈ:)
5.9.2 ਆਰੀਆ ਦੇਵ (320 ਈ:)
5.9.3 ਮੈਤ੍ਰੇਯ (ਲਗਪਗ 400 ਈ:)
5.9.4 ਆਰੀਆ ਅਸੰਗ (405 – 470 ਈ:)
5.9.5 ਵਸੁਬੰਧੂ (ਲਗਪਗ 410 – 490 ਈ:)
5.9.5.1 ਵਸੁਬੰਧੂ ਦਾ ਤਰਕਸ਼ਾਸਤਰ
5.10 ਤਰਕਸ਼ਾਸਤਰ ਦੇ ਪ੍ਰਣਾਲੀਬੱਧ ਬੋਧੀ ਗ੍ਰੰਥਕਾਰ
5.10.1 ਅਚਾਰੀਆ ਦਿਗਨਾਗ (450 – 520 ਈ:)
5.10.1.1 “ਪ੍ਰਮਾਣ ਸਮੂਚਯ” - ਦਿਗਨਾਗ
5.10.1.2 “ਨਿਆਇ ਪ੍ਰਵੇਸ਼” - ਦਿਗਨਾਗ
5.10.1.3 “ਪ੍ਰਮਾਣ ਸਮੁਚਿਆ ਵ੍ਰਿੱਤੀ” - ਦਿਗਨਾਗ
5.10.1.4 “ਪ੍ਰਮਾਣ ਸ਼ਾਸਤਰ ਨਿਆਇ ਪ੍ਰਵੇਸ਼” - ਦਿਗਨਾਗ
5.10.1.5 “ਆਲੰਬਨ ਪ੍ਰੀਕਸ਼ਾ” ਅਤੇ “ਆਲੰਬਨ-ਪ੍ਰੀਕਸ਼ਾ ਵ੍ਰਿੱਤੀ” -
ਦਿਗਨਾਗ
5.10.1.6 “ਤ੍ਰੈਕਾਲ ਪ੍ਰੀਕਸ਼ਾ” - ਦਿਗਨਾਗ
5.10.2 ਪਰਮਾਰਥ (498 – 569 ਈ:)
5.10.3 ਸ਼ੰਕਰ ਸੁਆਮੀ (ਲਗਪਗ 550 ਈ)
5.10.4 ਧਰਮਪਾਲ (600 - 635 ਈ:)
5.10.5 ਅਚਾਰੀਆ ਸ਼ਿਲਭਦਰ (635 ਈ:)
5.10.6 ਅਚਾਰੀਆ ਧਰਮਕੀਰਤੀ (635 - 650 ਈ:)
5.10.6.1 ਪ੍ਰਮਾਣ-ਵਾਰਤਿਕ-ਕਾਰਿਕਾ - ਧਰਮਕੀਰਤੀ
5.10.6.2 ਪ੍ਰਮਾਣ-ਵਾਰਤਿਕ-ਵ੍ਰਿੱਤੀ - ਧਰਮਕੀਰਤੀ
5.10.6.3 ਪ੍ਰਮਾਣ-ਵਿਨਿਸਚਯ - ਧਰਮਕੀਰਤੀ
5.10.6.4 ਨਿਆਇ-ਬਿੰਦੁ - ਧਰਮਕੀਰਤੀ
5.10.6.5 ਧਰਮਕੀਰਤੀ ਦੁਆਰਾ ਦਿਗਨਾਗ ਦੀ ਆਲੋਚਨਾ
5.10.6.6 ਹੇਤੁ-ਬਿੰਦੁ-ਵਿਵਰਣ - ਧਰਮਕੀਰਤੀ
5.10.6.7 ਤਰਕਨਿਆਇ ਜਾਂ ਵਾਦਨਿਆਇ - ਧਰਮਕੀਰਤੀ
5.10.6.8 ਸੰਤਾਨਾਂਤਰ ਸਿਧੀ - ਧਰਮਕੀਰਤੀ
5.10.6.9 ਸੰਬੰਧਪ੍ਰੀਕਸ਼ਾ - ਧਰਮਕੀਰਤੀ
5.10.6.10 ਸਬੰਧਪ੍ਰੀਕਸ਼ਾ ਵ੍ਰਿੱਤੀ - ਧਰਮਕੀਰਤੀ
5.10.7 ਦੇਵੇਂਦਰਬੋਧੀ (650 ਈ:)
5.10.8 ਸ਼ਾਕਯਬੋਧੀ (675 ਈ:)
5.10.9 ਵਿਨੀਤ ਦੇਵ (700 ਈ:)
5.10.10 ਰਵੀ ਗੁਪਤ (725 ਈ:)
5.10.11 ਜਤੇਂਦਰਬੋਧੀ (725 ਈ)
5.10.12 ਸ਼ਾਂਤ ਰਕਸ਼ਿਤ (749 ਈ)
5.10.13 ਕਮਲ ਸ਼ੀਲ (750 ਈ:)
5.10.14 ਕਲਿਆਣ ਰਕਸ਼ਿਤ (829 ਈ:)
5.10.15 ਧਰਮੋਤਰਾਚਾਰੀਆ (848 ਈ:)
5.10.16 ਮੁਕਤਾ ਕੁੰਭ (900 ਈ: ਤੋਂ ਬਾਅਦ)
5.10.17 ਅਰਚਟ (ਲਗਪਗ 900 ਈ: )
5.10.18 ਅਸ਼ੋਕ (900 ਈ:)
5.10.19 ਚੰਦਰ ਗੋਮਿਨ (925 ਈ:)
5.10.20 ਪ੍ਰਾਗਿਆਕਰ ਗੁਪਤ (940 ਈ:)
5.10.21 ਅਚਾਰੀਆ ਜਿਤਾਰਿ (940 - 980 ਈ:)
5.10.22 ਜਿਨ ( 940 ਈ )
5.10.23 ਰਤਨਕੀਰਤੀ (940 - 1000 ਈ:)
5.10.24 ਰਤਨ ਵਜਰ (979 - 1040 ਈ: )
5.10.25 ਜਿਨ ਮਿਤਰ (1025 ਈ:)
5.10.26 ਦਾਨਸ਼ੀਲ (1025 ਈ:)
5.10.27 ਗਿਆਨਸ਼੍ਰੀ ਮਿਤਰ ( ਲਗਪਗ 1040 ਈ )
5.10.28 ਗਿਆਨਸ਼੍ਰੀ ਭਦਰ (ਲਗਪਗ 1050 ਈ:)
5.10.29 ਰਤਨਾਕਰ ਸ਼ਾਂਤੀ (ਲਗਪਗ 1400 ਈ:)
5.10.30 ਯਮਾਰੀ (ਲਗਪਗ 1050 ਈ:)
5.10.31 ਸ਼ੰਕਰਆਨੰਦ (ਲਗਪਗ 1050 ਈ:)
5.10.32 ਸ਼ੁੱਭਕਰ ਗੁਪਤ (ਲਗਪਗ 1080 ਈ:)
5.10.33 ਮੋਕਸ਼ਾਕਰ ਗੁਪਤ (ਲਗਪਗ 1100 ਈ:)
5.11 ਬੋਧੀ ਤਰਕਸ਼ਾਸਤਰ ਪਰੰਪਰਾ ਦਾ ਪਤਨ
5.11.1 ਬੋਧੀ ਤਰਕਸ਼ਾਸਤਰ ਦੀ ਤਕਰਾਰਮਈ ਪ੍ਰਵਿਰਤੀ
5.11.2 ਰਾਜਸੀ ਸਰਪਰਸਤੀ ਦਾ ਖੁਸ ਜਾਣਾ
5.11.3 ਇਸਲਾਮ ਮਤ ਦੇ ਫੈਲਾਉ ਦੀ ਘਾਤਕ ਮਾਰ
5.11.4 ਬ੍ਰਹਮਣ ਵਿਚਾਰਧਾਰਾ ਵਿਚ ਪੁਨਰ-ਜਾਗ੍ਰਿਤੀ
5.11.5 ਬੁੱਧਮਤ ਦੀ ਵਿਦੇਸ਼ਾਂ ਵਿਚ ਸ਼ਰਨ ਅਤੇ ਪ੍ਰਸਾਰ
6 ਨਵ-ਬ੍ਰਾਹਮਣ ਯੁਗ (ਲਗਪਗ 900 ਈ: –
1920 ਈ:)
6.1 ਪ੍ਰਮਾਣ ਦੀ ਚਰਚਾ ਕਰਨ ਵਾਲੇ ਨਿਆਇ-ਪ੍ਰਕਰਣ
6.1.1 ਭਾਸਰਵੱਗਿਆ (ਲਗਪਗ 950 ਈ:)
6.1.1.1 ਨਿਆਇਸਾਰ - ਭਾਸਰਵੱਗਿਆ
6.2 ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ ਦਰਸ਼ਨ ਦਾ ਸਮਾਵੇਸ਼
6.2.1 ਵਰਦਰਾਜ (ਲਗਪਗ 1150 ਈ:)
6.2.1.1 ਤਾਰਕਿਕਰਕਸ਼ਾ - ਵਰਦਰਾਜ
6.2.2 ਕੇਸ਼ਵ ਮਿਸ਼ਰ (ਲਗਪਗ 1275 ਈ:)
6.2.2.1 ਤਰਕਭਾਸ਼ਾ - ਕੇਸ਼ਵ ਮਿਸ਼ਰ
6.3 ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ ਪਦਾਰਥ ‘ਪ੍ਰਮਾਣ’ ਦਾ
ਸਮਾਵੇਸ਼
6.3.1 ਵੱਲਭਾਚਾਰੀਆ (12ਵੀ ਸਦੀ ਈ:)
6.3.1.1 ਨਿਆਇਲੀਲਾਵਤੀ - ਵੱਲਭਾਚਾਰੀਆ
6.3.2 ਅੰਨਮ ਭੱਟ (1623 ਈ:)
6.3.2.1 ਤਰਕਸੰਗ੍ਰਹਿ – ਅੰਨਮ ਭੱਟ
6.3.3 ਵਿਸ਼ਵਨਾਥ ਨਿਆਇਪੰਚਾਨਨ (1634 ਈ:)
6.3.3.1 ਭਾਸ਼ਾਪਰਿਛੇਦ - ਪੰਚਾਨਨ
6.3.4 ਜਗਦੀਸ਼ ਤਰਕਲੰਕਾਰ ਦਾ ਤਰਕਅੰਮ੍ਰਿਤ (ਲਗਪਗ 1635 ਈ:)
6.3.5 ਲੌਗਾਕਸ਼ੀ ਭਾਸਕਰ (17ਵੀ ਸਦੀ ਈ:)
6.3.5.1 ਤਰਕਕੌਮੁਦੀ – ਲੌਗਾਕਸ਼ੀ ਭਾਸਕਰ
6.4 ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ
ਵਿਸ਼ਿਆਂ ਦਾ ਵਿਵੇਚਨ ਕਰਦੇ ਹਨ
6.4.1 ਸ਼ਸ਼ਧਰ (~ 1125 ਈ:)
6.4.1.1 ਨਿਆਇਸਿਧਾਂਤ ਦੀਪ - ਸ਼ਸ਼ਧਰ
6.4.2 ਮਾਧਵਾਚਾਰੀਆ (ਲਗਪਗ 1331 – 1391 ਈ:)
6.4.2.1 ਸਰਵਦਰਸ਼ਨਸੰਗ੍ਰਹਿ - ਮਾਧਵਾਚਾਰੀਆ
7 ਸ਼੍ਰੀਤਤਵਚਿੰਤਾਮਣੀ – ਨਵੇਂ ਤਰਕਸ਼ਾਸਤਰ
ਦਾ ਨਿਰਮਾਣ
7.1 ਗੰਗੇਸ਼ ਉਪਾਧਿਆਏ (1200 ਈ:)
7.2 ਤਤਵਚਿੰਤਮਣੀ ਦੇ ਅਧਿਐਨ ਵਿਸ਼ੇ
7.3 ਪ੍ਰਤਿਅਕਸ਼ ਖੰਡ
7.3.1 ਮੰਗਲਵਾਦ
7.3.2 ਪ੍ਰਮਾਣਵਾਦ – ਗਿਆਨ ਦੀ ਵੈਧਤਾ ਜਾਂ ਪ੍ਰਮਾਣਕਤਾ
7.3.3 ਅਨ੍ਯਥਾਖ੍ਯਾਤਿ – ਅਵੈਧ ਗਿਆਨ
7.3.4 ਸੰਨਿਕਰਖ (ਸੰਨਿਕਰਸ਼) – ਵਸਤੂਆਂ ਦਾ ਗਿਆਨਿੰਦ੍ਰੀਆਂ ਨਾਲ ਸੰਬੰਧ
7.3.5 ਸਮਵਾਯਵਾਦ
7.3.6 ਅਨਉਪਲਬਧਿਪ੍ਰਮਾਣਵਾਦ
7.3.7 ਅਭਾਵਵਾਦ
7.3.8 ਪ੍ਰਤਿਅਕਸ਼ਕਾਰਣਵਾਦ – ਪ੍ਰਤੱਖਣ ਦੇ ਕਾਰਨ
7.3.9 ਮਨਅਣੂਤਵਵਾਦ – ਮਨ ਦਾ ਅਣੂਤਵ ਸਰੂਪ
7.3.10 ਅਨੁਵ੍ਯਿਵਸਾਯਵਾਦ – ਬੋਧ ਤੋਂ ਮਗਰੋਂ
7.3.11 ਨਿਰਵਿਕਲਪਵਾਦ (ਸਮੀਪੀ ਜਾਂ ਸਿੱਧਾ ਪ੍ਰਤੱਖਣ)
7.3.12 ਸਵਿਕਲਪਵਾਦ – ਮਧਿਅਸਥ ਪ੍ਰਤੱਖਣ
7.4 ਅਨੁਮਾਨ ਖੰਡ – ਅਨੁਮਿਤੀ ਨਿਰੂਪਣ
7.4.1 ਅਨੁਮਾਨ ਅਤੇ ਪ੍ਰਤੱਖਣ ਵਿਚ ਫਰਕ
7.4.2 ਵਿਆਪਤੀ ਪੰਚਕਮ – ਵਿਆਪਤੀ ਦੀਆਂ ਪੰਜ ਪਰਿਭਾਸ਼ਾਵਾਂ
7.4.3 ਸਿੰਮਹਾ-ਵਿਆਘਰੋਕਤ ਵਿਆਪਤੀਲਕਸ਼ਣ
7.4.4 ਵ੍ਯਧਿਕਰਣ ਧਰਮਅਵਛਿੰਨ ਅਭਾਵ
7.4.5 ਪੂਰਵਪੱਖ – ਹੋਰ ਆਪੱਤੀਜਨਕ ਵਿਆਪਤੀ ਦੀਆਂ ਪਰਿਭਾਸ਼ਾਵਾਂ
7.4.5.1 ਸਿੱਧਾਂਤ ਲਕਸ਼ਣਮ – ਵਿਆਪਤੀ ਦੀ ਨਿਰਣਾਇਕ ਪਰਿਭਾਸ਼ਾਵਾਂ
7.4.6 ਸਾਮਾਨ੍ਯਅਭਾਵ
7.4.7 ਵਿਸ਼ੇਸ਼ ਵਿਆਪਤੀ
7.4.8 ਵਿਆਪਤੀ ਗ੍ਰਹਉਪਾਉ (ਵਿਆਪਤੀ ਨੂੰ ਸਮਝਣ ਦੇ ਸਾਧਨ)
7.4.9 ਵਿਆਪਤੀਗ੍ਰਹਉਪਾਉ ਸਿਧਾਂਤ (ਵਿਆਪਤੀ ਗ੍ਰਹਣ ਬਾਰੇ ਨਿਰਣਾ)
7.4.10 ਤਰਕ – ਵਿਵੇਚਨ ਜਾਂ ਦਲੀਲਬਾਜ਼ੀ
7.4.11 ਵਿਆਪਤੀਅਨੁਗਮ – ਵਿਆਪਤੀ ਦੀ ਸਰਬੰਗਤਾ
7.4.12 ਸਮਾਨ੍ਯ ਲੱਛਣ (ਆਮ ਲੱਛਣ ਵਾਲਾ ਸੰਬੰਧ)
7.4.13 ਉਪਾਧਿਵਾਦ (ਹੇਤੁ ਦੀ ਸ਼ਰਤਬੰਦਤਾ)
7.4.14 ਪਕਸ਼ਤਾ (ਪਖਤਾ) – ਪਖ ਦਾ ਅਧਿਕਰਣ
7.4.15 ਪਰਾਮਰਸ਼ - ਅਧਾਰ-ਵਾਕਾਂ ਦਾ ਗਿਆਨ
7.4.16 ਕੇਵਲਅਨ੍ਵਯਅਨੁਮਾਨਮ – ਕੇਵਲ ਸਕਾਰਾਤਮਕ ਅਨੁਮਾਨ
7.4.17 ਕੇਵਲਵ੍ਯਤਰੇਕੀ ਅਨੁਮਾਨ
7.4.18 ਅਨ੍ਵਯ-ਵ੍ਯਤਿਰੇਕੀ ਅਨੁਮਾਨ
7.4.19 ਅਰਥਾਪੱਤੀ - ਉਪਧਾਰਣਾ
7.4.20 ਸਵਾਰਥਅਨੁਮਾਨ
7.4.21 ਪਰਾਰਥਅਨੁਮਾਨ
7.4.22 ਅਵਯਵ –ਨਿਆਇਵਾਕ ਦੇ ਅੰਸ਼
7.4.23 ਹੇਤਵਾਭਾਸ – ਹੇਤੁ ਦੇ ਦੋਸ਼ ਜਾਂ ਅਭਾਸ
7.4.23.1 ਸ੍ਵਯਭਿਚਾਰ – ਡਾਵਾਂਡੋਲ ਹੇਤੁ
7.4.23.2 ਵਿਰੁੱਧ – ਅਸੰਗਤੀ ਹੇਤੁ
7.4.23.3 ਸਤਿਪ੍ਰਤਿਪਕਸ਼ਤਾ – ਸਤਿਪ੍ਰਤਿਪੱਖ ਹੇਤੁ
7.4.23.4 ਅਸਿੱਧ –ਅਣਸਾਬਤ ਹੇਤੁ
7.4.23.5 ਬਾਧਿਤ – ਅਢੁਕਵਾਂ ਹੇਤੁ
7.4.24 ਈਸ਼ਵਰਅਨੁਮਾਨਮ
7.5 ਉਪਮਾਨ ਖੰਡ
7.6 ਸ਼ਬਦ ਖੰਡ – ਸ਼ਾਬਦਿਕ ਸਬੂਤ
7.6.1 ਸ਼ਬਦ ਨਿਰੂਪਣ
7.6.2 ਸ਼ਬਦ-ਬੋਧ
7.6.3 ਸ਼ਬਦ ਪ੍ਰਮਾਣਵਾਦ
7.6.4 ਆਕਾਂਕਸ਼ਾਵਾਦ - ਆਸ
7.6.5 ਯੋਗ੍ਯਤਾ
7.6.6 ਆਸਤਿ – ਸ਼ਬਦਾਂ ਦਾ ਲੜੀਵਾਰ ਉਚਾਰਣ
7.6.7 ਤਾਤਪਰਯ
7.6.8 ਸ਼ਬਦ ਅਨਿੱਤਤਾਵਾਦ
7.6.9 ਉਛੰਨ –ਪ੍ਰਛੰਨ ਵਾਦ
7.6.10 ਵਿਧੀਵਾਦ
7.6.11 ਸ਼ਕਤੀਵਾਦ
7.6.12 ਲਕਸ਼ਣ (ਲੱਛਣ)
7.6.13 ਸਮਾਸਵਾਦ – ਮਿਸ਼੍ਰਿਤ ਸ਼ਬਦ
7.6.14 ਆਖਿਆਤਵਾਦ – ਸ਼ਾਬਦਿਕ ਪ੍ਰਤ੍ਯਯ (ਪਿਛੇਤਰ)
7.6.15 ਧਾਤੁਵਾਦ (ਮੂਲ ਸ਼ਬਦ)
7.6.16 ਉਪਸਰਗਵਾਦ (ਅਗੇਤਰ)
7.6.17 ਪ੍ਰਮਾਣ-ਚਤੁਸ਼ਟ ਦਾ ਪ੍ਰਮਾਣਯਵਾਦ – ਚਾਰ ਪ੍ਰਮਾਣਾਂ ਦਾ
ਪ੍ਰਮਾਣਵਾਦ
7.7 ਤਤਵਚਿੰਤਾਮਣੀ ਉੱਪਰ ਟੀਕਾ ਟਿੱਪਣੀਆਂ
7.8 ਗੰਗੇਸ਼ ਅਤੇ ਬੂਲੀਅਨ ਬੀਜਗਣਿਤ
7.8.1 ਆਧੁਨਿਕ ਬੂਲੀਅਨ ਬੀਜ-ਗਣਿਤ
7.8.2 ਬੂਲੀਅਨ ਬੀਜਗਣਿਤ ਦੇ ਪਿਛੋਕੜ ’ਤੇ ਇਕ ਝਾਤ
8 ਹਵਾਲੇ ਅਤੇ ਹੋਰ ਅਧਿਐਨ ਸ੍ਰੋਤ
ਪਰਿਸ਼ਿਸ਼ਟ ॥ੳ॥ ਪਰਿਭਾਸ਼ਿਕ ਪਦ
ਪਰਿਸ਼ਿਸ਼ਟ ॥ਅ॥ ਤਤਵਚਿੰਤਾਮਣੀ ਉੱਪਰ ਵਿਭਿੰਨ ਟੀਕਾ ਟਿੱਪਣੀਆਂ
ਪਰਿਸ਼ਿਸ਼ਟ ॥ੲ॥ ਮੈਰੀ ਬੂਲ ਦਾ ਡਾ: ਬੋਸ ਨੂੰ ਪੱਤਰ |