ਵਿਗਿਆਨ ਪ੍ਰਸਾਰ

ਸੰਜੀਵ ਝਾਂਜੀ ਦੀਆਂ ਵਿਗਿਆਨ ਵਿਸ਼ੇ ਤੇ ਰਚਨਾਵਾਂ

jhanji

ਦੱਖਣੀ ਕੋਰੀਆ ਨੇ ਕੀਤਾ ਕਮਾਲ: ਬਣਾਇਆ ਨਵਾਂ ਸੂਰਜ (06/04/2024)

157-1ਦੁਨੀਆ ਭਰ ਵਿੱਚ ਆਬਾਦੀ ਦੇ ਲਗਾਤਾਰ ਵਾਧੇ ਅਤੇ ਨਿਤ ਨਵੀਂ ਤਕਨੀਕ ਵਿਕਸਿਤ ਹੋਣ ਦੇ ਨਾਲ ਸਾਡੀਆਂ ਊਰਜਾ ਦੀਆਂ ਲੋੜਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਸਾਡਾ ਹਰ ਕਾਰਜ ਊਰਜਾ ਤੇ ਨਿਰਭਰ ਹੈ।  ਊਰਜਾ ਦੀ ਲਗਾਤਾਰ ਮੰਗ ਵਧਣ ਦੇ ਕਾਰਨ ਸਾਨੂੰ ਊਰਜਾ ਦੇ ਹੋਰ ਵਸੀਲੇ ਲੱਭਣੇ ਪੈ ਰਹੇ ਹਨ। ਵਿਗਿਆਨੀ ਚਿਰਾਂ ਤੋਂ ਅਤੇ ਲਗਾਤਾਰ ਇਹਨਾਂ ਵਸੀਲਿਆਂ ਦੀ ਭਾਲ ਵਿੱਚ ਹਨ।

ਆਮ ਤੌਰ ਤੇ ਊਰਜਾ ਦੀ ਪ੍ਰਾਪਤੀ ਦੇ ਲਈ ਦੋ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਇਕ ਨੂੰ ਨਾਭਿਕ-ਵਿਖੰਡਨ ਕਿਹਾ ਜਾਂਦਾ ਹੈ ਅਤੇ ਦੂਜੇ ਨੂੰ ਨਾਭਿਕ-ਜੋੜਕ (ਨਾਭਿਕ ਸੰਯੋਜਨ)। ਨਾਭਿਕ-ਵਿਖੰਡਨ ਤਕਨੀਕ ਪਰਮਾਣੂ ਬੰਬਾਂ ਵਿੱਚ ਵਰਤੀ ਜਾਂਦੀ ਹੈ ਅਤੇ ਪਰਮਾਣੂ ਰਿਐਕਟਰਾ ਰਾਹੀਂ ਇਸ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਵਿੱਚ ਬੇਕਾਬੂ ਕਿਰਿਆ ਨੂੰ ਕਾਬੂ ਕਰਕੇ ਬਿਜਲੀ ਦੀ ਜਾਂ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਊਰਜਾ ਪ੍ਰਾਪਤੀ ਤੋਂ ਬਾਅਦ ਬਚੇ ਵਾਧੂ ਪਦਾਰਥ ਨੂੰ ਨਿਪਟਾਉਣਾ ਬੜਾ ਔਖਾ ਹੈ ਅਤੇ ਇਸੇ ਲਈ ਇਸ ਤਕਨੀਕ ਨੂੰ ਜਿਆਦਾ ਲਾਹੇਵੰਦ ਨਹੀਂ ਮੰਨਿਆ ਜਾਂਦਾ।

ਦੂਜੇ ਪਾਸੇ ਸਾਡੇ ਕੋਲ ਨਾਭਿਕ ਜੋੜਕ (ਨਿਊਕਲੀਅਰ ਸੰਜੋਜਨ) ਨਾਂ ਦੀ ਕਿਰਿਆ ਹੈ। ਇਹ ਉਹ ਕਿਰਿਆ ਹੈ, ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਪਰਮਾਣੂ ਜੁੜ ਕੇ ਇੱਕ ਨਵਾਂ ਪਰਮਾਣੂ ਬਣਾਉਂਦੇ ਹਨ ਅਤੇ ਬਹੁਤ ਸਾਰੀ ਊਰਜਾ ਦਿੰਦੇ ਹਨ। ਇਹ ਕਿਰਿਆ ਆਮ ਤੌਰ ਤੇ ਤਾਰਿਆਂ ਅਤੇ ਸੂਰਜ ਵਿੱਚ ਹੁੰਦੀ ਹੈ।

ਸੂਰਜ ਦੇ ਸਭ ਤੋਂ ਗਰਮ ਭਾਗ ਜਿਸ ਨੂੰ ਕੋਰ ਕਿਹਾ ਜਾਂਦਾ ਹੈ, ਦਾ ਤਾਪਮਾਨ ਲਗਭਗ ਡੇਢ ਕਰੋੜ ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਦੀ ਗਰਮੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸੂਰਜ ਤੋਂ ਲੱਖਾਂ ਕਿਲੋਮੀਟਰ ਦੂਰ ਸਥਿਤ ਧਰਤੀ ਤੇ ਵੀ ਅਸੀਂ ਉਸ ਦਾ ਸੇਕ ਮਹਿਸੂਸ ਕਰਦੇ ਹਾਂ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਧਰਤੀ ਤੇ ਜੀਵਨ ਵੀ ਉਸੇ ਗਰਮੀ ਦੇ ਕਾਰਨ ਹੀ ਹੈ। ਕਾਫੀ ਦੇਰ ਤੋਂ ਦੁਨੀਆਂ ਭਰ ਦੇ ਵਿਗਿਆਨੀ ਇਸ ਤਕਨੀਕ ਦੀ ਵਰਤੋਂ ਕਰਕੇ ਨਕਲੀ ਸੂਰਜ ਬਣਾਉਣ ਲਈ ਮਗਜ ਖਪਾਈ ਕਰ ਰਹੇ ਹਨ। ਇਸ ਦੌੜ ਵਿੱਚ ਚੀਨ, ਦੱਖਣੀ ਕੋਰੀਆ, ਅਮਰੀਕਾ ਅਤੇ ਫਰਾਂਸ ਸ਼ਾਮਲ ਹਨ। ਇੰਨ੍ਹਾ ਚੋਂ ਹੁਣ ਦੱਖਣੀ ਕੋਰੀਆ ਦੇ ਵਿਗਿਆਨੀਆਂ ਨੇ ਇੱਕ ਨਵਾਂ ਹੀ ਸੂਰਜ ਬਣਾ ਕੇ ਬਾਜੀ ਮਾਰ ਲਈ ਹੈ।

ਇਸ ਦੇ ਵਿਗਿਆਨੀਆਂ ਨੇ ਨਾਭਿਕ ਜੋੜਕ (ਨਿਊਕਲੀਅਰ ਸੰਯੋਜਨ) ਪ੍ਰਤੀਕਿਰਿਆ ਰਾਹੀਂ 10 ਕਰੋੜ ਡਿਗਰੀ ਸੈਲਸੀਅਸ ਦਾ ਤਾਪਮਾਨ ਪੈਦਾ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਤਾਪਮਾਨ ਸੂਰਜ ਦੇ ਤਾਪਮਾਨ ਤੋਂ ਲਗਭਗ ਸੱਤ ਗੁਣਾ ਜਿਆਦਾ ਹੈ। ਕੋਰੀਆਈ  ਊਰਜਾ ਦੀ ਸੰਸਥਾ ਦੇ ਇਸ ਨਕਲੀ ਸੂਰਜ ਨੇ ਦਸੰਬਰ 2023 ਅਤੇ ਫਰਵਰੀ 2024 ਵਿਚਕਾਰ ਟੈਸਟਾਂ ਦੌਰਾਨ 48 ਸਕਿੰਟਾਂ ਲਈ 10 ਕਰੋੜ ਡਿਗਰੀ ਦੇ ਤਾਪਮਾਨ ਦੇ ਨਾਲ ਪਲਾਜ਼ਮਾ ਨੂੰ ਬਣਾਈ ਰੱਖਣ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ। ਇਸ ਤੋਂ ਪਹਿਲਾ ਰਿਕਾਰਡ  2021 ਵਿੱਚ 30 ਸਕਿੰਟਾਂ ਦਾ ਸੀ।

ਪਲਾਜ਼ਮਾ ਦੀ ਅਸਥਿਰ ਪ੍ਰਕਿਰਤੀ ਅਤੇ ਇੰਨ੍ਹੇ ਜਿਆਦਾ ਤਾਪਮਾਨ ਦੇ ਕਾਰਨ ਇੰਨ੍ਹਾ ਜਿਆਦਾ ਤਾਪਮਾਨ ਬਰਕਰਾਰ ਰੱਖਣਾ ਬੜਾ ਹੀ ਔਖਾ ਕਾਰਜ ਹੈ।  ਇਸ ਲਈ ਇਹ ਤਾਜ਼ਾ ਰਿਕਾਰਡ ਬਹੁਤ ਅਹਮੀਅਤ ਰਖਦਾ ਹੈ। ਨਾਭਿਕ-ਜੋੜਕ ਕਿਰਿਆ ਉਦੋਂ ਹੀ ਹੁੰਦੀ ਹੈ ਜਦੋਂ ਪਰਮਾਣੂ ਬਹੁਤ ਜ਼ਿਆਦਾ ਗਰਮੀ ਅਤੇ ਦਬਾਅ ਹੇਠ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਧਰਤੀ ਉੱਤੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਚੈਂਬਰ ਦੀ ਲੋੜ ਹੁੰਦੀ ਹੈ। ਵਿਗਿਆਨੀਆਂ ਦਾ ਟੀਚਾ 2026 ਤੱਕ ਘੱਟੋ-ਘੱਟ 5 ਮਿੰਟਾਂ ਲਈ ਪਲਾਜ਼ਮਾ ਦੇ ਤਾਪਮਾਨ ਨੂੰ 10 ਕਰੋੜ  ਡਿਗਰੀ ਸੈਲਸੀਅਸ 'ਤੇ ਬਣਾਈ ਰੱਖਣ ਦਾ ਹੈ।

ਨਕਲੀ ਸੂਰਜ ਬਣਾਉਣ 'ਚ ਸਫਲਤਾ ਮਿਲਣ ਤੋਂ ਬਾਅਦ ਵਿਗਿਆਨੀਆਂ ਨੂੰ ਕਈ ਫਾਇਦੇ ਮਿਲਣਗੇ। ਜੈਵਿਕ ਬਾਲਣ ਨੂੰ ਸਾੜਨ ਦੇ ਉਲਟ, ਇਹ ਪ੍ਰਕਿਰਿਆ ਕੋਈ ਪ੍ਰਦੂਸ਼ਣ ਪੈਦਾ ਨਹੀਂ ਕਰਦੀ। ਘੱਟੋ-ਘੱਟ ਰੇਡੀਓਐਕਟਿਵ ਰਹਿੰਦ-ਖੂੰਹਦ ਪੈਦਾ ਕਰਦੀ ਹੈ। ਬੇਅੰਤ ਊਰਜਾ ਪੈਦਾ ਹੁੰਦੀ ਹੈ, ਜੋ ਟਿਕਾਊ ਅਤੇ ਵਾਤਾਵਰਣ-ਪੱਖੀ ਹੈ। ਪਰ, ਧਰਤੀ 'ਤੇ ਇਸ ਪ੍ਰਕਿਰਿਆ ਵਿੱਚ ਮੁਹਾਰਤ ਹਾਸਲ ਕਰਨਾ ਬਹੁਤ ਚੁਣੌਤੀਪੂਰਨ ਕਾਰਜ ਹੈ। ਇਸ ਕਿਰਿਆ ਵਿੱਚ ਕੋਈ ਗਰੀਨ ਹਾਊਸ ਪ੍ਰਭਾਓ ਪੈਦਾ ਕਰਨ ਵਾਲੀ ਗੈਸ ਵੀ ਪੈਦਾ ਨਹੀਂ ਹੁੰਦੀ। ਇਸ ਨਾਲ ਜਿੱਥੇ ਸਾਡੀਆਂ ਊਰਜਾ ਸਬੰਧੀ ਲੋੜਾਂ ਪੂਰੀਆਂ ਹੋਣਗੀਆਂ ਉੱਥੇ ਪੁਲਾੜ ਦੀਆਂ ਖੋਜਾਂ ਵਿੱਚ ਵੀ ਇਹ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਪੁਲਾੜ ਦੀਆਂ ਖੋਜਾਂ ਵਿੱਚ  ਮਿਸ਼ਨ ਤੇ ਜਾ ਕੇ ਊਰਜਾ ਸਰੋਤ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਾਂ ਖਤਮ ਹੋ ਜਾਂਦੇ ਹਨ।  ਇਸ ਲਈ ਨਾਭਕੀ ਜੋੜਕ ਕਿਰਿਆ ਰਾਹੀਂ ਥੋੜਾ ਜਿਹਾ ਬਾਲਣ ਵਰਤ ਕੇ ਬਹੁਤ ਸਾਰੀ ਊਰਜਾ ਪ੍ਰਾਪਤ ਕਰਕੇ ਅਗਾਂਹ ਦੀਆਂ ਖੋਜਾਂ ਕੀਤੀਆਂ ਜਾ ਸਕਦੀਆਂ ਹਨ। ਭਵਿੱਖ ਚ ਇਹ ਊਰਜਾ ਤਕਨੀਕ ਮੀਲ-ਪੱਥਰ ਸਾਬਤ ਹੋ ਸਕਦੀ ਹੈ।

ਸੰਜੀਵ ਝਾਂਜੀ, ਜਗਰਾਉਂ।
ਮੋ: 0 80049 10000 
SANJEEV JHANJI
M.Sc.B.Ed, Master of Mass Communication
Post grad.Dip. in Journalism & Mass Communication
PGDHRD
 MOB: +91 80049 10000

ਧਰਤੀ ਹੇਠੋਂ ਹੀ ਮਿਲ ਗਿਆ ਤਿੱਗਣਾ ਵੱਡਾ ਸਮੁੰਦਰ
ਜਿਵੇਂ ਧਰਤੀ ਦੇ ਪੈਦਾ ਹੋਣ ਦੀ ਕਹਾਣੀ ਬੜੀ ਦਿਲਚਸਪ ਹੈ ਉਸੇ ਤਰ੍ਹਾਂ ਹੀ ਇਸ ਉੱਤੇ ਪਾਣੀ ਦੀ ਹੋਂਦ ਕਿਸ ਤਰ੍ਹਾਂ ਹੋਈ ਇਹ ਵੀ ਦਿਲਚਸਪ ਹੈ। ਇਸ ਬਾਰੇ ਕਈ ਥਿਊਰੀਆਂ ਮੰਨੀਆਂ ਜਾਂਦੀਆਂ ਹਨ। ਪਰ ਸਭ ਤੋਂ ਪ੍ਰਚਲਿਤ ਅਤੇ ਪ੍ਰਵਾਣਤ ਥਿਊਰੀ ਇਹ ਹੈ ਕਿ ਧਰਤੀ ਉੱਤੇ ਪਾਣੀ ਉਲਕਾਪਿੰਡਾਂ,ਧੂਮਕੇਤੂਆਂ ਅਤੇ ਬੌਣੇ ਗ੍ਰਹਿਆਂ ਤੋਂ ਆਇਆ ਹੈ। ਕਿਸੇ ਸੂਰਜੀ ਮੰਡਲ ਵਿੱਚ ਧੂਮਕੇਤੂ  ਸੂਰਜ ਦੁਆਲੇ ਘੁੰਮਣ ਵਾਲੀਆਂ ਉਹ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪਿੰਡ ਆਖਦੇ ਹਨ ਅਤੇ ਇਹ ਪੱਥਰ, ਧੂੜ, ਬਰਫ ਆਦਿ ਦੇ ਬਹੁਤ ਸੰਘਣੇ ਰੂਪ ਵਿੱਚ ਬਣੇ ਹੁੰਦੇ ਹਨ।

ਸਾਡੇ ਵਿਗਿਆਨੀਆਂ ਦਾ ਹੁਣ ਤੱਕ ਇਹੀ ਮੰਨਣਾ ਰਿਹਾ ਹੈ ਕਿ ਧਰਤੀ ਉੱਤੇ ਜਿੰਨਾ ਵੀ ਪਾਣੀ ਹੈ ਇਹ ਸਾਰਾ ਇਹਨਾਂ ਧੂਮਕੇਤੂਆਂ ਜਾਂ ਬੌਣੇ ਗ੍ਰਹਿਆਂ ਤੋਂ ਹੀ ਆਇਆ ਹੈ। ਸਾਡੀ ਸਾਇੰਸ ਵੀ ਇਹੀ ਕੁਝ ਆਖਦੀ ਆਈ ਹੈ। ਪਰ ਹੁਣ ਜਿਹੜੀ ਤਾਜ਼ਾ ਜਾਂਚ ਪੜਤਾਲ ਹੋਈ ਹੈ ਉਸ ਅਨੁਸਾਰ ਅਜਿਹਾ ਨਹੀਂ ਹੈ। ਇਸ ਪੜਤਾਲ ਦੇ ਅਨੁਸਾਰ ਧਰਤੀ ਉੱਤੇ ਜਿੰਨਾ ਵੀ ਪਾਣੀ ਹੈ ਇਹ ਸਾਰਾ ਧਰਤੀ ਦੇ ਹੇਠਾਂ ਤੋਂ ਹੀ ਉੱਪਰ ਆਇਆ ਹੋ ਸਕਦਾ ਹੈ।

ਨਾਰਥਵੈਸਟਰਨ ਯੂਨੀਵਰਸਿਟੀ ਦੇ ਵਿਗਿਆਨੀ ਸਟੀਵਨ ਜੈਕਬਸਨ ਦੇ ਦੱਸਣ ਮੁਤਾਬਿਕ ਸਾਨੂੰ ਇਸ ਗੱਲ ਦੇ ਪੱਕੇ ਸਬੂਤ ਮਿਲੇ ਹਨ ਕਿ ਧਰਤੀ `ਤੇ ਪਾਣੀ ਧਰਤੀ ਦੇ ਅੰਦਰੋਂ ਆਇਆ ਹੈ। ਵਿਗਿਆਨੀਆਂ ਨੇ ਅਮਰੀਕਾ ਵਿਚ ਸਥਾਪਿਤ 2000 ਸੀਸਮੋਗ੍ਰਾਫਾਂ ਦੀ ਵਰਤੋਂ ਕੀਤੀ। ਉਹਨਾਂ ਨੇ ਪਿਛਲੇ 500 ਭੂਚਾਲਾਂ ਦਾ ਨਰੀਖਣ ਕੀਤਾ ਅਤੇ ਉਨ੍ਹਾਂ ਦੀਆਂ ਤਰੰਗਾਂ ਦੀ ਜਾਂਚ ਕੀਤੀ। ਜਦੋਂ ਭੂਚਾਲ ਦੀਆਂ ਤਰੰਗਾਂ ਧਰਤੀ ਦੇ ਧੁਰੇ ਵਿੱਚੋਂ ਲੰਘਦੀਆਂ ਸਨ, ਤਾਂ ਉਨ੍ਹਾਂ ਦੀ ਗਤੀ ਘੱਟ ਜਾਂਦੀ ਸੀ। ਜਿਸ ਤੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਧਰਤੀ ਦੇ ਅੰਦਰ ਚੱਟਾਨਾਂ ਵਿੱਚ ਪਾਣੀ ਹੈ।

ਸਾਡੀ ਧਰਤੀ ਦੀ ਸਤ੍ਹਾ ਦਾ ਲਗਭਗ 71 ਫੀਸਦ ਭਾਗ ਪਾਣੀ ਹੈ। ਇਸ ਵਿੱਚ ਸਮੁੰਦਰਾਂ, ਨਦੀਆਂ, ਝੀਲਾਂ ਦਾ ਸਾਰਾ ਪਾਣੀ ਸ਼ਾਮਲ ਹੈ।ਹੁਣ ਇਕ ਤਾਜ਼ਾ ਖੋਜ ਨੇ ਧਰਤੀ ਉੱਤੇ ਪਾਣੀ ਦੇ ਇਕ ਨਵੇਂ ਸਰੋਤ ਦੀ ਖੋਜ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਧਰਤੀ ਦੇ ਅੰਦਰ ਮੌਜੂਦ ਪਾਣੀ ਇਸਦੀ ਸਤ੍ਹਾ `ਤੇ ਮੌਜੂਦ ਪਾਣੀ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦਾ ਹੈ। ਧਰਤੀ ਦੀ ਸਤ੍ਹਾ ਤੋਂ ਕਰੀਬ 700 ਕਿਲੋਮੀਟਰ ਹੇਠਾਂ ਪਾਣੀ ਦੇ ਇਸ ਨਵੇਂ ਭੰਡਾਰ ਦੀ ਖੋਜ ਕੀਤੀ ਗਈ ਹੈ। ਇਹ ਭੰਡਾਰ ਰਿੰਗਵੁਡਾਈਟ ਨਾਂ ਦੇ ਖਣਿਜ ਦੇ ਅੰਦਰ ਲੁਕੇ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ। ਮਤਲਬ ਧਰਤੀ ਦੀ ਪਰਤ ਦੇ ਅੰਦਰ ਇਕ ਬਹੁਤ ਵੱਡਾ ਸਮੁੰਦਰ ਪਾਇਆ ਗਿਆ ਹੈ। ਇਹ ਨਵੀਂ ਖੋਜ ਹੁਣ ਧਰਤੀ ਦੇ ਜਲ ਚੱਕਰ ਬਾਰੇ ਨਵੀਂ ਥਿਊਰੀ ਵੀ ਪੇਸ਼ ਕਰੇਗੀ। ਇਹ ਖੋਜ ਦੱਸਦੀ ਹੈ ਕਿ ਧੂਮਕੇਤੂਆਂ ਆਦਿ ਦੇ ਪ੍ਰਭਾਵਾਂ ਰਾਹੀਂ ਪਾਣੀ ਧਰਤੀ ਤੱਕ ਨਹੀਂ ਪਹੁੰਚਿਆ ਹੋਵੇਗਾ।ਇਸ ਦੀ ਬਜਾਇ, ਹੋ ਸਕਦਾ ਹੈ ਕਿ ਧਰਤੀ ਦੇ ਸਮੁੰਦਰ ਹੌਲੀ-ਹੌਲੀ ਇਸ ਦੇ ਮੂਲ ਵਿੱਚੋਂ ਨਿਕਲ ਕੇ ਹੋਂਦ ਵਿੱਚ ਆਏ ਹੋਣ।

ਅਸਲ ਵਿੱਚ ਧਰਤੀ ਦੇ ਕੇਂਦਰ ਤੋਂ ਧਰਤੀ ਦੀ ਸਤ੍ਹਾ ਦੀ ਦੂਰੀ ਭਾਵ ਧਰਤੀ ਦਾ ਅਰਧਵਿਆਸ 6400 ਕਿਲੋਮੀਟਰ ਹੈ ਅਤੇ ਇਸ ਪਾਣੀ ਦੇ ਹੋਣ ਦਾ ਪਤਾ 700 ਕਿਲੋਮੀਟਰ ਹੇਠਾਂ ਲੱਗਾ ਹੈ। ਹਾਲੇ ਤੱਕ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਵਰਤਦੇ ਹਾਂ ਇਹ 200 ਤੋਂ 500 ਮੀਟਰ ਹੇਠਾਂ ਹੀ ਮਿਲ ਜਾਂਦਾ ਹੈ।

ਪਿਛਲੇ ਕਈ ਸਾਲਾਂ ਤੋਂ ਇਹ ਰੋਲਾ ਪਿਆ ਹੋਇਆ ਹੈ ਕਿ ਧਰਤੀ ਦੇ ਕਾਫੀ ਹਿੱਸਿਆਂ ‘ਚ ਪਾਣੀ ਖਤਮ ਹੋ ਰਿਹਾ ਹੈ। ਪਰ ਇਸ ਤਾਜ਼ਾ ਖੋਜ ਅਨੁਸਾਰ ਇਕ ਆਸ ਦੀ ਕਿਰਨ ਬੱਝੀ ਹੈ। ਇਸ ਆਸ ਦੀ ਕਿਰਨ ਨੂੰ ਹਕੀਕਤ ਬਣਨ ਲਈ ਹਾਲੇ ਲੰਬਾ ਸਫਰ ਤੈਅ ਕਰਨਾ ਪਵੇਗਾ ਕਿਉਂਕਿ ਜਿਹੜਾ ਇਹ ਧਰਤੀ ਹੇਠੋਂ ਪਾਣੀ ਲੱਭਿਆ ਹੈ ਇਹ ਸਾਡੀ ਸੋਚ ਤੋਂ ਵੀ ਬਹੁਤ ਹੇਠਾਂ ਹੈ। ਧਰਤੀ ਦੀ ਪੇਪੜੀ ਤੋਂ 700 ਕਿਲੋਮੀਟਰ ਹੇਠਾਂ। ਇਸ ਡੁੰਘਾਈ ਤੋਂ ਪਾਣੀ ਉੱਪਰ ਸਤ੍ਹਾ ਤੇ ਕਿਵੇਂ ਆਵੇਗਾ ਅਤੇ ਕਿਵੇਂ ਵਰਤਿਆ ਜਾਵੇਗਾ? ਇਸ ਪ੍ਰਸ਼ਨਾਂ ਦੇ ਉੱਤਰ ਤਾਂ ਹਜੇ ਭਵਿੱਖ ਵਿੱਚ ਹੀ ਹਨ। ਜਿਹੜੀਆਂ ਤਕਨੀਕਾਂ ਦੀ ਵਰਤੋਂ ਕਰਕੇ ਇਹ ਪਾਣੀ ਉੱਪਰ ਆਵੇਗਾ ਉਹਨਾਂ ਬਾਰੇ ਹਾਲੇ ਦੇਖਣਾ ਅਤੇ ਸੋਚਣਾ ਬਾਕੀ ਹੈ। ਪਰ ਇਹਨਾਂ ਜਰੂਰ ਹੈ ਕਿ ਜੇ ਸਾਨੂੰ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਇਹ ਵਰਤੋਂ ਯੋਗ ਹੋਇਆ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ।
07/04/2024

ਚੰਦਰਮਾ ਤੇ ਦਿਨ ‘ਚ ਦਿਖਦੇ ਹਨ ਤਾਰੇ ਪਰ ਇਹ ਟਿਮਟਿਮਾਉਂਦੇ ਨਹੀਂ

ਅਕਸਰ ਹੀ ਜਦੋਂ ਅਸੀਂ ਰਾਤ ਨੂੰ ਆਕਾਸ਼ ਵੱਲ ਨੂੰ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਤਾਰੇ ਦਿਖਾਈ ਦਿੰਦੇ ਹਨ। ਜੇਕਰ ਰਾਤ ਮੱਸਿਆ ਦੀ ਹੋਵੇ ਭਾਵ ਪੂਰੀ ਤਰ੍ਹਾਂ ਹਨੇਰਾ ਹੋਵੇ ਤਾਂ ਸਾਨੂੰ ਤਾਰੇ ਜਿਆਦਾ ਚਮਕਦਾਰ ਅਤੇ ਜਿਆਦਾ ਗਿਣਤੀ ਵਿੱਚ ਦਿਖਾਈ ਦਿੰਦੇ ਹਨ। ਪਿੱਛੇ ਜਿਹੇ ਸਾਡੇ ਵਿਗਿਆਨੀਆਂ ਨੇ ਚੰਦਰਯਾਨ-3 ਰਾਹੀਂ ਚੰਦਰਮਾ ਨੂੰ ਫਤਿਹ ਕੀਤਾ ਹੈ। ਉਸ ਸਮੇਂ ਤੋਂ ਇਸਨੂੰ ਜਾਣਨ ਦੀ, ਦੇਖਣ ਦੀ ‘ਤੇ ਉਥੋਂ ਦੁਨੀਆ ਕਿਹੋ ਜਿਹੀ ਦਿਖਾਈ ਦਿੰਦੀ ਹੈ ਇਹ ਦੇਖਣ ਸਮਝਣ ਦੀ ਲਲਕ ਜਿਹੀ ਲੱਗੀ ਹੋਈ ਹੈ। ਇਸ ਸਭ ਨੂੰ ਦੇਖਦੇ ਸੋਚਦੇ ਹੋਏ ਦਿਮਾਗ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਉਠਦੇ ਹਨ ਕਿ ਜਿਵੇਂ ਅਸੀਂ ਧਰਤੀ ਤੋਂ ਰਾਤ ਨੂੰ ਤਾਰਿਆਂ ਨੂੰ ਦੇਖਦੇ ਹਾਂ ਕੀ ਚੰਦਰਮਾ ਤੇ ਵੀ ਸਾਨੂੰ ਤਾਰੇ ਦਿਖਾਈ ਦਿੰਦੇ ਹਨ ? ਧਰਤੀ ਤੋਂ ਦੇਖਣ ਤੇ ਸਾਨੂੰ ਤਾਰੇ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਹਨ। ਕੀ ਚੰਦਰਮਾ ਤੇ ਵੀ ਅਜਿਹਾ ਹੀ ਵਰਤਾਰਾ ਹੋਵੇਗਾ? ਉਥੇ ਵੀ ਸਾਨੂੰ ਤਾਰੇ ਜਗਦੇ ਬੁਝਦੇ ਟਿਮਟਿਮਾਉਂਦੇ ਦਿਖਾਈ ਦੇਣਗੇ?

ਇਸ ਸਭ ਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਕੀ ਤਾਰੇ ਆਖਰ ਹੁੰਦੇ ਕੀ ਹਨ? ਅਤੇ ਕੀ ਇਹ ਅਸਲ ਵਿੱਚ ਟਿਮਟਿਮਾਉਂਦੇ ਆਉਂਦੇ ਹਨ? ਸਾਨੂੰ ਜਿੰਨੇ ਵੀ ਤਾਰੇ ਦਿਖਾਈ ਦਿੰਦੇ ਹਨ ਅਸਲ ਵਿੱਚ ਇਹ ਸਾਰੇ ਸੂਰਜ ਹੀ ਹਨ ਸਾਡਾ ਸੂਰਜ ਵੀ ਇੱਕ ਤਾਰਾ ਹੈ। ਪਰ ਦੂਜੇ ਤਾਰਿਆਂ ਦੇ ਮੁਕਾਬਲੇ ਬਹੁਤ ਜਿਆਦਾ ਨੇੜੇ ਹੋਣ ਦੇ ਕਾਰਨ ਇਹ ਸਾਨੂੰ ਇਨਾ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਦੂਜੇ ਪਾਸੇ ਦਿਖਣ ਵਾਲੇ ਸਾਰੇ ਤਾਰੇ ਸਾਡੇ ਤੋਂ ਬਹੁਤ ਜਿਆਦਾ ਦੂਰ ਹਨ ਇੰਨੀ ਜਿਆਦਾ ਦੂਰ ਹਨ ਕਿ ਇਹਨਾਂ ਤੋਂ ਸਾਡੇ ਤੱਕ ਪ੍ਰਕਾਸ਼ ਪਹੁੰਚਣ ਨੂੰ ਵੀ ਕਈ ਕਈ ਵਰ੍ਹੇ ਲੱਗ ਜਾਂਦੇ ਹਨ।

ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਇਹਨਾਂ ਵਿੱਚੋਂ ਕੋਈ ਵੀ ਤਾਰਾ ਜਗਮਗ ਜਗਮਗ ਨਹੀਂ ਕਰਦਾ ਭਾਵ ਟਿਮਟਿਮਾਉਂਦਾ ਨਹੀਂ। ਇਹਨਾਂ ਦੇ ਸਾਨੂੰ ਟਿਮਟਿਮਾਉਂਦੇ ਦਿਖਣ ਦਾ ਕਾਰਨ ਅਸਲ ਵਿੱਚ ਇੱਕ ਵਾਯੂਮੰਡਲੀ ਵਰਤਾਰਾ ਹੈ। ਸਾਡੀ ਧਰਤੀ ਕੋਲ ਵਾਯੂਮੰਡਲ ਹੈ। ਜਦੋਂ ਸੂਰਜ ਦਾ ਪ੍ਰਕਾਸ਼ ਧਰਤੀ ਵੱਲ ਆਉਂਦਾ ਹੈ ਤਾਂ ਇਸ ਨੂੰ ਇਸ ਵਾਯੂਮੰਡਲ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ ਇਸ ਦੌਰਾਨ ਇਹ ਕਦੇ ਸੰਘਣੇ ਮਾਧਿਅਮ ਵਿੱਚੋਂ ਅਤੇ ਕਦੇ ਵਿਰਲੇ ਮਾਧਿਅਮ ਵਿੱਚੋਂ ਲੰਘਦਾ ਹੈ। (ਸੰਘਣਾ ਮਤਲਬ ਜਿੱਥੇ ਹਵਾ, ਗੈਸਾਂ ਜਿਆਦਾ ਹੋਣ ਅਤੇ ਵਿਰਲਾ ਮਤਲਬ ਜਿੱਥੇ ਇਹਨਾਂ ਦੀ ਸੰਘਣਤਾ ਘੱਟ ਹੋਵੇ) ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਇਹ ਆਪਣਾ ਰਸਤਾ ਬਦਲ ਲੈਂਦਾ ਹੈ। ਭਾਵ ਪ੍ਰਕਾਸ਼ ਦਾ ਅਪਵਰਤਨ ਹੋ ਜਾਂਦਾ ਹੈ। ਜਦੋਂ ਇਹ ਵਿਰਲੇ ਤੋਂ ਸੰਘਣੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਅਭਿਲੰਬ ਵੱਲ ਭਾਵ ਅੰਦਰ ਨੂੰ ਮੁੜ ਜਾਂਦਾ ਹੈ ਅਤੇ ਜਦੋਂ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵੱਲ ਜਾਂਦਾ ਹੈ ਤਾਂ ਅਭਿਲੰਬ ਤੋਂ ਪਰ੍ਹਾਂ ਭਾਵ ਰਸਤਾ ਬਦਲ ਕੇ ਬਾਹਰ ਵੱਲ ਨੂੰ ਚਲਾ ਜਾਂਦਾ ਹੈ। ਇਸੇ ਕਰਕੇ ਪ੍ਰਕਾਸ਼ ਦੇ ਕਦੇ ਇਧਰ ਕਦੇ ਉਧਰ ਹੋ ਕੇ ਸਾਡੀ ਅੱਖ ਤੱਕ ਪਹੁੰਚਣ ਤੇ ਇਹ ਟੁੱਟ-ਟੁੱਟ ਕੇ ਪਹੁੰਚਦਾ ਜਾਪਦਾ ਹੈ। ਇਸੇ ਕਾਰਨ ਉਹ ਤਾਰਾ ਜਿਸ ਤੋਂ ਇਹ ਪ੍ਰਕਾਸ਼ ਆ ਰਿਹਾ ਹੁੰਦਾ ਹੈ ਸਾਨੂੰ ਟਿਮਟਿਮਾਉਂਦਾ ਹੋਇਆ ਦਿਖਾਈ ਦਿੰਦਾ ਹੈ। ਇਹ ਸਾਰਾ ਕੁਝ ਵਾਯੂਮੰਡਲ ਵਿਚ ਮੌਜੂਦ ਗੈਸਾਂ ਹਵਾ ਆਦਿ ਦੇ ਕਾਰਨ ਹੀ ਹੈ।

ਹੁਣ ਚੰਦਰਮਾ ਦੀ ਗੱਲ ਕਰਦੇ ਹਾਂ। ਚੰਦਰਮਾ ਤੇ ਧਰਤੀ ਵਾਂਗ ਵਾਯੂਮੰਡਲ ਹੈ ਹੀ ਨਹੀਂ। ਵਾਯੂਮੰਡਲ ਦੀ ਅਣਹੋਂਦ ਦੇ ਕਾਰਨ ਚੰਦਰਮਾ ‘ਤੇ ਸੂਰਜ ਤੋਂ ਆਣ ਵਾਲੇ ਪ੍ਰਕਾਸ਼ ਦਾ ਅਪਵਰਤਨ ਹੁੰਦਾ ਹੀ ਨਹੀਂ। ਭਾਵ ਨਾ ਇਸ ਨੂੰ ਵਿਰਲੇ ਤੋਂ ਸੰਘਣੇ ਮਾਧਿਅਮ ਵੱਲ ਜਾਣਾ ਪੈਂਦਾ ਹੈ ਅਤੇ ਨਾ ਸੰਘਣੇ ਤੋਂ ਵਿਰਲੇ ਵੱਲ। ਜਿਸ ਕਾਰਨ ਪ੍ਰਕਾਸ਼ ਸਿੱਧਾ ਵੇਖਣ ਵਾਲੇ ਦੀ ਅੱਖ ਤੱਕ ਪਹੁੰਚਦਾ ਹੈ ਅਤੇ ਨਿਰਵਿਘਨ ਲਗਾਤਾਰ ਪਹੁੰਚਦਾ ਹੈ। ਇਸੇ ਕਾਰਨ ਤਾਰਾ ਉੱਥੇ ਟਿਮਟਿਮਾਉਂਦਾ ਹੋਇਆ ਦਿਖਾਈ ਨਹੀਂ ਦਿੰਦਾ।

ਸੂਰਜ ਦਾ ਪ੍ਰਕਾਸ਼ ਜਦੋਂ ਧਰਤੀ ਤੋਂ ਟਕਰਾ ਕੇ ਵਾਪਸ ਮੁੜਦਾ ਹੈ ਭਾਵ ਪਰਾਵਰਤਿਤ ਹੁੰਦਾ ਹੈ ਤਾਂ ਵਾਯੂਮੰਡਲ ਵਿੱਚ ਇਸ ਦਾ ਖੰਡਰਾਓ ਹੋ ਜਾਂਦਾ ਹੈ ਜਿਸ ਕਾਰਨ ਧਰਤੀ ਤੋਂ ਬਾਹਰੋਂ ਪੁਲਾੜ ਵਿੱਚ ਦੇਖਣ ਤੇ ਸਾਨੂੰ ਇੱਥੇ ਜਿਆਦਾ ਚਮਕ ਦਿਖਾਈ ਦਿੰਦੀ ਹੈ।

ਚੰਦਰਮਾ ਤੇ ਅਜਿਹਾ ਕੁਝ ਨਹੀਂ ਹੁੰਦਾ ਇਸੇ ਕਾਰਨ ਚੰਦਰਮਾ ਤੋਂ ਧਰਤੀ ਨੂੰ ਦੇਖਣ ਤੇ ਧਰਤੀ ਚੰਦਰਮਾ ਤੋਂ ਕਈ ਗੁਣਾਂ ਜਿਆਦਾ ਚਮਕਦਾਰ ਦਿਖਾਈ ਦਿੰਦੀ ਹੈ। ਇਸੇ ਕਾਰਨ ਸਾਨੂੰ ਦਿਨ ਵਿੱਚ ਧਰਤੀ ਉੱਤੇ ਤਾਰੇ ਦਿਖਾਈ ਨਹੀਂ ਦਿੰਦੇ। ਜਦਕਿ ਜੇ ਅਸੀਂ ਦਿਨ ਵਿੱਚ ਚੰਦਰਮਾ ਤੇ ਚੰਦਰਮਾ ਦੀ ਸਤਾ ਤੇ ਖੜ ਕੇ ਦੇਖੀਏ ਤਾਂ ਸਾਨੂੰ ਉੱਥੇ ਤਾਰੇ ਦਿਖਾਈ ਦੇਣਗੇ। ਭਾਵ ਚੰਦਰਮਾ ਤੇ ਦਿਨ ਵਿੱਚ ਵੀ ਤਾਰੇ ਦਿਖਾਈ ਦਿੰਦੇ ਹਨ ਅਤੇ ਚੰਦਰਮਾ ਤੇ ਤਾਰੇ ਟਿਮਟਿਮਾਉਂਦੇ ਹੋਏ ਵੀ ਦਿਖਾਈ ਨਹੀਂ ਦਿੰਦੇ।
10/04/2024

ਟਿੱਡੀਆਂ ਦਾ ਦੁੱਧ ਰਿੜਕਾਂ,  ਠਾਣੇਦਾਰ ਲੱਸੀ ਨੂੰ ਆਏ

157ਮੇਰੇ ਚਾਚਾ ਜੀ ਸ਼੍ਰੀ ਜੀਵਨ ਝਾਂਜੀ ਕਦੇ ਕਦੇ ਇੱਕ ਗੀਤ ਗੁਣਗੁਣਾਇਆ ਕਰਦੇ ਸਨ "ਮਾਏ ਬੁੱਲੜ ਲੈਣ ਆ ਗਿਆ ਹਈ ਸ਼ਾਵਾ"। ਪਤਾ ਨਹੀਂ ਇਹ ਕੋਈ ਲੋਕਗੀਤ ਹੈ ਜਾਂ ਉਹਨਾਂ ਨੇ ਕਿਤੋਂ ਸੁਣ ਕੇ ਚੇਤਿਆਂ ਵਿਚ ਸਾਂਭ ਰੱਖਿਆ ਸੀ ਜਾਂ ਉਹਨਾਂ ਦੇ ਖੁਦ ਦੇ ਦਿਮਾਗ ਦੀ ਉਪਜ ਸੀ। ਪਰ ਇਹ ਗੀਤ ਵਿਆਹ ਦੇ ਰਸਮ-ਓ-ਰਿਵਾਜ਼ (ਗੀਤ-ਸੰਗੀਤ) ਮੌਕੇ ਸਾਡੇ ਪਰਿਵਾਰ ਵਿੱਚ ਅਕਸਰ ਹੀ ਗਾਇਆ ਜਾਂਦਾ ਸੀ। ਅੱਜ ਵੀ ਗਾਇਆ ਜਾਂਦਾ ਹੈ। ਇਸ ਗੀਤ ਵਿੱਚ ਅੱਗੇ ਜਾ ਕੇ ਸਤਰਾਂ ਆਉਂਦੀਆਂ ਹਨ :

ਟਿੱਡੀਆਂ ਦਾ ਦੁੱਧ ਰਿੜਕਾਂ,
ਠਾਣੇਦਾਰ ਲੱਸੀ ਨੂੰ ਆਏ,
ਇੱਕ ਟਿੱਡੀ ਮਰ ਵੇ ਗਈ,
ਸਾਨੂੰ ਅੱਸੀਆਂ ਦਾ ਘਾਟਾ ਹੋਇਆ।


ਇਹ ਗਾ ਕੇ, ਸੁਣ ਕੇ ਮਜ਼ਾ ਤਾਂ ਬਹੁਤ ਆਉਂਦਾ ਸੀ ਪਰ ਜਦੋਂ ਸੋਚਦੇ ਤਾਂ ਸੋਚਣਾ ਕਿ ਇਹ ਤਾਂ ਉਵੇਂ ਹੀ ਹੈ, ਮਨਪਰਚਾਵੇ ਅਤੇ ਹਾਸੇ ਠੱਠੇ ਲਈ ਕਿਉਂਕਿ ਟਿੱਡੀਆਂ ਕਦੇ ਦੁੱਧ ਨਹੀਂ ਦਿਆ ਕਰਦੀਆਂ ਕਿਉਂਕਿ ਇਹ ਥਣਧਾਰੀ ਜੀਵ ਨਹੀਂ ਹੈ।

ਪਰ ਮੇਰੀ ਇਸ ਸੋਚ ਨੂੰ ਪਿੱਛੇ ਜਿਹੇ ਭਾਰਤੀ ਖੋਜ ਸੰਸਥਾਨ “ਇੰਸਟੀਚਿਊਟ ਫਾਰ ਸਟੈਮ ਸੈਲ ਬਾਇਲੋਜੀ ਅਤੇ ਰਿਜ਼ਨਰੇਟਿਵ ਮੈਡੀਸਨ” ਦੇ ਵਿਗਿਆਨਿਕ ਸੁਬਰਮਨੀਅਮ ਰਾਮਾਸਰਮਈ ਦੀ ਇੱਕ ਖੋਜ ਨੇ ਬਦਲ ਕੇ ਰੱਖ ਦਿੱਤਾ ਹੈ। ਇਸ ਖੋਜ ਵਿੱਚ ਉਹਨਾਂ ਨੇ ਟਿੱਡੀਆਂ ਦੀ ਗੱਲ ਤਾਂ ਨਹੀਂ ਕੀਤੀ ਪਰ ਟਿੱਡੀਆਂ ਦੀ ਨੇੜਲੀ ਸਕੀਰੀ ਵਿੱਚ ਆਉਂਦੇ ਕਾਕਰੋਚਾਂ ਦੀ ਗੱਲ ਕੀਤੀ ਹੈ। ਹਾਂ ਜੀ ਉਹੀ ਕਾਕਰੋਚ ਜਿਨ੍ਹਾਂ ਤੋਂ ਡਰ ਕੇ ਕਈ ਲੋਕ ਚੀਕਾਂ ਛੱਡ ਦਿੰਦੇ ਹਨ। ਉਨਾਂ ਦੇ ਅਨੁਸਾਰ ਅਮਰੀਕਾ ਦੇ ਹਵਾਈ ਦੀਪ ਅਤੇ ਉਸ ਦੀਆਂ ਨੇੜਲੀਆਂ ਥਾਵਾਂ ‘ਤੇ ਪੈਸਫਿਕ ਬੀਟਲ  ਨਾਮ ਦੀ ਕਾਕਰੋਚ ਦੀ ਇੱਕ ਕਿਸਮ ਪਾਈ ਜਾਂਦੀ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਡਿਪਲੋਪਟੇਰਾ ਪੰਕਟਾਟਾ ਕਿਹਾ ਜਾਂਦਾ ਹੈ। ਇਹ ਕਾਕਰੋਚ ਦੀਆਂ ਬਾਕੀ ਪ੍ਰਜਾਤੀਆਂ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਬਾਕੀ ਕਾਕਰੋਚ ਪ੍ਰਜਾਤੀਆਂ ਆਂਡੇ ਦਿੰਦੀਆਂ ਹਨ ਜਦ ਕਿ ਇਹ ਬੱਚੇ ਪੈਦਾ ਕਰਦੀ ਹੈ ਅਤੇ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀ ਹੈ। ਭਾਵ ਥਣਧਾਰੀ ਹੈ।

ਕਾਕਰੋਚ ਦੀ ਇਸ ਪ੍ਰਜਾਤੀ ਦਾ ਦੁੱਧ ਇੰਨਾ ਵਧੀਆ ਹੈ ਕਿ ਵਾਸ਼ਿੰਗਟਨ ਪੋਸਟ ਵਿੱਚ ਛਪੀ ਡਾਕਟਰ ਸੁਬਰਮਨੀਅਮ ਜੀ ਦੀ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਦੁੱਧ ਬਹੁਤ ਕਮਾਲ ਦਾ ਹੈ ਅਤੇ ਸਾਈਡ ਇਫੈਕਟ ਤੋਂ ਬਿਨ੍ਹਾ ਹੈ। ਇਹ ਦੁੱਧ ਇਨਸਾਨਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ ਹੈ। ਇਸ ਦੁੱਧ ਦੇ ਫਾਇਦੇ ਬਾ-ਕਮਾਲ ਹਨ।

ਖੋਜੀ ਡਾਕਟਰ ਸੰਚਾਰੀ ਬੈਨਰਜੀ ਦੇ ਹਿਸਾਬ ਨਾਲ ਇਸ ਦੁੱਧ ਵਿੱਚ ਪ੍ਰੋਟੀਨ, ਚਰਬੀ (ਫ਼ੈਟ) ਅਤੇ ਖੰਡ (ਸ਼ੂਗਰ) ਤਿੰਨੇ ਮਿਲ ਕੇ ਇੱਕ ਯੌਗਿਕ ਬਣਾਉਂਦੇ  ਹਨ ਜੋ ਬਹੁਤ ਲਾਭਕਾਰੀ ਹੁੰਦਾ ਹੈ। ਕ੍ਰਿਸਟਲੋਗਰਾਫੀ ਦੀ ਅੰਤਰਰਾਸ਼ਟਰੀ ਸੰਸਥਾ ਦੀ ਇੱਕ ਖੋਜ ਦੇ ਮੁਤਾਬਿਕ ਕਾਕਰੋਚ ਦਾ ਦੁਧ ਮੱਝ ਦੇ ਦੁੱਧ ਤੋਂ ਤਿੰਨ ਗੁਣਾ ਵੱਧ ਤਾਕਤਵਰ ਹੁੰਦਾ ਹੈ ਅਤੇ ਇਸ ਵਿੱਚ ਅਮੀਨੋ ਐਸਡ ਵੀ ਚੰਗੀ ਮਿਕਦਾਰ ਵਿੱਚ ਪਾਇਆ ਜਾਂਦਾ ਹੈ। ਗਾਂ ਦੇ ਦੁੱਧ ਤੋਂ ਕਈ ਗੁਣਾ ਜਿਆਦਾ ਇਸ ਵਿੱਚ ਪੌਸਟਿਕ ਤੱਤ ਹੁੰਦੇ ਹਨ। ਜਿਹੜੇ ਕਿ ਜਵਾਨੀ ਨੂੰ ਬਰਕਰਾਰ ਰੱਖਦੇ ਹਨ। ਇਸ ਦੁੱਧ ਦਾ ਸਵਾਦ ਮੂੰਗਫਲੀ ਵਾਲੇ ਮੱਖਣ, ਚਾਕਲੇਟ ਅਤੇ ਚਾਹ ਵਰਗਾ ਰਲਿਆ ਮਿਲਿਆ ਜਿਹਾ ਹੁੰਦਾ ਹੈ। ਇਸ ਦੁੱਧ ਵਿੱਚ ਚੰਗੀ ਚਰਬੀ (ਗੁਡ ਫੈਟ) ਦੀ ਮਿਕਦਾਰ ਵੀ ਗਜਬ ਦੀ ਹੁੰਦੀ ਹੈ। ਇਹ ਭਵਿੱਖ ਦਾ ਵਧੀਆ ਭੋਜਨ (ਸੁਪਰ ਫੂਡ) ਕਿਹਾ ਜਾ ਸਕਦਾ ਹੈ।

ਕੁਝ ਲੋਕ ਅਜਿਹੇ ਹੁੰਦੇ ਹਨ, ਜਿਨਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ। ਭਾਵ ਉਹ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਨਹੀਂ ਪਚਾ ਸਕਦੇ। ਪਰ ਇਹ ਦੁੱਧ ਉਹਨਾਂ ਲੋਕਾਂ ਲਈ ਵੀ ਲਾਹੇਵੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਲੈਕਟੋਜ ਤੋਂ ਮੁਕਤ ਹੁੰਦਾ ਹੈ। ਜਦੋਂ ਦੁੱਧ ਵਿੱਚ ਲੈਕਟੋਜ ਹੋਵੇਗਾ ਹੀ ਨਹੀਂ ਤਾਂ ਸ਼ਰੀਰ ਨੂੰ ਉਸ ਲੈਕਟੋਜ ਨੂੰ ਤੋੜਨ ਦੀ ਲੋੜ ਨਹੀਂ ਪਵੇਗੀ। ਜਿਸ ਕਾਰਨ ਅਜਿਹੇ ਲੋਕ ਢਿਡ ਦੇ ਦਰਦ ਅਤੇ ਗੈਸ ਜਾਂ ਦੁੱਧ ਦੇ ਨਾ ਪਚਣ ਦੀ ਸਮੱਸਿਆ ਤੋਂ ਬਚ ਸਕਣਗੇ।

ਇੱਕ ਹੋਰ ਰਿਪੋਰਟ ਦੇ ਮੁਤਾਬਕ ਇਹਨਾਂ ਕਾਕਰੋਚਾਂ ਦਾ ਇਕ ਕਿਲੋ ਦੁੱਧ ਕੱਢਣ ਦੇ ਲਈ 10 ਹਜ਼ਾਰ ਕਾਕਰੋਚਾਂ ਦੀ ਲੋੜ ਪੈਂਦੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਕਾਕਰੋਚ ਦੇ ਦੁੱਧ ਦੀਆਂ ਗੋਲੀਆਂ ਵੀ ਆਉਣੀਆਂ ਸ਼ੁਰੂ ਹੋ ਜਾਣ ਜਿਹੜੀਆਂ ਕਿ ਆਮ ਦਵਾਈ ਵਾਂਗ ਖਾਦੀਆਂ ਜਾ ਸਕਣਗੀਆਂ। ਇਸ ਨੂੰ ਪ੍ਰੋਟੀਨ ਸਪਲੀਮੈਂਟ ਦੇ ਰੂਪ ਵਿੱਚ ਵੀ ਲਿੱਤਾ ਜਾ ਸਕੇਗਾ, ਅਜਿਹੀ ਵਿਗਿਆਨਿਕ ਉਮੀਦ ਕਰਦੇ ਹਨ।
14/04/2024


ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ


157-1ਦੱਖਣੀ ਕੋਰੀਆ ਨੇ ਕੀਤਾ ਕਮਾਲ: ਬਣਾਇਆ ਨਵਾਂ ਸੂਰਜ
ਸੰਜੀਵ ਝਾਂਜੀ, ਜਗਰਾਉ
khajoorਆਓ “ਹਰੀਏ ਨੀ ਰਸ ਭਰੀਏ ਖਜੂਰੇ” ਵਾਲੀ ਖਜੂਰ ਦਾ ਸਰਦੀਆਂ ਵਿੱਚ ਲਾਹਾ ਖੱਟੀਏ 
ਸੰਜੀਵ ਝਾਂਜੀ, ਜਗਰਾਉ
155ਚਿੱਬੜ ਖਾਣ ਦੇ ਵੀ ਬਹੁਤ ਫਾਇਦੇ ਹਨ 
ਸੰਜੀਵ ਝਾਂਜੀ, ਜਗਰਾਉ
154ਜੇਮਸ ਵੈਬ ਸਪੇਸ ਟੈਲੀਸਕੋਪ ਕਈ ਪੁਲਾੜੀ ਭੇਦਾਂ ਤੋਂ ਪਰਦਾ ਚੁੱਕੇਗੀ 
ਸੰਜੀਵ ਝਾਂਜੀ, ਜਗਰਾਉ
15316 ਸਤੰਬਰ ਵਿਸ਼ਵ ਓਜ਼ੋਨ ਸੁਰੱਖਿਆਣ ਦਿਹਾੜੇ ਤੇ ਵਿਸ਼ੇਸ਼
ਚੰਗੇ ਭਵਿੱਖ ਲਈ ਓਜ਼ੋਨ ਪਰਤ ਨੂੰ ਬਚਾਉੁਣਾ ਜ਼ਰੂਰੀ
ਸੰਜੀਵ ਝਾਂਜੀ, ਜਗਰਾਉ
152ਚੰਦਰਯਾਨ-3 ਰਾਹੀਂ ਭਾਰਤ ਵੱਲੋਂ ਚੰਨ ਫਤਹਿ 
ਸੰਜੀਵ ਝਾਂਜੀ, ਜਗਰਾਉ
151ਤਾਰਿਆਂ ਤੋਂ ਪ੍ਰਕਾਸ਼ ਸਾਡੇ ਤੱਕ ਕਿੰਨੀ ਦੇਰ ਚ ਪਹੁੰਚਦਾ ਹੈ? 
ਸੰਜੀਵ ਝਾਂਜੀ, ਜਗਰਾਉ
150ਚੰਦਰਯਾਨ-3 ਨਾਲ ਭਾਰਤ ਪੁਲਾੜ ਦੇ ਸਰਦਾਰਾਂ ਵਿੱਚ ਆ ਜਾਵੇਗਾ 
ਸੰਜੀਵ ਝਾਂਜੀ, ਜਗਰਾਉ  
149ਗੁਣਾਂ ਦੀ ਖਾਨ ਹੈ ਖਰਬੂਜ਼ਾ 
ਸੰਜੀਵ ਝਾਂਜੀ, ਜਗਰਾਉ
surajਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੰਜੀਵ ਝਾਂਜੀ, ਜਗਰਾਉ
147ਸਾਇੰਸ ਔਖੀ ਨਹੀਂ ਸਗੋਂ ਔਖੀ ਬਣਾ ਕੇ ਪੇਸ਼ ਕੀਤੀ ਗਈ ਹੈ
ਸੰਜੀਵ ਝਾਂਜੀ, ਜਗਰਾਉ
146ਮੈਂ ਮੱਤੇਵਾੜਾ ਜੰਗਲ ਕੂਕਦਾਂ ! /a>
ਡਾ. ਹਰਸ਼ਿੰਦਰ ਕੌਰ
145ਹਿਮਾਲਿਆ ਦੇ ਹਿਮਨਦ, ਧਰਤੀ ਤੇ ਤੀਜੇ ਵੱਡੇ ਤਾਜੇ ਪਾਣੀ ਦਾ ਸਰੋਤ ਦੇ ਪਿਘਲਣ ਕਾਰਨ ਕਰੋੜਾਂ ਲੋਕਾਂ ਉੱਤੇ ਲਟਕਦਾ ਜਲ ਸੰਕਟ - ਰਿਪਨਜੋਤ ਕੌਰ ਸੋਨੀ ਬੱਗਾ 144-1ਆਓ, ਕੰਪਿਊਟਰ ਨੂੰ ਪੰਜਾਬੀ ਦੇ ਲਿਖਣ ਯੋਗ ਬਣਾਈਏ-  ਯੂਨੀਕੋਡ ਕੀਬੋਰਡ ਅਪਨਾਉਣ ਦੀ ਵਿਧੀ
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
143'ਕੰਪਿਊਟਰ 'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ'
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
142ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ
ਸੁਖਵੰਤ ਹੁੰਦਲ, ਕਨੇਡਾ 
vaccineਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਵੈਕਸੀਨਾਂ ਤੱਕ ਪਹੁੰਚ ਵਿੱਚ ਨਾਬਰਾਬਰੀ
ਸੁਖਵੰਤ ਹੁੰਦਲ, ਕਨੇਡਾ
140ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
139ਨਵੀਂ ਕਿਸਮ ਦੀ ਅਗਨ ਪ੍ਰੀਖਿਆ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
kaleਕੇਲ - ਬੇਸ਼ਕੀਮਤੀ ਪੱਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
13720ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
136ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
135ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
134ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
133ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
132ਪੰਜਾਬ ਰੇਗਿਸਤਾਨ ਬਣਨ ਵੱਲ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
131ਰੋਣਾ ਵੀ ਸਿਹਤ ਲਈ ਚੰਗਾ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
130ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
129ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
koronaਕੋਰੋਨਾ ਅਤੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
covidਕੋਵਿਡ ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
swaragਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
immuneਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
coronaਕੋਰੋਨਾ ਸੰਬੰਧੀ ਕੁੱਝ ਸ਼ੰਕੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
dimaagਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
auratਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
121ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
asankhਅਸੰਖ ਚੋਰ ਹਰਾਮਖ਼ੋਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
pardushanਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gleden'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
117ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sattaਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ   
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
nashaਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
auratਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com