ਪਟਿਆਲਾ:13 ਦਸੰਬਰ 2023: ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ
ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ
ਪੰਜਾਬੀ ਦੇ ਕਾਲਮ ਨਵੀਸ, ਲੇਖਕ ਅਤੇ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਪਟਿਆਲਾ, ਉਜਾਗਰ ਸਿੰਘ ਨੂੰ ਵਰਲਡ ਪੰਜਾਬੀ ਸੈਂਟਰ ਪੰਜਾਬੀ
ਯੂਨੀਵਰਸਿਟੀ ਦੇ ਵਿਹੜੇ ਵਿਖੇ ਇਕ ਸਮਾਗਮ ਵਿੱਚ ਲਾਈਫ਼ ਟਾਈਮ
ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ।
ਇਹ ਅਵਾਰਡ ਪ੍ਰੋ.
ਬਲਕਾਰ ਸਿੰਘ, ਡਾ.ਕੇਹਰ ਸਿੰਘ ਅਤੇ ਡਾ. ਭੀਮਇੰਦਰ ਸਿੰਘ ਡਾਇਰੈਕਟਰ
ਵਰਲਡ ਪੰਜਾਬੀ ਸੈਂਟਰ ਨੇ ਸਾਂਝੇ ਤੌਰ ‘ਤੇ ਸਨਮਾਨ ਪੱਤਰ ਅਤੇ
ਸਿਰੋਪਾਓ ਦੇ ਕੇ ਪ੍ਰਦਾਨ ਕੀਤਾ।
ਹਰਿਦਰਸ਼ਨ ਮੈਮੋਰੀਅਲ
ਟਰੱਸਟ ਦੇ ਰੂਹੇ ਰਵਾਂ ਕੈਨੇਡਾ ਤੋਂ ਜੈਤੇਗ ਸਿੰਘ ਅਨੰਤ ਨੇ ਇੱਕ
ਸੰਦੇਸ਼ ਵਿੱਚ ਕਿਹਾ ਕਿ ਉਜਾਗਰ ਸਿੰਘ ਨੇ ਟਰੱਸਟ ਦੇ ਇੰਡੀਆ ਚੈਪਟਰ
ਦੇ ਕੋਆਰਡੀਨੇਟਰ ਦੇ ਤੌਰ ਤੇ ਸ਼ਲਾਘਾਯੋਗ ਕੰਮ ਕੀਤਾ ਹੈ।
ਉਨ੍ਹਾਂ ਦੇ ਯੋਗਦਾਨ ਲਈ ਇਹ ਅਵਾਰਡ ਇੱਕ ਤੁੱਛ ਜਿਹੀ ਭੇਟਾ ਹੈ।
ਪ੍ਰੋ.ਬਲਕਾਰ ਸਿੰਘ ਨੇ ਉਜਾਗਰ ਸਿੰਘ ਦੇ ਯੋਗਦਾਨ ਦੀ ਪ੍ਰਸੰਸਾ
ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜਿਕ ਅਤੇ ਸਭਿਅਚਾਰਕ ਖੇਤਰ ਵਿੱਚ
ਕਾਰਜਸ਼ੀਲ ਹੁੰਦਿਆਂ ਪੰਜਾਬੀ ਦੀ ਪ੍ਰਫੁੱਲਤਾ ਲਈ ਵਿਲੱਖਣ ਯੋਗਦਾਨ ਪਾਇਆ
ਹੈ। ਉਨ੍ਹਾਂ ਨੂੰ ਇਮਾਨਦਾਰੀ, ਮਿਹਨਤ ਅਤੇ ਸਮਾਜਿਕ ਜ਼ਿੰਮੇਵਾਰੀ ਦੀ
ਪ੍ਰਤੀਬੱਧਤਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ।
ਡਾ.ਕੇਹਰ ਸਿੰਘ
ਅਤੇ ਡਾ.ਭੀਮਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਜਾਗਰ ਸਿੰਘ ਦੇ ਸਿਦਕ ਤੇ
ਸਿਰੜ੍ਹ ਦੇ ਜੀਵਨ ਤੋਂ ਸਿਖਿਆ ਲੈ ਕੇ ਖੋਜ ਕਾਰਜ ਪ੍ਰਤੀਬੱਧਤਾ ਨਾਲ ਕਰਨੇ
ਚਾਹੀਦੇ ਹਨ।
ਇਸ ਮੌਕੇ ਤੇ ਡਾ.ਦਰਸ਼ਨ ਸਿੰਘ ਆਸ਼ਟ ਨੇ ਉਜਾਗਰ ਸਿੰਘ
ਦਾ ਸਨਮਾਨ ਪੱਤਰ ਪੜ੍ਹਦਿਆਂ ਕਿਹਾ ਕਿ ਉਜਾਗਰ ਸਿੰਘ ਨੇ ਪੰਜਾਬੀ ਬੋਲੀ ਦੀ
ਝੋਲੀ ਇੱਕ ਦਰਜਨ ਪੁਸਤਕਾਂ ਪਾਈਆਂ ਹਨ। ਇਸ ਤੋਂ ਇਲਾਵਾ ਪੰਜਾਬੀ ਦੇ
ਰਸਾਲਿਆਂ ਦੇ ਸੰਪਾਦਕ ਹੁੰਦਿਆਂ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਵਡਮੁੱਲਾ
ਯੋਗਦਾਨ ਪਾਇਆ ਹੈ। ਉਹ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਪੂਰਨ ਸਮਰਪਿਤ
ਹਨ।
ਇਸ ਮੌਕੇ ‘ਤੇ ਦਲੀਪ ਸਿੰਘ ਉਪਲ ਅਤੇ ਅਵਤਾਰ ਸਿੰਘ ਨੇ ਵੀ
ਆਪਣੇ ਵਿਚਾਰ ਪ੍ਰਗਟ ਕੀਤੇ। ਇੰਜ. ਜੋਤਿੰਦਰ ਸਿੰਘ ਨੇ ਸਮਾਗਮ ਵਿੱਚ ਹਿੱਸਾ
ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ
ਦੀਆਂ ਸਰਗਮੀਆਂ ਬਾਰੇ ਜਾਣਕਾਰੀ ਦਿੱਤੀ।
|