WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ...?
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ   
 (24/03/2020)

nishan

 
sanjida
 

ਇਸ ਸਮੇਂ 'ਕੋਰੋਨਾਵਾਇਰਸ' ਦਾ ਕਹਿਰ ਸਮੁੱਚੀ ਦੁਨੀਆ ਤੇ ਛਾਇਆ ਹੋਇਆ ਹੈ। ਇਟਲੀ, ਚੀਨ, ਜਰਮਨੀ, ਇੰਗਲੈਂਡ, ਅਮਰੀਕਾ ਸਮੇਤ ਦੁਨੀਆ ਦੇ ਸਮੁੱਚੇ ਦੇਸ਼ਾਂ ਵਿਚ ਜੰਗੀ ਪੱਧਰ ਉੱਤੇ ਪਾਬੰਦੀਆਂ ਅਤੇ ਰਾਹਤ ਕਾਰਜ ਚੱਲ ਰਹੇ ਹਨ। ਮਨੁੱਖਤਾ ਨੂੰ ਬਚਾਉਣ ਦੇ ਉੱਪਰਾਲੇ ਜੰਗੀ ਪੱਧਰ ਉੱਪਰ ਚੱਲ ਰਹੇ ਹਨ। ਸਰਕਾਰਾਂ ਨੇ ਆਮ ਲੋਕਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਮੁਸ਼ਕਿਲ ਘੜੀ ਵਿਚ ਕੋਰੋਨਾਵਾਇਰਸ ਨੂੰ ਹਰਾਇਆ ਜਾ ਸਕੇ ਅਤੇ ਮਨੁੱਖੀ ਜ਼ਿੰਦਗੀ ਦੀ ਜੰਗ ਜਿੱਤੀ ਜਾ ਸਕੇ।
 
ਇਸੇ ਕੜੀ ਦੇ ਤਹਿਤ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਆਪਣੇ-ਆਪਣੇ ਪੱਧਰ ਉੱਪਰ ਪ੍ਰਬੰਧ ਕਰਨ ਵਿਚ ਰੁੱਝੀਆਂ ਹੋਈਆਂ ਹਨ।

ਪਰ ਅਫ਼ਸੋਸ! ਆਮ ਲੋਕ ਇਸ ਭਿਆਨਕ ਬਿਮਾਰੀ ਨੂੰ ਮਖੌਲ ਵੱਜੋਂ ਲੈ ਰਹੇ ਹਨ, ਹਾਸੇ- ਠੱਠੇ ਵੱਜੋਂ ਲੈ ਰਹੇ ਹਨ।

ਲੋਕ-ਮਾਧਿਅਮ ਉੱਪਰ ਤਰਾਂ-ਤਰਾਂ ਦੇ ਲਤੀਫ਼ੇ ਬਣਾਏ ਜਾ ਰਹੇ ਹਨ। ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਹਰ ਮਨੁੱਖ ਇਹ ਸੋਚਦਾ ਹੈ ਕਿ ਉਸਨੂੰ ਇਹ ਬਿਮਾਰੀ ਨਹੀਂ ਹੋ ਸਕਦੀ। ਪਰ ਅਜਿਹਾ ਨਹੀਂ ਹੈ। ਕੋਈ ਵੀ ਬੰਦਾ ਇਸ ਬਿਮਾਰੀ ਦੀ ਚਪੇਟ ਵਿਚ ਆ ਸਕਦਾ ਹੈ।
 
ਲੋਕ-ਮਾਧਿਅਮ ਤੱਕ ਹਾਸਾ- ਠੱਠਾ ਕੁਝ ਹੱਦ ਤੱਕ ਪ੍ਰਵਾਨ ਕੀਤਾ ਜਾ ਸਕਦਾ ਹੈ ਪਰ ਆਮ ਜ਼ਿੰਦਗੀ ਵਿਚ ਇਸ ਬਿਮਾਰੀ ਨੂੰ ਹਲਕੇ ਵਿਚ ਲੈਣਾ ਭਿਆਨਕ ਭੁੱਲ ਸਾਬਿਤ ਹੋ ਸਕਦੀ ਹੈ। ਲੋਕ ਇਸ ਕਦਰ ਲਾਹਪ੍ਰਵਾਹ ਹਨ ਕਿ ਪਹਿਲਾਂ ਤੋਂ ਨਿਰਧਾਰਤ ਵਿਆਹ-ਸ਼ਾਦੀਆਂ ਨੂੰ ਅੱਗੇ ਪਾਉਣ ਲਈ ਤਿਆਰ ਨਹੀਂ ਹਨ। ਸੜਕਾਂ ਉੱਪਰ ਫ਼ਿਜੂਲ ਘੁੰਮਦੇ ਬਹੁਤ ਸਾਰੇ ਪੜੇ- ਲਿਖੇ ਲੋਕ ਵੇਖੇ ਜਾ ਸਕਦੇ ਹਨ। ਬਾਜ਼ਾਰਾਂ ਵਿਚ ਭੀੜ ਹੋਣੀ ਸ਼ੁਰੂ ਹੋ ਗਈ ਹੈ। ਲੋਕ ਘੁੰਮਣ ਲਈ ਬਾਹਰ ਨਿਕਲਣਾ ਚਾਹੁੰਦੇ ਹਨ। ਪਰ ਇੱਥੇ ਇਹ ਗੱਲ ਚੇਤੇ ਰੱਖਣੀ ਲਾਜ਼ਮੀ ਹੈ ਕਿ ਸਰਕਾਰਾਂ ਉਸ ਵਕਤ ਤੱਕ ਕਾਮਯਾਬ ਨਹੀਂ ਹੋ ਸਕਦੀਆਂ ਜਿਸ ਵੇਲੇ ਤੱਕ ਆਮ ਲੋਕ ਸਹਿਯੋਗ ਨਾ ਕਰਨ। ਇਸ ਵਕਤ ਹਰ ਪਾਬੰਦੀ ਦਾ ਮੂਲ ਮਕਸਦ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਹੈ।
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਸ਼ਾਮ 5 ਵਜੇ ਭਾਰਤ ਵਾਸੀਆਂ ਨੂੰ ਉਹਨਾਂ ਡਾਕਟਰਾਂ, ਨਰਸਾਂ, ਸੁਰੱਖਿਆ- ਕਰਮੀਆਂ ਅਤੇ ਮੀਡੀਆ- ਕਰਮੀਆਂ ਦੀ ਹੌਸਲਾ- ਅਫ਼ਜਾਈ ਲਈ ਆਪਣੇ ਘਰਾਂ ਦੇ ਬਾਹਰ, ਬਾਲਕੋਨੀ, ਛੱਤਾਂ ਉੱਪਰ ਚੜ ਕੇ ਤਾੜੀਆਂ ਮਾਰਨ ਲਈ ਕਿਹਾ ਸੀ। ਇਸ ਦਾ ਮੂਲ ਭਾਵ ਮਨੋਵਿਗਿਆਨਕ ਤੌਰ ਉੱਪਰ ਜੋਸ਼ ਭਰਨਾ ਸੀ, ਹੌਸਲਾ ਦੇਣਾ ਹੁੰਦਾ ਹੈ।
 
ਦੂਜੀ ਗੱਲ, ਸਾਰਾ ਦਿਨ ਘਰਾਂ ਵਿਚ ਬੰਦ ਲੋਕ, ਬੱਚੇ, ਬਜ਼ੁਰਗ ਅਤੇ ਔਰਤਾਂ; ਇਹਨਾਂ ਕਾਰਜਾਂ (ਤਾੜੀ) ਮਾਰਨ ਕਰਕੇ ਖ਼ੁਦ ਵੀ ਚੰਗਾ ਮਹਿਸੂਸ ਕਰਨ; ਇਸ ਲਈ ਅਜਿਹਾ ਕਰਨ ਲਈ ਕਿਹਾ ਗਿਆ ਸੀ। ਪਰ ਲੋਕਾਂ ਨੇ ਜਲੂਸ ਦੀ ਸ਼ਕਲ ਵਿਚ, ਇਕੱਠ ਦੀ ਸ਼ਕਲ ਵਿਚ ਗਲੀਆਂ, ਕਾਲੌਨੀਆਂ ਵਿਚ ਘੁੰਮ ਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਦਿੱਤਾ ਹੈ। ਲੋਕ ਘਰਾਂ ਤੋਂ ਬਾਹਰ ਆਪਣੇ ਮੋਟਰ- ਸਾਈਕਲ, ਸਕੂਟਰਾਂ, ਕਾਰਾਂ ਨੂੰ ਲੈ ਕੇ ਸੜਕਾਂ ਉੱਪਰ ਆ ਗਏ। ਨੱਚਣ ਲੱਗੇ, ਭੰਗੜੇ ਪਾਉਣ ਲੱਗੇ ਜਿਵੇ ਕਿ ਇਸ ਬਿਮਾਰੀ ਨੂੰ ਕਾਬੂ ਕਰ ਲਿਆ ਗਿਆ ਹੋਵੇ। ਪਰ ਅਜਿਹਾ ਕੁਝ ਵੀ ਨਹੀਂ ਹੈ।
 
ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ ਕਿ ਸਾਡੇ ਲੋਕ ਸੰਜੀਦਾ ਨਹੀਂ ਹੁੰਦੇ।

ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਨੂੰ ਲੋਕਾਂ ਵੱਲੋਂ ਗੰਭੀਰਤਾ ਨਾਲ ਨਾ ਲੈਣ ਦੇ ਸਿੱਟੇ ਵੱਜੋਂ ਸਰਕਾਰਾਂ ਨੂੰ ਧਾਰਾ 144 ਲਗਾ ਕੇ ਬੰਦ ਕਰਨਾ ਪਿਆ ਹੈ। ਪਹਿਲਾਂ ਇਹ ਬੰਦ ਲੋਕਾਂ ਦੇ ਸਹਿਯੋਗ ਨਾਲ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਲੋਕ ਆਪਣੇ- ਆਪ ਤੇ ਪਾਬੰਦੀ ਲਗਾਉਣ ਅਤੇ ਆਪਣੇ ਘਰਾਂ ਵਿਚ ਰਹਿਣ। ਜਦੋਂ ਇਹ ਯਤਨ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਤਾਂ ਬਹੁਤੇ ਸੂਬਿਆਂ ਵਿਚ ਧਾਰਾ 144 ਲਗਾ ਕੇ ਕਾਨੂੰਨੀ ਰੂਪ ਵਿਚ ਬੰਦ ਕਰਨਾ ਪਿਆ ਹੈ। ਇਹ ਆਮ ਲੋਕਾਂ ਦੀ ਗੈਰ ਜ਼ਿੰਮੇਵਾਰੀ ਦੀ ਪਰਵ੍ਰਿਤੀ ਨੂੰ ਪ੍ਰਗਟਾਉਂਦਾ ਹੈ। ਲੋਕਾਂ ਨੂੰ ਭਵਿੱਖ ਦੇ ਭਿਆਨਕ ਹੋਣ ਦਾ ਰਤਾ ਭਰ ਵੀ ਇਲਮ ਨਹੀਂ ਹੈ। ਲੋਕਾਂ ਨੂੰ ਇਸ ਬਿਮਾਰੀ ਦੀ ਭਿਆਨਕਤਾ ਨੂੰ ਸਮਝਣਾ ਚਾਹੀਦਾ ਹੈ। ਦੁਨੀਆ ਦੇ ਵੱਡੇ- ਵੱਡੇ ਮੁਲਕ ਇਸ ਬਿਮਾਰੀ ਦੀ ਚਪੇਟ ਵਿਚ ਆਪਣੇ- ਆਪ ਨੂੰ ਅਸਹਿਜ ਮਹਿਸੂਸ ਕਰ ਰਹੇ ਹਨ, ਮਜ਼ਬੂਰ ਮਹਿਸੂਸ ਕਰ ਰਹੇ ਹਨ। ਭਾਰਤ ਵਿਚ ਸਿਹਤ ਸਹੂਲਤਾਂ ਦੀ ਸਥਿਤੀ ਬਹੁਤ ਜਿਆਦਾ ਵਧੀਆ ਨਹੀਂ ਹੈ।
 
ਮਹਾਮਾਰੀ ਦੇ ਫੈਲਣ ਮਗਰੋਂ ਵੱਡੇ ਪੱਧਰ ਉੱਪਰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੋਰੋਨਾਵਾਇਰਸ ਦੀ ਮਨੁੱਖੀ ਕੜੀ ਨੂੰ ਤੋੜਨਾ ਲਾਜ਼ਮੀ ਹੈ। ਇਸ ਕੜੀ ਨੂੰ ਤੋੜਣ ਲਈ ਇੱਕੋ ਹੀ ਹੱਲ ਹੈ ਕਿ ਲੋਕ ਆਪਣੇ ਘਰਾਂ ਵਿਚ ਰਹਿਣ। ਇੱਕ- ਦੂਜੇ ਦੇ ਸੰਪਰਕ ਵਿਚ ਨਾ ਆਉਣ। ਨਸ਼ੇ ਤੋਂ ਗੁਰੇਜ਼ ਕਰਨ ਅਤੇ ਸਰਕਾਰਾਂ ਦਾ ਸਹਿਯੋਗ ਕਰਨ ਤਾਂ ਕਿ ਮਨੁੱਖੀ ਜਾਨਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
 
# 1054/1, ਵਾ. ਨੰ. 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
 ਸੰਪਰਕ. 75892- 33437.

 
 
  sanjidaਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ...?
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
13ਕਿਹੜੀਆਂ ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
lottery“ਓਹ ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
kronaਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ
corona'ਕੋਰੋਨਾ ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ ਵਪਾਰ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
foodਪੰਜਾਬ ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ ਨਤੀਜੇ ਖੌਫਨਾਕ
ਉਜਾਗਰ ਸਿੰਘ, ਪਟਿਆਲਾ 
08ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
03ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ  
kejriwalਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
tiwanaਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
04ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ 
agg"ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ  
baarਬਾਰਿ ਪਰਾਇਐ ਬੈਸਣਾ...
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
ausਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
sahibzadeਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ 
jawaniਜਵਾਨੀ ਜ਼ਿੰਦਾਬਾਦ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
girdavriਜ਼ਮੀਨ ਦੀ ਗਿਰਦਾਵਰੀ ਕੀ ਹੈ
ਰਵੇਲ ਸਿੰਘ ਇਟਲੀ 

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2020, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com