WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕਿਸਾਨ ਯੋਧਿਆਂ ਦੇ ਨਾਂਅ ਅਪੀਲ
ਡਾ: ਗੁਰਇਕਬਾਲ ਸਿੰਘ ਕਾਹਲੋਂ, ਅੰਮ੍ਰਿਤਸਰ   (29/11/2020)

ਕਾਹਲੋਂ

 kissanਕੇਂਦਰ ਸਰਕਾਰ ਕਿਰਤੀ, ਕਿਸਾਨ, ਮਜ਼ਦੂਰ, ਗਰੀਬ ਵਿਰੋਧੀ ਸੀ, ਅਤੇ ਹੈ ਪਰ ਹੁਣ ਇਹ ਦੁਸ਼ਮਣ ਬਣ ਗਈ ਏ !!

ਸਾਥੀਓ! ਹਾਕਮ ਧੋਖੇਬਾਜ਼ ਏ, ਚਲਾਕ ਏ, ਮਕਾਰ ਏ। ਇਸ ਲਈ ਕਿਸੇ ਸਬੂਤ ਦੀ ਜਰੂਰਤ ਨਹੀਂ, ਜੱਗ ਜ਼ਾਹਿਰ ਏ !

'ਇਹ ਦਿੱਲੀ' ਸਾਡੇ ਗੁਰੂਆਂ ਨਾਲ ਆਢਾ ਲਾਉਣ ਤੋਂ ਨਹੀਂ ਟਲ਼ੀ। ਗੁਰੂ ਤੇਗ ਬਹਾਦਰ ਜੀ ਤੋਂ ਤਿਲਕ ਜੰਝੂ ਦੀ ਰਾਖੀ ਮੰਗਦੇ ਰਹੇ ਪਰ ਬਲੀਦਾਨ ਲੈ ਗਏ। ਦਸ਼ਮੇਸ਼ ਪਿਤਾ ਦੇ ਭਗਤ ਅਖਵਾਉਂਣ ਦਾ ਢੌਂਗ ਕਰਦੇ ਰਹੇ ਪਰ 16 ਯੁੱਧ ਓਸੇ ਗੁਰੂ ਨਾਲ ਕਰ ਗਏ। ਆਖਰੀ ਜੰਗ 'ਚ ਮੁਗਲਾਂ ਦੇ ਭਾਈਵਾਲ ਬਣ ਝੂਠੀਆਂ ਸਹੁੰਆਂ ਖਾਧੀਆਂ, ਮਕਾਰੀਆਂ ਕੀਤੀਆਂ, ਵਾਅਦੇ ਤੋੜੇ, ਮੁਖਬਰੀਆਂ ਕੀਤੀਆਂ ਤੇ ਆਖਿਰ ਗੁਰੂ ਮਾਰ ਕਰਨ ਤੇ ਹੀ ਤੁੱਲ ਗਏ !!

ਦਿੱਲੀ ਦੇ ਹਾਕਮ ਹੁਣ ਵੀ ਓਸੇ ਬਿਰਤੀ ਦੇ ਹਨ। ਮਾਸਾ ਫਰਕ ਨਹੀਂ ਹੈ। ਅਤਿ ਦਰਜੇ ਦੇ ਚਲਾਕ, ਸ਼ਾਤਰ ਦਿਮਾਗ਼ ਤੇ ਢੌਂਗੀ ਹਨ, ਫ਼ਰੇਬੀ, ਮੱਕਾਰ ਪੈਰ ਪੈਰ ਤੇ ਝੂਠ ਬੋਲਦੇ !

ਕਿਤੇ ਇਹਨਾਂ ਤੇ ਭਰੋਸਾ ਨਾ ਕਰ ਬਹਿਣਾ। ਧੋਖੇਬਾਜ਼ੀ, ਬੇਈਮਾਨੀ ਇਹਨਾਂ ਹਾਕਮਾਂ ਦੇ ਖੂਨ ‘ਚ ਏ। ਜੋ ਸਾਡੇ ਗੁਰੂਆਂ ਨਾਲ ਧੋਖਾ ਕਰਨੋਂ ਨਹੀਂ ਟਲ੍ਹੇ.. ਹੁਣ ਉਹ ਸਾਨੂੰ - ਤੁਹਾਨੂੰ ਕੀ ਬਖਸ਼ਣਗੇ?

ਤੁਹਾਡੀ ਏਕਤਾ, ਅਕਲ ਨੂੰ ਸਲਾਮ
ਤੁਹਾਡੇ ਸਿਰੜ, ਸਿਦਕ ਨੂੰ ਸਲਾਮ

ਤੁਹਾਡੇ ਮਿਹਨਤਕਸ਼ ਹੱਥਾਂ ਨੂੰ ਸਲਾਮ ਜੋ ਹਰਿਆਣੇ ਦੇ ਬਾਰਡਰਾਂ ਤੇ ਹਥਿਆਰ ਬਣ ਭੁਗਤੇ, ਨਿਬੜੇ, ਤੁਹਾਡੇ ਸਰੀਰਾਂ ਨੂੰ ਸਲਾਮ ਜੋ ਠੰਡੇ ਤੇ ਗੰਦੇ ਪਾਣੀ ਦੀਆਂ ਬੁਛਾੜਾਂ, ਹੰਝੂ ਗੈਸਾਂ ਦੇ ਗੋਲੇ ਬੇਪ੍ਰਵਾਹ ਝੱਲ ਗਏ, ਤੁਹਾਡੇ ਮੁਬਾਰਕ ਕਦਮਾਂ ਨੂੰ ਸਲਾਮ ਜੋ ਕੰਡਿਆਲੀਆਂ ਤਾਰਾਂ, ਭਰਕਮ ਪੱਥਰਾਂ ਦੀਆਂ ਰੋਕਾਂ, ਸਰਸਾ ਨਦੀ ਵਰਗੇ ਡੂੰਘੇ ਖੱਡਿਆਂ ਦੀਆਂ ਰੁਕਾਵਟਾਂ ਨੂੰ ਬੌਣੇ ਕਰ ਨਿਰੰਤਰ ਦਿੱਲੀ ਨੂੰ ਕੂਚ ਕਰਦੇ ਵੱਧਦੇ ਗਏ, ਤੁਹਾਡੀ ਸ਼ਾਂਤਮਈ, ਸਹਿਜ ਭਰੀ ਸੋਚ ਨੂੰ ਸਲਾਮ ਜੋ ਗੁਸੈਲੇ ਅਧਿਕਾਰੀਆਂ ਨੂੰ ਹੱਸ ਕੇ ਟਾਲ ਗਏ !!

ਤੁਹਾਡੀ ਦਇਆ ਵਾਨ ਨੀਤੀ, ਸਿਦਕ ਦਿਲੀ ਨੂੰ ਸਲਾਮ ਜਿਸਨੇ ਉਹਨਾਂ ਭੁੱਖੇ ਢਿੱਡਾਂ ਚ ਅੰਨ ਪਾਇਆ ਜਿਨ੍ਹਾਂ ਨੇ ਤੁਹਾਡੇ ਤੇ ਡਾਗਾਂ ਮਾਰੀਆਂ, ਪੱਥਰ ਮਾਰੇ,ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਤੁਸੀਂ ਕਨ੍ਹਈਆ ਜੀ ਦੀ ਪਿਰਤ ਨੂੰ ਬਰਕਰਾਰ ਰੱਖਿਆ

ਸ਼ਾੱਬਾਸ਼ ਪੰਜਾਬ ਦੇ ਬਹਾਦਰ ਯੋਧਿਓ !

ਤੁਹਾਡੀ ਹਰ ਯੋਜਨਾ ਨੂੰ ਸਲਾਮ ਜਿਸ ਨਾਲ ਗੋਦੀ ਮੀਡੀਆ ਚੌਰਾਹੇ ਚ ਨੰਗਾ ਕਰਤਾ, ਤੁਹਾਡੇ ਹਰ ਕਦਮ ਨੂੰ ਸਲਾਮ!

ਬੱਸ ਯੋਧਿਓ ਸਿਦਕ ਰੱਖਿਓ, ਗੁਰੂ ਤੇ ਭਰੋਸਾ ਤੇ ਟੇਕ ਰਖਿਓ। ਭਾਰਤ ਦੇ ਹਰ ਕੋਨੇ ‘ਚੋਂ ਵਹੀਰਾਂ ਤੁਰ ਪਈਆਂ ਨੇ ਸਾਥ ਦੇਣ ਲਈ। ਸੰਤ ਰਾਮ ਉਦਾਸੀ ਦੋ ਬੋਲ ਸੱਚ ਹੋ ਗਏ। ਦੁਨੀਆਂ ਭਰ ਦੇ ਕਿਸਾਨ ਹਿਤੈਸ਼ੀ ਤੁਹਾਡੇ ਹਮਦਰਦ ਹੋ ਉੱਠੇ ਨੇ, ਸੰਸਾਰ ਦਾ ਹਰ ਪੰਜਾਬੀ ਅਤੇ ਮੀਡੀਆ ਉੱਠ ਖਲੋਤਾ ਏ। ਲੰਗਰਾਂ ਵਾਲੇ ਬਾਬੇ ਪਹੁੰਚ ਗਏ ਨੇ। ਹੋਰ ਵੀ ਫੌਜਾਂ ਧਮਕ ਨਗਾਰੇ ਲਾ ਕੇ ਚੜ੍ਹ ਪਈਆਂ ਹਨ। ਡਾਕਟਰੀ ਸਹਾਇਤਾ, ਦਵਾਈਆਂ ਪਹੁੰਚ ਰਹੀਆਂ ਨੇ। ਨਵੀਆਂ ਕਿਸਾਨ ਕੁਮਕਾਂ ਚੜ੍ਹ ਪਈਆਂ ਹਨ।

"ਭਾਈ ਲਾਲੋ ਦੇ ਸਾਥੀਓ! ਬੱਸ ਡੋਲਿਓ ਨਾ..." ਪੰਜਾਂ ਦਿਨਾਂ ਚ ਹੰਕਾਰੀ ਰਾਜਾ ਅਤੇ ਉਹਦੇ ਅਹਿਲਕਾਰ, ਜੋ ਤੁਹਾਨੂੰ ਸੜਕਾਂ ਤੇ ਰੁਲ਼ਦੇ ਛੱਡ, ਵਾਰਾਨਸੀ ਬੈਠੇ ਸ਼ਿਵਲਿੰਗ ਨੂੰ ਹੀ ਰਿਝਾਉਂਦੇ ਰਹੇ, ਪਰ ਹੁਣ ਨੱਕ ਰਗੜਦੇ ਤੁਹਾਡੇ ਦਰਬਾਰ ਜ਼ਰੂਰ ਆਉਣਗੇ !!!

ਇੱਥੇ ਹੀ ਜੰਤਰ ਮੰਤਰ ਬਣਾ ਦਿਓ। ਚੰਦ ਕੁ ਸਤਰਾਂ ‘ਚ ਗੱਲ ਸੰਕੋਚਦਾ ਹਾਂ:

ਪੰਜਾਬੀਆਂ ਖਿੱਚੀ ਮੋਹਰ, ਮੋਰਚੇ ਲੱਗ ਗਏ ਦਿੱਲੀ ਵਿੱਚ ।
ਹਰਿਆਣਾ ਛੋਟਾ ਭਾਈ, ਮੋਢੇ ਨਾਲ ਮੋਢੇ ਜੁੜ ਗਏ ਦਿੱਲੀ ਵਿੱਚ ।
ਆ ਗਏ ਬਾਬੇ ਬਾਹਰ, ਥਾਂ ਥਾਂ ਲੰਗਰ ਲੱਗ ਗਏ ਦਿੱਲੀ ਵਿੱਚ ।

ਜਾਗੇ ਕਿਸਾਨ ਹੋਰ ਵੀ ਸੂਬਿਆਂ ਦੇ,
ਜੋਸ਼ ਦੇ ਹੜ੍ਹ ਆਏ ਦਿੱਲੀ ਵਿੱਚ ।

ਭਗਤੀ ਸ਼ਕਤੀ ਹੋਈਆਂ ਕੱਠੀਆਂ, ਹੁਣ ਤੂੰ
ਦਿੱਲੀਏ ਬੱਚ ਜਾ ਏਹਨਾਂ ਤੋਂ ।
ਧੌਣ ਭੰਨੀ ਅਬਦਾਲੀ ਅਤੇ ਸਿਕੰਦਰ ਦੀ, ਨਿਉਂ ਕੇ ਜਾਨ ਬਚਾ ਲੈ ਏਹਨਾਂ ਤੋਂ।

ਅੱਗੇ ਤਾਂ ਸਨ ਥੋੜ੍ਹੇ ਨੌਵੇਂ ਸਤਿਗੁਰ ਨਾਲ਼,
ਹੁਣ ਤਾਂ ਦੇਖ ਪੰਜਾਬ ਉਮਡਿਆ ਸਾਰਾ ਹੈ !

ਤੇਰੀ ਹੀ ਗਲਤੀ ਭਾਰੀ ਪੈਣੀ ਤੇਰੇ ਤੇ,
ਹਰ ਕਿਸਾਨ ਦਾ ਚੋਟੀ ਚੜ੍ਹਿਆ ਪਾਰਾ ਹੈ!

ਡਾ.ਜੀ ਐਸ ਕਾਹਲੋਂ
ਸ੍ਰੀ ਅੰਮ੍ਰਿਤਸਰ ਸਾਹਿਬ
95922 58626

 
 
 
  60ਕਿਸਾਨ ਯੋਧਿਆਂ ਦੇ ਨਾਂਅ ਅਪੀਲ
ਡਾ: ਗੁਰਇਕਬਾਲ ਸਿੰਘ ਕਾਹਲੋਂ  
59ਕਿਸਾਨਾਂ ਵਾਸਤੇ ਪਰਖ ਦੀ ਘੜੀ
ਹਰਜਿੰਦਰ ਸਿੰਘ ਲਾਲ, ਖੰਨਾ 
58ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
bhajਹੁਣ ਭਾਜਪਾ ਦੀ ਪੰਜਾਬ ਉੱਤੇ ਅੱਖ ਹੈ  
ਹਰਜਿੰਦਰ ਸਿੰਘ ਲਾਲ, ਖੰਨਾ 
ਸ਼ਗਪਕਸ਼੍ਰੋ. ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ ਦੀ ਲੋੜ
 ਹਰਜਿੰਦਰ ਸਿੰਘ ਲਾਲ, ਖੰਨਾ
55ਅਮਰੀਕਨਾ ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ  
ਉਜਾਗਰ ਸਿੰਘ, ਪਟਿਆਲਾ 
54ਪੰਜਾਬ ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ 
kisanਕੇਂਦਰੀ ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ 
52ਕੇਂਦਰੀ ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ  
ਉਜਾਗਰ ਸਿੰਘ, ਪਟਿਆਲਾ
kisanਦਿੱਲੀ ਦੀ ਧੌਂਸ ਬਨਾਮ ਕਿਸਾਨ ਸੰਘਰਸ਼  
ਹਰਜਿੰਦਰ ਸਿੰਘ ਲਾਲ, ਖੰਨਾ  
50ਮੋਦੀ ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!  
ਸ਼ਿਵਚਰਨ ਜੱਗੀ ਕੁੱਸਾ
49ਅੱਜ ਬਲਾਤਕਾਰ ਕਿਸ ਦਾ ਹੋਇਆ ਹੈ?  
ਡਾ. ਹਰਸ਼ਿੰਦਰ ਕੌਰ, ਪਟਿਆਲਾ 
48ਕਿਸਾਨ ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ  
ਉਜਾਗਰ ਸਿੰਘ, ਪਟਿਆਲਾ
47ਜੇਲ੍ਹਾਂ ਅੰਦਰ ਡੱਕੇ ਲੋਕ  
ਡਾ. ਹਰਸ਼ਿੰਦਰ ਕੌਰ, ਪਟਿਆਲਾ
46ਕੱਚੀ ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ  
kangrasਕਾਂਗਰਸ ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ ਪਟੜਾ
ਉਜਾਗਰ ਸਿੰਘ, ਪਟਿਆਲਾ
44ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
42ਕੀ ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ
42ਟਿਕ-ਟਾਕ ਤੋਂ  ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
41ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ ਇੰਗਲੈਂਡ
40ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਆਜ਼ਾਦੀ ਦਾ ਦੂਜਾ ਪੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ
38ਖਾੜੀ ਯੁੱਧ ਦੇ 30 ਵਰ੍ਹੇ ਪੂਰੇ
ਰਣਜੀਤ 'ਚੱਕ ਤਾਰੇ ਵਾਲਾ' ਆਸਟ੍ਰੇਲੀਆ
37ਕੀ ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ ਸਕਦਾ?
ਉਜਾਗਰ ਸਿੰਘ, ਪਟਿਆਲਾ 
36ਪ੍ਰਸਾਰ ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ  
kangrasਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ 
34ਅਜ਼ੀਜ਼  ਮਿੱਤਰ  ਅਮੀਨ  ਮਲਿਕ  ਦੇ  ਤੁਰ  ਜਾਣ  ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
33ਕੀ ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ
32ਸਾਹਿੱਤ ਦੇ ਸੁਸ਼ਾਂਤ ਸਿੰਘ ਰਾਜਪੂਤ
ਡਾ: ਨਿਸ਼ਾਨ ਸਿੰਘ, ਕੁਰੂਕਸ਼ੇਤਰ
31ਚਿੱਟਾ ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ
mafiaਮਾਫ਼ੀਆ ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
29ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ
28ਕੁਦਰਤੀ ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ
ਉਜਾਗਰ ਸਿੰਘ, ਪਟਿਆਲਾ  
27ਸਿਲੇਬਸ ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ
26"ਧੌਣ ਤੇ ਗੋਡਾ ਰੱਖ ਦਿਆਂਗੇ"
ਮਿੰਟੂ ਬਰਾੜ, ਆਸਟ੍ਰੇਲੀਆ
balbirਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ
pindਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
ਪਰਿਵਾਰਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ
  
21ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ
20ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
19"ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ   
pulasਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
coronaਕਰੋਨਾ ਦਾ ਕਹਿਰ ਅਤੇ ਫ਼ਾਇਦੇ
ਹਰਦੀਪ ਸਿੰਘ ਮਾਨ, ਆਸਟਰੀਆ
bolਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
15ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ 
sanjidaਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ...?
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
13ਕਿਹੜੀਆਂ ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
lottery“ਓਹ ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
kronaਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ
corona'ਕੋਰੋਨਾ ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ ਵਪਾਰ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
foodਪੰਜਾਬ ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ ਨਤੀਜੇ ਖੌਫਨਾਕ
ਉਜਾਗਰ ਸਿੰਘ, ਪਟਿਆਲਾ 
08ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
03ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ  
kejriwalਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
tiwanaਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
04ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ 
agg"ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ  
baarਬਾਰਿ ਪਰਾਇਐ ਬੈਸਣਾ...
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
ausਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
sahibzadeਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ 
jawaniਜਵਾਨੀ ਜ਼ਿੰਦਾਬਾਦ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
girdavriਜ਼ਮੀਨ ਦੀ ਗਿਰਦਾਵਰੀ ਕੀ ਹੈ
ਰਵੇਲ ਸਿੰਘ ਇਟਲੀ 

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2020, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com