5abi.com - ਵਿਸ਼ੇਸ਼ ਲੇਖ The Punjabi Language Portal
 

 
 
 
WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਵਿਆਹਾਂ ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ       (17/07/2018)

nishan

 
vivah
 

ਵਿਆਹ ਨੂੰ ਦੋ ਰੂਹਾਂ ਦਾ ਮੇਲ ਕਿਹਾ ਜਾਂਦਾ ਹੈ। ਇਹ ਉਹ ਪਵਿੱਤਰ ਬੰਧਨ ਹੈ ਜਿਸ ਵਿਚ ਬੱਝ ਕੇ ਦੋ ਮਨੁੱਖ ਸਦਾ ਲਈ ਇਕ- ਦੂਜੇ ਦੇ ਸਾਥੀ ਬਣ ਜਾਂਦੇ ਹਨ, ਇਕ- ਦੂਜੇ ਦੇ ਹਮਸਫ਼ਰ ਬਣ ਜਾਂਦੇ ਹਨ।

ਵਿਆਹ ਸਾਡੀ ਸਮਾਜਕ ਬਣਤਰ ਦੀ ਖੂਬਸੂਰਤ ਰਸਮ ਹੈ ਕਿਉਂਕਿ ਇਸ ਨਾਲ ਸਮਾਜਕ ਤਾਲਮੇਲ ਬਣਿਆ ਰਹਿੰਦਾ ਹੈ। ਸਮਾਜ ਵਿਚ ਕਿਸੇ ਤਰਾਂ ਦੀ ਬੇ- ਤਰਤੀਬੀ ਨਹੀਂ ਆਉਂਦੀ। ਸਮਾਜ ਵਿਚ ਨੈਤਿਕ ਕਦਰਾਂ- ਕੀਮਤਾਂ ਦਾ ਘਾਣ ਨਹੀਂ ਹੁੰਦਾ ਅਤੇ ਮਨੁੱਖ ਦੀਆਂ ਜ਼ਰੂਰਤਾਂ (ਸਰੀਰਕ ਅਤੇ ਮਾਨਸਿਕ) ਪੂਰੀਆਂ ਹੁੰਦੀਆਂ ਹਨ। ਨਵੇਂ ਰਿਸ਼ਤੇ- ਨਾਤੇ ਬਣਦੇ ਹਨ ਅਤੇ ਆਪਣੀ ਪ੍ਰੇਮ- ਪਿਆਰ ਦਾ ਮਾਹੌਲ ਸਿਰਜਿਆ ਜਾਂਦਾ ਹੈ।
 
ਪਰ! ਅਫ਼ਸੋਸ ਅੱਜ ਕੱਲ ਵਿਆਹ ਕਰਜ਼ੇ ਦੀਆਂ ਪੰਡਾਂ ਹੋ ਕੇ ਸਿਰਾਂ ਉੱਪਰ ਭਾਰ ਬਣ ਬੈਠੇ ਹਨ। ਇਹ ਬਹੁਤ ਮੰਦਭਾਗਾ ਰੁਝਾਨ ਹੈ ਅਤੇ ਇਸ ਤੋਂ ਬਚਣ ਦੀ ਜ਼ਰੂਰਤ ਹੈ। ਦਰਅਸਲ ਹਰ ਬੰਦਾ ਆਪਣੀ ਇੱਜ਼ਤ ਨੂੰ ਮੁੱਖ ਰੱਖ ਕੇ ਆਪਣੇ ਧੀਆਂ- ਪੁੱਤਾਂ ਦੇ ਵਿਆਹ ਨੂੰ ਨੇਪਰੇ ਚਾੜਦਾ ਹੈ। ਪਰ, ਅੱਜ ਕੱਲ ਗ਼ਰੀਬ ਮਾਂ- ਬਾਪ ਵੀ ਅਮੀਰ ਲੋਕਾਂ ਦੀ ਦੇਖਾ- ਦੇਖੀ ਆਪਣੇ ਬੱਚਿਆਂ ਦੇ ਵਿਆਹ ਕਰਜ਼ੇ ਚੁੱਕ ਕੇ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇਸ ਕਰਜ਼ੇ ਨੂੰ ਚੁੱਕਣ ਦੀ ਲੋੜ ਕਿਉਂ ਪਈ, ਆਓ ਇਸ ਵਿਸ਼ੇ ਤੇ ਸੰਖੇਪ ਵਿਚਾਰ ਕਰਦੇ ਹਾਂ ਤਾਂ ਕਿ ਸਹੀ ਕਾਰਨਾਂ ਦਾ ਮੁਲਾਂਕਣ ਕੀਤਾ ਜਾ ਸਕੇ।
 
ਸਾਡੀ ਸਮਾਜਕ ਬਣਤਰ ਇਸ ਤਰਾਂ ਦੀ ਬਣੀ ਹੋਈ ਹੈ ਕਿ 'ਸਾਦੇ ਵਿਆਹ' ਨੂੰ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਇਸ ਲਈ ਮਾਂ- ਬਾਪ ਕਰਜ਼ੇ ਚੁੱਕਣ ਲਈ ਮਜ਼ਬੂਰ ਹੁੰਦੇ ਹਨ। ਦੂਜੀ ਅਹਿਮ ਗੱਲ ਕਿ ਅੱਜ ਕੱਲ ਵੱਧ ਪੜ੍ਹੇ- ਲਿਖੇ ਮੁੰਡੇ/ਕੁੜੀਆਂ ਭਾਲਣ ਲਈ ਵੀ ਵੱਧ ਪੈਸੇ ਖ਼ਰਚ ਕਰਨੇ ਪੈਂਦੇ ਹਨ ਕਿਉਂਕਿ ਜੇਕਰ ਕੁੜੀ/ਮੁੰਡਾ ਸਰਕਾਰੀ ਨੌਕਰੀ ਤੇ ਲੱਗਾ ਹੋਇਆ ਹੈ ਤਾਂ ਉਹਨਾਂ ਦੀ ਮੰਗ ਵੀ ਉੰਨੀ ਹੀ ਵੱਡੀ ਹੋਵੇਗੀ। ਇਸ ਲਈ ਮੰਗ ਪੂਰੀ ਕਰਨ ਖ਼ਾਤਰ ਵੀ ਕਈ ਵਾਰ ਕਰਜ਼ਾ ਚੁੱਕਿਆ ਜਾਂਦਾ ਹੈ।
 
ਦਾਜ ਦੇ ਲੋਭੀ ਲੋਕਾਂ ਵੱਲੋਂ ਵੀ ਕੁੜੀ ਦੇ ਮਾਪਿਆਂ ਦੇ ਸਿਰ ਕਰਜ਼ੇ ਦੇ ਭਾਰ ਨੂੰ ਵਧਾਇਆ ਜਾਂਦਾ ਹੈ। ਅੱਜ ਕੱਲ ਦੇ ਜ਼ਮਾਨੇ ਵਿਚ ਮਾਪੇ ਆਪਣੇ ਬੱਚਿਆਂ ਦੇ ਸੌਦੇ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਦਾਜ ਦੇ ਲੋਭੀ ਮਾਪੇ, ਆਪਣੇ ਪੁੱਤਰ ਉੱਪਰ ਕੀਤੇ ਗਏ ਸਮੁੱਚੇ ਖ਼ਰਚ ਨੂੰ ਕੁੜੀ ਵਾਲਿਆਂ ਤੋਂ ਵਸੂਲ ਕਰਨਾ ਚਾਹੁੰਦੇ ਹਨ। ਇਸ ਕਰਕੇ ਵੀ ਕਰਜ਼ੇ ਦਾ ਭਾਰ ਵੱਧ ਜਾਂਦਾ ਹੈ। ਦਾਜ ਦੇ ਲੋਭੀ ਮਾਂ- ਬਾਪ ਇਹ ਸੋਚਦੇ ਹਨ ਕਿ ਹੁਣ ਸਮਾਂ ਹੈ ਪੁੱਤ ਉੱਪਰ ਕੀਤੇ ਗਏ ਸਮੁੱਚੇ ਪੈਸੇ ਨੂੰ ਵਸੂਲ ਕੀਤਾ ਜਾ ਸਕਦਾ ਹੈ ਨਹੀਂ ਤਾਂ ਮੁੜ ਕਿ ਇਹ ਵਕਤ ਹੱਥ ਨਹੀਂ ਆਉਣਾ। ਅਜਿਹੇ ਲੋਕ ਬੱਚਿਆਂ ਨੂੰ ਪੈਦਾ ਸਿਰਫ਼ ਪੈਸੇ ਭਾਲਣ ਕਰਕੇ ਹੀ ਕਰਦੇ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਈ ਵਾਰ ਫੋਕੀ ਟੌਹਰ ਖ਼ਾਤਰ ਵੀ ਕਰਜ਼ੇ ਚੁੱਕੇ ਜਾਂਦੇ ਹਨ ਤਾਂ ਕਿ ਸਮਾਜ ਵਿਚ ਚੜ੍ਹਤ ਨੂੰ ਬਰਕਰਾਰ ਰੱਖਿਆ ਜਾ ਸਕੇ। ਪੰਜਾਬੀ ਵਿਚ ਇਕ ਕਹਾਵਤ ਹੈ 'ਜਾਂ ਤਾਂ ਲੱਕ ਰਹੂ ਜਾਂ ਫਿਰ ਨੱਕ' ਇਹ ਗੱਲ ਸੌ ਫ਼ੀਸਦੀ ਦਰੁੱਸਤ ਹੈ ਕਿ ਜਿਹੜਾ ਬੰਦਾ ਨੱਕ ਰੱਖਦਾ ਹੈ ਉਹ ਪੂਰੀ ਜ਼ਿੰਦਗੀ ਲੱਕ (ਪਿੱਠ) ਸਿੱਧੀ ਨਹੀਂ ਕਰ ਸਕਦਾ ਭਾਵ ਕਰਜ਼ੇ ਦੇ ਭਾਰ ਹੇਠਾਂ ਦੱਬਿਆ ਰਹਿੰਦਾ ਹੈ ਅਤੇ ਜਿਹੜਾ ਲੱਕ ਰੱਖਦਾ ਹੈ ਭਾਵ ਕਰਜ਼ੇ ਨਹੀਂ ਚੁੱਕਦਾ ਉਸਦਾ ਨੱਕ ਵੱਢਿਆ ਜਾਂਦਾ ਹੈ ਮਤਲਬ ਉਸਦੀ ਸਮਾਜ ਵਿਚ ਇੱਜ਼ਤ ਨਹੀਂ ਰਹਿੰਦੀ। ਖ਼ਬਰੇ! ਇਸ ਕਰਕੇ ਹੀ ਬਹੁਤ ਮਾਪੇ ਆਪਣੀ ਨੱਕ ਹੀ ਰੱਖਦੇ ਹਨ ਅਤੇ ਪੂਰੀ ਜ਼ਿੰਦਗੀ ਕਰਜ਼ੇ ਦੀ ਪੰਡ ਆਪਣੇ ਸਿਰ ਉੱਪਰ ਚੁੱਕੀ ਰੱਖਦੇ ਹਨ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਇਸ ਤੋਂ ਬਚਣ ਦੀ ਲੋੜ ਹੈ/ ਸਮਝਣ ਦੀ ਲੋੜ ਹੈ।
 
ਪੰਜਾਬੀਆਂ ਨੇ ਆਪਣੇ ਬੱਚਿਆਂ ਦੇ ਵਿਆਹਾਂ ਨੂੰ ਕਰਜ਼ੇ ਦੀਆਂ ਪੰਡਾਂ ਬਣਾ ਕੇ ਰੱਖ ਦਿੱਤਾ ਗਿਆ ਹੈ। ਇਸ ਕੁਰੀਤੀ ਨੂੰ ਠਲ੍ਹ ਪਾਉਣ ਦਾ ਵਕਤ ਆ ਗਿਆ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਾਦੇ ਵਿਆਹਾਂ ਨੂੰ ਤਰਜ਼ੀਹ ਦੇਣ। ਆਪਣੇ ਸਾਥੀ ਦਾ ਤਾਉਮਰ ਸਾਥ ਨਿਭਾਉਣ ਲਈ ਮਹਿੰਗੇ ਵਿਆਹ ਨਹੀਂ ਬਲਕਿ ਸਾਦੇ ਵਿਆਹ ਕਰਵਾਉਣ। ਦਾਜ ਵਰਗੀ ਲਾਹਨਤ ਨੂੰ ਦੁਤਕਾਰਨ ਅਤੇ ਆਪਣੇ ਆਲੇ- ਦੁਆਲੇ ਲੋਕਾਂ ਨੂੰ ਜਾਗਰੂਕ ਕਰਨ। ਗ਼ਰੀਬ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਸਾਦੇ ਵਿਆਹਾਂ ਨੂੰ ਤਰਜ਼ੀਹ ਦੇਣ ਫਿਰ ਚਾਹੇ ਉਹਨਾਂ ਨੂੰ ਉੱਚੇ ਖ਼ਾਨਦਾਨ ਅਤੇ ਰੁਤਬੇ ਵਾਲਾ ਮੁੰਡਾ/ਕੁੜੀ ਨਾ ਮਿਲਣ।
 
ਖ਼ਾਸ ਗੱਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ ਲੱਖਾਂ ਰੁਪਏ ਉਡਾ ਦਿੰਦੇ ਹਾਂ ਪਰ ਉਹੀ ਮਾਂ- ਬਾਪ ਆਪਣੇ ਬੱਚਿਆਂ ਦੀ ਪੜ੍ਹਈ ਉੱਪਰ ਕਦੇ ਵੀ ਇੰਨਾ ਖ਼ਰਚ ਨਹੀਂ ਕਰਦੇ। ਆਪਣੇ ਬੱਚਿਆਂ ਨੂੰ ਆਤਮ- ਨਿਰਭਰ ਬਣਾਓ ਤਾਂ ਕਿ ਵਿਆਹ ਸਮੇਂ ਦਾਜ ਲੈਣ- ਦੇਣ ਦੀ ਲੋੜ ਹੀ ਨਾ ਪਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਦਾਜ ਲੈਣ ਅਤੇ ਦੇਣ ਵਾਲੇ ਲੋਭੀ ਲੋਕਾਂ ਨੂੰ ਸਰਕਾਰੀ ਸਹੂਲਤਾਂ ਨਾ ਦਿੱਤੀਆਂ ਜਾਣ। ਜਿਹੜਾ ਮਾਂ- ਬਾਪ ਆਪਣੇ ਪੁੱਤ ਦੇ ਦਾਜ ਦੀ ਮੰਗ ਕਰਦਾ ਹੈ/ ਸੌਦਾ ਕਰਦਾ ਹੈ ਉਸਨੂੰ ਤੁਰੰਤ ਸਰਕਾਰੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇ। ਉਂਝ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਈ ਵਾਰ ਝੂਠੇ ਕੇਸਾਂ ਵਿਚ ਵੀ ਮੁੰਡਿਆਂ ਨੂੰ ਅਤੇ ਉਹਨਾਂ ਦੇ ਮਾਂ- ਪਿਓ ਨੂੰ ਫਸਾਇਆ ਜਾਂਦਾ ਹੈ। ਇਹਨਾਂ ਕੇਸਾਂ ਦੀ ਪੜਤਾਲ ਹੋਣਾ ਲਾਜ਼ਮੀ ਹੈ ਕਿ ਦਾਜ ਦੀ ਮੰਗ ਕੀਤੀ ਗਈ ਸੀ ਜਾਂ ਫਿਰ ਝੂਠਾ ਕੇਸ ਕੀਤਾ ਗਿਆ ਹੈ। ਖ਼ੈਰ, ਇਹ ਵੱਖਰਾ ਵਿਸ਼ਾ ਹੈ।
 
ਪੰਜਾਬੀ ਸਮਾਜ ਕੋਲ ਅਜੇ ਵੀ ਵਕਤ ਹੈ ਕਿ ਉਹ ਆਪਣੇ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਤੋਂ ਸਬਕ ਲੈਣ ਅਤੇ ਆਪਣੇ ਵਿਆਹਾਂ ਤੇ ਹੁੰਦੀ ਫਿਜੂਲਖ਼ਰਚੀ ਨੂੰ ਬੰਦ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬੀ ਕਹਾਵਤ ਵਾਂਗ (ਲੱਕ) ਟੁੱਟਿਆ ਹੀ ਰਹੇਗਾ ਭਾਵ ਕਰਜ਼ੇ ਦਾ ਭਾਰ ਸਿਰ ਉੱਪਰ ਚੜਿਆ ਹੀ ਰਹੇਗਾ ਅਤੇ ਖੁਦਕੁਸ਼ੀਆਂ ਹੁੰਦੀਆਂ ਰਹਿਣਗੀਆਂ। ਸੋ, ਇਹ ਵਕਤ ਹੈ ਸਮਝਣ ਅਤੇ ਸੰਭਲਣ ਦਾ। ਹੁਣ ਇਹ ਦੇਖਣਾ ਹੈ ਕਿ ਪੰਜਾਬੀਆਂ ਨੂੰ ਸਮਝ ਕਿੰਨੀ ਛੇਤੀ ਆਉਂਦੀ ਹੈ?, ਕਿਉਂਕਿ ਦੇਰੀ ਨਾਲ ਵਕਤ ਨੇ ਖੁੰਝ ਜਾਣਾ ਹੈ ਜਿਹੜੇ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ। ਇਕ ਵਾਰ ਹੋਇਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
 
# 1054/1, ਵਾ. ਨੰ. 15-ਏ, ਭਗਵਾਨ ਨਗਰ ਕਲੌਨੀ,
ਪਿੱਪਲੀ, ਕੁਰੂਕਸ਼ੇਤਰ।
 ਮੋਬਾ. 075892- 33437

 
 
 
  vivah1ਵਿਆਹਾਂ ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ   
 
gheoਘਿਉ ਦਾ ਘੜਾ
ਰਵੇਲ ਸਿੰਘ ਇਟਲੀ  
sikhਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼
ਉਜਾਗਰ ਸਿੰਘ, ਪਟਿਆਲਾ 
andhਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
chittaਪੰਜਾਬ, ਪੰਜਾਬੀ ਅਤੇ ਚਿੱਟਾ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
abadiਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
amrikaਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ
shillongਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’,  ਦਿੱਲੀ
rajnitiਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’,  ਦਿੱਲੀ
choneਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ
ਡਾ ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ  
congressਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ
manukhਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
punjabਪੰਜਾਬ ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ -  ਉਜਾਗਰ ਸਿੰਘ, ਪਟਿਆਲਾ  
rajnitiਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ 
maaਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ  
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com