5abi.com - ਵਿਸ਼ੇਸ਼ ਲੇਖ The Punjabi Language Portal
 

 
 
 
WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਘਿਉ ਦਾ ਘੜਾ
ਰਵੇਲ ਸਿੰਘ ਇਟਲੀ         (17/07/2018)

rewail

 
gheo
 

 ਪਹਿਲੇ ਸਮਿਆਂ ਦੇ ਲੋਕ ਅਜੇ ਵੀ ਘਰ ਵਿੱਚ ਕੋਈ ਮਾੜਾ ਮੋਟਾ ਨੁਕਸਾਨ ਹੋ ਜਾਣ ਤੇ ਕਹਿੰਦੇ ਸੁਣੇ ਜਾਂਦੇ ਹਨ, ਚਲੋ  ਛੱਡੋ ਕਿਹੜਾ 'ਘਿਉ ਦਾ ਘੜਾ' ਡੁਲ੍ਹ ਗਿਆ। ਇਹ ਜੋੜਿਆ ਹੋਇਆ ਘਿਉ ਪੁਰਾਣੇ ਸਮਿਆਂ ਵਿੱਚ ਜੋੜਨਾ ਆਮ ਜਿਹੀ ਗੱਲ ਸੀ । ਇੱਸ ਕੰਮ ਲਈ ਮਿੱਟੀ ਦੇ ਕੁੱਝੇ, ਚਾਟੀਆਂ, ਘਿਉ ਦੇ ਜੋੜੇ ਜਾਂਦੇ ਸਨ ਜੋ ਆਮ ਕਰਕੇ ਵਿਆਹ ਸ਼ਾਦੀਆਂ ਵਿੱਚ ਵਰਤਣ ਲਈ ਜੋੜੇ ਜਾਂਦੇ ਸਨ। ਪਹਿਲੇ ਸਮਿਆਂ ਵਿੱਚ  ਘਿਉ  ਨਾਲ ਬਰਾਤ ਦੀ ਸੇਵਾ ਹੁੰਦੀ ਸੀ। ਇੱਸ ਕੰਮ ਲਈ ਘਰਾਂ ਵਿੱਚ ਲਵੇਰੀਆਂ ਬੜੇ ਸ਼ੌਕ ਨਾਲ ਰੱਖੀਆਂ ਜਾਂਦੀਆਂ ਸਨ। ਮੱਖਣ ਬਣਾਉਣ ਲਈ ਚਾਟੀਆਂ ਵਿੱਚ ਘੁੰਮਦੀ ਚਾਟੀਆਂ ਵਿੱਚ ਘੰਮ ਘੰਮ ਕਰਦੀ ,ਅਮ੍ਰਿਤ ਵੇਲੇ ਦੀ ਆਵਾਜ਼ ਘਰਾਂ ਵਿੱਚ ਨਰੋਈ ਸਿਹਤ ਅਤੇ ਸਾਦ ਮੁਰਾਦੇ ਰਹਿਣ ਸਹਿਣ ਦਾ ਘਰ-2 ਸੰਦੇਸ਼ ਦਿੰਦੀ ਹੁੰਦੀ ਸੀ।

ਹੁਣ ਤਾਂ ਲੋਕ ਪੱਛਮੀ ਸੱਭਿਅਤਾ ਦੀ ਰੀਸ ਕਰਦੇ ਸਵੇਰ ਦੇ ਖਾਣੇ ਨੂੰ ਛਾਹ ਵੇਲੇ ਦੀ ਥਾਂ 'ਬ੍ਰੇਕ ਫਾਸਟ' ਕਹਿਣ ਲੱਗ ਪਏ ਹਨ । ਛਾਹ ਦੇ ਅਰਥ ਲੱਸੀ ਭਾਵ ਲੱਸੀ ਵੇਲਾ ਹੀ ਹੈ। ਕਈ ਲੋਕ ਅਜੇ ਵੀ ਚਾਹ ਛਾਹ ਪੀ ਲਈਏ ਕਹਿੰਦੇ ਹਨ। ਪਰ ਲੱਸੀ ਤਾਂ ਹੁਣ ਬਾਜ਼ਾਰ ਵਿੱਚੋਂ ਹੀ ਜਾ ਕੇ ਪੀਣੀ ਪੈਂਦੀ ਹੈ ਜੋ ਕਦੇ  ਸਟੀਲ ਦੇ ਗਲਾਸਾਂ ਵਿੱਚ ਮਿਲਦੀ ਹੈ। ਇੱਸੇ ਤਰ੍ਹਾਂ ਹੀ ਦੁੱਧ, ਦਹੀਂ, ਲੱਸੀ ਅਤੇ ਮੱਖਣ ਤਾਂ ਅੱਜ ਕਲ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੈਦ ਹੋ ਚੁਕਾ ਹੈ।,ਛੰਨਾ ਜਾਂ ਕਟੋਰਾ ਕੰਗਣੀ ਵਾਲੇ ਗਲਾਸ ਤਾਂ ਹੁਣ ਪੰਜਾਬੀ ਸੱਭਿਆਚਾਰ ਦੇ ਗੀਤਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਏ ਹਨ ।

ਘਰਾਂ ਵਿੱਚ ਹੱਥੀਂ ਕੰਮ ਕਾਰ ਕਰਨ ਦੀ ਘਾਟ, ਦਿਨੋ ਦਿਨ ਵਧ ਰਹੇ ਪ੍ਰਦੂਸ਼ਣ, ਬਹੁਤੀਆਂ ਖਾਦਾਂ ਦਾ ਵਰਤੇ ਜਾਣਾ, ਕੀੜੇ ਮਾਰ ਦਵਾਈਆਂ ਵਰਤਣਾ ਅਤੇ ਨਸ਼ਿਆਂ ਦੀ ਵਧਦੀ ਭਰਮਾਰ ਕਰਕੇ ਘੱਟ ਉਮਰਾਂ ਦੋ ਲੋਕ ਵੀ ਅਨੇਕਾਂ ਰੋਗਾਂ ਨਾਲ ਘੇਰੇ ਪਏ ਹਨ। ਅੱਜ ਦੀ ਨੌਜੁਆਨੀ ਇੱਕ ਦੂਜੇ ਦੀ ਰੀਸੋ ਰੀਸੀ  ਬਾਹਰ ਨੂੰ  ਗਲਤ ਮਲਤ ਢੰਗਾਂ ਨਾਲ ਆਪਣੀਆਂ ਜਾਨਾਂ ਦੀ  ਸਲਾਮਤੀ ਦੀ ਪ੍ਰਵਾਹ ਕੀਤੇ ਬਿਨਾਂ ਬਾਹਰਲੇ ਦੇਸ਼ਾਂ ਨੂੰ ਮੂੰਹ ਧਰੀ ਬੈਠੀ ਨਿਕਾਰੀ ਤੇ ਵਿਹਲੜ ਹੋ ਰਹੀ ਹੈ।

ਹੁਣ ਘਿਉ ਦੇ ਘੜੇ ਦੀ ਗੱਲ ਤਾਂ ਇੱਕ ਪਾਸੇ ਰਹੀ, ਬਹੁਤ ਸਾਰੇ ਰੋਗਾਂ ਵਿੱਚ ਤਾਂ ਘਿਉ ਖਾਣ ਦੀ ਡਾਕਟਰ  ਵੀ ਮਨਾਹੀ ਕਰਦੇ ਹਨ। ਬਾਪੂ ਇੱਕ ਸੌ ਦੱਸ ਸਾਲ ਦੀ ਉਮਰ ਹੰਡਾ ਕੇ ਗਿਆ ਉਹ ਆਮ ਕਿਹਾ ਕਰਦਾ ਸੀ ਕਿ ਕਿਹੜਾ ਕਹਿੰਦਾ ਹੈ ਕਿ ਦੇਸੀ ਘਿਉ ਸਿਹਤ ਲਈ ਮਾੜਾ ਹੈ, ਲਿਆਓ ਮੈਨੂੰ ਦਿਓ ਮੈਂ ਪਾਈਆ ਦੇਸੀ ਘਿਉ ਇੱਕੋ ਝੀਕੇ ਪੀ ਕੇ ਦੱਸਾਂ ਗਾ। ਜੇ ਘਿਉ ਖਾ ਕੇ ਹੱਡ ਭੰਨਵੀ ਕਮਾਈ ਨਹੀਂ ਕਰਨੀ ਤਾਂ ਘਿੳ ਨੇ ਫਿਰ ਜ਼ਹਿਰ ਬਣ ਕੇ ਹੱਡਾਂ ਗੋਡਿਆਂ ਵਿੱਚ ਹੀ ਬਹਿਣਾ ਹੈ।

ਬੇਸ਼ੱਕ ਅੱਜ ਕੱਲ ਇੱਸ ਬਾਰੇ ਬਹੁਤ ਕੁੱਝ ਵੇਖਣ ਸੁਣਨ ਨੂੰ ਆਮ ਮਿਲਦਾ ਹੈ ਪਰ ਵਿਦੇਸ਼ ਜਾਣ ਦੀ ਹੋੜ ਦਾ ਭੂਤ ਨੌਜਵਾਨਾਂ  ਦੇ ਸਿਰ ਤੇ ਬੁਰੀ ਤਰ੍ਹਾਂ ਸਵਾਰ ਹੈ। ਇਥੇ ਤਾਂ ਵਿਹਲੜ ਜੁਆਨੀ ਨੂੰ ਨਸ਼ੇ ਦੀ ਲੋੜ ਹੈ। ਦੇਸੀ ਘਿਉ ਨੂੰ ਕੌਣ ਪੁੱਛਦਾ ਹੈ। ਫਿਰ ਕੁਝ ਸਮਾਂ ਪਹਿਲਾਂ ਦੇਸੀ ਘਿਉ ਦੀ ਥਾਂ ਡਾਲਡਾ ਘਿਉਂ ਜਿੱਸ ਨੂੰ ਮਖੌਲ ਨਾਲ ਲੋਹੇ ਦੀ ਮੱਝ ਦਾ ਘਿਉ ਕਿਹਾ ਕਰਦੇ ਹੌਲੀ 2 ਦੁਕਾਨਾਂ ਤੇ ਆ ਗਿਆ। ਹੁਣ ਦੇਸੀ ਘਿਉ ਤੇ ਡਾਲਡਾ ਘਿਉ ਜਿਸ ਨੂੰ ਬਨਾਸਪਤੀ ਘਿਉ ਦੀ ਥਾਂ ਤਰ੍ਹਾਂ 2 ਤੇਲ ਖਾਣੇ ਬਨਾਉਣ ਲਈ ਦਿਨੋ ਦਿਨ ਵਾਧਾ ਕਰੀ ਜਾਂਦੇ ਹਨ। ਪਤਾ ਨਹੀਂ ਘਿਉ ਦੇ ਬਦਲੇ ਦੀ ਗੱਲ ਕਿੱਥੇ ਜਾ ਕੇ ਖਤਮ ਹੋਵੇ ਅਜੇ ਕੋਈ ਸਿਰਾ ਨਹੀਂ ਜਾਪਦਾ। ਪਰ ਫਿਰ ਦੇਸੀ ਘਿਉ ਦੀ ਕੋਈ ਰੀਸ ਨਹੀਂ ਜੇਕਰ ਇੱਸ ਦੀ ਵਰਤੋਂ ਦੇ ਨਾਲ 2 ਘਰ ਦੇ ਕੰਮ ਧੰਦਿਆਂ ਵਿੱਚ ਆਪ ਵੀ ਹੱਥੀਂ ਕਰਨ ਦੀ ਆਦਤ ਪਾਈ ਜਾਵੇ।

ਇਹ ਲੇਖ ਲਿਖਦਿਆਂ ਵਿਦੇਸ਼ ਆਉਣ ਵੇਲੇ ਦੀ ਇੱਕ ਵਾਰ ਦੀ ਹਵਾਈ ਅੱਡੇ ਦੀ ਗੱਲ ਮੈਨੂੰ ਚੇਤੇ ਆ ਗਈ ਜਦੋਂ ਕਿਸੇ ਵਿਦੇਸ਼ ਜਾਂਦੇ ਹੱਥ ਕਿਸੇ ਮਾਂ ਨੇ ਆਪਣੇ ਵਿਦੇਸ਼ ਰਹਿੰਦੇ ਪੁੱਤ ਲਈ ਆਪਣੇ ਹੱਥੀਂ ਤਿਆਰ ਕੀਤਾ ਦੇਸੀ ਘਿਓ ਦਾ ਡੱਬਾ  ਭੇਜਿਆ ਪਰ ਸਾਮਾਨ ਚੈਕਿੰਗ ਵੇਲੇ ਇਮੀਗ੍ਰੇਸ਼ਨ ਵਾਲਿਆਂ ਨੇ ਇੱਸ ਨੂੰ ਤਰਲ ਪਦਾਰਥ ਸਮਝ ਕੇ ਬਾਹਰ ਲਿਜਾਣ ਤੋਂ ਨਾਂਹ ਕਰਦੇ ਹੋਏ ਬਾਹਰ ਕੱਢ ਦਿੱਤਾ। ਵਾਪਸ ਮੋੜਕੇ ਕੋਈ ਲਿਜਾਣ ਵਾਲਾ ਨਹੀਂ ਸੀ। ਕੋਲ ਖੜਾ ਇੱਕ  ਫੌਜੀ ਵਰਦੀ ਵਿੱਚ ਡਿਊਟੀ ਦਿੰਦਾ ਜੁਆਨ ਵੇਖ ਕੇ ਉੱਸ ਨੂੰ ਕਿਹਾ ਤੁਸੀਂ ਇੱਸ ਨੂੰ ਲੈ ਲਓ।  ਉੱਸ ਨੇ ਇਹ ਦੇਸੀ ਘਿਓ ਦਾ ਡੱਬਾ ਉੱਸ ਫੌਜੀ ਨੂੰ ਦੇ ਦਿੱਤਾ। ਹਵਾਈ ਸਫਰ ਕਰਦੇ ਇਹ ਨੌਜੁਆਨ ਮੇਰਾ ਹੀ ਕੋਈ ਗ੍ਰਾਈਂ ਨਿਕਲਿਆ ਅਤੇ ਅਸੀ ਦੋਵੇਂ ਹੀ ਗੱਲਾਂ ਬਾਤਾਂ ਕਰਦਿਆਂ ਸਫਰ  ਕੀਤਾ।

ਵਿਦੇਸ਼ ਪਰਤਣ ਤੇ ਇੱਕ ਦਿਨ ਉਹ ਮੈਨੂੰ ਮਿਲਿਆ  ਉੱਸ ਦਿਨ ਦੀ ਘਿਉ ਵਾਲੀ ਗੱਲ ਪੁੱਛਣ ਤੇ ਕਹਿਣ ਲੱਗਾ ਜਿੱਸ ਭਰਾ ਲਈ ਮੈਂ ਉਹ ਘਿਉ ਦਾ ਡੱਬਾ ਲਿਆਇਆ ਸੀ, ਇੱਕ ਦਿਨ ਉੱਸ ਦੀ ਮਾਂ ਉਸ ਨੂੰ ਫੋਨ ਤੇ ਪੁੱਛਣ ਲੱਗੀ” ਵੇ ਮੀਕਿਆ” ਪੁੱਤ ਤੂੰ ਉਹ ਮੇਰੇ ਹੱਥਾਂ ਦਾ ਜੋੜਿਆ ਦੇਸੀ ਘਿਉ ਦਾ ਡੱਬਾ ਮੇਰੇ ਪੁੱਤ ਨੂੰ ਦੇ ਦਿੱਤਾ ਸੀ ਨਾ। ਮੈਂ ਇਹ ਸੁਣ ਕੇ ਉੱਸ ਦੀ ਮਾਂ ਨੂੰ ਕਿਹਾ ਨਹੀਂ ਮਾਂ ਜਹਾਜ਼ ਵਾਲੇ ਘਿਓ ਨਹੀਂ ਬਾਹਰ ਲਿਜਾਣ ਦਿੰਦੇ। ਉਨ੍ਹਾਂ ਮੇਰੇ ਸਾਮਾਨ ਵਿੱਚੋਂ ਘਿਉ ਵਾਲਾ ਡੱਬਾ ਬਾਹਰ ਕੱਢ ਦਿੱਤਾ। ਮਾਂ ਇਹ ਸੁਣ ਕੇ ਕਹਿਣ ਲੱਗੀ ਹੱਛਾ ਫਿਰ ਕੀ ਕੀਤਾ ਤੂੰ ਉੱਸ ਘਿਉ ਦਾ। ਮੈਂ ਕਿਹਾ ਕਸਟਮ ਵਾਲੇ ਤਾਂ  ਡੈਣਾਂ ਵਾਂਗ ਦੇਸੀ ਘਿਉ ਦੇ ਡੱਬੇ ਵੱਲ  ਝਾਕ ਰਹੇ ਸਨ ਪਰ ਮੈਂ ਇਹ ਘਿਉ ਇੱਕ  ਫੌਜੀ ਵਰਦੀ ਵਾਲੇ ਉਥੇ ਡਿਉਟੀ ਦੇ ਰਹੇ ਜੁਆਨ ਨੂੰ ਦੇ ਦਿੱਤਾ। ਉਹ ਲਵੇ ਨਾ ਮੇਂ ਕਿਹਾ ਫੌਜੀ ਸਾਹਬ ਇਹ ਆਪਣੀ ਮਾਂ ਦਾ ਭੇਜਿਆ ਹੋਇਆ ਸਮਝ ਕੇ ਹੀ ਲੈ ਲਓ। ਇਹ ਸੁਣ ਕੇ ਉੱਸ ਫੌਜੀ ਨੇ ਬੜੇ  ਸਤਿਕਾਰ ਨਾਲ ਮੇਰੇ ਹੱਥੋਂ  ਡੱਬਾ ਫੜ ਲਿਆ।

ਮਾਈ ਬੜੀ ਤੱਸਲੀ ਨਾਲ ਬੋਲੀ ਚੰਗਾ ਕੀਤਾ ਪੁੱਤ ਜੋ ਤੂੰ ਇਹ ਦੇਸੀ ਘਿਉ ਦਾ ਡੱਬਾ ਕਿਸੇ ਫੌਜੀ  ਨੂੰ ਦੇ ਦਿੱਤਾ। ਮੇਰਾ ਵੀ ਤਾਂ ਇੱਕ ਪੁੱਤ ਫੌਜੀ ਹੈ। ਮੈਂ ਸਮਝਾਂਗੀ  ਉੱਸ ਨੂੰ ਮਿਲ ਗਿਆ। ਫੌਜੀ ਤਾਂ ਆਪਣੇ ਪ੍ਰਿਵਾਰ ਘਰਾਂ ਵਿੱਚ ਛੱਡ ਕੇ ਸੀਸ ਤਲੀ ਤੇ ਰੱਖ ਕੇ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਰਹਿ ਕੇ ਦੇਸ਼ ਦੀ ਰਾਖੀ ਕਰਦੇ ਹਨ। ਮੇਰੇ ਵੱਸ ਚੱਲੇ ਤਾਂ ਮੈਂ  ਘਿਉ ਦਾ ਡੱਬਾ ਤਾਂ ਕੀ ਘਿਉ ਦਾ ਘੜਾ ਰੋਜ਼ ਹੀ ਇਨ੍ਹਾਂ ਨੂੰ ਭੇਜਿਆ ਕਰਾਂ।

ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇਵੇਂ ਜਾਪਿਆ ਜਿਵੇ ਉਹ ਕਿਸੇ ਇੱਕ ਵਿਦੇਸ਼ੀ ਕਾਮੇ ਦੀ ਮਾਂ ਨਾ ਹੋ ਕੇ  ਸਾਰੇ ਦੇਸ਼ ਦੇ ਰਾਖਿਆਂ ਦੀ ਮਾਂ ਵੀ ਹੋਵੇ।

ਰਵੇਲ ਸਿੰਘ ਇਟਲੀ
Rewail singh @gmil.com
Phon +3938842938

 
 
 
gheoਘਿਉ ਦਾ ਘੜਾ
ਰਵੇਲ ਸਿੰਘ ਇਟਲੀ  
sikhਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼
ਉਜਾਗਰ ਸਿੰਘ, ਪਟਿਆਲਾ 
andhਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
chittaਪੰਜਾਬ, ਪੰਜਾਬੀ ਅਤੇ ਚਿੱਟਾ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
abadiਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
amrikaਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ
shillongਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’,  ਦਿੱਲੀ
rajnitiਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’,  ਦਿੱਲੀ
choneਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ
ਡਾ ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ  
congressਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ
manukhਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
punjabਪੰਜਾਬ ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ -  ਉਜਾਗਰ ਸਿੰਘ, ਪਟਿਆਲਾ  
rajnitiਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ 
maaਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ  
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com