WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
‘ਵੇ ਮੈਂ ਤੇਰੀ ਮਾਂ ਦੀ ਬੋਲੀ ਆਂ’: ਇੱਕ ਸੁਨੇਹਾ ਪੰਜਾਬੀਆਂ ਦੇ ਨਾਮ
ਭਿੰਦਰ ਜਲਾਲਾਬਾਦੀ, ਲੰਡਨ


 

ਇੱਕ ਦਿਨ ਇੱਕ ਵੀਡੀਓ ਰਾਹੀਂ ਇੱਕ ਬੜੀ ਪ੍ਰੇਰਨਾਦਾਇਕ ਇਖਲਾਕ ਦੀ ਗੱਲ ਸੁਣਨ ਨੂੰ ਮਿਲੀ, ਜੋ ਮੈਨੂੰ ਜ਼ਿੰਦਗੀ ਵਿੱਚ ਕੰਮ ਆਉਣ ਵਾਲਾ ਇੱਕ ਸੁਨੇਹਾ ਲੱਗਿਆ। ਇਸ ਸੁਨੇਹੇ ਦਾ ਸਾਰਅੰਸ਼ ਸੀ ਕਿ ‘ਦੇਣ ਵਾਸਤੇ ਸਿਰਫ ਅਮੀਰਾਂ ਕੋਲ ਹੀ ਨਹੀਂ, ਹਰ ਕਿਸੇ ਕੋਲ ਦੇਣ ਵਾਸਤੇ ਕੁਝ ਨਾ ਕੁਝ ਹੁੰਦਾ ਹੈ।’ ਉਦਾਹਰਣ ਦਿੱਤੀ ਗਈ ਸੀ ਕਿ ਕਿਸੇ ਬੀਮਾਰ ਬਜ਼ੁਰਗ ਦੀ ਗੱਲ ਸੁਣਨਾ ਵੀ ਕੁਝ ਦੇ ਸਕਣ ਬਰਾਬਰ ਹੈ।’ ਇਸ ਗੱਲ ਨੇ ਮੈਨੂੰ ਉਕਸਾਇਆ ਕਿ ਮੇਰੇ ਕੋਲ ਵੀ ਅੱਗੇ ਪਹੁੰਚਾਉਣ ਵਾਸਤੇ ਇੱਕ ਸੁਨੇਹਾ ਹੈ, ਕਿਉਂ ਨਾ ਅੱਜ ਇਹ ਸੁਨੇਹਾ ਘੱਲ ਹੀ ਦੇਵਾਂ।

‘ਪੜ੍ਹੋ ਪੰਜਾਬੀ, ਲਿਖੋ ਪੰਜਾਬੀ ਵਿੱਚ ਪੰਜਾਬੀ ਗੱਲ ਕਰੋ’ ਵਾਲਾ ਜਿੰਗਲ ਜੋ ਕਿ ਸਾਊਥਾਲ ਵਿਖੇ ਸਥਿਤ 'ਦੇਸੀ ਰੇਡੀਓ' ਉਪਰ ਪਿਛਲੇ ਕਈ ਦਿਨਾਂ ਤੋਂ ਵੱਜ ਰਿਹਾ ਸੀ। ਗੀਤ ਦੀ ਇਸ ਲਾਈਨ ਤੋਂ ਸੁਨੇਹੇ ਵਿਚਲੀ ਹਦਾਇਤ ਸਾਡੇ ਸਾਰਿਆਂ ਦੇ ਕੰਨਾਂ ਤੱਕ ਪਹੁੰਚ ਰਹੀ ਸੀ ਅਤੇ ਮੇਰੇ ਅੰਦਰ ਵੀ ਖੁੱਭ ਗਈ। ਪਤਾ ਲੱਗਿਆ ਕਿ ਪੰਜਾਬੀਆਂ ਦਾ ਗੜ੍ਹ ਸਮਝੇ ਜਾਣ ਵਾਲੇ ਸਾਊਥਾਲ ਦੇ 'ਵਿਲੀਅਰਜ਼ ਹਾਈ ਸਕੂਲ' ਵਿੱਚ ਪਿਛਲੇ ਕੁਝ ਸਮੇਂ ਤੋਂ 'ਯੀਅਰ 7' ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਵਿਸ਼ੇ ਨੂੰ ਸਕੂਲ ਦੇ ਸਲੇਬਸ  ਵਿੱਚ ਨਾ ਸ਼ਾਮਿਲ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਜਿਸ ਨੂੰ ਚੱਲਦਾ ਰੱਖਣ ਦਾ ਸੰਕੇਤ ਦਿੰਦਾ ਇਹ ਸੁਨੇਹਾ ਰੇਡੀਓ ਰਾਹੀਂ ਦਿਨ ’ਚ ਕਈ ਵਾਰ ਦੁਹਰਾਇਆ ਜਾ ਰਿਹਾ ਸੀ। ਦਿਨਾਂ ਵਿੱਚ ਹੀ ਇਹ ਸੁਨੇਹਾ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਬਾਰੇ ਸੋਚਣ ਵਾਲੇ ਹਰ ਪੰਜਾਬੀ ਦੀ ਸੋਚ ’ਤੇ ਪ੍ਰਸ਼ਨ ਚਿੰਨ ਬਣ ਕੇ ਚੰਬੜ ਗਿਆ। ਪੰਜਾਬੀ ਮੂਲ ਦੇ ਬੱਚਿਆਂ ਦਾ ਸਕੂਲ ਵਿੱਚ ਪੰਜਾਬੀ ਸਿੱਖੇ ਜਾਣ ਤੋਂ ਵਾਂਝੇ ਹੋ ਜਾਣਾ ਇੱਕ ਫਿਕਰ ਬਣ ਕੇ ਸਭ ਨੂੰ ਸਤਾਉਣ ਲੱਗਾ। ਇਸ ਚਿੰਤਾਜਨਕ ਵਿਸ਼ੇ ਨੂੰ ਲੰਬੇ ਸਮੇਂ ਤੋਂ ਕੌਸਲਰ ਦੀਆਂ ਸੇਵਾਵਾਂ ਨਿਭਾ ਰਹੇ ਸ: ਸਵਰਨ ਸਿੰਘ ਕੰਗ ਨੇ ਲੰਮੇ ਹੱਥੀਂ ਲਿਆ ਅਤੇ ਪਹਿਲ ਕਦਮੀ ਦੇ ਆਧਾਰ ’ਤੇ ਕੋਸਿ਼ਸ਼ਾਂ ਵਿੱਢ ਦਿੱਤੀਆਂ। ਉਨ੍ਹਾਂ ਨੇ ਹੀ ਇਸ ਗੰਭੀਰ ਮਸਲੇ ਨੂੰ ਪੰਜਾਬੀ 'ਕਮਿਊਨਿਟੀ' ਦੇ ਧਿਆਨ ਵਿੱਚ ਲਿਆਂਦਾ ਅਤੇ 'ਕਮਿਊਨਟੀ' ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਕੇ ਇਸ ਮੁਹਿੰਮ ਵਿੱਚ ਆਪਣੇ ਨਾਲ ਤੋਰਿਆ। ਉਨ੍ਹਾਂ ਦੱਸਿਆ ਕਿ ਮਹੀਨਾ ਕੁ ਪਹਿਲਾਂ ਇਸ ਸਕੂਲ ਦੇ ਗਵਰਨਰ ਕੌਂਸਲਰ ਕਮਲਜੀਤ ਸਿੰਘ ਢੀਂਡਸਾ ਵਲੋਂ ਸਕੂਲ ਦੇ ਕੁਝ ਮੁਹਤਬਰ ਬੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਜਿਨ੍ਹਾਂ ਵਲੋਂ ਉਨ੍ਹਾਂ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ। ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਸਕੂਲ ਵਿੱਚ ਸੱਤਵੇਂ ਸਾਲ ਦੀ ਇਹ ਪੜ੍ਹਾਈ ਬੰਦ ਨਹੀਂ ਕੀਤੀ ਜਾਵੇਗੀ, ਪਰ ਬਾਅਦ ਵਿੱਚ ਫੈਸਲਾ ਕੁਝ ਹੋਰ ਹੀ ਆ ਗਿਆ। ਪਿਛਲੇ ਹਫਤੇ ਸਕੂਲ ਦੀ ਨਵੀਂ ਬਣੀ ਮੁੱਖ ਅਧਿਆਪਕਾ ਅਰੁਣਾ ਸ਼ਰਮਾ ਨੇ ਕਿਹਾ ਕਿ 'ਯੀਅਰ 7' ਵਿੱਚ ਪੰਜਾਬੀ ਵਿਸ਼ਾ ਪੜ੍ਹਾਇਆ ਜਾਣਾ ਬੰਦ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਸਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਿਲਚਸਪੀ ਬਹੁਤ ਘੱਟ ਹੈ। ਦੂਜੇ ਪਾਸੇ ਸ: ਸਵਰਨ ਸਿੰਘ ਕੰਗ ਦਾ ਕਹਿਣਾ ਹੈ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਫੋਨ ਕਰਕੇ ਆਖ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਹਨ। ਉਹ ਪੰਜਾਬੀ ਦੀ ਪੜ੍ਹਾਈ ਜਾਰੀ ਰੱਖੇ ਜਾਣ ਦੇ ਚਾਹਵਾਨ ਹਨ।

'ਯੀਅਰ 7' ਵਿੱਚ ਪੰਜਾਬੀ ਦੀ ਪੜ੍ਹਾਈ ਬੰਦ ਕੀਤੇ ਜਾਣ ਦੇ ਇਸ ਫੈਸਲੇ ਨਾਲ ਇਥੇ ਵੱਸਦੇ ਪੰਜਾਬੀ ਮੂਲ ਦੇ ਲੋਕਾਂ ਦੇ ਮਨਾਂ ਨੂੰ ਧੱਕਾ ਲੱਗਾ। ਦੱਸਣਾ ਬਣਦਾ ਹੈ ਕਿ ਪੰਜਾਬੀ ਭਾਸ਼ਾ ਵਿਸ਼ਾ ਇਸ ਸਕੂਲ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਨਿਰਵਿਘਨ ਪੜ੍ਹਾਇਆ ਜਾ ਰਿਹਾ ਸੀ। ਸ: ਕੰਗ ਨੇ ਇਸ ਮਾਮਲੇ ਵਿੱਚ ਸਰਗਰਮੀ ਜਾਰੀ ਰੱਖੀ ਅਤੇ ਇਸ ਮਹਿੰਮ ਨੂੰ ਠੰਡੇ ਨਹੀਂ ਪੈਣ ਦਿੱਤਾ। ਉਨ੍ਹਾਂ ਨੇ ਸਥਾਨਕ ਮੀਡੀਆ  ਖਾਸ ਤੌਰ ’ਤੇ ਦੇਸੀ ਰੇਡੀਓ ਨੂੰ ਮਦਦ ਲਈ ਉਕਸਾਇਆ, ਜਿਥੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ।

ਕਮਿਉਨਿਟੀ  ਦੇ ਸਰਗਰਮ ਮੈਬਰਾਂ ਵਲੋਂ ਰਲ ਕੇ ਇਸ ਮੰਗ ਨੂੰ ਲੈ ਕੇ ਇਕ ਸ਼ਾਂਤਮਈ ਰੋਸ ਮੁਜ਼ਾਹਿਰਾ ਆਯੋਜਿਤ ਕੀਤਾ ਗਿਆ। ਬੀਤੇ ਵੀਰਵਾਰ ਨੂੰ 'ਵਿਲੀਅਰਜ਼ ਹਾਈ ਸਕੂਲ' ਦੇ ਬਾਹਰ ਬੜੇ ਅਮਨ-ਅਮਾਨ ਨਾਲ ਰੋਸ ਪ੍ਰਗਟਾਉਂਦਿਆ ਲੋਕਾਂ ਵਲੋਂ ‘ਪੰਜਾਬੀ ਬਚਾਓ’ ਦੇ ਨਾਅਰੇ ਲਗਾਏ ਗਏ। ਇਸ ਦਿਨ ਕਈ ਪੰਜਾਬੀ ਟੀ.ਵੀ. ਚੈਨਲਾਂ, ਰੇਡੀਓ ਯਾਨਿ ਪੰਜਾਬੀ ਮੀਡੀਆ  ਵਲੋਂ ਆਪਣੀ ਜਿੰਮੇਵਾਰੀ ਸਮਝਦਿਆਂ 'ਲਾਈਵ ਕਵਰੇਜ' ਕੀਤੀ ਗਈ। ਇਸ ਸਮੇਂ ਸ੍ਰੀ ਗੁਰੁ ਸਿੰਘ ਸਭਾ ਗੁਰਦੁਆਰਾ ਸਾਊਥਾਲ, ਗੁਰੂ ਅਮਰਦਾਸ ਗੁਰਦੁਆਰਾ ਕਲਿਫਟਨ ਰੋਡ, ਗੁਰੂ ਦਰਬਾਰ ਗੁਰਦੁਆਰਾ, ਰਾਮਗੜ੍ਹੀਆ ਗੁਰਦੁਆਰਾ ਸਾਹਿਬ, ਸਿੱਖ ਮਿਸ਼ਨਰੀ ਸੁਸਾਇਟੀ ਸਮੇਤ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਕਮਿਉਨਿਟੀ  ਦੇ ਲੋਕਾਂ ਨੇ ਪਹੁੰਚ ਕੇ ਹਿੱਸਾ ਲਿਆ। ਮੁਜ਼ਾਹਰੇ ਦੌਰਾਨ ਪੰਜਾਬੀ ਕਮਿਉਨਿਟੀ  ਦੇ ਬੁਲਾਰਿਆਂ ਨੇ ਪੰਜਾਬੀ ਪੜ੍ਹਾਈ ਜਾਣ ਦੇ ਪੱਖ ਵਿੱਚ ਦਲੀਲਾਂ ਸਮੇਤ ਇਸ ਜ਼ਰੂਰਤ ਨੂੰ ਦਰਸਾਇਆ। ਉਨ੍ਹਾਂ ਇਸ ਮੌਕੇ ਚਿੰਤਾ ਪ੍ਰਗਟਾਈ ਕਿ ‘ਇਹ ਮਸਲਾ ਗੰਭੀਰ ਹੈ ਅਤੇ ਇਸਦਾ ਅਣਗੌਲਿਆ ਜਾਣਾ ਚੰਗਾ ਨਹੀਂ।’ ਉਨ੍ਹਾਂ ਕਿਹਾ ਕਿ ‘ਪੰਜਾਬੀ ਸਾਡੀ ਪਹਿਚਾਣ ਹੈ, ਅਸੀਂ ਆਪਣੀ ਵਿਰਾਸਤੀ ਬੋਲੀ ਨੂੰ ਪਿਆਰ ਕਰਦੇ ਹਾਂ ਅਤੇ ਇਸਨੂੰ ਚੱਲਦਾ ਰੱਖਣਾ ਸਾਡੀ ਮੁੱਢਲੀ ਲੋੜ ਹੈ।’ ਇਥੇ ਪਹੁੰਚੇ ਹੋਏ ਮਾਪਿਆਂ ਨੇ ਪੰਜਾਬੀ ਪੜ੍ਹਾਏ ਜਾਣ ਦਾ ਪੱਖ ਪੂਰਦਿਆਂ ਕਿਹਾ ਕਿ ‘ਮਾਂ-ਬੋਲੀ ਆਪਣੇ ਧਰਮ, ਆਪਣੀ ਵਿਰਾਸਤ, ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਦਾ ਸਭ ਤੋਂ ਵੱਡਾ ਜ਼ਰੀਆ ਹੈ ਅਤੇ ਅਸੀਂ ਇਸ ਦੇ ਹੱਕ ਵਿੱਚ ਖੜ੍ਹੇ ਹਾਂ।’ ਉਨ੍ਹਾਂ ਅਨੁਸਾਰ ਕਿ ‘ਜੇਕਰ ਅੱਜ ਯੀਅਰ 7 ’ਤੇ ਰੋਕ ਲਗਾਈ ਗਈ, ਭਲ੍ਹਕ ਨੂੰ ਬਾਕੀ ਜਮਾਤਾਂ ਵਿੱਚ ਵੀ ਪੰਜਾਬੀ ਪੜ੍ਹਾਉਣੀ ਬੰਦ ਕਰ ਦਿੱਤੀ ਜਾਵੇਗੀ। ਮਾਂ ਬੋਲੀ ਤੋਂ ਦੂਰ ਕਰਨਾ ਸਾਨੂੰ ਪਿਛਾਂਹ ਨੂੰ ਲੈ ਕੇ ਜਾਣ ਵਾਲੀ ਗੱਲ ਹੋਵੇਗੀ, ਜਦ ਕਿ ਇਥੇ ਪਿਛਲੇ 35 ਸਾਲ ਤੋਂ ਪੰਜਾਬੀ ਪੜ੍ਹਾਇਆ ਜਾਣਾ ਜਾਰੀ ਸੀ।’ ਇਨ੍ਹਾਂ ਸਾਰਿਆਂ ਨੇ ਹੀ ਆਪਣੀ ਬੋਲੀ ਦੀ ਜ਼ਰੂਰਤ ਨੂੰ ਅੱਗੇ ਰੱਖਦਿਆਂ, ਇਸ ਦੇ ਹਿੱਤ ਦੀ ਗੱਲ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਇਸ ਸਕੂਲ ਵਿੱਚ ਹਰ ਹਾਲ ਚੱਲਦਾ ਰੱਖਿਆ ਜਾਣਾ ਚਾਹੀਦਾ ਹੈ।

ਦੂਸਰੇ ਪਾਸੇ ਇਸ ਸਬੰਧ ਵਿੱਚ ਇਸੇ ਦਿਨ ਯਾਨਿ 27 ਸਤੰਬਰ ਵੀਰਵਾਰ ਨੂੰ ਜਦ ਸ਼ਾਂਤਮਈ ਰੋਸ ਪ੍ਰਗਟਾਵੇ ਵਿੱਚ ਸਕੂਲ ਦੇ ਬਾਹਰਵਾਰ ਲੋਕਾਂ ਦੇ ਭਾਰੀ ਇਕੱਠ ਵਿੱਚ ‘ਪੰਜਾਬੀ ਬਚਾਓ’ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਇਸ ਮੌਕੇ ਇੱਕ ਲੜਕੀ ਜੋ ਸ਼ਾਇਦ ਸਕੂਲ ਦੀ ਸਟਾਫ ਮੈਂਬਰ ਸੀ, ਨੇ 'ਵਿਲੀਅਰਜ਼ ਹਾਈ ਸਕੂਲ' ਦੇ ਲੈਟਰਹੈੱਡ ਵਾਲੇ ਪੇਪਰ ਉਪਰ ਡੇਢ ਸਫੇ ਦੇ ਜਾਣਕਾਰੀ ਟੈਕਸਟ ਵਾਲੇ ਪਰਚੇ, ਉਥੇ ਹਾਜ਼ਰ ਲੋਕਾਂ ਵਿੱਚ ਆ ਕੇ ਵੰਡੇ। ਜਿਸ ਕਾਗਜ਼ ਉਪਰ ਦਿੱਤੇ ਹਵਾਲੇ ਅਨੁਸਾਰ 'ਵਿਲੀਅਰਜ਼ ਹਾਈ ਸਕੂਲ' ਵਿੱਚ ਕਰੀਬ 30 ਵੱਖਰੀਆਂ ਭਾਸ਼ਾਵਾਂ ਵਾਲੇ ਪਿਛੋਕੜ ਦੇ 70 ਤੋਂ ਵੱਧ ਦੇਸਾਂ ਨਾਲ ਸਬੰਧਿਤ ਵਿਦਿਆਰਥੀ ਪੜ੍ਹਦੇ ਹਨ। ਜਿਨ੍ਹਾਂ ਵਿੱਚੋਂ ਪ੍ਰਮੁੱਖ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਆਂਕੜੇ ਕ੍ਰਮਵਾਰ ਇਸ ਤਰ੍ਹਾਂ ਦੱਸੇ ਗਏ; ਅੰਗਰੇਜ਼ੀ 16, ਕੌਂਕਨੀ 15, ਹਿੰਦੀ 2, ਉਰਦੂ 9, ਪਸ਼ਤੋ 2, ਸੋਮਾਲੀ 6 ਅਤੇ ਪੰਜਾਬੀ 18 ਪ੍ਰਤੀਸ਼ਤ ਹਨ। ਬੱਚਿਆਂ ਨੂੰ ਵਿਸ਼ਾ ਚੋਣ ਵਾਸਤੇ ਭੇਜੀਆਂ ਗਈਆਂ ਚਿੱਠੀਆਂ ਵਿੱਚੋਂ ਵਾਪਸ ਆਏ 170 ਜਵਾਬਾਂ ’ਚੋਂ ਕੇਵਲ 13 ਜਵਾਬ ਹੀ ਪੰਜਾਬੀ ਭਾਸ਼ਾ ਦੇ ਪੱਖ ਵਿੱਚ ਆਏ ਦੱਸਿਆ ਗਿਆ ਹੈ। ਇਸ ਕਾਗਜ਼ ਉਪਰ ਦਰਸਾਇਆ ਗਿਆ ਹੈ ਕਿ ਉਨ੍ਹਾਂ ਵਲੋਂ ਇਹ ਫੈਸਲਾ ਪੰਜਾਬੀ ਵਿਸ਼ੇ ਦੇ ਵਿਦਿਆਰਥੀ ਅਤੇ ਮਾਪਿਆਂ ਵਲੋਂ ਮੰਗ ਘੱਟ ਹੋਣ ਦੇ ਅਧਾਰ ’ਤੇ ਦਿੱਤਾ ਗਿਆ ਹੈ।

ਉਸ ਦਿਨ ਮੈਂ ਖੁਦ ਵੀ ਇਸ ਰੋਸ ਮਾਰਚ ਦਾ ਹਿੱਸਾ ਸੀ। ਇੱਕ ਘਾਟ ਮੈਨੂੰ ਨਿੱਜੀ ਤੌਰ ’ਤੇ ਮਹਿਸੂਸ ਹੋਈ ਅਤੇ ਮੇਰੇ ਅੰਦਰ ਸਵਾਲ ਉੱਠਦਾ ਰਿਹਾ ਕਿ ਇਸ ਸਮੇਂ ਮੁਜ਼ਾਹਰੇ ਵਿੱਚ ਬੱਚਿਆਂ ਦੇ ਮਾਪਿਆਂ ਦੀ ਗਿਣਤੀ ਕਿਉਂ ਘੱਟ ਸੀ? ਮੈਂ ਜਦ ਇਹ ਸਵਾਲ ਸ: ਕੰਗ ਹੋਰਾਂ ਅੱਗੇ ਰੱਖਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿਚੋਂ ਕੁਝ ਦੇਰ ਪਹਿਲਾਂ ਹੀ ਅਫਵਾਹ ਉੱਡ ਗਈ ਸੀ ਕਿ 'ਯੀਅਰ 7' ਦਾ ਪੰਜਾਬੀ ਵਿਸ਼ਾ ਬੰਦ ਕੀਤਾ ਜਾ ਰਿਹਾ। ਸੋ ਬੱਚਿਆਂ ਨੇ ਜਿਵੇਂ ਘਰਾਂ ਵਿੱਚ ਜਾ ਕੇ ਦੱਸਿਆ, ਉਹੀ ਅਸਰ ਮਾਪਿਆਂ ਨੇ ਕਬੂਲ ਲਿਆ ਹੋਵੇਗਾ। ਮੇਰੀ ਸੋਚ ਨੇ ਵੀ ਹਾਮੀ ਭਰੀ ਕਿ ਹਾਂ, ਅਸੀਂ ਅਕਸਰ ਕਈ ਵਾਰ ਪੜਤਾਲ ਕਰਨ ਤੋਂ ਬਿਨਾਂ ਚੁੱਪਚਾਪ ਸਭ ਕੁਝ ਸਵੀਕਾਰ ਲੈਂਦੇ ਹਾਂ ਕਿ ਚੱਲ ਹੋਊ। ਸਾਡੀਆਂ ਵੀ ਕੁਝ ਕਮਜ਼ੋਰੀਆਂ ਹਨ ਕਿ ਇਹੋ ਜਿਹੇ ਮੁੱਦਿਆਂ ਬਾਰੇ ਅਸੀਂ ਅਣਗਹਿਲੀ ਵਰਤ ਲੈਂਦੇ ਹਾਂ। ਪਰ ਵਕਤ ਆਉਣ ’ਤੇ ਅਵੇਸਲੇਪਣ ’ਚ ਪੈ ਜਾਣ ਵਾਲੇ ਘਾਟਿਆਂ ਨਾਲ ਜਦ ਵਾਹ ਪੈਂਦਾ ਫਿਰ ਸਾਨੂੰ ਹੱਥਾਂ ਦੀਆਂ ਪੀਚੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਜਾਂਦੀਆਂ ਹਨ। ਭਾਸ਼ਾ ਸਾਡਾ ਆਧਾਰ ਹੈ, ਸਾਡੀ ਕੌਮ ਦੀ ਨੀਂਹ ਹੈ। ਮੇਰਾ ਕਹਿਣਾ ਇਹ ਵੀ ਨਹੀਂ ਕਿ ਸਾਰੇ ਮਾਪੇ ਹੀ ਇਸ ਪੱਖੋਂ ਅਵੇਸਲੇ ਹਨ। ਕੋਈ ਸ਼ੱਕ ਨਹੀਂ ਬਹੁਤ ਮਾਪੇ ਹਨ, ਜਿਹੜੇ ਆਪਣੀ ਬੋਲੀ ਪ੍ਰਤੀ ਵਰਤਮਾਨ ਅਤੇ ਭਵਿੱਖ ਲਈ ਚਿੰਤਤ ਹਨ। ਸੱਚ ਨੂੰ ਅੱਖੋਂ ਓਹਲੇ ਨਹੀਂ ਕਰਦੀ ਕਿ ਕਈ ਵਾਰ ਨਿੱਜੀ ਰੁਝੇਵਿਆਂ ਕਰਕੇ ਸਮਾਂ ਨਹੀਂ ਹੁੰਦਾ। ਕੰਮਾਂ-ਕਾਰਾਂ ਕਰਕੇ, ਬੱਚੇ ਛੋਟੇ ਹੋਣ ਕਰਕੇ ਅਤੇ ਕਦੇ ਕੋਈ ਵੱਡੇ ਬਜ਼ੁਰਗ ਨੂੰ ਇਕੱਲੇ ਨਾ ਛੱਡ ਸਕਣ ਵਰਗੀਆਂ ਮਜਬੂਰੀਆਂ ਵੀ ਹੁੰਦੀਆਂ ਹਨ।

ਹੁਣ ਤੱਕ - ਸਵਰਨ ਸਿੰਘ ਕੰਗ ਨੇ ਦੱਸਿਆ ਕਿ ਅਜੇ ਅਸੀਂ ਸਕੂਲ ਦੀ ਹੈੱਡ ਟੀਚਰ ਦੇ ਸੱਦੇ ਦੀ ਉਡੀਕ ਵਿੱਚ ਹਾਂ ਕਿਉਂਕਿ ਉਨ੍ਹਾਂ ਕਿਹਾ ਸੀ ਕਿ ਉਹ ਜਲਦ ਹੀ ਇੱਕ ਮੀਟਿੰਗ ਰੱਖ ਕੇ ਸਾਨੂੰ ਕੋਈ ਜਵਾਬ ਦੇਣਗੇ। ਨਹੀਂ ਤੇ ਉਹ 'ਸਿੱਖ ਮਿਸ਼ਨਰੀ ਸੁਸਾਇਟੀ' ਅਤੇ ਹੋਰ ਕਮਿਨਉਟੀ ਅਹੁਦੇਦਾਰਾਂ ਦੀ ਮਦਦ ਨਾਲ 'ਐਜੂਕੇਸ਼ਨ ਡਿਪਾਰਟਮੈਂਟ' ਤੇ 'ਸੀਨੀਅਰ ਕੌਂਸਲ' ਅਧਿਕਾਰੀਆਂ ਨੂੰ ਸੂਚਿਤ ਕਰਨਗੇ। ਸਿਆਣਿਆ ਦਾ ਕਥਨ ਹੈ ਕਿ ਕੋਈ ਵੀ ਕੰਮ ਹੋਵੇ ਜੇਕਰ ਸਬਰ ਸੰਤੋਖ, ਦਿਲੀ ਚਾਹਤ ਨਾਲ ਮਿਲ ਬੈਠ ਕੇ ਕੀਤਾ ਜਾਵੇ ਤਾਂ ਜ਼ਰੂਰ ਨੇਪਰੇ ਚੜ੍ਹਦਾ ਹੈ। ਸੋ ਜੇ ਬੱਚੇ ਪੰਜਾਬੀ ਵਿਸ਼ੇ ਵਿੱਚ ਦਿਲਚਸਪੀ ਲੈਂਦੇ ਹੋਣ, ਮਾਂ-ਬਾਪ ਵਲੋਂ ਦਿੱਤਾ ਜਾਂਦਾ ਉਤਸ਼ਾਹ ਉਨ੍ਹਾਂ ਦੇ ਨਾਲ ਹੋਵੇ ਤਾਂ ਇਹ ਕੰਮ ਕਤੱਈ ਮੁਸ਼ਕਿਲ ਨਹੀਂ। ਜਿਸ ਵਾਸਤੇ ਬੱਚਿਆਂ ਦੇ ਮਾਪਿਆਂ ਅਤੇ ਸਾਨੂੰ ਸਭ ਨੂੰ ਇਸ ਨੇਕ ਕੰਮ ਲਈ ਕੌਂਸਲਰ ਸਵਰਨ ਸਿੰਘ ਕੰਗ ਵਲੋਂ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ, ਸਾਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਕੋਸਿ਼ਸ਼ਾਂ ਨਾਲ ਬਹੁਤ ਕੁਝ ਸੰਭਵ ਹੈ। ਚਲੋ ਰਲ ਕੇ ਮਿਲ ਬੈਠ ਕੇ ਸਾਂਝੇ ਤੌਰ ’ਤੇ ਵਿਚਾਰਾਂ ਕਰੀਏ। ਆਪਣੀ ਇਸ ਮੰਗ਼ ਨੂੰ ਅਥੌਰਟੀ ਤੱਕ ਪਹੁੰਚਾਈਏ ਅਤੇ ਅੱਛੇ ਨਤੀਜੇ ਦੀ ਕਾਮਨਾ ਕਰੀਏ। ਸਾਡੇ ਗੀਤ ਲਿਖਣ ਗਾਉਣ ਵਾਲੇ ਮਾਨਾਂ ਦੇ ਗੀਤਾਂ ਦੇ ਹਵਲਿਆਂ ਮੁਤਾਬਿਕ ਇਸ ਵਿਰਾਸਤੀ ਬੋਲੀ ਦੇ ਮਿਹਣੇ ਤੋਂ ਬਚੀਏ ਕਿ ‘ਮੈਨੂੰ ਇਉਂ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ?’ ਆਪਣੀ ਮਾਂ-ਬੋਲੀ ਨੂੰ ਬਣਦਾ ਮਹੱਤਵ ਦੇਈਏ। ਇਸ ਨੂੰ ਅਧਰੰਗ ਹੋਣ ਤੋਂ ਬਚਾਈ ਰੱਖੀਏ, ਇਸਦਾ ਸਿ਼ੰਗਾਰ ਬਹਾਲ ਰੱਖੀਏ, ਇਸਦੀ ਕੁੱਖ ਨੂੰ ਹਰਾ ਭਰਾ ਰੱਖੀਏ - ਆਮੀਨ!

-ਭਿੰਦਰ ਜਲਾਲਾਬਾਦੀ

02/10/2017

  ‘ਵੇ ਮੈਂ ਤੇਰੀ ਮਾਂ ਦੀ ਬੋਲੀ ਆਂ’: ਇੱਕ ਸੁਨੇਹਾ ਪੰਜਾਬੀਆਂ ਦੇ ਨਾਮ
ਭਿੰਦਰ ਜਲਾਲਾਬਾਦੀ, ਲੰਡਨ
ਸਿਆਣਪ , ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ
ਇੱਕ ਅਪੀਲ ਡੇਰਾ ਪ੍ਰੇਮੀਆਂ ਦੇ ਨਾਂ
ਮੇਘ ਰਾਜ ਮਿੱਤਰ, ਬਟਾਲਾ
2 ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ
ਸਾਰਾਗੜੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ
ਉਜਾਗਰ ਸਿੰਘ, ਪਟਿਆਲਾ
ਨੋਟਬੰਦੀ : ਸਫਲ ਜਾਂ ਅਸਫਲ : ਦਾਅਵੇ ਆਪੋ-ਆਪਣੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਾਬਾਲਗ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ
ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ
31 ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਸਿੱਖ ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਸਵੰਤ ਸਿੰਘ ‘ਅਜੀਤ’, ਦਿੱਲੀ
....ਭਰੂਣ ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਕਸ਼ਮੀਰ ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ
ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ
ਸਿੱਖੀ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ
ਬਰਤਾਨੀਆਂ ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ
ਕੈਲਾਸ਼ ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਗਿਆਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ
ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ
ਟਰੰਪ ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ।
ਕਰਮਾਂ ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ*
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com