WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਸਿਆਣਪ , ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ


 

ਭਾਰਤੀ ਹਵਾਈ ਫ਼ੌਜ ਦੇ ਪਹਿਲੇ ਅਤੇ ਆਖ਼ਰੀ ਮਾਰਸ਼ਲ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ 98 ਸਾਲ ਦੀ ਉਮਰ ਵਿਚ 16 ਸਤੰਬਰ 2017 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨਾਂ ਨੂੰ ਆਰਮੀ  ਦੇ "ਰੀਸਰਚ ਐਂਡ ਰੈਫਰਲ ਹਸਪਤਾਲ" ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਨਿਚਰਵਾਰ ਸਵੇਰੇ ਹੀ ਦਾਖ਼ਲ ਕਰਵਾਇਆ ਗਿਆ ਸੀ।

ਏਅਰ ਮਾਰਸ਼ਲ ਅਰਜਨ ਸਿੰਘ ਦੀਆਂ ਬਿਹਤਰੀਨ ਸੇਵਾਵਾਂ ਕਰਕੇ ਉਨਾਂ ਨੂੰ ਜਨਵਰੀ 2002 ਵਿਚ ਮਾਰਸ਼ਲ ਦਾ ਖ਼ਿਤਾਬ ਦਿੱਤਾ ਗਿਆ ਸੀ। ਪੰਜ ਸਟਾਰਾਂ  ਵਾਲੇ ਹਵਾਈ ਫ਼ੌਜ ਦੇ ਇਕੋ ਇਕ ਅਧਿਕਾਰੀ ਸਨ। ਇਸ ਤੋਂ ਪਹਿਲਾਂ ਥਲ ਸੈਨਾ ਦੇ 2 ਅਧਿਕਾਰੀਆਂ ਕੇ. ਐਮ. ਕਰਿਆਪਾ ਅਤੇ ਜਨਰਲ ਸੈਮ. ਮਾਨਿਕਸ਼ਾਅ ਨੂੰ ਮਾਰਸ਼ਲ ਦਾ ਖ਼ਿਤਾਬ ਦਿੱਤਾ ਜਾ ਚੁੱਕਾ ਸੀ। ਭਾਵੇਂ ਰਸਮੀ ਤੌਰ ਤੇ "ਏਅਰ ਮਾਰਸ਼ਲ" ਅਰਜਨ ਸਿੰਘ 1969 ਵਿਚ ਸੇਵਾ ਮੁਕਤ ਹੋ ਚੁੱਕੇ ਸਨ ਪ੍ਰੰਤੂ ਮਾਰਸ਼ਲ ਦਾ ਰੁਤਬਾ ਮਿਲਣ ਕਰਕੇ ਉਹ ਹਵਾਈ ਫ਼ੌਜ ਵਿਚੋਂ ਆਖਰੀ ਦਮ ਤੱਕ ਸੇਵਾ ਮੁਕਤ ਨਹੀਂ ਹੋਏ। ਇਨਸਾਨ ਦੀ ਕਾਬਲੀਅਤ, ਕਾਰਗੁਜ਼ਾਰੀ, ਯੋਗਤਾ ਅਤੇ ਦਿਆਨਤਦਾਰੀ ਉਸਦੇ ਵਿਅਕਤਿਤਵ ਦਾ ਪ੍ਰਗਟਾਵਾ ਕਰਦੀ ਹੈ। ਜਿਹੜਾ ਵਿਅਕਤੀ ਆਪਣੀ ਸਰਕਾਰੀ ਨੌਕਰੀ ਦੌਰਾਨ ਆਪਣੇ ਫਰਜਾਂ ਦੀ ਪੂਰਤੀ ਲਗਨ ਅਤੇ ਮਿਹਨਤ ਨਾਲ ਕਰਦਾ ਹੈ, ਖਾਸ ਤੌਰ ਤੇ ਦੇਸ਼ ਦੀਆਂ ਸਰਹੱਦਾਂ ਉਪਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਜਿਹੜਾ ਫ਼ੌਜੀ ਜਵਾਨ ਜਾਂ ਅਧਿਕਾਰੀ ਆਪਣੇ ਫਰਜਾਂ ਲਈ ਮਰ ਮਿਟਣ ਲਈ ਤਿਆਰ ਰਹਿੰਦਾ ਹੋਵੇ ਉਹ ਹਮੇਸ਼ਾ ਦੇਸ਼ ਦੀ ਜਨਤਾ ਵੱਲੋਂ ਸਤਿਕਾਰਿਆ ਜਾਂਦਾ ਰਹੇਗਾ।

ਅਜਿਹਾ ਹੀ ਇੱਕ ਮਹਾਨ ਜਾਂਬਾਜ ਦੇਸ਼ ਭਗਤ "ਏਅਰ ਮਾਰਸ਼ਲ" ਅਰਜਨ ਸਿੰਘ ਸੀ, ਜਿਸਨੇ ਆਪਣੇ ਫਰਜ ਦਿਆਨਤਦਾਰੀ ਨਾਲ ਨਿਭਾਉਂਦਿਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਸੀ।

ਦੇਸ਼ ਪ੍ਰਤੀ ਉਸਦੀ ਸੰਜੀਦਗੀ ਇਸ ਗੱਲ ਤੋਂ ਵੀ ਸ਼ਪਸ਼ਟ ਹੁੰਦੀ ਹੈ ਕਿ ਉਹ 98 ਸਾਲ ਦੀ ਉਮਰ ਤੱਕ ਹਰ ਸਾਲ ਸ਼ਹੀਦ ਫ਼ੌਜੀਆਂ ਦੀ ਕੌਮੀ ਯਾਦਗਾਰ ਉਪਰ ਆ ਕੇ ਫੁਲ ਚੜਾਉਂਦਾ ਰਿਹਾ ਹੈ। ਆਮ ਤੌਰ ਤੇ ਸਾਬਕਾ ਫ਼ੌਜੀ ਸੇਵਾ ਮੁਕਤੀ ਤੋਂ ਬਾਅਦ ਸਿਵਲ  ਵਰਦੀ ਵਿਚ ਰਹਿਣਾ ਪਸੰਦ ਕਰਦੇ ਹਨ ਪ੍ਰੰਤੂ "ਏਅਰ ਮਾਰਸ਼ਲ" ਅਰਜਨ ਸਿੰਘ ਹਮੇਸ਼ਾ ਸੈਰੀਮੋਨੀਅਲ  ਸਮਾਗਮਾ ਉਪਰ ਪੂਰਾ ਸਜ ਧਜ ਕੇ ਆਪਣੀ ਵਰਦੀ ਵਿਚ ਪਹੁੰਚਦਾ ਰਿਹਾ ਹੈ। ਇਸ ਤੋਂ ਵੱਡਾ ਉਸਦੀ ਦੇਸ਼ ਪ੍ਰਤੀ ਬਚਨ ਵੱਧਤਾ ਦਾ ਸਬੂਤ ਹੋਰ ਕੋਈ ਹੋ ਨਹੀਂ ਸਕਦਾ।

ਸ੍ਰ: ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਫ਼ੌਜੀ ਔਲਖ ਪਰਿਵਾਰ ਵਿੱਚ ਲਾਇਲਪੁਰ ਜਿਲੇ ਦੇ ਕੋਹਾਲੀ ਪਿੰਡ ਵਿਚ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਆਪ ਦੇ ਪਿਤਾ ਲਾਂਸ ਦਫ਼ੇਦਾਰ, ਦਾਦਾ ਰਿਸਾਲਦਾਰ ਮੇਜਰ ਹੁਕਮ ਸਿੰਘ ਅਤੇ ਪੜਦਾਦਾ ਨਾਇਬ ਰਿਸਾਲਦਾਰ ਸੁਲਤਾਨਾ ਸਿੰਘ ਸਨ ਜੋ ਅਫ਼ਗਾਨ ਜੰਗ ਵਿਚ ਸ਼ਹੀਦ ਹੋ ਗਏ ਸੀਨ। ਇਸ ਕਰਕੇ ਦੇਸ਼ ਭਗਤੀ ਆਪ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਆਪਨੇ ਮੁੱਢਲੀ ਪੜਾਈ ਮਿੰਟਗੁਮਰੀ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉੱਚ ਪੜਾਈ ਲਈ ਆਪ ਇੰਗਲੈਂਡ ਚਲੇ ਗਏ ਅਤੇ ਉਥੇ ਆਰ. ਏ. ਐਫ ਕਾਲਜ ਕਰੇਵ ਵੈਲ  ਵਿੱਚ ਦਾਖਲਾ ਲੈ ਲਿਆ । ਆਪਨੇ ਇਥੋਂ ਆਪਣੀ ਪੜਾਈ 1938 ਵਿੱਚ ਮੁਕੰਮਲ ਕੀਤੀ। ਇਸ ਤੋਂ ਬਾਅਦ ਆਪ 1938 ਵਿੱਚ ਹੀ ਫੌਜ ਵਿੱਚ ਪਾਇਲਟ  ਦੀ ਟ੍ਰੇਨਿੰਗ  ਲਈ ਚੁਣੇ ਗਏ ਤੇ ਕਾਲਜ ਦੀ ਉਚੇਰੀ ਪੜਾਈ ਵਿਚਕਾਰ ਹੀ ਛੱਡ ਦਿੱਤੀ। ਆਪ ਨੇ ਦੂਜੀ ਵਿਸ਼ਵ ਯੁਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਪ ਇੱਕ ਨਿਪੁੰਨ ਫਲਾਇੰਗ ਆਫੀਸਰ  ਸਨ। ਆਪਨੇ 1939 ਵਿੱਚ ਕਮਿਸ਼ਨ ਪ੍ਰਾਪਤ ਕੀਤਾ।

ਦੂਜੇ ਵਿਸ਼ਵ ਯੁਧ ਵਿੱਚ ਕਰਤਵ ਦਿਖਾਉਂਦੇ ਹੋਏ ਨਿੱਡਰ ਅਤੇ ਅਦੁਤੀ ਪਾਇਲਟ  ਮੰਨੇ ਜਾਣ ਕਾਰਨ ਆਪ ਨੂੰ ਡੀ. ਐਸ. ਸੀ. ਅਰਥਾਤ ‘‘ਡਿੰਗੂਇਸ਼ਡ ਫਲਾਇੰਗ ਕਰਾਸ ’’ ਨਾਲ ਸਨਮਾਨਿਆ ਗਿਆ। ਆਪਨੇ 1945 ਵਿੱਚ "ਵਿੰਗ ਕਮਾਂਡਰ" ਬਣਕੇ ਇੰਗਲੈਂਡ ਵਿੱਚ ਬ੍ਰੇਕਨਲ ਦੇ ਸਟਾਫ ਕਾਲਜ ਵਿੱਚ ਕੋਰਸ ਕੀਤਾ। ਦੇਸ਼ ਦੀ ਆਜਾਦੀ ਤੋਂ ਬਾਅਦ 1947 ਵਿੱਚ ਤਰੱਕੀ ਉਪਰੰਤ "ਗਰੁਪ ਕੈਪਟਨ" ਬਣ ਗਏ ਤੇ ਲਗਾਤਾਰ 7 ਸਾਲ ਅਪ੍ਰੇਸ਼ਨ ਸੁਕਐਡ ਦੀ ਕਮਾਂਡ ਸੰਭਾਲੀ। 1948 ਵਿਚ ਉਨਾਂ ਦਾ ਵਿਆਹ ਤੇਜੀ ਨਾਲ ਹੋਇਆ। ਉਨਾਂ ਦੇ ਇੱਕ ਲੜਕਾ ਅਰਵਿੰਦ ਅਮਰੀਕਾ ਦੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ। ਇੱਕ ਲੜਕੀ ਦੀ 1999 ਵਿਚ ਮੌਤ ਹੋ ਗਈ ਸੀ। ਸਭ ਤੋਂ ਛੋਟੀ ਲੜਕੀ ਆਸ਼ਾ ਦਿੱਲੀ ਵਿਖੇ ਰਹਿੰਦੇ ਹਨ। ਉਨਾਂ ਦੀ ਪਤਨੀ ਤੇਜੀ ਅਰਜਨ ਸਿੰਘ ਦਾ 2011 ਵਿਚ ਦਿਹਾਂਤ ਹੋ ਗਿਆ ਸੀ। ਜੂਨ 1960 ਵਿੱਚ ਆਪ ਏਅਰ ਵਾਈਸ ਮਾਰਸ਼ਲ ਬਣ ਗਏ।

ਏਅਰ ਫੋਰਸ  ਵਿੱਚ ਨੌਕਰੀ ਦੌਰਾਨ ਆਪਨੇ 60 ਕਿਸਮਾਂ ਦੇ ਇੱਕ ਤੋਂ ਜਿਆਦਾ ਇੰਜਣਾਂ ਵਾਲੇ ਹਵਾਈ ਜਹਾਜ ਉਡਾਏ। 1962 ਦੀ ਹਿੰਦ ਚੀਨ ਜੰਗ ਦੌਰਾਨ ਖੁਦ ਫਰੰਟ ਤੇ ਮੁਆਇਨਾ ਕਰਦਿਆਂ ਉਡਾਣਾਂ ਵਿੱਚ ਹਿੱਸਾ ਲਿਆ ਅਤੇ ਫ਼ੌਜਾਂ ਦੀ ਅਗਵਾਈ ਕੀਤੀ। ਗਣਤੰਤਰ ਦਿਵਸ ਦੀਆਂ ਹੋਈਆਂ ਉਡਾਣਾ ਦੀ ਸਤ ਸਾਲ ਲਗਾਤਾਰ ਅਗਵਾਈ ਕਰਨ ਦਾ ਸਿਹਰਾ ਵੀ ਆਪਨੂੰ ਹੀ ਜਾਂਦਾ ਹੈ। ਆਪਨੂੰ 1 ਅਗਸਤ 1964 ਵਿੱਚ ਚੀਫ ਏਅਰ ਸਟਾਫ  ਨਿਯੁਕਤ ਕੀਤਾ ਗਿਆ, ਇਸ ਅਹੁਦੇ ਤੇ ਆਪ 15 ਜੁਲਾਈ 1969 ਤੱਕ ਰਹੇ। 1965 ਦੀ ਭਾਰਤ ਪਾਕਿ ਜੰਗ ਦੌਰਾਨ ਆਪ ਨੇ ਹਵਾਈ ਫ਼ੌਜ ਨੂੰ ਸ਼ਾਨਦਾਰ ਅਗਵਾਈ ਕੀਤੀ ਜਿਸ ਕਰਕੇ ਅਖ਼ਨੂਰ ਹਲਕੇ ਵਿਚ ਪੇਸ਼ੇਵਰ ਢੰਗ ਦੀ ਕੁਸ਼ਲਤਾ ਕਰਕੇ ਪਾਕਿਸਤਾਨੀ ਫ਼ੌਜਾਂ ਦੇ ਛੱਕੇ ਛੁਡਾ ਦਿੱਤੇ। 44 ਸਾਲ ਦੀ ਭਰ ਜਵਾਨੀ ਵਿਚ ਹਵਾਈ ਸੈਨਾ ਦੀ ਕੁਸ਼ਲਤਾ ਨਾਲ ਅਗਵਾਈ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਆਪਣੀ ਨੌਕਰੀ ਦੌਰਾਨ ਉਨਾਂ ਭਾਰਤ ਦੀ ਹਵਾਈ ਫ਼ੌਜ ਨੂੰ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਹਵਾਈ ਫ਼ੌਜ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਏਅਰ ਮਾਰਸ਼ਲ ਅਰਜਨ ਸਿੰਘ ਦਾ ਭਾਰਤ ਦੇ ਫ਼ੌਜੀ ਇਤਿਹਾਸ ਵਿਚ ਨਾਮ ਧਰੂ ਤਾਰੇ ਦੀ ਤਰਾਂ ਚਮਕਦਾ ਰਹੇਗਾ। ਜੰਗ ਵਿਚ ਉਨਾਂ ਦੀ ਦਲੇਰੀ, ਕਾਰਜਕੁਸ਼ਲਤਾ, ਬਹਾਦਰੀ ਦ੍ਰਿੜਤਾ ਅਤੇ ਫੁਰਤੀਲਾਪਣ ਪੇਸ਼ੇਵਰ ਮੁਹਾਰਤ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਜੰਗੀ ਨਾਇਕ ਦੇ ਤੌਰ 'ਤੇ ਉਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਭਾਰਤ ਸਰਕਾਰ ਨੇ ਆਪਨੂੰ 1965 ਵਿੱਚ ਵਧੀਆ ਸੇਵਾਵਾਂ ਬਦਲੇ ਦੇਸ਼ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਅਵਾਰਡ  ਪਦਮ ਵਿਭੂਸ਼ਨ ਪ੍ਰਦਾਨ ਕੀਤਾ। ਅਪ 1971 ਵਿੱਚ ਜਦੋਂ ਭਾਰਤ ਪਾਕਿ ਯੁਧ ਲੱਗਿਆ ਤਾਂ ਆਪ ਭਾਰਤੀ ਹਵਾਈ ਸੈਨਾ ਦੇ ਏਅਰ ਚੀਫ ਮਾਰਸ਼ਲ ਸਨ ਅਤੇ ਏਅਰ ਮਾਰਸ਼ਲ ਦਾ ਰੈਂਕ ਸੀ। ਇਸ ਯੁਧ ਵਿੱਚ ਆਪ ਅਧੀਨ ਭਾਰਤੀ ਸੈਨਾ ਨੇ ਜੋ ਮੱਲਾਂ ਮਾਰੀਆਂ ਉਹ ਹੁਣ ਇਤਿਹਾਸ ਦਾ ਹਿੱਸਾ ਹਨ। ਆਪਨੇ ਭਾਰਤੀ ਸੈਨਾ ਤੇ ਨੇਵੀ  ਨਾਲ ਮਿਲਕੇ ਬੰਗਲਾ ਦੇਸ਼ ਹੀ ਆਜਾਦ ਨਹੀਂ ਕਰਾਇਆ ਸਗੋਂ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸੇ ਕਰਕੇ ਆਪਨੂੰ ਭਾਰਤ ਦਾ ਪਹਿਲਾ ਚੀਫ ਮਾਰਸ਼ਲ  ਵੀ ਬਣਾਇਆ ਗਿਆ ਸੀ। ਆਪ ਇੱਕ ਚੰਗੇ ਆਫੀਸਰ ਦੇ ਨਾਲ ਨਾਲ ਚੰਗੇ ਖਿਡਾਰੀ ਵੀ ਸਨ। ਆਪ ਸਰਕਾਰੀ ਕਾਲਜ ਦੀ ਤੈਰਾਕੀ ਟੀਮ ਦੇ ਕੈਪਟਨ ਵੀ ਸਨ। ਆਪਨੂੰ 1971 ਵਿੱਚ ਭਾਰਤ ਦਾ ਸਵਿਟਜ਼ਰਲੈਂਡ ਵਿੱਚ ਅਮਬੈਸਡਰ ਲਗਾ ਦਿੱਤਾ ਗਿਆ ਸੀ। ਇਸਤੋਂ ਬਾਅਦ 1974 ਵਿੱਚ ਕੀਨੀਆਂ ਦਾ ਹਾਈ ਕਮਿਸ਼ਨਰ ਬਣਾ ਦਿੱਤਾ ਗਿਆ। ਫਿਰ ਆਪ 1975 ਤੋਂ 81 ਤੱਕ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਹੇ। ਇਸਤੋਂ ਬਾਅਦ 1989 ਵਿੱਚ ਆਪ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ  ਬਣਾ ਦਿੱਤਾ ਗਿਆ, ਜਿਸ ਅਹੁਦੇ ਤੇ ਆਪ ਦਸੰਬਰ 1990 ਤੱਕ ਰਹੇ। 2002 ਵਿੱਚ ਆਪਨੂੰ ਭਾਰਤ ਸਰਕਾਰ ਨੇ 83 ਸਾਲ ਦੀ ਉਮਰ ਵਿੱਚ ਮਾਰਸ਼ਲ ਆਫ ਦਾ ਇੰਡੀਅਨ ਏਅਰ ਫੋਰਸ  ਦੇ ਖਿਤਾਬ ਨਾਲ ਸਨਮਾਨਿਆਂ। ਏਅਰ ਮਾਰਸ਼ਲ ਅਰਜਨ ਸਿੰਘ ਹਵਾਈ ਫ਼ੌਜ ਦੇ ਸਾਬਕਾ ਫ਼ੌਜੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਲਈ ਉਨਾਂ ਆਪਣਾ ਦਿੱਲੀ ਨਜ਼ਦੀਕ ਖੇਤੀਬਾੜੀ ਫਾਰਮ ਵੇਚਕੇ ‘‘ ਦਾ ਮਾਰਸ਼ਲ ਆਫ਼ ਏਅਰ ਫੋਰਸ ਤੇ ਮਿਸਿਜ਼ ਅਰਜਨ ਸਿੰਘ ਟਰੱਸਟ’’ ਬਣਾਇਆ ਜਿਹੜਾ ਉਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ 2 ਕਰੋੜ ਰੁਪਿਆ ਉਸ ਟਰੱਸਟ ਨੂੰ ਦਾਨ ਵੀ ਕੀਤਾ ਹੈ। ਏਅਰਫੋਰਸ ਦਾ ਮੁਖੀ ਉਸ ਟਰੱਸਟ ਦਾ ਚੇਅਰਮੈਨ ਰਹੇਗਾ। ਸਮਾਜ ਸੇਵਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਹੋ ਨਹੀਂ ਸਕਦੀ। ਪੰਜਾਬ ਸਰਕਾਰ ਨੇ ਉਨਾਂ ਦੇ ਸਤਿਕਾਰ ਵਜੋਂ ਤਿੰਨ ਦਿਨ ਦੇ ਸੋਗ ਦਾ ਐਲਾਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

17/09/2017

ਸਿਆਣਪ , ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ
ਇੱਕ ਅਪੀਲ ਡੇਰਾ ਪ੍ਰੇਮੀਆਂ ਦੇ ਨਾਂ
ਮੇਘ ਰਾਜ ਮਿੱਤਰ, ਬਟਾਲਾ
2 ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ
ਸਾਰਾਗੜੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ
ਉਜਾਗਰ ਸਿੰਘ, ਪਟਿਆਲਾ
ਨੋਟਬੰਦੀ : ਸਫਲ ਜਾਂ ਅਸਫਲ : ਦਾਅਵੇ ਆਪੋ-ਆਪਣੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਾਬਾਲਗ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ
ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ
31 ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਸਿੱਖ ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਸਵੰਤ ਸਿੰਘ ‘ਅਜੀਤ’, ਦਿੱਲੀ
....ਭਰੂਣ ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਕਸ਼ਮੀਰ ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ
ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ
ਸਿੱਖੀ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ
ਬਰਤਾਨੀਆਂ ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ
ਕੈਲਾਸ਼ ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਗਿਆਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ
ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ
ਟਰੰਪ ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ।
ਕਰਮਾਂ ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ*
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com