WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਕੀ ਅਸੀਂ ਸੱਚਮੁੱਚ ਹੀ ਅਜਾਦ ਹਾਂ
ਜਸਵਿੰਦਰ ਪੂਹਲੀ, ਪੰਜਾਬ

  
 

ਉਹ ਵੀ ਦਿਨ ਸਨ ਜਦ ਅੰਗਰੇਜ ਸਾਡੇ ਦੇਸ ਵਿੱਚ ਆ ਗਏ ਸਨ ਅਤੇ ਆਪਣੇ ਜਬਰ ਜੁਲਮ ਦੀ ਉਹਨਾਂ ਹੱਦ ਟਪਾ ਦਿੱਤੀ ਸੀ। ਉਸ ੳਕਤ ਦੇਸ ਦੇ ਹਰ ਇੱਕ ਬੱਚੇ, ਜਵਾਨ ਤੇ ਬੁੱਡੇ ਦੀ ਜੁਬਾਨ ਤੇ ਇੱਕੋ ਹੀ ਗੱਲ ਤੇ ਇੱਕੋ ਹੀ ਭਾਵਨਾ ਸੀ ਕਿ ਕਦ ਇਨਾਂ ਗੋਰਿਆਂ ਨੂੰ ਦੇਸ ਵਿੱਚੋ ਕੱਢ ਦੇਈਏ ਤੇ ਆਪਣੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਭਾਰਤ ਵਰਸ਼ ਨੂੰ ਅਜਾਦ ਕਰਵਾ ਕੇ ਸੁੱਖ ਦਾ ਸਾਹ ਲੈ ਸਕੀਏ। ਸੋ ਦੌਰ ਚੱਲਿਆ ਅੰਗਰੇਜਾਂ ਨੂੰ ਦੇਸ ਚੋਂ ਬਾਹਰ ਕੱਢਣ ਦਾ ਹਰ ਇੱਕ ਕੋਸ਼ਿਸ਼ ਕੀਤੀ ਜਾਣ ਲੱਗੀ। ਕੁਝ ਨਰਮ ਖਿਆਲੀਆਂ ਵੱਲੋਂ ਗੋਰਿਆ ਨੂੰ ਸਮਝਾਇਆ ਗਿਆ। ਦੇਸ ਚੋਂ ਚਲੇ ਜਾਣ ਕਿਹਾ ਗਿਆ। ਜਿਸ ਵਿੱਚ ਮਹਾਤਮਾ ਗਾਧੀ ਜੀ ਹੁਰਾਂ ਵੱਲੋਂ ਅੰਗਰੇਜਾਂ ਦੀਆਂ ਮਿੰਨਤਾ ਤਰਲੇ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਰੋਸ ਮੁਜਹਾਰੇ ਧਰਨੇ ਦਿੱਤੇ ਗਏ। ਪਰ ਜਿਸ ਨਾਲ ਗੋਰਿਆਂ ਦੇ ਕੰਨ ਤੇ ਜੂੰ ਨਾ ਸਰਕੀ ਸਗੋ ਉਲਟਾ ਉਹ ਸਮਝਣ ਲੱਗੇ ਕਿ ਭਾਰਤੀਆਂ ਵਿੱਚ ਕੋਈ ਕਣ ਕੰਢਾਂ ਨਹੀ ਜੋ ਸਾਡਾ ਕੁਝ ਵੀ ਨਹੀ ਵਿਗਾੜ ਸਕਦੇ। ਪਰ ਫਿਰ ਨਾਲੋ ਨਾਲ ਗਰਮ ਖਿਆਲੀਆਂ ਵੱਲੋਂ ਕੋਸ਼ਿਸ ਸੁਰੂ ਹੋਈ ਜਿੰਨਾਂ ਵਿੱਚ ਸ਼ਹੀਦ ਕਰਤਾਰ ਸਰਾਭਾ, ਉਧਮ ਸਿੰਘ, ਲਾਲਾ ਲਾਜਪਤ ਜੀ ਅਤੇ ਅੰਗਰੇਜਾਂ ਲਈ ਖੌਫ ਬਣੇ ਸ਼ਹੀਦ ਭਗਤ ਸਿੰਘ, ਰਾਜ ਗੁਰੂ,  ਸੁਖਦੇਵ ਤੇ ਹੋਰ ਅਨੇਕਾਂ ਹੀ ਹਿੰਦੋਸਤਾਨੀਆਂ ਨੇ ਸਿਰ ਤੇ ਕਫਨ ਬੰਨਕੇ ਇਸ ਲੜਾਈ ਲਈ ਕਮਰ ਕਸ ਲਏ।

ਯਾਦ ਰਹੇ ਕਿ ਪੂਰੇ ਮੁਲਕ ਵਿੱਚੋ ਇਕੱਲੇ ਪੰਜਾਬੀਆਂ ਨੇ ਦੇਸ ਦੀ ਅਜਾਦੀ ਲਈ ਸੱਤਰ ਪ੍ਰਤਿਸ਼ਤ ਕੁਰਬਾਨੀਆਂ ਦਿੱਤੀਆਂ ਸਨ। ਗੋਰੇ ਅਫਸਰਾਂ ਨੂੰ ਉਹਨਾਂ ਦੀਆਂ ਧਾਦਲੀਆਂ ਦੀਆਂ ਸਜਾਵਾਂ ਦਿੱਤੀਆਂ। ਅਸੰਬਲੀਆਂ ਚ ਬੰਬ ਮਾਰੇ। ਇਸ ਤਰਾਂ ਦੀਆਂ ਜੋਸ਼ ਪੂਰਵਿਕ ਗਤੀਵਿਧੀਆਂ ਨਾਲ ਗੋਰਿਆਂ ਦੇ ਮਨਾਂ ਚ ਡਰ ਬੈਠ ਗਿਆ ਤਾਂ ਕਿਤੇ ਉਹ ਸਾਡੇ ਮੁਲਕ ਵਿੱਚੋ ਜਾਣ ਲਈ ਰਾਜੀ ਹੋਏ। ਤੇ ਆਖਰ ਸਾਡਾ ਦੇਸ ਅਜਾਦ ਹੋ ਗਿਆ। ਪਰ ਸਾਡੇ ਦੇਸ ਦੀ ਵਾਗਡੋਰ ਫਿਰ ਸਾਡੇ ਆਪਣੇ ਹੀ ਕਈ ਸਿਆਸਤੀ ਹੱਥਾ ਵਿੱਚ ਆ ਗਈ ਜੋ ਸਿਰਫ ਆਪ ਹੀ ਆਪਣੇ ਪੁੱਤ ਪੋਤਿਆਂ ਨੂੰ ਪੀੜੀ ਦਰ ਪੀੜ ਦੇਸ ਤੇ ਰਾਜ ਕਰਵਾਉਣ ਦੀ ਇੱਛਾ ਰੱਖਦੇ ਰਹੇ। ਅਸੀਂ ਅੰਗਰੇਜਾਂ ਤੋ ਤਾਂ ਅਜਾਦੀ ਲੈ ਲਈ ਪਰ ਅੱਜ ਅਸੀਂ ਸੋਚਣਾ ਇਹ ਹੈ ਕਿ ‘ ਕੀ ਅਸੀਂ ਸੱਚਮੁੱਚ ਅਜਾਦ ਹਾਂ ’ ਜਾਂ ਫਿਰ ਅੱਜ ਵੀ ਅਸੀਂ ਅੰਗਰੇਜਾਂ ਵਾਲੀ ਗੁਲਾਮੀ ਤੋ ਭਿਆਨਕ ਅਜਾਦੀ ਤਾਂ ਨਹੀ ਭੁਗਤ ਰਹੇ ਹਾਂ।

ਅੱਜ ਸਾਡੇ ਦੇਸ ਵਿੱਚ ਭ੍ਰਿਸਟਾਚਾਰ, ਬੇਈਮਾਨੀ ਠੱਗੀ ਚੋਰੀ, ਗਰੀਬੀ, ਭੁੱਖ ਮਰੀ ਨਸ਼ਾ ਦਾਜ ਪ੍ਰਥਾ, ਕੁੱਖ 'ਚ ਧੀਆਂ ਕਤਲ, ਭਰਾ ਭਰਾ ਵਿੱਚ ਦੁਸ਼ਮਣੀ ਤੇ ਹੋਰ ਪਤਾ ਨੀ ਕੀ ਕੀ ਹੋ ਰਿਹਾ ਹੈ। ਕੀ ਇਹੋ ਅਜਾਦੀ ਹੈ। ਅਸੀਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਦਫਤਰ ਵਿੱਚ ਕੋਈ ਸਹੀ ਕੰਮ ਨਹੀ ਕਰਵਾ ਸਕਦੇ। ਗੱਲ ਕੀ ਮੈਬਰੀਂ ਸਰਪੰਚੀ ਦੇ ਔਹਦੇ ਤੋ ਸੁਰੂ ਹੋ ਕਿ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਦੇ ਔਹਦੇ ਤੱਕ ਦੇ ਕੰਮ ਸਾਨੂੰ ਮਿੰਨਤਾ ਤਰਲੇ ਪੈਸੇ ਤੇ ਸਿਫਾਰਸ਼ ਨਾਲ ਕਰਵਾਉਣੇ ਪੈਦੇ ਹਨ। ਇੱਥੋ ਤੱਕ ਕਿ ਸਾਡੇ ਦੇਸ ਦੇ ਭਵਿੱਖ ਜਾਨੀ ਬੱਚਿਆਂ ਦੇ ਸਕੂਲਾਂ ਵਿੱਚ ਨਾਂ ਦਾਖਲ ਕਰਾਉਣ ਲਈ ਵੀ ਸਾਨੂੰ ਸੌ ਸੌ ਪਾਪੜ ਵੇਲਣੇ ਪੈਦੇ ਹਨ। ਤੁਸੀਂ ਵੇਖ ਲਵੋ ਸਰਕਾਰੀ ਹਸਪਤਾਲਾਂ ਦੀ ਕਾਰਜਗਾਰੀ ਜੇਕਰ ਤੁਹਾਡੇ ਕੋਲ ਸਿਫਾਰਸ਼ ਹੈ ਤਾਂ ਤੁਹਾਡਾ ਚੰਗਾਂ ਚੈਕਅੱਪ ਕਰਕੇ ਚੰਗੀਂ ਦਵਾਈ ਮਿਲ ਜਾਵੇਗੀ ਨਹੀ ਤਾਂ ਫਿਰ ਲਾਈਨਾਂ ਵਿੱਚ ਲੱਗੇ ਰਹੋ। ਸਾਇਦ ਕਦੇ ਸਬੱਬੀ ਤੁਹਾਡੀ ਵਾਰੀ ਆ ਜਾਵੇ। ਸਭ ਤੋ ਭਿਆਨਕ ਤੇ ਖਤਰਨਾਕ ਗੱਲ ਹੈ ਜਿਸ ਵੱਲ ਅੱਜ ਤੱਕ ਕਿਸੇ ਨੇ ਵੀ ਇਸ ਵੱਲ ਨਾ ਧਿਆਨ ਦਿੱਤਾ ਤੇ ਨਾ ਅਵਾਜ ਉਠਾਈ ਗੱਲ ਇਹ ਕਿ ਰੱਬ ਨਾ ਕਰੇ ਕਦੇ ਕਿਸੇ ਦੀ ਐਕਸੀਡੈਂਟ, ਕਿਸੇ ਹੋਰ ਕਾਰਨ ਜਾਂ ਫਿਰ ਕਈ ਵਾਰ ਹਸਪਤਾਲ ਵਿੱਚ ਦਾਖਲ ਸਮੇ ਹੀ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਦੋ ਸੌ ਸੌ ਫਾਰਮੈਲਟੀਆਂ ਕੀਤੀਆਂ ਜਾਂਦੀਆਂ ਹਨ। ਸੋਚੋ ਜਰਾਂ ਕੀ ਹਾਲਤ ਹੁੰਦੀ ਏ ਉਸ ਪਰਿਵਾਰ ਦੀ ਜੋ ਆਪਣੇ ਉਸ ਮ੍ਰਿਤਕ ਬੰਦੇ ਦੀ ਲਾਸ਼ ਲੈਣ ਲਈ ਸਿਫਾਰਸ਼ਾਂ ਮਿੰਨਤਾ ਤਰਲੇ ਕਰਕੇ ਲਾਸ ਪ੍ਰਪਤ ਕਰਦੇ ਨੇ। ਜਦ ਬੰਦੇ ਦੀ ਮੌਤ ਹੀ ਹੋ ਗਈ ਹੈ। ਫਿਰ ਕੀ ਐਹਮੀਅਤ ਰਹਿ ਗਈ ਏ ਫਾਰਮੈਲਟੀਆਂ ਦੀ। ਛੋਟੇ ਤੋ ਛੋਟੇ ਦਫਤਰ ਤੋ ਲੈ ਕਿ ਵੱਡੇ ਤੋ ਵੱਡੇ ਦਫਤਰ ਵਿੱਚ ਜਿਵੇ ਇਮਾਨਦਾਰੀ ਤੇ ਸਹੀ ਢੰਗ ਨਾਲ ਕੰਮ ਹੋਣਾ ਚਾਹੀਦਾ ਹੈ। ਉਹ ਅੱਜ ਨਹੀ ਹੋ ਰਹੇ। ਵੇਖਿਆ ਤਾਂ ਨਹੀ ਸੁਣਿਆ ਜਰੂਰ ਹੈ ਕਿ ਅੰਗਰੇਜਾਂ ਦੇ ਰਾਜ ਵਿੱਚ ਟਾਈਮ ਦੀ ਬੜੀ ਪਾਬੰਦੀ ਸੀ ਹਰ ਇੱਕ ਕੰਮ ਬੜੇ ਸਲੀਕੇ ਨਾਲ ਹੁੰਦਾਂ ਸੀ। ਅੱਜ ਸਭ ਤੋ ਘਾਤਕ ਗੱਲ ਇਹ ਹੈ ਕਿ ਕੱਲ ਦਾ ਭਵਿੱਖ ਅਤੇ ਅੱਜ ਦੀ ਜਵਾਨੀ ਨਸ਼ੇ ਵਿੱਚ ਪੂਰੀ ਤਰਾਂ ਗੁਲਤਾਨ ਹੋ ਚੁੱਕੀ ਹੈ। ਜੇਕਰ ਅੱਜ ਆਪਾਂ ਕੱਲੀ ਕੱਲੀ ਗੱਲ ਕਰਨ ਬੈਠ ਜਾਈਏ ਤਾਂ ਗੱਲ ਬਹੁਤ ਹੀ ਜਿਆਦਾ ਲੰਬੀ ਹੋ ਜਾਵੇਗੀ ਤੁਸੀਂ ਸਾਰੇ ਖੁਦ ਸਮਝਦਾਰ ਹੋ ਸਮਝ ਸਕਦੇ ਹੋ। ਕਿ ਇਸ ਲੇਖ ਰਾਹੀ ਮੈ ਕੀ ਬਿਆਨ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਸਭ ਅੱਖੀ ਵੇਖ ਰਹੇ ਹਾਂ। ਕਿ ਅਜਾਦੀ ਦਿਵਸ ਮਨਾਉਣ ਲਈ ਬੜਾ ਹੀ ਖਰਚਾ ਕੀਤਾ ਜਾਂਦਾ ਹੈ। ਹਰ ਇੱਕ ਛੋਟੇ ਵੱਡੇ ਅਫਸਰ ਤੇ ਮਹਿਕਮਿਆਂ ਦੀਆਂ ਭਾਜੜਾਂ ਪਾਈਆਂ ਜਾਂਦੀਆਂ ਹਨ। ਪਰ ਅੱਜ ਆਪਾਂ ਸਾਰੇ ਉਸ ਪਰਮ ਪਿਤਾ ਪਰਮੇਸ਼ਰ ਨੂੰ ਹਾਜਰ ਨਾਜਰ ਜਾਣ ਕੇ ਤੇ ਆਪਣੇ ਦਿਲਾ ਤੇ ਹੱਥ ਧਰਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੋਚੋ ਕਿ ਕੀ ਅਸੀਂ ਅੱਜ ਸੱਚਮੁੱਚ ਹੀ ਅਜਾਦ ਹਾਂ ਜਾਂ ਫਿਰ ਅਜਾਦੀ ਦੇ ਰੂਪ ਵਿੱਚ ਗੁਲਾਮੀ ਹੀ ਭੁੱਗਤ ਰਹੇ ਹਾਂ। ਅਸੀਂ ਹੱਕਦਾਰ ਹਾਂ ਅਜਾਦੀ ਦਿਵਸ ਮਨਾਉਣ ਦੇ ਜਾਂ ਸਾਨੂੰ ਅਜੇ ਪੂਰਨ ਤੌਰ ਤੇ ਅਜਾਦੀ ਪੌਣ ਲਈ ਹੋਰ ਲੜਾਈ ਤੇ ਸੰਘਰਸ਼ ਕਰਨਾ ਪਵੇਗਾ।
 

ਜਸਵਿੰਦਰ ਪੂਹਲੀ
ਪਿੰਡ ਤੇ ਡਾਕ:ਪੂਹਲੀ
ਮੋ: 9888930135
Jaswinderpoohli@gmail.com

16/08/2014

ਕੀ ਅਸੀਂ ਸੱਚਮੁੱਚ ਹੀ ਅਜਾਦ ਹਾਂ
ਜਸਵਿੰਦਰ ਪੂਹਲੀ, ਪੰਜਾਬ
ਤੀਸਰੀ ਅੱਖ…ਜੋ ਸੱਚ ਦੇਖਦੀ ਹੈ…!
ਇੰਗਲੈਂਡ ਦੀ ਸਭਿਆਚਾਰਕ ਜਥੇਬੰਦੀ “ਅਦਾਰਾ ਸ਼ਬਦ”
ਐੱਸ ਬਲਵੰਤ, ਯੂ ਕੇ
ਵੈਨਕੂਵਰ ਹਵਾਈ ਅੱਡੇ ਉੱਪਰ ਲੱਗੀਆਂ ਹੋਈਆਂ ਪੰਜਾਬੀ ਸੂਚਨਾਪੱਟੀਆਂ ਬਾਰੇ ਪ੍ਰਬੰਧਕਾਂ ਨਾਲ ਮੁਲਾਕਾਤ
ਬਲਵੰਤ ਸੰਘੇੜਾ, ਵੈਨਕੂਵਰ
ਫ਼ਿਨਲੈਂਡ ਵਿੱਚ 17 ਅਗਸਤ ਨੂੰ ਭਾਰਤ ਆਜ਼ਾਦੀ ਦਿਵਸ ਮਨਾਉਣ ਵਾਸਤੇ ਸਾਰੀਆਂ ਤਿਆਰੀਆਂ ਮੁਕੰਮਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਮੇਲਾ ਤੀਆਂ ਦਾ 10 ਅਗਸਤ ਨੂੰ ਮਨਾਇਆ ਜਾਵੇਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਤੀਸਰੀ ਅੱਖ…ਜੋ ਸੱਚ ਦੇਖਦੀ ਹੈ…!
ਪਾਕਿਸਤਾਨ ਦੇ ਮਸ਼ਹੂਰ ਲੇਖਕ ਫ਼ਖਰ ਜ਼ਮਾਨ ਨੂੰ ਜ਼ਿਹਨ ਦੇ ਸ਼ੀਸ਼ੇ ‘ਚ ਉਤਾਰਦਿਆਂ
ਐੱਸ ਬਲਵੰਤ, ਯੂ ਕੇ
ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ
ਉਜਾਗਰ ਸਿੰਘ, ਅਮਰੀਕਾ
ਲੱਚਰ ਗੀਤ ਸੰਗੀਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਮਿੱਠੇ ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ
ਆਖ਼ਰਕਾਰ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਖੁਦਮੁਖਤਾਰੀ ਮਿਲੀ
ਉਜਾਗਰ ਸਿੰਘ, ਅਮਰੀਕਾ
ਮੋਦੀ ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ
ਨਸ਼ਾ ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ
ਦੇਰ ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ
ਗੱਜਨ ਦੋਧੀ
ਰਵੇਲ ਸਿੰਘ ਇਟਲੀ
ਸੇਵਾਮੁਕਤੀ ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ
ਭਾਸ਼ਾ ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com