WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮਿੱਠੇ ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ

  
 

ਇਸ ਲੇਖ 'ਚ ਅਸੀਂ ਹਾਲ ਹੀ ਵਿੱਚ ਮੁੱਕੇ ਸੰਸਾਰ ਫੁੱਟਬਾਲ ਕੱਪ ਦੀ ਗੱਲ ਕਰਾਂਗੇ। ਪੰਜਾਬੀ ਦੀ ਇੱਕ ਲੋਕਗਾਥਾ ਵਿੱਚੋਂ ਗੀਤ ਹੈ "ਬਦਲਾ ਲੈ ਲਈਂ ਸੋਹਣਿਆਂ ਜੇ ਤੂੰ ਮਾਂ ਦਾ ਜਾਇਆ"। ਸੋਹਣਾ ਤੇ ਉਹ ਵੀ ਮਾਂ ਦਾ ਜਾਇਆ ਹੋਵੇ ਉਹ ਬਦਲੇ ਦੀ ਭਾਵਨਾ ਜ਼ਰੂਰ ਦਿਲ ਰੱਖ ਲੈਂਦਾ ਹੈ ਜੇ ਕਿਸੇ ਨੇ ਉਹਦੇ ਨਾਲ਼ ਜੱਗੋਂ ਤ੍ਹੇਰਵੀਂ ਕੀਤੀ ਹੋਵੇ। ਜਰਮਨੀ ਨਾਲ਼ ਇਹ ਜੱਗੋਂ ਤ੍ਹੇਰਵੀਂ ਕੀਤੀ ਸੀ ਅਰਜਨਟੀਨਾ ਨੇ 1986 ਵਿੱਚ ਅਤੇ ਜਿਸਦਾ ਬਦਲਾ ਲੈ ਲਿਆ ਹੈ ਮੁੜ ਕੇ ਜਰਮਨ ਦੇ ਜਾਇਆਂ ਨੇ ਪੂਰੇ ਅਠਾਈ ਸਾਲਾਂ ਬਾਦ। ਸੰਨ 1986 ਵਿੱਚ ਅਰਜਨਟੀਨਾ ਨੇ ਇਹ ਸੰਸਾਰ ਕੱਪ ਜਰਮਨੀ ਦੀ ਟੀਮ ਨੂੰ ਹਰਾ ਕੇ ਜਿੱਤਆ ਸੀ ਜਿਸਨੂੰ ਮੁੜ ਜਿੱਤ ਕੇ ਜਰਮਨਾਂ ਨੇ ਫੁੱਟਬਾਲ ਦੇ ਅੰਬਰਾਂ ਤੇ ਆਪਣੀ ਪੱਕੀ ਧਾਂਕ ਦੀ ਸਰਦਾਰੀ ਨੂੰ ਮੁੜ ਸਾਬਿਤ ਕਰ ਦਿੱਤਾ ਹੈ। ਵੈਸੇ ਦੇਖਿਆ ਜਾਵੇ ਖੇਡ ਦੇ ਮੈਦਾਨ ਵਿੱਚ ਜਿੱਤ ਹਾਰ ਇੱਕੋ ਸਿੱਕੇ ਦੇ ਦੋਨੋ ਪਾਸੇ ਹੁੰਦੇ ਹਨ। ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਪਾਸਾ ਕਿਹੜੇ ਵੇਲੇ ਉੱਪਰ ਆ ਜਾਣਾ ਹੁੰਦਾ ਹੈ। ਪਰ ਇਸ ਵਿੱਚ ਕੋਈ ਸੱਕ ਨਹੀਂ ਕਿ ਅਰਜਨਟੀਨਾ ਅਤੇ ਜਰਮਨ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਬੜਾ ਸਖ਼ਤ ਅਤੇ ਬਹੁਤ ਹੀ ਦਿਲਚਸਪ ਸੀ। ਜਰਮਨੀ ਦੀ ਚਾਂਸਲਰ, ਸੰਸਾਰ ਦੀ ਲੋਹ-ਔਰਤ, ਐਂਜਲਾ ਮਰਕਲ ਅਤੇ ਪ੍ਰੈਜ਼ੀਡੈਂਟ ਜੋਚਿਮ ਗਾਉਕ ਲਈ ਇਹ ਜਿੱਤ ਬਹੁਤ ਮਾਣ ਭਰੀ ਯਾਦਗਰ ਜਿੱਤ ਹੈ।

ਬ੍ਰਾਜ਼ੀਲ ਦੀ ਹਾਰ : ਇੱਕ ਸੁਪਨੇ ਦਾ ਸੰਸਕਾਰ:

ਸਮਾਂ ਬੜਾ ਬੇਅੰਤ ਹੈ। ਕਿਸੇ ਨੂੰ ਕੁੱਝ ਨਹੀਂ ਦੱਸਦਾ ਕਿ ਉਹਦੇ ਦਿਲ ਦਿਮਾਗ਼ 'ਚ ਕੀ ਹੈ ਤੇ ਉਸਨੇ ਅਗਲੇ ਪਲ ਵਿੱਚ ਕੀ ਕਰਨਾ ਹੈ। ਅਕਸਰ ਦੇਖਿਆ ਗਿਆ ਹੈ ਗੁਰਬਾਣੀ ਦੀ ਤੁਕ ਹਮੇਸ਼ਾ ਸੱਚੀ ਹੁੰਦੀ ਹੈ, "ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ॥ ਬਾਜ ਪਏ ਰੱਬ ਦੇ ਕੇਲਾਂ ਵਿੱਸਰੀਆਂ॥" ਪਿਛਲੇ ਹਫ਼ਤੇ ਦੇ ਅੰਤ ਵਿੱਚ ਸੰਸਾਰ ਦੀ ਵੱਡੀ ਖੇਡ ਜੰਗ, ਫੁੱਟਬਾਲ ਵਰਲਡ ਵਾਰ, ਦਾ ਅੰਤ ਸੀ ਅਤੇ ਇਹ ਮਹਿਮਾਨ ਦੇਸ਼ ਲਈ ਇਹ ਅੰਤ ਇਸ ਤਰਾਂ ਹਾਰ ਦੀ ਸ਼ਕਲ ਵਿੱਚ ਵਾਪਰ ਜਾਣਾ ਸੀ ਇਸਦਾ ਕਿਸੇ ਨੂੰ ਕੋਈ ਵੀ ਇਲਮ ਨਹੀਂ ਸੀ। ਹੁਣ ਤੱਕ ਦੀਆਂ ਸੱਭ ਹਾਰਾਂ ਵਿੱਚ ਸੱਭ ਤੋਂ ਵੱਡੀ ਹਾਰ ਸੁਨਾਮੀ ਬਣ ਕੇ ਬ੍ਰਾਜ਼ੀਲ ਦੇ ਖੇਡ ਪ੍ਰੇਮੀਆਂ ਲਈ ਹੀ ਨਹੀਂ ਸਗੋਂ ਹਰ ਆਮ ਬ੍ਰਾਜ਼ੀਕ ਦੀ ਸਧਾਰਨ ਅੱਖ ਅਤੇ ਹਿਰਦੇ ਨੂੰ ਵਲੂੰਧਰ ਕੇ ਰੱਖ ਗਈ। ਬ੍ਰਾਜ਼ੀਲ ਦੇ ਲੋਕਾਂ ਲਈ ਹੀ ਨਹੀਂ ਬਲਕਿ ਦੁਨੀਆਂ ਦੇ ਫੁੱਟਬਾਲ ਪ੍ਰੇਮੀਆਂ ਅਤੇ ਜੋਤਸ਼ੀਆਂ ਲਈ ਵੀ ਇਹ ਬਹੁਤ ਵੱਡਾ ਤੇ ਹੈਰਾਨੀ ਜਨਕ ਝਟਕਾ ਸੀ।

ਮੈਚ ਦੇ ਪਹਿਲੇ ਅੱਧੇ ਘੰਟੇ ਵਿੱਚ ਬ੍ਰਾਜ਼ੀਲੀਆਂ ਦੇ ਸੁਪਨਿਆਂ ਨੇ ਇਸ ਤਰਾਂ ਮਿੱਟੀ ਵਿੱਚ ਮਿਲ ਜਾਣਾ ਸੀ ਇਸਦਾ ਕਿਸੇ ਨੂੰ ਖ਼ਿਆਲ ਤੱਕ ਵੀ ਨਹੀਂ ਸੀ। ਇੱਕ ਪਲ, ਭਾਵੇਂ ਹੌਲੇਂਡ ਨਾਲ ਸੈਮੀ ਫਾਈਨਲ ਦੀ, ਪੈਨੱਲਟੀਆਂ ਵਿੱਚ 4-2 ਦੀ ਜਿੱਤ ਤੋਂ ਬਾਦ ਸਾਰਾ ਮੁਲਕ ਹੀ ਕੇਲਾਂ ਕਰ ਰਿਹਾ ਸੀ। ਪਰ ਮੈਚ ਦੇ ਸ਼ੁਰੂ ਹੋਣ ਦੀ ਦੇਰ ਸੀ ਕਿ ਇਜ਼ਰਾਈਲ ਵਲੋਂ ਗਾਜ਼ਾ ਬੈਂਕ ਤੇ ਵਰ੍ਹਾਏ ਬੰਬਾਂ ਵਾਂਗ ਗੋਲ਼ਾਂ ਦੀ ਗਿਣਤੀ ਨੇ ਬ੍ਰਾਜ਼ੀਲੀਅਨ ਖਿਡਾਰੀਆਂ ਦੀ ਜਿਵੇਂ ਸੁਰਤ ਹੀ ਭੁਲਾ ਦਿੱਤੀ ਸੀ ਤੇ ਉਹ ਸੋਚ ਰਹੇ ਸਨ ਕਿ ਉਹ ਸੱਚ ਮੁੱਚ ਹੀ ਆਪਣੇ ਦੇਸ਼ ਦੇ ਬੇਲੋ ਹੌਰੀਜ਼ੌਂਟੇ ਸ਼ਹਿਰ ਦੇ ਮਿਨੇਰਾਓ ਸਟੇਡੀਅਮ ਵਿੱਚ, ਸੈਮੀ-ਫਾਈਨਲ ਮੈਚ ਖੇਡ ਰਹੇ ਸਨ ਜਾਂ ਕੋਈ ਭੈੜਾ ਸੁਪਨਾ ਦੇਖ ਰਹੇ ਸਨ।

ਦੁਨੀਆਂ ਭਰ ਵਿੱਚ ਮੈਚ ਦਾ ਅਸਰ: ਸੰਸਾਰ ਦੇ ਖੇਡ-ਜਗਤ ਵਿੱਚ ਹੁਣ ਤੱਕ ਦੇ ਹੋਏ ਮਹਾਂ ਭੇੜਾਂ ਵਿੱਚੋਂ ਇਹ ਸੈਮੀ ਫਾਈਨਲ ਦੁਨੀਆਂ ਭਰ ਦੇ ਦਰਸ਼ਕਾਂ ਲਈ ਸੱਭ ਤੋਂ ਦਿਲਚਸਪੀ ਦਾ ਮਰਕਜ਼ ਬਣਿਆ ਰਿਹਾ ਕਿ ਤਕਨੌਲੌਜੀ ਦੀ ਦੁਨੀਆਂ ਵਿੱਚ ਆਪਸੀ ਸੰਪਰਕ ਤੇ ਤਾਲਮੇਲ ਸਾਧਨਾਂ ਵਿੱਚ ਸਭ ਤੋਂ ਮਸ਼ਹੂਰ ਚੈਨਲ 'ਟਵਿੱਟਰ' ਉੱਤੇ 35.6 ਮਿਲੀਅਨ (ਭਾਵ ਤਿੰਨ ਕ੍ਰੋੜ ਛਪੰਜਾ ਲੱਖ) ਸੁਨੇਹੇ (ਟਵੀਟ) ਭੇਜੇ ਗਏ। ਜਦ ਕਿ ਅਮਰੀਕੀ ਖੇਡ-ਕੁੰਭ 'ਸੁਪਰਬਾਊਲ' ਵੇਲੇ ਇਨ੍ਹਾਂ ਦੀ ਗਿਣਤੀ 24.9 ਮਿਲੀਅਨ ਸੀ। ਇਸ ਖੇਡ ਨੂੰ ਦੇਖਣ ਵਾਲ਼ਿਆਂ ਵਿੱਚ ਜਰਮਨੀ ਦੀ ਮੁਖੀ ਚਾਂਸਲਰ ਐਂਜਲਾ ਮਰਕਲ ਦੇ ਨਾਲ਼ ਨਾਲ਼ ਦੁਨੀਆਂ ਭਰ ਦੀਆਂ ਹੋਰ ਵੀ ਮਹਾਨ ਹਸਤੀਆਂ ਸ਼ਾਮਿਲ ਸਨ ਜਿਨ੍ਹਾਂ ਵਿੱਚ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਵਿਉਪਾਰੀ, ਲੇਖਕ, ਕਵੀ, ਗੀਤ ਅਤੇ ਸੰਗੀਤਕਾਰਾਂ ਦੇ ਨਾਲ ਨਾਲ਼ ਦੁਨੀਆਂ ਮਾਡਲ ਔਰਤ ਮਰਦ ਵੀ ਸ਼ਾਮਲ ਸਨ। ਪਰ ਜ਼ਾਹਿਰ ਹੈ ਕਿ ਇਸ ਨਮੋਸ਼ੀ ਦਾ ਜਿੰਨਾ ਗ਼ਮ ਬ੍ਰਜ਼ੀਲੀ ਲੋਕਾਂ ਨੇ ਦਿਲ ਨੂੰ ਲਾਇਆ ਅਤੇ ਦੂਜੇ ਪਾਸੇ ਜਿੰਨੀਆਂ ਖੁਸ਼ੀਆਂ ਜਰਮਨ ਦੇ ਲੋਕਾਂ ਨੇ ਮਨਾਈਆਂ ਉਸਦਾ ਕਿਆਸ ਦੂਜੇ ਲੋਕ ਨਹੀਂ ਲਾ ਸਕਦੇ। ਫੁੱਟਬਾਲ ਕਿਉਂਕਿ ਦੁਨੀਆਂ ਭਰ ਦੇ ਲੋਕਾਂ ਦੀ ਹਰਮਨ ਪਿਆਰੀ ਖੇਡ ਬਣ ਗਿਆ ਹੈ। ਕੈਨੇਡਾ ਵਿੱਚ ਬਰਫ਼ ਹਾਕੀ ਅਤੇ ਬੇਸਬਾਲ, ਅਮਰੀਕਾ ਵਿੱਚ ਬੇਸਬਾਲ, ਬਾਲੀਵਾਲ ਤੋਂ ਬਾਅਦ ਹੁਣ ਫੁੱਟਬਾਲ ਵੀ ਆਪਣੇ ਪੈਰ ਜਮਾ ਰਿਹਾ ਹੈ। ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਵਿੱਚ ਕ੍ਰਿਕਿਟ ਨੇ ਜਿੱਥੇ ਹਾਕੀ ਦੀ ਵੀ ਜਾਨ ਲੈ ਲਈ ਹੈ ਉੱਥੇ ਫੁੱਟਬਾਲ ਦਾ ਵੀ ਖਾਤਮਾ ਕਰ ਦਿੱਤਾ ਹੈ। ਪਿੰਡਾਂ ਵਿੱਚ ਫੁੱਟਬਾਲ, ਕਬੱਡੀ ਅਤੇ ਕੁਸ਼ਤੀਆਂ ਪਿਆਰ ਭਾਵੇਂ ਲੋਕ ਦਿਲਾਂ 'ਚ ਮਾੜਾ ਮੋਟਾ ਸਹਿਕਦਾ ਹੋਵੇ ਉੱਪਰਲੇ ਪੱਧਰ ਤੇ ਇਸਦੀ ਪੁੱਛ ਪ੍ਰਤੀਤ ਨਾ ਹੋਣ ਕਰਕੇ ਅੱਜ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਭਾਰਤੀ ਜਾਂ ਪਾਕਿਸਤਾਨੀ ਫੁੱਟਬਾਲ ਖਿਡਾਰੀ ਦੀ ਹਾਜ਼ਰੀ ਨਹੀਂ ਲੱਗ ਸਕੀ ਅਤੇ ਇਸਦੇ ਕਾਰਨ ਸਾਫ਼ ਤੇ ਸਪਸ਼ਟ ਹਨ।

ਸੰਸਾਰ ਕੱਪ 'ਚ ਇੰਗਲੈਂਡ ਦੀ ਸਥਿਤੀ: ਇੰਗਲੈਂਡ ਦੀ ਟੀਮ ਦੀ ਮੁੱਢਲੇ ਗੇੜ ਦੇ ਮੈਚਾਂ ਵਿੱਚ ਹੀ ਹਾਰ ਜਾਣ ਨੇ ਲੋਕ ਮਨਾਂ 'ਚ ਉਨੀ ਨਿਰਾਸ਼ਾ ਨਹੀਂ ਭਰੀ ਜਿੰਨੀ ਬ੍ਰਜ਼ੀਲ ਦੇ ਲੋਕਾਂ ਨੂੰ ਹੰਡਾਉਣੀ ਪਈ ਹੈ। ਇਸਦਾ ਮੁੱਖ ਕਾਰਨ ਸ਼ਾਇਦ ਇਹ ਕਿ ਆਮ ਜਨਤਾ ਦੇ ਹੀ ਮਨਾਂ ਵਿੱਚ ਜਿੱਤਣ ਆਸ ਪਹਿਲਾਂ ਹੀ ਦਮ ਤੋੜ ਗਈ ਸੀ। ਉਸਨੂੰ ਦਿਸਦਾ ਸੀ ਕਿ ਦੂਜੇ ਦੇਸ਼ਾਂ ਹੌਲੈਂਡ, ਅਰਜਨਟੀਨਾ, ਜਰਮਨੀ, ਇਟਲੀ, ਸਪੇਨ, ਪਰਤਗਾਲ, ਯੋਰੋਗੁਏ ਦੀ ਕਾਰਗੁਜ਼ਾਰੀ ਕਿਉਂਕਿ ਇੰਗਲੈਂਡ ਨਾਲੋਂ ਹਰ ਤਰਾਂ ਬਿਹਤਰ ਸੀ। ਇਸਦਾ ਇੱਕ ਹੋਰ ਕਾਰਨ ਵੀ ਹੋ ਸਕਦਾ ਹੈ ਕਿ ਪਿਛਲੇ ਸਾਲਾਂ ਵਿੱਚ ਇਸ ਕੱਪ ਵਿੱਚ ਇੰਗਲੈਂਡ ਦੀ ਮਾੜੀ ਕਾਰਗੁਜ਼ਾਰੀ। ਦੇਖਿਆ ਜਾਵੇ ਤਾਂ 1966 ਦੇ ਸੰਸਾਰ ਕੱਪ ਦੀ ਜਿੱਤ ਤੋਂ ਬਾਅਦ ਇੰਗਲੈਂਡ ਮੁੜ ਇਸ ਸੰਸਾਰ ਕੱਪ ਵਿੱਚ ਕਦੇ ਪੈਰ ਨਹੀਂ ਲੱਗੇ। ਵੈਸੇ ਤਾਂ ਦੇਖਿਆ ਜਾਵੇ ਕਿ ਹੁਣ ਬ੍ਰਾਜ਼ੀਲ ਨੂੰ ਨਿਮੋਸ਼ੀ ਭਰੀ ਹਾਰ ਦੇਣ ਵਾਲ਼ਾ ਜਰਮਨ ਵੀ ਪਿਛਲੇ ਵੀਹ ਸਾਲਾਂ ਵਿੱਚ ਇਹ ਸੰਸਾਰ ਕੱਪ ਨਹੀ ਜਿੱਤ ਸਕਿਆ। ਪਰ ਆਮ ਮੁਕਾਬਲਿਆਂ ਵਿੱਚ ਜਰਮਨ ਦੇਸ਼ ਦੀ ਟੀਮ ਦੀ ਕੁੱਲ ਕਾਰਗੁਜ਼ਾਰੀ ਇੰਗਲੈਂਡ ਨਾਲੋਂ ਕਿਤੇ ਬਿਹਤਰ ਰਹੀ ਹੈ। ਇੰਗਲੈਂਡ ਦੀ ਮਾੜੀ ਹਾਲਤ ਨੂੰ ਦੇਖਦਿਆਂ ਟਿਊਕਸਬਰੀ ਦੇ ਮੈਂਬਰ ਪਾਰਲੀਮੈਂਟ ਨੇ ਤਾਂ ਇਹ ਵੀ ਆਵਾਜ਼ ਉਠਾਈ ਹੈ ਕਿ ਏਨੇ ਸ਼ਰਮਨਾਕ ਪ੍ਰਦਰਸ਼ਨ ਨਾਲੋਂ ਇੰਗਲੈਂਡ, ਵੇਲਜ਼, ਉੱਤਰੀ ਆਇਰਲੈਂਡ ਅਤੇ ਸਕੌਟਲੈਂਡ ਨੂੰ ਇੱਕ ਟੀਮ ਬਣਾ ਕੇ ਇੱਕ ਝੰਡੇ ਥੱਲੇ ਖੇਡਣਾ ਚਾਹੀਦਾ ਹੈ, ਚਾਰ ਟੀਮਾਂ ਬਣਾਉਣ ਦਾ ਕੀ ਫ਼ਾਇਦਾ ਜੇ ਜਾ ਕੇ ਕੁੱਟ ਖਾ ਕੇ ਪਰਤ ਆਉਣਾ ਹੁੰਦਾ ਹੈ। ਅਮਰੀਕਾ ਦੀਆਂ 50 ਟੀਮਾਂ ਦੇ ਬਜਾਏ ਇੱਕ ਟੀਮ ਹੀ ਹੂੰਦੀ ਹੈ। ਯਾਦ ਰਹੇ ਕਿ ਵੇਲਜ਼ ਨੇ ਪਿਛਲੀ ਵਾਰ 1958 ਵਿੱਚ, ਉੱਤਰੀ ਆਇਰਲੈਂਡ ਨੇ 1986 ਵਿੱਚ ਅਤੇ ਸਕੌਟਲੈਂਡ ਨੇ ਸਿਰਫ 1998 ਹੀ ਸੰਸਾਰ ਕੱਪ 'ਚ ਸ਼ਾਮਿਲ ਹੋਈਆਂ ਸਨ। ਜ਼ਿਕਰਯੋਗ ਹੈ 2012 ਦੀਆਂ ਉਲੰਪਿਕ ਖੇਡਾਂ 'ਚ ਗ੍ਰੇਟ ਬ੍ਰਿਟਿਨ ਦੀ ਫੁੱਟਬਾਲ ਟੀਮ ਨੇ ਸ਼ਿਰਕਤ ਕੀਤੀ ਸੀ ਜਿਸ ਵਿੱਚ ਇੰਗਲੈਂਡ ਅਤੇ ਵੇਲਜ਼ ਦੇ ਖਿਡਾਰੀ ਹੀ ਸਨ। ਪਰ ਕੌਮਾਂਤਰੀ ਫੁੱਟਬਾਲ ਐਸੋਸੀਏਸ਼ਨ, ਫੀਫਾ, ਦੇ ਇਹ ਯਕੀਨ ਦਿਵਾਉਣ ਦੇ ਕਿ ਇਸ ਨਾਲ਼ ਉਨ੍ਹਾਂ ਦੀ ਫੁੱਟਬਾਲ ਕੌਮ ਵਜੋਂ ਅਜ਼ਾਦ ਹੋਂਦ ਨੂੰ ਕੋਈ ਫ਼ਰਕ ਨਹੀਂ ਪੈਣ ਵਾਲ਼ਾ, ਦੇ ਐਲਾਨ ਦੇ ਬਾਵਜੂਦ ਵੀ ਵੇਲਜ਼, ਉੱਤਰੀ ਆਇਰਲੈਂਡ ਅਤੇ ਸਕੌਟਲੈਂਡ ਦੀਆਂ ਫੁੱਟਬਾਲ ਐਸੋਸੀਏਸ਼ਨਜ਼ ਨੇ ਸਾਝੀ ਟੀਮ ਬਣਾਏ ਜਾਣ ਦੀ ਡਟ ਕੇ ਮੁਖ਼ਾਲਫ਼ਤ ਕੀਤੀ ਸੀ।

ਪੈਸਾ ਅਤੇ ਖੇਡ: ਅਤਿ ਦੀ ਗਰੀਬੀ ਦੇ ਬਾਵਜੂਦ ਵੀ ਬ੍ਰਾਜ਼ੀਲ ਨੂੰ ਫੁੱਟਬਾਲ ਦਾ ਘਰ ਮੰਨਿਆਂ ਜਾਂਦਾ ਰਿਹਾ ਹੈ।

ਗ਼ਰੀਬੀ ਦੇ ਬਾਵਜੂਦ ਵੀ ਇਹ ਲੋਕ ਫੁੱਟਬਾਲ ਦੀ ਖੇਡ ਨੂੰ ਦਿਲੋਂ ਪਿਆਰ ਕਰਦੇ ਹਨ। ਨਿੱਕੇ ਨਿੱਕੇ ਮੁਲਕਾਂ ਕੌਸਟਾ ਰੀਕਾ, ਪੈਰਾਗੁਏ, ਯੋਰੋਗੁਏ, ਆਈਵਰੀ ਕੋਸਟ, ਹੰਡਿਊਰਸ ਵਿੱਚ ਫੁੱਟਬਾਲ ਹੀ ਲੋਕ ਖੇਡ ਹੈ।ਇਹ ਲੋਕ ਜਾਨ ਅਤੇ ਮਨ ਨਾਲ਼ ਖੇਡ ਖੇਡਦੇ ਹਨ। ਇਸੇ ਕਾਰਨ ਯੋਰਪ ਦੀਆਂ ਅਮੀਰ ਟੀਮਾਂ (ਕਲੱਬਜ਼) ਵਿੱਚ ਇਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਦੀ ਗਿਣਤੀ ਵੱਧ ਹੁੰਦੀ ਹੈ। ਯੋਰਪ ਵਿੱਚ ਵੈਸੇ ਹੀ ਲੋਕਾਂ ਨੂੰ ਖੇਡਾਂ ਨਾਲ਼ ਬਹੁਤ ਪਿਆਰ ਹੈ ਅਤੇ ਇੱਥੇ ਫੁੱਟਬਾਲ ਦੀ ਪ੍ਰਧਾਨ ਖੇਡ ਵਜੋਂ ਬਹੁਤ ਚਿਰ ਪਹਿਲਾਂ ਸਥਾਪਨਾ ਹੋਣ ਕਾਰਨ ਹੀ ਬ੍ਰਤਾਨੀਆ ਵਿੱਚ ਵੀ ਫੁੱਟਬਾਲ ਨੂੰ ਹੀ ਰਘਬੀ, ਕ੍ਰਿਕਿਟ ਅਤੇ ਟੈਨਿਸ ਤੋਂ ਪਹਿਲਾ ਸਥਾਨ ਪ੍ਰਾਪਤ ਹੋਣ ਦਾ ਮਾਣ ਮਿਲ ਚੁੱਕਾ ਹੈ। ਭਾਵੇਂ ਇੰਗਲੈਂਡ ਵਿੱਚ ਫੁੱਟਬਾਲ ਦੀਆਂ ਕਈ ਨਾਮਵਰ ਸਥਾਨਕ ਟੀਮਾਂ ਹਨ ਜੋ ਲੋਕਾਂ 'ਚ ਹਰਮਨ ਪਿਆਰੀਆਂ ਹਨ ਤੇ ਇਨ੍ਹਾਂ ਦੇ ਇੰਗਲੈਂਡ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਲੱਖਾਂ ਪੱਖੇ-ਪੱਖੀਆਂ (ਫੈਨਜ਼) ਭਾਵ ਸਮਰਥਕ ਹਨ। ਪਰ ਇਹ ਬਿਗਾਨੀ ਤਾਕਤ ਪੈਸੇ ਦੇ ਜ਼ੋਰ ਨਾਲ਼ ਖ੍ਰੀਦੇ ਗਏ ਵਿਦੇਸ਼ੀ ਖਿਡਾਰੀਆਂ ਨਾਲ ਹੀ ਇਕੱਠੀ ਕੀਤੀ ਗਈ ਹੁੰਦੀ ਹੈ। ਅਗਰ ਦੇਸ਼ ਦੇ ਤੌਰ ਤੇ ਦੇਖਿਆਂ ਜਾਵੇ ਤਾਂ ਇੰਗਲੈਂਡ ਦੀ ਟੀਮ ਕੋਲ਼ ਕੋਈ ਖ਼ਾਸ ਦਮ ਅਤੇ ਮੁਹਾਰਤ ਨਹੀਂ। ਭਾੜੇ ਦੇ ਖਿਡਾਰੀ ਪੈਸੇ ਲਈ ਕਿਰਾੇ ਤੇ ਖੇਡਦੇ ਹਨ। ਜਦ ਕਿ ਦੇਸ਼ ਲਈ ਖਿਡਾਰੀ ਦੇਸ਼ ਦੇ ਮਾਣ ਅਤੇ ਦੇਸ਼ ਦੀ ਜਿੱਤ ਲਈ ਖੇਡਦੇ ਹਨ। ਸ਼ਾਇਦ ਛੋਟੀ ਜਹੀ ਮਿਸਾਲ ਇੰਗਲੈਂਡ ਦੇ ਪੰਜਾਬੀਆਂ ਲਈ ਉਨ੍ਹਾਂ ਦੀ "ਮਾਂ ਖੇਡ ਕਬੱਡੀ" ਤੇ ਵੀ ਢੁੱਕਦੀ ਹੈ। ਸੰਸਾਰ ਕੱਪ ਦੀ ਲੀਗ ਵਿੱਚ ਇੰਗਲੈਂਡ ਦੀ ਕਬੱਡੀ ਟੀਮ ਦੇ ਬਹੁਤ ਦੂਰ ਤੱਕ ਨਾ ਪਹੁੰਚ ਸਕਣ ਦੇ ਕਾਰਨ ਵੀ ਉੱਪਰ ਦਿੱਤੀ ਮਿਸਾਲ ਦੇ ਹਵਾਲੇ ਨਾਲ਼ ਸਮਝੇ ਜਾ ਸਕਦੇ ਹਨ।

ਖ਼ੈਰ! ਕਿਉਂਕਿ ਸਮੇਂ ਦੀ ਹਰ ਚੀਜ਼ ਦਾ ਪੈਸੇ ਨਾਲ ਬੜਾ ਗੂੜ੍ਹਾ ਨਾਤਾ ਹੈ। ਇਸ ਸੈਮੀਫਾਈਨਲ ਦੇ ਨਤੀਜੇ ਤੇ ਇੱਕ ਲੱਖ ਇੱਕੀ ਹਜ਼ਾਰ ਛੱਬੀ ਸ਼ਰਤਾਂ ਲੱਗੀਆਂ ਪਰ ਕਿਸੇ ਨੇ ਵੀ 7-1 ਦੇ ਸਕੋਰ ਤੇ ਕੋਈ ਵੀ ਸ਼ਰਤ ਨਾ ਜਿੱਤ ਸਕਿਆ। ਨਤੀਜੇ ਇਹ ਵੀ ਦੱਸਦੇ ਹਨ ਕਿ ਜੇਤੂ ਦੇਸ਼ਾਂ ਦੇ ਅਰਚਾਰੇ ਨੂੰ ਇਸ ਜਿੱਤ ਨਾਲ਼ ਭਾਰੀ ਉਤਸ਼ਾਹ ਮਿਲਦਾ ਹੈ। ਲੋਕਾਂ ਦੇ ਦਿਲਾਂ ਅਤੇ ਮਨਾਂ ਵਿੱਚ ਇੱਕ ਵੱਖਰੇ ਹੀ ਜੋਸ਼ ਦਾ ਭਰ ਜਾਣਾ ਹੁੰਦਾ ਹੈ। ਹਰ ਕੋਈ ਅਣਮਿਣਤ ਉਤਸ਼ਾਹਤ ਅਤੇ ਖੁਸ਼ ਨਜ਼ਰ ਆਉਂਦਾ ਹੈ। ਜਿਹੜੇ ਚੱਲ ਫਿਰ ਨਹੀਂ ਵੀ ਸਕਦੇ ਉਹ ਵੀ ਆਪਣੀ ਵੀਲ-ਚੇਅਰ 'ਚ ਬੈਠੇ ਨੱਚਣ ਦੀ ਮੁਦਰਾ 'ਚ ਨਜ਼ਰ ਆਉਂਦੇ ਹਨ। ਇਸ ਸਾਲ ਦਾ ਸੰਸਾਰ ਫੁੱਟਬਾਲ ਕੱਪ ਦੌਰਾਨ ਆਪਣੀ ਕਾਰਗੁਜ਼ਾਰੀ ਤੋਂ ਬਾਅਦ ਬ੍ਰਾਜ਼ੀਲ ਦੇ ਫੁੱਟਬਾਲ ਨੂੰ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਵਿੱਚ ਭਾਵੇਂ ਕੁਛ ਦੇਰ ਲੱਗੇ ਪਰ ਫੇਰ ਵੀ ਜਿਸ ਤਰੀਕੇ ਨਾਲ਼ ਇਸ ਸਾਰੇ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ, ਕੁਛ ਕੁ ਘਾਟਾਂ ਅਤੇ ਸਿਰਦਰਦੀਆਂ ਛੱਡ ਕੇ, ਸਾਰਾ ਦੇਸ਼ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਟੂਰਨਾਮੈਂਟ ਦੀਆਂ ਕੌੜੀਆਂ ਅਤੇ ਮਿੱਠੀਆਂ ਯਾਦਾਂ ਲੋਕ ਦੇ ਮਨਾਂ ਵਿੱਚ ਸਦਾ ਲਈ ਜੀਵਿਤ ਰਹਿਣਗੀਆਂ।

18/07/2014

ਮਿੱਠੇ ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ
ਆਖ਼ਰਕਾਰ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਖੁਦਮੁਖਤਾਰੀ ਮਿਲੀ
ਉਜਾਗਰ ਸਿੰਘ, ਅਮਰੀਕਾ
ਮੋਦੀ ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ
ਨਸ਼ਾ ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ
ਦੇਰ ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ
ਗੱਜਨ ਦੋਧੀ
ਰਵੇਲ ਸਿੰਘ ਇਟਲੀ
ਸੇਵਾਮੁਕਤੀ ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ
ਭਾਸ਼ਾ ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com