WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਸ਼ਹੀਦ ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

  
 

ਸਵੇਰੇ ਸਵੇਰੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਅਰਦਾਸ ਵਿਚ ਸ਼ਾਮਲ ਹੋ ਕੇ, ਪ੍ਰਸ਼ਾਦ ਲੈ ਕੇ ਜਦੋਂ ਬੱਚੇ ਹਰਸ਼ ਮਾਸੀ ਨਾਲ ਬਾਹਰ ਨਿਕਲੇ ਤਾਂ ਕਾਰ ਵਿਚ ਬੈਠਦੇ ਸਾਰ ਨਾਨਕਜੋਤ ਬੋਲ ਪਿਆ, ‘‘ ਮਾਸੀ ਜੀ, ਅਰਦਾਸ ਵਿਚ ਭਾਈ ਜੀ ਕਹਿ ਰਹੇ ਸਨ - ਖੋਪਰੀਆਂ ਲੁਹਾਈਆਂ। ਇਸਦਾ ਕੀ ਮਤਲਬ ਹੋਇਆ?’’

‘‘ ਮੇਰੇ ਪਿਆਰੇ ਬੱਚਿਆ ਨਾਨੂ, ਸਾਡਾ ਇਤਿਹਾਸ ਬੜਾ ਬੇਮਿਸਾਲ ਐ। ਸ਼ਹਾਦਤਾਂ ਨਾਲ ਭਰਪੂਰ! ਧਰਮ ਪਿੱਛੇ ਅਤੇ ਅਸੂਲਾਂ ਪਿੱਛੇ ਗਰਦਨ ਤਕ ਕਟਾ ਦੇਣ ਨੂੰ ਤਿਆਰ ਮਹਾਨ ਲੋਕ ਗੁਰੂ ਤੋਂ ਬਿਨਾਂ ਕਿਸੇ ਅੱਗੇ ਗਰਦਨ ਝੁਕਾਉਣ ਨੂੰ ਤਿਆਰ ਨਹੀਂ ਸੀ ਹੁੰਦੇ। ਖੋਪਰੀਆਂ ਲੁਹਾਈਆਂ ਕਹਿ ਕੇ ਜਿਸ ਮਹਾਨ ਬਲਿਦਾਨੀ ਨੂੰ ਅਸੀਂ ਸਦੀਆਂ ਬਾਅਦ ਵੀ ਅਰਦਾਸਾਂ ਵਿਚ ਰੋਜ਼ ਯਾਦ ਕਰ ਕੇ, ਉਸ ਦਾ ਨਾਂ ਲੈਂਦੇ ਸਾਰ ਅਦਬ ਨਾਲ ਸਿਰ ਝੁਕਾ ਦਿੰਨੇ ਆਂ, ਉਹ ਸ਼ਹੀਦ ਭਾਈ ਤਾਰੂ ਸਿੰਘ ਜੀ ਸਨ,’’ ਹਰਸ਼ ਮਾਸੀ ਬੋਲੀ।

‘‘ ਪਰ, ਖੋਪਰੀਆਂ ਲੁਹਾਈਆਂ ਦਾ ਕੀ ਮਤਲਬ ਹੋਇਆ, ’’ ਨਾਨੂ ਨੇ ਫੇਰ ਪੁੱਛਿਆ। ਏਨੇ ਨੂੰ ਸੁੱਖੀ ਵੀ ਬੋਲ ਪਈ, ‘‘ ਮਾਸੀ ਜੀ ਪੂਰੀ ਗੱਲ ਸੁਣਾਓ ਨਾ ਕਿ ਭਾਈ ਤਾਰੂ ਸਿੰਘ ਜੀ ਕੌਣ ਸਨ? ’’

‘‘ ਜ਼ਰੂਰ ਬੱਚਿਓ। ਅੱਜ ਮੈਂ ਉਸ ਮਹਾਨ ਸ਼ਖ਼ਸੀਅਤ ਦੀ ਸ਼ਹਾਦਤ ਬਾਰੇ ਤੁਹਾਨੂੰ ਦੱਸਾਂਗੀ ਕਿ ਕਿੰਜ ਖੋਪਰੀ ਲੁਹਾ ਕੇ ਉਸਨੇ ਆਪਣਾ ਮਨ ਨੀਵਾਂ ਤੇ ਮੱਤ ਉੱਚੀ ਹੋਣ ਦਾ ਸਬੂਤ ਦਿੱਤਾ। ਬੱਚਿਓ, ਗੱਲ ਅਠਾਹਰਵੀਂ ਸਦੀ ਦੀ ਐ, ’’ ਹਰਸ਼ ਮਾਸੀ ਨੇ ਦੱਸਿਆ। ‘‘ ਮਾਸੀ ਜੀ, ਅਠਾਹਰਵੀਂ ਸਦੀ ਕੀ ਹੁੰਦੀ ਐ, ’’ ਹੈਰੀ ਨੇ ਪੁੱਛਿਆ। ‘‘ ਤੂੰ ਕਦੇ ਨਾ ਗੱਲ ਸ਼ੁਰੂ ਕਰਨ ਦਿਆ ਕਰ, ’’ ਜੀਵ ਖਿੱਝ ਕੇ ਬੋਲਿਆ, ’’ ਹੁਣ ਅਸੀਂ ਇੱਕੀਵੀਂ ਸਦੀ ’ਚ ਆਂ। ਤਿੰਨ ਸੌ ਨਾਲ ਪਹਿਲਾਂ ਅਠਾਰਵੀਂ ਸਦੀ ਹੋਏਗੀ। ਮਾਸੀ ਜੀ ਤੁਸੀਂ ਗੱਲ ਸੁਣਾਓ ਕਿ ਅਸੀਂ ਏਨੇ ਸਾਲਾਂ ਤੋਂ ਭਾਈ ਤਾਰੂ ਸਿੰਘ ਜੀ ਸ਼ਹੀਦ ਨੂੰ ਕਿਉਂ ਯਾਦ ਕਰ ਰਹੇ ਆਂ? ’’

‘‘ ਬੱਚਿਓ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਪੂਹਲਾ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਜੀ। ਉਸ ਵੇਲੇ ਜ਼ਕਰੀਆ ਖ਼ਾਨ ਸਿੰਘਾਂ ’ਤੇ ਬੜਾ ਜ਼ੁਲਮ ਢਾਹ ਰਿਆ ਸੀ। ਉਸਨੇ ਸਿੰਘਾਂ ਨੂੰ ਫੜ ਫੜ ਕੇ ਮਾਰਨਾ ਸ਼ੁਰੂ ਕੀਤਾ ਹੋਇਆ ਸੀ। ਉਸਨੇ ਨਾ ਕੋਈ ਉਨਾਂ ਦਾ ਵਪਾਰ ਰਹਿਣ ਦਿੱਤਾ, ਨਾ ਗੁਰਦੁਆਰਿਆਂ ਦੀ ਭੇਟਾ ਰਹਿਣ ਦਿੱਤੀ ਤੇ ਰਸਦ ਪਾਣੀ ਪਹੁੰਚਣ ’ਤੇ ਵੀ ਰੋਕ ਲਾ ਦਿੱਤੀ ਤਾਂ ਜੋ ਜੰਗਲਾਂ ’ਚ ਲੁਕੇ ਸਿੰਘ ਭੁੱਖੇ ਪਿਆਸੇ ਮਰ ਜਾਣ ਤੇ ਉਸ ਅੱਗੇ ਗੋਡੇ ਟੇਕ ਦੇਣ,’’ ਹਰਸ਼ ਮਾਸੀ ਨੇ ਗੱਲ ਸ਼ੁਰੂ ਕੀਤੀ।

‘‘ ਜ਼ਰਕੀਆ ਖ਼ਾਨ ਤਾਂ ਬੜਾ ਗੰਦਾ ਬੰਦਾ ਸੀ। ਇੰਜ ਥੋੜਾ ਕਿਸੇ ਨੂੰ ਤੰਗ ਕਰੀਦੈ, ’’ ਨਾਨਕਜੋਤ ਬੋਲ ਪਿਆ।

ਹਰਸ਼ ਮਾਸੀ ਮੁਸਕੁਰਾ ਕੇ ਬੋਲੀ, ‘‘ ਨਿਕੜੇ ਬੱਚਿਆ ਨਾਨੂ, ਜ਼ਰਕੀਆ ਖ਼ਾਨ ਨਈਂ, ਜ਼ਕਰੀਆ ਖ਼ਾਨ! ਬੱਚਿਓ, ਭਾਈ ਤਾਰੂ ਜੀ ਦੇ ਮੰਮੀ ਪਾਪਾ ਦਾ ਨਾਂ ਕਿਸੇ ਨੂੰ ਪਤਾ ਨਈਂ। ਬਸ ਏਨਾ ਪਤੈ ਕਿ ਉਹ ਆਪਣੀ ਮੰਮੀ ਤੇ ਭੈਣ ਨਾਲ ਰਹਿੰਦੇ ਹੁੰਦੇ ਸੀ ਤੇ ਖੇਤਾਂ ’ਚ ਹਲ ਚਲਾ ਕੇ ਮਿਹਨਤ ਮਜੂਰੀ ਕਰ ਕੇ ਢਿੱਡ ਭਰਦੇ ਸੀ। ਉਹ ਹਮੇਸ਼ਾ ਗੁਰੂ ਜੀ ਦੀ ਸਿੱਖਿਆ ਅਨੁਸਾਰ ਵੰਡ ਕੇ ਖਾਂਦੇ ਸੀ ਤੇ ਲੋੜਵੰਦਾਂ ਦੀ ਮਦਦ ਕਰਦੇ ਹੁੰਦੇ ਸੀ। ਲੋਕ ਉਨਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ। ਮੁਸਲਮਾਨ ਤੇ ਹਿੰਦੂ ਵੀ ਉਨਾਂ ਦੇ ਦੋਸਤ ਸਨ।’’

‘‘ ਐਨੇ ਚੰਗੇ ਅੰਕਲ ਸ਼ਹੀਦ ਕਿਵੇਂ ਹੋਏ, ’’ ਹਿੱਤੀ ਬੋਲ ਪਿਆ।

‘‘ ਬੱਚਿਓ ਜ਼ਕਰੀਆ ਖ਼ਾਨ ਨੇ ਪੂਰੀ ਵਾਹ ਲਾਈ ਪਈ ਸੀ ਕਿ ਸਿੰਘਾਂ ਨੂੰ ਚੁਣ ਚੁਣ ਕੇ ਖ਼ਤਮ ਕਰ ਦਿਆਂ ਤਾਂ ਜੋ ਮੇਰੇ ਵਿਰੁੱਧ ਕੋਈ ਖੜਾ ਨਾ ਰਹਿ ਸਕੇ। ਮੁਗ਼ਲਾਂ ਦੀਆਂ ਗ਼ਲਤ ਨੀਤੀਆਂ ਦਾ ਜਿਹੜੇ ਸਿੱਖ ਵਿਰੋਧ ਕਰਨ ਦੀ ਹਿੰਮਤ ਕਰਦੇ, ਜ਼ਕਰੀਆ ਖ਼ਾਨ ਦੀ ਫੌਜ ਉਨਾਂ ਨੂੰ ਮਾਰਦੀ ਰਹਿੰਦੀ।

‘‘ ਬੇਹਿਸਾਬ ਸਿੱਖ ਇੰਜ ਮਾਰ ਦਿੱਤੇ ਗਏ ਪਰ ਫੇਰ ਵੀ ਸਿੱਖ ਖ਼ਤਮ ਨਈਂ ਕੀਤੇ ਜਾ ਸਕੇ। ਇਸੇ ਲਈ ਮਨ ’ਚ ਉਪਜੀ ਹੀਣ ਭਾਵਨਾ, ਆਪਣੀ ਹਾਰ ਨੂੰ ਲੁਕਾਉਣ ਤੇ ਗੁੱਸੇ ਸਦਕਾ ਜ਼ਕਰੀਆ ਖ਼ਾਨ ਬੇਦੋਸੇ ਸਿੱਖਾਂ ਨੂੰ ਵੀ ਮਾਰਨ ਲੱਗ ਪਿਆ,’’ ਹਰਸ਼ ਮਾਸੀ ਨੇ ਦੱਸਿਆ।

‘‘ ਜ਼ਰਕੀਆ ਖ਼ਾਨ ਕਿੰਨਾ ਗੰਦਾ ਬੰਦਾ ਸੀ। ਮੈਂ ਤਾਂ ਉਸਨੂੰ ਘਸੁੰਨ ਮਾਰ ਮਾਰ ਕੇ ਮਾਰ ਦੇਣਾ ਸੀ, ’’ ਨਾਨੂ ਬੋਲ ਪਿਆ। ‘‘ ਜ਼ਰਕੀਆ ਨਈਂ ਓਏ ਜ਼ਕਰੀਆ ਖ਼ਾਨ, ’’ ਅਵੀ ਨੇ ਉਸਨੂੰ ਟੋਕਿਆ। ‘‘ ਚੰਗਾ ਅੱਗੇ ਗੱਲ ਸੁਣੋ,’’ ਹਰਸ਼ ਮਾਸੀ ਬੋਲੀ, ‘‘ ਭਾਈ ਤਾਰੂ ਸਿੰਘ ਜੀ ਬੇਘਰ ਹੋਏ ਤੇ ਭੁੱਖ ਨਾਲ ਬੇਹਾਲ ਸਿੰਘਾਂ ਲਈ ਲੰਗਰ ਪਹੁੰਚਾਉਂਦੇ ਤੇ ਇਸ ਕੰਮ ’ਚ ਉਨਾਂ ਦੀ ਮਾਂ ਤੇ ਭੈਣ ਉਨਾਂ ਦੀ ਮਦਦ ਕਰਦੀਆਂ। ਉਨਾਂ ਸਮਿਆਂ ’ਚ ਮੁਗ਼ਲਾਂ ਦਾ ਵਿਰੋਧ ਕਰ ਰਏ ਸਿੱਖਾਂ ਦੀ ਮਦਦ ਕਰਨਾ ਵੀ ਜੁਰਮ ਸੀ ਤੇ ਇੰਜ ਕਰਨ ’ਤੇ ਸਖ਼ਤ ਸਜ਼ਾ ਮਿਲ ਸਕਦੀ ਸੀ। ਫੇਰ ਵੀ ਭਾਈ ਤਾਰੂ ਜੀ ਡਰੇ ਨਈਂ ਤੇ ਪੂਰੀ ਹਿੰਮਤ ਨਾਲ ਇਹ ਸੇਵਾ ਨਿਭਾਉਂਦੇ ਰਏ। ਇਕ ਵਾਰ ਤਾਂ ਉੱਥੇ ਦੇ ਹਾਕਮ ਜ਼ਾਫਰ ਬੇਗ਼ ਨੇ ਕਿਸੇ ਦੀ ਬੇਟੀ ਅਗਵਾ ਕਰਵਾ ਲਈ ਤਾਂ ਭਾਈ ਤਾਰੂ ਜੀ ਨੇ ਉਸ ਲੜਕੀ ਨੂੰ ਬਚਾ ਕੇ ਵਾਪਸ ਘਰ ਪਹੁੰਚਾਇਆ। ’’

‘‘ ਫੇਰ ਤਾਂ ਉਨਾਂ ਨੇ ਭਾਈ ਤਾਰੂ ਜੀ ਨੂੰ ਉਸੇ ਵੇਲੇ ਮਾਰ ਦਿੱਤਾ ਹੋਏਗਾ,’’ ਹਿੱਤੀ ਨੇ ਪੁੱਛਿਆ।

‘‘ ਨਈਂ ਬੱਚਿਆ ਹਰੀਭਗਤ ਮਹੰਤ ਭਾਈ ਤਾਰੂ ਜੀ ਦੇ ਨੇਕ ਚਾਲ ਚਲਣ ਤੇ ਚੁਫੇਰੇ ਹੋ ਰਈ ਉਸਦੀ ਤਾਰੀਫ਼ ਤੋਂ ਬੜਾ ਚਿੜਦਾ ਸੀ ਤੇ ਜ਼ਾਫਰ ਬੇਗ਼ ਨੇ ਵੀ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਭਾਈ ਤਾਰੂ ਜੀ ਬਾਰੇ ਸ਼ਿਕਾਇਤ ਕਰ ਦਿੱਤੀ ਕਿ ਇਹ ਵਿਰੋਧ ਕਰ ਰਏ ਸਿੱਖਾਂ ਦੀ ਮਦਦ ਕਰਦਾ ਹੈ। ਬਸ ਫੇਰ ਕੀ ਸੀ। ਬਿਨਾਂ ਕਿਸੇ ਪੜਤਾਲ ਦੇ ਝਟ ਭਾਈ ਤਾਰੂ ਜੀ ਨੂੰ ਕੈਦ ਕਰ ਲਿਆ ਗਿਆ। ਜਦੋਂ ਉਨਾਂ ਨੂੰ ਕੈਦ ਕਰਨ ਲਈ ਲੈ ਕੇ ਚਲੇ ਤਾਂ ਉਨਾਂ ਨੇ ਆਪਣੀ ਮੰਮੀ ਤੇ ਭੈਣ ਨੂੰ ਕਿਹਾ - ਫ਼ਿਕਰ ਨਾ ਕਰਨਾ। ਸਿਰਫ ਗੁਰੂ ਉੱਤੇ ਅਟੱਲ ਵਿਸ਼ਵਾਸ ਰਖ ਕੇ ਕਿਰਤ ਕਰੋ, ਵੰਡ ਛਕੋ ਨੂੰ ਆਧਾਰ ਬਣਾ ਕੇ ਚਲਦੇ ਰਹਿਣਾ। ਕੁਰਬਾਨੀ ਦੇ ਕੇ ਹੀ ਜਾਬਰਾਂ ਦੇ ਸ਼ਾਹੀ ਤਖ਼ਤ ਨੂੰ ਹਿਲਾਇਆ ਜਾ ਸਕਦੈ। ਏਨਾ ਕਹਿ ਕੇ ਚੜਦੀ ਕਲਾ ’ਚ ਹੀ ਉਹ ਸਿਪਾਹੀਆਂ ਨਾਲ ਚਲੇ ਗਏ, ’’ ਹਰਸ਼ ਮਾਸੀ ਨੇ ਦੱਸਿਆ।

‘‘ ਮਾਸੀ ਜੀ ਚੜਦੀ ਕਲਾ ਕਾਰ ਦਾ ਨਾਂ ਐ,’’ ਹੈਰੀ ਨੇ ਪੁੱਛਿਆ ‘‘ ਨਈਂ ਬੱਲਿਆ,’’ ਹਰਸ਼ ਮਾਸੀ ਮੁਸਕੁਰਾ ਕੇ ਦੱਸਣ ਲੱਗੀ, ‘‘ ਓਦੋਂ ਕਾਰਾਂ ਨਈਂ ਸੀ ਹੁੰਦੀਆਂ। ਚੜਦੀ ਕਲਾ ਦਾ ਮਤਲਬ ਐ ਬਿਨਾਂ ਕਿਸੇ ਡਰ ਤੋਂ ਖੁਸ਼ੀ ਖੁਸ਼ੀ, ਚਾਅ ਨਾਲ ਜਾਣਾ। ’’
‘‘ ਮਾਸੀ ਜੀ, ਭਾਈ ਤਾਰੂ ਜੀ ਦੇ ਮੰਮੀ ਪਾਪਾ ਤੇ ਭੈਣ ਦਾ ਕੀ ਨਾਂ ਸੀ, ’’ ਜੀਵ ਨੇ ਪੁੱਛਿਆ।

‘‘ ਬੱਚਿਓ ਨਾਂ ਤਾਂ ਪਤਾ ਨਈਂ, ਪਰ ਇਹ ਸੋਚੋ ਕਿ ਭਾਈ ਤਾਰੂ ਜੀ ਆਪਣੀ ਨਿਡਰ ਤੇ ਵਧੀਆ ਸੋਚ ਤੇ ਸ਼ਹਾਦਤ ਦੇ ਕਾਰਨਾਮੇ ਕਾਰਣ ਯਾਦ ਰੱਖੇ ਜਾ ਰਏ ਨੇ, ਨਾ ਕਿ ਮਾਂ ਪਿਓ ਜਾਂ ਦਾਦੇ ਪੜਦਾਦੇ ਕਰਕੇ! ਇਸੇ ਲਈ ਕਿਹਾ ਜਾਂਦੈ ਕਿ ਬੇਟਾ ਹੋਵੇ ਭਾਵੇਂ ਬੇਟੀ, ਖ਼ਾਨਦਾਨ ਦਾ ਨਾਂ ਰੌਸ਼ਨ ਕਰਨ ਬਾਰੇ ਨਾ ਸੋਚੋ ਕਿ ਘਰ ਦਾ ਚਿਰਾਗ਼ ਸਿਰਫ਼ ਉਸੇ ਲਈ ਚਾਹੀਦੈ, ਬਲਕਿ ਇਹ ਧਿਆਨ ਦਿਓ ਕਿ ਲੋਕ ਤਾਂ ਉਸੇ ਨੂੰ ਯਾਦ ਰੱਖਦੇ ਨੇ ਜਿਸਨੇ ਸਮਾਜ ਵਾਸਤੇ ਕੁੱਝ ਕੀਤਾ ਹੋਏ ਜਾਂ ਆਪਾ ਵਾਰਿਆ ਹੋਵੇ। ਬਾਕੀ ਤਾਂ ਖ਼ੌਰੇ ਕਿੰਨੇ ਖ਼ਾਨਦਾਨਾਂ ਦੇ ਖ਼ਾਨਦਾਨ ਤਬਾਹ ਹੋ ਚੁੱਕੇ, ਪਰ ਕੌਣ ਕਿਸੇ ਨੂੰ ਯਾਦ ਰੱਖ ਸਕਿਐ,’’ ਗੁਰਪਾਲ ਮਾਸੜ ਜੀ, ਜੋ ਹੁਣ ਤੱਕ ਚੁੱਪਚਾਪ ਬੈਠੇ ਸਨ, ਬੋਲੇ !

‘‘ ਅੱਗੇ ਦੱਸੋ ਨਾ ਕੀ ਹੋਇਆ,’’ ਨਾਨੂ ਨੇ ਟੋਕਿਆ। ਹਰਸ਼ ਮਾਸੀ ਨੇ ਗੱਲ ਅੱਗੇ ਤੋਰੀ, ‘‘ ਭਾਈ ਤਾਰੂ ਜੀ ਨੂੰ ਜ਼ਕਰੀਆ ਖ਼ਾਨ ਨੇ ਆਕੜ ਕੇ ਕਿਹਾ ਤੂੰ ਆਪਣੇ ਵਾਲ ਕਟਵਾ ਕੇ ਆਪਣੇ ਗੁਰੂ ਤੋਂ ਬੇਮੁਖ ਹੋ ਜਾ ਤੇ ਇਸਲਾਮ ਕਬੂਲ ਕਰ ਲੈ। ਇੰਜ ਤੇਰੀ ਜਾਨ ਬਖ਼ਸ਼ ਦਿੱਤੀ ਜਾਏਗੀ। ’’
ਹੈਰੀ ਨੇ ਝੱਟ ਵਿੱਚੋਂ ਟੋਕ ਕੇ ਪੁੱਛਿਆ,‘‘ ਫੇਰ ਤਾਰੂ ਜੀ ਨੇ ਵਾਲ ਕਟਵਾ ਦਿੱਤੇ?’’

‘‘ ਨਈਂ ਬੱਚਿਆ। ਉਨਾਂ ਨੇ ਨਿਡਰ ਹੋ ਕੇ ਕਿਹਾ - ਮੈਂ ਸਿਰ ਕਟਵਾ ਸਕਦਾਂ ਪਰ ਕੇਸ ਕਦੇ ਨਈਂ ਕਟਵਾ ਸਕਦਾ। ਇਹ ਮੇਰੇ ਗੁਰੂ ਵੱਲੋਂ ਬਖ਼ਸ਼ੀ ਮੇਰੀ ਪਛਾਣ ਐ। ਇਹ ਪਵਿੱਤਰ ਦਾਤ ਸਿਰਫ ਮੇਰੇ ਪ੍ਰਾਣਾਂ ਨਾਲ ਈ ਜਾਏਗੀ, ’’ ਗੁਰਪਾਲ ਮਾਸੜ ਜੀ ਨੇ ਦੱਸਿਆ।

ਹਰਸ਼ ਮਾਸੀ ਨੇ ਅੱਗੋਂ ਗੱਲ ਤੋਰੀ, ‘‘ ਭਾਈ ਤਾਰੂ ਜੀ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਦੇਣ ਦਾ ਵਾਅਦਾ ਕੀਤਾ ਗਿਆ ਸਿਰਫ ਇਸਲਈ ਕਿ ਉਹ ਆਪਣੇ ਗੁਰੂ ਦਾ ਲੜ ਛੱਡ ਕੇ ਇਸਲਾਮ ਧਰਮ ਕਬੂਲ ਕਰ ਲੈਣ ਤੇ ਕੇਸ ਕਟਵਾ ਦੇਣ। ਪਰ, ਤਾਰੂ ਜੀ ਕਿਸੇ ਵੀ ਕੀਮਤ ਉੱਤੇ ਆਪਣੇ ਕੇਸ ਆਪਣੇ ਧੜ ਤੋਂ ਅਲੱਗ ਕਰਨ ਲਈ ਨਈਂ ਮੰਨੇ ਤੇ ਇਹੀ ਕਹੀ ਗਏ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਐ। ’’

‘‘ ਅੱਜਕਲ ਤਾਂ ਢੇਰ ਸਾਰੇ ਸਿੱਖ ਵਾਲ ਕਟਵਾ ਕੇ ਫਿਰ ਰਏ ਨੇ। ਉਹ ਕਿਉਂ ਗੁਰੂ ਦਾ ਲੜ ਛੱਡਦੇ ਜਾ ਰਏ ਨੇ? ਉਹ ਭਾਈ ਤਾਰੂ ਜੀ ਨੂੰ ਭੁੱਲ ਗਏ ਨੇ,’’ ਸੁੱਖੀ ਨੇ ਪੁੱਛਿਆ? ‘‘ ਮੇਰੀਏ ਪਿਆਰੀਏ ਬੱਚੀਏ, ਧਰਮ ਯਕੀਨ ਉੱਤੇ ਆਧਾਰਿਤ ਹੈ। ਜਿਨਾਂ ਨੇ ਇਸਨੂੰ ਪ੍ਰਫੁੱਲਿਤ ਕਰਨ ਲਈ ਜਾਨਾਂ ਵਾਰੀਆਂ, ਉਹ ਅਮਰ ਹੋ ਚੁੱਕੇ ਹਨ। ਵੱਖੋ ਵੱਖ ਧਰਮ ਨਾਲ ਜੁੜੇ ਲੋਕਾਂ ਦੀ ਪਛਾਣ ਉਸ ਧਰਮ ਵਿਚਲੇ ਚਿੰਨ ਹੀ ਕਰਦੇ ਹਨ। ਜੇ ਪਛਾਣ ਵਾਲੇ ਚਿੰਨ ਗੁਆ ਲਏ ਜਾਣ ਤਾਂ ਪਛਾਣ ਆਪੇ ਹੀ ਗੁਆਚ ਗਈ ਸਮਝੋ। ਧਰਮ ਦਰਅਸਲ ਮਾਨਵਤਾ ਦੀ ਰਾਖੀ ਲਈ ਹੈ। ਜੇ ਧਾਰਮਿਕ ਚਿੰਨ ਪੂਰੇ ਸਾਂਭੇ ਹੋਣ ਪਰ ਬੰਦਾ ਕੰਮ ਮਨੁੱਖਤਾ ਬਰਬਾਦ ਕਰਨ ਵਾਲੇ ਕਰਦਾ ਹੋਵੇ ਤਾਂ ਅਜਿਹੇ ਚਿੰਨਾਂ ਨੂੰ ਸਾਂਭਣ ਦਾ ਕੀ ਫ਼ਾਇਦਾ?

‘‘ ਬੱਚਿਓ, ਕੇਸ ਕੱਟਣ ਨਾਲ ਸਾਡੀ ਪਛਾਣ ਗੁੰਮ ਜਾਂਦੀ ਹੈ ਤੇ ਇਸਦਾ ਮਤਲਬ ਇਹ ਹੋਇਆ ਕਿ ਕੇਸ ਕੱਟਣ ਵਾਲੇ ਗੁਰੂ ਦੇ ਬਾਕੀ ਹੁਕਮਾਂ ਦਾ ਨਿਰਾਦਰ ਜ਼ਰੂਰ ਕਰ ਰਹੇ ਹੋਣਗੇ। ਮਤਲਬ, ਉਸ ਦੀ ਬਾਣੀ ਬਾਕਾਇਦਗੀ ਨਾਲ ਪੜ ਕੇ ਉਸ ਉੱਤੇ ਅਮਲ ਕਰਨਾ, ਲੋੜਵੰਦਾਂ ਦੀ ਮਦਦ ਕਰਨਾ, ਜ਼ਾਲਮ ਦਾ ਨਾਸ ਕਰਨਾ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ,’’ ਹਰਸ਼ ਮਾਸੀ ਨੇ ਦੱਸਿਆ।

ਹਿੱਤੀ ਬੋਲ ਪਿਆ, ‘‘ ਮਾਸੀ ਜੀ, ਭਾਈ ਤਾਰੂ ਜੀ ਬਾਰੇ ਅੱਗੇ ਦੱਸੋ ਨਾ। ’’ ਹਰਸ਼ ਮਾਸੀ ਨੇ ਗੱਲ ਅੱਗੇ ਤੋਰੀ, ‘‘ ਬੱਚਿਓ, ਜੱਲਾਦ ਨੇ ਰੰਬੀ ਨਾਲ ਭਾਈ ਤਾਰੂ ਜੀ ਦੀ ਖੋਪਰੀ ਵਾਲਾਂ ਸਮੇਤ ਛਿੱਲ ਕੇ ਲਾਹ ਦਿੱਤੀ ਪਰ ਤਾਰੂ ਜੀ ਨੇ ‘ਸੀ’ ਤਕ ਨਾ ਕੀਤੀ। ਉਨਾਂ ਦਾ ਸਾਰਾ ਸਰੀਰ ਲਹੂ ਲੁਹਾਨ ਹੋ ਗਿਆ ਪਰ ਉਹ ਚੁੱਪਚਾਪ ਜਪੁ ਜੀ ਸਾਹਿਬ ਦਾ ਪਾਠ ਕਰਦੇ ਰਏ। ਖੋਪਰੀ ਲਾਹੁਣ ਬਾਅਦ ਭਾਈ ਜੀ ਨੂੰ ਖਾਈ ’ਚ ਸੁੱਟ ਦਿੱਤਾ ਗਿਆ। ’’

ਸਾਰੇ ਬੱਚਿਆਂ ਦੀਆਂ ਅੱਖਾਂ ’ਚ ਹੰਝੂ ਆ ਗਏ। ਨਾਨੂ ਹੰਝੂ ਪੂੰਝਦਾ ਹੋਇਆ ਬੋਲਿਆ, ‘‘ ਮਾਸੀ ਜੀ, ਤਾਰੂ ਜੀ ਨੂੰ ਕਿੰਨੀ ਜ਼ਿਆਦਾ ਪੀੜ ਹੋਈ ਹੋਏਗੀ। ਮੇਰਾ ਇਕ ਵਾਲ ਪੁੱਟਿਆ ਜਾਂਦੈ ਤਾਂ ਮੈਂ ਜ਼ੋਰ ਦੀ ਚੀਕਦਾਂ। ਜਦੋਂ ਐਤਵਾਰ ਨੂੰ ਮੰਮੀ ਮੇਰਾ ਸਿਰ ਧੋਣ ਤੋਂ ਬਾਅਦ ਜੂੜਾ ਕਰਦੇ ਨੇ ਤਾਂ ਮੈਂ ਦਰਦ ਨਾਲ ਰੋ ਪੈਂਦਾ। ਤਾਰੂ ਜੀ ਨੂੰ ਵੀ ਬਹੁਤ ਪੀੜ ਹੋਈ ਹੋਵੇਗੀ। ਉਹ ਰੋਏ ਕਿਉਂ ਨਈ? ’’

ਗੁਰਪਾਲ ਮਾਸੜ ਜੀ ਨੇ ਨਾਨਕਜੋਤ ਨੂੰ ਗੋਦ ਵਿਚ ਲੈ ਕੇ ਪਿਆਰ ਕਰਦਿਆਂ ਜਵਾਬ ਦਿੱਤਾ, ‘‘ ਬੇਟੇ ਨਾਨਕਜੋਤ, ਪੀੜ ਤਾਂ ਜ਼ਰੂਰ ਹੋਈ ਹੋਵੇਗੀ ਪਰ ਗੁਰੂ ਦਾ ਨਾਮ ਏਨੀ ਤਾਕਤ ਬਖ਼ਸ਼ ਦਿੰਦੈ ਕਿ ਬੰਦਾ ਪੀੜ ਨੂੰ ਜਰ ਜਾਣਾ ਸਿਖ ਲੈਂਦੈ। ਭਾਈ ਤਾਰੂ ਜੀ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜਾ ਵੀ ਜਣਾ ਸੱਚੇ ਮਨ ਨਾਲ ਤੇ ਪੂਰੀ ਸ਼ਰਧਾ ਨਾਲ ਗੁਰੂ ਨਾਲ ਜੁੜਿਆ ਹੋਵੇ, ਉਸਨੂੰ ਕੋਈ ਵੀ ਵੱਡੀ ਤੋਂ ਵੱਡੀ ਤਕਲੀਫ ਆਪਣੇ ਮਕਸਦ ਤੋਂ ਪਰਾਂ ਨਈਂ ਧੱਕ ਸਕਦੀ। ਭਾਈ ਤਾਰੂ ਜੀ ਨੇ ਧਰਮ ਨੂੰ ਪੂਰੀ ਤਰਾਂ ਨਿਭਾਇਆ, ਲੋੜਵੰਦਾਂ ਦੀ ਮਦਦ ਕੀਤੀ ਤੇ ਜਾਬਰ ਨੂੰ ਇਹ ਜਤਾ ਦਿੱਤਾ ਕਿ ਜ਼ੁਲਮ ਨਾਲ ਟੱਕਰ ਲੈਣ ਲਈ ਕਿੰਨੀ ਤਾਕਤਾਵਰ ਕੌਮ ਤਿਆਰ ਹੋ ਚੁੱਕੀ ਐ ਜਿਸਨੂੰ ਕੋਈ ਲੋਭ, ਕੋਈ ਮੋਹ ਆਪਣੇ ਮਕਸਦ ਤੋਂ ਉਰਾਂ ਪਰਾਂ ਨਈਂ ਕਰ ਸਕਦਾ। ’’

‘‘ ਮਾਸੀ ਜੀ, ਰਬ ਨੇ ਏਨੇ ਗੰਦੇ ਬੰਦੇ ਜ਼ਕਰੀਆ ਖਾਨ ਨੂੰ ਕੋਈ ਸਜ਼ਾ ਕਿਉਂ ਨਈਂ ਦਿੱਤੀ, ’’ ਹਿੱਤੀ ਨੇ ਹੰਝੂ ਪੂੰਝਦੇ ਹੋਏ ਪੁੱਛਿਆ? ‘‘
‘‘ ਬੱਚਿਓ, ਇਤਿਹਾਸਕਾਰ ਲਿਖਦੇ ਨੇ ਕਿ ਜਿਸ ਦਿਨ ਭਾਈ ਤਾਰੂ ਜੀ ਦੀ ਖੋਪਰੀ ਉਤਾਰੀ ਗਈ, ਉਸੇ ਦਿਨ ਜ਼ਕਰੀਆ ਖ਼ਾਨ ਦਾ ਪਿਸ਼ਾਬ ਆਉਣਾ ਬੰਦ ਹੋ ਗਿਆ। ਉਸਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਤੇ ਉਹ ਚੀਕਾਂ ਮਾਰਦਾ, ਤੜਫਦਾ ਰੋਣ ਕੁਰਲਾਣ ਲੱਗ ਗਿਆ। ਫੇਰ ਉਸਨੂੰ ਇਹਸਾਸ ਹੋਇਆ ਕਿ ਉਸ ਕੋਲੋਂ ਗ਼ਲਤ ਕੰਮ ਹੋ ਗਿਐ, ’’ ਗੁਰਪਾਲ ਮਾਸੜ ਜੀ ਨੇ ਦੱਸਿਆ।

‘‘ ਚੰਗਾ ਹੋਇਆ। ਉਹਦੇ ਨਾਲ ਹੋਣਾ ਈ ਇੰਜ ਚਾਹੀਦਾ ਸੀ। ਦਿਨ ਰਾਤ ਚੀਕਾਂ ਮਾਰਦਾ, ਫੇਰ ਸਮਝ ਆਉਂਦੀ ਕਿ ਕਿਸੇ ਹੋਰ ਨੂੰ ਪੀੜ ਕਰੋ ਤਾਂ ਕਿੰਜ ਲੱਗਦੈ, ’’ ਸੁੱਖੀ ਬੋਲੀ।

‘‘ ਬੱਚੀਏ, ਕਿਸੇ ਲਈ ਵੀ ਮਾੜਾ ਨਈਂ ਸੋਚੀਦਾ। ਬੁਰਾ ਕਰਨ ਵਾਲੇ ਨਾਲ ਆਪੇ ਈ ਬੁਰਾ ਹੋ ਜਾਂਦੈ। ਤੁਸੀਂ ਬੱਚੇ ਓ ਤੇ ਸਿਰਫ਼ ਚੰਗਾ ਬਣਨ ਬਾਰੇ ਸੋਚਿਆ ਕਰੋ। ਅੱਗੋਂ ਸੁਣੋ ਕੀ ਹੋਇਆ, ’’ ਹਰਸ਼ ਮਾਸੀ ਨੇ ਸਮਝਾਇਆ, ‘‘ ਭਾਈ ਸਬੇਗ ਸਿੰਘ ਦੀ ਮਦਦ ਨਾਲ ਜ਼ਕਰੀਆ ਖ਼ਾਨ ਭਾਈ ਤਾਰੂ ਜੀ ਕੋਲ ਮੁਆਫ਼ੀ ਮੰਗਣ ਗਿਆ। ਭਾਈ ਤਾਰੂ ਜੀ ਨੇ ਕੁੱਝ ਵੀ ਮੰਦਾ ਨਈਂ ਬੋਲਿਆ। ਸਿਰਫ਼ ਏਨਾ ਕਿਹਾ ਕਿ ਇਹ ਗੁਰੂ ਜੀ ਦੀ ਲੀਲਾ ਹੈ। ਜਿਸ ਵੀ ਰਜ਼ਾ ਵਿਚ ਰਬ ਰੱਖੇ ਮੈਂ ਉਸੇ ਰਜ਼ਾ ਵਿਚ ਰਾਜ਼ੀ ਆਂ। ਮੈਂ ਏਸ ਕਾਬਲ ਕਿੱਥੇ ਕਿ ਕਿਸੇ ਨੂੰ ਸਜ਼ਾ ਦਿਆਂ। ਮੇਰਾ ਕੰਮ ਹੈ ਗੁਰੂ ਦੀ ਆਗਿਆ ਦਾ ਪਾਲਣ ਕਰਨਾ, ਲੋੜਵੰਦਾਂ ਦੀ ਮਦਦ ਕਰਨਾ ਤੇ ਜ਼ਾਲਮ ਵਿਰੁੱਧ ਅਵਾਜ਼ ਚੁੱਕਣੀ।’’

ਗੁਰਪਾਲ ਮਾਸੜ ਜੀ ਨੇ ਗੱਲ ਅੱਗੇ ਤੋਰੀ, ‘‘ ਜ਼ਕਰੀਆ ਖ਼ਾਨ ਪਹਿਲਾਂ ਮਰ ਗਿਆ ਤੇ ਉਸਦੀ ਮੌਤ ਤੋਂ ਬਾਅਦ ਵੀ ਇਤਿਹਾਸਕਾਰਾਂ ਅਨੁਸਾਰ ਭਾਈ ਤਾਰੂ ਜੀ ਲਗਭਗ 22 ਦਿਨ ਤਕ ਜ਼ਿੰਦਾ ਰਹੇ ਤੇ ਅੰਤ ਤਕ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਰਹੇ। ਬੱਚਿਓ ਓਦੋਂ ਤੋਂ ਹੀ ਕੇਸਾਂ ਨਾਲ ਇਕ ਵੱਖਰੀ ਪਛਾਣ ਜੁੜ ਗਈ ਕਿ ਇਹ ਹਿੰਮਤ, ਧੀਰਜ ਤੇ ਸ਼ਾਨੋ ਸ਼ੌਕਤ ਦੀ ਨਿਸ਼ਾਨੀ ਨੇ। ਭਾਈ ਤਾਰੂ ਜੀ ਦੀ ਕੁਰਬਾਨੀ ਕਈ ਹੋਰ ਸਦੀਆਂ ਤਾਈਂ ਰੋਜ਼ ਅਰਦਾਸ ਵਿਚ ਯਾਦ ਕੀਤੀ ਜਾਏਗੀ ਕਿਉਂਕਿ ਉਨਾਂ ਨੇ ਸਿੱਖੀ ਦੀ ਮਰਿਆਦਾ ਕਾਇਮ ਰੱਖਣ ਲਈ ਇਕ ਵੱਖਰੀ ਜ਼ਾਂਬਾਜ਼ ਮਿਸਾਲ ਕਾਇਮ ਕੀਤੀ। ’’

ਅਵੀ ਅੱਖਾਂ ਪੂੰਝਦਾ ਹੋਇਆ ਬੋਲਿਆ, ‘‘ ਮਾਸੜ ਜੀ, ਅਸੀਂ ਸਾਰੇ ਵੀ ਆਪਣੇ ਦੋਸਤਾਂ ਨੂੰ ਜਾ ਕੇ ਭਾਈ ਤਾਰੂ ਜੀ ਸ਼ਹੀਦ ਬਾਰੇ ਦੱਸਾਂਗੇ ਤਾਂ ਜੋ ਸਾਰੇ ਬਹਾਦਰ ਬਣਨ ਤੇ ਗੁਰੂ ਜੀ ਦੇ ਦੱਸੇ ਅਨੁਸਾਰ ਅਸੀਂ ਵੀ ਸਾਰਿਆਂ ਲੋੜਵੰਦਾਂ ਦੀ ਮਦਦ ਕਰੀਏ ਤੇ ਜ਼ਾਲਮ ਨਾਲ ਟੱਕਰ ਲੈ ਸਕੀਏ। ’’

ਨਾਨੂ ਆਪਣੀ ਲੱਕੜ ਦੀ ਤਲਵਾਰ ਕੱਢ ਕੇ ਉੱਚੀ ਸਾਰੀ ਬੋਲਿਆ,‘‘ ਮੈਂ ਕਦੇ ਵੀ ਆਪਣੇ ਕੇਸ ਨਈਂ ਕਟਵਾਵਾਂਗਾ ਤੇ ਜਿਹੜਾ ਵੀ ਕਟਵਾਏਗਾ ਉਸਨੂੰ ਭਾਈ ਤਾਰੂ ਜੀ ਦੀ ਕਹਾਣੀ ਸੁਣਾਵਾਂਗਾ। ’’

ਹਰਸ਼ ਮਾਸੀ ਨੇ ਨਾਨੂ ਨੂੰ ਜੱਫੀ ਵਿਚ ਲੈ ਕੇ ਕਿਹਾ,‘‘ ਮੇਰੇ ਬੱਚੇ, ਵੱਖੋ ਵੱਖ ਧਰਮ ਨਾਲ ਜੁੜੇ ਬੰਦਿਆਂ ਦੀ ਪਛਾਣ ਵੱਖ ਹੁੰਦੀ ਐ ਤੇ ਹਰ ਜਣਾ ਆਪੋ ਆਪਣਾ ਧਰਮ ਪੂਰੀ ਤਰਾਂ ਨਿਭਾਉਂਦਾ ਹੈ। ਪਰ, ਯਾਦ ਰੱਖਿਓ ਕਿ ਸਾਰੇ ਧਰਮਾਂ ਤੋਂ ਉੱਤਮ ਧਰਮ ਹੈ ਮਨੁੱਖਤਾ ਦਾ। ਕੋਈ ਧਰਮ ਦੂਜੇ ਧਰਮ ਦੇ ਬੰਦਿਆਂ ਨੂੰ ਮਾਰਨ ਜਾਂ ਤਕਲੀਫ਼ ਦੇਣ ਲਈ ਨਈਂ ਪ੍ਰੇਰਦਾ। ਇਸੇ ਲਈ ਵੱਖੋ ਵੱਖ ਧਰਮ ਨਾਲ ਜੁੜੇ ਬੰਦਿਆਂ ਨੂੰ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦੈ ਤੇ ਮਨੁੱਖਤਾ ਦੇ ਭਲੇ ਲਈ ਕੰਮ ਕਰਨਾ ਚਾਹੀਦੈ। ਸੋ ਹੁਣ ਤੁਸੀਂ ਸਾਰੇ ਰਲ ਮਿਲ ਕੇ ਸਭਨਾਂ ਨਾਲ ਪਿਆਰ ਨਾਲ ਰਵੋ ਤੇ ਜਦੋਂ ਕਿਸੇ ਇਕ ਨੂੰ ਤਕਲੀਫ਼ ਹੋਵੇ ਤਾਂ ਮਿਲ ਜੁਲ ਕੇ ਉਸਦੀ ਮਦਦ ਕਰੋ। ਪਰ, ਚੇਤੇ ਰੱਖਿਓ ਆਪਣੀ ਵੱਖਰੀ ਪਛਾਣ ਨਈਂ ਗੁਆਉਣ ਦੇਣੀ ਤੇ ਜਦੋਂ ਵਾਲ ਕੱਟਣ ਬਾਰੇ ਕਿਸੇ ਨੇ ਸੋਚਿਆ ਤਾਂ ਭਾਈ ਤਾਰੂ ਜੀ ਦੀ ਕੁਰਬਾਨੀ ਯਾਦ ਕਰ ਲਇਓ। ’’

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

25/08/2013

ਸ਼ਹੀਦ ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ
ਲੱਚਰ ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ
ਲਓ ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ
ਕੀ ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
ਦਿੱਲੀ ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਅੰਗਹੀਣ ‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
ਉਤਰਾਖੰਡ ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ
ਨਰਿੰਦਰ ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂਆਂ
ਉਜਾਗਰ ਸਿੰਘ, ਅਮਰੀਕਾ
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੀੜਤਾਂ ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਚੋਣਾ ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ
ਪੰਜਾਬੀ ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ
ਧਰਤੀ ਦਾ ਦਿਨ
ਅਮਨਦੀਪ ਸਿੰਘ, ਅਮਰੀਕਾ
ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ
20 ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ
ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਵੇਸਵਾ ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com