WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸ਼ਬਦ ਅਤੇ ਸ਼ਬਦ ਦੀ ਸਿਆਸਤ
- ਦਲਬੀਰ ਸਿੰਘ

ਦਲਬੀਰ ਸਿੰਘ

ਸ਼ਬਦ ਦੀ ਮਹਿਮਾ ਮਹਾਨ ਹੈਪਰ ਇਸ ਦੀ ਵਰਤੋਂ ਸ਼ੁੱਧ ਵੀ ਹੁੰਦੀ ਹੈ ਅਤੇ ਅਸ਼ੁੱਧ ਵੀ

 ਮਿਸਾਲ ਵਜੋਂ ਕਹਿਣ ਵਾਲੇ ਕਹਿੰਦੇ ਹਨ ਕਿ ਇਸ ਸੰਸਾਰ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਸ ਸਭ ਲਈ ਭਗਵਾਨ ਜ਼ਿੰਮੇਵਾਰ ਹੈਮੰਨਣ ਵਾਲੇ ਕਹਿੰਦੇ ਹਨ ਕਿ ਅਸਲ ਵਿਚ ਤਾਂ ਕੁਝ ਵੀ ਭਗਵਾਨ ਦੀ ਮਰਜ਼ੀ ਤੋਂ ਬਿਨਾਂ ਵਾਪਰ ਹੀ ਨਹੀਂ ਸਕਦਾਭਗਵਾਨ ਦੇ ਅਗੋਂ ਮਸੰਦ ਹਨ ਜਿਹੜੇ ਆਪਣੇ ਆਪ ਨੂੰ ਉਸ ਦੇ ਖੱਬੇ ਪੱਟੋਂ ਜੰਮੇ ਹੋਣ ਦਾ ਦਾਅਵਾ ਕਰਦੇ ਹਨਕਿਉਂਕਿ ਉਹ ਖਾਸ ਤੌਰ ਉਤੇ ਅਤੇ ਖਾਸ ਢੰਗ ਨਾਲ ਜੰਮੇ ਹੁੰਦੇ ਹਨ, ਇਸ ਲਈ ਉਨਾਂ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਭਗਵਾਨ ਦੀ ਮਰਜ਼ੀ ਨੂੰ ਆਪਣੇ ਸ਼ਬਦਾਂ ਵਿਚ ਪੇਸ਼ ਕਰਕੇ ਲੋਕਾਂ ਨੂੰ ਰਾਹ ਪਾਉਣ ਬਹੁਤੀ ਵਾਰੀ ਕੁਰਾਹੇ ਹੀ ਪਾਉਂਦੇ ਹਨ ਸਿੱਟਾ ਇਹ ਨਿਕਲਦਾ ਹੈ ਕਿ ਅਸਲ ਵਿਚ ਭਗਵਾਨ ਜਾਂ ਰੱਬ ਉਹ ਨਹੀਂ ਜਿਸ ਨੂੰ ਰੱਗ ਜਾਂ ਭਗਵਾਨ ਕਿਹਾ ਜਾਂਦਾ ਹੈ ਸਗੋਂ ਉਹ ਹਨ ਜਿਹੜੇ ਉਸ ਦੀ ਮਰਜ਼ੀ ਨੂੰ ਸ਼ਬਦਾਂ ਦਾ ਰੂਪ ਦੇ ਸਕਦੇ ਹਨ

 ਜੇ ਸਿਰਫ ਹਿੰਦੂ ਮਿਥਿਹਾਸ ਨੂੰ ਹੀ ਲਿਆ ਜਾਵੇ ਤਾਂ ਭਗਵਾਨ ਦੇ ਲੱਖਾਂ ਹੀ ਰੂਪ ਅਤੇ ਕਰੋੜਾਂ ਹੀ ਨਾਮ ਹਨ ਇਸ ਤੋਂ ਬਿਨਾਂ ਯੂਨਾਨੀ ਭਗਵਾਨ ਹਨ, ਰੋਮਨ ਭਗਵਾਨ ਹਨ, ਅਸੀਰੀਅਨ ਹਨ, ਇਸਰਾਈਲੀ ਹਨਪਤਾ ਨਹੀਂ ਇਤਹਾਸ ਵਿਚ ਕਿੰਨੇ ਕਿੰਨੇ ਭਗਵਾਨ ਸਮੇਂ ਸਮੇਂ ਸਿਰ ਸੰਸਾਰ ਦੇ ਵੱਖ ਵੱਖ ਭਾਗਾਂ ਵਿਚ ਹੁੰਦੇ ਰਹੇ ਹਨਫਿਰ ਵੀ ਕਿਹਾ ਇਹੀ ਜਾਂਦਾ ਹੈ ਕਿ ਭਗਵਾਨ ਸਿਰਫ ਇਕ ਹੈ ਅਤੇ ਸਿਰਫ ਉਸ ਦੇ ਨਾਮ ਹੀ ਕਈ ਹਨ 

ਜੇ ਗੱਲ ਸਿਰਫ ਇਥੇ ਤਕ ਹੀ ਸੀਮਤ ਰਹੇ ਤਾਂ ਕਿਸੇ ਨੂੰ ਵੀ ਭਗਵਾਨ ਵਿਚ ਯਕੀਨ ਕਰਨ ਵਿਚ ਕੋਈ ਇਤਰਾਜ਼ ਨਹੀਂ ਹੋਣ ਚਾਹੀਦਾਜਿਸ ਸ਼ਕਤੀ ਕਾਰਨ ਸਾਰਾ ਸੰਸਾਰ ਚਲੀ ਜਾਂਦਾ ਹੈ ਉਸ ਨੂੰ ਕੁਦਰਤ ਨਾ ਕਹਿ ਕੇ ਰੱਬ ਕਹਿ ਲਵੋ ਤਾਂ ਕੀ ਫਰਕ ਪੈਂਦਾ ਹੈ? ਜੇ ਰੱਬ ਜਾਂ ਭਗਵਾਨ ਨਾ ਕਹਿ ਕੇ ਸ਼ਬਦ ਦਾ ਕੋਈ ਹੋਰ ਰੂਪ ਵੀ ਵਰਤ ਲਿਆ ਜਾਵੇ ਤਾਂ ਵੀ ਕੋਈ ਖਰਾਬੀ ਨਹੀਂ ਹੈਜੇ ਭਲਾ ਰੱਬ ਨੂੰ ਕਿਸੇ ਨੇ ਘੱਬ ਦਾ ਨਾਂ ਦੇ ਦਿਤਾ ਹੁੰਦਾ ਤਾਂ ਕੀ ਉਸ ਨਾਲ ਉਸ ਦੀ ਮਹਿਮਾ ਘੱਟ ਜਾਣੀ ਸੀ? ਕੋਈ ਤਾਂ ਸ਼ਕਤੀ ਹੈ ਜਿਹੜੀ ਇਸ ਸੰਸਾਰ ਨੂੰ ਚਲਾਉਂਦੀ ਹੈਗੜਬੜ ਉਦੋਂ ਹੁੰਦੀ ਹੈ ਜਦੋਂ ਭਗਵਾਨ ਕਈ ਕਈ ਰੂਪ ਵੀ ਵਟਾਉਂਦਾ ਹੈ ਪਰ ਨਾਲ ਦੀ ਨਾਲ ਇਕ ਰੂਪ ਨੂੰ ਦੂਜੇ ਤੋਂ ਉੱਤਮ ਦੱਸਣ ਦੀ ਵੀ ਕੋਸ਼ਿਸ਼ ਕਰਦਾ ਹੈ 

ਇਹ ਮਸਲਾ ਸਦੀਆਂ ਤੋਂ ਰਿੜਕਿਆ ਚਲਿਆ ਰਿਹਾ ਹੈ ਕਿ ਭਗਾਵਨ ਹੈ ਜਾਂ ਨਹੀਂ? ਜੇ ਭਗਵਾਨ ਹੈ ਤਾਂ ਇਹ ਗੱਲ ਮੰਨਣੀ ਹੀ ਪੈਣੀ ਹੈ ਕਿ ਦੇਵੀ ਦੇਵਤੇ ਵੀ ਹਨਜਾਂ ਸਨਅਜ ਕਲ ਕਲਯੁਗ ਹੋਣ ਕਾਰਨ ਦੇਵਤੇ ਪੈਦਾ ਹੀ ਨਹੀਂ ਹੋ ਰਹੇਸਿਰਫ ਮਨੁੱਸ਼ ਹੀ ਪੈਦਾ ਹੁੰਦਾ ਹੈ ਇਸ ਮਨੁੱਸ਼ ਜਾਂ ਮਨੁੱਖ ਵਿਚ ਕਿਉਂਕਿ ਦੇਵਤਿਆਂ ਵਾਲਾ ਕੋਈ ਵੀ ਗੁਣ ਨਹੀਂ, ਇਸ ਲਈ ਇਸ ਨੂੰ ਦੇਵਤਾ ਨਹੀਂ ਕਿਹਾ ਜਾ ਸਕਦਾ ਫਿਰ ਵੀ ਕਦੀ ਕਦੀ ਕੋਈ ਮਹਾਪੁਰਸ਼ ਐਸਾ ਪੈਦਾ ਹੋ ਹੀ ਜਾਂਦਾ ਹੈ ਜਿਸ ਨੂੰ ਦੇਵਤਾ ਜਾਂ ਦੇਵਤਾ ਤੁੱਲ ਕਿਹਾ ਅਤੇ ਮੰਨਿਆ ਜਾਣ ਲਗਦਾ ਹੈ ਇਹ ਗੱਲ ਬਿਲਕੁਲ ਹੀ ਵੱਖਰੀ ਹੈ ਕਿ ਸਮਾਂ ਪਾ ਕੇ ਇਹੀ ਦੇਵਤਾ ਤੁੱਲ ਆਦਮੀ ਕਿਸੇ ਆਮ ਮਨੁੱਖ ਵਾਂਗ ਹੀ ਈਰਖਾ ਜਾਂ ਜਾਇਦਾਦ ਵੱਸ ਪਾਪ ਦੇ ਰਸਤੇ ਤੁਰਦਾ ਦਿਖਾਈ ਦਿੰਦਾ ਹੈਉਦੋਂ ਹੀ ਪਤਾ ਲਗਦਾ ਹੈ ਕਿ ਉਹ ਜੋ ਦੇਵਤਾ ਬਣਨਾ ਚਾਹੁੰਦਾ ਸੀ ਅਸਲ ਵਿਚ ਤਾਂ ਆਮ ਮਨੁੱਖ ਤੋਂ ਵੀ ਨੀਵਾਂ ਸੀ

 ਕਿਸੇ ਮਹਾਨ ਧਾਰਮਕ ਮੱਠ ਜਾ ਸੰਸਥਾ ਦੀ ਸਥਾਪਨਾ ਕਿਸ ਵਲੋਂ ਕੀਤੀ ਜਾਂਦੀ ਹੈ? ਨਿਰਸੰਦੇਹ ਮਨੁੱਖ ਵਲੋਂ ਹੀਜੇ ਮਨੁੱਖ ਹੀ ਨਹੀਂ ਤਾਂ ਮੱਠ ਵੀ ਨਹੀਂ ਮੱਠ ਦੀ ਸਥਾਪਨਾ ਕਿਸ ਲਈ ਕੀਤੀ ਜਾਂਦੀ ਹੈ? ਤਾਂ ਕਿ ਆਮ ਮਨੁੱਖ ਸ਼ਰਧਾ ਵਜੋਂ ਉਸ ਦੇ ਦਰਸ਼ਨ ਕਰਨ ਨੂੰ ਆਪਣਾ ਧੰਨਭਾਗ ਸਮਝੇਜਦੋਂ ਉਹ ਭਗਵਾਨ ਜਾਂ ਈਸ਼ਵਰ ਦੇ ਦਰਸ਼ਨ ਜਾਂ ਖੁਦ ਈਸ਼ਵਰ ਨੂੰ ਪਾਉਣ ਲਈ ਕਿਸੇ ਮੱਠ ਵਿਚ ਜਾਂਦਾ ਹੈ ਤਾਂ ਸ਼ਰਧਾ ਪੂਰਬਕ ਕੁਝ ਚੜ੍ਹਾਵਾ ਵੀ ਦਿੰਦਾ ਹੈਇਹ ਚੜ੍ਹਾਵਾ ਕਿਸ ਕੋਲ ਜਾਂਦਾ ਹੈ? ਕੀ ਭਗਵਾਨ ਕੋਲ? ਨਹੀਂਇਹ ਭਗਵਾਨ ਕੋਲ ਕਿਵੇਂ ਜਾ ਸਕਦਾ ਹੈ? ਉਸ ਦੀ ਤਾਂ ਹੋਂਦ ਹੀ ਨਿਰਾਕਾਰ ਹੈਢਿੱਡ ਤਾਂ ਉਸ ਦੇ ਬੰਦਿਆਂ ਨੂੰ ਹੀ ਲਗੇ ਹੋਏ ਹਨ 

ਇਹੀ ਗੱਲ ਤਾਂ ਗੁਰੂ ਨਾਨਕ ਨੇ ਵੀ ਕਹੀ ਸੀ ਕਿ ਪਿਤਰਾਂ ਦੇ ਨਾਂ ਉਤੇ ਦਿਤਾ ਗਿਆ ਦਾਨ ਤਾਂ ਧਰਤੀ ਉਤਲੇ ਬੰਦੇ ਹੀ ਖਾ ਜਾਂਦੇ ਹਨ ਜੇ ਕੁਰਕੁਸ਼ੇਤਰ ਤੋਂ ਦਿਤਾ ਗਿਆ ਪਾਣੀ ਰਾਏ ਭੋਏ ਦੀ ਤਲਵੰਡੀ ਨਹੀਂ ਪਹੁੰਚ ਸਕਦਾ ਤਾਂ ਉਪਰ ਸੂਰਜ ਕੋਲ ਕਿਵੇਂ ਜਾ ਸਕਦਾ ਹੈ? ਇਹ ਤਾਂ ਰੱਬ ਦੇ ਨਾਂ ਉਤੇ ਰੋਟੀਆਂ ਤੋੜਣ ਵਾਲੇ ਜੰਤੂਆਂ ਦਾ ਲੋਕਾਂ ਨੂੰ ਟੱਘਣ ਦਾ ਸਾਧਨ ਹੈ 

ਖੈਰ ਗੱਲ ਨੂੰ ਅਗੇ ਵਧਾਈਏਮੱਠ ਦੀ ਸਥਾਪਨਾ ਕੌਣ ਕਰਦਾ ਹੈ? ਮਨੁੱਖ ਹੀਇਸ ਮੱਠ ਦੀ ਸਰਦਾਰੀ ਕਿਸ ਕੋਲ ਹੁੰਦੀ ਹੈ? ਮਨੁੱਖ ਕੋਲਇਸ ਸਰਦਾਰੀ ਦਾ ਫੈਸਲਾ ਕੌਣ ਕਰਦਾ ਹੈ? ਮਨੁੱਖਮਤਲਬ ਇਹ ਕਿ ਮੱਠ ਵੀ ਬੰਦੇ ਦਾ ਬਣਾਇਆ, ਉਸ ਦਾ ਮੁਖੀ ਵੀ ਬੰਦੇ ਨੇ ਥਾਪਿਆ, ਉਸ ਦੀ ਰਟੀ ਦਾ ਇੰਤਜ਼ਾਮ ਵੀ ਉਸੇ ਨੇ ਹੀ ਕੀਤਾ, ਅਤੇ ਉਸ ਨੂੰ ਦੇਵਤਾ ਦਾ ਦਰਜ਼ਾ ਵੀ ਮਨੁੱਖ ਨੇ ਹੀ ਪਰਦਾਨ ਕੀਤਾਇਸ ਲਈ ਜਦੋਂ ਕਿਸੇ ਮਹਾਨ ਮੱਠ ਦਾ ਦੇਵਤਾ ਰੂਪੀ ਮੁਖੀ ਆਮ ਮਨੁੱਖ ਵਰਗੀ ਕੋਈ ਗ਼ਲਤੀ ਕਰੇ ਤਾਂ ਦੋਸ਼ੀ ਵੀ ਤਾਂ ਉਹੀ ਹੋਇਆ ਜਿਸ ਨੇ ਉਸ ਨੂੰ ਦੇਵਤਾ ਬਣਾਇਆ 

ਪਰ ਇਹ ਬਹੁਤ ਹੀ ਨਾ ਇਨਸਾਫੀ ਵਾਲੀ ਗੱਲ ਹੈ ਜੇ ਉਹ ਦੇਵਤਾ ਸਰੂਪ ਹੈ ਤਾਂ ਉਸ ਨੂੰ ਆਮ ਬੰਦਿਆਂ ਤੋਂ ਉਪਰ ਹੋਣਾ ਚਾਹੀਦਾ ਹੈਇਹ ਉਸ ਦਾ ਹੱਕ ਬਣਦਾ ਹੈਜੇ ਉਹ ਕਿਸੇ ਇਕ ਅੱਧ ਬੰਦੇ ਦੀ ਵੀ ਹੱਤਿਆ ਵੀ ਨਾ ਕਰਵਾ ਸਕੇ ਤਾਂ ਦੇਵਤਾ ਹੋਣ ਦਾ ਕੀ ਲਾਭ? ਦੇਵਤਿਆਂ ਨੇ ਤਾਂ ਲੱਖਾਂ ਮਰਵਾਏ ਹਨ ਜੇ ਉਹ ਆਪਣੀ ਕਿਸੇ ਕੁਆਰੀ ਗਰਭਵਤੀ ਧੀ ਨੂੰ ਵੀ ਨਾ ਮਰਵਾ ਸਕੇ ਤਾਂ ਮੱਠ ਦੀ ਇੰਚਾਰਜੀ ਕਿਸ ਕੰਮ? ਧਰਮ ਅਤੇ ਆਚਰਣ ਦੀ ਉਲੰਘਣਾ ਕਿਵੇਂ ਸਹਿ ਲਈ ਜਾਵੇ?  

ਉਤੋਂ ਸਿਤਮ ਇਹ ਕਿ ਜਿਹੜੀ ਜਨਤਾ ਉਸ ਨੂੰ ਮੱਠ ਦੀ ਮੁਖੀ ਥਾਪ ਰਹੀ ਹੈ ਉਹੀ ਉਸ ਨੂੰ ਕਚਹਿਰੀਆਂ ਵਿਚ ਘੜੀਸੇ ਜਾਣ ਉਤੇ ਸੁੱਸਰੀ ਵਾਂਗ ਸੁੱਤੀ ਪਈ ਹੈਕੋਈ ਇਹ ਹਾਅ ਦਾ ਨਾਅਰਾ ਵੀ ਨਹੀਂ ਮਾਰਦਾ ਕਿ ਜਿਸ ਬੇਚਾਰੀ ਨੇ ਆਪਣੀ ਧੀ ਦੀ ਮੌਤ ਸਹੀ ਹੈ ਉਸ ਮਾਂ ਨਾਲ ਹੀ ਕੋਈ ਤਰਸ ਦੀ ਗੱਲ ਕਰੇ ਕੋਈ ਸਨਮਾਨਤ ਅਤੇ ਇਲਾਹੀ ਨਦਰ ਦੇ ਪੈਂਡੇ ਨਾਪਣ ਵਾਲਾ ਮਹਾਨ ਕਵੀ ਆਪਣੇ ਨਰਮ ਦਿਲ ਵਿਚ ਇਸ ਤਰਾਂ ਦੀ ਭਾਵਨਾ ਰੱਖਦਾ ਵੀ ਹੈ ਪਰ ਲੋਕ ਉਸ ਦੀ ਗੱਲ ਨੂੰ ਗੌਲਦੇ ਹੀ ਨਹੀਂਤਾਂ ਇਸ ਸਭ ਕਾਸੇ ਵਿਚ ਭਗਵਾਨ ਦਾ ਕਸੂਰ ਨਹੀਂ ਤਾਂ ਕਿਸ ਦਾ ਹੈ? ਪਰ ਭਗਵਾਨ ਹੀ ਕਿਉਂ? ਮਨੁੱਖ ਕਿਉਂ ਨਹੀਂ

ਸਿਆਸਤ ਦਾ ਕੋਈ ਵੀ ਧਰਮ ਨਹੀਂ ਹੁੰਦਾ ਇਹ ਕੋਈ ਨਵੀਂ ਗੱਲ ਨਹੀਂਪਹਿਲਾਂ ਵੀ ਵੀਹ ਕਰੋੜ ਵਾਰੀ ਕਹੀ ਜਾ ਚੁੱਕੀ ਹੈ ਅਤੇ ਹੁਣ ਵੀ ਨਿੱਤ ਦਿਨ ਕਹੀ ਜਾ ਸਕਦੀ ਹੈਪਰ ਧਰਮ ਦੀ ਕੋਈ ਸਿਆਸਤ ਹੁੰਦੀ ਹੈ ਜਾਂ ਨਹੀਂ, ਇਸ ਬਾਰੇ ਲੋਕਾਂ ਵਿਚ ਕਈ ਤਰਾਂ ਦੀ ਰਾਏ ਪਾਈ ਜਾਂਦੀ ਹੈਕਈ ਤਾਂ ਇਹ ਵੀ ਕਹਿੰਦੇ ਹਨ ਕਿ ਜਦੋਂ ਸਿਆਸਤ ਧਰਮ ਦੇ ਅਧੀਨ ਹੋਵੇ ਉਦੋਂ ਉਹ ਬਹੁਤ ਹੀ ਸੁੱਚੀ ਸਿਆਸਤ ਹੁੰਦੀ ਹੈਪਤਾ ਨਹੀਂ ਕਿਥੋਂ ਲੱਭ ਕੇ ਲਿਆਉਂਦੇ ਹਨ ਇਸ ਤਰਾਂ ਦੇ ਸੁੱਚੇ ਮੋਤੀਮੈਂ ਤਾਂ ਜਿੰਨਾ ਕੁ ਇਤਹਾਸ ਪੜ੍ਹਿਆ ਹੈ ਉਸ ਤੋਂ ਇਹੀ ਪਤਾ ਲਗਾ ਹੈ ਕਿ ਸੱਤਾ ਨੇ ਸਦਾ ਹੀ ਧਰਮ ਦੀ ਮਦਦ ਆਪਣੀ ਬਹਿਬੂਤੀ ਅਤੇ ਮਜ਼ਬੂਤੀ ਲਈ ਹੀ ਕੀਤੀ ਹੈਜਿਸ ਵੀ ਦੌਰ ਜਾਂ ਜਿਸ ਵੀ ਸਮੇਂ ਦਾ ਇਤਹਾਸ ਚੁੱਕ ਕੇ ਦੇਖ ਲਵੋ, ਇਹੀ ਪਤਾ ਲਗੇਗਾ ਕਿ ਪੁਜਾਰੀਆਂ ਨੂੰ ਸੱਤਾ ਵਿਚ ਇਕ ਖਾਸ ਸਥਾਨ ਦਿਤਾ ਜਾਂਦਾ ਸੀ 

ਇਹ ਸਥਾਨ ਇਸ ਲਈ ਮਿਲਦਾ ਸੀ ਕਿਉਂਕਿ ਉਹ ਸੱਤਾ ਉਤੇ ਕਾਬਜ਼ ਰਾਜਾ ਨੂੰ ਸੱਤਾ ਉਤੇ ਬਣੇ ਰਹਿਣ ਲਈ ਭਗਵਾਨ ਦੀ ਮੋਹਰ ਦਾ ਕੰਮ ਕਰਦੇ ਸਨ ਜਿਸ ਰਾਜਾ ਨੂੰ ਧਰਮ ਜਾਂ ਉਸ ਦੇ ਪੁਜਾਰੀ ਨੇ ਰਾਜ ਦਾ ਅਧਿਕਾਰੀ ਕਹਿ ਦਿਤਾ ਉਸ ਨੂੰ ਜਨਤਾ ਸ਼ਾਹੀ ਖੂਨ ਵਿਚੋਂ ਪੈਦਾ ਹੋਇਆ ਮੰਨ ਲੈਂਦੀ ਸੀ ਇਹ ਗੱਲ ਵੱਖਰੀ ਹੈ ਕਿ ਜੇ ਕੋਈ ਗੈਰ ਸ਼ਾਹੀ ਕੁਲ ਵਿਚ ਪੈਦਾ ਹੋਇਆ ਮਨੁੱਖ ਰਾਜ ਗੱਦੀ ਹਾਸਲ ਕਰਨ ਵਿਚ ਸਫਲ ਹੋ ਜਾਂਦਾ ਸੀ ਤਾਂ ਉਹ ਡੰਡੇ ਦੇ ਜ਼ੋਰ ਨਾਲ ਹੀ ਪੁਜਾਰੀ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੰਦਾ ਸੀ ਕਿ ਉਹ ਸ਼ਾਹੀ ਖੂਨ ਵਾਲਾ ਹੈ  

ਪੁਜਾਰੀ ਦਾ ਕੀ ਹੈ? ਉਸ ਨੇ ਤਾਂ ਸੱਤਾ ਦਾ ਹੀ ਪੱਖ ਪੂਰਨਾ ਹੈ ਪੁਜਾਰੀ ਨੇ ਤਾਂ ਸਦਾ ਹੀ ਸੱਤਾ ਦੀ ਪੂਜਾ ਕੀਤੀ ਹੈ ਉਸ ਵਲੋਂ ਰਾਜੇ ਦੇ ਬਦਲਣ ਨਾਲ ਹੀ ਆਪਣੇ ਇਸ਼ਟ ਨੂੰ ਵੀ ਬਦਲ ਲੈਣ ਦੀਆਂ ਕਰੋੜਾਂ ਮਿਸਾਲਾਂ ਇਤਹਾਸ ਵਿਚੋਂ ਮਿਲ ਸਕਦੀਆਂ ਹਨਹਰੇਕ ਰਾਜੇ ਦਾ ਆਪਣਾ ਵੱਖਰਾ ਈਸ਼ਵਰ ਜਾਂ ਰੱਬ ਹੁੰਦਾ ਹੈਜੇ ਰੱਬ ਨਹੀਂ ਤਾਂ ਦੇਵਤਾ ਤਾਂ ਹੁੰਦਾ ਹੀ ਹੈਪੁਜਾਰੀ ਉਸੇ ਰੱਬ ਜਾਂ ਦੇਵਤਾ ਨੂੰ ਹੀ ਪੂਜਣ ਲਗਦਾ ਹੈ ਜਿਸ ਨੂੰ ਰਾਜਾ ਪੂਜਦਾ ਹੋਵੇਇਸ ਤਰਾਂ ਰੱਬ ਜਾਂ ਭਗਵਾਨ ਵੀ ਰਾਜੇ ਦੇ ਨਾਲ ਹੀ ਬਦਲ ਜਾਂਦੇ ਸਨ

ਧਰਮ ਦੀ ਮਹੱਤਤਾ ਇਸ ਗੱਲ ਵਿਚ ਨਹੀਂ ਕਿ ਇਸ ਨੂੰ ਕਿੰਨੇ ਚੰਗੇ ਸ਼ਬਦਾਂ ਵਿਚ ਬੰਨਿਆ ਗਿਆ ਹੈਸਗੋਂ ਇਹ ਮਹੱਤਤਾ ਇਸ ਗੱਲ ਵਿਚ ਹੈ ਕਿ ਇਨਾਂ ਸ਼ਬਦਾਂ ਨੂੰ ਆਮ ਲੋਕ ਕਿੰਨੀ ਚੰਗੀ ਤਰਾਂ ਸਮਝ ਸਕਦੇ ਹਨਪਰ ਸਭ ਧਰਮਾਂ ਦੀ ਹੀ ਹੋਣੀ ਇਹ ਰਹੀ ਹੈ ਕਿ ਸਮਾਂ ਪਾ ਕੇ ਇਸ ਦੇ ਗ੍ਰੰਥ ਆਮਲੋਕਾਂ ਦੀ ਸਮਝ ਤੋਂ ਬਾਹਰੇ ਹੋ ਜਾਂਦੇ ਹਨਉਦੋਂ ਇਨਾਂ ਨੂੰ ਪੜ ਸਕਣ ਦੀ ਸਮਰੱਥਾ ਹੀ ਨਹੀਂ ਸਗੋਂ ਆਗਿਆ ਵੀ ਕੁਝ ਮੁੱਠੀ ਭਰ ਲੋਕਾਂ ਕੋਲ ਹੀ ਹੁੰਦੀ ਹੈਇਹ ਮੁੱਠੀ ਬਰ ਲੋਕ ਹੀ ਪੁਜਾਰੀ ਬਣ ਜਾਂਦੇ ਹਨ ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਮੁਤਾਬਕ ਅਰਥਣ ਲਗਦੇ ਹਨ 

ਜਦੋਂ ਗੁਰੂ ਦੇ ਸ਼ਬਦਾਂ ਦੇ ਮਤਲਬ ਦੱਸਣ ਦਾ ਕੰਮ ਕਿਸੇ ਵਿਦਵਾਨ ਦੀ ਥਾਂ ਕਿਸੇ ਪੁਜਾਰੀ ਨੂੰ ਦੇ ਦਿਤਾ ਜਾਂਦਾ ਹੈ ਉਦੋਂ ਉਹ ਧਰਮ ਲੋਕਾਂ ਦਾ ਵਹਿਣ ਨਹੀਂ ਰਹਿ ਜਾਂਦਾਜਦੋਂ ਕਿਸੇ ਵਿਦਵਾਨ ਨੂੰ ਸ਼ਬਦ ਦੀ ਖੋਜ ਕਰਨ ਬਦਲੇ ਕਿਸੇ ਅਨਪੜ ਪੁਜਾਰੀ ਦਾ ਫਤਵਾ ਸਹਿਣਾ ਪਵੇ ਉਦੋਂ ਹੀ ਪਤਾ ਲਗਦਾ ਹੈ ਕਿ ਸ਼ਬਦਾਂ ਦੀ ਸਿਆਸਤ ਕਿੰਨੀ ਖਤਰਨਾਕ ਹੁੰਦੀ ਹੈਉਦੋਂ ਕੌਣ ਚਾਹੇਗਾ ਕਿ ਉਹ ਪਰੋਫੈਸਰ ਪਿਆਰ ਸਿੰਘ ਜਾਂ ਗਿਆਨੀ ਗੁਰਦਿਤ ਸਿੰਘ ਦੀ ਥਾਂ ਖੜਾ ਹੋਵੇ?

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com