ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸਰਗਰਮੀਆਂ

 
details

ਡਾ. ਹਰਸ਼ਿੰਦਰ ਕੌਰ ਜੀ ਦੀ ਇੰਗਲੈਂਡ ਫੇਰੀ
ਸਤੰਬਰ 2019

 

harsh1
ਡਾ. ਹਰਸ਼ਿੰਦਰ ਕੌਰ
ਡਾ. ਹਰਸ਼ਿੰਦਰ ਕੌਰ ਜੀ, ਕਿਸੇ ਵੀ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ।  ਉਹ ਵਿਲੱਖਣ ਅਤੇ ਨਿਧੜਕ ਸ਼ਖ਼ਸੀਅਤ ਜਿਨ੍ਹਾਂ ਨੂੰ ਸਮੁੱਚੀ ਮਾਨਵਤਾ ਖ਼ਾਸ ਕਰ ਔਰਤ ਜਾਤੀ ਦੀ ਭਲਾਈ ਵਾਸਤੇ ਗੁੜ੍ਹਤੀ ਵਿਰਸੇ ਵਿੱਚੋਂ ਹੀ ਮਿਲੀ ਹੈ।  ਬਹੁਤ ਖੁਸ਼ੀ ਤੇ ਮਾਣ ਵਾਲ਼ੀ ਗੱਲ ਹੈ ਕਿ ਉਹ ਆਪਣੇ ਰੁਝੇਵਿਆਂ 'ਚੋਂ ਕੀਮਤੀ ਵਕਤ ਕੱਢ ਕੇ ਅਗਲੇ ਹਫ਼ਤੇ ਇੰਗਲੈਂਡ ਦੀ ਫੇਰੀ ਤੇ ਆ ਰਹੇ ਹਨ।  ਅਸੀਂ ਅਦਾਰਾ ਪੰਜਾਬੀ ਵਿਕਾਸ ਮੰਚ ਵਲੋਂ ਉਹਨਾਂ ਨੂੰ ਜੀਓ ਆਇਆਂ ਆਖਦੇ ਹਾਂ। 
 
ਗੁਰੂ ਨਾਨਕ ਦੇਵ ਜੀ ਦਾ ਸਾਢੇ 5 ਸੌ ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਜਿੱਥੇ ਉਹ ਸਮੁੱਚੇ ਸੰਸਾਰ ਭਰ ਵਿੱਚ ਔਰਤ ਜਾਤੀ ਦੀ ਸ਼ਾਨ ਵਿੱਚ ਮਹਾਨ ਗੁਰੂ  ਦੇ ਮਹਾਨ ਉਪਦੇਸ਼ "ਸੋ ਕਿਉਂ ਮੰਦਾ ਆਖੀਐ ਜਿੱਤ ਜੰਮਹਿ ਰਾਜਾਨੁ॥" ਦਾ ਹੋਕਾ ਦੇ ਰਹੇ ਹਨ, ਉੱਥੇ ਹੀ ਸੰਸਾਰ ਭਰ ਵਿੱਚ ਔਰਤ ਜਾਤੀ ਨਾਲ਼ ਹੋ ਰਹੀਆਂ ਵਧੀਕੀਆਂ, ਵਿਤਕਰਿਆਂ, ਬੇਇਨਸਾਫ਼ੀਆਂ ਅਤੇ ਖ਼ਾਸ ਕਰ ਪੰਜਾਬ ਦੀਆਂ ਮਾਵਾਂ, ਧੀਆਂ ਅਤੇ ਮਾਸੂਮ ਬੱਚੀਆਂ ਤੇ ਆਏ ਦਿਨ ਹੋ ਰਹੇ ਸਰੀਰਕ ਸ਼ੋਸ਼ਣ ਅਤੇ ਜਬਰੀ ਜ਼ੁਲਮਾਂ ਦੀ ਦਾਸਤਾਨ ਦਾ ਵੀ ਜ਼ਿਕਰ ਕਰਨਗੇ। 
 
ਆਪਣੀ ਸੰਖੇਪ ਫੇਰੀ ਦੌਰਾਨ ਉਹ ਮਿੱਡਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਬ੍ਰਮਿੰਘਮ, ਵੁਲਵਰਹੈਂਪਟਨ, ਕਵੈਂਟਰੀ, ਲੈੱਸਟਰ, ਡਰਬੀ ਤੋਂ ਇਲਾਵਾ ਸਾਊਥਾਲ ਅਤੇ ਸਲੋਹ ਦੇ ਗੁਰੂਘਰਾਂ ਵਿੱਚ ਸਮੂਹ ਸੰਗਤਾਂ ਦੇ ਦਰਸ਼ਨ ਕਰਨਗੇ।  ਇਸ ਸਾਲ਼ ਦੇ ਯਾਦਗਾਰੀ ਪੁਰਬ ਮੌਕੇ ਗੁਰੂ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਾਉਣ, ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਦੇ ਨਾਲ਼ ਨਾਲ਼ ਆਪਣੇ ਵਿਚਾਰਾਂ ਰਾਹੀਂ ਪੰਜਾਬ ਦੀ ਮੌਜੂਦਾ, ਅਸਲ ਤਸਵੀਰ ਵੀ ਪੇਸ਼ ਕਰਨਗੇ।  ਸਮੇਂ ਦੀ ਘਾਟ ਕਾਰਨ ਸਕੌਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਸੰਗਤਾਂ ਤੋਂ ਪ੍ਰਬੰਧਕਾਂ ਵਲੋਂ ਅਗਾਊਂ ਖ਼ਿਮਾਂ ਜਾਚਨਾ।
 
11 ਸਤੰਬਰ, ਦਿਨ ਬੁੱਧਵਾਰ ਨੂੰ ਡਾ. ਹਰਸ਼ਿੰਦਰ ਕੌਰ ਜੀ ਦੇ ਸਨਮਾਨ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸਦਾ ਵੇਰਵਾ 5abi.com ਦੇ ਸੁਹਿਰਦ ਪਾਠਕਾਂ ਨੂੰ ਅਗਲੇ ਹਫ਼ਤੇ ਦਿੱਤਾ ਜਾਵੇਗਾ ਤਾਂ ਕਿ ਉਹ ਵੀ ਪ੍ਰਬੰਧਕਾਂ ਦੇ ਨਾਲ਼ ਨਾਲ਼ ਆਪਣੇ ਵਲੋਂ ਸਹਿਯੋਗ ਤੇ ਸਨਮਾਨ ਵਿੱਚ ਸਾਂਝ ਪਾ ਸਕਣ।

 
ਉਹਨਾਂ ਦੇ ਵਡਮੁੱਲੇ ਵਿਚਾਰ ਸੁਣਨ ਵਾਸਤੇ ਜਾਂ ਮਿੱਡਲੈਂਡ ਵਿੱਚ ਕੋਈ ਪ੍ਰੋਗਰਾਮ ਬੁੱਕ ਕਰਾਉਣ ਲਈ ਅੱਜ ਹੀ
ਸਰਦੂਲ ਸਿੰਘ ਮਾਰਵਾ
  ਜਾਂ ਸ਼ਿੰਦਰਪਾਲ ਸਿੰਘ  ਜੀ ਨੂੰ
ਇਹਨਾਂ ਨੰਬਰਾਂ ਤੇ ਸੰਪਰਕ ਕਰੋ: 07766 415429  ਜਾਂ  07547470801
 

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)