WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ
ਸੰਜੀਵ ਝਾਂਜੀ, ਜਗਰਾਉਂ     (08/11/2023)

ਝਾਂਜੀ


ਦੀਵਾਲੀ ਦੀਆਂ ਰਸਮਾਂ ਸਾਡੇ ਪੁਰਾਤਨ ਜੀਵਨ ਦੀ ਸਮਾਜਿਕ ਮਰਿਯਾਦਾ ਹੈ

allਦੀਵਾਲੀ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਜਿਉਂ ਹੀ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਆਪਣੀ ਦਸਤਕ ਦੇ ਕੇ ਜਾਂਦਾ ਹੈ, ਹਰ ਬੱਚੇ ਬੁੱਢੇ, ਜਵਾਨ, ਹਰ ਨੌਕਰੀਪੇਸ਼ਾ ਇੰਸਾਨ ਅਤੇ ਹਰ ਦੁਕਾਨਦਾਰ ਦੇ ਮਨ ’ਚ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਫ਼ੁਲਝੜੀਆਂ ਵਾਂਗ ਖੌਰੂ ਪਾਉਣ ਲਗਦੀਆਂ ਹਨ। ਖੁਸ਼ੀ ’ਚ ਉਭਰਿਆਂ ਚਾਅ ਅਤੇ ਮਲਾਰ ਵੇਖਣ ਵਾਲਾ ਹੁੰਦਾ ਹੈ।

ਅਸੀਂ ਹਰ ਸਾਲ ਦੀਵਾਲੀ ਦੇ ਦਿਨ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਕਾਰੋਬਾਰੀ ਸਥਾਨਾਂ ਤੇ ਦੀਵੇ, ਮੋਮਬੱਤੀਆਂ ਅਤੇ ਲੜੀਆਂਲਾਟੂ ਲਗਾ ਕੇ ਰੋਸ਼ਨੀ ਕਰਕੇ ਮਾਤਾ ਲਛਮੀਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦੇ ਹਾਂ। ਇਹ ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਵਲੋਂ ਆਪਣੇ ਪਿਤਾ ਰਾਜਾ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾਉਂਣ ਉਪਰੰਤ ਅਯੁਧਿਆ ਵਾਪਿਸ ਆਉਣ ਦੀ ਖੁਸ਼ੀ ’ਚ ਮਨਾਇਆ ਜਾਂਦਾ ਹੈ। ਆਪਣੇ ਮਹਾਰਾਜ ਦੇ ਅਯੋਧਿਆ ਪਰਤਨ ਦੀ ਖੁਸ਼ੀ ’ਚ ਅਯੁਧਿਆ ਵਾਸੀਆਂ ਨੇ ਦਰਦਰ ਜਗਮਗਾ ਕੇ ਉਨ੍ਹਾਂ ਦਾ ਸੁਆਗਤ ਕੀਤਾ ਸੀ।
 
ਦੀਵਾਲੀ ਦਾ ਤਿਉਹਾਰ ਹਿੰਦੂਆ ਦਾ ਸਭ ਤੋਂ ਪਵਿਤਰ ਅਤੇ ਵੱਡਾ ਤਿਉਹਾਰ ਹੈ। ਦੀਵਾਲੀ ਦਾ ਸਾਰਾ ਵਿ੍ਰਤਾਂਤ ਭਗਵਾਨ ਬਾਲਮੀਕ ਜੀ ਦੁਆਰਾ ਰਚਿਤ ਮਹਾਪਵਿੱਤਰ, ਮਹਾਂਕਾਵਿ ਰਮਾਇਣ ਵਿੱਚ ਦਰਜ ਹੈ, ਜੋ ਸਾਰੇ ਭਾਰਤਵਾਸੀਆਂ ਨੂੰ ਦੀਵਾਲੀ ਮਨਾਉਣ ਲਈ ਪ੍ਰੇਰਿਤ ਤਾਂ ਕਰਦਾ ਹੀ ਹੈ, ਨਾਲ ਦੀ ਨਾਲ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।

ਇਹ ਮਹਾਂਕਾਵਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਇੱਕ ਕਥਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਜੋ ਲੱਛਣ ਉੱਘੜ ਕੇ ਸਾਹਮਣੇ ਆਉਂਦੇ ਹਨ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਔਤਪ੍ਰੋਤ ਹੋਈ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਜੋ ਕਿ ਇਸ ਕਥਾ ਦੇ ਨਾਇਕ ਹਨ ਅਤੇ ਮਾਤਾ ਸੀਤਾ ਅਤੇ ਲਛਮਣ ਦੋ ਅਜਿਹੇ ਮਹਾਂਪਾਤਰ ਹਨ, ਜਿੰਨ੍ਹਾਂ ਦੀ ਸਮੁੱਚੀ ਜੀਵਨ ਲੀਲ੍ਹਾ ਵਿੱਚ ਇਕ ਗੱਲ ਉੱਭਰ ਕੇ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ ।

ਇਨ੍ਹਾਂ ਇੰਸਾਨੀ ਕਦਰਾਂਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਦੇ ਨਾਲ ਨਾਲ ਹਰ ਇੰਸਾਨ ਨੂੰ ਆਪਣੇ ਪਾਕ ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣ ਦੇ ਕਾਰਨ ਜੋ ਰੋਸ਼ਨ ਤਸਵੀਰ ਸਾਹਮਣੇ ਆਉਂਦੀ ਹੈ, ਉਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।

ਦੀਵਾਲੀ ਕੇਵਲ ਪਟਾਕੇ ਸਾੜਨ ਤੇ ਮਠਿਆਈਆਂ ਖਾਣ ਦਾ ਹੀ ਤਿਉਹਾਰ ਨਹੀਂ ਬਲਕਿ ਦੀਵਾਲੀ ਦੀ ਪਿੱਠ ਭੂਮੀ ਵਿੱਚ ਜੋ ਕਥਾ ਲੁਕੀ ਹੋਈ ਹੈ, ਉਹ ਅਸਲ ਵਿੱਚ ਸਾਡੇ ਪੁਰਾਤਨ ਜੀਵਨ ਦਾ ਸਮਾਜਿਕ ਸੰਵਿਧਾਨ ਹੈ। ਕੇਵਲ ਕਲਪਿਤ ਹੀ ਨਹੀਂ ਵਿਚਾਰਕ ਤੇ ਅਸਲੀ ਵਰਤਾਰਾ ਹੈ। ਜਿਸ ਵਿੱਚ ਸਾਡੇ ਰਿਸ਼ਤੇ ਨਾਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ਵਿੱਚ ਤਹਿ ਹੋਏ ਮਿਲਦੇ ਹਨ। ਇੱਕ ਭਰਾ, ਇੱਕ ਪਤਨੀ, ਇੱਕ ਰਾਜੇ, ਇੱਕ ਸਮਾਜ ਦੀਆਂ ਜੀਣ ਦੀਆਂ ਸਮਾਜ ਪ੍ਰਤੀ ਕੀ ਦੇਣਦਾਰੀਆਂ ਹਨ, ਦਾ ਪੂਰਾ ਰੂਪ ਹਜ਼ਾਰਾਂ ਸਾਲਾਂ ਤੋਂ ਅਸੀਂ ਹੱਥੀਂ ਤੇ ਅੱਖੀਂ ਦੇਖ ਕੇ ਹੰਢਾ ਰਹੇ ਹਾਂ।

ਭਾਰਤੀ ਸੱਭਿਅਤਾ ਨੂੰ ਦੁਨੀਆਂ ਦੀਆਂ ਪ੍ਰਾਚੀਨ ਸੱਭਿਆਤਾਵਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਜਿਵੇਂ ਰਮਾਇਣ, ਮਹਾਂਭਾਰਤ, ਵੇਦ, ਉਪਨਿਆਸ ਆਦਿ ਲਿਖਤ ਗ੍ਰੰਥ ਵਿੱਚ ਵਿਦਮਾਨ ਜੀਵਨ ਤਰਜ ਅਨੁਕੂਲ ਚੱਲਦਾ ਰਹਿੰਦਾ ਹੈ ਤਾਂ ਹੀ ਤਾਂ ਅੱਜ ਪੂਰਾ ਸੰਸਾਰ ਭਾਰਤੀ ਜੀਵਨ ਸ਼ੈਲੀ ਦੀ ਰੀਸ ਕਰਦਾ ਹੈ। ਸੰਸਾਰ ਭਰ ਵਿਚੋਂ ਭਾਰਤ ਤੋਂ ਇਲਾਵਾ ਕਿਸੇ ਹੋਰ ਕੋਲ ਅਸਲ ਗ੍ਰੰਥ ਨਹੀਂ ਹਨ। ਪਰ ਅਸੀਂ ਦੇਖਦੇ ਹੀ ਹਾਂ ਕਿ ਇਨ੍ਹਾਂ ਗ੍ਰੰਥਾਂ ਦਾ ਰਚਾਇਤਾ ਦੇਸ਼, ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ ਕਿ ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ ਸਾਡੀ ਚਿੰਤਾ ਹੋਰ ਗਹਿਰੀ ਹੋ ਜਾਂਦੀ ਹੈ।

ਅੱਜ ਸਾਡੇ ਦੇਸ਼ ਅੰਦਰ ਕਰੋੜਾਂ ਅਜਿਹੇ ਇਹੋ ਜਿਹੇ ਬੱਚੇ ਹਨ, ਜਿਨ੍ਹਾਂ ਨੂੰ ਸਿਰ ਢਕਣ ਲਈ ਜਗ੍ਹਾ ਨਹੀਂ ਮਿਲੀ। ਅੱਜ ਵੀ ਕਰੋੜਾਂ ਇਹੋ ਜਿਹੇ ਬੱਚੇ ਹਨ, ਜਿਨ੍ਹਾਂ ਦੇ ਹੱਥ ਕਿਤਾਬ, ਪੈਨਸਿਲਾਂ ਨੂੰ ਤਰਸ ਰਹੇ ਹਨ। ਕੀ ਅਸੀਂ ਸੋਚਦੇ ਹਾਂ ਕਿ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ? ਕੀ ਭਾਰਤ ਦੇਸ਼ ਇਸ ਗੱਲ ਦੇ ਸਮਰੱਥ ਨਹੀਂ ਕਿ ਉਨ੍ਹਾਂ ਦੇ ਢਿੱਡ ਭਰਨ, ਸਿਰ ਢਕਣ ਅਤੇ ਹੱਥਾਂ ਵਿੱਚ ਕਿਤਾਬਾਂ, ਪੈਨਸਿਲਾਂ ਦੇਣ ਲਈ ਕੁਝ ਕਰ ਸਕੇ?

ਨਹੀਂ, ਇਹ ਗੱਲ ਨਹੀਂ, ਅੱਜ ਜੇ ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਇਸੇ ਭਾਰਤ ਵਿੱਚ ਦਿਨੋ ਦਿਨ ਅਜਿਹੇ ਘਰਾਣੇ ਪੈਦਾ ਹੋ ਰਹੇ ਹਨ, ਜਿਨ੍ਹਾਂ ਕੋਲ ਇਹ ਹਿਸਾਬ ਨਹੀਂ ਕਿ ਉਹ ਕਿੱਡੇ ਕਿੱਡੇ ਮਾਇਆ ਧਾਰੀ ਹਨ, ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਕਾਰਾਂ, ਏਅਰ ਕੰਡੀਸ਼ਨਰ ਅਤੇ ਆਲੀਸ਼ਾਨ ਕੋਠੀਆਂ ਦੇ ਮਾਡਲ ਪਸੰਦ ਨਹੀਂ ਆਉਂਦੇ। ਉਹ ਜੇ ਇੱਕ ਦਿਨ ਇੱਕੋ ਟਾਈਮ ਆਪਣੇ ਸ਼ੌਂਕ ਦੀ ਪੂਰਤੀ ਲਈ ਲੱਖਾਂ ਰੁਪਏ ਗੁਆ ਵੀ ਦੇਣ ਤਾਂ ਉਨ੍ਹਾਂ ਦਾ ਵੱਡਾਪਣ ਗਿਣਿਆ ਜਾਂਦਾ ਹੈ, ਪਰ ਦੂਜੇ ਪਾਸੇ ਇੱਕ ਗਰੀਬ ਆਦਮੀ ਜੋ ਦਿਨ ਭਰ ਹੱਡ ਤੋੜ ਤੋੜ ਕੇ 80100 ਰੁਪਏ ਕਮਾਉਂਦਾ ਹੈ, ਉਹ ਦੇ ਟੁਕੜੇ ਕਰਨ ਲਈ ਸਾਰਾ ਸਮਾਜ ਹੀ ਹੱਥ ਅੱਡੀ ਬੈਠਾ ਹੈ। ਹਰ ਕੋਈ ਰੋਟੀ ਖਾਂਦਾ ਉਸ ਤੇ ਰੋਹਬ ਮਾਰ ਕੇ ਆਪਣੀ ਬਹਾਦਰੀ ਦਿਖਾਉਂਦਾ ਹੈ।

ਕੀ ਹਸਪਤਾਲ, ਕੀ ਸਕੂਲ? ਕੀ ਜ਼ਰੂਰੀ ਵਸਤਾਂ ਦੇ ਅਸਮਾਨ ਨੂੰ ਛੂੰਹਦੇ ਭਾਅ। ਮਹਿੰਗਾਈ ਨੇ ਅੱਜ ਗਰੀਬ ਦਾ ਕੰਚੂਬਰ ਕੱਢ ਰੱਖਿਆ ਹੈ। ਗੱਲ ਕੀ ਅੱਜ ਅਸੀਂ ਸਮਾਜ ਦੇ ਇਹੋ ਜਿਹੇ ਮੋੜ ਤੇ ਖੜ੍ਹੇ ਹਾਂ ਕਿ ਜਿੱਥੋਂ ਦਾ ਕਰੂਪ ਚਿਹਰਾ ਸਾਨੂੰ ਡਰਾ ਰਿਹਾ ਹੈ।

15 ਅਗਸਤ 1947 ਨੂੰ ਉਹ ਦਿਨ ਜਿਸ ਨੂੰ ਬੀਤੇ ਹੋਇਆਂ ਨੂੰ ਅੱਜ 75 ਸਾਲ ਹੋ ਗਏ ਹਨ। ਆਜ਼ਾਦੀ ਦਾ ਦਿਨ ਮਿਲਣ ਤੇ ਲੋਕਾਂ ਨੇ ਬੜੀ ਹੀ ਰਾਹਤ ਦਾ ਸਾਹ ਲਿਆ ਸੀ, ਲੋਕ ਕਹਿੰਦੇ ਸਨ ਕਿ ਸਾਡਾ ਆਪਣਾ ਰਾਜ ਆ ਗਿਆ। ਰਾਮ ਰਾਜ ਦਾ ਸੁਪਣਾ ਸਾਕਾਰ ਹੋ ਗਿਆ ਹੈ। ਜਮਹੂਰੀ ਦੇ ਤਣੇ ਵਿੱਚ ਲੋਕ ਆਪਣੀ ਸਰਕਾਰ ਖੁਦ ਚੁਣਿਆ ਕਰਨਗੇ। ਹਾਂ, ਅੱਜ ਦੀ 75 ਸਾਲਾ ਜਮਹੂਰੀਅਤ ਭਾਰਤ ਵਿੱਚ ਆ ਗਈ ਹੈ। ਲੋਕ ਕਹਿੰਦੇ ਸਨ ਕਿ ਭਾਰਤ ਨੂੰ ਸੋਨੇ ਦੀ ਚਿੜੀ, ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ, ਉਸ ਟਾਈਮ ਤਾਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ, ਕੁੱਟਿਆ ਸੀ, ਪਰ ਅੱਜ ਅਸੀਂ ਜਿਧਰ ਵੀ ਨਿਗ੍ਹਾ ਮਾਰ ਲਈਏ ਸਾਨੂੰ ਦੇਸੀ ਅੰਗਰੇਜ਼, ਜੋ ਸਾਡੇ ਆਪਣੇ ਹੀ ਦੇਸ਼ ਦੇ ਲੋਕ ਹਨ, ਸਾਡੇ ਦੇਸ਼ ਦੇ ਲੋਕਾਂ ਨੂੰ ਲੁੱਟੀ ਤੇ ਕੁੱਟੀ ਜਾ ਰਹੇ ਹਨ।

ਕਿਸ ਕਿਸ ਦਾ ਨਾਂ ਲਈਏ, ਸੈਂਕੜਿਆਂ ਦੀ ਗਿਣਤੀ ਵਿੱਚ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਜਦ ਖੇਤ ਵਾੜ ਨੂੰ ਖਾਣ ਲੱਗ ਜਾਵੇ ਤਾਂ ਉਸ ਖੇਤ ਦਾ ਕੀ ਹੋਊ? ਬਿਲਕੁਲ ਏਸੇ ਤਰ੍ਹਾਂ ਹੀ ਸਾਡੇ ਦੇਸ਼ ਦੇ ਪਤਾ ਨੀ ਕਿੰਨੇ ਭਿ੍ਰਸ਼ਟ ਨੇਤਾ, ਮੰਤਰੀ ਹਨ ਤਾਂ ਰੱਬ ਹੀ ਰਾਖਾ ਹੈ, ਇਸ ਦੇਸ਼ ਦਾ।

ਮੇਰਾ ਭਾਰਤ ਮਹਾਨ ਹੈ, ਦੇ ਪਰਦੇ ਪਿੱਛੇ ਜੋ ਅਸਲ ਫ਼ਿਲਮ ਚੱਲ ਰਹੀ ਹੈ, ਉਸ ਤੋਂ ਸਭ ਵਾਕਫ਼ ਹਨ। ਕਿਸੇ ਤੋਂ ਕੁਝ ਵੀ ਗੁੱਝਾ ਨਹੀਂ, ਫਿਰ ਵੀ ਸਭ ਅਸੀਂ ਅੱਖੀਂ ਦੇਖ ਕੇ ਅਣਗੌਲੀ ਕਰ ਰਹੇ ਹਾਂ। ਅੱਜ ਦੀਵਾਲੀ ਮਨਾਉਣ ਦੀ ਸਾਰਥਿਕਤਾ ਸਾਡੇ ਕੋਲ ਹੈ। ਜਦੋਂ ਅਸੀਂ ਸਮਾਜਿਕ ਜੀਵਨ ਮੁੱਲ ਨੂੰ ਬਚਾ ਨਹੀਂ ਰਹੇ, ਅਸੀਂ ਰਾਜਨੀਤਿਕ ਜੀਵਨ ਵਿੱਚ ਆ ਰਹੀ ਸਮੂਹਿਕ ਗਿਰਾਵਟ ਸਾਰੇ ਕੁਝ ਵੀ ਨਹੀਂ ਕਰ ਰਹੇ। ਅਸੀਂ ਸਮਾਜਿਕ ਕੁਰੀਤੀਆਂ, ਜਿਸ ਨਾਲ ਦੇਸ਼ ਭਰਿਆ ਪਿਆ ਹੈ, ਉਸ ਬਾਰੇ ਕੁਝ ਵੀ ਨਹੀਂ ਕਰ ਰਹੇ ਹਾਂ, ਇਹੋ ਜਿਹੇ ਮਾਰਧਾੜ ਦੇ ਜ਼ਮਾਨੇ ਵਿੱਚ ਰਾਮ ਚੰਦਰ, ਲਛਮਣ ਤੇ ਸੀਤਾ ਦੇ ਪਾਵਨ ਪਵਿੱਤਰ ਰੌਸ਼ਨ ਰਿਸ਼ਤੇ ਨੂੰ ਸਿਰਫ਼ ਦੀਵਾਲੀ ਹੀ ਕਿਹਾ ਜਾਵੇਗਾ?

ਤੁਸੀਂ ਸਭ ਸਮਝਦਾਰ ਹੋ, ਸਿਆਣੇ ਹੋ, ਸੂਝਵਾਨ ਭਾਰਤੀ ਹੋ, ਤੁਸੀਂ ਵੀ ਸੋਚਦੇ ਹੋਵੋਗੇ ਕਿ ਸਾਡੀ ਜ਼ਿੰਦਗੀ ਵਿੱਚ ਦੀਵਾਲੀ ਦੀ ਸਾਰਥਿਕਤਾ ਕੀ ਹੋਣੀ ਚਾਹੀਦੀ ਹੈ। ਮੇਰੀ ਸਲਾਹ ਹੈ ਕਿ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਦੇਸ਼ ਵਿੱਚ ਫ਼ੈਲੇ ਭਿ੍ਰਸ਼ਟਾਚਾਰ, ਲੁੱਟਖਸੁੱਟ, ਬਲਾਤਕਾਰ, ਆਤਮ ਹੱਤਿਆਵਾਂ ਆਦਿ ਕੁਰੀਤੀਆਂ ਨੂੰ ਬੰਦ ਕਰ ਸਕੀਏ, ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।

ਸੰਜੀਵ ਝਾਂਜੀ, ਜਗਰਾਉਂ ।
ਗਲਬਾਤ: 8004910000


ਜੇ ਭਗਵਾਨ ਰਾਮ ਜੀ ਵੱਲੋਂ ਸਥਾਪਿਤ ਮਰਿਯਾਦਾ ਦਾ ਪਾਲਨ ਕਰਦੇ ਤਾਂ ਅੱਜ ਬਿਰਧ ਆਸ਼ਰਮ ਨਾ ਪਣਪਦੇ
 
ਅਸੀਂ ਇੱਕ ਤੰਦਰੁਸਤ ਸਮਾਜ ਦਾ ਹਿੱਸਾ ਹਾਂ। ਸਾਡੇ ਦੇਸ਼ ਵਿੱਚ ਰਿਸ਼ਤਿਆਂ ਦੀ ਇੱਕ ਮਰਿਆਦਾ ਹੈ। ਰਿਸ਼ਤਿਆਂ ਦੇ ਵਰਤ ਵਰਤਾਰੇ ਅਤੇ ਇਨ੍ਹਾਂ ਨੂੰ ਪਹਿਲ ਦੇਣ ਦੇ ਕਾਰਨ ਨੇ ਹੀ ਇਸ ਨੂੰ ਦੁਨੀਆਂ ਦੇ ਹੋਰ ਸਮਾਜਾਂ ’ਚੋਂ ਅਮੀਰ ਬਣਾਇਆ ਹੈ। ਇਸਦੇ ਸਾਂਝੇ ਪਰਿਵਾਰਾਂ ਨੇ ਹਰੇਕ ਰਿਸ਼ਤੇ ’ਚ ਆਪਣਾਪਨ ਲਿਆਉਦਾ ਹੈ। ਰਿਸ਼ਤਿਆਂ ਨੂੰ ਪਿਆਰ-ਮੁਹੱਬਤ ਦੇ ਧਾਗੇ ਵਿੱਚ ਪਿਰੋਇਆ ਹੈ। ਪਰ ਤਰੱਕੀ ਦੀ ਲੱਗੀ ਅੰਨੀ ਹੋੜ, ਬਦਲ ਰਹੀਆਂ ਕਦਰਾਂ ਕੀਮਤਾਂ, ਤਾਰੋ-ਤਾਰ ਹੋ ਰਹੇ ਰਿਸ਼ਤੇ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਨੇ ਇਹ ਸਾਂਝੇ ਟੱਬਰ ਹੁਣ ਖੇਰੂੰ-ਖੇਰੁੰ ਕਰ ਦਿੱਤੇ ਹਨ। ਦਾਦੇ-ਦਾਦੀ ਦੀ ਬੁੱਕਲ ਵਿੱਚ ਬਹਿ ਕੇ ਕਹਾਣੀਆਂ-ਲੋਰੀਆਂ ਸੁਣਨ ਵਾਲੇ ਬਚਪਨ ’ਚ ਹੁਣ ਇਕੱਲਾਪਨ ਆ ਰਿਹਾ ਹੈ। ਕਹਾਣੀਆਂ-ਲੋਰੀਆਂ ਹੀ ਨਹੀਂ ਮੁੱਕੀਆਂ, ਰਿਸ਼ਤਿਆਂ ਦਾ ਪਿਆਰ ਹੀ ਮੁੱਕ ਰਿਹਾ ਹੈ।

ਧੀਆਂ ਪੁੱਤ ਮਾਂਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਬੱਚੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਬਜ਼ੁਰਗਾਂ ਲਈ ਇੱਕ ਉਮੀਦ ਹੁੰਦੇ ਹਨ। ਬੱਚੇ ਹੀ ਤਾਂ ਮਾਂਪਿਓ ਲਈ ਉਹ ਤਾਕਤ ਹੁੰਦੇ ਹਨ ਜਿੰਨ੍ਹਾਂ ਦੇ ਆਸਰੇ ਮਾਂ ਬਾਪ ਬਿਨ੍ਹਾ ਖੰਭਾਂ ਤੋਂ ਹੀ ਉੱਚੀਆ ਤੇ ਲੰਮੀਆਂ ਉਡਾਰੀਆਂ ਲਾਉਂਦੇ ਹਨ। ਸਾਡੇ ਸਮਾਜ ਵਿੱਚ ਬਜ਼ੁਰਗਾਂ ਨੂੰ ਸਰਮਾਇਆ ਸਮਝਿਆ ਜਾਂਦਾ ਰਿਹਾ ਹੈ। ਇਸੇ ਲਈ ਸਾਡੇ ਮੁਲਖ ਦੇ ਬੁਢਾਪੇ ਨੂੰ ਤੰਦਰੁਸਤ ਬੁਢਾਪਾ ਮੰਨਿਆ ਜਾਂਦਾ ਰਿਹਾ ਹੈ। ਪਰ ਪੱਛਮੀ ਸਮਾਜਾਂ ਦੀ ਦੇਖਾਦੇਖੀ, ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਇੱਕਲੇ ਪਰਿਵਾਰਾਂ ਦੇ ਹੋਂਦ ’ਚ ਆਉਣ ਜਾਂ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਰਕੇ ਹੁਣ ਬਜੁਰਗਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਹੋ ਰਹੀ। ਸਾਡੇ ਸਮਾਜ ਦੇ ਅਸੂਲਾਂ ਅਨੁਸਾਰ ਬਜੁਰਗਾਂ ਦੀ ਸੰਭਾਲ ਪਰਿਵਾਰ ਦੁਆਰਾ ਹੀ ਕੀਤੀ ਜਾਂਦੀ ਹੈ। ਪਰ ਹੁਣ ਬਜੁਰਗ਼ਾਂ ਨਾਲ ਮਾੜੇ ਵਰਤਾਓ ਜਾਂ ਸ਼ੋਸ਼ਣ ਦੀਆਂ ਖਬਰਾਂ ਵੀ ਅਖ਼ਬਾਰੀ ਸੁਰਖੀਆਂ ਬਣਨ ਲੱਗੀਆਂ ਹਨ। ਸਮਾਜਿਕ ਮਰਿਆਦਾ ਲੀਰੋ-ਲੀਰ ਹੋ ਰਹੀ ਹੈ।

ਪੱਛਮੀ ਦੇਸਾਂ ਦੀ ਤਰਜ਼ ’ਤੇ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮ ਔਲਾਦ ਦੀ ਮਾੜੀ ਅਤੇ ਘਟੀਆ ਸੋਚ ਵਾਲੀ ਮਾਨਸਿਕਤਾ ਦੀ ਪੋਲ ਹੀ ਖੋਲ੍ਹ ਰਹੇ ਹਨ। ਹਾਲਾਂਕਿ  ਸਰਕਾਰ ਨੇ ਬਜ਼ੁਰਗਾਂ  ਦੀ ਸੇਵਾ-ਸੰਭਾਲ ਲਾਜ਼ਮੀ ਬਣਾਉਣ ਵਾਸਤੇ ਇੱਕ ਕਾਨੂੰਨ ਬਣਾਇਆ ਹੈ, ਪਰ ਕਾਨੂੰਨ ਵੀ ਓਨਾ ਚਿਰ ਕਾਰਗਰ ਸਾਬਤ ਨਹੀਂ ਹੋ ਸਕਦਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ। ਬਜ਼ੁਰਗ ਤਾਂ ਚਾਹੁੰਦੇ ਹਨ ਸਾਡੇ ਬੱਚੇ, ਪੋਤੇ ਪੋਤੀਆਂ ਸਾਡੇ ਨਾਲ ਗੱਲਾਂ ਕਰਨ, ਕੋਈ ਸਾਨੂੰ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਤਾਇਆ-ਤਾਈ ਕਹੇ ਅਤੇ ਸਾਰੇ ਦਿਨ ਤਿਓਹਾਰ ਸਾਡੇ ਨਾਲ ਮਨਾਉਣ ਪਰ ਅੱਜ ਦਾ ਅਖੌਤੀ ਅਗਾਂਹਵਧੂ ਇੰਸਾਨ ਪੱਛਮੀ ਚਮਕ ਦਮਕ ਦੇ ਪ੍ਰਭਾਓ ਹੇਠ ਇਸ ਸਭ ਕਾਸੇ ਨੂੰ ਵਾਧੂ ਕੰਮ ਸਮਝਣ ਲੱਗ ਗਿਆ ਹੈ।

ਬਜ਼ੁਰਗਾਂ ਨਾਲ ਸਮਾਂ-ਤਿਓਹਾਰ ਮਨਾਉਣਾ ਤਾਂ ਇਕ ਪਾਸੇ ਉਹ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ’ਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ।  ਬਜ਼ੁਰਗਾਂ ਨੂੰ ਇਹ ਲੋਕ ਆਸ਼ਰਮਾਂ ਦੁਆਲੇ ਕਰਕੇ ਖੁਦ ਤਿਓਹਾਰ ਮਨਾ ਰਿਹਾ ਹੈ। ਦੁਸ਼ਰਿਹਾ, ਦੀਵਾਲੀ ਮਨਾਏ ਜਾ ਰਹੇ ਹਨ। ਇਹ ਲੋਕ ਇਨ੍ਹਾਂ ਤਿਓਹਾਰਾਂ ਨੂੰ ਸਿਰਫ ਮਨਾ ਹੀ ਰਹੇ ਹਨ, ਪਰ ਇਨ੍ਹਾਂ ਦੀ ਸਿੱਖਿਆ ਦੇ ਤਾਂ ਨੇੜੇ ਤੇੜੇ ਵੀ ਨਹੀਂ ਹਨ।

ਅਸਲ ’ਚ ਇਹ ਲੋਕ ਅਜਿਹੇ ਤਿਓਹਾਰ ਖਾਸਕਰ ਦੀਵਾਲੀ  ਮਨਾਉਣ ਦੇ ਯੋਗ ਹੀ ਨਹੀਂ ਹਨ। ਦੀਵਾਲੀ ਕੀ ਹੈ, ਕਿਉ ਮਨਾਈ ਜਾਂਦੀ ਹੈ? ਭਗਵਾਨ ਸ਼੍ਰੀਰਾਮ ਨੂੰ ਦੇਖੋ।

ਰਿਸ਼ਤਿਆਂ ਦੀਆਂ ਮਰਿਆਦਾਵਾਂ ਦੇ ਪਾਲਨ ਕਾਰਨ ਹੀ ਉਹ ਮਰਿਆਦਾ ਪਰਸ਼ੋਤਮ ਅਖਵਾਏ ਹਨ। ਇਹੀ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੇ ਆਪਣੇ ਪਿਤਾ ਦੇ ਵਚਨਾਂ ਦੀ ਪੂਰਤੀ ਲਈ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਬਨਵਾਸ ਕੱਟਿਆ। ਇੱਕ ਉਹ ਭਗਵਾਨ ਰਾਮ ਜਿੰਨਾਂ ਨੇ ਪਿਤਾ ਦੀ ਆਗਿਆ ਮੰਨੀ ਤੇ ਬਨਵਾਸ ਕੱਟਿਆ ਅਤੇ ਇਕ ਅੱਜ ਦਾ ਜਵਾਨ ਜਿਸ ਨੇ ਪਿਤਾ ਦੀ ਆਗਿਆ ਤਾਂ ਕੀ ਮੰਨਣੀ ਉਨ੍ਹਾਂ ਨੂੰ ਬਿਰਧ ਆਸ਼ਰਮ ਦਾ ਬਨਵਾਸ ਦੇ ਦਿੰਦੇ ਹਨ।

ਭਗਵਾਨ ਸ਼੍ਰੀਰਾਮ ਚੰਦਰ ਜੀ ਦੀਆਂ ਹਜ਼ਾਰਾਂ ਸਿੱਖਿਆਵਾਂ ਹਨ। ਉਨ੍ਹਾਂ ’ਚੋਂ ਹੀ ਇੱਕ ਸਿੱਖਿਆ ਹੈ ਮਾਂਬਾਪ ਦੀ ਸੇਵਾ ਆਗਿਆ ਮੰਨਣੀ। ਇਹੀ ਨਾ ਮੰਨ ਕੇ ਮਾਂਪਿਓ ਨੂੰ ਬਿਰਧ ਆਸ਼ਰਮ ’ਚ ਭੇਜਣ ਵਾਲੇ ਅੱਜ ਦੇ ਅਖੌਤੀ ਪ੍ਰਗਤੀਸ਼ੀਲ ਜਵਾਨ ਅਸਲ ’ਚ ਭਗਵਾਨ ਸ਼੍ਰੀਰਾਮ ਜੀ ਦਾ ਤਿਉਹਾਰ ਦੀਵਾਲੀ ਮਨਾਉਣ ਦੇ ਹੱਕਦਾਰ ਹੀ ਨਹੀਂ ਹਨ।

ਸੰਜੀਵ ਝਾਂਜੀ, ਜਗਰਾਉ।
ਗੱਲਬਾਤ : 80049 10000


ਸ਼੍ਰੀ ਰਾਮ ਰਾਜਾ, ਮਹਾਰਾਜਾ ਜਾਂ ਭਗਵਾਨ ?

ਜਦੋਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਗਵਾਨ ਰਾਮ ਕੌਣ ਹਨ ਤਾਂ ਇੱਕ ਬਹੁਤ ਹੀ ਸਧਾਰਨ ਜਿਹਾ ਉੱਤਰ ਮਿਲਦਾ ਹੈ ਕਿ ਇਹ ਹਿੰਦੂ ਧਰਮ ਦੇ ਦੇਵਤਾ ਹਨ। ਭਗਵਾਨ ਹਨ। ਜ਼ਿਆਦਾ ਘੋਖਣ ਦੀ ਕੋਸ਼ਿਸ਼ ਕਰੀਏ ਤਾਂ ਕੋਈ ਆਖ ਸਕਦਾ ਹੈ ਕਿ ਇਹ ਚੱਕਰਵਰਤੀ ਮਹਾਰਾਜਾ ਦਸ਼ਰਥ ਦੇ ਵੱਡੇ ਪੁੱਤਰ ਸਨ। ਕੋਈ ਆਖ ਸਕਦਾ ਹੈ ਕਿ ਮਾਤਾ ਕੁਸ਼ੱਲਿਆ ਦੇ ਪੁੱਤਰ ਸਨ। ਮਾਤਾ ਸੀਤਾ ਦੇ ਪਤੀ ਦੇ ਰੂਪ ਵਿੱਚ ਵੀ ਦੱਸ ਸਕਦੇ ਹਨ।

ਕੁਝ ਰਮਾਇਣ ਵਿੱਚ ਆਉਣ ਵਾਲੇ ਉਨ੍ਹਾਂ ਦੇ 14 ਸਾਲ ਦੇ ਬਨਵਾਸ ਦੇ ਵਰਣਨ ਨੂੰ ਵੀ ਸ਼ਬਦਾਂ ਵਿੱਚ ਉਲੀਕ ਸਕਦੇ ਹਨ। ਜੇ ਕਿਸੇ ਡੂੰਘੇ ਅਧਿਆਤਮਿਕ ਵਿਅਕਤੀ ਤੋਂ ਪੁੱਛੀਏ ਤਾਂ ਉਹ ਆਖ ਸਕਦਾ ਹੈ ਕਿ ਉਹ ਵਿਸ਼ਨੂੰ ਭਗਵਾਨ ਦੇ ਅਵਤਾਰ ਸਨ। ਅਸਲ ਵਿੱਚ ਇਹ ਰਾਮ ਨਹੀਂ ਹਨ। ਇਹ ਸ਼ਬਦ ਜਾਂ ਇਹ ਵਾਕ ਉਹਨਾਂ ਨੂੰ ਭਗਵਾਨ ਨਹੀਂ ਬਣਾਉਂਦੇ। ਇਹ ਉਨ੍ਹਾਂ ਦੇ ਪੁੱਤਰ ਹੋਣ, ਪਤੀ ਹੋਣ, ਰਾਜ ਕੁਮਾਰ ਹੋਣ ਜਾਂ ਰਾਜਾ ਹੋਣ ਦਾ ਬੋਧ ਹੀ ਕਰਾਉਂਦੇ ਹਨ। ਤਾਂ ਫਿਰ ਭਗਵਾਨ ਰਾਮ ਕੋਣ ਹਨ? ਮਹਾਰਾਜਾ ਦਸਰਥ ਦੇ ਇਹ ਪੁੱਤਰ ਸ਼੍ਰੀ ਰਾਮ, ਭਗਵਾਨ ਰਾਮ ਕਿਵੇਂ ਬਣੇ, ਮੰਨੇ ਤੇ ਪੂਜੇ ਗਏ?

ਇਸ ਸੱਭ ਨੂੰ ਸਮਝਣ ਲਈ ਸਾਨੂੰ ਰਮਾਇਣ ਗਰੰਥ ਨੂੰ ਪੜ੍ਹਨ, ਸਮਝਣ, ਵਿਚਰਣ  ਅਤੇ ਰਮਾਇਣ ਲੜੀਵਾਰ  ਵਿੱਚ ਦਿਖਾਏ ਜਾਣ ਵਾਲੇ ਦ੍ਰਿਸ਼ਾਂ ਨੂੰ ਡੂੰਘਾਈ ਨਾਲ ਦੇਖਣਾ ਅਤੇ ਸੋਚਣਾ ਪਵੇਗਾ। ਜੋ ਦਿਖ ਰਿਹਾ ਹੈ ਉਹ ਤਾਂ ਦਿਖ ਹੀ ਰਿਹਾ ਹੈ ਅਤੇ ਜੋ ਪਰਦੇ ਪਿੱਛੇ ਹੈ ਉਹ ਨਹੀਂ ਦਿਖ ਰਿਹਾ। ਉਸਨੂੰ ਵੀ ਦੇਖਣ ਦੀ ਕੋਸ਼ਿਸ਼ ਕਰਨੀ ਪੈਣੀ ਹੈ। ਅਜਿਹੇ ਹੀ ਮੈਂ ਕੁਝ ਦੋ ਚਾਰ ਬਿੰਦੁ ਫੜੇ ਹਨ, ਸਮਝੇ ਹਨ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਦਿਮਾਗ ਨਾਲ ਇਹਨਾਂ ਦਾ ਮੰਥਨ ਕੀਤਾ ਹੈ। ਤੁਸੀਂ ਵੀ ਧਿਆਨ ਨਾਲ ਵੇਖੋ ਰਮਾਇਣ ਦਾ ਪਾਠ-ਅਧਿਅਨ ਕਰੋ ਅਤੇ ਸੋਚੋ ਤੁਹਾਨੂੰ ਵੀ ਬਹੁਤ ਸਾਰੇ ਅਜਿਹੇ ਬਿੰਦੂ ਲੱਭ ਜਾਣਗੇ ਜਿਹੜੇ ਮਹਾਰਾਜਾ ਦਸ਼ਰਥ ਦੇ ਪੁੱਤਰ ਸ਼੍ਰੀ ਰਾਮ ਨੂੰ ਭਗਵਾਨ ਰਾਮ ਚੰਦਰ ਜੀ ਦਾ ਦਰਜਾ ਦਿੰਦੇ ਹਨ।

ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਦੋ-ਦੋ ਤਿੰਨ-ਤਿੰਨ ਵਿਆਹ ਆਮ ਹੀ ਕਰਵਾ ਲੈਂਦੇ ਸਨ। ਇਹ ਉਸ ਸਮੇਂ ਦੀ ਪ੍ਰਥਾ ਸੀ ਜਾਂ ਇਹ ਸਮਝ ਲਓ ਕਿ ਰਾਜੇ ਮਹਾਰਾਜਿਆਂ ਦੀ ਠਾਠ। ਇਹ ਤਾਂ ਪਤਾ ਨਹੀਂ ਪਰ ਸ਼੍ਰੀ ਰਾਮ ਚੰਦਰ ਜੀ ਨੇ ਮਨ ਹੀ ਮਨ ਇੱਕ ਪ੍ਰਤਿਗਿਆ ਕੀਤੀ ਹੋਈ ਸੀ ਕਿ ਉਹ ਜ਼ਿੰਦਗੀ ਵਿਚ ਸਿਰਫ ਇੱਕ ਹੀ ਵਿਆਹ ਕਰਵਾਉਣਗੇ। ਉਹਨਾਂ ਨੇ ਸਾਰੀ ਜਿੰਦਗੀ ਵਿੱਚ ਇੱਕੋ ਹੀ ਵਿਆਹ ਕਰਵਾਇਆ, ਜਨਕਪੁਰੀ ਦੀ ਰਾਜਕੁਮਾਰੀ ਅਤੇ ਮਹਾਰਾਜਾ ਜਨਕ ਦੀ ਬੇਟੀ ਸੀਤਾ ਦੇ ਨਾਲ।

ਉਹ ਹਰ ਦੂਸਰੀ ਔਰਤ ਨੂੰ ਆਪਣੀ ਮਾਂ ਦੇ ਰੂਪ ਵਿੱਚ ਹੀ ਦੇਖਦੇ ਸਨ ਅਤੇ ਦੇਵੀ ਕਹਿ ਕੇ ਹੀ ਸੰਬੋਧਨ ਕਰਦੇ (ਬੁਲਾਉਂਦੇ) ਸਨ। ਬਨਵਾਸ ਦੇ ਦਿਨਾਂ ਦੇ ਵਿੱਚ ਜਦੋਂ ਰਾਵਣ ਦੀ ਭੈਣ ਸਰੂਪਨਖਾ ਉਹਨਾਂ ਤੇ ਮੋਹਿਤ ਹੋ ਕੇ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਬੜੀ ਸ਼ਾਲੀਨਤਾ ਦੇ ਨਾਲ ਉਸਨੂੰ ਇਨਕਾਰ ਕਰ ਦਿੱਤਾ ਸੀ।

ਇਸੇ ਤਰਕ ਦਾ ਇੱਕ ਹੋਰ ਬਿੰਦੂ ਮੇਰੇ ਜ਼ਹਿਨ ਵਿੱਚ ਘੁੰਮ ਰਿਹਾ ਹੈ। ਜਦੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੜਾਈ ਦੇ ਵਿਚ ਰਾਵਣ ਦਾ ਅੰਤ ਕਰ ਦਿੱਤਾ ਅਤੇ ਉਸ ਦੀ ਪਤਨੀ ਮਹਾਰਾਣੀ ਮੰਦੋਦਰੀ ਨੇ ਰਣਭੂਮੀ ਵਿੱਚ ਆ ਕੇ ਜਦੋਂ ਪੁੱਛਿਆ ਕਿ ਮੇਰੇ ਪਤੀ ਨੂੰ ਕਿਸ ਨੇ ਮਾਰਿਆ ਹੈ ਤਾਂ ਫ਼ੌਜੀਆਂ ਨੇ ਉਸ ਵੇਲੇ ਇੱਕ ਪਾਸੇ ਵੱਲ ਇਸ਼ਾਰਾ ਕੀਤਾ ਜਿਥੇ ਸ਼੍ਰੀ ਰਾਮ ਜੀ ਬੈਠੇ ਸਨ। ਸ਼ਾਮ ਦਾ ਵੇਲਾ ਸੀ। ਥੋੜਾ ਥੋੜਾ ਹਨੇਰਾ ਹੋ ਗਿਆ ਸੀ। ਮੰਦੋਦਰੀ ਤੁਰਦੀ ਤੁਰਦੀ ਉਹਨਾਂ ਕੋਲ ਚਲੀ ਗਈ। ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਔਰਤ ਦੀ ਪਰਛਾਈ ਆਪਣੇ ਨੇੜੇ ਆਉਂਦੀ ਦੇਖੀ ਤਾਂ ਉਹ ਇੱਕ ਦਮ ਹੱਥ ਜੋੜ ਕੇ ਖੜੇ ਹੋ ਗਏ ਅਤੇ ਪੁੱਛਿਆ,”ਦੇਵੀ ਤੁਸੀਂ ਕੌਣ ਹੋ?” ਮਹਾਰਾਣੀ ਮੰਦੋਦਰੀ ਵੱਲੋਂ ਆਪਣੇ ਬਾਰੇ ਦੱਸਣ ਤੇ ਉਨ੍ਹਾਂ ਨੇ ਉਸ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ।

ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਹਨ ਕੀ ਭਗਵਾਨ ਸ੍ਰੀ ਰਾਮ ਚੰਦ ਚੰਦਰ ਜੀ ਪਰਾਈ ਇਸਤਰੀ ਵੱਲ ਦੇਖਣਾ ਅਪਰਾਧ ਸਮਝਦੇ ਸਨ। ਹਾਲਾਂਕਿ ਉਹਨਾਂ ਦਾ ਰੂਪ ਬੜਾ ਸੋਹਣਾ ਦੱਸਿਆ ਜਾਂਦਾ ਹੈ ਅਤੇ ਰਮਾਇਣ ਵਿੱਚ ਇੱਕ ਥਾਂ ਤੇ ਵਰਣਨ ਆਉਂਦਾ ਹੈ ਕਿ ਉਹਨਾਂ ਦਾ ਰੂਪ ਅਜਿਹਾ ਸੀ ਕਿ ਕਰੋੜਾਂ ਕਾਮਦੇਵ ਵੀ ਉਹਨਾਂ ਸਾਹਮਣੇ ਫਿੱਕੇ ਪੈ ਜਾਂਦੇ ਸਨ। ਇਥੇ ਉਪਰੋਕਤ ਗੱਲਾਂ ਲਿਖਣ ਦਾ ਮਤਲਬ ਇਹ ਹੈ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਕਾਮ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਸੀ। ਉਨ੍ਹਾਂ ਨੇ ਕਾਮ ਤੇ ਜਿੱਤ ਪ੍ਰਾਪਤ ਕੀਤੀ ਹੋਈ ਸੀ।

ਰਾਮਾਨੰਦ ਸਾਗਰ ਜੀ ਵੱਲੋਂ ਫ਼ਿਲਮਾਇਆ ਰਾਮਾਇਣ ਸੀਰੀਅਲ ਦੇਖਣ, ਰਾਮਾਇਣ ਗ੍ਰੰਥ ਨੂੰ ਪੜਣ ਜਾਂ ਰਾਮ ਚਰਿੱਤਰ ਨੂੰ ਵਾਚਣ ਤੇ ਇੱਕ ਹੋਰ ਗੱਲ ਸਪਸ਼ਟ ਹੁੰਦੀ ਹੈ ਕਿ ਕਿਸੇ ਵੀ ਰੂਪ ਵਿੱਚ ਅਸੀਂ ਭਗਵਾਨ ਰਾਮ ਨੂੰ ਗੁੱਸੇ ਵਿੱਚ ਨਹੀਂ ਦੇਖਦੇ। ਮਾਤਾ ਕੈਕਈ ਵੱਲੋਂ ਮਹਾਰਾਜਾ ਦਸ਼ਰਥ ਤੋਂ ਦੋ ਵਾਰ ਮੰਗਣ ਤੇ ਜਦੋਂ ਉਹਨਾਂ ਨੂੰ ਬਨਵਾਸ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਵੀ ਉਹ ਬੜੇ ਠਰਵੇ ਨਾਲ ਪੇਸ਼ ਆਉਂਦੇ ਹਨ। ਹਰੇਕ ਨਾਲ ਸ਼ਾਲੀਨਤਾ ਨਾਲ ਗੱਲ ਕਰਦੇ ਹਨ। ਗੁੱਸੇ ਤੋਂ ਕੋਹਾਂ ਦੂਰ ਜਾਪਦੇ ਹਨ। ਜੰਗਲਾਂ ਦੇ ਵਿੱਚ ਵੀ ਜਦੋਂ ਉਨ੍ਹਾਂ ਦੀ ਰਾਖਸ਼ਾ ਨਾਲ ਮੁਠਭੇੜ ਹੁੰਦੀ ਹੈ ਤਾਂ ਉਸ ਵੇਲੇ ਉਹ ਕਿਤੇ ਵੀ ਆਪਣਾ ਆਪਾ ਨਹੀਂ ਗਵਾਉਂਦੇ। ਰਾਮ ਰਾਵਣ ਯੁੱਧ ਦੌਰਾਨ ਵੀ ਕਈ ਵਾਰ ਜਦੋਂ ਲਕਸ਼ਮਣ ਜੀ ਗੁੱਸੇ ਨਾਲ ਉਹਨਾਂ ਤੋਂ ਬ੍ਰਹਮਾਸਤਰ ਚਲਾਉਣ ਦੀ ਆਗਿਆ ਮੰਗਦੇ ਹਨ ਤਾਂ ਉਸ ਵੇਲੇ ਵੀ ਉਹ ਉਨ੍ਹਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ। ਮਤਲਬ ਸਾਰੇ ਉਲੀਕੇ ਚਰਿਤਰ ਦੌਰਾਨ ਉਹ ਕਿਤੇ ਵੀ ਆਪਣਾ ਆਪਾ ਨਹੀਂ ਗਵਾਉਂਦੇ, ਮੱਥੇ ਤੇ ਤਿਉੜੀ ਨਹੀਂ ਪਾਉਂਦੇ। ਗੁੱਸੇ ਦਾ ਇਜ਼ਹਾਰ ਨਹੀਂ ਕਰਦੇ ਭਾਵ ਉਹਨਾਂ ਨੇ ਆਪਣੇ ਗੁੱਸੇ ਤੇ ਵੀ ਜਿੱਤ ਪ੍ਰਾਪਤ ਕੀਤੀ ਹੋਈ ਸੀ।

ਉਸ ਸਥਿਤੀ ਤੇ ਵਿਚਾਰ ਕਰੋ।

ਜਦੋਂ ਤੁਹਾਡੇ ਮਾਂ-ਬਾਪ ਤੁਹਾਨੂੰ ਉਪਹਾਰ ਦੇ ਵਿੱਚ ਇੱਕ ਨਵਾਂ ਘਰ-ਬੰਗਲਾ, ਗੱਡੀ ਆਦਿ ਦੇਣ ਦਾ ਵਿਚਾਰ ਕਰ ਰਹੇ ਹੋਣ ਤੇ ਉਹਨਾਂ ਨੇ ਇਹ ਮਨ ਵੀ ਬਣਾ ਲਿਆ ਹੋਵੇ ਕਿ ਇਹ ਸਭ ਕੁਝ ਤੁਹਾਡੇ ਨਾਮ ਕੱਲ੍ਹ ਸਵੇਰੇ ਦਿਨ ਚੜ੍ਹਦੇ ਹੀ ਕਰ ਦੇਣਾ ਹੈ। ਅੰਤ ਸਮੇਂ ਵਿੱਚ ਇਹ ਤਸਵੀਰ ਇੱਕ ਦਮ ਬਦਲ ਜਾਵੇ। ਮਾਂ ਬਾਪ ਦਾ ਮਨ ਬਦਲ ਜਾਵੇ। ਅਜਿਹੀ ਸਥਿਤੀ ਸ੍ਰੀ ਰਾਮ ਚੰਦਰ ਜੀ ਨਾਲ ਵੀ ਵਾਪਰਦੀ ਹੈ।

ਵਿਆਹ ਤੋਂ ਲਗਭਗ 14 ਸਾਲ ਬਾਅਦ ਜਦੋਂ ਉਨ੍ਹਾਂ ਨੂੰ ਰਾਜ ਭਾਗ ਮਿਲਣ ਵਾਲਾ ਹੁੰਦਾ ਹੈ ਤਾਂ ਉਸ ਵੇਲੇ ਮਾਤਾ ਕੈਕਈ ਵੱਲੋਂ ਦੋ ਵਰ (ਵਰਦਾਨ) ਮਹਾਰਾਜ ਦਸ਼ਰਥ ਜੀ ਤੋਂ ਮੰਗਣ ਤੇ ਸਪਨਾ ਚਕਨਾ ਚੂਰ ਹੋ ਜਾਂਦਾ ਹੈ। ਉਹ ਉਸ ਵੇਲੇ ਵੀ ਰਾਜਾ ਬਣਨ ਦੀ ਲਾਲਸਾ ਨਹੀਂ ਦਿਖਾਉਂਦੇ। ਬਣਵਾਸ ਤੋ ਵਾਪਸ ਆਉਣ ਤੋਂ ਬਾਅਦ ਜਦੋਂ ਉਹ ਰਾਜਾ ਬਣ ਜਾਂਦੇ ਹਨ ਤਾਂ ਉਸ ਉਪਰੰਤ ਉਹ ਆਪਣਾ ਰਾਜ ਭਾਗ ਚਾਰ ਭਾਗਾਂ ਵਿੱਚ ਵੰਡ ਕੇ ਲਵ ਕੁਸ਼ ਅਤੇ ਆਪਣੇ ਭਰਾਵਾਂ ਦੇ ਪੁੱਤਰਾਂ ਨੂੰ ਬਰਾਬਰ ਦਾ ਭਾਈਵਾਲ ਬਣਾਉਂਦੇ ਹਨ। ਹਾਲਾਂਕਿ ਉਨ੍ਹਾਂ ਦੇ ਸਾਰੇ ਭਰਾ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਨ ਅਤੇ ਉਹਨਾਂ ਦਾ ਹਰ ਕਹਿਣਾ ਸਿਰ ਮੱਥੇ ਕਬੂਲਦੇ ਹਨ।

ਉਸ ਵੇਲੇ ਜੇ ਸ੍ਰੀ ਰਾਮ ਚੰਦਰ ਜੀ ਚਾਹੁੰਦੇ ਤਾਂ ਇਕੱਲੇ ਹੀ ਰਾਜਾ ਬਣ ਕੇ ਅਤੇ ਬਾਅਦ ਵਿੱਚ ਆਪਣੇ ਪੁੱਤਰਾਂ ਨੂੰ ਹਕੂਮਤ ਦੇ ਸਕਦੇ ਸਨ ਪਰ ਉਨ੍ਹਾਂ ਨੇ ਆਪਣਾ ਸਾਰਾ ਰਾਜ ਭਾਗ ਆਪਣੇ ਭਤੀਜਿਆਂ ਵਿੱਚ ਵੀ ਬਰਾਬਰ ਵੰਡ ਦਿੱਤਾ। ਭਾਵ ਕਿਤੇ ਵੀ ਉਹ ਲਾਲਚ ਨਹੀਂ ਦਿਖਾਉਂਦੇ ਕਿ ਆਹ ਵੀ ਹੋ ਜਾਵੇ ਮੇਰਾ ਉਹ ਵੀ ਹੋ ਜਾਏ ਮੇਰਾ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੇ ਲਾਲਚ ਤੇ ਜਿੱਤ ਪ੍ਰਾਪਤ ਕੀਤੀ ਹੋਈ ਸੀ। ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਲੋਭ ਨਹੀਂ ਸੀ।

ਭਗਵਾਨ ਸ੍ਰੀ ਰਾਮ ਚੰਦਰ ਜੀ ਰਾਮਾਇਣ ਵਿੱਚ ਪਰਿਵਾਰਕ ਧਰਮ ਅਤੇ ਰਾਜ ਧਰਮ ਦਾ ਪਾਲਣ ਕਰਦੇ ਦਿਖਾਈ ਦਿੰਦੇ ਹਨ। ਉਹ ਮਰਿਆਦਾ ਸਥਾਪਿਤ ਕਰਦੇ ਹਨ, ਉਹਨਾਂ ਦਾ ਪਾਲਨ ਕਰਦੇ ਹਨ ਅਤੇ ਇਸੇ ਲਈ ਮਰਿਆਦਾ ਪਰਸ਼ੋਤਮ ਅਖਵਾਉਂਦੇ ਹਨ।

ਮਰਿਆਦਾ ਪੁਰਸ਼ੋਤਮ ਸੰਸਕ੍ਰਿਤ ਦਾ ਸ਼ਬਦ ਹੈ, ਮਰਿਆਦਾ ਦਾ ਮਤਲਬ ਹੈ ਸਤਿਕਾਰ ਅਤੇ ਨਿਆਂ, ਜਦੋਂ ਕਿ ਪੁਰਸ਼ੋਤਮ ਦਾ ਅਰਥ ਹੈ ਸਰਵਉੱਚ ਵਿਅਕਤੀ। ਜਦੋਂ ਇਹ ਦੋਵੇਂ ਲਫ਼ਜ਼ ਇਕੱਠੇ ਹੋ ਜਾਂਦੇ ਹਨ ਤਾਂ ਇਹ ਸਭ ਤੋਂ ਉੱਚਾ ਬਣ ਜਾਂਦਾ ਹੈ। ਸ਼੍ਰੀ ਰਾਮ ਨੇ ਕਦੇ ਵੀ ਆਪਣੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ। ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਅਤੇ ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਸਨ। ਉਹ ਆਪਣੀ ਸਾਰੀ ਪਰਜਾ ਦਾ ਵੀ ਧਿਆਨ ਰੱਖਦੇ ਸਨ। ਉਹ ਨਾ ਸਿਰਫ਼ ਇੱਕ ਆਦਰਸ਼ ਪੁੱਤਰ ਸਨ ਸਗੋਂ ਇੱਕ ਆਦਰਸ਼ ਭਰਾ, ਪਤੀ ਅਤੇ ਰਾਜਾ ਵੀ ਸੀ।

ਸ਼੍ਰੀ ਰਾਮ ਆਪਣੇ ਸਾਰੇ ਭਗਤਾਂ ਨੂੰ ਬਹੁਤ ਪਿਆਰੇ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦਾ ਹੈ। ਇੰਨਾ ਹੀ ਨਹੀਂ, ਸ਼੍ਰੀ ਰਾਮ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਪੂਰੇ ਅਯੁੱਧਿਆ ਵਿੱਚ ਹਰ ਕੋਈ ਪਿਆਰ ਕਰਦਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਸਾਰੇ ਫਰਜ਼ਾਂ ਨੂੰ ਸੰਪੂਰਨਤਾ ਨਾਲ ਨਿਭਾਇਆ ਸੀ। ਸ਼੍ਰੀ ਰਾਮ ਹਰ ਪੱਖੋਂ ਸਾਰਿਆਂ ਲਈ ਰੋਲ ਮਾਡਲ ਸਨ। ਇਸੇ ਲਈ ਭਗਵਾਨ ਰਾਮ ਨੂੰ ਮਰਯਾਦਾ ਪੁਰਸ਼ੋਤਮ ਕਿਹਾ ਜਾਂਦਾ ਹੈ।

ਭਰਾ ਦੀ ਭਰਾ ਪ੍ਰਤੀ, ਮਾਂ ਨਾਲ, ਪਿਤਾ ਜੀ ਨਾਲ ਸਾਰੀਆਂ ਮਾਵਾਂ ਨਾਲ, ਸੱਸ-ਸਹੁਰੇ ਨਾਲ, ਰਾਜ ਦੀ ਜਨਤਾ ਦੇ ਨਾਲ, ਰਿਸ਼ੀਆਂ-ਮੁਨੀਆਂ, ਗੁਰੂਆਂ ਨਾਲ, ਭਗਤਾਂ ਦੇ ਨਾਲ ਅਤੇ ਦੋਸਤਾਂ ਆਦਿ ਦੇ ਨਾਲ ਇਹ ਸਾਰੀਆਂ ਮਰਿਆਦਾ ਸਥਾਪਿਤ ਕੀਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਦਾ ਇਹਨਾਂ ਨਾਲ ਆਚਰਣ ਕਰਨਾ ਹੈ। ਪਰ ਇਨ੍ਹਾਂ ਸਭ ਕੁਝ ਪਾਲਣ ਕਰਦੇ ਹੋਏ ਵੀ ਉਹ ਫਰਜ਼ ਤਾਂ ਨਿਭਾਉਂਦੇ ਹਨ ਪਰ ਮੋਹ ਨੂੰ ਕਿਤੇ ਵੀ ਨਹੀਂ ਦਰਸਾਉਂਦੇ। ਆਪਣੇ 11000 ਸਾਲ ਦੇ ਜੀਵਨ ਵਿੱਚ ਉਹ ਮੋਹ ਤੋਂ ਕੋਹਾਂ ਦੂਰ ਜਾਪਦੇ ਹਨ। ਜਿਸ ਵੇਲੇ ਬਨਵਾਸ ਮਿਲਦਾ ਹੈ ਉਸ ਵੇਲੇ ਵੀ ਉਹ ਰਾਜ ਪ੍ਰਤੀ ਅਤੇ ਪਰਿਵਾਰ ਪ੍ਰਤੀ ਮੋਹ ਨੂੰ ਤਿਆਗ ਕੇ ਫਰਜ਼ ਨੂੰ ਪਹਿਲ ਦਿੰਦੇ ਹਨ। ਜਦੋਂ ਬਣਵਾਸ ਤੋਂ ਵਾਪਿਸ ਆ ਜਾਂਦੇ ਹਨ ਉਸ ਵੇਲੇ ਵੀ ਉਹ ਹਾਲਾਂਕਿ ਰਾਜ ਪਾਠ ਭੋਗਦੇ ਹਨ ਪਰ ਰਾਜਸੀ ਵਿਲਾਸਤਾ ਤੋਂ ਉਦਾਸੀਨ ਜਾਪਦੇ ਹਨ। ਰਾਜਸੀ ਹੁੰਦੇ ਹੋਏ ਵੀ ਇੱਕ ਤਪਸਵੀ ਦਾ ਜੀਵਨ ਗੁਜ਼ਾਰਦੇ ਹਨ। ਇੰਝ ਵੀ ਕਿਹਾ ਜਾ ਸਕਦਾ ਹੈ ਕੀ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਮੋਹ ਨੂੰ ਵੱਸ ਵਿਚ ਕੀਤਾ ਹੋਇਆ ਸੀ।

ਮਹਾਂਰਿਸ਼ੀ ਵਸ਼ਿਸ਼ਟ ਤੋਂ ਪ੍ਰਾਪਤ ਵਿੱਦਿਆ, ਹੋਰਨਾਂ ਰਿਸ਼ੀਆਂ-ਮੁਨੀਆਂ ਤੋਂ ਹਾਸਿਲ ਗਿਆਨ, ਪਰਿਵਾਰ ਤੋਂ ਮਿਲੇ ਸੰਸਕਾਰਾਂ ਅਤੇ ਉੱਚ ਆਦਰਸ਼ਾ ਨੂੰ ਜਦੋਂ ਓਹਨਾਂ ਦੀ ਸ਼ਕਸ਼ੀਅਤ ਵਿੱਚ ਵਾਚਦੇ ਹਾਂ ਤਾਂ ਸਾਨੂੰ ਕਿਤੇ ਵੀ ਭਗਵਾਨ ਰਾਮ ਹੰਕਾਰੀ ਦੇ ਰੂਪ ਵਿੱਚ ਦਿਖਾਈ ਨਹੀਂ ਦਿੰਦੇ। ਇਸ ਰੂਪ ਵਿਚ ਦਿਖਾਈ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਤਾਂ ਇਸ ਦੇ ਨੇੜੇ ਵੀ ਨਹੀਂ ਜਾਪਦੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਕਾਮ, ਕ੍ਰੋਧ (ਗੁੱਸੇ), ਲੋਭ (ਲਾਲਚ), ਮੋਹ ਅਤੇ ਹੰਕਾਰ ਤੇ ਜਿੱਤ ਪ੍ਰਾਪਤ ਕੀਤੀ ਹੋਈ ਸੀ।

ਇਹਨਾਂ ਤੇ ਜਿੱਤ ਪ੍ਰਾਪਤ ਕਰਨਾ ਕਹਿਣ ਨੂੰ ਬਹੁਤ ਸੁਖਾਲਾ ਹੈ ਪਰ ਇਹ ਜ਼ਿੰਦਗੀ ਦਾ ਸਭ ਤੋਂ ਔਖਾ ਕਾਰਜ ਹੈ। ਅਧਿਆਤਮਕ ਤੌਰ ਤੇ ਇਨ੍ਹਾਂ ਨੂੰ ਵੱਸ ਵਿਚ ਕਰਨਾ ਵਿੱਚ ਕਈ ਜੀਵਨ ਲੱਗ ਜਾਂਦੇ ਹਨ। ਆਪਣੇ ਵੱਸ ਵਿੱਚ ਕਰ ਕੇ ਇਨ੍ਹਾਂ ਤੇ ਜਿੱਤ ਪ੍ਰਾਪਤ ਕਰਨ ਕਾਰਨ ਸ੍ਰੀ ਰਾਮ ਚੰਦ ਭਗਵਾਨ ਦਾ ਦਰਜਾ ਪ੍ਰਾਪਤ ਕਰਦੇ ਹਨ ਅਤੇ ਇਸ ਖਲਕਤ ਵਿਚ ਮਰਿਆਦਾ ਪਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ।

ਇਹ ਸ੍ਰਿਸ਼ਟੀ ਵੀ ਉਹਨਾਂ ਨੂੰ ਇਸੇ ਰੂਪ ਵਿੱਚ ਸਵੀਕਾਰ ਦੀ ਅਤੇ ਪੂਜਦੀ ਹੈ।

ਉਸਨੇ ਸੰਸਾਰ ਨੂੰ ਤਮੋਗੁਣ ਅਤੇ ਹਉਮੈ ਤੋਂ ਮੁਕਤ ਕਰਨ ਲਈ ਆਪਣੀ ਮਰਿਆਦਾ ਅਤੇ ਸ਼ਕਤੀ ਦੀ ਵਰਤੋਂ ਕੀਤੀ! ਧਾਰਮਿਕ ਗ੍ਰੰਥਾਂ ਵਿੱਚ ਉਹਨਾਂ ਨੂੰ ਸਭ ਤੋਂ ਆਦਰਸ਼ ਪੁਰਸ਼ ਮੰਨਿਆ ਗਿਆ ਹੈ। ਉਹਨਾਂ ਦੇ ਚਰਿੱਤਰ ਅਤੇ ਵਤੀਰੇ ਨੇ ਉਨ੍ਹਾਂ ਨੂੰ ਭਗਵਾਨ ਬਣਾ ਦਿੱਤਾ। ਉਹਨਾਂ ਨੇ ਆਪਣੀ ਸਾਰੀ ਲੀਲਾ (ਜਿੰਦਗੀ) ਚ ਕਦੇ ਵੀ ਦੈਵੀ ਸ਼ਕਤੀ ਦੀ ਵਰਤੋਂ ਨਹੀਂ ਕੀਤੀ ਅਤੇ ਇੱਕ ਆਮ ਮਨੁੱਖ ਵਾਂਗ ਜੀਵਨ ਬਤੀਤ ਕੀਤਾ, ਕਰਮ ਕੀਤਾ ਅਤੇ ਉਹਨਾਂ ਦੇ ਇਹੀ ਕੰਮਾਂ ਨੇ ਉਸਨੂੰ ਭਗਵਾਨ ਬਣਾਇਆ।

 ਸੰਜੀਵ ਝਾਂਜੀ, ਜਗਰਾਉਂ।
ਗੱਲਬਾਤ: 8004910000

ਦੀਵੇ ਸਿਰਫ ਹਨੇਰਾ ਹੀ ਦੂਰ ਨਹੀਂ ਕਰਦੇ, ਹਰ ਦਿਲ ਨੂੰ ਵੀ ਰੁਸ਼ਨਾਉਂਦੇ ਹਨ

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।  ਇਸ ਦਿਨ 'ਮਰਿਆਦਾ ਪਰਸ਼ੋਤਮ' ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ ਨੇ ਆਪਣੇ ਦਰਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।

amritsarਸਿੱਖ ਧਰਮ ’ਚ ਵੀ ਦੀਵਾਲੀ ਦੀ ਵਿਸ਼ੇਸ਼ ਮਹਤੱਤਾ ਹੈ। ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਕੈਦੀਆਂ ਨੂੰ/ਨਾਲ  ਰਿਹਾਅ ਹੋ ਕੇ ਅੰਮਿ੍ਰਤਸਰ ਆਏ ਸਨ ਅਤੇ ਲੋਕਾਂ ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮਿ੍ਰਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਦੀਪਮਾਲਾ ਕੀਤੀ ਜਾਂਦੀ ਹੈ। ਸ਼ਗਨ ਕੀਤੇ ਜਾਂਦੇ ਹਨ। ਖ਼ੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ।

ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਣ ਮਹਾਂਗ੍ਰੰਥ ’ਚੋਂ ਨਿੱਕਲ ਕੇ ਸਾਹਮਣੇ ਆਉਦਾ ਹੈ, ਉਹ ਹੈ, ਇੰਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਅਤੇ ਆਪਣੇ ਪਾਕਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਿਤ ਰਹਿਣ ਲਈ ਪ੍ਰੇਰਿਤ ਕਰਨਾ। ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਪਾਲਣ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।

ਰਾਮਾਇਣ ਗ੍ਰੰਥ ’ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ। ਇਸ ’ਚ ਜੋ ਗੱਲ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਪਾਠ ਹਾਸਲ ਕਰਨ ਨਹੀ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ’ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ। ਇਸ ਤੋਂ ਇਨ੍ਹਾਂ ਇੰਸਾਨੀ ਕਦਰਾਂ ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਪਿਰੋਣ ਦੇ ਨਾਲਨਾਲ ਹਰ ਇੰਸਾਨ ਨੂੰ ਆਪਣੇ ਪਾਕਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।

ਇਸ ਤੋਂ ਸਾਨੂੰ ਆਪਣੇ  ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ’ਚ ਤਹਿ ਹੋਏ ਮਿਲਦੇ ਹਨ। ਇਨ੍ਹਾਂ ਰਿਸ਼ਤਿਆਂ ਅਤੇ ਜੁੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ। ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ।

ਅੰਮ੍ਰਿਤਸਰ2ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ ਕਿ ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ ਸਾਡੀ ਚਿੰਤਾ ਹੋਰ ਡੂੰਘੀ ਹੋ ਜਾਂਦੀ ਹੈ। ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਦੇਸ਼ ਤੇ ਸਾਡਾ ਸਮਾਜ ਦਲਦਲ ’ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ  ਪਾਠ ਪੜ੍ਹਾ ਸਕਣ, ਦੇਸ਼ ’ਚ ਮਾਰ ਧਾੜ ਅਤੇ ਕਤਲੋ ਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਣਾਂ ਤੋਂ ਸਾਡੀ ਰੱਖਿਆ ਕਰ ਸਕਣ।

ਦੀਵਾਲੀ ਅਸਲ ’ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ। ਇਸ ਪਿੱਛੇ ਲੰਮਾ ਸੁਨੇਹਾ ਹੈ। ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ। ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਣਾਉਣਾ ਹੈ। ਇਨ੍ਹਾਂ ਰੁਸ਼ਣਾਉਣਾ ਹੈ ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ। ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓਤੇਲ ਦੇ ਦੀਵਿਆਂ ਦੀ ਥਾਂ ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੋੜ ਹੈ।

ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੋੜ ਹੈ। ਭਾਈਚਾਰਕ ਸਾਂਝ ਦੀ ਲੜੀਆਂ ਜਗਾਉਣ ਅਤੇ ਪਿਰੋਣ ਦੀ ਜ਼ਰੂਰਤ ਹੈ।

ਆਓ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ’ਚ ਪਾਲਣਾ ਕਰਾਗੇ, ਦੇਸ਼ ’ਚ ਫ਼ੈਲੀਆਂ ਭਿ੍ਰਸ਼ਟਾਚਾਰ, ਲੁੱਟਖਸੁੱਟ, ਧੱਕੇਸ਼ਾਹੀ, ਕਤਲ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਂਗੇ। ਦੇਸ਼-ਰਾਸ਼ਟਰ ਨੂੰ ਹੋਰ ਅੱਗੇ ਲਿਆਉਣ ਅਤੇ ਮਜ਼ਬੂਤ ਬਣਾਉਣ ਲਈ ਕਿਸੇ ਇਕ ਫਿਰਕੇ ਅਤੇ ਕਿਸੇ ਖਾਸ ਪਾਰਟੀ ਦੀ ਸੋਚ ਨੂੰ ਪਰੇ ਕਰਦੇ ਹੋਏ ਅਮਨਪਸੰਦ ਰਾਸ਼ਟਰਵਾਦੀ ਲੀਡਰਾਂ ਨੂੰ ਚੁਣਾਂਗੇ ਤਾਕਿ ਦੇਸ਼ ’ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ’ਚ ਸਹੀ ਯੋਗਦਾਨ ਪਾ ਸਕੀਏ। ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।

ਸੰਜੀਵ ਝਾਂਜੀ, ਜਗਰਾਉ।
ਸੰਪਰਕ: +91 80049 10000



ਰਿਸ਼ਤਿਆਂ ਦੀ ਮਰਿਆਦਾ ਚ ਰਹਿਣਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਦਾ ਸਹੀ ਮਨੋਰਥ ਹੈ


eishtayਦੁਸ਼ਹਿਰੇ ਦਾ ਤਿਉਹਾਰ ਲੰਘਦੇ ਸਾਰ ਹੀ ਸਾਰਿਆਂ ਦਾ ਧਿਆਨ ਦੀਵਾਲੀ ’ਤੇ ਆ ਜਾਂਦਾ ਹੈ। ਸਭ ਚਾਅ ਅਤੇ ਮਲਾਰ ਨਾਲ ਦੀਵਾਲੀ ਦਾ ਇੰਤਜ਼ਾਰ ਕਰਨ ਲਗਦੇ ਹਨ। ਇਹ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਜਿਉਂ ਹੀ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਆਪਣੀ ਦਸਤਕ ਦੇ ਕੇ ਜਾਂਦਾ ਹੈ, ਹਰ ਬੱਚੇ ਬੁੱਢੇ, ਜਵਾਨ, ਹਰ ਨੌਕਰੀਪੇਸ਼ਾ ਇੰਸਾਨ ਅਤੇ ਹਰ ਦੁਕਾਨਦਾਰ ਦੇ ਮਨ ’ਚ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਫ਼ੁਲਝੜੀਆਂ ਵਾਂਗ ਖੌਰੂ ਪਾਉਣ ਲਗਦੀਆਂ ਹਨ। ਖੁਸ਼ੀ ’ਚ ਉਭਰਿਆਂ ਚਾਅ ਅਤੇ ਮਲਾਰ ਵੇਖਣ ਵਾਲਾ ਹੁੰਦਾ ਹੈ।

ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਇਸ ਦਿਨ ਸਾਰੇ ਨਗਰ ਖੇੜੇ ਵਿੱਚ ਦੀਵੇ ਜਲਾ ਕੇ ਦੀਪਮਾਲਾ ਕੀਤੀ ਜਾਂਦੀ ਹੈ। ਇਹ ਦੀਪਮਾਲਾ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ  ਦੇ ਚੌਦਾਂ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਬੁਰਾਈ ਅਤੇ ਹੰਕਾਰ ’ਤੇ ਜਿੱਤ ਹਾਸਿਲ ਕਰਨ ਉਪਰੰਤ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਦੇ ਨਿਵਾਸੀਆਂ ਵੱਲੋਂ ਕੀਤੀ ਗਈ ਸੀ। ਉਦੋਂ ਤੋਂ ਹੀ ਇਹ ਪ੍ਰਥਾ  ਸਾਰੇ ਦੇਸ਼ ਅਤੇ ਰਾਮ ਨਾਮ ਲੇਵਾ ਸੰਗਤਾਂ ਦੇ ਦਿਲਾਂ ਵਿੱਚ ਘਰ ਕੀਤੀ ਹੋਈ ਹੈ। ਉਹ ਉਦੋਂ ਤੋਂ ਹੀ ਇਸ ਪ੍ਰਥਾ ਦਾ ਪਾਲਣ  ਕਰਦੇ ਆਏ ਹਨ।
 
ਸ੍ਰੀ ਰਾਮਾਇਣ ਵਿੱਚ ਹਜ਼ਾਰਾਂ ਸਾਲ ਪਹਿਲਾਂ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਇੱਕ ਕਥਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਜੋ ਲੱਛਣ ਉੱਘੜ ਕੇ ਸਾਹਮਣੇ ਆਉਂਦੇ ਹਨ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਡੁੱਬੀ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਅਜਿਹੇ ਮਹਾਂਪਾਤਰ ਹਨ, ਜਿੰਨ੍ਹਾਂ ਦੀ ਸਮੁੱਚੀ ਜੀਵਨ ਲੀਲ੍ਹਾ ਵਿੱਚ ਇਕ ਗੱਲ ਉੱਭਰ ਕੇ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ ।
 
ਇਨ੍ਹਾਂ ਇੰਸਾਨੀ ਕਦਰਾਂਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਦੇ ਨਾਲ ਨਾਲ ਹਰ ਇੰਸਾਨ ਨੂੰ ਆਪਣੇ ਪਾਕਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣ ਦੇ ਕਾਰਨ ਜੋ ਰੋਸ਼ਣ ਤਸਵੀਰ ਸਾਹਮਣੇ ਆਉਂਦੀ ਹੈ, ਉਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।

ਦੀਵਾਲੀ ਦਾ ਇਹ ਤਿਉਹਾਰ, ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਨਾਲ ਹੀ ਸਬੰਧਤ ਹੈ। ਉਹ ਭਗਵਾਨ ਰਾਮ ਚੰਦਰ ਜੀ, ਜਿਨ੍ਹਾਂ ਨੂੰ  'ਮਰਯਾਦਾ ਪਰਸ਼ੋਤਮ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇਕ ਅਜਿਹੇ ਮਹਾਂ ਗਿਆਨੀ ਵਿਦਵਾਨ ਸਨ ਜਿਨ੍ਹਾਂ ਨੇ ਸਾਰੇ ਰਿਸ਼ਤਿਆਂ ਦੀ ਮਰਿਆਦਾ ਨੂੰ ਪ੍ਰਭਾਸ਼ਿਤ ਕੀਤਾ।
 
ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਬਾਲ ਅਵਸਥਾ ਵਿੱਚ ਗੁਰੂਕੁਲ ਵਿਖੇ ਸਿੱਖਿਆ ਹਾਸਿਲ ਕਰਨ ਦੌਰਾਣ ਅਤੇ ਬਾਅਦ ਦੇ ਸਾਰੇ ਜੀਵਨ ਵਿੱਚ  ਆਪਣੇ ਗੁਰੂ  ਦੀ ਹਰ ਗੱਲ ਮੰਨ ਕੇ ਗੁਰੂ ਚੇਲੇ ਦੀ ਮਰਿਯਾਦਾ ਨੂੰ ਪਰਿਭਾਸ਼ਤ ਹੀ ਨਹੀਂ ਕੀਤਾ ਸਗੋਂ ਚਾਰ ਚੰਨ ਵੀ ਲਗਾਏ। ਮਾਤਾ ਸੀਤਾ ਨਾਲ ਸਵੰਬਰ ਵੇਲੇ ਉਹ ਆਪਣੇ ਗੁਰੂ ਜੀ ਨਾਲ ਹੀ ਉਨ੍ਹਾਂ ਦੇ ਹੁਕਮ ਤੇ ਹੀ ਜਨਕਪੁਰੀ ਗਏ ਸਨ। ਉਥੇ ਜਾਣ ਤੇ ਰਾਜਸਭਾ ਵਿੱਚ ਵਿਰਾਜਣ ਤੋਂ ਬਾਅਦ ਵੀ ਗੁਰੂ ਦੇ ਹੁਕਮ ਅਨੁਸਾਰ ਹੀ ਸਵੰਬਰ ਵਾਲਾ ਧਨੁੱਖ (ਧਨੁਸ਼) ਚੁੱਕਿਆ, ਤੋੜਿਆ ਅਤੇ ਸਵੰਬਰ ਵਿੱਚ ਆਪਣੇ ਗੁਰੂ ਅਤੇ ਪੁਰਖਿਆਂ ਦਾ ਮਾਣ ਰੱਖਿਆ।

ਜਦੋਂ ਮਾਤਾ ਕੈਕਈ ਨੇ ਰਾਜਾ ਦਸ਼ਰਥ ਤੋਂ ਆਪਣੇ ਬੀਤੇ ਵਿੱਚ ਸੁਰਖਿਅਤ ਰੱਖੇ ਵਰ ਮੰਗੇ ਕਿ ਰਾਮ ਨੂੰ 14 ਸਾਲਾਂ ਦਾ ਬਨਵਾਸ ਦੇ ਦਿੱਤਾ ਜਾਵੇ ਤਾਂ ਉਸ ਵੇਲੇ ਵੀ ਆਪਜੀ ਨੇ ਮਾਂਪੁੱਤ ਦੀ ਮਰਿਆਦਾ ਨੂੰ ਸਨਮਾਨਿਆ ਅਤੇ ਬਾਅਦ ਵਿੱਚ ਵੀ ਕੈਕਈ ਨੂੰ ਆਪਣੀ ਸਕੀ ਮਾਂ ਦੇ ਬਰਾਬਰ ਹੀ ਹਮੇਸ਼ਾ ਦਰਜਾ ਦਿੱਤਾ। ਪਿਤਾ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਅਤੇ ਪਿਓਪੁੱਤ ਦੇ ਰਿਸ਼ਤੇ ਵਿੱਚ ਪਿਤਾ ਦਾ ਹਰ ਹੁਕਮ ਮੰਨਣ ਦੀ ਮਰਿਆਦਾ ਦਾ ਪਾਲਣ ਕੀਤਾ। ਹਾਲਾਂਕਿ ਬਨਵਾਸ ਮਿਲਣ ਵੇਲੇ ਅਤੇ ਉਨ੍ਹਾਂ ਦੇ ਰਾਜਾ ਬਨਣ ਵਿੱਚ ਸਿਰਫ ਚੰਦ ਕੁ ਘੰਟਿਆਂ ਦਾ ਹੀ ਫਾਸਲਾ ਸੀ। ਰਾਜਪਾਠ ਦਾ ਮੋਹ ਤਿਆਗ ਕੇ ਵੀ ਉਨ੍ਹਾਂ ਨੇ ਤਿਆਗ ਦੀ ਇੱਕ ਮਰਿਆਦਾ ਸਥਾਪਿਤ ਕੀਤੀ।

ਇਸ ਤੋਂ ਬਿਨ੍ਹਾਂ ਵੀ ਆਪਜੀ ਨੇ ਭਰਾਵਾਂ, ਪਤਨੀ, ਮਿੱਤਰਾਂ ਅਤੇ ਭਗਤਾਂ ਨਾਲ ਵੀ ਰਿਸ਼ਤਿਆਂ ਦੀ ਮਰਿਆਦਾ ਸਥਾਪਿਤ ਕੀਤੀ। ਹੋਰ ਤਾਂ ਹੋਰ ਰਾਵਣ ਨਾਲ ਲੜੀ ਜੰਗ ਵੀ ਪੂਰੀ ਤਰ੍ਹਾਂ ਮਰਿਆਦਿਤ ਸੀ। ਬਨਵਾਸ ਤੋਂ ਬਾਅਦ ਮਾਤਾ ਸੀਤਾ ਦਾ ਤਿਆਗ ਵੀ ਰਾਜਧਰਮ ਦੀ ਮਰਿਆਦਾ ਨੂੰ ਸੁਰਜੀਤ ਕਰਨ ਵੱਲ ਹੀ ਇਸ਼ਾਰਾ ਕਰਦਾ ਹੈ। ਜਿੱਥੇ ਉਨ੍ਹਾਂ ਨੇ ਹਰ ਰਿਸ਼ਤੇ ਦੀ ਮਰਿਆਦਾ ਨਿਭਾਈ, ਉਥੇ ਕਿਸੇ ਦੀ ਮਰਿਆਦਾ ਨੂੰ ਸਥਾਪਿਤ ਕਰਨ ਲੱਗਿਆਂ ਕਦੇ ਵੀ ਮੁੰਹ ਤੇ ਕਿਉ ਸ਼ਬਦ ਨਹੀਂ ਲਿਆਉਦਾ। ਹਰ ਘੜੀ ਖਿੜੇ ਮੱਥੇ ਪ੍ਰਵਾਨ ਕੀਤੀ।

ਰਿਸ਼ਤਿਆਂ ਨੂੰ ਨਿਭਾਉਣਾ ਉਨ੍ਹਾਂ ਦੀ ਸਮਰਪਣ ਦੀ ਭਾਵਨਾ ਅਤੇ ਹਰ ਕਾਰਜ ਨੂੰ ਹੱਸ ਕੇ ਪ੍ਰਵਾਨ ਕਰਨਾ ਉਨ੍ਹਾਂ ਦੀ ਧਨਾਤਮਕਤਾ  ਨੂੰ ਦਰਸ਼ਾਉਂਦਾ ਹੈ।

ਇੱਕ ਹੋਰ ਗੱਲ ਜੋ ਉਭਰ ਕੇ ਸਾਹਮਣੇ ਆਉਦੀ ਹੈ, ਉਹ ਇਹ ਕਿ ਉਨ੍ਹਾਂ ਨੇ ਆਪਣੇ ਸਾਰੇ ਬਨਵਾਸ ਦੋਰਾਣ ਔਕੜ ਪੈਣ ’ਤੇ ਉਨ੍ਹਾਂ ਲੋਕਾਂ ਦਾ ਸਾਥ ਤੇ ਪਿਆਰ ਲਿਆ ਜਿਨ੍ਹਾਂ ਨੂੰ ਸਮਾਜ ਵੱਲੋਂ ਪਿੱਛੇ ਸੁਟਿਆ ਹੋਇਆ ਸੀ। ਉਹ ਚਾਹੁੰਦੇ ਤਾਂ ਅਯੁਧਿਆ ਤੋਂ ਲੈ ਕੇ ਲੰਕਾਂ ਤੱਕ ਦੇ ਰਾਹ ਵਿੱਚ ਆਉਦੇ ਕਿਸੇ ਵੀ ਰਾਜੇ ਤੋਂ ਮਦਦ ਲੈ ਸਕਦੇ ਸਨ। ਅਯੁਧਿਆ ਤੋਂ ਮਦਦ ਮੰਗਵਾ ਸਕਦੇ ਸਨ ਪਰ ਉਨ੍ਹਾਂ ਨੇ ਕਿਸੇ ਵੀ ਸੰਪੰਨ ਤੋਂ ਸਹਾਇਤਾ ਨਹੀਂ ਲਈ, ਚਾਹੇ ਉਹ ਕਿਸ਼ਕਿੰਧਾ ਦਾ ਰਾਜਾ ਬਾਲੀ ਹੀ ਕਿਉ ਨਾ ਹੋਵੇ। ਉਨ੍ਹਾਂ ਨੇ ਬਾਲੀ ਵੱਲੋਂ ਲਤਾੜੇ ਭਰਾ ਸੁਗ੍ਰੀਵ ਦਾ ਸਾਥ ਦੇਣਾ ਜ਼ਿਆਦਾ ਵਾਜਵ ਮੰਨਿਆ। ਸ਼ਬਰੀ ਦੇ ਬੇਰ ਖਾਣਾ ਕੋਈ ਸਾਧਾਰਨ ਘਟਨਾ ਨਹੀਂ ਹੈ, ਉਹ ਵੀ ਜੂਠੇ। ਇਹ ਘਟਨਾ ਵੀ ਉਨ੍ਹਾਂ ਦੀ ਸਮਾਜ ਦੇ ਦੱਬੇ ਲੋਕਾਂ ਨੂੰ ਪਿਆਰ ਦੇਣ ਅਤੇ ਨਾਲ ਲੈ ਕੇ ਚੱਲਣ ਦੀ ਭਾਵਨਾ ਨੂੰ ਹੀ ਉਜਾਗਰ ਕਰਦੀ ਹੈ। ਸਮਾਜਿਕ ਕਦਰਾਂ ਕੀਮਤਾਂ ਅਤੇ ਬਰਾਬਰੀ ਨੂੰ ਦਰਸ਼ਾਉਦੀ ਹੈ। ਆਓ ਇਸ ਦੀਵਾਲੀ ਸਿਰਫ ਦੀਵੇ ਪਟਾਕੇ ਹੀ ਨਾ ਬਾਲੀਏ। ਭਗਵਾਨ ਸ੍ਰੀਰਾਮ ਚੰਦਰ ਜੀ ਦਾ ਆਸ਼ੀਰਵਾਦ ਲੈ ਕੇ ਸਮਾਜ ਵਿੱਚ ਬਰਾਬਰੀ ਲਿਆਈਏ। ਹਰ ਰਿਸ਼ਤੇ ਨੂੰ ਸਨਮਾਨ ਦਈਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ।br>
ਸੰਜੀਵ ਝਾਂਜੀ, ਜਗਰਾਉ।
ਮੋ: 8004910000


ਦਦੀਵਾਲੀ, ਰੁਜ਼ਗਾਰ ਵੀ ਹੈ ਤੇ ਸਾਡੀ ਜੇਬ ਦੀ ਅਰਥ-ਵਿਵਸਥਾ ਵੀ

lonmdonਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਭਾਰਤੀ ਜਾਂ ਇਨ੍ਹਾਂ ਦੀਆਂ ਪੀੜ੍ਹੀਆਂ ਵਸੀਆਂ ਹੋਈਆਂ ਹਨ, ਉਥੇ ਦੀਵਾਲੀ ਦਾ ਤਿਉਹਾਰ ਬੜੇ ਚਾਅ, ਉਤਸ਼ਾਹ  ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਹ ਕਿਸੇ ਇੱਕ ਧਰਮ ਜਾਂ ਫਿਰਕੇ ਦਾ ਤਿਉਹਾਰ ਨਹੀਂ ਹੈ। ਸਾਰੇ ਧਰਮਾਂ ਦੇ ਲੋਕ ਆਪਣੀ-ਆਪਣੀ ਆਸਥਾ ਦੇ ਅਨੁਸਾਰ ਇਸ ਤਿਉਹਾਰ  ਨੂੰ ਮਨਾਉਂਦੇ ਹਨ ਅਤੇ ਪੂਜਦੇ ਹਨ। 

ਇਸ ਵਾਰ ਵੀ ਦੀਵਾਲੀ ਦੇ ਤਿਉਹਾਰ ਨੇ ਇਨ੍ਹਾਂ ਸਾਰੇ ਲੋਕਾਂ ਦੇ ਘਰਾਂ ਵਿੱਚ ਦਸਤਕ ਦਿੱਤੀ ਹੈ।  ਕਰੋਨਾ ਤੋਂ ਬਾਅਦ ਇਹ ਦਸਤਕ ਕੁਝ ਵੱਖਰੇ ਕਿਸਮ ਦੀ ਹੈ ਕਿਉਂਕਿ ਇਸ ਦੀਵਾਲੀ ਤੇ ਵਪਾਰ ਕਰਨ ਵਾਲੇ ਲੋਕਾਂ ਦੇ ਮਨਾਂ ਵਿੱਚ  ਇੱਕ ਆਸ ਬੱਝੀ ਹੈ ਕਿ ਸ਼ਾਇਦ ਸਾਡੀ ਦੁਕਾਨਦਾਰੀ ਦੀ ਜਿਹੜੀ ਗੱਡੀ ਤਾਲਾਬੰਦੀ ਕਾਰਨ ਲੀਹੋਂ ਲੱਥ ਗਈ ਸੀ ਸ਼ਾਇਦ ਉਹ ਇਸ ਦੀਵਾਲੀ ਦੇ ਤਿਉਹਾਰ ਤੇ ਠੀਕ ਹੋ ਜਾਵੇ। 

ਕੋਰੋਨਾ ਦੀ ਬਿਮਾਰੀ ਨੇ ਆਮ ਅਤੇ ਛੋਟੇ ਦੁਕਾਨਦਾਰਾਂ, ’ਤੇ ਵਪਾਰੀਆਂ ਸਭ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਬਾਜ਼ਾਰ ਲਗਭਗ ਖ਼ਤਮ ਹੋ ਗਿਆ ਹੈ। ਲੋਕਾਂ ਦੇ ਰੁਜ਼ਗਾਰ ਖੋਹੇ ਜਾ ਚੁੱਕੇ ਹਨ, ਰੁਜ਼ਗਾਰ ਦੇ ਮੌਕੇ ਘਟ ਗਏ ਹਨ।  ਇਨ੍ਹਾਂ ਤਿਉਹਾਰਾਂ ਦੇ ਸੀਜ਼ਨ ਵਿੱਚ ਅਤੇ ਖਾਸਕਰ ਇਸ ਦੀਵਾਲੀ ਤੇ ਉਨ੍ਹਾਂ ਨੂੰ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ ਕਿ ਸ਼ਾਇਦ ਇਸ ਵਾਰ ਕੁਝ ਚੰਗਾ ਹੋਵੇ।  ਇਸੇ ਆਸ ਵਿੱਚ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਵਿੱਚ ਕੁਝ ਮਾਲ ਭਰਿਆ ਹੈ ਤਾਂ ਕਿ ਵਿਕਰੀ ਕਰ ਕੇ ਆਪਣੇ ਪਰਿਵਾਰ ਲਈ ਚੰਗੀ ਦੀਵਾਲੀ ਦਾ ਬੰਦੋਬਸਤ ਕਰ ਸਕਣ।

ਦੀਵਾਲੀ ਅਸਲ ਵਿੱਚ ਸਿਰਫ਼ ਖ਼ੁਸ਼ੀਆਂ, ਪਟਾਕਿਆਂ ਅਤੇ ਦੀਵਿਆਂ ਦਾ ਹੀ ਤਿਉਹਾਰ ਨਹੀਂ ਹੈ। ਇਸ ਨਾਲ ਹਰੇਕ ਇਨਸਾਨ ਦੀ ਜੇਬ ਅਤੇ ਰੁਜ਼ਗਾਰ ਜੁੜਿਆ ਹੋਇਆ ਹੈ। ਛੋਟੇ ਦੁਕਾਨਦਾਰ ਦੀਵਾਲੀ ਆਉਣ ਤੋਂ ਪਹਿਲਾਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਵੱਡੀਆਂ ਵੱਡੀਆਂ ਫੈਕਟਰੀਆਂ, ਜਿਨ੍ਹਾਂ ਵਿੱਚ  ਬਿਜਲੀ ਵਾਲੀਆਂ ਜਗਮਗਾਉਣ ਵਾਲੀਆਂ ਲੜੀਆਂ ਅਤੇ ਪਟਾਕੇ ਬਣਦੇ ਹਨ, ਉਹ ਸਾਰਾ ਸਾਲ ਇਸੇ ਦਿਨ ਦੀ ਉਮੀਦ ਵਿਚ ਆਪਣਾ ਕਾਰੋਬਾਰ ਚਲਾਉਂਦੀਆਂ ਰਹਿੰਦੀਆਂ ਹਨ।
 
ਭਾਰਤੀ  ਪੁਰਾਤਨ ਕਲਾ ਨੂੰ ਸਾਂਭੀ ਬੈਠੇ ਘੁਮਿਆਰ ਜਿਹੜੇ ਮਿੱਟੀ ਦੇ ਭਾਂਡੇ ਬਣਾਉਂਦੇ ਹਨ,  ਉਨ੍ਹਾਂ ਨੂੰ ਵੀ ਇਸ ਦੀਵਾਲੀ ਦੇ ਸੀਜ਼ਨ ਤੇ ਕਾਫੀ ਆਸ ਹੁੰਦੀ ਹੈ। ਦੀਵਾਲੀ ਤੋਂ ਕਾਫੀ ਦੇਰ ਪਹਿਲਾਂ ਹੀ ਉਹ ਦੀਵਾਲੀ ਦੇ ਨਾਮ ਨੂੰ ਹੀ  ਸਿਜਦਾ ਕਰਨ ਵਾਲੇ ਦੀਵੇ ਬਣਾਉਨੇ ਸ਼ੁਰੂ ਕਰ ਦਿੰਦੇ ਹਨ। ਦੀਵਾਲੀ ਦੀ ਪੂਜਾ ਤੇ ਵਰਤੀ ਜਾਂਦੀ ਹੱਟੜੀ ਵੀ ਉਨ੍ਹਾਂ ਵੱਲੋਂ ਹੀ ਬਣਾਈ ਜਾਂਦੀ ਹੈ।  ਇਸੇ ਦੀਵੇ ਅਤੇ ਹਟੜੀਆਂ ਦੀ ਕਮਾਈ ਤੋਂ ਹੀ ਉਨ੍ਹਾਂ ਦਾ ਘਰ ਅਤੇ ਰੁਜ਼ਗਾਰ ਚਲਦਾ ਹੈ। ਇਸੇ ਤਰ੍ਹਾਂ ਬਿਜਲੀ ਵਾਲੇ ਛੋਟੇ ਕਾਰੀਗਰ ਵੀ ਕਈ ਤਰ੍ਹਾਂ ਦੀਆਂ ਲੜੀਆਂ ਸਾਡੇ ਬਨੇਰਿਆਂ ਨੂੰ ਰੁਸ਼ਨਾਉਣ ਲਈ ਬਣਾਉਂਦੇ ਹਨ।  ਉਨ੍ਹਾਂ ਲਈ ਵੀ ਇਹ ਦੀਵਾਲੀ ਦਾ ਤਿਉਹਾਰ ਇੱਕ ਆਸ ਦੀ ਕਿਰਨ ਵਾਂਗ ਹੀ ਹੁੰਦਾ ਹੈ। br>ਹਹਲਵਾਈਆਂ, ਕਾਰੀਗਰਾਂ ਅਤੇ ਬਿਸਕੁਟ ਬਣਾਉਣ ਵਾਲਿਆਂ ਨੂੰ ਵੀ ਇਸ ਦਿਨ ਦਾ ਕਾਫੀ ਦੇਰ ਤੋਂ ਇੰਤਜ਼ਾਰ ਹੁੰਦਾ ਹੈ ਕਿਉਂਕਿ  ਦੀਵਾਲੀ ਸ਼ਗਨਾਂ ਦਾ ਅਤੇ ਖੁਸ਼ੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਮਠਿਆਈ-ਬਿਸਕੁਟ ਵਗੈਰਾ ਆਪਣੇ ਰਿਸ਼ਤੇਦਾਰਾਂ ਨੂੰ  ਗਿਫਟ ਦੇ ਤੌਰ ਤੇ ਦਿੰਦੇ ਹਨ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹਨ। 

ਚਾਹੇ ਘੁਮਿਆਰ ਹੋਵੇ, ਕੋਈ ਦੁਕਾਨਦਾਰ ਹੋਵੇ, ਪਟਾਕੇ ਵੇਚਣ ਵਾਲਾ ਹੋਵੇ, ਹਲਵਾਈ ਹੋਵੇ ਜਾਂ  ਫੋਟੋਆਂ ਵੇਚਣ ਵਾਲਾ ਹੋਵੇ, ਸਭ ਲਈ ਇਹ ਦੀਵਾਲੀ ਦਾ ਤਿਉਹਾਰ ਇੱਕ ਆਸ ਦੀ ਕਿਰਨ ਲੈ ਕੇ ਆਉਂਦਾ ਹੈ ਕਿਉਂਕਿ ਇਸੇ ਦੀਵਾਲੀ ਤੇ ਉਨ੍ਹਾਂ ਨੂੰ ਰੁਜ਼ਗਾਰ ਵਧਣ ਦੀ ਵੱਧ ਕਮਾਈ ਹੋਣ ਦੀ ਉਮੀਦ ਹੁੰਦੀ ਹੈ। ਇਸੇ ਤੇ ਹੀ ਇਨ੍ਹਾਂ ਭਾਰਤੀ ਲੋਕਾਂ ਦੀ ਪਰਿਵਾਰਕ ਅਰਥ-ਵਿਵਸਥਾ ਟਿਕੀ ਹੁੰਦੀ ਹੈ।

ਪਿਛਲੇ ਲਗਭਗ ਦੋ ਦਹਾਕਿਆਂ ਤੋਂ ਇਨ੍ਹਾਂ ਲੋਕਾਂ ਦੀ ਦੀਵਾਲੀ ’ਤੇ ਸਾਡੇ ਗਵਾਂਢੀ ਮੁਲਕ ਦੇ ਬਾਜ਼ਾਰਾਂ ਨੇ ਮਾਰ ਮਾਰੀ ਹੈ। ਰੋਸ਼ਨੀ ਕਰਨ  ਵਾਲੀਆਂ ਬਿਜਲੀ ਦੀਆਂ ਲੜੀਆਂ ਬਣਾਉਣ ਵਾਲੇ ਕਾਰੀਗਰ ਅਤੇ ਘੁਮਿਆਰ ਜਿਹੜੇ ਦੀਵੇ ਵਗੈਰਾ ਬਣਾਉਂਦੇ ਹਨ, ਉਨ੍ਹਾਂ ਨੂੰ  ਚੀਨੀ ਵਪਾਰੀਆਂ ਨੇ ਬਹੁਤ ਮਾਰ ਮਾਰੀ ਹੈ। 

ਚੀਨ ਦੀਆਂ ਬਣੀਆਂ ਲੜੀਆਂ ਸਸਤੀਆਂ ਹੁੰਦੀਆਂ ਹਨ। ਹੋਰ ਤਾਂ ਹੋਰ ਚੀਨ ਨੇ ਮੋਮਬੱਤੀਆਂ, ਪਟਾਕੇ, ਲੜੀਆਂ, ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਫੋਟੋਆਂ, ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਆਰਤੀ ਬੋਲਣ ਵਾਲ਼ੇ ਮਿਊਜੀਕਲ ਜੰਤਰ ਆਦਿ ਸਭ ਮਾਰਕੀਟ ਵਿੱਚ ਉਤਾਰ ਦਿੱਤੇ ਹਨ। ਜਿਹੜੇ ਚਾਹੇ ਟਿਕਾਊ ਨਹੀਂ ਪਰ  ਸਸਤੇ ਹੋਣ ਕਾਰਨ ਸਾਡੇ ਹਰੇਕ ਭਾਰਤੀ ਦੀ  ਜੇਬ ਨੂੰ ਚੰਗੇ ਲੱਗਦੇ ਹਨ। ਪਰ ਇਸ ਸਭ ਨੇ ਸਾਡੇ ਭਾਰਤੀ ਛੋਟੇ ਵਪਾਰੀਆਂ ਨੂੰ ਬਹੁਤ ਮਾਰ ਮਾਰੀ ਹੈ।  ਇਹ ਕਹਿਣ ਵਿੱਚ ਕੋਈ ਅਤਿ ਕਥਨੀ ਨਹੀਂ ਜਾਪਦੀ ਕਿ ਸਾਡੇ ਭਾਰਤੀ ਲੋਕਾਂ ਦੀ ਪਰਿਵਾਰਕ ਅਰਥਵਿਵਸਥਾ ਤਾਂ ਇਸ ਤੇ ਟਿਕੀ ਹੋਈ ਹੀ ਹੈ, ਚੀਨ ਵਰਗੇ ਵੱਡੇ ਦੇਸ਼ ਦੀ ਅਰਥ ਵਿਵਸਥਾ ਵੀ ਭਾਰਤੀਆਂ ਦੇ ਦੀਵਾਲੀ ਦੇ ਤਿਉਹਾਰ ਤੇ ਟਿਕੀ ਹੋਈ ਹੈ।

ਚੀਨ ਸਾਡੇ ਦੇਸ਼ ਦਾ ਚਿਰਾਂ ਤੋਂ ਵਿਰੋਧੀ ਰਿਹਾ ਹੈ। ਉਸ ਦੀ ਕੋਸ਼ਿਸ਼ ਸਾਡੇ ਬਾਜ਼ਾਰਾਂ ਨੂੰ ਖ਼ਤਮ ਕਰਨ  ਅਤੇ ਆਪਣੇ ਬਾਜ਼ਾਰਾਂ ਨੂੰ ਵਧੀਆ ਬਣਾਉਣ ਅਤੇ ਵਧੀਆ ਕਮਾਈ ਕਰਨ ਦੀ ਹੈ।  ਉਸ ਦੀ ਕੋਸ਼ਿਸ਼ ਸਾਡੇ ਦੇਸ਼ ਦੀ ਅਰਥ ਵਿਵਸਥਾ ਸਾਡੇ ਵਪਾਰੀਆਂ ਦੀ ਅਰਥਵਿਵਸਥਾ ਨੂੰ ਨੀਵਾਂ ਕਰਕੇ ਆਪਣੇ ਚੀਨੀ ਵਪਾਰੀਆਂ ਦੀ ਅਰਥਵਿਵਸਥਾ ਨੂੰ ਅਤੇ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਉਚਾ ਕਰਨਾ ਹੈ।

ਆਓ ਇਸ ਦੀਵਾਲੀ ਤੇ ਅਸੀਂ ਭਾਰਤੀ ਕਾਰੀਗਰਾਂ ਅਤੇ ਭਾਰਤੀ ਵਪਾਰੀਆਂ ਵੱਲੋਂ ਬਣਾਏ ਮਾਲ ਨੂੰ ਖ਼ਰੀਦ ਕੇ ਆਪਣੇ ਭਾਰਤੀ ਵਪਾਰੀਆਂ ਅਤੇ ਕਾਰੀਗਰਾਂ ਨੂੰ ਰੁਜ਼ਗਾਰ ਦੇਈਏ ਅਤੇ ਆਪਣੇ ਹੀ ਦੇਸ਼ ਦੀ ਅਰਥਵਿਵਸਥਾ ਨੂੰ  ਸਾਂਭਣ ਵਿੱਚ ਆਪਣਾ ਯੋਗਦਾਨ ਪਾਈਏ।  ਤਾਂ ਕੀ ਸਾਡੇ ਛੋਟੇ ਦੁਕਾਨਦਾਰ ਭੈਣ ਭਰਾ ਵੀ ਆਪਣੇ ਰਿਸ਼ਤੇਦਾਰਾਂ ਨੂੰ ਦੀਵਾਲੀ ਮੁਬਾਰਕ ਕਹਿ ਸਕਣ।

ਸੰਜੀਵ ਝਾਂਜੀ, ਜਗਰਾਉ।br>ਸੰਪਰਕ: +91 80049 10000

ਪਪਿਆਰ-ਮੁਹੱਬਤ ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੋੜ ਹੈ

deevayਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ। ਇਹ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ ਨੇ ਆਪਣੇ ਦਰਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।

ਸਿੱਖ ਧਰਮ ’ਚ ਵੀ ਦੀਵਾਲੀ ਦੀ ਵਿਸ਼ੇਸ਼ ਮਹਤੱਤਾ ਹੈ। ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਕੈਦੀੇ ਨੂੰ/ਨਾਲ  ਰਿਹਾਅ ਹੋ ਕੇ ਅੰਮਿ੍ਰਤਸਰ ਆਏ ਸਨ ਅਤੇ ਲੋਕਾਂ  ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮਿ੍ਰਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾS ਜਾਂਦੇ ਹਨ। ਦੀਪਮਾਲਾ ਕੀਤੀ ਜਾਂਦੀ ਹੈ। ਸ਼ਗਨ ਮਨਾਏ ਜਾਂਦੇ ਹਨ। ਖ਼ੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ। ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਨ ਮਹਾਂਗ੍ਰੰਥ ’ਚੋਂ ਨਿੱਕਲ ਕੇ ਸਾਹਮਣੇ ਆਉਦਾ ਹੈ, ਉਹ ਹੈ, ਇੰਸਾਨੀ ਕਦਰਾਂਕੀਮਤਾਂ ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਅਤੇ ਆਪਣੇ ਪਾਕਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਿਤ ਰਹਿਣ ਲਈ ਪ੍ਰੇਰਿਤ ਕਰਨਾ। ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਨਿਰਬਾਹ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।

ਰਾਮਾਇਣ ਗ੍ਰੰਥ ’ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ। ਇਸ ’ਚ ਰਾਜਸੱਤਾ ਦੀ ਲਾਲਸਾ ’ਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਪਾਠ ਹਾਸਲ ਕਰਨ ਨਹੀ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ’ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ। ਇਸ ਤੋਂ ਇਨ੍ਹਾਂ ਇੰਸਾਨੀ ਕਦਰਾਂਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਪਿਰੋਣ ਦੇ ਨਾਲਨਾਲ ਹਰ ਇੰਸਾਨ ਨੂੰ ਆਪਣੇ ਪਾਕਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।

ਇਸ ਤੋਂ ਸਾਨੂੰ ਆਪਣੇ  ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ’ਚ ਤਹਿ ਹੋਏ ਮਿਲਦੇ ਹਨ। ਇਨ੍ਹਾਂ ਰਿਸ਼ਤਿਆਂ ਅਤੇ ਜੁੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ। ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ। ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ। ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਦੇਸ਼ ਤੇ ਸਾਡਾ ਸਮਾਜ ਦਲਦਲ ’ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ ਸਾਨੂੰ ਪਾਠ ਪੜ੍ਹਾ ਸਕਣ, ਦੇਸ਼ ’ਚ ਮਾਰ ਧਾੜ ਅਤੇ ਕਤਲੋ ਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਨਾਂ ਤੋਂ ਸਾਨੂੰ ਆਜ਼ਾਦ ਕਰਾ ਸਕਣ।

ਦੀਵਾਲੀ ਅਸਲ ’ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ। ਇਸ ਪਿੱਛੇ ਲੰਮਾ ਸੁਨੇਹਾ ਹੈ। ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ। ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਣਾਉਣਾ ਹੈ। ਇਨਾਂ ਰੁਸ਼ਣਾਉਣਾ ਹੈ ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ। ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓਤੇਲ ਦੇ ਦੀਵਿਆਂ ਦੀ ਥਾਂ ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੌੜ ਹੈ। ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੌੜ ਹੈ। ਭਾਈਚਾਰਕ ਸਾਂਝ ਦੀ ਲੜੀਆਂ ਜਗਾਉਣ ਅਤੇ ਪਿਰੋਣ ਦੀ ਜ਼ਰੂਰਤ ਹੈ।

ਆਓ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ’ਚ ਪਾਲਣਾ ਕਰਾਗੇ, ਦੇਸ਼ ’ਚ ਫ਼ੈਲੀਆਂ ਭਿ੍ਰਸ਼ਟਾਚਾਰ, ਲੁੱਟਖਸੁੱਟ, ਬਲਾਤਕਾਰ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਗੇ ਅਤੇ ਦੇਸ਼ ਰਾਸ਼ਟਰ ਨੂੰ ਹੋਰ ਅੱਗੇ ਨਿਆਉਣ ਅਤੇ ਮਜ਼ਬੂਤ ਬਣਾਉਣ ਲਈ ਕਿਸੇ ਇਕ ਫਿਰਕੇ ਅਤੇ ਕਿਸੇ ਖਾਸ ਪਾਰਟੀ ਦੀ ਸੋਚ ਨੂੰ ਪਰੇ ਕਰਦੇ ਹੋਏ ਅਮਨਪਸੰਦ ਰਾਸ਼ਟਰਵਾਦੀ ਲੀਡਰਾਂ ਨੂੰ ਚੁਣਾਂਗੇ ਤਾਕਿ ਦੇਸ਼ ’ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ’ਚ ਸਹੀ ਯੋਗਦਾਨ ਪਾ ਸਕੀਏ। ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।

ਸੰਜੀਵ ਝਾਂਜੀ, ਜਗਰਾਉ।br>ਸੰਪਰਕ: +91 80049 10000  

ਵੱਖ-ਵੱਖ ਧਰਮਾਂ ’ਚ ਦੀਵਾਲੀ ਦੀ ਮਹੱਤਤਾ
ਸਮਾਜ ਦੇ ਹਰ ਵਰਗ ਦਾ ਸਾਝਾਂ ਤਿਉਹਾਰ ਹੈ ਦੀਵਾਲੀ


ਦਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਹਰ ਫਿਰਕੇ, ਹਰ ਧਰਮ ’ਚ ਇਸਦੀ ਵਿਸ਼ੇਸ਼ਤਾ ਹੈ ਅਤੇ ਅਹਿਮ ਥਾਂ ਇਸਨੇ ਅਰਜਿਤ ਕੀਤੀ ਹੋਈ ਹੈ।

hinduਹਿੰਦੂ ਧਰਮ ’ਚ ਇਸਨੂੰ ਵਿਸ਼ੇਸ਼ ਥਾਂ ਹਾਸਿਲ ਹੈ। ਇਹ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਪਤਨੀ ਮਾਤਾ ਸੀਤਾ ਜੀ ਅਤੇ ਛੋਟੇ ਭਰਾ ਲੱਛਮਣ ਜੀ ਦੀ ਯਾਦ ’ਚ ਮਨਾਇਆ ਜਾਂਦਾ ਹੈ। ਇਹ ਇਸ ਦਿਨ ਇਹ ਤਿੰਨੋਂ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟ ਕੇ ਮੁੜ ਅਯੁਧਿਆ ਪਰਤੇ ਸਨ। ਉਨ੍ਹਾਂ ਦੇ ਵਾਪਿਸ ਆਉਣ ਦੀ ਖੁਸ਼ੀ ’ਚ ਹਰ ਦੇਸ਼ਵਾਸੀ ਨੇ ਆਪਣੇ ਦਰਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਅੰਧਕਾਰ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।

ਹੋਰਨਾਂ ਧਰਮਾਂ ਵਾਂਗ ਸਿੱਖ ਧਰਮ ਦੇ ਪੈਰੋਕਾਰ ਵੀ ਇਸਨੂੰ ਵਿਸ਼ੇਸ਼ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਦਿਨ ਛੇਵੇਂ ਪਾਤਿਸ਼ਾਹ ਮੀਰੀਪੀਰੀ ਦੇ ਮਾਲਕ, ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 52 ਕੈor ਨੂੰ ਨਾਲ ਲੈ ਕੇ, ਜੋ ਮੁਗਲ ਸਮਰਾਟ ਜਹਾਂਗੀਰ ਨੇ ਅਣਮਿੱਥੇ ਸਮੇਂ ਤੱਕ ਲਈ ਬੰਦ ਕੀਤੇ ਹੋਏ ਸਨ, ਸਮੇਤ ਗਵਾਲੀਅਰ ਦੇ ਕਿਲ੍ਹੇ ਵਿਚੋਂ ਦੀਵਾਲੀ ਵਾਲੇ ਦਿਨ ਰਿਹਾਅ ਹੋ ਕੇ ਸ੍ਰੀ ਅੰਮਿ੍ਰਤਸਰ ਸਾਹਿਬ ਪਹੁੰਚੇ ਸਨ। ਇਸੇ ਲਈ ਸਤਿਗੁਰਾਂ ਨੂੰ ਬੰਦੀ ਛੋੜ ਆਖਿਆ ਜਾਂਦਾ ਹੈ।

ਦੀਵਾਲੀ ਦੀ ਸਿੱਖ ਧਰਮ ਪ੍ਰਤੀ ਮਹੱਤਤਾ ਇਹ ਹੈ ਕਿ ਇਸੇ ਦਿਨ ਹੀ ਭਾਈ ਮਨੀ ਸਿੰਘ ਜੀ ਜੋ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ, ਧਰਮ ਦੀ ਰੱਖਿਆ, ਪੰਥ ਦੀ ਚੜ੍ਹਦੀ ਕਲਾ ਅਤੇ ਅਣਖ ਦੇ ਗੈਰਤ ਜੀਵਨ ਜਿਉਣ ਵਾਸਤੇ ਲਾਹੌਰ ਵਿਖੇ ਬੰਦ ਬੰਦ ਕਟਾ ਕੇ ਸ਼ਹੀਦ ਹੋ ਗਏ ਸਨ।

ਅੰਮਿ੍ਰਤਸਰ ਸਾਹਿਬ ਵਿਖੇ ਦੀਵਾਲੀ ਦੀ ਵਿਸ਼ੇਸ਼ ਮਹਾਨਤਾ ਇਹੀ ਹੈ ਕਿ ਜਿਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਇਥੇ ਆਏ ਤਾਂ ਸਿੱਖਾਂ ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮਿ੍ਰਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਉਸੇ ਤਰ੍ਹਾਂ ਦੀਪਮਾਲਾ ਕੀਤੀ ਜਾਂਦੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ।

jainਜੈਨ ਧਰਮ ’ਚ ਵੀ ਇਹ ਤਿਉਹਾਰ ਵਿਸ਼ੇਸ਼ ਮਹੱਤਤਾ ਰਖਦਾ ਹੈ। ਜੈਨ ਮੱਤ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਜੀ ਨੇ ਇਸ ਦਿਨ ਨਿਰਵਾਨ ਪ੍ਰਾਪਤ ਕੀਤਾ ਸੀ। ਉਨ੍ਹਾਂ ਦੇ ਪ੍ਰਮੁੱਖ ਚੇਲੇ ਗੌਤਮ ਗਿਣਧਰ ਨੂੰ ਇਸੇ ਦਿਨ ਕੇਵਲੀ ਗਿਆਨ ਪ੍ਰਾਪਤ ਹੋਇਆ ਸੀ। ਗਿਆਨ ਰੂਪੀ ਪ੍ਰਕਾਸ਼ ਪ੍ਰਾਪਤ ਹੋਣ ਦੀ ਖੁਸ਼ੀ ’ਚ ਜੈਨੀਆਂ ਨੇ ਦੀਪ ਜਲਾ ਕੇ ਜੱਗ ਰੁਸ਼ਨਾਇਆ ਸੀ।

ਇਤਿਹਾਸ ’ਚੋ ਮਿਲਦੇ ਤੱਥਾਂ ਦੇ ਅਨੁਸਾਰ 2500 ਸਾਲ ਪਹਿਲਾਂ ਬੁੱਧ ਧਰਮ ਦੇ ਪਰਾਵਰਤਕ ਮਹਾਤਮਾਂ ਬੁੱਧ ਜੀ ਦਾ ਸੁਆਗਤ ਉਨ੍ਹਾਂ ਦੇ ਸ਼ਗਿਰਦਾ ਅਤੇ ਸਮਰਥਕਾਂ ਨੇ ਇਸ ਦਿਨ ਦੀਪ ਜਲਾ ਕੇ ਕੀਤਾ ਸੀ।

ਸਾਡੇ ਪੁਰਾਣਾਂ ਦੇ ਖਜ਼ਾਨੇ ’ਚ ਵਿਧਮਾਨ ਦੇਵੀ ਪੁਰਾਨ ਦੀ ਇਕ ਕਥਾ ਵੀ ਦੀਵਾਲੀ ਨਾਲ ਜੁੜੀ ਹੋਈ ਹੈ॥ ਜਦੋਂ ਰਾਕਸ਼ੀ ਸ਼ਕਤੀਆਂ ਆਪਣਾ ਪ੍ਰਭਾਵ ਵਧਾਉਣ ਲਗੀਆਂ ਤਾਂ ਮਹਾਂਕਾਲੀ ਗੁੱਸੇ ਹੋ ਉਠੀ। ਉਸ ਨੇ ਦੇਵਾ ਦਾ ਸੰਘਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਵੇਖ ਕੇ ਭਗਵਾਨ ਸ਼ਿਵ ਨੇ ਮਹਾਂ ਕਾਲੀ ਨੂੰ ਸ਼ਾਤ ਕਰਨ ਲਈ  ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਪ੍ਰਸਤੁਤ ਕੀਤਾ। ੳਨ੍ਹਾਂ ਦੇ ਤਪੋਮਯ ਸ਼ਰੀਰ ਦੇ ਸਪਰਸ਼ ਨਾਲ ਹੀ ਮਹਾਂ ਕਾਲੀ ਸ਼ਾਂਤ ਹੋ ਗਈ। ਬਸ ਉਸ ਸਮੇਂ ਹੀ ਲੋਕਾਂ ’ਚ ਖੁਸ਼ੀ ਦਾ ਸੈਲਾਬ ਉਮੜ ਪਿਆ ਅਤੇ ਉਨ੍ਹਾਂ ਨੇ ਇਸ ਦਿਨ ਦੀਪਮਾਲਾ ਕਰਨੀ ਸ਼ੁਰੂ ਕਰ ਦਿੱਤੀ।

ਅੱਜ ਦੇ ਦਿਨ ਹੀ ਆਰੀਆ ਸਮਾਜ ਦੇ ਪਰਾਵਰਤਕ ਸਵਾਮੀ ਦਿਆਨੰਦ ਜੀ ਨੇ ਆਪਣੇ ਭੌਤਿਕ ਸ਼ਰੀਰ ਦਾ ਤਿਆਗ ਕੀਤਾ ਸੀ। ਇਸੇ ਕਾਰਨ ਇਸ ਦਿਹਾੜੇ ਨੂੰ ਰਿਸ਼ੀ ਦਿਵਸ ਵੀ ਕਿਹਾ ਜਾਂਦਾ ਹੈ। ਸਵਾਮੀ ਰਾਮਤੀਰਥ ਜੀ ਦਾ ਦੇਹਾਂਤ ਵੀ ਇਸੇ ਦਿਨ ਹੀ ਹੋਇਆ ਸੀ।

 ਸੰਜੀਵ ਝਾਂਜੀ, ਜਗਰਾਉ।
ਸੰਪਰਕ : 80049 10000  /span>

ਆਆਓ ਪਟਾਕੇ ਚਲਾਉਣ ਸਮੇਂ ਧਿਆਨ ਰੱਖੀਏ

patakay
ਦੀਵਾਲੀ ਦਾ ਨਾ ਦਿਮਾਗ ਵਿੱਚ ਆਉਂਦੇ ਸਾਰ ਫੁਲਝੜੀਆਂ, ਬੰਬਾਂ, ਆਤਿਸ਼ਬਾਜੀ, ਅਨਾਰ ਅਤੇ ਹੋਰ ਪਟਾਕਿਆਂ ਦਾ ਚੇਤਾ ਆਉਣ ਲਗਦਾ ਹੈ। ਅੱਜ ਦੀਵਾਲੀ ਅਤੇ ਪਟਾਕਿਆਂ ਦਾ ਚੋਲੀ ਦਾਮਨ ਦਾ ਸਾਥ ਹੋ ਗਿਆ ਹੈ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ਪਰ ਫਿਰ ਵੀ ਲੋਕ ਇਨ੍ਹਾਂ ਨੂੰ ਚਲਾਉਦੇ ਹਨ। ਇਹ ਪ੍ਰਥਾ ਦਾ ਹਿੱਸਾ ਜਿਹਾ ਬਣ ਗਿਆ ਹੈ।

ਦੀਵਾਲੀ ਅਸਾਂ ਮਨਾਵਾਂਗੇ,
ਭੁੰਡ-ਪਟਾਕੇ ਚਲਾਵਾਂਗੇ।


ਜਾਹੇ ਕਿ ਗ੍ਰੀਨ ਦੀਵਾਲੀ ਮਨਾਉਣ ਦੀ ਗੱਲ ਪੂਰੋ ਜੋਸ਼ੋ-ਖਰੋਸ਼ ਨਾਲ ਕਹੀ ਜਾਂ ਰਹੀ ਹੈ ਪਰ ਇਹ ਜਿੱਥੇ ਖੁਸ਼ੀਆਂ ਦਾ ਤਿਉਹਾਰ ਹੈ ਉਥੇ ਪਟਾਕੇ ਇਸ ਖੁਸ਼ੀ ਨੂੰ ਸਵਾਇਆਡੂਢਾ ਕਰ ਕੇ  ਪ੍ਰਗਟਾਉਣ ਦਾ ਤਰੀਕਾ ਜਿਹਾ ਹੀ ਬਣ ਗਿਆ ਹੈ। ਦੀਵਾਲੀ ਦੇ ਸ਼ੁਭ ਮੌਕੇ ਤੇ ਪਟਾਕੇ ਚਲਾਉਣ ਦਾ ਆਪਣਾ ਹੀ ਮਹਤਵ ਬਣ ਚੁੱਕਾ ਹੈ। ਪਟਾਕਿਆਂ ਨੂੰ ਗਲਤ ਤਰੀਕੇ ਨਾਲ ਚਲਾਉਣ, ਬਿਨ੍ਹਾਂ ਸਾਵਧਾਨੀ ਤੋਂ ਚਲਾਉਣ ਜਾਂ ਬੱਚਿਆਂ ਵਲੋਂ ਲਾਚੜ ਕੇ ਚਲਾਉਣ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਵੈਸੇ ਤਾਂ ਪਟਾਕੇ ਚਲਾਉਣੇ ਹੀ ਨਹੀਂ ਚਾਹੀਦੇ ਕਿਉਕਿ ਇਨ੍ਹਾਂ ਕਾਰਨ ਪ੍ਰਦੂਸ਼ਨ ਫੈਲਦਾ ਹੈ ਪਰ ਫਿਰ ਵੀ ਖ਼ੁਸ਼ੀ ਨੂੰ ਪ੍ਰਗਟਾਉਣ ਤੇ ਸਾਂਝਾ ਕਰਨ ਲਈ, ਪਟਾਕੇ ਘੱਟੋਘੱਟ ਹੀ ਚਲਾਉਣੇ ਚਾਹੀਦੇ ਹਨ ਅਤੇ ਪਟਾਕੇ ਚਲਾਉਂਦੇ ਸਮੇਂ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ :  

ਪਟਾਕੇ ਹਮੇਸ਼ਾਂ ਚੰਗੀ ਕੰਪਨੀ ਦੇ ਹੀ ਖਰੀਦਣੇ ਚਾਹੀਦੇ ਹਨ।
 ਪਟਾਕਿਆਂ ਨੂੰ ਘਰ ਲਿਆ ਕੇ ਸੁਰਖਿਅਤ ਥਾਂ ਤੇ ਰੱਖਣਾ ਚਾਹੀਦਾ ਹੈ।br> ਪਟਾਕੇ ਚਲਾਉਣ ਵਾਲੀ ਥਾਂ ਦੇ ਨੇੜੇ ਕੋਈ ਬਲਣਸ਼ੀਲ ਪਦਾਰਥ ਜਾਂ ਸੁੱਕਾ ਬਾਲਣ ਨਹੀਂ ਹੋਣਾ ਚਾਹੀਦਾ।
 ਛੋਟੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ।
 ਪਟਾਕੇ ਖੁੱਲੇ ਥਾਂ ਤੇ ਚਲਾਉਣੇ ਚਾਹੀਦੇ ਹਨ।
 ਇਕ ਸਮੇਂ ਸਿਰਫ ਇਕ ਪਟਾਕਾ ਹੀ ਚਲਾਉਣਾ ਚਾਹੀਦਾ ਹੈ।
 ਪਟਾਕੇ ਚਲਾਉਂਦੇ ਸਮੇਂ ਨਾ ਤਾਂ ਲਾਚੜਣਾ ਚਾਹਦਾ ਹੈ ਅਤੇ ਨਾ ਹੀ ਖੇਡਣਾ ਚਾਹੀਦਾ ਹੈ।
 ਪਟਾਕਿਆਂ ਨੂੰ ਅੱਗ ਕੁੱਝ ਦੂਰੀ ਤੋਂ ਲਗਾਉਣੀ ਚਾਹੀਦੀ ਹੈ।
 ਆਤਿਸ਼ਬਾਜੀ ਜਾਂ ਅਨਾਰ ਆਦਿ ਨੂੰ ਹੱਥ ਵਿੱਚ ਫੜ ਕੇ ਨਹੀਂ ਚਲਾਉਣਾ ਚਾਹੀਦਾ।
 ਪਟਾਕਾ ਚਲਾਉਣ ਵੇਲੇ ਅੱਖਾਂ ਪਟਾਕੇ ਦੇ ਮੁੰਹ ਤੋਂ ਪਰ੍ਹਾਂ ਹੋਣੀਆਂ ਚਾਹੀਦੀਆ ਹਨ।
 ਰੇਸ਼ਮੀ ਤੇ ਸੰਥੈਟਿਕ ਕਪੜੇ ਪਾ ਕੇ ਪਟਾਕੇ ਨਹੀਂ ਚਲਾਉਣੇ ਚਾਹੀਦੇ। ਸੂਤੀ ਕਪੜਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
 ਢਿੱਲੇ ਅਤੇ ਖੁੱਲੇ ਕਪੜੇ ਪਾ ਕੇ ਪਟਾਕੇ ਨਹੀਂ ਚਲਾਉਣੇ ਚਾਹੀਦੇ।
& ਆਤਿਸ਼ਬਾਜੀ ਨੂੰ ਧਰਤੀ ਦੇ ਸਮਾਂਤਰ ਲੇਟਵੀ ਦਿਸ਼ਾ ਵਿੱਚ ਨਹੀਂ ਚਲਾਉਣਾ ਚਾਹੀਦਾ।

ਅਸੀਂ ਅਜਿਹੀਆਂ ਕੁੱਝ ਸਾਵਧਾਨੀਆਂ ਰੱਖ ਕੇ ਸੁਰਖਿਅਤ ਅਤੇ ਆਨੰਦਦਾਇਕ ਦੀਵਾਲੀ ਮਨਾਉਂਦੇ ਹੋਏ ਪਟਾਕੇ ਚਲਾਉਣ ਦਾ ਭਰਪੂਰ ਮਜ਼ਾ ਲੈ ਸਕਦੇ ਹਾਂ। ਪਟਾਕੇ ਚਲਾਉਂਦੇ ਸਮੇਂ ਕੋਈ ਅਣਸੁਖਾਵੀ ਘਟਨਾ ਹੋ ਜਾਣ ਤੇ  ਮੁੱਢਲਾ ਉਪਚਾਰ ਕਰਨਾ ਚਾਹੀਦਾ ਹੈ। 

ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਸੁਰਖਿਅਤ ਥਾਂ ਤੇ ਲੈ ਜਾਓ। ਕਪੜੇ ਢਿਲੇ ਕਰ ਦਿਓ। 

ਜਲੇ ਹੋਏ ਥਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰੋ। ਜਲਿਆਂ ਹੋਇਆ ਥਾਂ ਚੰਗੀ ਤਰ੍ਹਾਂ ਪਾਣੀ ਨਾਲ ਠੰਡਾ ਕਰ ਦਿਓ। ਛਾਲੇ ਪੈਣ ਤੋਂ ਨਾ ਡਰੋ।
 ਅੱਖਾਂ ਨੂੰ ਨਾਂ ਤਾਂ ਮਲੋ ਅਤੇ ਨਾਂ ਹੀ ਰਗੜੋ ਜੇ ਅੱਖ ਨਾ ਖੁੱਲੇ ਤਾਂ ਉਸ ਨੂੰ ਜਬਰਦਸਤੀ ਖੋਲਣ ਦੀ ਕੋਸ਼ਿਸ਼ ਨਾਂ ਕਰੋ।
 ਮਰੀਜ ਨੂੰ ਜਲਦੀ ਤੋਂ ਜਲਦੀ ਡਾਕਟਰ ਕੋਲ ਲੈ ਜਾਓ।

ਸੰਜੀਵ ਝਾਂਜੀ, ਜਗਰਾਉ।
ਸੰਪਰਕ: +91 80049 10000
      
 

 
 

           

2010-2012

hore-arrow1gif.gif (1195 bytes)

0069ਰੌਸ਼ਨੀਆਂ ਦਾ ਤਿਉਹਾਰ ਦੀਵਾਲੀ
ਸੰਜੀਵ ਝਾਂਜੀ, ਜਗਰਾਉਂ
0068ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ
ਡਾ. ਨਿਸ਼ਾਨ ਸਿੰਘ ਰਾਠੌਰ
006727 ਅਕਤੂਬਰ ਨੂੰ ਬਰਸੀ ‘ਤੇ ਵਿਸ਼ੇਸ਼
ਸਿਦਕਵਾਨ ਸਿੱਖ ਧਰਮ ਦਾ ਮਹਾਨ ਸਪੂਤ: ਸ਼ਹੀਦ ਦਰਸ਼ਨ ਸਿੰਘ ਫੇਰੂਮਾਨ
ਉਜਾਗਰ ਸਿੰਘ, ਪਟਿਆਲਾ
0066ਅੱਖੀਂ ਵੇਖਿਆ ਨਨਕਾਣਾ ਸਾਕਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
0065ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਡਾ. ਹਰਸ਼ਿੰਦਰ ਕੌਰ, ਪਟਿਆਲਾ
0064੧੩ ਜਨਵਰੀ ‘ਤੇ ਵਿਸ਼ੇਸ਼ - ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਗਿਆਨੀ ਜਨਮ ਸਿੰਘ  ਸ੍ਰੀ ਨਨਕਣਾ ਸਾਹਿਬ
0063ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ
ਉਜਾਗਰ ਸਿੰਘ, ਪਟਿਆਲਾ
0062ਤੰਤੀ ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’
sangeetਗੁਰਬਾਣੀ ਸੰਗੀਤ ਦਾ ਉਦੇਸ਼
ਮਨਿੰਦਰ ਸਿੰਘ, ਕਾਲਗਰੀ, ਕਨੇਡਾ
namdevਸ਼੍ਰੋਮਣੀ ਭਗਤ ਨਾਮਦੇਵ ਜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
baba deepਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਧਰਮ ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ
ਚਾਰ ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ
ਸ਼ਹੀਦੀ ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ? - ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ
ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
  - ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20018, 5abi.com