WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਸੰਸਥਾ ਜੰਕੋ ਵਲੋਂ ਸ਼ਾਨਦਾਰ ਸਮਾਗਮ
ਕੈਲੀਫੋਰਨੀਆਂ ਵਿੱਚ ਪੁਰਾਣੇ ਵਿਦਿਅਰਥੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਸ਼ਮੂਲੀਅਤ ਕੀਤੀ

ਸੰਦੀਪ ਸਿੰਘ ਚਾਹਲ ਕੈਲੇਫੋਰਨੀਆ

chahal_sandeep4-70.jpg (2887 bytes)

ਸੰਦੀਪ ਸਿੰਘ ਚਾਹਲ

5_cccccc1.gif (41 bytes)

ਸਾਂਟਾ ਕਲਾਰਾ-(ਕੈਲੇਫੋਰਨੀਆ) ਗੁਰੁ ਨਾਨਕ ਇੰਜੀਨਅਰਿੰਗ ਕਾਲਜ ਲੁਧਿਆਣਾ ਦੇ ਕੈਲੀਫੋਰਨੀਆਂ ਵਿੱਚ ਰਹਿਣ ਵਾਲੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਜੰਕੋ ਵਲੋਂ ਸਾਲਾਨਾ ਸਮਾਗਮ ਬੜੀ ਧੂਮਧਾਮ ਦੇ ਨਾਲ ਸਥਾਨਕ ਮਨਸ਼ਾਂ ਰੈਸਟੋਰੈਂਟ ਵਿੱਚ ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਤੋਂ ਇਲਾਵਾ ਸ:ਪ੍ਰੀਤਮ ਸਿੰਘ ਗਰੇਵਾਲ, ਸ:ਕੁਲਵਿੰਦਰ ਸਿੰਘ ਬੈਂਸ, ਸ:ਸਤਨਾਮ ਸਿੰਘ ਚਾਹਲ, ਸ:ਹਰਜੀਤ ਸਿੰਘ ਸੰਧੂ, ਸ:ਸੰਦੀਪ ਸਿੰਘ ਚਾਹਲ ਅਤੇ ਸ:ਗੁਰਪ੍ਰੀਤ ਸਿੰਘ ਸੰਧੂ ਉਚੇਚੇ ਤੌਰ ‘ਤੇ ਸ਼ਾਮਲ ਹੋਏ।

ਡਿਨਰ ਪਾਰਟੀ ਦੇ ਆਰੰਭ ਹੋਣ ਤੋਂ ਬਾਅਦ ਪ੍ਰਸਿੱਧ ਲੋਕ ਗਾਇਕ ਸ:ਮਨਦੀਪ ਸਿੰਘ ਸਿੱਧੂ ਨੇ ਆਪਣੀ ਸੁਰੀਲੀ ਤੇ ਦਿਲਕੱਸ਼ ਆਵਾਜ਼ ਦੁਆਰਾ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਇਸ ਸਾਰੇ ਸਮਾਗਮ ਦੇ ਗਰੈਂਡ ਸਪਾਂਸਰ ਤੇ ਕੈਲੀਫੋਰਨੀਆਂ ਦੇ ਉੱਘੇ ਬਿਲਡਰ ਸ:ਗੁਰਸ਼ਰਨ ਸਿੰਘ ਸਿੱਧੂ ਜੋ ਬਿਜ਼ਨੈਸ ਦੇ ਹਲਕਿਆਂ ਵਿੱਚ ਗੈਰੀ ਸਿੱਧੂ ਦੇ ਨਾਮ ਨਾਲ ਮਸ਼ਹੂਰ ਹਨ, ਨੇ ਇਹੋ ਜਿਹੇ ਪ੍ਰਵਾਰਕ ਇਕੱਠਾਂ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਮਾਗਮ ਸਾਡੇ ਪ੍ਰਵਾਰਾਂ ਵਿੱਚ ਆਪਸੀ ਤਾਲਮੇਲ ਅਤੇ ਪਿਆਰ ਮੁਹੱਬਤ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਲੋਂ ਅਜਿਹੇ ਸਮਾਗਮਾਂ ਨੂੰ ਸਫ਼ਲ ਕਰਨ ਲਈ ਤਨ, ਮਨ, ਧਨ ਦੇ ਨਾਲ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।

ਰੇਡੀਓ ‘ਵਾਇਸ ਆਫ਼ ਪੰਜਾਬ’ ਦੇ ਸੰਚਾਲਕ ਸ:ਪ੍ਰੀਤਮ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਕੀਤੇ ਜਾਣ ਵਾਲੇ ਯਤਨਾਂ ਨੂੰ ਭਰਪੂਰ ਸਮਰਥਨ ਦਿੰਦੇ ਰਹਿਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ 'ਕੌਮੀ ਏਕਤਾ' ਦੇ ਸ:ਸਤਨਾਮ ਸਿੰਘ ਚਾਹਲ ਨੇ ਪੰਜਾਬੀ ਭਾਈਚਾਰੇ ਦੇ ਪ੍ਰਵਾਰਾਂ ਵਿੱਚ ਭਰੂਣ ਹੱਤਿਆ ਸਬੰਧੀ ਵੱਧ ਰਹੇ ਰੁਝਾਨ ਬਾਰੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਇਸ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਜਥੇਬੰਦਕ ਤੌਰ ‘ਤੇ ਕੋਈ ਯਤਨ ਨਾ ਕੀਤੇ ਗਏ ਤਾਂ ਕੁਦਰਤ ਦੇ ਨਿਯਮਾਂ ਦੀ ਵਿਰੋਧਤਾ ਕਰਨ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੇ ਨਤੀਜਿਆਂ ਨੂੰ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਰੁਝਾਨ ਨੂੰ ਠੱਲ ਪਾਉਣ ਲਈ ਸਾਡੇ ਪ੍ਰਵਾਰਾਂ ਵਿੱਚ ਜਿਥੇ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵਾ ਕਰਦੇ ਹੋਏ ਨਵਜਨਮੇ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ ਉਥੇ ਨਵ ਜਨਮੀਆਂ ਲੜਕੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਉਣ ਲਈ ਸਾਡੇ ਪ੍ਰਵਾਰਾਂ ਨੂੰ ਅਗੇ ਆਉਣਾ ਚਾਹੀਦਾ ਹੈ, ਤਾਂ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਲੜਕੇ ਲੜਕੀਆਂ ਦਾ ਸੰਤੁਲਨ ਬਣਾਈ ਰੱਖਿਆ ਜਾ ਸਕੇ।

ਜੰਕੋ ਪ੍ਰਵਾਰਾਂ ਵਿਚੋਂ ਹੋਰਨਾਂ ਤੋਂ ਇਲਾਵਾ ਸ:ਕ੍ਰਿਪਾਲ ਸਿੰਘ ਅਟਵਾਲ (ਪ੍ਰਧਾਨ), ਰਜਿੰਦਰ ਸਿੰਘ ਟਾਂਡਾ (ਸਕਤਰ), ਸ:ਸਤਵੰਤ ਸਿੰਘ ਗਿੱਲ, ਸ:ਮੇਹਰ ਸਿੰਘ ਮਾਹਲ, ਸੁਰਜੀਤ ਸਿੰਘ ਬੈਂਸ, ਸ:ਅਮਨਦੀਪ ਸਿੰਘ ਬੋਪਾਰਾਏ, ਗੁਰਬਿੰਦਰ ਸਿੰਘ ਸੰਧੂ, ਸ:ਜਗਜੀਤ ਸਿੰਘ ਸੰਧੂ, ਸ:ਅਮੋਲਕ ਸਿੰਘ, ਸ:ਕੁਲਵੰਤ ਸਿੰਘ ਵੜੈਚ, ਹਰਪ੍ਰਕਾਸ਼ ਸਿੰਘ ਢਿੱਲੋਂ ਅਤੇ ਹੋਰ ਜੰਕੋ ਦੇ ਮੈਂਬਰ ਸ਼ਾਮਲ ਹੋਏ। ਸਮਾਗਮ ਦੌਰਾਨ ਜੰਕੋ ਪ੍ਰਵਾਰਾਂ ਨੇ ਰਲਮਿਲਕੇ ਗਿੱਧਾ ਭੰਗੜਾ ਪਾ ਕੇ ਆਪਣਾ ਮਨੋਰੰਜਨ ਕੀਤਾ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com