WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਕੈਲੀਫੋਰਨੀਆਂ ਦੇ ਪੰਜਾਬੀ ਪੱਤਰਕਾਰਾਂ ਵਲੋਂ ਪ੍ਰੈਸ ਕਲੱਬ ਬਣਾਉਣ ਦਾ ਫੈਸਲਾ
- ਹੁਸਨ ਲੜੋਆ ਬੰਗ

 

5_cccccc1.gif (41 bytes)

ਸੈਨ ਫਰਾਂਸਿਸਕੋ :(ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਦੇ ਪੰਜਾਬੀ ਪੱਤਰਕਾਰਾਂ ਨੇ ਅਪਣਾ ਸਾਂਝਾ ਪਲੇਫਾਰਮ ਲਈ ਕਾਇਮ ਕਰਨ ਲਈ ਜਥੇਬੰਦ ਹੋਣ ਦਾ ਫੈਸਲਾ ਕੀਤਾ ਹੈ। ਇਸ ਮੰਤਵ ਲਈ ਬਣਾਈ ਜਾਣ ਵਾਲੀ ਜਥੇਬੰਦੀ ਦਾ ਨਾਂ ‘ਪੰਜਾਬੀ ਪ੍ਰੈਸ ਕਲੱਬ ਆਫ਼ ਕੈਲੀਫੋਰਨੀਆ’ ਰੱਖਿਆ ਜਾਵੇਗਾ। ਵੱਖ ਵੱਖ ਅਖਬਾਰਾਂ ਦੇ ਨੁਮਾਇੰਦਿਆਂ ਦੀ ਬੀਤੇ ਦਿਨ ਐਲਸਬਰਾਂਟੇ ਵਿਖੇ ਹੋਈ ਇੱਕ ਮੀਟਿੰਗ ਸਮੇਂ ਸਹਿਮਤੀ ਹੋਈ ਕਿ ਇਸ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਲਈ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇ।

ਮੀਟਿੰਗ ਵਿੱਚ ਸ਼ਾਮਲ ਪੱਤਰਕਾਰਾਂ ਦਾ ਵਿਚਾਰ ਸੀ ਕਿ ਪੰਜਾਬੀ ਭਾਈਚਾਰੇ ਨਾਲ ਚੰਗਾ ਰਾਬਤਾ ਕਾਇਮ ਕਰਨ ਲਈ ਜਰੂਰੀ ਹੈ ਕਿ ਪੱਤਰਕਾਰਾਂ ਦੀ ਅਜਿਹੀ ਸੰਸਥਾ ਹੋਵੇ ਜਿੱਥੋਂ ਹੋਰਨਾਂ ਰਾਜਸੀ,ਧਾਰਮਿਕ,ਸਭਿਆਚਾਰਕ ਅਤੇ ਵਿਦਿਅਕ ਸੰਸਥਾਵਾਂ,ਜਥੇਬੰਦੀਆਂ ਅਤੇ ਸਖ਼ਸ਼ੀਅਤਾਂ ਨਾਲ ਸੰਪਰਕ ਕਰਨ ਵਿੱਚ ਸੌਖ ਰਹੇ। ਨਾਲ ਹੀ ਪੱਤਰਕਾਰਾਂ ਨੂੰ ਇੱਕ ਦੂਜੇ ਨਾਲ ਮਿਲਣ ਜੁਲਣ ਅਤੇ ਦਰਪੇਸ਼ ਮਸਲਿਆਂ ਨੂੰ ਵਿਚਾਰਨ ਲਈ ਕੋਈ ਸਾਂਝੀ ਥਾਂ ਹੋਣੀ ਜਰੂਰੀ ਹੈ। ਪ੍ਰੈਸ ਕਲੱਬ ਦਾ ਕੰਮ ਲੋਕਾਂ ਅਤੇ ਪੱਤਰਕਾਰਾ ਵਿਚਾਲੇ ਸਾਂਝੀ ਕੜੀ ਵਾਲਾ ਹੋਵੇਗਾ। ਇੱਥੇ ਭਖਵੇਂ ਮਸਲਿਆਂ ਬਾਰੇ ਵਿਚਾਰਾਂ ਲਈ ਸੈਮੀਨਾਰ ਤੇ ਮੀਟਿੰਗਾਂ ਆਦਿ ਵੀ ਕਰਾਈਆਂ ਜਾਇਆ ਕਰਨਗੀਆਂ ।ਇਹ ਕਲੱਬ ਬਕਾਇਦਾ ਰਜਿਸਟਰਡ ਬਾਡੀ ਹੋਵੇਗਾ ਅਤੇ ਸਾਰੇ ਅਖਬਾਰਾਂ ਦੇ ਪੱਤਰਕਾਰ ਇਸਦੇ ਮੈਂਬਰ ਬਣ ਸਕਣਗੇ। ਕਲੱਬ ਦੀ ਰੂਪ ਰੇਖਾ, ਸੰਵਿਧਾਨ ਅਤੇ ਹੋਰਨਾਂ ਮਾਮਲਿਆਂ ਬਾਰੇ ਵੱਖ ਵੱਖ ਡਿਊਟੀਆਂ ਲਾਈਆਂ ਗਈਆਂ ਹਨ। ਕਲੱਬ ਬਾਰੇ ਅੱਗੋਂ ਵਿਚਾਰ ਕਰਨ ਲਈ ਮੀਟਿੰਗ ਸੈਕਰਾਮੈਂਟੋ ਵਿੱਚ ਕੀਤੀ ਜਾਵੇਗੀ।

ਇਹ ਕਲੱਬ ਭਾਰਤ ਸਮੇਤ ਅਮਰੀਕਾ,ਕੈਨੇਡਾ,ਇੰਗਲੈਂਡ ਅਤੇ ਦੁਨੀਆਂ ਦੇ ਹੋਰਨਾਂ ਦੇਸਾਂ ਦੇ ਕਲੱਬਾਂ ਨਾਲ ਵੀ ਭਾਈਵਾਲੀ ਕਾਇਮ ਕਰੇਗਾ।ਪੱਤਰਕਾਰਾਂ ਨੇ ਆਪਸੀ ਵਿਚਾਰ ਵਟਾਂਦਰੇ ਦੌਰਾਨ ਮਹਿਸੂਸ ਕੀਤਾ ਕਿ ਪੰਜਾਬੀ ਭਾਈਚਾਰੇ ਦੀਆਂ ਹਰ ਖੇਤਰ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਵਿੱਚ ਰਿਪੋਰਟਾਂ ਛਾਪੇ ਜਾਣ ਦੇ ਬਾਵਜੂਦ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਵਿਅਕਤੀ ਪੱਤਰਕਾਰਾਂ ਨੂੰ ਬਣਦੀ ਮਾਣਤਾ ਦੇਣ ਦੀ ਥਾਂ ਬਿਨ੍ਹਾਂ ਵਜ੍ਹਾ ਨੁਕਤਾਚੀਨੀ ਵਾਲੀ ਪਹੁੰਚ ਅਪਣਾਈ ਰੱਖਦੇ ਹਨ। ਨਾਲ ਹੀ ਅਪਣੀ ਧੜੇਬੰਦਕ ਲੜਾਈ ਵਿੱਚ ਪੱਤਰਕਾਰਾਂ ਨੂੰ ਘੜੀਸਣ ਦਾ ਯਤਨ ਵੀ ਕੀਤਾ ਜਾਂਦਾ ਹੈ।ਪੰਜਾਬੀ ਗਾਇਕ ਬੱਬੂ ਮਾਨ ਵਲੋਂ ਹਾਲ ਵਿੱਚ ਹੀ ਅਪਣੇ ਪ੍ਰੋਗਰਾਮਾਂ ਦੌਰਾਨ ਪ੍ਰੈਸ ਬਾਰੇ ਕੀਤੀਆਂ ਟਿਪਣੀਆਂ ਦੀ ਕਰੜੀ ਨਿਖੇਧੀ ਕਰਦਿਆਂ ਮੀਟਿੰਗ ਵਿੱਚ ਲਗਭਗ ਸਾਰੇ ਹੀ ਬੁਲਾਰਿਆਂ ਨੇ ਮਹਿਸੂਸ ਕੀਤਾ। ਇਸ ਦੌਰਾਨ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੱਬੂ ਮਾਨ ਦੀਆਂ ਸਮੁੱਚੀ ਪ੍ਰੈਸ ਬਾਰੇ ਕੀਤੀਆਂ ਟਿਪਣੀਆਂ ਤੋਂ ਬਾਦ ਉਸਦਾ ਕਵਰੇਜ ਬਾਈਕਾਟ ਕੀਤਾ ਜਾਵੇ।ਇਹ ਵੀ ਕਿਹਾ ਗਿਆ ਕਿ ਂਖੁਦ ਪੱਤਰਕਾਰ ਵੀ ਕਿਸੇ ਦੀ ਧਿਰ ਬਨਣ ਤੋਂ ਗੁਰੇਜ਼ ਕਰਨ ਅਤੇ ਖ਼ਬਰਾਂ ਵਿੱਚ ਵੀ ਵੱਧ ਤੋਂ ਵੱਧ ਨਿਰਪੱਖਤਾ ਵਾਲੀ ਪਹੁੰਚ ਅਪਣਾਈ ਜਾਵੇ। ਪੱਤਰਕਾਰ ਪੰਜਾਬੀ ਭਾਈਚਾਰੇ ਦੇ ਮਸਲਿਆਂ ਪ੍ਰਤੀ ਹੋਰ ਜੁੰਮੇਵਾਰੀ ਵਾਲਾ ਅਤੇ ਸਾਰਥਕ ਰੋਲ ਅਦਾ ਕਰਨ।

ਮੀਟੰਗ ਵਿੱਚ ਭਾਗ ਲੈਣ ਵਾਲੇ ਪੱਤਰਕਾਰਾਂ ਵਿੱਚ ਦਲਜੀਤ ਸਿੰਘ ਸਰਾ ‘ਅੰਮ੍ਰਿਤਸਰ ਟਾਈਮਜ਼’ ਹੁਸਨ ਲੜੋਆ ਬੰਗਾ ‘ਰੋਜਾਨਾ ਅਜੀਤ ਜਲੰਧਰ’ ਬਲਬੀਰ ਸਿੰਘ ਐਮ ਏ ‘ਪ੍ਰਦੇਸ ਨਿਊਜ’, ਗੁਰਜਤਿੰਦਰ ਸਿੰਘ ਰੰਧਾਵਾ, ‘ਹਮਦਰਦ ਵੀਕਲੀ’,, ਕੁਲਦੀਪ ਸਿੰਘ ਧਾਲੀਵਾਲ ‘ਦੇਸ ਪਰਦੇਸ ਟਾਈਮਜ਼’,ਅਤੇ ਹਰਜੀਤ ਸਿੰਘ ਸੰਧੂ ‘ਕੌਮੀ ਏਕਤਾ’ ਸ਼ਾਮਲ ਸਨ।ਪੰਜਾਬ ਪੈਲੇਸ ਹੋਟਲ ਵਿੱਚ ਹੋਈ ਇਸ ਮੀਟਿੰਗ ਵਿੱਚ ਅਜੀਤ,ਪੰਜਾਬ ਟਾਈਮਜ਼,ਪੰਜਾਬ ਨਿਊਜ਼, ਅਮੈਰਿਕਨ ਪੰਜਾਬੀ ਟ੍ਰਿਬਿਊਨ,ਇੰਡੋ ਕੈਨੇਡੀਅਨ, ਚੜ੍ਹਦੀ ਕਲਾ ਅਤੇ ਇੰਡਯੂਐਸ ਦੇ ਨੁਮਾਇੰਦੇ ਹੋਰ ਰੁਝੇਵਿਆਂ ਕਾਰਨ ਨਹੀਂ ਪੁੱਜ ਸਕੇ ਪਰ ਉਨਾਂ ਅਪਣੀ ਸਹਿਮਤੀ ਪ੍ਰਗਟਾਈ ।
 

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com