ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਇਕ ਖ਼ਤ ਕਲਪਨਾ ਨੂੰ
- ਜਨਮੇਜਾ ਸਿੰਘ ਜੌਹਲ

ਤੂੰ ਇਕ ਕਲਪਨਾ ਮੋਈ ਏ
ਏਥੇ ਰੋਜ਼ ਕਲਪਨਾ ਮਰਦੀ ਏ

ਤੂੰ ਤਾਰਾ ਹੋ ਗਈ ਅੰਬਰ ਦਾ
ਏਥੇ ਜੰਮਣ ਤੋਂ ਵੀ ਡਰਦੀ ਏ

ਜਨਮੇਜਾ ਸਿੰਘ ਜੌਹਲ

ਤੇਰੇ ਕੰਮ ਅਧੂਰੇ ਪੋਣਾਂ ਵਿਚ
ਏਥੇ ਪੂਣੀ ਛੋਹਣੋਂ ਡਰਦੀ ਏ

ਤੂੰ ਟਿਮ ਟਿਮਾ ਮੁਸਕਾਵੇਂਗੀ
ਏਥੇ ਮਾਂ ਵੀ ਹੋਕੇ ਭਰਦੀ ਏ

ਤੇਰੇ ਬੋਲ ਪੁਗਾਊ ਇਹ ਦੁਨੀਆਂ
ਏਥੇ ਮੂੰਹ ਖੋਲਣ ਤੋਂ ਡਰਦੀ ਏ

ਜਗ ਜੀਵੇਗਾ ਤੂੰ ਜੀਵੇਂ ਗੀ
ਏਥੇ ਦੇਹ ਧਾਰਨ ਤੇ ਮਰਦੀ ਏ

ਤੂੰ ਇਕ ਕਲਪਨਾ ਮੋਈ ਏ
ਏਥੇ ਰੋਜ਼ ਕਲਪਨਾ ਮਰਦੀ ਏ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com