ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ

 

ਭਾਰਤ ਦੇ ਨੇਤਾ
- ਸਾਥੀ ਲੁਧਿਆਣਵੀ ਲੰਡਨ

ਨੇਤਾ ਭਗ਼ਵੇਂ ਕੱਪੜੇ ਪਾ ਕੇ ਹਿੰਦ ਨੂੰ ਤਾਰਨਗੇ ।
ਮੱਥੇ ਉੱਤੇ ਤਿਲਕ ਲਗਾ ਕੇ ਹਿੰਦ ਨੂੰ ਤਾਰਨਗੇ ।
=ਜੋਤਸ਼ੀਆਂ ਨੂੰ ਪੁੱਛ ਕੇ ਇਨ੍ਹਾਂ ਇਲੈਕਸ਼ਨ ਲੜਨੀ ਹੈ,
ਪੰਡਤ ਤੋਂ ਮੰਤਰ ਪੜ੍ਹਵਾ ਕੇ ਹਿੰਦ ਨੂੰ ਤਾਰਨਗੇ ।
=ਵੋਟਾਂ ਵੇਲੇ ਦਾਰੂ ਭੁੱਕੀ ਰੱਜ ਰੱਜ ਵੰਡਣਗੇ,
ਥੋੜ੍ਹੇ ਅਮਲੀ ਹੋਰ ਬਣਾਕੇ ਹਿੰਦ ਨੂੰ ਤਾਰਨਗੇ ।
=ਭ੍ਰਿਸ਼ਟਾਚਾਰ ਤੇ ਬੇਈਮਾਨੀ ਖ਼ਬਰੇ ਕਿੱਥੇ ਹੈ,
ਨੇਤਾ ਸੱਚ ਨੂੰ ਝੂਠ ਬਣਾਕੇ ਹਿੰਦ ਨੂੰ ਤਾਰਨਗੇ ।
=ਅਪਨਾ ਭਾਰਤ ਦੇਸ਼ ਵਿਸ਼ਵ ਮੇਂ ਅੱਵਲ ਨੰਬਰ ਹੈ,
ਗੱਲ ਨੂੰ ਥੋੜ੍ਹਾ ਜਿਹਾ ਵਧਾਕੇ ਹਿੰਦ ਨੂੰ ਤਾਰਨਗੇ ।
=ਦੇਸ਼ ਦੇ ਵਿਚੋਂ ਅਸੀਂ ਗ਼ਰੀਬੀ ਕੱਢ ਕੇ ਛੱਡਾਂਗੇ,
ਉੱਚੇ ਉੱਚੇ ਨਾਅਰੇ ਲਾਕੇ ਹਿੰਦ ਨੂੰ ਤਾਰਨਗੇ ।
=ਆਜ਼ਾਦੀ ਦਾ ਜਸ਼ਨ ਗਰੀਬਾਂ ਕਦੋਂ ਮਨਾਉਣਾ ਸੀ,
 

ਸਾਥੀ ਲੁਧਿਆਣਵੀ ਲੰਡਨ

ਨੇਤਾ ਜੀ ੋਪਰ ਲੱਡੂ ਖ਼ਾ ਕੇ ਹਿੰਦ ਨੂੰ ਤਾਰਨਗੇ ।
=ਭਾਰਤ ਮਾਤਾ ਖ਼ਾਤਰ ਸੂਲ਼ੀ ਚੜ੍ਹਨਾ ਪੈਣਾ ਹੈ,
ਮੁੰਡਿਆਂ ਕੁੜੀਆਂ ਨੂੰ ਉਕਸਾਅ ਕੇ ਹਿੰਦ ਨੂੰ ਤਾਰਨਗੇ ।
=ਕਿਸੇ ਵਿਦੇਸ਼ੀ ਔਰਤ ਨੂੰ ਗੱਦੀ ਤੋਂ ਲਾਹੁਣ ਲਈ,
ਸਿਰ ਦੇ ਲੰਮੇ ਵਾਲ਼ ਮੁੰਨਾਕੇ ਹਿੰਦ ਨੂੰ ਤਾਰਨਗੇ ।
=ਜਿੱਥੇ ਜੰਮਿਆਂ ਰਾਮ ਹੈ, ਉਥੇ ਮਸਜਦ ਕਾਹਨੂੰ ਹੈ,
ਅੱਲਾ ਦੇ ਇਕ ਘਰ ਨੂੰ ਢਾ ਕੇ ਹਿੰਦ ਨੂੰ ਤਾਰਨਗੇ ।
=ਰੱਥ ਯਾਤਰਾ,ਪਦ ਯਾਤਰਾ ਪੂਰਬ ਪੱਛਮ ਤੀਕ,
ਕੁਝ ਦਿਨ ਮੋਟਰ ਕਾਰ ਭੁਲਾ ਕੇ ਹਿੰਦ ਨੂੰ ਤਾਰਨਗੇ ।
=ਆਤਮ ਹੱਤਿਆ ਕਰਦੇ ਪਏ ਨੇ ਵਾਰਸ ਧਰਤੀ ਦੇ,
ਨੇਤਾ ਕਾਲ਼ੀ ਐਨਕ ਲਾਕੇ ਹਿੰਦ ਨੂੰ ਤਾਰਨਗੇ।
=ਰਿਸ਼ਵਤ ਖ਼ਾ ਕੇ ਨੇਤਾ ਢਿੱਡ ਵਧਾਈ ਫ਼ਿਰਦੇ ਨੇ,
ਸੰਮਾਂ ਵਾਲ਼ੀ ਡਾਂਗ ਚਲਾਕੇ ਹਿੰਦ ਨੂੰ ਤਾਰਨਗੇ ।
=ਸੌ ਕਰੋੜ ਲੋਗ਼ੋਂ ਕਾ ਭਾਰਤ ਦੇਸ਼ ਹਮਾਰਾ ਹੈ,
ਇਸ ਦੀ ਗਿਣਤੀ ਹੋਰ ਵਧਾ ਕੇ ਹਿੰਦ ਨੂੰ ਤਾਰਨਗੇ ।
=ਕਹਿੰਦੇ ਸੱਤਰ ਲੱਖ ਭਾਰਤੀ ਸਾਧੂ ਬਣ ਗਏ ਨੇ,
ਪਿੰਡੇ ਉੱਤੇ ਧੂੜ ਨਮਾ ਕੇ ਹਿੰਦ ਨੂੰ ਤਾਰਨਗੇ ।
“ਸਾਥੀ” ਵਰਗਾ ਸ਼ਾਇਰ ਲੋਕਾਂ ਨਾਲ਼ ਖ਼ੜੋਤਾ ਹੈ,
ਉਸ ਨੂੰ ਲੋਕਾਂ ਤੋਂ ਤੁੜਵਾ ਕੇ ਹਿੰਦ ਨੂੰ ਤਾਰਨਗੇ।

 

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com