ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਗ਼ਜ਼ਲ
- ਸਾਥੀ ਲੁਧਿਆਣਵੀ ਲੰਡਨ

ਫੁੱਲ ਬਨਾਉਟੀ, ਖ਼ਾਰ ਬਨਾਉਟੀ ।
ਅੱਜ ਕਲ ਦਾ ਹੈ ਪਿਆਰ ਬਨਾਉਟੀ ।
=ਦਿਲ ਵਿਚ ਰਤਾ ਪਿਆਰ ਨਹੀਂ ਹੈ,
ਬਾਹਵਾਂ ਦਾ ਹੈ ਹਾਰ ਬਨਾਉਟੀ ।
=ਬਿਸਤਰ ਵਿਚ ਸਾਹਾਂ ਦੀ ਗ਼ਰਮੀ,
ਹਉਕੇ ਭਰਦਾ ਯਾਰ ਬਨਾਉਟੀ ।
=ਗ਼ਰਮ ਜਾਮ ਨੂੰ ਬਰਫ਼ ਦੇ ਟੁੱਕੜੇ,
ਕਰਦੇ ਠੰਡਾ ਠਾਰ ਬਨਾਉਟੀ ।
=ਪੀਨਾ ਏਂ ਤਾਂ ਚੁੱਕ ਪੈਮਾਨਾ,
ਨਾ ਕਰ ਤੂੰ ਇਨਕਾਰ ਬਨਾਉਟੀ ।
=ਏਸ ਨਗਰ ਦੀ ਫੋਕੀ ਰੌਣਕ,
ਇਸ ਦੇ ਚੱਜ ਆਚਾਰ ਬਨਾਉਟੀ।
=ਫ਼ੋਕੇ ਹਾਸੇ, ਨਕਲੀ ਹੰਝੂੰ,
ਪਿਆਰ ਦਾ ਹੈ ਇਜ਼ਹਾਰ ਬਨਾਉਟੀ ।
=ਸਾਡੇ ਹਨ ਰੂਹਾਂ ਦੇ ਰਿਸ਼ਤੇ,
ਨਾ ਕਰ ਤੂੰ ਸ਼ਿੰਗਾਰ ਬਨਉਟੀ ।
=ਮੇਰੀ ਉਮਰ ‘ਚ ਵਾਧਾ ਕਰ ਦੇਹ,
ਕਰ ਭਾਵੇਂ ਇਕਰਾਰ ਬਨਾਉਟੀ ।
=ਜੀਵਨ ਵਿਚ ਰੰਗੀਨੀ ਆਵੇ,
ਬੇਸ਼ੱਕ ਕਰ ਤੂੰ ਪਿਆਰ ਬਨਾਉਟੀ ।
=ਅੱਜ ਕਲ ਅੰਬਰੀਂ ਕੂੰਜਾਂ ਕਿੱਥੇ,
ਪੇਂਟਿੰਗ ਵਿਚਲੀ ਡਾਰ ਬਨਾਉਟੀ ।
=ਜਦ ਇਨਸਾਨ ਪੁਲਾੜ “ਚ ਪੁੱਜਦੈ,
ਹੁੰਦਾ ਉਸ ਦਾ ਭਾਰ ਬਨਾਉਟੀ ।
=ਲੜਦਾ ਵੀ ਏਂ ਅੱਖ ਵੀ ਭਰਦੈਂ,
ਲੱਗਣ ਸੱਭ ਤਕਰਾਰ ਬਨਾਉਟੀ ।
=ਲੰਡਨ ਸ਼ਹਿਰ “ਚ ਜਾਹਲੀ ਬੰਦੇ,
ਲੱਭਦੇ ਫਿਰਦੇ ਨਾਰ ਬਨਾਉਟੀ ।
=ਇਸ ਨੂੰ ਆਪਣਾ ਕਹਿ ਕੇ ਦੇਖੋ,
“ਸਾਥੀ” ਨਹੀਓਂ ਯਾਰ ਬਨਾਉਟੀ ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com