WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੱਤੀ ਅਟਾਲਾ ਵਾਲਾ
ਪੰਜਾਬ

ਬਨੇਰੇ ਬੋਲੇ ਕਾਂ
ਸੱਤੀ ਅਟਾਲਾ ਵਾਲਾ

ਸੱਜਣਾ ਤੇਰਿਆ ਰਾਹਾਂ ਦਾ ਮੈ ਫੁੱਲ ਬਣ ਜਾਵਾਂ।
ਪਹਿਲੀ ਵਾਰ ਹੋਈ ਗਲਤੀ ਦੇ ਵਾਂਗਰ ਪਛਤਾਵਾਂ।
ਮੁੱਕਦੇ ਜਾਦੇ ਸਾਲ, ਤੇਰੀ ਪਰ ਓਡੀਕ ਨਾ ਮੁੱਕਦੀ,
ਇਕੱਲਾ ਦੀਵੇ ਵਾਂਗ ਜਲ ਜਲ ਜ਼ਿੰਦਗੀ ਬਤਾਵਾਂ ।
ਚਾਰੇ ਪਾਸੇ ਜਾਲ ਵਿਛਿਆ ਪੱਕੀਆਂ ਸੜਕਾਂ ਦਾ ,
ਝੱਲਾ ਦਿੱਲ ਲੱਭਦਾ ਪਰ ਓਹ ਕੱਚੀਆਂ ਰਾਹਵਾਂ ।
ਕੋਸ਼ਿਸ਼ ਕਰਦਾਂ ਮਣਕਾ ਮਣਕਾ ਸਾਭਣ ਦੀ,
ਖਿਆਲਾ ਵਿੱਚ ਰੋਜ਼ ਤੇਰਾ ਕੁੰਡਾ ਖੜਕਾਵਾਂ ।
ਜਦ ਬਨੇਰੇ ਬੋਲੇ ਕਾਂ ਮੈਨੂੰ ਚਾਅ ਚੜ ਜਾਦਾਂ,
ਭੱਜਾ ਭੱਜਾ ਜਾਕੇ ਓਸ ਮੋੜ ਤੇ ਖੜ ਜਾਵਾਂ ।
ਬਹੁਤ ਦਿੱਲ ਕਰਦਾ ਤੇਰੇ ਗਲ ਲੱਗ ਰੋਣ ਨੂੰ,
ਥੋੜਾ ਜਿਹਾ ਗਮਾਂ ਦਾ ਭਾਰ ਤੇਰੇ ਨਾਲ ਵੰਡਾਵਾਂ ।
ਮੰਨਦਾ ਨਹੀ ਦਿੱਲ ਕਿਵੇ ਭੁੱਲ ਗਏ 'ਅਟਾਲਾਂ' ਨੂੰ ,
ਫਿਰ ਵੀ 'ਸੱਤੀ' ਰੱਬ ਤੋ ਮੰਗਦਾ ਤੇਰੀਆ ਦੁਆਵਾਂ ।
05/07/2017

ਨਸ਼ਿਆਂ ਦਾ ਕੋਹੜ
ਸੱਤੀ ਅਟਾਲਾ ਵਾਲਾ

ਨਸ਼ਿਆਂ ਦਾ ਕੋਹੜ ਦਿਨੋ ਦਿਨ ਜਾਵੇ ਵੱਧਦਾ।
ਪਾਇਓ ਠੱਲ ਜਿਹੜਾ ਛੇਵਾਂ ਦਰਿਆ ਵੱਗਦਾ।
ਪਹਿਲਾਂ ਤਾਂ ਪਿੰਡ 'ਚ ਹੁੰਦਾ ਸੀ ਕੋਈ ਕੋਈ,
ਹੁਣ ਇਹ ਚੰਦਰਾ ਜਾਵੇ ਘਰ ਘਰ ਲੱਗਦਾ।
ਟੀਕੇ ਕੈਪਸੂਲ ਗੋਲੀਆਂ ਚੜਦੀ ਜਵਾਨੀ ਖਾਵੇ,
ਲਾਹਣਤਾਂ ਪਾਵੇ ਜਦ ਛਿੰਜਾਂ ਚ ਢੋਲ ਵੱਜਦਾ।
ਸ਼ਹੀਦਾਂ ਦੇ ਸੁਪਨੇ ਕਿਵੇ ਕਰੋਗੇ ਪੂਰੇ ਵੀਰੋ,
ਚਾਰੇ ਪਾਸਿਓ ਹਲੇ ਪੰਜਾਬ ਅਧੂਰਾ ਲੱਗਦਾ।
ਬੁਰਕੀ ਨਾ ਲੰਘੇ, ਰੁੱਕਦੇ ਨਾ ਹੰਝੂ ਮਾਂ ਦੇ ,
ਨਸ਼ੇ ਚ ਟੁੱਨ ਹੋਇਆ ਪੁੱਤ, ਮੰਜਾ ਨਹੀ ਛੱਡਦਾ।
ਵੋਟਾਂ ਨਾਲ ਜਿਹੜੇ ਲੈਦੇ ਤਿਰੰਗੇ ਤੋ ਸਲਾਮੀ,
ਸਾਡੇ ਦੁੱਖ ਦਰਦ ਨਾਲ ਸੀਨਾ ਨਹੀ ਮੱਚਦਾ।
'ਸੱਤੀ' ਭੈਣਾਂ ਦੇ ਕਾਲਜੇ 'ਚ ਓਦੋ ਛੇਕ ਪੈਦੇ,
ਸਹੁਰਾ ਪਰਿਞਾਰ ਜਦ, 'ਵੈਲੀਆ ਦੀ' ਕਹਿ ਸੱਦਦਾ ।
07/06/17

ਦੇਸ ਪਰਦੇਸ
ਸੱਤੀ ਅਟਾਲਾ ਵਾਲਾ

ਰੁੱਸਿਆ ਨਾ ਕਰ, ਮੈਨੂੰ ਡਰ ਬਹੁਤ ਲੱਗਦਾ।
ਰੁੱਕ ਹੀ ਨਾ ਜਾਵੇ, ਜਿਹੜਾ ਸਤਲੁੱਜ ਵੱਗਦਾ।

ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਮਿਲਿਆ,
ਹੱਥ ਜੋੜ ਸ਼ੁਕਰਾਨਾ ਕਰਦਾ ਹਾਂ ਰੱਬ ਦਾ।

ਸਮਾ ਕਦੇ ਕਿਸੇ ਦਾ ਨਹੀ ਹੋਇਆ ਸੱਜਣਾ,
ਤੋੜ ਵਿਛੋੜ ਕਰ ਸਵਾਦ ਰਹਿੰਦਾ ਚੱਖਦਾ।

ਦਿੱਲ ਦੇ ਵਿਹੜੇ ਜਿਹੜਾ ਬੂਟਾ ਸੀ ਲਾਇਆ,
ਮੇਰੀ ਬਦਨਸੀਬੀ ਦੇਖ, ਖਿੜ ਖਿੜ ਹੱਸਦਾ।

ਜਿੱਥੇ ਮੱਥੇ ਟੇਕਦਾਂ, ਉਥੇ ਮੰਗਦਾ ਹਾਂ ਤੈਨੂੰ,
ਗੁਆਚੇ ਬੱਚੇ ਵਾਂਗ, ਘਰ ਰਹਿੰਦਾ ਲੱਭਦਾ।

ਥੱਕ ਗਿਆ ਚੰਨ ਤਾਰਿਆਂ ਨਾਲ ਨਿਭਾਉਂਦਾ,
ਜਿਹੜਾ ਤੇਰੇ ਨਾਲ ਬੀਤੇ ਓਹੀ ਪੱਲ ਲੱਭਦਾ।

ਅੰਬਰਾਂ ਦਾ ਚੰਨ ਕਦੇ ਦੇਖਿਆ ਨਹੀ ਸੱਜਣਾ,
ਪਾਉਣ ਭੁਲੇਖਾ ਗੱਲਾਂ, ਠੰਡੇ ਮਿੱਠੇ ਜੱਲ ਦਾ।

ਦੇਸ ਪਰਦੇਸ, ਯਾਦਾਂ ਛੱਡਿਆ ਨਹੀ ਖਹਿੜਾ,
ਹੋ ਕੇ ਮਜਬੂਰ 'ਸੱਤੀ', ਕੱਚੇ ਰਾਹੀਂ ਚੱਲਦਾ।
02/06/17

 

ਜੋਗੀ ਵਾਲੀ ਫੇਰੀ
ਸੱਤੀ ਅਟਾਲਾ ਵਾਲਾ

ਮੇਰੇ ਸਾਹਾਂ ਨਾਲ ਮੁੱਕਣੀ ਭਟਕਣ ਸੱਜਣਾ ਤੇਰੀ ਏ।
ਬੁਝਿਆ ਨਹੀ ਦੀਵਾ ਚੱਲੀ ਬਹੁਤ ਹਨੇਰੀ ਏ।
ਤਿਓਹਾਰਾ ਤੇ ਮਨ ਉਦਾਸ ਰਹਿੰਦਾ ਇਕੱਲੇ ਦਾ,
ਓਦੋ ਈਦ ਹੋਣੀ ਮੇਰੀ ਜਦ ਸੂਰਤ ਦੇਖਣੀ ਤੇਰੀ ਏ।
ਚੁੱਪ ਚਪੀਤੇ ਤੁਰਦਾ ਰਹਾਂਗਾ ਨਾਲ ਤੇਰੇ,
ਹਾਸਿਆਂ ਵਿੱਚੋ ਮਿਲਦੀ ਰਹਿੰਦੀ ਦਲੇਰੀ ਏ।
ਭੁੱਲਿਆ ਨਾਹੀ ਤੈਨੂੰ, ਰੁੱਲਿਆ ਜਰੂਰ ਆਂ ਮੈ,
ਪਤਾ ਨਹੀ ਕਿਓ ਬਣੀ ਮਜਬੂਰੀ ਮੇਰੀ ਏ।
ਸਭ ਕੁਝ ਹਾਰ ਕੇ ਬੈਠਾ ਵਾਂਗ ਜੁਆਰੀਏ ਦੇ,
ਫਿਰ ਵੀ ਰਹਿੰਦੀ ਯਾਦ ਮੇਰੇ ਤੇ ਹਾਵੀ ਤੇਰੀ ਏ।
ਦਿਲਾਂ ਵਾਲੀ ਕਹਾਣੀ ਰਹਿ ਗਈ ਅੱਖਰਾਂ 'ਚ,
ਤੇਰੇ ਦੁੱਖਾਂ ਦੀ ਰਾਤ ਹੋਈ ਜਾਂਦੀ ਲੰਮੇਰੀ ਏ।
ਵੇਲੇ ਕੁਵੇਲੇ ਜਿੱਥੇ ਆਪਾ ਬਹਿੰਦੇ ਸੀ,
ਲਹਿਰਾਂ ਪੁੱਛਦੀਆਂ ਵੈਰਨੇ ਸੁੱਖ ਸਾਂਦ ਤੇਰੀ ਏ।
ਨਾ ਲੱਭਿਆ, ਨਾ ਮਿਲਿਆ ਤੇਰੇ ਵਰਗਾ ਕੋਈ,
ਕਿਰ ਗਈ ਰੇਤੇ ਵਾਂਗ, ਮਾੜੀ ਤਕਦੀਰ ਮੇਰੀ ਏ।
ਅਧੂਰੇ ਚਾਵਾਂ 'ਚੋਂ ਲੱਭਦਾ 'ਸੱਤੀ' ਸ਼ਬਦਾ ਨੂੰ,
ਨੈਣਾਂ 'ਚ ਛੁਪਾਈ ਫਿਰੇ ਤਸਵੀਰ ਤੇਰੀ ਏ।
'ਅਟਾਲਾਂ' ਦੀਆਂ ਗਲੀਆਂ ਓਦਾਸ ਨੇ ਤੇਰੇ ਬਾਝੋਂ,
ਦੱਸ ਕਦੋਂ ਪਾਓਣੀ ਫਿਰ, ਜੋਗੀ ਵਾਲੀ ਫੇਰੀ ਏ।
12/05/2017
 

ਸੱਤੀ ਅਟਾਲਾ ਵਾਲਾ
ਪੰਜਾਬ
ਪ੍ਰੀਤਮ ਲੁਧਿਆਣਵੀ
CHANDIGARH (9876428641)
(ਹੁਣ ਦੁਬਈ, ਵਟਸਪ 971544713889)
pritamludhianvi@yahoo.in

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com